ਮੈਂ ਬੱਸ ਅੱਡੇ ਤੇ ਆਪਣੇ ਪੇਕੇ ਜਾਣ ਲਈ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਤੇ ਮੇਰਾ ਮਨ ਦੁੱਖ, ਸ਼ਿਕਵੇ, ਸ਼ਿਕਾਇਤਾਂ ਨਾਲ ਉੱਤੋਂ ਤੱਕ ਭਰਿਆ ਸੀ ਤੇ ਵਾਰ ਵਾਰ ਆਪਣੇ ਹੰਝੂ ਵੀ ਪੂੰਝ ਰਹੀ ਸੀ ਕਿ ਕੋਈ ਦੇਖ ਨਾ ਲਵੇ ਇੰਨੇ ਨੂੰ ਮੇਰੇ ਸਾਹਮਣੇ ਬੈਠੇ ਇਕ ਜੋੜੇ ਤੇ ਮੇਰੀ ਨਜ਼ਰ ਪਈ ਉਨ੍ਹਾਂ ਨਾਲ ਇਕ ਬਹੁਤ ਪਿਆਰੀ ਬੱਚੀ ਵੀ ਸੀ ਮੈਂ ਕਿ ਦੇਖਦੀ ਆ ਕਿ ਉਹ ਔਰਤ ਗੁੱਸੇ ਤੇ ਉਸਦਾ ਪਤੀ ਉਸਦੀਆਂ ਮਿਨਤਾਂ ਕਰਕੇ ਓਹਨੂੰ ਘਰ ਜਾਣ ਨੂੰ ਕਹਿ ਰਿਹਾ ਸੀ ਪਰ ਕੁੜੀ ਜਿੱਦ ਕਰ ਰਹੀ ਸੀ ਕਿ ਮੈਂ ਨਾਨਕੇ ਜਾਣਾ… ਇਹ ਵਾਕਾ ਮੈਨੂੰ 20 ਸਾਲ ਪਿੱਛੇ ਮੇਰੇ ਨਾਨਕਿਆਂ ਲਈ ਬੱਸ ਲੈਣ ਲਈ ਖੜ੍ਹੀ ਮੇਰੀ ਕੋਲ ਲਈ ਗਿਆ ਜਿੱਥੇ ਮੇਰਾ ਬਾਪੂ...
ਮੇਰੀ ਮਾਂ ਨੂੰ ਘਰ ਜਾਣ ਦੇ ਵਾਸਤੇ ਪਾ ਰਿਹਾ ਸੀ ਤੇ ਮੈਨੂੰ ਨਾਨਕੇ ਜਾਣ ਦੀ ਕਾਹਲੀ…. ਅਜ ਮੈਨੂੰ ਉਹ ਦੁੱਖ ਤਕਲੀਫ ਸ਼ਿਕਵੇ ਸ਼ਿਕਾਇਤਾਂ ਸਮਝ ਆਇਆਂ ਜੋ ਮੇਰੀ ਮਾਂ ਉਸ ਸਮੇਂ ਮਹਿਸੂਸ ਕਰ ਰਹੀ ਹੋਊ….ਮੈਂ ਸੋਚਿਆ ਕਿ ਬੱਸ ਸਮਾਂ ਬਦਲਿਆ ਹਾਲਾਤ ਓਹੀਓ ਨੇ… ਫਰਕ ਬੱਸ ਏਨਾ ਸੀ ਕਿ ਰੋਡ ਤੇ ਖੜ੍ਹੀ ਮਾਂ ਨੂੰ ਬਾਪੂ ਤੇ ਬੱਸ ਅੱਡੇ ਬੈਠੀ ਔਰਤ ਉਸਦਾ ਪਤੀ ਲੈਣ ਆਗਿਆ ਪਰ ਮੈਨੂੰ ਵਾਪਿਸ ਲੈਣ ਕੋਈ ਨਈ ਆਇਆ 😔😔
ਪ੍ਰਭ ਕੌਰ ਗਿੱਲ
lovely kang
reality a ji nyc