ਇਸ਼ਕ- ਜ਼ਾਦੇ
ਮੁੱਖ ਪਾਤਰ – ਜੋਸ਼
ਰੂਹੀ
ਕਿਸ਼ਤ ਨੰਬਰ – 3
ਲੇਖਕ – ਗੁਰਪ੍ਰੀਤ ਸਿੰਘ ਭੰਬਰ ਵੱਲੋਂ
ਸੁੱਖਾ ਕਾਹਲੋਂ ਦਾ ਹਊਆ ਇਹ ਸੀ ਕਿ ਉਸਦੀ ਪਹੁੰਚ ਪੁਲਿਸ ਢਾਂਚੇ ਦੇ ਅੰਦਰ ਤੱਕ ਸੀ। ਪੁਲਿਸ ਇਧਰ ਉਸਨੂੰ ਫੜਨ ਦੀ ਤਿਆਰੀ ਕਰਦੀ ਸੀ ਅਤੇ ਓਧਰ ਉਸਨੂੰ ਪਤਾ ਚੱਲ ਜਾਂਦਾ ਸੀ। />
ਵਿਰਕ ਪ੍ਰਤਾਪ ਵੱਲ ਦੇਖਣ ਲੱਗਿਆ।
“ਕੱਢ ਬਾਹਰ ਇਨੂੰ”। ਸੁੱਖਾ ਬੋਲਿਆ।
ਪਿਛਲੀ ਵਾਰ ਆਪਾਂ ਪੜਿਆ ਸੀ ਕਿ ਟੈਕਸੀ ਜੇਲ ਤੋਂ ਫਰਾਰ ਹੋ ਜਾਂਦਾ ਹੈ ਅਤੇ ਤੇਜੀ ਨਾਲ ਕਾਰ ਚਲਾਂਓਦਾ ਹੋਇਆ ਓਹ ਸ਼ਹਿਰ ਤੋਂ ਦੂਰ ਜਾ ਰਿਹਾ ਹੈ। ਸੁੱਖਾ ਰਸਤੇ ਵਿੱਚ ਇਕ ਸੁੰਨਸਾਨ ਜਗਾ ਉਪਰ ਟੈਕਸੀ ਨੂੰ ਮਿਲਦਾ ਹੈ।
ਟੈਕਸੀ ਆਪਣੇ ਨਾਲ ਕਿਸੇ ਨੂੰ ਲੈ ਆਇਆ ਹੈ। ਓਹ ਜੇਲ ਤੋਂ ਭੱਜਿਆ ਸੀ। ਉਸਦੀ ਕਾਰ ਦੀ ਡਿੱਕੀ ਵਿੱਚ ਕੋਈ ਹੈ। ਸੁੱਖਾ ਟੈਕਸੀ ਨੂੰ ਕਹਿੰਦਾ ਹੈ ਕਿ ਓਹ ਡਿੱਕੀ ਖੋਲ ਕੇ ਉਸਨੂੰ ਬਾਹਰ ਕੱਢੇ।
ਜਦੋਂ ਟੈਕਸੀ ਡਿੱਕੀ ਖੋਲਦਾ ਹੈ ਤਾਂ ਓਥੇ ਬੰਟੀ ਪਿਆ ਹੁੰਦਾ ਹੈ। ਸੁੱਖੇ ਨੂੰ ਆਪਣੇ ਸਾਹਮਣੇ ਖੜਾ ਦੇਖ ਕੇ ਬੰਟੀ ਘਬਰਾ ਕੇ ਉਠਦਾ ਹੈ। ਉਹ ਸੁੱਖੇ ਵੱਲ ਦੇਖਦਾ ਹੈ। ਸੁੱਖਾ ਕਾਹਲੋਂ ਬੰਟੀ ਵੱਲ ਦੇਖ ਰਿਹਾ ਹੈ।
“ਲੈ ਬਾਈ! ਕੱਢ ਲਿਆਇਆ ਇਨੂੰ ਵੀ ਨਾਲ ਈ”। ਟੈਕਸੀ ਬੋਲਿਆ।
“ਟੈਕਸੀ ਸਾਲਿਆ ਮੈਨੂੰ ਧੋਖਾ ਦਿੱਤਾ ਤੂੰ!!!” ਬੰਟੀ ਚੀਕਿਆ।
ਓਹ ਟੈਕਸੀ ਉਪਰ ਝਪਟ ਪਿਆ। ਉਸਨੇ ਟੈਕਸੀ ਦਾ ਗਲਾ ਫੜ ਲਿਆ। ਟੈਕਸੀ ਨੇ ਬੰਟੀ ਨੂੰ ਆਪਣੇ ਆਪ ਤੋਂ ਪਿੱਛੇ ਕੀਤਾ। ਸੁੱਖੇ ਦੇ ਬੰਦਿਆਂ ਨੇ ਬੰਟੀ ਨੂੰ ਟੈਕਸੀ ਤੋਂ ਛੁਡਾਇਆ।
“ਸੁੱਖਿਆ!!! ਕੰਮ ਖਰਾਬ ਹੋਜੂ ਓਏ!!! ਮੈਂ ਰੰਧਾਵਾ ਗਰੁੱਪ ਦਾ ਬੰਦਾ ਵਾਂ!!! ਛੋਟਾ ਭਾਈ ਆਂ ਮੈਂ ਜੱਗੀ ਰੰਧਾਵਾ ਦਾ!!!” ਬੰਟੀ ਚੀਕਦਾ ਹੋਇਆ ਬੋਲਿਆ।
ਸੁੱਖੇ ਨੇ ਇੱਕ ਮੁੱਕਾ ਬੰਟੀ ਦੇ ਢਿੱਡ ਵਿੱਚ ਮਾਰਿਆ ਤੇ ਇੱਕ ਮੂੰਹ ਤੇ ਮਾਰਿਆ। ਫਿਰ ਵਾਲਾਂ ਤੋਂ ਫੜਕੇ ਬੰਟੀ ਨੂੰ ਕੋਡਾ ਕੀਤਾ ਅਤੇ ਉਸਦੀ ਢੂਹੀ ਸੇਕ ਦਿੱਤੀ।
“ਤੇਰੀ ਭੈ@# ਦੀ!! ਬੋਲ ਜੱਗੀ ਕਿੱਥੇ ਆ!!!? ਰੂਹੀ ਕਿੱਥੇ ਆ!!!?” ਸੁੱਖਾ ਬੋਲਿਆ।
“ਓਹ ਤੇਰੀ ਰਾਂਡ ਆ!!! ਤੂੰ ਦੇਖ!! ਕੀਹਦੇ ਨਾਲ ਭੱਜਗੀ!! ਸਾਲਿਆ ਸਾਨੂੰ ਕੀ ਪਤਾ!!!” ਬੰਟੀ ਚੀਕਿਆ।
“ਬਕਵਾਸ ਕਰਦਾਂ!!! ਤੈਨੂੰ ਨੀ ਪਤਾ ਹੋਣਾ। ਪਰ ਜੱਗੀ ਨੂੰ ਜਰੂਰ ਪਤਾ! ਹੁੱਣ ਓਹ ਈ ਦੱਸੂ! ਲੈ ਚੱਲੋ ਓਏ ਇਨੂੰ!!” ਸੁੱਖਾਂ ਬੋਲਿਆ।
ਫਿਰ ਸੁੱਖੇ ਦੇ ਬੰਦਿਆਂ ਨੇ ਬੰਟੀ ਨੂੰ ਚੱਕਿਆ ਅਤੇ ਗੱਡੀ ਚ ਸੁੱਟ ਲਿਆ। ਟੈਕਸੀ ਨੂੰ ਸੁੱਖੇ ਨੇ ਆਪਣੇ ਨਾਲ ਕਾਰ ਵਿੱਚ ਬਿਠਾ ਲਿਆ। ਕਾਰ ਵਿੱਚ ਬੈਠੇ ਸੁੱਖੇ ਨੇ ਜੱਗੀ ਰੰਧਾਵਾ ਨੂੰ ਫੋਨ ਕੀਤਾ।
ਸੁੱਖਾ ਕਾਹਲੋਂ ਦਾ ਨਾਮ ਚੱਲਦਾ ਸੀ ਪੰਜਾਬ ਵਿੱਚ। ਕਈ ਆਰੋਪ ਸਨ ਸੁੱਖੇ ਉਪਰ। ਪਰ ਆਰੋਪ ਸਾਬਿਤ ਤਾਂ ਹੋਣ ਜੇ ਸੁੱਖਾ ਫੜਿਆ ਜਾਵੇ। ਪੜਿਆ ਲਿਖਿਆ ਵਾਧੂ ਸੀ ਸੁੱਖਾ। ਇੰਜੀਨੀਅਰਿੰਗ ਕੀਤੀ ਹੋਈ ਸੀ ਉਸਨੇ। ਪਰ ਕਾੱਲਜ ਵਿੱਚ ਪੜਦਾ ਹੋਇਆ ਹੀ ਗਲਤ ਰਸਤੇ ਤੇ ਪੈ ਗਿਆ। ਨਸ਼ੇ ਨਹੀਂ ਸੀ ਕਰਦਾ। ਪਰ ਬਦਮਾਸ਼ੀ ਪੂਰੀ ਸੀ ਉਸਦੀ। ਪਹਿਲਾਂ ਵੀ ਸੀ ਤੇ ਹੁੱਣ ਵੀ!
“ਸੁੱਖਾ ਕਿੱਥੇ ਆ?” ਤੇਜਬੀਰ ਸਿੰਘ ਵਿਰਕ ਨੇ ਮਹਿੰਦਰ ਪ੍ਰਤਾਪ ਕਾਹਲੋਂ ਨੂੰ ਪੁੱਛਿਆ।
ਪ੍ਰਤਾਪ ਕਾਹਲੋਂ ਦੇ ਨਾਮ ਨਾਲ ਸਾਰਾ ਸ਼ਹਿਰ ਵਾਕਿਫ ਸੀ। ਪ੍ਰਤਾਪ ਕਾਹਲੋਂ ਸੁੱਖੇ ਦਾ ਵੱਡਾ ਭਰਾ ਸੀ। ਓਹ ਇਕ ਉੱਘਾ ਸਮਾਜ ਸੇਵੀ ਸੀ। ਗਰੀਬਾਂ ਦੀ ਡਾਕਟਰੀ ਇਲਾਜ ਵਿੱਚ ਸਹਾਇਤਾ ਕਰਦਾ ਸੀ। ਪ੍ਰਤਾਪ ਦੇ ਇਕ ਇਸ਼ਾਰੇ ਉਪਰ ਸਾਰਾ ਸ਼ਹਿਰ ਇਕੱਠਾ ਹੋ ਜਾਇਆ ਕਰਦਾ ਸੀ।
ਇੱਕ ਵਾਰ ਤੇਜਬੀਰ ਵਿਰਕ ਨੇ ਹੀ ਪ੍ਰਤਾਪ ਕਾਹਲੋਂ ਦੇ ਗਿਰੇਬਾਨ ਨੂੰ ਹੱਥ ਪਾ ਲਿਆ ਸੀ ਤਾਂ ਪ੍ਰਤਾਪ ਨੇ ਸਾਰੇ ਸ਼ਹਿਰ ਵਿੱਚ ਚੱਕਾ ਜਾਮ ਕਰ ਦਿੱਤਾ ਸੀ। ਪਰ ਵਿਰਕ ਵੀ ਅੜਿਆ ਰਿਹਾ ਸੀ। ਉਸਨੇ ਵੀ ਮਾਫੀ ਨਹੀਂ ਸੀ ਮੰਗੀ। ਵੱਡੇ ਅਫਸਰਾਂ ਨੇ ਵਿੱਚ ਪੈ ਕੇ ਮਸਲਾ ਹੱਲ ਕਰਵਾਇਆ ਸੀ।
ਉਸੇ ਦਿਨ ਤੋਂ ਪ੍ਰਤਾਪ ਕਾਹਲੋਂ ਅਤੇ ਤੇਜਬੀਰ ਵਿਰਕ ਦੀ ਆਪਸ ਵਿੱਚ ਬਣਦੀ ਨਹੀਂ ਸੀ। ਪ੍ਰਤਾਪ ਵੀ ਵਿਰਕ ਨੂੰ ਮੰਨਦਾ ਸੀ। ਵਈ ਅੜਬ ਅਫਸਰ ਹੈ। ਪੰਗਾ ਪੈ ਜਾਵੇ ਤਾਂ ਅੱਗੋਂ ਝੁੱਕਦਾ ਨਹੀਂ। ਵਿਰਕ ਵੀ ਜਾਣਦਾ ਸੀ ਕਿ ਪ੍ਰਤਾਪ ਚ ਏਨਾ ਦਮ ਤਾਂ ਹੈ ਕਿ ਸਾਰੇ ਸ਼ਹਿਰ ਨੂੰ ਇਕੱਠਾ ਕਰ ਸਕੇ।
“ਸੁੱਖੇ ਨੂੰ ਮਿਲਣਾ ਮੈਂ”। ਤੇਜਬੀਰ ਵਿਰਕ ਬੋਲਿਆ।
“ਕੀ ਹੋਇਆ?” ਪ੍ਰਤਾਪ ਕਾਹਲੋਂ ਬੋਲਿਆ।
“ਮੇਰਾ ਮੁੰਡਾ ਜੋਸ਼! ਓਹ ਸਾਲਾ ਘਰੋਂ ਭੱਜ ਗਿਆ!” ਵਿਰਕ ਨੇ ਕਿਹਾ।
“ਰੂਹੀ ਨਾਲ ਭੱਜਿਆ ਨਾ?”
“ਮੇਰੀ ਗੱਲ ਮੰਨ ਵਿਰਕ! ਇਸ ਮਸਲੇ ਚ ਪੈਣ ਨੂੰ ਰਹਿਣ ਦੇ। ਹੁੱਣ ਤੇਰਾ ਮੁੰਡਾ ਬਚ ਨੀ ਸਕਦਾ!” ਪ੍ਰਤਾਪ ਬੋਲਿਆ, “ਗੱਲ ਉਲਝ ਗੀ ਆ। ਹੋਣਾ ਕੁੱਛ ਸੀ ਤੇ ਹੋ ਕੁੱਛ ਗਿਆ”।
“ਮੈਨੂੰ ਸਾਰਾ ਈ ਪਤਾ। ਜੋਸ਼ ਜੇ ਮੇਰੇ ਹੱਥ ਲੱਗ ਗਿਆ ਤਾਂ ਛੱਡਦਾ ਓਨੂੰ ਮੈਂ ਵੀ ਨੀ! ਮੈਂ ਚਾਹੁੰਨਾ ਬੱਸ ਇੰਨਾ ਕਿ ਓਹ ਮੇਰੇ ਹੱਥ ਈ ਲੱਗੇ! ਕੋਈ ਹੋਰ ਨਾ ਮਾਰੇ ਓਨੂੰ!” ਵਿਰਕ ਬੋਲਿਆ।
“ਮਾਰੂ ਤਾਂ ਓਨੂੰ ਸੁੱਖਾ ਈ! ਪੰਜਾਬ ਚ ਹੁੱਣ ਗੈਂਗਵਾਰ ਛਿੜਣ ਆਲੀ ਆ ਵਿਰਕ ਸਾਹਬ। ਜਰਾ ਕਮਰ ਕੱਸ ਲਵੋ”। ਪ੍ਰਤਾਪ ਬੋਲਿਆ।
“ਐਵੇਂ ਪੋਚੇ ਜਿਹੇ ਨਾ ਫੇਰੀ ਜਾ। ਅਸਲ ਗੱਲ ਦੱਸ!” ਵਿਰਕ ਨੇ ਕਿਹਾ।
“ਜੱਗੀ ਰੰਧਾਵਾ ਤੇ ਸੁੱਖਾ ਕਾਹਲੋਂ!” ਪ੍ਰਤਾਪ ਬੋਲਿਆ।
ਦਮਨ ਸਿੱਧੂ ਆਪਣੀ ਕਾਰ ਲੈ ਕੇ ਉਸ ਰਾਤ ਕਿਤੇ ਨਿੱਕਲ ਗਿਆ। ਉਸਨੇ ਕਿਸੇ ਨੂੰ ਦੱਸਿਆ ਨਹੀਂ ਸੀ ਕਿ ਉਹ ਕਿੱਥੇ ਗਿਆ ਹੈ। ਧੂੜਾਂ ਪੱਟਦੀ ਹੋਈ ਉਸਦੀ ਕਾਰ ਦੂਰ ਨਿੱਕਲ ਗਈ ਸੀ।
“ਰੂਹੀ ਨੇ ਮੈਨੂੰ ਮਿਲਣਾ ਸੀ। ਓਨੇ ਆਉਣਾ ਸੀ ਮੇਰੇ ਕੋਲ। ਪਰ ਓਹ ਆਈ ਨੀ। ਕਿੱਥੇ ਹੈ ਓਹ?” ਸੁੱਖਾ ਕਾਹਲੋਂ ਨੇ ਬੰਟੀ ਨੂੰ ਪੁੱਛਿਆ।
“ਤੂੰ ਮੈਨੂੰ ਜਿੰਨੀ ਦੇਰ ਮਰਜੀ ਪੁੱਛੀ ਚੱਲ! ਮੇਰਾ ਇੱਕੋ ਜਵਾਬ ਰਹੇਗਾ ਕਿ ਮੈਨੂੰ ਨਹੀਂ ਪਤਾ!!!” ਬੰਟੀ ਬੋਲਿਆ, “ਮੈਂ ਤਾਂ ਏਸ ਕੁੱਤੇ ਟੈਕਸੀ ਨਾਲ ਜੇਲ ਚ ਸੀ!! ਤਾਂ ਮੈਨੂੰ ਕਿਵੇਂ ਪਤਾ ਹੋ ਸਕਦਾ ਕਿ ਓਹ ਦੋਵੇਂ ਕਿੱਥੇ ਚਲੇ ਗਏ!!!”
“ਮੇਰੇ ਨਾਲ ਲੱਗਦੀ ਆ ਨਾ ਤੇਰੇ ਭਾਈ ਦੀ! ਦੇਖ ਬੰਟੀ! ਦੱਸ ਦੇ! ਸਭ ਸੱਚ ਦੱਸ ਦੇ!! ਨਹੀਂ ਤਾਂ ਜੇ ਮੇਰਾ ਦਿਆਗ ਘੁੰਮ ਗਿਆ ਨਾ ਤਾਂ ਮੈਂ ਤੇਰਾ ਮੁਰੱਬਾ ਪਾ ਦੇਣਾ!” ਸੁੱਖਾ ਕਾਹਲੋਂ ਬੋਲਿਆ ਤੇ ਉਸਨੇ ਬੰਟੀ ਦੇ ਪੱਟ ਤੇ ਰਿਵਾਲਵਰ ਰੱਖ ਲਈ।
ਬੰਟੀ ਸੁੱਖੇ ਨੂੰ ਜਾਣਦਾ ਸੀ। ਓਹ ਡਰ ਗਿਆ ਕਿ ਸੁੱਖਾ ਸੱਚ ਹੀ ਗੋਲੀ ਚਲਾ ਦਵੇਗਾ।
“ਦੇਖ ਸੁੱਖਿਆ, ਤੂੰ ਬਾਈ ਗਲਤ ਬੰਦਾ ਚੱਕ ਲਿਆਇਆਂ। ਜਾ ਤੇ ਜਾ ਕੇ ਉਸ ਸਿੱਧੂ ਨੂੰ ਫੜ!” ਬੰਟੀ ਬੋਲਿਆ।
“ਕੌਣ ਸਿੱਧੂ!?”
“ਜੋਸ਼ ਦਾ ਰਾਈਟ ਹੈਂਡ ਵੱਜਦਾ ਓਹ!! ਦਮਨ ਸਿੱਧੂ!! ਦਮਨਦੀਪ ਸਿੰਘ ਸਿੱਧੂ! ਓਨੂੰ ਸਾਲੇ ਨੂੰ ਪਤਾ ਹੋਣਾ ਸਾਰਾ ਕੁੱਛ!!” ਬੰਟੀ ਬੋਲਿਆ।
ਦਮਨ ਦੀ ਤੇਜ ਚੱਲਦੀ ਹੋਈ ਕਾਰ ਇਕ ਜਗਾ ਪਹੁੰਚੀ। ਘੂਕ ਹਨੇਰਾ ਪਸਰਿਆ ਸੀ। ਸਿਰਫ ਦਮਨ ਸਿੱਧੂ ਦੀ ਕਾਰ ਦੀਆਂ ਬੱਤੀਆਂ ਜਲ ਰਹੀਆ ਸਨ। ਇੱਕ ਲੜਕਾ ਦੌੜਦਾ ਹੋਇਆ ਸਿੱਧੂ ਕੋਲ ਆਇਆ। ਇਹ ਗਨੀ ਸੀ।
“ਕੰਮ ਹੋ ਗਿਆ ਬਾਈ! ਓਕੇ ਹੋ ਗਿਆ ਸਾਰਾ ਕੁੱਛ।” ਗਨੀ ਬੋਲਿਆ।
“ਚੱਲ ਵਧੀਆ ਹੋਇਆ। ਪਰ ਇੱਥੇ ਗੱਲ ਬਹੁਤ ਬਿਗੜ ਗੀ ਆ! ਤੂੰ ਵੀ ਨਿੱਕਲ ਜਾ ਗਨੀ। ਮੈਂ ਆਪਣੀ ਗੱਡੀ ਲੈ ਕੇ ਆਇਆਂ। ਤੂੰ ਇਹ ਲੈ ਜਾ!” ਦਮਨ ਬੋਲਿਆ।
“ਪਰ ਦਮਨਿਆ ਤੂੰ ਕਿਵੇਂ ਮੁੜੇਂਗਾ!?” ਗਨੀ ਬੋਲਿਆ।
“ਇੱਥੇ ਨੇੜਲੇ ਪਿੰਡ ਈ ਘੋਕੀ ਰਹਿੰਦੈ। ਮੇਰਾ ਦੋਸਤ ਆ। ਤੂੰ ਜਾਂਦਾ ਹੋਇਆ ਮੈਨੂੰ ਓਥੇ ਲਾਹ ਦੇ। ਸਵੇਰੇ ਮੈਂ ਬੱਸੇ ਲੰਘਜੂੰ। ਪਰ ਤੂੰ ਵਕਤ ਰਹਿੰਦੇ ਚਲਿਆ ਜਾ। ਤੈਥੋਂ ਪੁਲਸ ਦੀ ਕੁੱਟ ਨੀ ਸਹਾਰ ਹੋਣੀ ਗਨੀ”। ਦਮਨ ਬੋਲਿਆ।
ਬੰਟੀ ਨੇ ਜਦੋਂ ਦਮਨ ਦਾ ਨਾਮ ਲਿਆ ਤਾਂ ਸੁੱਖਾ ਸੋਚ ਵਿੱਚ ਪੈ ਗਿਆ। ਇਸੇ ਵਕਤ ਓਥੇ ਸੁਰਜਣ ਸਿੰਘ ਆ ਜਾਂਦਾ ਹੈ। ਬੰਟੀ ਸੁਰਜਣ ਸਿੰਘ ਦੇ ਮੂੰਹ ਵੱਲ ਦੇਖ ਰਿਹਾ ਹੁੰਦਾ ਹੈ।
“ਤੂੰ!” ਬੰਟੀ ਸੁਰਜਣ ਸਿੰਘ ਨੂੰ ਕਹਿੰਦਾ ਹੈ।
“ਹਾਂ ਮੈਂ!” ਸੁਰਜਣ ਸਿੰਘ ਬੋਲਦਾ ਹੈ।
“ਤੂੰ ਤੇ ਸੁੱਖਾ ਇੱਕ ਹੋ ਗੇ!?” ਬੰਟੀ ਅੱਖਾਂ ਕੱਢੀ ਸੁਰਜਣ ਸਿੰਘ ਵੱਲ ਦੇਖਦਾ ਹੋਇਆ ਬੋਲਦਾ ਹੈ।
ਦਲਾਲ ਨਾਮ ਦੇ ਜਿਸ ਪੇਸ਼ੇਵਰ ਕਾਤਿਲ ਨੂੰ ਸੁਰਜਣ ਸਿੰਘ ਨੇ ਪੈਸੇ ਦਿੱਤੇ ਹੁੰਦੇ ਨੇ ਓਹ ਦਮਨ ਸਿੱਧੂ ਦੀ ਕਾਰ ਦਾ ਪਿੱਛਾ ਕਰਦਾ ਹੋਇਆ ਘੋਕੀ ਦੇ ਪਿੰਡ ਤੱਕ ਪਹੁੰਚ ਜਾਂਦਾ ਹੈ।
“ਦਮਨ! ਮੈਨੂੰ ਲੱਗਦਾ ਕੋਈ ਆਪਣੀ ਕਾਰ ਦਾ ਪਿੱਛਾ ਕਰ ਰਿਹਾ ਬਾਈ ਓਏ!” ਗਨੀ ਕਾਰ ਚਲਾ ਰਿਹਾ ਸੀ।
ਗਨੀ ਨੇ ਦਮਨ ਨੂੰ ਘੋਕੀ ਦੇ ਘਰ ਛੱਡਕੇ ਨਿਕਲਣਾ ਸੀ। ਪਰ ਹੁੱਣ ਕੋਈ ਓਨਾ ਦੀ ਕਾਰ ਦਾ ਪਿੱਛਾ ਕਰ ਰਿਹਾ ਸੀ। ਦਮਨ ਨੇ ਆਪਣਾ ਰਿਵਾਲਵਰ ਕੱਢਿਆ।
“ਗਨੀ ਓਏ! ਕਾਰ ਰੋਕ! ਇੱਥੇ ਈ ਦੇਖਦੇ ਆ ਕੁੱਤੀ ਦੇ ਪੁੱਤ ਨੂੰ ਇਨੂੰ!!” ਦਮਨ ਬੋਲਿਆ।
ਬਾਕੀ ਅਗਲੀ ਕਿਸ਼ਤ ਵਿੱਚ
ਲੇਖਕ- ਗੁਰਪ੍ਰੀਤ ਸਿੰਘ ਭੰਬਰ ਵੱਲੋਂ