More Punjabi Kahaniya  Posts
“ਅੱਜਕਲ-3” ਭਾਗ ਦੂਜਾ


ਦੋ ਦਿਨ ਬੀਤ ਜਾਣ ਤੋ ਬਆਦ ਅੱਜ ਤੀਜੇ ਦਿਨ ਦੀ ਸਵੇਰ ਹੋ ਗਈ ਸੀ, ਅੱਜ ਮੈਂ ਪਹਿਲਾਂ ਨਾਲੋਂ ਥੋੜ੍ਹਾ ਜਲਦੀ ਉੱਠ ਛੇਤੀ-ਛੇਤੀ ਤਿਆਰ ਹੋ ਗੱਡੀ ਲੈਕੇ ਘਰੋ ਚੱਲ ਪਿਆ…।
ਠੀਕ ਅੱਠ ਵਜੇ ਮੈ ਦੱਸੀ ਹੋਈ ਜਗਾ ਤੇ ਪਹੁੰਚ ਗਿਆ ਜਿਥੇ ਉਹ ਖੜੀ ਮੇਰਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ,
ਉਸਨੂੰ ਦੇਖਕੇ ਮੇਰੇ ਅੰਦਰ ਇੱਕ ਅਜੀਬ ਜੇਹਿ ਖੁਸ਼ੀ ਪ੍ਰਗਟ ਹੌਈ ਅਤੇ ਦਿਲ ਦੀ ਧੜਕਣ ਵੱਧ ਗਈ ਮੇ ਉਸਨੂੰ ਜਾਣਦਾ ਨਹੀਂ ਸੀ ਇਸ ਲਈ ਥੋੜੀ ਘਬਰਾਹਟ ਹੋ ਰਿਹਾ ਸੀ, ਉਤਸ਼ਾਹ ਖੂਸ਼ੀ ਅਤੇ ਘਬਰਾਹਟ ਦੇ ਸੁਮੇਲ ਨੇ ਮੇਰੇ ਅੰਦਰ ਦੀ ਇੱਕ ਅਜੀਬ ਜੇਹਿ ਹਾਲਤ ਬਣਾਈ ਹੋਈ ਸੀ…
ਮੇਰੇ ਕਰੀਬ ਜਾਂਦੇ ਹੀ ਉਸਨੇ ਹੱਥ ਮਿਲਾਉਣ ਲਈ ਅੱਗੇ ਹੱਥ ਕਰ ਮੇਰਾ ਹਾਲ ਪੁੱਛਿਆ, ਮੈਂ ਥੋੜ੍ਹਾ ਜੇਹਾ ਮੁਸਕੁਰਾ ਕੇ ਜਵਾਬ ਦਿੱਤਾਂ “ਮੈ ਬਿਲਕੁਲ ਠੀਕ ਹਾਂ, ਤੁਸੀਂ ਕਿਵੇ ਹੋ”
ਹਾਲ ਦਾ ਜਵਾਬ ਦੇਂਦੇ ਹੀ ਉਸਨੇ ਮੇਰਾ ਹੱਥ ਫੜ ਲਿਆ ਅਤੇ ਬੋਲ਼ੀ “ਚਲੋ ਫਿਰ ਅੱਜ ਮੈਂ ਤੁਹਾਡੀ ਗਰਲ ਫਰੈਂਡ ਅਤੇ ਤੁਸੀਂ ਮੇਰੇ ਬੋਏ ਫਰੈਂਡ, ਮੈਂ ਥੋੜ੍ਹਾ ਸ਼ਰਮਾ ਰਿਹਾ ਸੀ ਤਾ ਉਹਨੇ ਮੈਨੂੰ ਕਿਹਾ “ਕਿਉਂ ਹਿਚਕਿਚਾ ਰਹੇ ਹੋ ਯਾਰ ਖੁਲ ਕੇ ਰਾਹੋ ਮੇਰੇ ਨਾਲ” ਸ਼ਇਦ ਉਸਨੂੰ ਮੇਰੇ ਚੇਹਰੇ ਤੋ ਪਤਾ ਚਲ ਗਿਆ ਸੀ ਕਿ ਮੇ ਝਿਜਕ ਰਹਾ ਹਾਂ.
ਅਸੀਂ ਦੋਵੇਂ ਗੱਡੀ ਵਿੱਚ ਬੇਠ ਗਏ ਅਤੇ ਮੈਂ ਗੱਡੀ ਡਰਾਈਵ ਕਰਨੀ ਸ਼ੁਰੂ ਕਰ ਦਿੱਤੀ, ਉਸਨੇ ਮੈਨੂੰ ਪੁੱਛਿਆ “ਕਿ ਗੱਲ ਮੈਨੂੰ ਆਪਣਾ ਨਾਮ ਨਹੀਂ ਦੱਸੋਗੇ”, “ਮੇਰਾ ਨਾਮ ਕੁਲਦੀਪ ਹੈ ਅਤੇ ਤੁਹਾਡਾ ਨਾਮ?”,
“ਮੇਰਾ ਨਾਮ ਕਿਰਨ ਹੈ”, ਉਸਨੇ ਜਵਾਬ ਦਿੰਦੇ ਹੋਏ ਦੱਸਿਆ, ਫਿਰ ਦੋਨੋ ਵਿੱਚ ਅੱਗੇ ਗੱਲ ਬਾਤ ਸ਼ੁਰੂ ਹੋ ਗਈ।
ਮੈਨੂੰ ਉਸਦਾ ਖੁੱਲਾ ਅਤੇ ਨਿੱਘਾ ਸੁਭਾਂ ਤੇ ਦੋਸਤਾਨਾ ਵਿਹਾਰ ਭੜਾ ਪਸੰਦ ਆ ਰਿਹਾ ਸੀ, ਉਹ ਮੇਰੇ ਨਾਲ ਇਸ ਤਰਾਂ ਗੱਲਾਂ ਕਰ ਰਹੀ ਸੀ ਜਿਵੇ ਅਸੀਂ ਇੱਕ ਦੂਜੇ ਬਹੁਤ ਪਹਿਲਾਂ ਤੋਂ ਜਾਣਦੇ ਹੋਈਐ,
ਪਰ ਮੈਂ ਆਪਣੇ ਮਨ ਨੂੰ ਏਹੀ ਸਮਝਾ ਰਿਹਾ ਸੀ ਵੇਖੀ ਮਨਾ ਕਿਤੇ ਡੁੱਲ ਨਾ ਜਾਵੀ ਇੱਕ ਦਿਨ ਦੇ ਸਫਰ ਦੇ ਮੁਸਾਫ਼ਿਰ ਹਾਂ, ਫਿਰ ਇਹ ਕਿੱਥੇ ਤੇ ਮੇ ਕਿੱਥੇ…
ਮੇ ਗੱਡੀ ਨੂੰ ਬਹੁਤ ਹੀ ਸਹਿਜੇ ਡਰਾਈਵ ਕਰ ਰਿਹਾ ਸੀ ਮੇਰੀ ਨਜ਼ਰ ਵਾਰ-ਵਾਰ ਉਸਦੇ ਵਾੱਲ ਜਾ ਰਹੀ ਸੀ, ਉਸਦੀ ਖੂਬਸੂਰਤੀ ਮੈਨੂੰ ਉਸ ਵੱਲ ਵੇਖਣ ਨੂੰ ਮਜਬੂਰ ਕਰ ਰਹੀ ਸੀ, ਉਸਦੀਆਂ ਜ਼ੁਲਫ਼ਾਂ ਦੇ ਉੱਡਦੇ ਹੋਏ ਲੜ ਹੋਲੀ ਹੌਲੀ ਉਸਦੀਆਂ ਗੱਲਾਂ ਤੇ ਖੇਡ ਰਹੇ ਸੀ, ਇਹ ਦ੍ਰਿਸ਼ ਦੇਖ ਮੇ ਕਿਸੇ ਹੋਰ ਹੀ ਦੁਨੀਆ ਵਿੱਚ ਵਿੱਚ ਗਵਾਚਦਾ ਜਾ ਰਿਹਾ ਸੀ, ਉਸਦੀ ਸੋਂਧੀ ਵਰਗੀ ਸੁਹਾਵਣੀ ਮਹਿਕ ਮੇਰੇ ਸਾਹਾ ਵਿੱਚ ਘੁੱਲ ਮੈਨੂੰ ਅਨੰਦਿਤ ਕਰ ਰਹੀ ਸੀ ਇੱਕ ਅਜੀਬ ਜਿਹਾ ਸਰੂਰ ਮੈਨੂੰ ਮਦਹੋਸ਼ ਕਰ ਰਿਹਾ ਸੀ, ਇਸ ਖ਼ੁਮਾਰ ਵਿੱਚ ਲੀਨ ਹੋਏ ਨੇ ਗੱਡੀ ਵਿੱਚ ਚੱਲ ਰਹੇ ਮੱਧਮ ਜੇਹੀ ਆਵਾਜ਼ ਚ ਹੀਰ ਗਾਣੇ ਦੀ ਲੈਅ ਤੇ ਕਦ ਮੈ ਨਾਲ-ਨਾਲ ਗਾਉਣ ਸ਼ੁਰੂ ਕਰ ਦਿੱਤਾ ਮੈਨੂੰ ਪਤਾ ਵੀ ਨਾ ਲੱਗਾ.
ਮੈਨੂੰ ਗਾਉਂਦਿਆਂ ਦੇਖ ਉਸਨੇ ਮੇਰੀ ਤਰਫ ਵੇਖਆ ਅਤੇ ਬੋਲੀ “ਬਹੁਤ ਵਧੀਆ ਗਾ ਲੈਂਦੇ ਹੋ” ਉਸਦੀ ਇਹ ਗੱਲ ਸੁਣ ਮੈਂ ਵੀ ਮੈਂ ਵੀ ਇੰਟਰਨੈੱਟ ਵਾਲਾ ਡਾਇਲਾਗ ਮਾਰਿਆ “ਗਾ ਲਈਦਾ ਹੈ ਬਸ ਕਦੀ ਮਾਣ ਜਿਹਾ ਨਹੀਂ ਕਿਤਾ” ਇਹ ਸੁਣਦੇ ਹੀ ਉਹ ਖਿੜ ਖਿੜਾਕੇ ਹੱਸਣ ਲੱਗ ਪਈ.
ਉਸਦੇ ਗੁਲਾਬ ਦੀਆ ਪੱਤਿਆਂ ਵਰਗੇ ਬੁੱਲ੍ਹਾ ਚ ਨਿਕਲੀਆਂ ਸੁਰਾਂ ਦੇ ਸੰਯੋਗ ਵਰਗਾ ਹਾਸਾ ਮੇਰੇ ਕੰਨਾਂ ਚੋਂ ਰਸ ਘੋਲਦਾ ਹੋਇਆ ਮੇਨੂੰ ਧੁਰ ਅੰਦਰ ਤੱਕ ਛੂਹ ਗਿਆ, ਇਹ ਮੈਨੂੰ ਕਿ ਹੋਈ ਜਾ ਰਿਹਾ ਸੀ ਮੈਂ ਆਪਣੇ ਆਪ ਵਿੱਚ ਆਪਣੇ ਮਨ ਨਾਲ ਵਿਚਾਰ ਕਰ ਰਹਿ ਸੀ.
ਮੈਂ ਆਪਣੇ ਆਪ ਨੂੰ ਸੰਭਾਲ ਹੀ ਰਿਹਾ ਸੀ ਕਿ ਉਹਨੇ ਥੋੜ੍ਹਾ ਮੇਰੇ ਵੱਲ ਸਰਕ ਆਪਣਾ ਸਿਰ ਮੇਰੇ ਮੋਢੇ ਤੇ ਰੱਖ ਦਿੱਤਾ ਅਤੇ ਬੋਲੀ “ਵੈਸੇ ਅਸੀਂ ਜਾ ਕਿੱਥੇ ਰਹੇ ਹਾਂ” ਅਸੀਂ ਜਾ ਰਹੇ ਹਾਂ ਮੂਵੀ ਦੇਖਣ, ਜੋ ਨਵੀ ਪੰਜਾਬੀ ਮੂਵੀ ਆਈ ਹੈ ਮੈਂ ਸੁਣਿਆ ਬਹੁਤ ਵਧੀਆ ਫਿਲਮ ਹੈ ਗਾਣੇ ਤਾ ਉਸਦੇ ਬਹੁਤ ਹੀ ਵਧੀਆ ਹਨ” ਮੈ ਉਸਨੂੰ ਜਵਾਬ ਦਿੱਤਾ.
“ਨਹੀਂ ਮੈਂ ਫਿਲਮਾਂ ਦੀ ਕੋਈ ਜਿਆਦਾ ਸ਼ੋਕੀਨ ਨਹੀਂ, ਵੈਸੇ ਵੀ ਮੇਰੇ ਕੋਲ ਤੁਹਾਡੇ ਨਾਲ ਇੱਕ ਦਿਨ ਹੈ ਮੈਂ ਇਸਨੂੰ ਫਾਲਤੂ ਬਰਬਾਦ ਨਹੀਂ ਕਰਨਾ ਚਾਹੁੰਦੀ, ਮੈਂ ਪੂਰਾ ਦਿਨ ਸਿਰਫ ਅਤੇ ਸਿਰਫ ਬਹੁਤ ਸਾਰਾ ਘੁੰਮਣਾ ਚਾਹੁੰਦੀ ਹਾਂ ਮੌਜ ਮਸਤੀ ਕਰਨਾ ਚਹੁੰਦੀ ਹਾਂ, ਇਸ ਦਿਨ ਦੇ ਇੱਕ ਇੱਕ ਪਲ ਨੂੰ ਇੰਜੋਏ ਕਰਨਾ ਚਹੁੰਦੀ ਹਾਂ”.
“ਅੱਛਾ ਫਿਰ ਦੱਸੋ ਤੁਸੀਂ ਕਿੱਥੇ ਜਾਣਾ ਚਹੁੰਦੇ ਹੋ? ਵੈਸੇ ਮੈਨੂੰ ਬਹੁਤ ਸਾਰੀਆਂ ਘੁੰਮਣ ਵਾਲਿਆਂ ਜਗਾ ਦਾ ਪਤਾ ਹੈ ਅਗਰ ਤੁਸੀਂ ਜਾਣਾ ਚਾਹੋ ਤਾ….?”, “ਜਰੂਰ ਜਾਵਾਂਗੀ, ਲੈ ਜਾਓ ਜਿੱਥੇ ਲੇਕੇ ਜਾਣਾ ਚਹੁੰਦੇ ਹੋ ਮੈਨੂੰ ਤੁਹਾਡੇ ਉੱਪਰ ਪੂਰਾ ਵਿਸ਼ਵਾਸ ਹੈ”.
“ਮੇਰੇ ਉੱਪਰ ਐਨੇ ਵਿਸ਼ਵਾਸ ਦਾ ਕਾਰਨ?” ਮੇ ਸਵਾਲ ਕੀਤਾ.
“ਕਿਸੇ-ਕਿਸੇ ਦੀਆ ਅੱਖਾਂ ਵਿੱਚ ਲਿਖਿਆ ਹੁੰਦਾ ਹੈ ਕਿ ਇਹ ਵਿਸ਼ਵਾਸ ਦੇ ਕਾਬਿਲ ਹੈ, ਇਸੇ ਲਈ ਸਾਰੀ ਦੁਨੀਆਂ ਛੱਡ ਤੁਹਾਂਨੂੰ ਬੋਏਫਰੈਂਡ ਚੁਣਿਆ ਹੈ”.
“ਵੇਖੋ ਮੇਰੇ ਨਾਲ ਜਿਆਦਾ ਇਮੋਸ਼ਨਲੀ ਨਾ ਜੁੜੋ ਫਿਰ ਤੰਗ ਹੋਵੋਗੇ” ਮੈਂ ਉਸਨੂੰ ਵਿੱਚ ਰੋਕਦੇ ਹੋਏ ਬੋਲਿਆ.
“ਕੌਣ ਤੰਗ ਹੋਵੇਗਾ ਮੈਂ ਜਾ ਤੁਸੀਂ” ਉਹ ਬੋਲੀ.
“ਸ਼ਇਦ ਦੋਵੇ” ਮੇ ਸੋਚ ਭਰੀ ਅਵਾਜ ਚ ਕਹਾ.
“ਨਹੀਂ, ਮੇ ਪ੍ਰੈਕਟੀਕਲ ਹਾਂ, ਮੈਨੂੰ ਪਤਾ ਹੈ ਆਪਣਾ ਇਹ ਰਿਸ਼ਤਾ ਸਿਰਫ ਇੱਕ ਦਿਨ ਲਈ ਹੈ ਅਤੇ ਮੈਂ ਆਪਣੇ ਘਰਦਿਆਂ ਦੇ ਖਿਲਾਫ ਵੀ ਨਹੀਂ ਜਾ ਸਕਦੀ, ਬਸ ਦੋ ਚਾਰ ਮਹੀਨੇ ਤੱਕ ਮੁੰਡਾ ਇੰਡੀਆ ਆ ਜਾਵੇਗਾ ਫਿਰ ਝੱਟ ਮੰਗਣੀ ਪੱਟ ਵਿਆਹ, ਹੋ ਸਕਦਾ ਫਿਰ ਮੈਂ ਵੀ ਉਸਦੇ ਨਾਲ ਬਾਹਰ ਚਲੀ ਜਾਵਾ” ਉਹ ਬੜੇ ਉਤਸ਼ਾਹ ਨਾਲ ਬੋਲੀ।
“ਤਾ ਫਿਰ ਤੁਸੀਂ ਮੇਰੀਆਂ ਭਾਵਨਾਵਾਂ ਨਾਲ ਕਿਉਂ ਖੇਡ ਰਹੇ ਹੋ….”
“ਓਹ ਕਿਵੇ ਯਾਰ, ਮੈਂ ਕਿੱਥੇ ਖੇਡ ਰਹੀ ਹਾਂ” ਮੈਂ ਤਾਂ ਤੁਹਾਂਨੂੰ ਉਸੇ ਦਿਨ ਹੀ ਸਭ ਸਾਫ-ਸਾਫ ਦੱਸਿਆ ਸੀ ਸਾਡਾ ਇਹ ਰਿਸ਼ਤਾ ਸਿਰਫ ਇੱਕ ਦਿਨ ਲਈ ਹੀ ਹੈ”।
“Ok ok ਠੀਕ ਆ ਬਾਬਾ, ਗੱਲਾਂ ਵਿੱਚ ਰੁੱਝੇ ਅਸੀਂ ਮੰਜ਼ਿਲ ਤੇ ਪਹੁੰਚ ਗਏ, “ਚਲੋ ਆ ਜਾਓ ਆਗੀ ਆਪਣੀ ਮੰਜ਼ਿਲ”….ਮੈ ਬਾਹਰ ਨੂੰ ਇਸ਼ਾਰਾ ਕਰਦੇ ਕਹਾ।
“ਬਹੁਤ...

ਵਧੀਆ ਜਗਾ ਹੈ, ਕਿੰਨਾ ਖੂਬਸੂਰਤ ਨਜ਼ਾਰਾ ਹੈ” ਕਹਿੰਦੇ ਹੋਏ ਉਸਦੇ ਚਹਿਰੇ ਤੇ ਖੂਸ਼ੀ ਦੀ ਲਹਿਰ ਦੌੜ ਰਹੀ ਸੀ,
ਥੋੜੀ ਦੇਰ ਘੁੰਮਣ ਤੋ ਬਆਦ ਅਸੀਂ ਇੱਕ ਜਗਾ ਖੜ੍ਹੇ ਕਾਇਨਾਤ ਦੀ ਖ਼ੂਬਸੂਰਤੀ ਦਾ ਨਜ਼ਾਰਾ ਲੈ ਰਹੇ ਸੀ ਕਿ ਉਹ ਮੇਰੇ ਸਾਮਣੇ ਆਕੇ ਖੜ੍ਹੀ ਹੋ ਗਈ, ਉਸਦੀਆਂ ਜ਼ੁਲਫ਼ਾਂ ਦੀ ਖੂਸ਼ਬੂ ਹੁਣ ਮੈਂ ਬੜੇ ਕਰੀਬ ਤੋ ਮਹਿਸੂਸ ਕਰ ਰਿਹਾ ਸੀ, ਮੈਨੂੰ ਐਵੇ ਲੱਗ ਰਹਿ ਸੀ ਜਿਵੇ ਮੇਰੀ ਪੁਰਾਣੀ ਸਹੇਲੀ ਹੀ ਮੇਰੇ ਸਹਮਣੇ ਮੇਰੇ ਕੋਲ ਆ ਖੜ ਗਈ ਹੋਵੇ, ਇੱਕ ਅਜੀਬ ਜੇਹੀ ਖਿੱਚ ਪੈ ਰਹਿ ਸੀ ਮੈਂ ਆਪਣੇ ਆਪ ਨੂੰ ਪਿੱਛੇ ਖਿੱਚਦਾ ਹੋਇਆ ਥੋੜ੍ਹਾ ਪਿੱਛੇ ਹਟਕੇ ਖੜ੍ਹਾ ਹੋ ਗਿਆ.
“ਕਿਉਂ, ਡਰ ਗਏ ਤੁਸੀਂ, ਤੁਹਾਂਨੂੰ ਕਿ ਲਗਦਾ ਕਿ ਮੈਂ ਇਹ ਸੈਲਫੀਆਂ ਅਤੇ ਵਿਡੀਓ ਬਣਾ ਵਇਰਲ ਕਰ ਦਿਆਂਗੀ”, ਇਹ ਬੋਲ ਕੇ ਉਹ ਖਿੜ ਖੜਾ ਕੇ ਹੱਸਣ ਲੱਗ ਗਈ.
“ਨਹੀਂ ਇਸ ਤਰਾਂ ਦੀ ਕੋਈ ਗੱਲ ਨਹੀਂ ਹੈ, ਕਰਨੀਆਂ ਚਾਹੋ ਤਾ ਕਰ ਸਕਦੇ ਹੋ, ਵੈਸੇ ਵੀ ਮੈਂ ਮੁੰਡਾ ਹਾਂ, ਮੈਨੂੰ ਕੋਈ ਜ਼ਿਆਦਾ ਫਿਰਕ ਨਹੀਂ ਪੈਣਾ”.
“ਓਹੀ ਤਾ ਮੈਂ ਸਮਝਾਉਣਾ ਚਹੁੰਦੀ ਹਾਂ ਤੁਹਾਨੂੰ ਤਾ ਕੋਈ ਫਰਕ ਨਹੀਂ ਪੈਣਾ ਕਿਉਂਕਿ ਤੁਸੀਂ ਮੁੰਡੇ ਹੋ ਫਿਰ ਕਿਉਂ ਡਰ ਰਹੇ ਹੋ?” ਉਹ ਥੋੜ੍ਹਾ ਮੁਸਕੁਰਾ ਕੇ ਬੋਲੀ
“ਵੈਸੇ ਇੱਕ ਗੱਲ ਹੈ ਤੁਸੀਂ ‘ਅੱਜਕਲ’ ਦੇ ਮੁੰਡਿਆਂ ਵਰਗੇ ਬਿਲਕੁੱਲ ਨਹੀਂ ਹੋ” ।
“ਅੱਜਕਲ’ ਦੇ ਮੁੰਡਿਆਂ ਤੋ ਤੁਹਾਡਾ ਮਤਲੱਬ? ਕਿ ਸਾਰੇ ਮੁੰਡੇ ਇੱਕੋ ਜੇਹਿ ਹੁੰਦੇ ਨੇ?”
“ਉਹੀ ਤਾ ਗੱਲ ਹੈ ਇਸੇ ਲਈ ਮੈਂ ਤੁਹਾਂਨੂੰ ਚੁਣਿਆ ਮੈਨੂੰ ਪਤਾ ਤੁਸੀਂ ਮੇਰਾ ਗ਼ਲਤ ਫਾਇਦਾ ਨਹੀਂ ਚੱਕੋਗੇ, ਵਰਨਾ ਕਿਸੇ ਹੋਰ ਮੁੰਡੇ ਨੂੰ ਇਹ ਮੌਕਾ ਮਿਲਦਾ ਤਾ ਉਹ ਇਸ ਮੌਕੇ ਦਾ ਜਰੂਰ ਫਾਇਦਾ ਉਠਾਉਂਦਾ”।
ਤੁਹਾਂਨੂੰ ਮੇਰੇ ਤੇ ਐਨਾ ਯਕੀਨ ਕਿਉਂ ਹੈ, ਤੁਹਾਂਨੂੰ ਕਿਵੇ ਲਗਦਾ ਮੈਂ ਐਨਾਂ ਸ਼ਰੀਫ ਹਾਂ”
“ਓਹ ਤਾ ਤੁਹਾਡੀਆਂ ਅੱਖਾ ਦੱਸਦਿਆਂ ਨੇ ਜਨਾਬ, ਸ਼ਰਾਫ਼ਤ ਆਂਖੋਂ ਪਰ ਲਿਖੀ ਹੋਤੀ ਹੈ, ਤੁਮ ਕਿਆ ਜਾਨੋ ਬਾਬੂ” ਉਸਨੇ ਡਾਇਲੋਗ ਮਾਰਦੇ ਕਿਹਾ”…। “ਅੱਛਾ” ਮੈ ਮੁਸਕਉਂਦੇ ਹੋਏ ਬੋਲਿਆ।
ਘੁੰਮਦੇ ਘਮਾਉਂਦੇ ਬਹੁਤ ਸਾਰੀਆਂ ਗੱਲਾਂ ਬਾਤਾਂ ਹੋ ਰਹੀਆਂ ਸਨ, ਮੈਨੂੰ ਇੰਝ ਜਾਪਦਾ ਸੀ ਜਿਵੇਂ ਉਸ ਕੁੜੀ ਦਿਆਂ ਬੋਲਾ ਵਿੱਚ ਕੋਈ ਜਾਦੂ ਹੈ ਕਿਉਂਕੀ ਉਸਦੀ ਇੱਕ-ਇੱਕ ਗੱਲ ਮੇਰੇ ਦਿਲ ਨੂੰ ਛੂਹਕੇ ਦਿਲ ਦੀ ਧੜਕਣ ਤੇਜ ਕਰ ਰਹੀ ਸੀ, ਕਫ਼ੀ ਹੱਸਮੁੱਖ ਅਤੇ ਅਲੱਗ ਸੀ ਉਹ ਕੁੜੀ,.
ਹੁਣ ਅਸੀਂ ਕਫ਼ੀ ਘੁੰਮ ਲਿਆ ਸੀ, ਮੈਨੂੰ ਪਿਆਸ ਮਹਿਸੂਸ ਹੋਈ ਤਾਂ ਅਸੀਂ ਗੱਡੀ ਵੱਲ ਚੱਲ ਪਏ,
ਗੱਡੀ ਵਿੱਚ ਪਈ ਪਾਣੀ ਦੀ ਬੋਤਲ ਚੱਕ ਮੈ ਛੇਤੀ ਨਾਲ ਪਾਣੀ ਪੀਣ ਲੱਗਾ ਤਾ ਉਹ ਬੋਲ਼ੀ, “ਹੋਲੀ ਜਨਾਬ” ਉਸਦੇ ਬੋਲਣ ਦਾ ਅੰਦਾਜ਼ ਇਸ ਤਰਾਂ ਦਾ ਸੀ ਕਿ ਮੇਰੇ ਹਾਸਾ ਨਿਕਲ ਗਿਆ “ਸੱਚੀ ਯਾਰ ਤੁਸੀਂ ਮੈਨੂੰ ਬਹੁਤ ਚੰਗੇ ਲੱਗ ਰਹੇ ਹੋ ਮੈਨੂੰ ਐਵੇ ਲੱਗ ਰਿਹਾ ਹੈ ਕਿਤੇ ਮੇਰਾ ਦਿਲ ਤੂਹਾਡੇ ਤੇ ਫ਼ਿਦਾ ਨਾ ਹੋ ਜਾਵੇ”
“ਇਸ ਤਰਾਂ ਦਾ ਖਿਆਲ ਵੀ ਆਪਣੇ ਦਿਲ ਵਿਚ ਨਹੀਂ ਲਿਆਉਣਾ, ਜੋ ਕੁੱਛ ਵੀ ਹੈ ਸਰਿਫ਼ ਅੱਜ ਦੇ ਲਈ ਹੈ ਉਸਤੋਂ ਬਆਦ ਕੁੱਝ ਵੀ ਨਹੀਂ ਹੈ”.
ਦੁਪਹਿਰ ਦਾ ਟਾਈਮ ਹੋ ਰਹਿ ਸੀ ਅਸੀਂ ਇੱਕ ਰੈਸਟੋਰੈਂਟ ਤੇ ਬੈਠਕੇ ਲੰਚ ਕਿਤਾ ਉਸਤੋਂ ਬਆਦ ਦੋ ਤਿੰਨ ਜਗਾ ਹੋਰ ਘੁੰਮਿਆ, ਅਤੇ ਵਾਪਸ ਉਸੇ ਸ਼ਹਿਰ ਆ ਗਏ ਜਿੱਥੇ ਅਸੀ ਸਵੇਰੇ ਮਿਲੇ ਸੀ।
ਹੁਣ ਸ਼ਾਮਾਂ ਪੈਣ ਵਾਲਿਆਂ ਸੀ ਅਤੇ ਉਸਦੇ ਵਾਪਸ ਜਾਣ ਦਾ ਟਾਈਮ ਹੋ ਗਿਆ ਸੀ. ਮੈਨੂੰ ਐਵੇ ਜਾਪ ਰਿਹਾ ਸੀ ਜਿਵੇਂ ਮੇਰੀ ਕੋਈ ਬਹੁਤ ਕੀਮਤੀ ਚੀਜ ਮੇਰੇ ਤੋਂ ਗੁੰਮ ਹੋਣ ਵਾਲੀ ਹੋਵੇ, ਮੇਰੇ ਕੋਲ ਹੁਣ ਜਿਆਦਾ ਟਾਈਮ ਨਹੀਂ ਸੀ ਇਸ ਲਈ ਮੈਂ ਜੋ ਮਹਿਸੂਸ ਕਰ ਰਿਹਾ ਸੀ ਉਸਨੂੰ ਬੋਲ ਦੇਣਾ ਚਹੁੰਦਾ ਸੀ, ਪਰ ਕੁੱਝ ਬੋਲਣ ਦੀ ਹਿੰਮਤ ਵੀ ਨਹੀਂ ਹੋ ਰਹੀ ਸੀ.
ਫਿਰ ਥੋੜਾ ਹੌਸਲਾ ਕਰਕੇ ਮੈਂ ਉਸਨੂੰ ਬੋਲ ਹੀ ਦਿੱਤਾਂ, “ਕਿਰਨ ਮੈਨੂੰ ਲਗਦਾ ਮੈਂ ਤੁਹਾਂਨੂੰ ਚੋਹਣ ਲੱਗ ਗਿਆ ਹਾਂ, ਇੰਝ ਲੱਗ ਰਿਹਾ ਜਿਵੇ ਹੁਣ ਮੈਂ ਤੁਹਾਡੇ ਬਿਨਾ ਰਹਿ ਨਹੀਂ ਸਕਾਂਗਾ।
“ਸਾਡੇ ਦੋਹਾ ਵਿਚਕਾਰ ਜੋ ਤਹਿ ਹੋਇਆ ਸੀ ਤੁਸੀਂ ਉਸਨੂੰ ਭੁੱਲ ਰਹੇ ਹੋ ਕੁਲਦੀਪ” ਉਸਨੇ ਮੈਨੂੰ ਯਾਦ ਦਿਲਾਓਦਿਆ ਕਿਹਾ।
“ਠੀਕ ਹੈ ਆਪਾਂ ਦੋਸਤ ਬਣਕੇ ਤਾ ਰਹਿ ਸਕਦੇ ਹਾਂ”.
“ਨਹੀਂ, ਕਿਤੇ ਮੈਂ ਕਮਜ਼ੋਰ ਪੈ ਗਈ ਤਾ”.
“ਤਾ ਮੈ ਤੁਹਾਡੇ ਨਾਲ ਵਿਆਹ ਕਰਵਾ ਲਵਾਗਾ, ਇੱਕ ਦਮ ਮੇਰੇ ਮੂਹੋ ਇਹ ਗੱਲ ਨਿਕਲ ਗਈ।
“ਇਹ ਸਭ ਸੰਭਵ ਨਹੀਂ ਹੈ, ਮੈਂ ਵਿਆਹ ਉੱਥੇ ਹੀ ਕਰਾ ਗੀ ਜਿੱਥੇ ਮੇਰੇ ਘਰਦੇ ਕਰਨਗੇ, ਤੁਹਾਡੇ ਕੋਲ ਕੋਈ ਚਾਂਨਸ ਨਹੀਂ ਹੈ”?.
ਇਹ ਬੋਲਕੇ ਉਹ ਮੇਰੇ ਤੋਂ ਦੂਰ ਜਾਣ ਲੱਗੀ ਅਤੇ ਬਾਏ-ਬਾਏ ਕਹਿੰਦੀ ਇੱਕ ਵਾਰ ਫਿਰ ਬੋਲ ਗਈ “ਭੁੱਲ ਜਾਵੀ ਹੁਣ ਮੈਨੂੰ”
ਇੱਕ ਦਿਨ ਵਿੱਚ ਹੀ ਉਸ ਨਾਲ ਐਨਾ ਮੋਹ ਹੋ ਗਿਆ ਸੀ ਕਿ ਮੇਰੇ ਗੱਡੀ ਅੰਦਰ ਬੈਠੇ ਦੇ ਅੱਖਾਂ ਚ ਹੰਝੂ ਆ ਗਏ ਇਹ ਸੋਚਕੇ ਕਿ ਹੁਣ ਉਹ ਮੈਂਨੂੰ ਕਦੀ ਨਹੀਂ ਮਿਲੇਗੀ, ਐਵੇ ਮਹਿਸੂਸ ਹੋਇਆ ਜਿਵੇ ਮੇਰੀ ਪੁਰਾਣੀ ਗਰਲਫਰੈਂਡ ਧਰਤੀ ਤੇ ਵਾਪਸ ਆਕੇ ਇੱਕ ਵਾਰ ਫਿਰ ਮੈਨੂੰ ਛੱਡ ਕੇ ਚਲੀ ਗਈ ਹੋਵੇ.
ਮੈਂ ਬਹੁਤ ਦੇਰ ਤੱਕ ਉੱਥੇ ਹੀ ਖੜ੍ਹਾ ਦੇਖਦਾ ਰਿਹਾ ਮੇਰੇ ਚ ਗੱਡੀ ਡਰਾਈਵ ਕਰਨ ਦੀ ਹਿੰਮਤ ਨਹੀਂ ਪੈ ਰਹੀ ਸੀ, ਕੁੱਝ ਟਾਇਮ ਬਆਦ ਥੋੜ੍ਹਾ ਹੌਸਲਾ ਕਰ ਮੈਂ ਹੌਲੀ ਹੌਲੀ ਗੱਡੀ ਡਰਾਈਵ ਕਰ ਘਰ ਦੀ ਤਰਫ ਚੱਲ ਪਿਆ,
ਘਰ ਪਹੁੰਚ ਕੇ ਪੂਰੀ ਰਾਤ ਮੇਰੀਆਂ ਅੱਖਾ ਵਿੱਚ ਨੀਂਦ ਨਹੀਂ ਪੈ ਰਹੀ ਸੀ, ਮੁੜ ਮੁੜ ਉਸਦੇ ਹੀ ਖਿਆਲ ਆ ਰਹੇ ਸੀ….
(ਬਾਕੀ ਅਗਲੇ ਭਾਗ ਵਿੱਚ)
।। ✍️ਬਲਦੀਪ ਸਿੰਘ ।।
ਕਹਾਣੀ ਪੜ੍ਹਕੇ ਆਪਣੀ ਵਿਚਾਰ ਜਰੂਰ ਦੱਸਣਾ, ਤੁਹਾਂਨੂੰ ਕਹਾਣੀ ਕਿਵੇ ਲੱਗ ਰਹੀ ਹੈ, ਅਗਰ ਤੁਹਾਂਨੂੰ ਕਹਾਣੀ ਵਿੱਚ ਕੁੱਝ ਗ਼ਲਤ ਵੀ ਲੱਗਾ ਤਾਂ ਵੀ ਜਰੂਰ ਦੱਸਣਾ ਤਾ ਜੋ ਅੱਗੇ ਤੋਂ ਉਸ ਚ ਸੁਧਾਰ ਕਿਤਾ ਜਾ ਸਕੇ, ਧੰਨਵਾਦ 🙏।
ਰੱਬ ਰਾਖਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)