More Punjabi Kahaniya  Posts
ਦੁੱਧ ਦੇ ਉਬਾਲੇ ਦਾ ਡਰ


ਦੁੱਧ ਦੇ ਉਬਾਲੇ ਦਾ ਡਰ !
ਹਰ ਇਨਸਾਨ ਦੇ ਮਨ ਚ ਕੋਈ ਨਾ ਕੋਈ ਡਰ ਜ਼ਰੂਰ ਹੁੰਦਾ ਹੈ , ਕਈ ਵਾਰ ਤਾ ਸਮੇ ਸਮੇ ਨਾਲ ਦੂਰ ਹੋ ਜਾਦਾ ਹੈ . ਪਰ ਕਈ ਵਾਰ ਹੱਡਾ ਦੇ ਨਾਲ ਹੀ ਜਾਦਾ ਹੈ ! ਹਾਲੀ ਕਿ ਮੈ ਕਾਰਣ ਲੱਭਣ ਦਾ ਬਹੁਤ ਯਤਨ ਕੀਤਾ ਕਿ ਮੈਨੂੰ ਇੰਨਾਂ ਡਰ ਸੀ ਪਰ ਲੱਭ ਨਹੀ ਸਕੀ ! ਖ਼ੈਰ ਹੁਣ ਦੂਰ ਹੋ ਗਿਆ ਹੈ !
ਗੱਲ ਵਿਆਹ ਤੋ ਬਾਅਦ ਦੀ ਹੈ ਚਾਰ ਕੁ ਮਹੀਨੇ ਬਾਅਦ ਸਹੁਰੇ ਗਈ ਸੀ ! ਕਦੇ ਚਲੀ ਗਈ ਕਦੇ ਪੇਕੇ ਆ ਗਈ ! ਕਿਉਂ ਕਿ ਮੇਰੇ ਐਮ ਏ ਦੇ Exam ਚਲ ਰਹੇ ਸੀ ! ਵਿਹਲੀ ਹੋਕੇ ਸਹੁਰਿਆਂ ਦੇ ਚਾਅ ਪੂਰੇ ਕਰਨ ਗਈ ! ਮਿੱਠੇ ਪਰੋਠੇ ਬਣਾ ਲਏ ਸੀ ਵਿਆਹ ਤੋ ਚਾਰ ਕੁ ਦਿਨ ਬਾਅਦ ! ! ਸਭ ਠੀਕ ਠਾਕ ਚਲ ਰਿਹਾ ਸੀ ! ਮੇਰੀ ਦਰਾਣੀ ਕਿਉਂ ਕਿ ਦਿਓਰ ਦਾ ਵਿਆਹ ਤਿੰਨ ਸਾਲ ਪਹਿਲਾ ਹੋ ਗਿਆ ਸੀ ! ਕਾਫ਼ੀ ਮਦਦ ਕੀਤੀ ਸੀ !
ਪੂਰਾ ਤਾ ਯਾਦ ਨਹੀ ਚੌਥਾ ਪੰਜਵਾਂ ਦਿਨ ਸੀ ਮੈਨੂੰ ਗਈ ਨੂੰ !ਮੇਰੀ ਦਰਾਣੀ ਦੀ ਭੈਣ ਦਾ ਸਹੁਰਾ ਹਸਪਤਾਲ ਸੀ ਰੋਟੀ ਖਾਂਦੇ ਖਾਂਦੇ ਬੀਜੀ ਕਹਿੰਦੇ ਚਲ ਰੋਟੀ ਖਾ ਲਈ ਦੁਪਹਿਰ ਤੋ ਪਹਿਲਾ ਪਹਿਲਾ ਜਾਕੇ ਖ਼ਬਰ ਸਾਰ ਲੈ ਆਈਏ ! ਹੋਰ ਸਾਰੇ ਪਹਿਲਾ ਤੋ ਹੀ ਜੋਬ ਤੇ ਕੋਈ ਕਿਤੇ ਗਿਆ ਹੋਇਆ ਸੀ ,
ਮੇਰੇ ਕੋਲ ਜੋ ਘਰ ਮਦਦ ਕਰਨ ਆਉਂਦੀ ਸੀ ਉਸਦੀ 10 ਕੁ ਸਾਲ ਦੀ ਬੇਟੀ ਸੀ ਉਸਨੂੰ ਛੱਡ ਗਏ ! ਜਾਣ ਲੱਗੇ ਪਹਿਲੀ ਡਿਉਟੀ ਜੋ ਲਾਈ ਕਿ ਪਤੀਲੇ ਚ ਦੁੱਧ ਪਾਕੇ ਗੈਸ ਤੇ ਰੱਖ ਗਏ ਕਹਿੰਦੇ ਚੰਗੀ ਤਰਾ ਉਬਾਲੀ ਦੇਕੇ ਜਦੋਂ ਰਿਝਣ ਲੱਗ ਗਿਆ ਥੋੜਾ ਠੰਡਾ ਕਰ ਲਈ ਜਦੋਂ ਠੰਡਾ ਹੋਗਿਆ ਤਾ ਚਾਹ ਲਈ ਜਗ ਚ ਪਾ ਦੇਵੀ ਥੋੜਾ ਜਿਹਾ ਉਸ ਕੁੜੀ ਦੀ ਮਾ ਆਵੇਗੀ ਉਸਨੂੰ ਦੇ ਦੇਵੀ ! ਸਾਰਾ ਕੁਝ ਸੁਣ ਲਿਆ ਬਹੁਤ ਧਿਆਨ ਨਾਲ ! ਪਰ ਸੁਣਕੇ ਹਾਲੋ ਬੇਹਾਲ ਹੋ ਗਈ ਦੁੱਧ ਉਬਾਲਕੇ ਉਹ ਵੀ ਪੂਰੀ ਬਾਲ਼ਟੀ !
ਮੈਨੂੰ ਜਦੋਂ ਦੁੱਧ ਉੱਪਰ ਨੂੰ ਆਉਣ ਲਗਦਾ ਸੀ ਬਹੁਤ ਡਰ ਲਗਦਾ ਸੀ ਹੋਰ ਸਾਰਾ ਕੁਝ ਕਰ ਲੈਣਾ ਜੇ ਕਿਤੇ ਘਰਦਿਆ ਨੇ ਕਹਿਣਾ ਆਹ ਦੇਖੀ ਦੁੱਧ ਰੱਖਿਆ ਤਾ ਕਹਿਣਾ ਗਲਤ ਗੱਲ...

ਹੈ ਮੈ ਨਹੀ ਕਰ ਸਕਦੀ ! ਜੇ ਕਿਤੇ ਅਜਿਹੀ ਅਣਹੋਣੀ ਹੋ ਜਾਣੀ ਜਦੋਂ ਦੁੱਧ ਤੋ ਭਾਫ਼ ਨਿਕਲਣੀ ਸ਼ੁਰੂ ਹੋਣੀ ਕਹਿਣਾ ਆਜੋ ਆਜੋ ਦੁੱਧ ਲਾਹ ਲਵੋ !
ਸੋ ਉਹੀ ਕੁਝ ਉਥੇ ਕੀਤੇ ਹਨ , ਉਹ ਤਾ ਚਲੇ ਗਏ ਆਪਾ ਦੁੱਧ ਥੋੜਾ ਗਰਮ ਹੋਣ ਦਿਤਾ ! ਲਾਹ ਕੇ ਪਾਸੇ ਰਖ ਦਿਤਾ ! ਅੱਧੇ ਘੰਟੇ ਬਾਅਦ ਜਗ ਚ ਪਾ ਜੋ ਕੁੜੀ ਨੂੰ ਦੇਣਾ ਸੀ ਦੇਕੇ ਬਾਕੀ ਦਹੀ ਲਈ ਪਤੀਲੇ ਚ ਪਾ ਵਿਹਲੇ ਹੋ ਗਏ ਮਈ ਦੇ ਅਖੀਰਲੇ ਦਿਨ ਸਨ !
ਉਹ ਦੁਪਿਹਰੇ 3 ਕੁ ਵਜੇ ਆ ਗਏ ੳੇਨਾ ਦੇ ਪਿਛੇ ਹੀ ਮੇਰਾ ਭਰਾ ਭਰਜਾਈ ਆ ਗਏ ! ਸਕੰਜਵੀ ਪਿਲਾਈ ! ਆਪਣੇ ਗਰਮੀ ਕਿੰਨੀ ਹੋਵੇ ਚਾਹ ਤਾ ਪਿਲਾਉਣੀ ਹੀ ਹੈ ! ਜਦੋਂ ਚਾਹ ਚ ਦੁੱਧ ਪਾਇਆ ਤਾ ਚਾਹ ਫਟ ਗਈ !
ਮੇਰੀ ਦਰਾਣੀ ਤੇ ਦਿਓਰ ਦੋਨੋ ਹੀ ਰਸੋਈ ਚ ਘੁਸਰ ਮੁਸਰ ਕਰੀ ਜਾਣ ! ਮੈ ਵੀ ੳੇਨਾ ਕੋਲ ਚਲੀ ਗਈ , ਪਰ ਮੇਰੇ ਦਿਮਾਗ ਚ ਉਦੋਂ ਨਹੀ ਆਇਆ ਕਿ ਮੇਰੀ ਗੁਸਤਾਖੀ ਹੈ ! ਹੋਰ ਚਾਹ ਰੱਖੀ ਉਸ ਚ ਪਤੀਲੇ ਚੋ ਪਾਇਆ ਉਹ ਵੀ ਫਟ ਗਈ ! ਚਲੋ ਚਾਚਾ ਜੀ ਕੇ ਘਰੋਂ ਦੁੱਧ ਲਿਆਕੇ ਚਾਹ ਬਣਾਈ !
ਕਦੇ ਕਹਿਣ ਜਦੋ ਦੁੱਧ ਚੋਣ ਗਏ ਤਾ ਬਾਲ਼ਟੀ ਨਹੀ ਮਾਂਜੀ ? ਜਗ ਨਹੀ ਮਾਂਜਿਆ ? ਮੇਰੇ ਤੋ ਬਿਨਾ ਦੋਸ਼ ਕਦੇ ਕਿਸੇ ਤੇ ਕਿਸੇ ਤੇ ! ਬੀਜੀ ਕਹਿੰਦੇ ਅਜ ਤਾ ਦੁੱਧ ਤੇ ਮਲਾਈ ਵੀ ਨਹੀ ਆਈ , ਦਰਾਣੀ ਕਹਿੰਦੀ ਚਰਨੋਂ ਦੀ ਕੁੜੀ ਨੂੰ ਉੱਪਰੋਂ ਉੱਪਰੋਂ ਦੁੱਧ ਪਾ ਦਿਤਾ ਹੋਵੇਗਾ !
ਪਰ ਮੇਰੀ ਭਾਬੀ ਨੂੰ ਜਦੋਂ ਪਤਾ ਲੱਗਿਆ ਕਿ ਦੁਧ ਮੈ ਉਬਾਲਿਆ ਤਾ ਉਹ ਸਮਝ ਗਈ ਕਿ ਇਹ ਭਾਣਾ ਕਿਉਂ ਵਾਪਰਿਆ! ਮੈ ਕਿਹਾ ਭਾਬੀ ਹੁਣ ਨਾ ਮੂੰਹ ਖੋਲੀ ਮੈ ਆਪੇ ਦਸ ਦੇਵਾਗੀ ! ਦੱਸਣਾ ਕਿਸਨੇ ਸੀ ! ਜਦੋਂ ਚਾਰ ਸਾਲ ਬਾਅਦ ਦੇੱਸ ਵਾਪਿਸ ਗਈ ਜਾਕੇ ਰੋਟੀ ਖਾਣ ਤੋ ਪਹਿਲਾ ਆਪਣੀ ਪੋਲ ਖੋਲੀ ! ਮੁੜਕੇ ਮੈਨੂੰ ਦੁੱਧ ਉਬਾਲਣ ਲਈ ਨਹੀ ਕਿਹਾ ! ਮੈ ਕਹਿਣਾ ਹੁਣ ਨਹੀ ਕਰਦੀ ਅਜਿਹੀ ਬੇਈਮਾਨੀ ,ਹੁਣ ਤਾ ਹੈਂਡਲ ਵਾਲੇ ਪਤੀਲੇ ਆ ਗਏ ਹਨ ! ਪਰ ਉਦੋਂ ਵਡੇ ਵਡੇ ਮੂੰਹਾ ਵਾਲੇ ਪਤੀਲਿਆਂ ਚੋ ਦੁੱਧ ਉੱਪਰ ਆਉਣਾ ਮੇਰੇ ਲਈ ਦਹਿਸ਼ਤ ਸੀ !

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)