More Punjabi Kahaniya  Posts
ਮਨ ਦੀ ਗੱਲ


ਦਿਨ ਐਤਵਾਰ ਸਾਹਿਲ ਆਪਣੀ ਮਹਿਬੂਬਾ ਲਈ, ਪਿਆਰ ਦੀ ਇੱਕ ਸੌਗਾਤ ਨੂੰ ਭੇਟਾ ਕਰਨ ਲਈ ਤਿਆਰ ਹੋ ਰਿਹਾ ਸੀ । ਕੀ ਅਚਾਨਕ ਉਸ ਦੀ ਨਜ਼ਰ ਟੀਵੀ   ਚੈਨਲ ਤੇ ਜਾ ਪਈ । ਜਿਸ ਤੇ ਇੱਕ ਨਿਊਜ਼ ਬੜੀ  ਹੀ ਤੇਜ਼ੀ ਨਾਲ ਫੈਲ ਰਹੀ ਸੀ ।
ਨਿਊਜ਼ ਇਹ ਸੀ :
          ਜਲੰਧਰ ਬਾਈ ਪਾਸ ਹਾਈਵੇ ਤੇ ਇੱਕ ਕਾਰ ਦਾ ਇੱਕ  ਟਰੱਕ ਦੇ ਨਾਲ ਟਕਰਾਅ ਹੋਣ ਤੇ ਬੜਾ ਭਿਆਨਕ ਐਕਸੀਡੈਂਟ ਹੋ ਗਿਆ ਹੈ ।
ਜਿਸ ਦੇ ਵਿਚ ਟਰੱਕ ਡਰਾਈਵਰ ਨੂੰ ਕੁਝ ਸੱਟਾਂ ਲੱਗੀਆਂ ਹਨ । ਦੂਜੇ ਪਾਸੇ  ਕਾਰ ਡਰਾਈਵ ਕਰਨ ਵਾਲੀ ਕੁੜੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ।
ਓਸ ਕੁੜੀ ਦੀ ਖਬਰ ਅਤੇ ਪਹਿਚਾਣ ਜਦੋਂ ਟੀ ਵੀ ਤੇ ਦਿਖਾਈ ਗਈ । ਤਾਂ ਸਾਹਿਲ ਦੇ ਹੱਥੋ ਉਹ ਤੋਹਫਾ  ਆਪਣੇ ਆਪ ਹੀ ਡਿੱਗ ਪਿਆ । ਹੱਥ-ਪੈਰ ਕੰਬਣ ਲੱਗ ਗਏ, ਅੱਖਾਂ ਵਿੱਚੋਂ ਹੰਝੂ ਕਿਰਨ  ਲੱਗੇ ।
ਹੌਕਿਆਂ ਦੀ ਆਵਾਜ਼ ਪੂਰੇ ਘਰ ਵਿੱਚ ਗੂੰਜਣ ਲੱਗੀ ।

ਕੁਝ ਦਿਨ ਪਹਿਲਾਂ, ਸਾਹਿਲ ਆਪਣੇ ਮਾਂ ਬਾਪ ਦੇ ਕਹਿਣ ਤੇ ਇਕ ਰਿਸ਼ਤਾ ਦੇਖਣ ਜਾਣ ਲਗਦਾ  ਹੁੰਦਾ ਹੈ । ਕਿ ਉਸ ਦੀ ਕਾਰ ਦੇ ਵਿਚ ਇੱਕ ਬਹੁਤ ਤੇਜ਼ ਪਿਛਿਓਂ ਸਕੂਟਰੀ  ਆਣ ਕੇ ਵਜਦੀ ਹੈ । ਫੋਨ ਤੇ ਗੱਲ ਕਰਦੇ ਸਮੇਂ ਇੱਕ ਦਮ ਫੋਨ ਬੰਦ ਕਰਕੇ ਕਾਰ ਚੋਂ ਬਾਹਰ ਨਿਕਲਦਾ ਹੈ । ਉਸ ਸਕੂਟਰੀ ਚਲਾਉਣ ਵਾਲੀ ਕੁੜੀ ਨੂੰ ਬੋਲਦਾ ਹੈ – ਕੀ ਗੱਲ ਹੋਈ ਅੰਨ੍ਹੀ ਹੋਈ ਫਿਰਦੀ ਆਂ… ਏਡੀ ਵੱਡੀ ਕਾਰ ਨਹੀਂ ਦਿਸੀ ਤੈੰਨੂੰ।
” ਦੇਖੋ ਜਿਆਦਾ ਵਾਧੂ ਬੋਲਣ ਦੀ ਲੋੜ ਨਹੀਂ, ਜੋ ਨੁਕਾਸਨ ਹੋਇਆ ਮੈਂ ਭਰ ਦੇਂਦੀ ਹਾਂ…. ਨਾਲੇ ਏਡੀ ਵੀ ਕੋਈ ਵੱਡੀ ਕਾਰ ਨਹੀਂ ਹੈ, ਜਿਨ੍ਹਾਂ ਬੋਲ ਰਹੇ ਹੋ, ਦੱਸੋ ਕਿੰਨਾ ਨੁਕਸਾਨ ਹੋਇਆ ਹੈ। ਉਸ ਸਕੂਟਰੀ ਵਾਲੀ ਕੁੜੀ ਨੇ ਸਹਿਲ ਨੂੰ ਕਿਹਾ।
ਸਕੂਟਰੀ ਵੱਜਣ ਦੇ ਨਾਲ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਸੀ। ਬਸ ਇਕ ਮਾਮੂਲੀ ਦੇਂਟ ਪੈ ਗਿਆ ਸੀ । ਸਾਹਿਲ ਥੋੜ੍ਹਾ ਖੜੂਸ  ਸੁਭਾਅ ਦਾ ਸੀ । ਇਸ ਲਈ ਸੋਹਣੀ ਕੁੜੀ ਦੇਖ ਕੇ ਰੋਹਬ ਚੜਾਣ ਲੱਗਿਆ । ਪਰ  ਉਸ ਨੂੰ ਅੱਗੋਂ ਸਵਾ- ਸ਼ੇਰ  ਟੱਕਰੀ ।
ਨੁਕਸਾਨ ਦੀ ਭਰਪਾਈ ਕਰਕੇ, ਉਹ ਕੁੜੀ ਆਪਣੇ ਰਸਤੇ ਚਲੀ ਗਈ । ਸਾਹਿਲ ਆਪਣੀ ਕਾਰ ਸਟਾਰਟ ਕਰਕੇ ਆਪਣੇ ਮਾਂ-ਬਾਪ ਦੀ ਬੁਲਾਈ ਜਗ੍ਹਾ ਵੱਲ ਨੂੰ ਤੁਰ ਪਿਆ । ਜਿੱਥੇ ਉਸ ਨੇ  ਅੱਜ ਉਹ ਕੁੜੀ ਨੂੰ ਦੇਖਣ ਜਾਣਾ ਸੀ, ਜਿਸ ਦੇ ਨਾਲ ਉਸ ਦੇ ਸੰਜੋਗ ਲਿਖੇ ਸਨ ।

ਆਪਣੀ ਮੰਜ਼ਿਲ ਤੇ ਪਹੁੰਚ, ਆਪਣੀ ਕਾਰ ਪਾਰਕਿੰਗ ਕਰਕੇ । ਦੱਸੀ ਗਈ ਜਗ੍ਹਾ ਤੇ ਜਾ ਪਹੁੰਚਇਆ । ਸਾਹਿਲ ਨੇ ਦੂਰੋਂ ਦੇਖਿਆ ਕਿ ਉਸ ਦੇ ਮਾਂ-ਬਾਪ ਸਾਹਮਣੇ ਇੱਕ ਟੇਬਲ ਤੇ ਬੈਠੇ ਹਨ ।
ਉਨ੍ਹਾਂ ਦੇ ਨਾਲ ਕੁਝ ਹੋਰ ਲੋਕ ਤੇ ਇੱਕ ਕੁੜੀ ਵੀ ਬੈਠੀ ਹੈ, ਜਿਸ ਦੀ ਭਿੱਠ ਸਾਹਿਲ ਵੱਲ ਨੂੰ ਸੀ । ਉਹ ਸਮਝ ਗਿਆ ਸੀ, ਕਿ ਸ਼ਾਇਦ ਇਹ ਉਹੀ ਕੁੜੀ ਹੈ, ਜਿਸ ਨੂੰ ਦੇਖਣ ਦੇ ਲਈ ਉਸਨੂੰ ਬੁਲਾਇਆ ਗਿਆ ਹੈ ।
ਹੌਲੀ ਹੌਲੀ ਮਜ਼ੇ ਵਾਲੀ ਚਾਲ ਦੇ ਵਿੱਚ ਸਾਰਿਆਂ ਦੇ ਕੋਲ ਜਾਕੇ । ਸਾਹਿਲ ਨੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ । ਆਪਣੇ ਮਾਂ-ਬਾਪ ਦਾ ਆਸ਼ੀਰਵਾਦ ਲਿਆ, ਤੇ ਬਾਕੀ ਸਾਰਿਆਂ ਦਾ ਵੀ ।
ਸਾਹਿਲ ਨੂੰ ਬੈਠਣ ਲਈ ਕਿਹਾ ਗਿਆ । ਰਿਸ਼ਤੇ ਦੀ ਗੱਲ ਹੋਈ ਹਰ ਇੱਕ ਖ਼ੂਬੀ  ਚੰਗੀ ਲੱਗੀ ਸਾਹਿਲ ਦੀ  ਕੁੜੀ ਵਾਲਿਆਂ ਨੂੰ । ਸਾਹਿਲ ਨੇ ਆਪਣੀਆਂ ਨਜ਼ਰਾਂ,  ਹੋਣ ਵਾਲੀ ਪਤਨੀ ਵੱਲ ਘੁੰਮਾਇਆ ਤਾਂ ਦੇਖਿਆ …. ਤੇ ਇਕ ਦਮ ਦੁਹਰਾਇਆ – ਤੂੰ !
ਜਦ ਕੁੜੀ ਨੇ ਆਪਣੀਆਂ ਨਜ਼ਰਾਂ ਉਪਰ ਚੁੱਕੀਆਂ ਤਾਂ ਉਸ ਦੇ ਮੂੰਹੋਂ ਵੀ ਕੁੱਝ ਇਹੀ ਨਿਕਲਿਆ । ਫਿਰ ਸਾਰੇ ਉਹਨਾਂ ਦੋਨਾਂ ਤੋਂ ਪੁੱਛਣ ਲੱਗੇ “ਕਿ ਤੁਸੀਂ ਇਕ ਦੂਜੇ ਨੂੰ ਜਾਣਦੇ ਹੋ ।”
ਕੁਝ ਦੇਰ ਦੋਣੋਂ ਸ਼ਾਂਤ ਰਹੇ । ਫਿਰ ਸਾਹਿਲ ਨੇ ਦੱਸਿਆ – ਅੱਜ ਮੈਂ ਸਵੇਰੇ ਜਦ ਘਰ ਤੋਂ ਨਿਕਲ ਰਿਹਾ ਸੀ, ਤਾਂ ਇਸ ਕੁੜੀ ਨੇ ਆਪਣੀ ਸਕੂਟਰੀ  ਮੇਰੀ ਕਾਰ ਵਿੱਚ ਮਾਰ ਦਿੱਤੀ । ਸਾਹਿਲ ਮੂੰਹੋਂ ਏਨੀ ਗੱਲ ਸੁਣ ਕੇ ਕੁੜੀ ਬੋਲੀ – ਜੋ ਵੀ ਨੁਕਸਾਨ ਹੋਇਆ ਸੀ, ਮੈਂ ਓਹ  ਭਰ ਦਿੱਤਾ ਹੈ । ਹੁਣ ਮੇਰੀ ਕੋਈ ਗਲਤੀ ਨਹੀਂ ਹੈ ।
ਦੋਨਾਂ ਦੀਆਂ ਗੱਲਾਂ ਸੁਣ ਕੇ ਸਾਰੇ ਰਿਸ਼ਤੇਦਾਰ ਹੱਸਣ ਲੱਗ ਪਏ ।

       ਤਾਂ ਸਾਰਿਆਂ ਨੇ ਇਹ ਫੈਸਲਾ ਕੀਤਾ । ਕੀ ਤੁਸੀਂ ਤਾਂ ਵਿਆਹ ਤੋਂ ਪਹਿਲਾਂ ਹੀ ਲੜਾਈ ਨਾਲ ਸ਼ੁਰੂਆਤ ਕੀਤੀ ਹੈ । ਮਤਲਬ ਕਿ ਤੁਸੀਂ ਜਨਮ-ਜਨਮ ਦੇ ਸਾਥੀਓਂ । ਇਹ ਗੱਲ ਸੁਣ ਕੇ ਦੋਨੋਂ ਇੱਕ ਦੂਜੇ ਵੱਲ ਪਿਆਰ ਭਰੀ ਨਿਗ੍ਹਾ ਦੇ ਨਾਲ ਦੇਖਣ ਲੱਗੇ ‌ । ਕੁੜੀ ਸੋਹਣੀ ਨਾਮ ਵੀ ਸੋਹਣੀ ਸੀ । ਇਸ ਲਈ ਸਾਹਿਲ ਨੂੰ ਕੋਈ ਸ਼ਕਾਇਤ ਨਹੀਂ ਸੀ । ਸਾਹਿਲ ਵੀ ਇੱਕ ਬਹੁਤ ਵੱਡੀ ਕੰਪਨੀ ਦਾ ਸੀਈਓ ਸੀ । ਇਸ ਲਈ ਸਰਿਆਂ ਨੂੰ ਇਹ ਰਿਸ਼ਤਾ ਮਨਜੂਰ ਸੀ। ਰਿਸ਼ਤਾ ਪੱਕਾ ਹੋਗਿਆ । ਹੌਲੀ ਹੌਲੀ ਫੋਨ  ਨੰਬਰ ਇਕ ਦੂਜੇ ਨਾਲ ਬਦਲੇ ਗਏ ।
ਗੱਲਾਂ-ਬਾਤਾਂ ਚਲਦੀਆਂ ਰਹੀਆਂ ਛੋਟੀਆਂ-ਛੋਟੀਆਂ ਲੜਾਈਆਂ ਛੋਟੇ ਛੋਟੇ ਹਾਸੇ ਮਜਾਕ ਰੋਜ਼ ਇਕ ਦੂਜੇ ਦੇ ਨਾਲ ਹੁੰਦੇ ਰਹਿੰਦੇ ‌ ।
ਸੋਹਣੀ ਸ਼ਕਲ ਸੂਰਤ ਤੋਂ ਜਿਨੀ ਸੋਹਣੀ ਸੀ…. ਉਹਨੀਂ ਹੀ ਸੁਭਾਅ ਪੱਖੋਂ ਵੀ ਸੀ। ਉਹ ਕਈ ਵਾਰ…. ਹਫਤੇ ਦੇ ਅਖੀਰ ਲੈ ਦਿਨ ਸਾਹਿਲ ਲਈ ਕੋਈ ਨਾ ਕੋਈ ਸਰਪਰਾਈਜ਼ ਜਾਂ ਤੋਹਫਾ ਲੈੰਦੀ।
ਦੋਨਾਂ ਦਾ ਪਿਆਰ ਸੋਹਣੀ ਮਹੀਂਵਾਲ ਵਾਂਗੂ ਸਿਰੇ ਚੜਦਾ ਜਾ ਰਿਹਾ ਸੀ। ਕਿ ਅਚਾਨਕ ਇਕ ਦਿਨ ਸਾਹਿਲ ਨੂੰ ਪਤਾ ਨਹੀਂ ਕੀ ਹੋਇਆ…. ਉਸਦਾ...

ਮੂਡ ਕੁਝ ਠੀਕ ਨਹੀਂ ਸੀ।
                                ਉਸਨੇ ਆਪਣਾ  ਫੋਨ  ਬੰਦ ਰੱਖਿਆ…… ਦਿਨ ਲੰਘ ਜਾਣ ਮਗਰੋਂ। ਸੋਹਣੀ ਉਸਨੂੰ ਮਿਲਣ ਆਈ….। “ਸਾਹਿਲ ਤੁਸੀਂ ਆਪਣਾ ਫੋਨ ਕਿਉਂ ਬੰਦ ਕਰ ਰੱਖਿਆ, ਪਤਾ ਮੈਂ ਕਿੰਨੀ ਪ੍ਰੇਸ਼ਾਨ ਸੀ ਸਵੇਰ ਦੀ, ਤੁਸੀਂ ਠੀਕ ਤਾਂ ਹੋ ?” ਸੋਹਣੀ ਨੇ ਆਪਣਾ ਪਿਆਰ ਅਤੇ ਹੱਕ ਜਤਾਉਂਦੀ ਹੋਈ ਨੇ ਪੁੱਛਿਆ।
“ਹਾਂ ਮੈਂ ਠੀਕ ਹਾਂ…. ।” ਸਾਹਿਲ ਬੜਾ ਰੁੱਖਾ ਜਿਆ ਹੋ ਬੋਲਿਆ।

ਸੋਹਣੀ ਨੇ ਦੋਨੋਂ ਹੱਥ ਸਾਹਿਲ ਦੇ ਮੂੰਹ ਤੇ ਫੇਰਦਿਆਂ ਕਿਹਾ – ਕੀ ਹੋਇਆ ਜੇ ਤੁਹਾਨੂੰ ਕੋਈ ਪਰੇਸ਼ਾਨੀ ਹੈ, ਤਾਂ ਦੱਸ ਦਿਓ ਮੈਨੂੰ ।
ਕੋਈ ਪਰੇਸ਼ਾਨੀ ਨਹੀਂ ਹੈ, ਬੱਸ ਮੈਂ ਹੁਣ ਅੱਕ ਚੁੱਕਾ ਹਾਂ … ਤੇ ਮੈਂ ਜ਼ਿਆਦਾ ਗੱਲ ਨਹੀਂ ਕਰਨੀ ਚਾਹੁੰਦਾ ਪਲੀਜ਼  ਚਲੀ ਜਾ ਏਥੋਂ ਮੈਨੂੰ ਕੱਲਾ ਛੱਡ ਦੇ ਕੁਝ ਦਿਨਾਂ ਵਾਸਤੇ । ਸਾਹਿਲ ਨੇ ਕਿਹਾ ।
ਕੁਝ ਦਿਨਾਂ ਵਾਸਤੇ ਕੀ ਮਤਲਬ ਹੈ ਤੁਹਾਡਾ, ਕੁਝ ਦਿਨਾਂ ਬਾਅਦ ਹੀ ਤਾਂ ਸਾਡਾ ਵਿਆਹ  ਹੋਣਾ ਹੈ, ਤੁਹਾਨੂੰ ਹੋਸ਼ ਵੀ ਤਾਂ ਹੈ, ਤੁਸੀਂ ਕੀ ਆਖ ਰਹੇ ਹੋ । ਸੋਹਣੀ ਨੇ ਗੁੱਸੇ ਦੇ ਨਾਲ ਕਿਹਾ । ਥੋੜੀ ਦੇਰ ਬਾਅਦ ਆਪਣੇ ਆਪ ਹੀ ਰੋਂਦੀ -੨ ਚਲੀ ਗਈ ।
ਸੋਹਣੀ ਦੇ ਜਾਣ ਤੋਂ ਬਾਅਦ …ਸਾਹਿਲ ਆਪਣੇ ਕਮਰੇ ਦੇ ਸ਼ੀਸ਼ੇ ਸਾਹਮਣੇ ਖੜ੍ਹ ਕੇ ਮਨ ਹੀ ਮਨ ਹੱਸਿਆ । ਮਨ ਵਿਚ ਸੋਚਣ ਲੱਗਾ ਕਿੰਨੀ ਭੋਲੀਏ ਸੁਦੈਣੇਂ …. ਬਿਨ੍ਹਾਂ ਕੋਈ ਕਾਰਨ ਜਾਣੇ ਰੋਂਦੀ ਹੋਈ ਚਲੀ ਗਈ ।
ਫਿਰ ਸਾਹਿਲ ਨੇ ਆਪਣੀ ਕੱਪੜਿਆਂ ਵਾਲੀ ਅਲਮਾਰੀ ਖੋਲ੍ਹੀ । ਉਸਦੇ ਵਿੱਚੋਂ ਇੱਕ ਲਾੱਕਰ ਨੂੰ ਖੋਲਿਆ । ਇੱਕ ਲਾਲ ਰੰਗ ਦੀ ਸੋਹਣੀ ਜੀ ਡੱਬੀ ਖੋਲੀ ਜਿਹਦੇ ਵਿੱਚ ਬਹੁਤ ਹੀ ਖੂਬਸੂਰਤ ਤੇ ਕੀਮਤੀ ਏਅਰਰਿੰਗਸ ਸੀ । ਉਨ੍ਹਾਂ ਏਅਰਰਿੰਗਸ ਨੂੰ ਆਪਣੇ ਹੱਥਾਂ ਤੇ ਰੱਖਕੇ ਮਨ ਵਿਚ ਸੋਚਣ ਲੱਗਾ । ਕਿ ਜਲਦੀ ਇਨ੍ਹਾਂ ਦਾ ਕੁਝ ਕਰਨਾ ਪੈਣਾ । ਏਨੀ ਗੱਲ ਮਨ ਵਿੱਚ ਸੋਚ ਕੇ ਉੱਚੀ-ਉੱਚੀ ਹੱਸਣ ਲੱਗ ਪਿਆ । ਉਸ ਦੀ ਹਾਸੀ  ਦੀ ਗੂੰਜ ਪੂਰੇ ਘਰ ਵਿੱਚ ਮਹਿਕ ਬਣ ਫੈਲ  ਰਹੀ ਸੀ ।

                       ਜੇ   ਸਾਹਿਲ ਏਧਰ ਸਰਪਰਾਈਜ਼ ਅਤੇ ਖੁਸ਼ੀ ਦੇ ਹਾਸੇ ਹੱਸ ਰਿਹਾ ਸੀ । ਓਵੇਂ ਓਧਰ  ਸੋਹਣੀ ਆਪਣੇ ਹੰਝੂ ਵਹਾ ਰਹੀ ਸੀ । ਇਹ ਸੋਚ ਕੇ ਕਿ ਪਤਾ ਨਹੀਂ ਸਾਹਿਲ ਨੂੰ ਇਕ ਦਮ ਕੀ ਹੋ ਗਿਆ ਹੈ । ਕੁਝ ਦਿਨਾਂ ਵਿੱਚ  ਤਾਂ ਸਾਡੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋਣ ਜਾ ਰਹੀ ਹੈ । ਇਹ ਇਕਦਮ ਕਿਵੇਂ ਬਦਲ ਗਿਆ ਹੈ । ਉਹ ਪਿਆਰ ਉਹ ਹਾਸੀ ਮਜਾਕ ਉਹ ਸਭ ਇਹ ਕਿਵੇਂ ਭੁੱਲ ਗਿਆ ਹੈ । ਇਹਨਾਂ ਗੱਲਾਂ ਨੂੰ ਸੋਚ-ਸੋਚ ਕੇ ਸੋਹਣੀ ਮਨ ਹੀ ਮਨ ਚੂਰਦੀ ਰਹਿੰਦੀ ।

ਕਦੇ ਪਿਆਰ ਸੀ ਸਾਡੇ ਨਾਲ
ਕਦੇ ਹੱਸਣਾ ਸੀ ਸਾਡੇ ਨਾਲ
ਕਦੇ ਰੁਸਣਾ ਸੀ ਸਾਡੇ ਨਾਲ
ਕਦੇ ਮਨਾਉਣਾ ਸੀ ਸਾਡੇ ਨਾਲ
ਹੁਣ ਇਕ ਦਮ ਦੱਸ ਕਿ ਹੋਇਆ
ਜੋ ਖਫ਼ਾ ਏਂ ਸਾਡੇ ਨਾਲ

ਏਦਾਂ ਦੇ ਬੋਲ  ਸੋਹਣੀ ਰੋਜ਼  ਹੀ ਲਿਖਦੀ ਰਹਿੰਦੀ ।  ਚੁੱਪ ਚਾਪ ਓਹੀ ਸੋਚ ਦੀ , ਕਿ ਕਿਤੇ ਨਾ ਕਿਤੇ ਸਾਹਿਲ ਉਸਨੂੰ ਫੋਨ ਕਰੇਗਾ । ਪਰ ਸਾਰਾ ਦਿਨ ਏਦਾਂ ਹੀ ਉਸਦਾ ਸੋਚਦੀ ਦਾ ਲੰਘ ਜਾਂਦਾ ।
ਸਾਹਿਲ ਤੇ ਸੋਹਣੀ ਦੇ ਵਿਆਹ ਦੇ ਦਿਨ ਨੇੜੇ ਆਉਂਦੇ ਜਾ ਰਹੇ ਸੀ । ਪਰ ਦਿਨਾਂ ਦੇ ਕਿ ਸੀ । ਦੂਰੀ ਦਿਨੋ ਦਿਨ ਬਣੀ ਜਾ ਰਹੀ ਸੀ ।

            ਵਿਆਹ ਤੋਂ ਕੁਝ ਦਿਨ ਪਹਿਲਾਂ ਦਿਨ ਐਤਵਾਰ : ਸਾਹਿਲ ਤਿਆਰ ਹੋ ਰਿਹਾ ਸੀ …………… ਅੱਜ ਉਸਨੇ ਆਪਣਾ ਤੋਹਫਾ ਅਤੇ ਸਰਪ੍ਰਾਈਜ਼ ਸੋਹਣੀ ਨੂੰ ਦੇਣਾ ਸੀ। ਉਸ ਦਿਨ ਜੋ ਵਿਵਹਾਰ ਕੀਤਾ ਸੀ, ਉਸਦੀ ਮੁਆਫੀ ਵੀ ਮੰਗਣੀ ਸੀ ।  ਸਾਹਿਲ ਪੂਰੀ ਤਿਆਰੀ ਵਿਚ ਸੀ, ਕਿ ਅਚਾਨਕ ਉਸਨੇ ਟੀਵੀ ਤੇ ਚੱਲਦੀ ਖਬਰ ਸੁਣੀ………….. ਤੇ ਉਸਦੇ ਸਾਰੇ ਸੁਪਨੇ ਤੋਹਫੇ ਸਰਪ੍ਰਾਈਜ਼ ਸਭ ਖੁਆਰ ਹੋ ਗਏ।
ਕੁਝ ਭਲਾਂ ਵਿਚ ਸਭ ਖ਼ਤਮ ਹੋ ਗਿਆ। ਉਸਨੇ ਤਾਂ ਉਸਨੂੰ ਤੋਹਫਾ ਅਤੇ ਸਰਪ੍ਰਾਈਜ਼ ਦੇਣਾ ਸੀ।  ਨਾਲੇ ਆਪਣੇ ਮਨ ਦੀ ਗੱਲ ਦੱਸਣੀ ਸੀ।
ਸਾਹਿਲ ਦੇ ਮਨ ਦੀ ਗੱਲ ਇਹ ਸੀ :
” ਕਿ ਉਸਨੇ ਪੂਰੀ ਦੁਨੀਆ ਵਿਚ ਸੋਹਣੀ ਤੋ ਚੰਗੇ ਸੁਭਾਅ ਦੀ ਕੁੜੀ ਪਹਿਲਾਂ ਕਦੇ ਨਹੀਂ ਦੇਖੀ, ਤੇ ਉਹ ਉਸ ਨਾਲ ਹਮੇਸ਼ਾ ਖੁਸ਼ ਅਤੇ ਉਸਨੂੰ ਖੁਸ਼ ਰੱਖੇਗਾ।

ਪਰ ਨੀਅਤੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ । ਸੋਹਣੀ ਦੀ ਮੌਤ ਦੇ ਗਮ ਨੇ, ਸਾਹਿਲ ਨੂੰ ਬਹੁਤ ਵੱਡਾ ਦਰਦ ਦਿੱਤਾ ।  ਉਸ ਦਰਦ ਅਤੇ ਆਪਣੇ ਮਨ ਦੇ ਗ਼ਮ ਮਨ ਦੀ ਗੱਲ ਨੂੰ ਲੈਕੇ, ਉਹ ਹਮੇਸ਼ਾ ਲਈ ਉਸ ਸ਼ਹਿਰ ਤੋਂ ਕਿਤੇ ਦੂਰ ਚਲਾ ਗਿਆ । ਉਸਨੂੰ ਇਹ ਲੱਗਣ ਲੱਗ ਗਿਆ ਸੀ, ਕਿ ਸੋਹਣੀ ਦੀ ਮੌਤ ਦਾ ਜਿੰਮੇਵਾਰ ਉਹ ਹੈ। ਜਦ ਸਾਰਿਆਂ ਕੋਲੋ ਉਹਨੂੰ ਇਹ ਸੁਣਨ ਨੂੰ ਮਿਲਿਆ। ਕਿ ਜਿਸ ਦਿਨ ਦੀ ਸੋਹਣੀ ਸਾਹਿਲ ਨੂੰ ਮਿਲਕੇ ਆਈ ਸੀ। ਉਸ ਦਿਨ ਦੀ ਚੁੱਪ ਚਾਪ ਰਹਿੰਦੀ ਰਹੀ। ਏਹੀ ਗੱਲ ਸਾਹਿਲ ਨੂੰ ਹਰ ਰੋਜ ਪ੍ਰੇਸ਼ਾਨ ਕਰਨ ਲੱਗੀ ।  ਇੱਕ ਦਿਨ ਉਹ ਕਿੱਥੇ ਚਲਾ ਗਿਆ….. ਕਿਸੇ ਨਹੀਂ ਪਤਾ ਲੱਗਾ।

************

ਨੋਟ : ਇਸ ਕਹਾਣੀ ਲਈ ਆਪਣੇ ਵਿਚਾਰ ਸਾਂਝੇ ਕਰਨ ਲਈ ਸਾਨੂੰ    ਸਾਡੇ ਹੇਠਾਂ ਦਿੱਤੇ ਗਏ ਵਟਸਐਪ ਨੰਬਰ ਜਾਂ instagram I’d ਮੈੱਸਜ ਭੇਜਕੇ ਗੱਲ ਕਰ ਸਕਦੇ ਹੋ।
ਕਹਾਣੀ ਪੜਨ ਲਾਈ ਆਪ ਸਭ ਦਾ ਦਿਲੋਂ ਧੰਨਵਾਦ।

ਆਪ ਜੀ ਦਾ ਨਿਮਾਣਾ
_ਪ੍ਰਿੰਸ

ਵਟਸਐਪ :7986230226
instagram @official_prince_grewal

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)