More Punjabi Kahaniya  Posts
ਆਖਰੀ ਮੁਲਾਕਾਤ


ਬਾਰਵੀ ਜਮਾਤ ਦੀਆ ਕਲਾਸਾਂ ਅਜੇ ਸ਼ੁਰੂ ਹੀ ਹੋਇਆਂ ਸਨ ਅਜੇ ਪੜਾਈ ਵੀ ਕੁਝ ਖਾਸ ਸ਼ੁਰੁ ਨਹੀ ਹੋਈ ਸੀ। ਪੜਾਈ ਤਾ ਗੁਜਾਰੇ ਜੋਗੀ ਕਰ ਹੀ ਲਈ ਦੀ ਸੀ ਪਰ ਬਾਪੁ ਨਾਲ ਖੇਤੀ ਦਾ ਕੰਮ ਹੋਣ ਕਰਕੇ ਸਕੁਲੇ ਘਟ ਹੀ ਜਾ ਹੁੰਦਾ ਸੀ। ਨਾਲੇ ਕਬਡੀ ਵਲ ਧਿਆਨ ਜਿਆਦਾ ਸੀ ਤੇ ਹੋਰਾਂ ਵਾਂਗ ਸਕੁਲ ਵਿਚ ਕੋਈ ਖਾਸ ਦੋਸਤ ਵੀ ਨਹੀ ਸੀ। ਅਜੇ ਜਮਾਤ ਦੇ ਦਰਵਾਜੇ ਕੋਲ ਆ ਹੀ ਖੜਾ ਹੋਇਆ ਸੀ ਕੇ ਇਕ ਬੜੀ ਹੀ ਬੋਲੀ ਜਿਹੀ ਸੁਰਤ ਦਰਵਾਜੇ ਦੇ ਕੋਲ ਵਾਲੇ ਬੈਚ ਉਪਰ ਬੈਠੀ ਸੀ। ਪਹਿਲਾ ਕਦੇ ਮੈ ਓਹਨੂੰ ਮੇਰੀ ਜਮਾਤ ਵਿਚ ਨਹੀ ਦੇਖਿਆ ਸੀ। ਪੁਛਣ ਤੇ ਪਤਾ ਚਲਿਆ ਕਿ ਓਹਨੇ ਅਜ ਹੀ ਦਾਖਲਾ ਲਿਆ ਸੀ। ਓਸ ਵਕਤ ਪਿਆਰ ਤੇ ਜਜਬਾਤਾਂ ਬਾਰੇ ਕੁਝ ਖਾਸ ਪਤਾ ਨਹੀ ਹੁੰਦਾ ਸੀ ਪਰ ਓਹਨੂੰ ਦੇਖਕੇ ਇਝ ਜਾਪਦਾ ਹੁੰਦਾ ਸੀ ਕੇ ਜਿਵੇ ਕੋਈ ਅਧੁਰਾ ਖੁਆਬ ਪੂਰਾ ਹੋ ਗਿਆ ਹੋਵੇ। ਓਹ ਚਿੱਟਾ ਸੂਟ ਓਹ ਗੋਲ ਤਸਮਾ ਤੇ ਓਹ ਭੋਲੀ ਜਿਹੀ ਮੁਸਕਾਨ। ਬੜੀ ਦਲੇਰੀ ਕਰਕੇ ਓਹਦੇ ਤੋ ਨਾਮ ਪੁਛਿਆ। ਓਨਾ ਮੇਰਾ ਸਕੁਲ ਛੋਟਾ ਜਿਹਾ ਸੀ ਤੇ ਅਧਿਆਪਕ ਖੁਲੇ ਸੁਭਾਅ ਵਾਲੇ ਹੋਣ ਕਰਕੇ ਕੁੜੀਆਂ ਮੁੰਡਿਆਂ ਨੂੰ ਇਕੱਠੇ ਬੈਠਣ ਤੋ ਕੋਈ ਨਹੀ ਰੋਕਦਾ ਸੀ। ਹੋਲੀ ਹੋਲੀ ਦੋਸਤੀ ਗੁੜੀ ਹੁੰਦੀ ਗਈ ਤੇ ਅਸੀ ਇਕ ਦੂਜੇ ਦੀ ਜਿੰਦਗੀ ਬਾਰੇ ਜਾਨਣ ਲੱਗੇ। ਅਸੀ ਇਕੱਠੇ ਬੈਠ ਕੇ ਬਹੁਤ ਗੱਲਾਂ ਕਰਨੀਆਂ। ਅਜੇ ਬਾਰਵੀ ਦੀ ਪੜਾਈ ਅੱਧ ਵਿਚ ਹੀ ਸੀ ਕੇ ਬਾਪੂ ਸਾਥ ਛਡ ਗਿਆ ਤੇ ਖੇਤੀ ਨਾਲੇ ਘਰ ਦੀ ਜਿੰਮੇਵਾਰੀ ਸਿਰ ਆਣ ਖਲੋ ਗਈ । ਬੜੇ ਅੋਖੇ ਹੋ ਕੇ ਪੜਾਈ ਕੀਤੀ ਤੇ ਰੋਟੀ ਚਲਾਈ। ਨਾ ਕੋਈ ਭੈਣ ਨਾ ਭਾਈ। ਮਾਂ ਵੀ ਕਦੇ ਕਦੇ ਬਿਮਾਰ ਹੋ ਜਾਂਦੀ ਸੀ। ਸੋਚਿਆ ਸੀ ਸਕੂਲ ਦੀ ਦੋਸਤੀ ਸਕੁਲ ਵਿਚ ਹੀ ਰਹਿ ਜਾਉਗੀ। ਪਰ ਇਕ ਦਿਨ ਓਹਨੇ ਫੋਨ ਕਰਕੇ ਸੁਖ ਸਾਂਦ ਪੁਛੀ। ਮੈਨੂੰ ਪਹਿਲੀ ਵਾਰ ਇੰਝ ਲੱਗਿਆ ਜਿਵੇਂ ਮੈ ਇਕਲਾ ਨਹੀ ਆ ਕੋਈ ਹੈ ਮੇਰੇ ਨਾਲ ਵੀ। ਅਸੀ ਕਿੰਨਾ ਸਮਾ ਗਲਾ ਕਰਨੀਆ ਤੇ ਓਹਦੀਆਂ ਗਲਾ ਨੇ ਬਿਆਨ ਕਰਨਾ ਜਿਵੇ ਓਹਨੂ ਮੇਰੇ ਲਈ ਕੁਝ ਮਹਿਸੂਸ ਹੁੰਦਾ ਹੋਵੇ। ਹਾਲਾਕਿ ਓਹ ਸਿਰਫ ਓਹਦੀ ਇਕ ਜਰੂਰਤ ਸੀ ਮੇਰੇ ਨਾਲ ਗਲ ਕਰਨੀ ਕਿਉਂ ਜੋ ਓਹ ਕਿਸੇ ਵਜਾ ਨਾਲ ਦੁਖੀ ਸੀ ਤੇ ਓਹਨੂ ਕਿਸੇ ਦੀ ਲੋੜ ਸੀ। ਲੋੜ ਮੈਨੂੰ ਵੀ ਸੀ ਪਰ ਮੈ ਸੁਆਰਥੀ ਨਹੀ ਸੀ। ਸਮਾ...

ਬੀਤਦਾ ਗਿਆ ਨੇੜਤਾ ਵਧ ਦੀ ਗਈ। ਮੈ ਇਸ ਗਲ ਤੋ ਅਣਜਾਣ ਸੀ ਕੇ ਮੁਹਬਤ ਤੇ ਗਰੀਬੀ ਦਾ ਓਹੀ ਰਿਸ਼ਤਾ ਜਿਵੇ ਪਾਣੀ ਤੇ ਅੱਗ ਦਾ ਹੁੰਦਾ। ਓਹਦਾ ਦਿਨ ਬਾਅਦ ਦਿਨ ਹੁੰਦਾ ਰੁੱਖਾ ਸੁਭਾਅ ਇਹ ਦਸ ਰਿਹਾ ਸੀ ਕੇ ਇਹ ਰਿਸ਼ਤਾ ਹੁਣ ਕੁਝ ਦਿਨ ਹੀ ਮਹਿਮਾਨ ਹੈ। ਪਰ ਓਦੋ ਤਕ ਮੈ ਓਹਦੇ ਲਈ ਬਹੁਤ ਜਜਬਾਤੀ ਹੋ ਚੁਕਾ ਸੀ। ਪਰ ਮੇਰੇ ਜਜਬਾਤ ਤਾਂ ਅੱਜ ਤੱਕ ਕਾਗਜ਼ਾਂ ਦੇ ਪੰਨਿਆਂ ਤਕ ਹੀ ਸੀਮਤ ਰਹਿ ਗਏ। ਇਕ ਦਿਨ ਓਹਨੇ ਮੈਨੂੰ ਮਿਲਣ ਲਈ ਬੁਲਾਇਆ ਮੈਨੂੰ ਘਰੋਂ ਤੁਰਦਿਆਂ ਨੂੰ ਹੀ ਲੱਗ ਰਿਹਾ ਸੀ ਕੇ ਮਨਾ ਕੁਝ ਤਾ ਅਜ ਗਲਤ ਹੋਣ ਵਾਲਾ ਏ। ਓਸ ਦਿਨ ਮੇਰੀ ਓਹਦੇ ਨਾਲ ਆਖਰੀ ਮੁਲਾਕਾਤ ਸੀ। ਮਿਲਣ ਤੇ ਓਹਨੇ ਦੱਸਿਆ ਕੇ ਮੇਰਾ ਰੋਕਾ ਹੋ ਗਿਆ ਏ ਤੇ ਮੈ ਵਿਆਹ ਕਰਵਾ ਕੇ ਨਿਊਜ਼ੀਲੈਂਡ ਸ਼ਿਫਟ ਹੋ ਰਹੀ ਆ। ਓਹਨੇ ਕਿਹਾ ਕੇ ਅਪਣਾ ਸਾਥ ਏਥੇ ਤਕ ਹੀ ਸੀ ਜੇ ਮੈ ਕਿਤੇ ਜਾਣੇ ਅਣਜਾਣੇ ਤੈਨੂੰ ਹਰਟ ਕੀਤਾ ਹੋਵੇ ਤਾ ਸੌਰੀ। ਮੈ ਕੁਝ ਖਾਸ ਨਹੀ ਸੀ ਬੋਲ ਸਕਦਾ ਓਹਦੇ ਫੈਸਲੇ ਤੇ ਬਸ ਮੈ ਤੁਰਨ ਲੱਗਾ, ਓਹਨੂ ਇਕੋ ਗਲ ਹੀ ਕਹਿ ਕੇ ਤੁਰਿਆ ਕੇ ਤੂੰ ਖੁਸ਼ ਆ ਤੇ ਮੈ ਵੀ ਖੁਸ਼ ਆ ਤੇਰੀ ਖੁਸ਼ੀ ਵਿਚ ਹੀ ਮੇਰੀ ਖੁਸ਼ੀ ਆ। ਜਾਣ ਲੱਗੀ ਦੀ ਇੱਕ ਹੋਰ ਗੱਲ ਅਜ ਵੀ ਯਾਦ ਏ ਕਿ ਤੂੰ ਇੱਕ ਚੰਗਾ ਇਨਸਾਨ ਏ ਤੈਨੂੰ ਇਕ ਚੰਗੀ ਜੀਵਨ ਸਾਥੀ ਮਿਲੁਗੀ ਤੈ ਮੈ ਹਸਦੇ ਨੇ ਕਿਹਾ ਕਿਸੇ ਹੋਰ ਨੂ ਨਾ ਦਸੀ ਕੇ ਮੈ ਚੰਗਾ ਹਾਂ ਨਹੀ ਤਾ ਕੋਈ,,,,,,,,,,।।।।।।।।

ਇਹ ਸੀ ਮੇਰੀ ਜਿੰਦਗੀ ਦਾ ਇਕ ਖਾਸ ਤੇ ਅਧੂਰਾ ਪੰਨਾ ਓਹਦੇ ਤੋ ਬਾਅਦ ਬੜਿਆ ਨੇ ਦੋਸਤੀ ਦਾ ਹਥ ਵਧਾਇਆ ਪਰ ਨਾ ਤਾ ਓਹਦੇ ਜਿਹਾ ਹਥ ਕਿਸੇ ਨੇ ਦੁਬਾਰਾ ਫੜਿਆ ਤੇ ਨਾ ਹੀ ਮੈ ਡਰਦੇ ਨੇ ਕਿਸੇ ਵਲ ਹਥ ਵਧਾਇਆ। ਦੁਖ ਇਸ ਗਲ ਦਾ ਨਹੀ ਸੀ ਕੇ ਓਹ ਸਾਥ ਛਡ ਗਈ ਅਕਸਰ ਇਥੇ ਰਿਸ਼ਤੇ ਬਣਦੇ ਟੁਟਦੇ ਨੇ ਬਸ ਦੁਖ ਇਸ ਗਲ ਦਾ ਸੀ ਕੇ ਸਾਥ ਓਦੋ ਛਡਿਆ ਜਦੋ ਮੈਨੂੰ ਓਹਦੀ ਸਭ ਤੋ ਜਿਆਦਾ ਲੋੜ ਸੀ।

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)