More Punjabi Kahaniya  Posts
ਚੋਰ ਦੀ ਮਾਂ ਕੋਠੀ ‘ ਚ ਮੂੰਹ


ਸੁਣਾ ਬਈ ਥਾਣੇਦਾਰਾ , ਅਜੇ ਭੀ ਬਾਬੇ ਦੇ ਲੰਗਰ ‘ ਚੋਂ ਹੀ ਪਰਸ਼ਾਦੇ ਛਕੀ ਜਾਨੈਂ , ਮੈਂ ਤਾਂ ਸੁਣਿਆ ਸੀ , ਤੂੰ ਪਿਛਲੇ ਸਾਲ ਪੰਜਾਬ ਜਾਕੇ ਨਰਸ ਨਾਲ ਵਿਆਹ ਕਰਵਾ ਲਿਆ , ਸਰਦਾਰਨੀ ਨੂੰ ਅਜੇ ਵੀਜਾ ਨਹੀਂ ਮਿਲਿਆ ਜਿਹੜਾ ਤੂੰ ਇੱਥੇ ਹਾਜਰੀ ਲਵਾ ਕੇ ਆਇਆਂ ” ਲੰਗਰ ਹਾਲ ‘ ਚੋਂ ਬਾਹਰ ਆਉਂਦੇ ਸੱਤਰ ਕੁ ਸਾਲ ਦੇ ਪੰਜਾਬ ਪੁਲਿਸ ਦੇ ਸਾਬਕਾ ਥਾਣੇਦਾਰ ਦਵਿੰਦਰ ਸਿੰਘ ਨੂੰ ਉਸ ਦੇ ਪੁਰਾਣੇ ਦੋਸਤ ਸਰਪੰਚ ਕਰਤਾਰ ਸਿੰਘ ਨੇ ਪੁੱਛਿਆ |

” ਸਰਪੰਚਾ ਕਹਿ ਲੈ ਜੋ ਤੇਰੇ ਦਿਲ ਵਿੱਚ ਐ , ਤੈਨੂੰ ਕਿਵੇਂ ਸਮਝਾਵਾਂ ਕਿ ਮੇਰੇ ਦਿਲ ਉੱਤੇ ਕੀ ਬੀਤਦੀ

ਐ , ਕਿਸੇ ਵੇਲੇ ਦਿਆ ਮੇਰਿਆ ਜਿਗਰੀ ਯਾਰਾ ਤੂੰ ਮੇਰੀ ਅਜਿਹੀ ਦੁਖਦੀ ਰਗ ਉਤੇ ਹੱਥ ਧਰਿਆ , ਮੈਂ ਰੋ ਭੀ ਨਹੀਂ ਸਕਦਾ ਤੇ ਹੱਸ ਭੀ ਨਹੀਂ ਸਕਦਾ ਕੁਝ ਦੱਸ ਭੀ ਨਹੀਂ ਸਕਦਾ | ਜਦ ਤੈਨੂੰ ਮੇਰੇ ਨਾਲ ਹੋਈ ਅਣਹੋਣੀ ਦਾ ਪਤਾ ਲੱਗਿਆ ਤਾਂ ਤੈਨੂੰ ਤੇਰੇ ਆਖੇ ਬੋਲਾਂ ‘ ਤੇ ਪਛਤਾਵਾ ਜਰੂਰ ਹੋਵੇਗਾ ” , ਦਵਿੰਦਰ ਡੂੰਘਾ ਹੌਕਾ ਭਰਕੇ ਸਰਪੰਚ ਦਾ ਹੱਥ ਫੜਕੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਲਾਟ ‘ ਚੋਂ ਹੁੰਦਾ ਹੋਇਆ ਖੁੱਲੇ ਮੈਦਾਨ ਵੱਲ ਲੈ ਤੁਰਿਆ | ਐਤਵਾਰ ਦਾ ਦਿਨ ਸੀ ਕਨੇਡਾ ਵਿੱਚ ਜਿਆਦਾਤਰ ਸਿੱਖ ਸ਼ਨਿਚਰ ਐਤਵਾਰ ਨੂੰ ਵੀਕ ਐਂਡ ਹੋਣ ਕਰਕੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਗਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦੇ ਹਨ । ਕਥਾਕਾਰ ਕੋਲੋਂ ਕਥਾ ਸੁਨਣ ਅਤੇ ਲੰਗਰ ਵਿੱਚ ਹਾਜਰੀ ਲਵਾਉਣ ਵਾਲਿਆਂ ਦੀ ਭੀੜ ਆਮ ਦਿਨਾਂ ਨਾਲੋਂ ਕੁੱਝ ਵੱਧ ਹੀ ਹੁੰਦੀ ਹੈ ਵੀਕ ਐਂਡ ਨੂੰ ਭੀੜ ਤੋਂ ਦੂਰ ਲਿਜਾਕੇ ਦਵਿੰਦਰ ਨੇ ਘਾਹ ਉੱਤੇ ਬੈਠਦਿਆਂ ਮੈਨੂੰ ਭੀ ਬੈਠਣ ਦਾ ਇਸ਼ਾਰਾ ਕਰਿਆ ਸ਼ਾਇਦ ਉਸ ਵਿੱਚ ਹੋਰ ਖੜਨ ਅਤੇ ਤੁਰਨ ਦੀ ਹਿੰਮਤ ਹੀ ਨਹੀਂ ਰਹੀ ।

ਮੈਂ ਭੀ ਉਹਨਾਂ ਦੇ ਪਿੱਛੇ ਆ ਰਿਹਾ ਸੀ ਅਤੇ ਦਵਿੰਦਰ ਦੀ ਗੁੱਝੀ ਪੀੜਾ ਨੂੰ
ਜਾਨਣ ਲਈ ਉਤਸਕ ਸੀ । ਮੈਂ ਇਤਨਾ ਕੁ ਤਾਂ ਸਮਝ ਗਿਆ ਸੀ ਕਿ ਇਹ ਜੋ ਇਕੱਲਾ ਲੰਗਰ ਛੱਕ ਰਿਹਾ ਹੈ , ਦਾਲ ਵਿੱਚ ਕੁਝ ਕਾਲਾ ਕਾਲਾ ਹੈ । ਪਰ ਇਹ ਨਹੀਂ ਸੀ ਜਾਣਦਾ ਕਿ ਇੱਥੇ ਤਾਂ ਸਾਰੀ ਦਾਲ ਹੀ ਕਾਲੀ ਹੋ ਚੁੱਕੀ ਹੈ ।ਮੈਂ ਆਪਣੇ ਬਾਰੇ ਦੱਸ ਦਿਆਂ ਕਿ ਮੈਂ ਭੀ ਦਵਿੰਦਰ ਨਾਲ ਪੰਜਾਬ ਪੁਲਿਸ ਵਿੱਚ ਉਸ ਤੋਂ ਸੀਨੀਅਰ ਪੋਸਟ ਇੰਸਪੈਕਟਰ ਦੇ ਅਹੁਦੇ ਉਪਰ ਸੇਵਾ ਕਰਦਾ ਸੀ ਅਸੀਂ ਬਹੁਤ ਦੇਰ ਇਕੱਠੇ ਹੀ ਰਹੇ ਅਤੇ ਇੱਕ ਦੂਸਰੇ ਨਾਲ ਹਮ ਰਾਜ ਅਤੇ ਹਮ ਪਿਆਲੇ ਦੋਸਤ ਰਹਿ ਚੁੱਕੇ ਸਾਂ | ਅਸੀਂ ਭਾਵੇਂ ਇੱਕੋ ਬੈਚ ਦੇ ਇਕੱਠ ਭਰਤੀ ਹੋਏ ਸਾਂ ।ਦਵਿੰਦਰ ਦੇ ਕਿਰਦਾਰ ਕਰਕੇ ਉਸ ਦੀਆਂ ਏ ਸੀ ਆਰ ਰੀਪੋਰਟਾਂ ਉਚ ਅਧਿਕਾਰੀਆਂ ਵਲੋਂ ਵਾਰ ਵਾਰ ਲਾਲ ਸਿਆਹੀ ਨਾਲ ਲਿਖਣ ਕਰਕੇ ਉਹ ਅੱਗੇ ਤਰੱਕੀ ਨਾ ਕਰ ਸਕਿਆ ਅਤੇ ਥਾਣੇਦਾਰ ਦੇ ਰੈਂਕ ਉਪਰ ਹੀ ਸੇਵਾ ਮੁਕਤ ਹੋਇਆ ਸੀ |

ਸਰਪੰਚ ਸਾਨੂੰ ਦੋਹਾਂ ਨੂੰ ਫਤਿਹ ਬੁਲਾਕੇ ਆਪਣੇ ਹੋਰ ਦੋਸਤਾਂ ਨਾਲ ਚਲਿਆ ਗਿਆ । ਉਸ ਦੀ ਚੁੱਪੀ ਨੂੰ ਤੋੜਣ ਲਈ ਮੈਂ ਉਸ ਦੇ ਮੋਢੇ ਨੂੰ ਹਲੂਣ ਕਿ ਪੁੱਛਿਆ , ” ਸੁਣਾ ਬਈ ਵੱਡਿਆ ਥਾਣੇਦਾਰਾ ਕਿਵੇਂ ਢਿੱਲਾ ਜਿਹਾ ਚੁੱਪ ਕੀਤਾ ਬੈਠਾ ਏਂ , ਪੰਜਾਬ ਵਿੱਚ ਤਾਂ ਉੱਤੋਂ ਹੀ ਗੱਲ
ਬਤੇਰਾ ਸੁਭਾਅ ਚੰਗਾ ਸੀ , ਸੀਨੀਅਰਜ ਨੂੰ ਭੀ ਟਿੱਚ ਸਮਝਦਾ ਸੈਂ ਕਿਵੇਂ ਬਦਲ ਗਿਆ ” | ” ਪੰਜਾਬ ਦੀਆਂ ਮੌਜਾਂ ਤਾਂ ਉੱਥੇ ਹੀ ਰਹਿ ਗਈਆਂ , ਕਿਉਂ ਯਾਦ ਕਰਵਾਉਣਾ ਯਾਰਾ ਉਹ ਦਿਨ ਜਦ ਸਾਡੀ ਕਾਟੋ ਫੁੱਲਾਂ ਉਤੇ ਖੇਡਦੀ ਸੀ ਰੱਬ ਨੂੰ ਟੱਪ ਸਮਝਦੇ ਸੀ ਉਸ ਵੇਲੇ ਮੇਰੇ ਵਰਗੇ । ਚੰਗੀ ਕਮਾਈ ਕੁਝ ਸਰਕਾਰ ਤੋਂ ਮਹੀਨਾ ਬੱਧੀ ਤਨਖਾਹ ਅਤੇ ਹਰ ਰੋਜ ਦੀ ਉਪਰੋਂ ਅਸੀਮਤ ਰਿਸ਼ਵਤ ਲੁੱਟਾਂ ਖੋਹਾਂ , ਦੋ ਨੰਬਰ ਦਾ ਧੰਦਾ , ਸੱਟਾ ਬਜ਼ਾਰੀ ਅਤੇ ਨਸ਼ਾ ਤਸ਼ਕਰਾਂ ਕੋਲੋਂ ਅੱਢ ਬੱਝੇ ਮਹੀਨੇ ਦੀ ਆਮਦਨ । ਇਸ ਤੋਂ ਬਿਨਾਂ ਸ਼ਰਾਬ...

, ਸ਼ਬਾਬ ਦੀ ਕੋਈ ਥੋੜ ਨਹੀਂ ਸੀ ਸਾਡੇ ਵੇਲੇ , ਕਿਸੇ ਚਕਲੇ ਉਤੇ ਰੇਡ ਮਾਰੀ , ਦੋਵੇਂ ਕਿਸਮ ਦੀ ਮਾਇਆ ਮਿਲ ਜਾਂਦੀ , ਬਸ ਉਹ ਦਿਨ ਤਾਂ ਉਹੀ ਸਨ , ਇੱਥੇ ਤਾਂ ਬਸ ਦਿਨ ਕਟੀ ਕਰ ਰਹੇ ਹਾਂ ” ਕਹਿੰਦਾ ਹੋਇਆ ਦਵਿੰਦਰ ਪੁਰਾਣੀਆਂ ਯਾਦਾਂ ਵਿੱਚ ਗੁੰਮ ਹੋ ਗਿਆ । ਮੈਂ ਉਸ ਦੇ ਦਿਲ ਦੀ ਗੱਲ ਟਟੋਲਣ ਲਈ ਉਸ ਨੂੰ ਛੇੜਨ ਵਾਲੇ ਲਹਿਜ਼ੇ ਵਿੱਚ ਕਿਹਾ ਕਿ ” ਪੰਜਾਬ ਤੋਂ ਇੱਥੇ ਆਕੇ ਤਾਂ ਅਨਪੜ੍ਹ ਬੁੱਢੇ ਭੀ ਗੋਰੀਆਂ ਨਾਲ ਠਰਕ ਭੋਰਨ ਲੱਗ ਜਾਂਦੇ ਹਨ , ਹਾਏ ਬਾਏ ਕਰਕੇ ” ਤੂੰ ਤਾਂ ਪੜਿਆ ਲਿਖਿਆ ਹੰਢਿਆ ਹੋਇਆ ਪੰਜਾਬ ਪੁਲਿਸ ਦਾ ਰਹਿ ਚੁੱਕਿਆ ਕਹਿੰਦਾ ਕਹਾਉਂਦਾ ਥਾਣੇਦਾਰ ਸੀ।

ਉਥੇ ਤਾਂ ਤੂੰ ਉਡਦੇ ਪੰਛੀਆਂ ਨੂੰ ਭੀ ਉਤਾਰ ਲੈਂਦਾ ਸੀ , ਆਪਣੀ ਛੱਤਰੀ ਉਤੇ ਇੱਥੇ ਤਾਂ ਜਰੂਰ ਕੋਈ ਜੁਗਾੜ ਬਣਾਇਆ ਹੋਣਾ , ਠਰਕ ਭੋਰਨ ਲਈ ” ਜਿਗਰੀ ਦੋਸਤ ਹੋਣ ਦੇ ਨਾਤੇ ਮੈਂ ਉਸ ਨੂੰ ਕੁਝ ਜਿਆਦਾ ਹੀ ਕਹਿ ਗਿਆ ਸੀ ਭਾਵੇਂ ਮੈਨੂੰ ਪਤਾ ਸੀ ਕਿ ਉਸ ਦੀ ਧਰਮ ਪਤਨੀ ਜੋ ਇੱਕ ਨੇਕ ਅਤੇ ਮਿਲਾਪੜੇ ਸੁਭਾਅ ਦੀ ਮਾਲਕ ਸੀ ਜੋ ਤਿੰਨ ਚਾਰ ਸਾਲ ਪਹਿਲਾਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਈ ਸੀ । ਮੇਰੀ ਆਖੀ ਹੋਈ ਗੱਲ ਉਸ ਨੂੰ ਕੁੱਝ ਚੰਗੀ ਨਾ ਲੱਗੀ ਪਰ ਮੇਰੀ ਦੋਸਤੀ ਦੀ ਵਜਹਾ ਕਰਕੇ ਉਹ ਇਸ ਕੌੜੇ ਸੱਚ ਨੂੰ ਪੀ ਗਿਆ । ਜਿਵੇਂ ਮੈਂ ਉਸ ਦੀ ਕਿਸੇ ਦੁਖਦੀ ਰਗ ਨੂੰ ਹੱਥ ਲਾ ਲਿਆ ਹੋਵੇ ਉਸ ਨੇ ਹੌਕਾ ਭਰਕੇ ਕਿਹਾ ” ਭਰਾਵਾਂ ਵਰਗਿਆ ਯਾਰਾ ਕਿਉਂ ਟਿੱਚਰਾਂ ਕਰਦਾ ਐਂ , ” ਜਿਸ ਤਨ ਲੱਗੀਆਂ ਓਹੀ ਜਾਣੇ ਕੌਣ ਜਾਣੇ ਪੀੜ ਪਰਾਈ ” ਇਹਨਾ ਆਖਦਿਆਂ ਉਸਦਾ ਗਚ ਭਰ ਆਇਆ , ਰੋਕਦਿਆਂ ਰੋਕਦਿਆਂ ਭੀ ਉਸ ਦੀਆਂ ਅੱਖਾਂ ਵਿਚੋਂ ਦੋ ਚਾਰ ਹੰਝੂ ਬਾਹਰ ਆ ਗਏ , ਜੋ ਉਸ ਨੇ ਜੇਬ ਵਿਚੋਂ ਰੁਮਾਲ ਕੱਢ ਕੇ ਪੂੰਝ ਲਏ । ” ਮੁਆਫ ਕਰਨਾ ਦੋਸਤ , ਮੈਨੂੰ ਕਿਸੇ ਗੱਲ ਦਾ ਕੋਈ ਪਤਾ ਨਹੀਂ , ਮੈਂ ਸੱਚ ਆਖ ਰਿਹਾ ਹਾਂ , ਜੇ ਕੁੱਝ ਤੇਰੇ ਨਾਲ ਅਣਹੋਣੀ ਹੋਈ ਹੈ ।

ਮੈਨੂੰ ਜਰੂਰ ਦੱਸ ” ਭਾਵੇਂ ਮੈਂ ਉਸ ਦੇ ਚਿਹਰੇ ਉਤੋਂ ਉਸ ਦੀ ਅੰਦਰਲੀ ਪੀੜਾ ਨੂੰ ਪੜ੍ਹ ਲਿਆ ਸੀ ਪਰ ਮੈਂ ਉਸ ਦੇ ਮੂੰਹੋ ਸਭ ਕੁੱਝ ਸੁਨਣਾ ਚਾਹੁੰਦਾ ਸਾਂ । ” ਦੱਬੇ ਮੁਰਦੇ ਫਰੋਲਣ ਦਾ ਕੀ ਫਾਇਦਾ , ਕਬਰ ਢਕੀ ਰਹਿਣ ਦੇ ” ਉਸ ਨੇ ਗੱਲ ਨੂੰ ਖਤਮ ਕਰਨ ਦੇ ਲਹਿਜੇ ਵਿੱਚ ਕਿਹਾ | ਸ਼ਾਇਦ ਉਹ ਆਪਣੇ ਨਾਲ ਬੀਤੀ ਹੋਈ ਕਿਸੇ ਅਣਹੋਣੀ ਨੂੰ ਮੇਰੇ ਨਾਲ ਸਾਂਝੀ ਕਰਨ ਤੋਂ ਕੰਨੀ ਕਤਰਾ ਰਿਹਾ ਸੀ । ਜਰੂਰ ਉਸ ਨਾਲ ਅਜੇਹਾ ਕੁੱਝ ਵਾਪਰਿਆ ਹੋਵੇਗਾ ਜੋ ਉਹ ਮੇਰੇ ਕੋਲੋਂ ਛੁਪਾ ਰਿਹਾ ਸੀ । ਵੇਖ ਬਈ ਦਵਿੰਦਰ ਸਿਆਂ , ਇਹ ਤਾਂ ਤੂੰ ਜਾਣਦਾ ਹੈ ਕਿ ਪੁਲਿਸ ਵਾਲੇ ਮੁਜਰਮ ਕੋਲੋਂ ਗੁੱਝਿਆ ਭੇਦ ਕਿਸ ਤਰਾਂ ਕੱਢ ਲੈਂਦੇ ਹਨ , ਮੈਂ ਤਾਂ ਹੁਣ ਤੇਰੇ ਕੋਲੋਂ ਸਭ ਕੁੱਝ ਪੁੱਛ ਕੇ ਹੀ ਤੇਰਾ ਖਹਿੜਾ ਛੱਡਾਂਗਾ ਭਾਵੇਂ ਮੈਨੂੰ ਤੇਰੇ ਨਾਲ ਹੋਰ ਕਿੰਨਾਂ ਚਿਰ ਸਿਰ ਖਪਾਈ ਕਰਨੀ ਪਵੇ । ” ਕਦੇ ਫਿਰ ਸਹੀ , ਤੈਨੂੰ ਮੈਂ ਜਰੂਰ ਦੱਸਾਂਗਾ , ਮੈਂ ਕਨੇਡਾ ਵਿੱਚ ਕਿਵੇਂ ਦਿਨ ਕਟੀ ਕਰ ਰਿਹਾ ਹਾਂ , ਉਸ ਨੇ ਗੱਲ ਟਾਲਣ ਦੇ ਇਰਾਦੇ ਨਾਲ ਗੱਲ ਨੂੰ ਗੋਲ ਮੋਲ ਕਰ ਦਿੱਤਾ ।ਮੈਂ ਭੀ ਉਸ ਤੇ ਬਹੁਤਾ ਜੋਰ ਨਾ ਪਾਉਣਾ ਚਾਹਿਆ , ਉਹ ਮੈਨੂੰ ਕੁੱਝ ਹੱਦੋਂ ਵੱਧ ਹੀ

ਦੁਖੀ ਪ੍ਰਤੀਤ ਹੋ ਰਿਹਾ ਸੀ , ਲੱਗਦਾ ਸੀ ਜਿਵੇਂ ਉਸ ਦਾ ਹਰ ਇੱਕ ਕੋਲੋਂ ਵਿਸ਼ਵਾਸ ਚੁੱਕਿਆ ਗਿਆ ਹੋਵੇ .

...
...



Related Posts

Leave a Reply

Your email address will not be published. Required fields are marked *

One Comment on “ਚੋਰ ਦੀ ਮਾਂ ਕੋਠੀ ‘ ਚ ਮੂੰਹ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)