More Punjabi Kahaniya  Posts
ਡਰਾਉਣੇ ਪਲ


ਕਿੰਨੇ ਡਰਾਉਣੇ ਪਲ ਹੁੰਦੇ ਹਨ ਜਦੋਂ ਫੋਨ ਦੀ ਕੌਂਟੈਕਟ ਲਿਸਟ ‘ਚ ‘ਖਾਸ’ ਨਾਮ ਦੇ ਪਿੱਛਿਉਂ ♥️ ਲਾਹ ਕੇ ਨੰਬਰ ਦੁਬਾਰਾ ਸੇਵ ਕੀਤਾ ਜਾਂਦਾ ਹੈ ,
ਜਦੋਂ ਇੱਕ ਪਹਿਲੀ ਰਿੰਗ ਤੇ ਫੋਨ ਚੁੱਕਣ ਵਾਲੇ ਦੂਜੀ ਤੇ ਚੁੱਕਣ ਲੱਗ ਜਾਂਦੇ ਹਨ , ਤੀਜੀ ਤੇ , ਤੇ ਫੇਰ ਚੌਥੀ ਤੇ , ਤੇ ਫੇਰ ਫੋਨ ਬਹੁਤੀ ਵੇਰ ਚੁੱਕਦੇ ਹੀ ਨਹੀਂ ,
ਜਦੋਂ ਵਟਸਐਪ ਦੇ ਕਿਸੇ ‘ਖਾਸ’ ਦੀ ਡੀ਼ਪੀ. ਇੱਕ ਦਿਨ ਅਚਾਨਕ ਗਾਇਬ ਹੋ ਜਾਂਦੀ ਹੈ , ਬੜੇ ਦਿਨ ਤੁਸੀਂ ‘ਰਿਮੂਵ ਕਰ ਦਿੱਤੀ ਹੋਣੀ’ ਸੋਚਦੇ ਹੋ ਤੇ ਇੱਕ ਦਿਨ ਸਮਝ ਜਾਂਦੇ ਹੋ ਤੁਸੀੰ ਫੋਨ , ਦਿਲ ਤੇ ਦਿਮਾਗ ‘ਚੋਂ ਬਲੌਕ ਕਰ ਦਿੱਤੇ ਗਏ ਹੋ ,
ਜਦੋੰ ਤੁਹਾਡਾ ਨਾਮ ਕੋਈ ਕੱਚੇ ਤੋਂ ਇੱਕਦਮ ਪੱਕਾ ਸੱਦਣ ਲੱਗ ਜਾਂਦਾ ਹੈ ,
ਜਿਹੜੀਆਂ ਥਾਂਵਾਂ ਤੇ ਕਦੇ ‘ਕੱਠੇ ਗਏ ਸੀ , ਓਸ ਸ਼ਹਿਰ ‘ਚ ਪੈਰ ਪਾਉਣੋਂ ਵੀ ਘਾਬਰਦਾ ਹੈ ,
ਕੌਮਨ ਫਰੈਂਡਸ ਤੋਂ ਬਹਾਨੇ ਜੇ ਨਾਲ ਹਾਲ ਪੁੱਛਿਆ ਜਾਣ ਲਗ ਪੈਂਦਾ ਹੈ…..,
ਜ਼ਿੰਦਗੀ ਹੈ , ਪਾਸਾ ਪਰਤਦੀ ਹੈ….
ਕਿਸੇ...

ਹੋਰ ਨਾਮ ਦੇ ਅੱਗੇ ❤️ ਲਾ ਕੇ ਨੰਬਰ ਸੇਵ ਕੀਤਾ ਜਾਂਦਾ ਹੈ , ਤੇ ਜੇ ਦਿਲ 💍 ਵਿੱਚ ਵੱਟ ਜਾਵੇ ਤਾਂ ਬੰਦਾ ਪਿਛਲੇਰੇ ਸਮੇਂ ਤੇ ਇੱਕਦਮ ਲੀਕ ਮਾਰਨ ਨੂੰ ਦੌੜਦਾ ਹੈ ,
ਚੈਟਾਂ , ਫੋਟੋਆਂ ਮਿਟਾਉਂਦਾ ਹੈ ,
ਪਰ ਹਾਸੇ ਤੇ ਯਾਦਾਂ ਮਿਟਾਉਣ ਲਈ ‘ਡਿਲੀਟ’ ਦੀ ਔਪਸ਼ਨ ਕਿਤੋਂ ਲੱਭਦੀ ਹੀ ਨਹੀਂ ,
ਨਵਿਆਂ ਨੂੰ ਅਪਣਾਇਆਂ ਨਹੀਂ ਜਾਂਦਾ , ਪੁਰਾਣਿਆਂ ਨੂੰ ਭੁਲਾਇਆ ਨਹੀਂ ਜਾਂਦਾ
ਤੇ ਫੇਰ ਸ਼ੁਰੂ ਹੁੰਦੀ ਹੈ ਆਪੇ ਤੋਂ ਭੱਜਣ ਦੀ ਦੌੜ ,
ਜਿਹੜੀ ਅਕਸਰ ਜਾਂ ਤਾਂ ਸਾਇਕੈਟਰਿਸਟਾਂ ਦੇ ਸੈਸ਼ਨਾਂ ‘ਚ 8X10 ਦੇ ਕਮਰਿਆਂ ‘ਚ ਜਾ ਕੇ ਖਤਮ ਹੁੰਦੀ ਹੈ ਜਾਂ ਸ਼ਹਿਰ ਦੀਆਂ ਬਦਨਾਮ ਗਲੀਆਂ ‘ਚ ਸੈਡ ਤੇ ਗੱਡੀ ਲਾ ਕੇ ਵਿੱਚੋਂ ਉੱਠਦੇ ਧੂੰਏ ‘ਚੋਂ ਕਿਸੇ ਧੁੰਦਲੇ ਚਿਹਰੇ ਦੇ ਨਕਸ਼ ਲੱਭਦੀ ਹੈ………!!!
~ ਰਣਜੀਤ ਸੰਧੂ

...
...



Related Posts

Leave a Reply

Your email address will not be published. Required fields are marked *

One Comment on “ਡਰਾਉਣੇ ਪਲ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)