More Punjabi Kahaniya  Posts
ਮੂੰਗੀ ਦੀ ਫਸਲ ਤੇ MSP


ਮਨ ਨੂੰ ਬਹੁਤ ਖੁਸ਼ੀ ਹੋਈ ਜਦੋਂ ਪਤਾ ਲੱਗਿਆ ਕਿ ਸਰਕਾਰ ਨੇ ਮੂੰਗੀ ਦੀ ਫਸਲ ਤੇ MSP ਦੇਣ ਦਾ ਐਲਾਨ ਕੀਤਾ। ਕਿ ਚਲੋ ਬਹੁਤ ਦੇਰ ਬਾਅਦ ਕਿਸੇ ਸਰਕਾਰ ਨੇ ਤਾਂ ਸੋਚਿਆ ਕਿ ਕਿਸਾਨ ਨੂੰ ਰਵਾਇਤੀ ਫਸਲ ਚੱਕਰ ਤੋਂ ਬਾਹਰ ਕੱਢਿਆ ਜਾਵੇ।। ਹਰ ਵਰਗ ਦੇ ਲੋਕਾਂ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ।ਸਰਕਾਰ ਨੇ ਵੀ social media ਤੇ ਬਹੁਤ ਪ੍ਰਚਾਰ ਕਰ ਕੇ ਲੋਕਾਂ ਨੂੰ ਜਾਗਰੂਕ ਕੀਤਾ ਜੋ ਕਰਨਾ ਵੀ ਚਾਹੀਦਾ। ਸਰਕਾਰ ਨੇ ਕੁਝ ਨਿਯਮ ਬਣਾਏ ਜਿਸ ਅਨੁਸਾਰ ਮੂੰਗੀ ਦੀ ਫਸਲ ਦੀ ਖਰੀਦ ਹੋਣੀ ਸੀ ।ਆਪਣੇ ਭਗਤੇ ਭਾਈ ਵਿੱਚ ਵੀ ਸਰਕਾਰੀ ਖਰੀਦ ਸ਼ੁਰੂ ਹੋਈ ਜੋ ਇਲਾਕੇ ਲਈ ਬਹੁਤ ਚੰਗੀ ਖਬਰ ਹੈ ।ਮੈਂ ਵੀ ਫਸਲ ਲੈ ਕੇ ਮੰਡੀ ਗਿਆ, ਜਿਹੜੀ ਵੀ ਸਰਕਾਰੀ ਕਾਗਜ਼ੀ ਕਾਰਵਾਈ ਹੁੰਦੀ ਆ ਉਹ ਸਾਰੀ ਕੀਤੀ। ਇਸ ਵਾਰ ਮੂੰਗੀ ਦੀ ਕਾਸ਼ਤ ਵੀ ਪਹਿਲਾਂ ਨਾਲੋਂ ਵਧੇਰੇ ਹੋਈ MSP...

ਤੇ ਖਰੀਦ ਹੋਣ ਕਾਰਨ। ਮੰਡੀ ਵਿਚ ਵੀ ਚੰਗੀ ਰੌਣਕ ਲੱਗੀ ਵੀ ,ਪਰ ਮੰਡੀ ਵਿੱਚ ਉਸ ਤਰ੍ਹਾਂ ਦਾ ਕੁਝ ਵੀ ਨਹੀਂ ਸੀ ਜਿਸ ਤਰ੍ਹਾਂ ਦਾ social media (facebook, whatsap) ਤੇ ਦੱਸਿਆ ਜਾ ਰਿਹਾ, ਜਮੀਨੀ ਹਕੀਕਤ ਬਿਲਕੁਲ ਹੋਰ ਸੀ, ਨਾ ਕੋਈ ਵਾਲਾ ਲੇਬਰ ਦਾ ਪ੍ਰਬੰਧ ਨਾ ਹੀ ਖਰੀਦ ਦਾ। ਕਈ ਦਿਨਾਂ ਤੋਂ ਕਿਸਾਨ ਆਪਣੇ ਨੰਬਰ ਦੀ ਉਡੀਕ ਕਰ ਰਹੇ ਨੇ ਤੇ ਸਰਕਾਰੀ ਖਰੀਦ ਪ੍ਰਬੰਧ ਤੋਂ ਨਿਰਾਸ਼ ਹੋ ਰਹੇ ਨੇ ।ਬਹੁਤ ਕਿਸਾਨਾਂ ਨੂੰ ਮੰਡੀਆਂ ਵਿਚ ਜਾ ਕੇ ਪਤਾ ਚਲਦਾ ਕਿ social media ਤੇ ਕੁੱਝ ਹੋਰ ਦੱਸਿਆ ਜਾ ਰਿਹਾ ਹੈ ਜੋ ਅਸਲ ਸਚਾਈ ਤੋਂ ਕੋਹਾਂ ਦੂਰ ਹੈ …

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)