More Punjabi Kahaniya  Posts
ਅੜ੍ਹਬ ਪ੍ਰਾਹੁਣਾ


ਅੜ੍ਹਬ ਪ੍ਰਾਹੁਣਾ
ਜੱਸੀ ਆਵਦੇ ਘਰ ਵਾਲੇ ਤੋਂ ਡਾਹਢੀ ਪ੍ਰੇਸ਼ਾਨ ਰਹਿੰਦੀ ਸੀ .. ਉਹ ਬੇਪ੍ਰਵਾਹ ਕੰਮਚੋਰ ਤੇ ਗੱਲ ਗੱਲ ਤੇ ਬਦਲਣ ਵਾਲਾ ਮੌਕਾ ਪ੍ਰਸਤ ਇਨਸਾਨ ਹੈ ਜੱਸੀ ਪੜੀ ਲਿਖੀ ਮਿਹਨਤੀ ਸਾਰਾ ਘਰ ਬਾਰ ਸੰਭਾਲਦੀ .. ਬਥੇਰਾ ਸਿਰ ਖਪਾਉਦੀ ਪ੍ਰਾਹੁਣੇ ਨਾਲ ਪਰ ਕਿੱਥੋਂ ਸੁਧਰਨ ਵਾਲਾ ਸੀ … ਜੱਸੀ ਨਾਲ ਈਰਖਾ ਕਰਦਾ ਤੇ ਹਰ ਗੱਲ ਵਿੱਚ ਉਸ ਨੂੰ ਨੀਵਾਂ ਵਿਖਾਉਣ ਦਾ ਯਤਨ ਕਰਦਾ ,. ਜੱਸੀ ਘਰ ਦੀਆਂ ਸਾਰੀਆਂ ਜਿੰਮੇਵਾਰੀਆਂ ਚੁੱਕਦੀ …ਬੱਚਿਆਂ ਦੀ ਪੜਾਈ ਲਿਖਾਈ ਵੱਲ ਧਿਆਨ ਦਿੰਦੀ …ਜਦੋਂ ਜੱਸੀ ਕੰਮ ਨੇਪਰੇ ਚਾੜ ਲੈਂਦੀ ਤਾਂ ਉਸ ਕੰਮ ਦਾ ਕਰੈਡਿਟ ਪ੍ਰਾਹੁਣਾ ਆਪਣੇ ਸਿਰ ਲੈ ਲੈਂਦਾ ।
ਨਾ ਜੱਸੀ ਨੂੰ ਪੇਕੇ ਜਾਣ ਦਿੰਦਾ ਨਾ ਰਿਸ਼ਤੇਦਾਰੀ ਚ ਲੈ ਕੇ ਜਾਂਦਾ ..ਜਦੋਂਕਦੇ ਬਿਮਾਰ ਹੁੰਦਾ ਉਦੋਂ ਜੱਸੀ ਨੂੰ ਮੂਹਰੇ ਲਾ ਕੇ ਤੁਰਦਾ । ਇੱਕ ਦਿਨ ਜੱਸੀ ਨੇ ਆਵਦੇ ਮਾਮਾ ਮਾਮੀ ਨੂੰ ਮਿਲਣ ਜਾਣ ਦਾ ਪ੍ਰੋਗਰਾਮ ਬਣਾਇਆ ਤੇ ਪ੍ਰਾਹੁਣਾ ਵੀ ਨਾਲ ਤੁਰ ਪਿਆ( ਜਿਹੜਾ ਕੱਲਾ ਘੁੰਮਦਾ ਰਹਿੰਦਾ ਤੇ ਜੱਸੀ ਨੂੰ ਹਮੇਸ਼ਾਘਰ ਨਾਲ ਹੀ ਬੰਨੀ ਰੱਖਦਾ । )
ਜਦੋਂ ਘਰੋਂ ਤੁਰੇ ਤਾਂ ਰਾਸਤੇ ਵਿੱਚ ਜੱਸੀ ਦੇ ਭਰਾ ਦਾ ਫੋਨ ਆ ਗਿਆ .. ਜੱਸੀ ਨੇ ਦੱਸਿਆ ਕੇ ਅਸੀਂ ਜਲੰਧਰ ਜਾ ਰਹੇ ਹਾਂ .. ਜੱਸੀ ਦੇ ਭਰਾ ਨੂੰ ਬਹੁਤ ਹੈਰਾਨੀ ਹੋਈ ਇਹ ਕਿਵੇਂ ਹੋ
ਸਕਦਾ ਹੈ ? ਤੈਨੂੰ ਕਿਵੇਂ ਜਾਣ ਦੀ ਇਜਾਜ਼ਤ ਮਿਲ ਗਈ ? ਜੱਸੀ ਨੇ ਫੋਨ ਤੇ ਆਵਦੇ ਵੀਰ ਨੂੰ ਕਹਿ ਦਿੱਤਾ ਕੇ ਅੜਬ ਪ੍ਰਹੁਣਾ ਵੀ ਨਾਲ ਹੈ ਮੈਂ ਇਕੱਲੀ ਨਹੀਂ ਜਾ ਰਹੀ ਤਾਂ ਉਸ ਦੇ ਭਰਾ ਨੂੰ ਹੋਰ ਹੈਰਾਨੀ ਹੋਈ ।
ਜਿਉ ਹੀ ਜੱਸੀ ਨੇ ਫੋਨ ਕੱਟਿਆ ਤਾਂ “ਅੜਬ ਪ੍ਰਾਹੁਣਾ”ਸ਼ਬਦ ਸੁਣ ਜੱਸੀ ਨਾਲ ਲੋਹਾ ਲਾਖਾ ਹੋਇਆ ਪ੍ਰਾਹੁਣਾ ਕਲੇਸ਼ ਕਰਨ ਲੱਗਾ । ਉਹ ਨਿਰਾਸ਼ ਹੋਈ ਤੇ ਖਾਮੋਸ਼ ਹੋ ਗਈ ..ਜਲੰਧਰ ਨੇੜੇ ਜਾ ਕੇ ਪ੍ਰਾਹੁਣਾ ਮਾਮਾ ਜੀ ਦਾ ਘਰ ਭੁੱਲ ਗਿਆ… ਜੱਸੀ ਚੁੱਪ ਚਾਪ ਬੈਠੀ ਰਹੀ .. ਪ੍ਰਹਾਣੇ ਨੇ ਜੱਸੀ ਨੂੰ ਕਿਹਾ ਦੱਸ ਕਿਹੜੇ ਰਾਸਤੇ ਜਾਣਾ ਹੈ ਤਾਂ ਜੱਸੀ ਨੇ ਗੁੱਸੇ ਨੂੰ ਜ਼ਾਹਿਰ ਕਰਦਿਆਂ “ ਮੈਂ ਤਾਂ ਅਨਪੜ੍ਹ ਹਾਂ “ਕਹਿ ਖਹਿੜਾ ਛੁਡਾ ਲਿਆ ਤੇ ਪ੍ਰਾਹੁਣੇ ਦੀ ਮੱਦਦ ਨਾ ਕਰਨ ਦਾ ਮਨ ਬਣਾ...

ਲਿਆ .. “ਦਫ਼ਾ ਹੋ “ਕਹਿ ਪ੍ਰਾਹੁਣੇ ਨੇ ਮਾਮਾ ਜੀ (ਜੋ ਐੱਸ ਡੀ ਓ ਰਿਟਾਇਰਡ ਹਨ )ਨੂੰ ਫੋਨ ਤੇ ਲੋਕੇਸ਼ਨ ਭੇਜਣ ਲਈ ਕਿਹਾ … ਮਾਮਾ ਜੀ ਨੇ ਕਿਹਾ ਲੌਕੇਸ਼ਨ ਭੇਜਣ ਦਾ ਮੈਨੂੰ ਨਹੀਂ ਪਤਾ ..ਐਡਰੈਸ ਲਿਖਾ ਦਿੱਤਾ … !!
ਪਰੰਤੂ ਜੱਸੀ ਦਾ ਪ੍ਰਾਹੁਣਾ ਕਈ ਵਾਰ ਮਾਮਾ ਜੀ ਦੇ ਘਰ ਆ ਜਾ ਚੁੱਕਾ ਸੀ …ਅੱਧਾ ਘੰਟਾ ਪ੍ਰਾਹੁਣਾ ਕਦੇ ਕਿਸੇ ਚੌ ਵੱਲ ਗੱਡੀ ਲੈ ਤੁਰਦਾ.. ਕਦੇ ਕਿਸੇ ਚੌਂਕ ਵੱਲ ਪਰ .. ਸਹੀ ਰਸਤੇ ਤੋਂ ਭਟਕ ਗਿਆ .. ਮਾਮਾ ਜੀ ਦੇ ਵਾਰ ਵਾਰ ਫੋਨ ਆਉਣ ਕੇ ਕਿੱਥੇ ਹੋ ? ਮੈਂ ਲੈ ਕੇ ਜਾਵਾਂ …??
“ ਆਗੇ ਬਸ “ਕਹਿ ਪ੍ਰਾਹੁਣਾ ਫੋਨ ਕੱਟ ਦਿੰਦਾ …ਸ਼ਾਮ ਦੇ ਸਾਢੇ ਸੱਤ ਹੋ ਗਏ… ਜੱਸੀ ਚੁੱਪ-ਚਾਪ ਤਮਾਸ਼ਾ ਵੇਖਦੀ ਰਹੀ … ਅੰਤ ਪ੍ਰਹਾਣੇ ਨੇ ਇੱਕ ਰਿਕਸ਼ੇ ਵਾਲੇ ਨੂੰ ਸਹੀ ਟਿਕਾਣੇ ਘਰ ਛੱਡ ਕੇ
ਆਉਣ ਲਈ ਕਿਹਾ … ਰਿਕਸ਼ੇ ਵਾਲਾ ਅੱਗੇ ਅੱਗੇ ਤੇ ਅੜਬ ਪ੍ਰਾਹਣੇ ਦੀ ਗੱਡੀ ਪਿੱਛੇ ਪਿੱਛੇ ਆ ਰਹੀ ਸੀ ..ਪੰਦਰਾਂ ਮਿੰਟ ਵਿੱਚ ਰਿਕਸ਼ੇ ਵਾਲੇ ਨੇ ਘਰ ਪਹੁੰਚਾਇਆ .. ਮਾਮਾ ਜੀ ਗੇਟ ਦੇ ਬਾਹਰ ਉਡੀਕ ਕਰ ਰਹੇ ਸਨ ।
ਮਾਮਾ ਜੀ ਨੇ ਰਿਕਸ਼ੇ ਵਾਲੇ ਨੂੰ ਪੈਸੇ ਦਿੰਦੇ ਵੇਖਲਿਆ … ਜਦੋਂ ਘਰ ਪਹੁੰਚੇ ਤਾਂ ਮਾਮਾ ਜੀ ਨੇ ਪੁੱਛਿਆ ਕੇ ਇਹ ਕੀ ਮਾਜਰਾ ਸੀ ??
ਰਿਕਸ਼ੇ ਵਾਲੇ ਨੂੰ ਪੈਸੇ ਕਾਹਦੇ ਦੇ ਰਹੇ ਸੀ ??
ਤਾਂ ਜੱਸੀ ਖੁਸ਼ ਹੋਈ ਹੱਸਣ ਲੱਗੀ . “ਆਜ ਆਇਆ ਊਟ ਪਹਾੜ ਕੇ ਨੀਚੇ .. “
ਜੱਸੀ ਦਾ “ਅੜਬ ਪ੍ਰਾਹੁਣਾ” ਕਿਹਾ ਸ਼ਬਦ ਦੋ ਸੌ ਰੁ ਅਤੇ ਇੱਕ ਘੰਟੇ ਦੀ ਬਰਬਾਦੀ ਚ ਪਿਆ ਪ੍ਰਾਹੁਣੇ ਨੂੰ .. ਕਿਉਕੇ ਰਿਕਸ਼ੇ ਵਾਲੇ ਨੇਘਰ ਪਹੁੰਚਾਉਣ ਦੇ . ਦੋਸੌ ਰੁਪਏ ਲਏ … ਮਾਮਾ ਜੀ ਹੁਰੀ ਇਹ ਗੱਲ ਸੁਣ ਉੱਚੀ ਉੱਚੀ ਹੱਸਣ ਲੱਗ ਪਏ … ਪ੍ਰਾਰਹੁਣਾ .. ਹਲਕਾ ਹਲਕਾ ਕੁਝ ਛੁਪਾਉਂਦਾ ਹੋਇਆ ਮੁਸਕਰਾ ਰਿਹਾ ਸੀ .. . 😂😂
ਰਾਜਵਿੰਦਰ ਕੌਰ ਵਿੜਿੰਗ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)