More Punjabi Kahaniya  Posts
ਅਸਲ ਔਕਾਤ


ਓਹਨੀ ਦਿੰਨੀ ਉਹ ਸਾਡੀਆਂ ਗੱਡੀਆਂ ਧੋਣ ਆਇਆ ਕਰਦੇ ਸਨ..!
ਓਦੋਂ ਸਾਡਾ ਅਲਮਾਰੀਆਂ,ਤਾਲੇ ਕੁੰਜੀਆਂ ਅਤੇ ਫਰਨੀਚਰ ਬਣਾਉਣ ਦਾ ਕੰਮ ਹੁੰਦਾ ਸੀ..!
ਇੱਕ ਦਿਨ ਕੰਮ ਦਾ ਵਾਹਵਾ ਜ਼ੋਰ ਸੀ ਤੇ ਸੁਪਰਵਾਈਜ਼ਰ ਛੁੱਟੀ ਮਾਰ ਗਿਆ..
ਪਿਤਾ ਜੀ ਓਹਨਾ ਨੂੰ ਬਾਹਰ ਖਲੋਤਿਆਂ ਨੂੰ ਅੰਦਰ ਸੱਦ ਲਿਆਏ..ਕੁਝ ਸਵਾਲ ਪੁੱਛੇ ਤੇ ਹੈਲਪਰ ਲਗਾ ਦਿੱਤਾ..ਸਮੇਂ ਦੇ ਬੜੇ ਪਾਬੰਦ ਅਤੇ ਹੱਦ ਦਰਜੇ ਦੀ ਨਿਮਰਤਾ ਨਾਲ ਭਰੇ ਹੋਏ ਉਹ ਦਿਨਾਂ ਵਿਚ ਹੀ ਪੂਰਾ ਕੰਮ ਸਿੱਖ ਗਏ..!

ਹੁਣ ਓਹਨਾ ਨੂੰ ਇੱਕ ਅਲਮਾਰੀ ਦਾ ਸੌ ਰੁਪਈਆ ਮਿਲਣ ਲੱਗਾ..
ਦਿਨੇ ਸਾਡੇ ਕੋਲ ਕੰਮ ਕਰਿਆ ਕਰਦੇ ਤੇ ਰਾਤੀ ਘਰੇ..ਤਿੰਨ ਦਿਨਾਂ ਵਿਚ ਇੱਕ ਅਲਮਾਰੀ ਘਰੋਂ ਤਿਆਰ ਹੋ ਕੇ ਫੈਕਟਰੀ ਆਉਣ ਲੱਗੀ!

ਕੁਝ ਸਾਲਾਂ ਬਾਹਦ ਓਹਨਾ ਪਿਤਾ ਜੀ ਕੋਲੋਂ ਬਕਾਇਦਾ ਇਜਾਜਤ ਲੈ ਕੇ ਸਾਥੋਂ ਕਾਫੀ ਦੂਰ ਇੱਕ ਨਿੱਕੀ ਜਿਹੀ ਵਰਕਸ਼ਾਪ ਮੁੱਲ ਲੈ ਲਈ..
ਮਗਰੋਂ ਇੱਕ ਨਿੱਕੀ ਜਿਹੀ ਫੈਕਟਰੀ ਦੇ ਮਾਲਕ ਬਣ ਗਏ..ਨਿਮਰਤਾ ਅੱਗੇ ਨਾਲੋਂ ਵੀ ਹੋਰ ਜਿਆਦਾ ਦੂਣ-ਸਵਾਈ ਹੋ ਗਈ..!

ਪਰ ਓਹਨੀ ਦਿੰਨੀ ਇੱਕ ਅਜੀਬ ਜਿਹੀ ਗੱਲ ਹੋਇਆ ਕਰਦੀ…

ਹਰੇਕ ਸਾਲ ਜੂਨ ਮਹੀਨੇ ਸ਼ਹੀਦੀ ਪੂਰਵ ਵਾਲੇ ਦਿਨਾਂ ਵਿਚ ਓਹੀ ਸਾਡੀ ਫੈਕਟਰੀ ਦੇ ਬਾਹਰ ਓਸੇ ਤਰਾਂ ਲੋਕਾਂ ਦੀਆਂ ਕਾਰਾਂ ਸਾਫ ਕਰਿਆ ਕਰਦੇ,ਨਾਲ ਹੀ ਛਬੀਲ ਅਤੇ ਗੁਰੂ ਕਾ ਲੰਗਰ ਵੀ ਲਗਿਆ ਕਰਦਾ..
ਹਾਲਾਂਕਿ ਹੁਣ ਤੱਕ ਓਹਨਾ ਦੀਆਂ ਆਪਣੀਆਂ ਖੁਦ ਦੀਆਂ ਚਾਰ ਕਾਰਾਂ ਹੋ ਗਈਆਂ ਸਨ ਜਿਹੜੀਆਂ ਖੁਦ ਓਹਨਾ ਦੇ ਨੌਕਰ ਧੋਇਆ ਕਰਦੇ ਸਨ..!

ਜਦੋਂ ਵੀ ਇਸ ਸਾਰੇ ਵਰਤਾਰੇ ਦੀ ਵਜਾ ਪੁੱਛੀ ਤਾਂ ਅੱਗੋਂ ਹੱਸ ਕੇ ਟਾਲ਼ ਦਿੱਤਾ..!

ਇੱਕ...

ਵਾਰ ਕੀ ਦੇਖਿਆ ਕੇ ਉਹ ਆਪਣੇ ਨਿੱਕੇ ਜਿਹੇ ਪੋਤਰੇ ਸਣੇ ਓਸੇ ਜਗਾ ਲੰਗਰ ਤੇ ਛਬੀਲ ਲਗਾ ਕੇ ਲੋਕਾਂ ਦੀਆਂ ਕਾਰਾਂ ਤੇ ਸਕੂਟਰ ਸਾਫ ਕਰ ਰਹੇ ਸਨ!
ਮੈਂ ਅਗਾਂਹ ਹੋ ਕੇ ਗੋਡਿਆਂ ਨੂੰ ਹੱਥ ਲਾਉਂਦਿਆਂ ਪੁੱਛ ਲਿਆ ਕੇ ਅੰਕਲ ਜੀ ਪਹਿਲਾਂ ਤਾਂ ਤੁਸੀਂ ਸਣੇ ਪਰਿਵਾਰ ਆਇਆ ਕਰਦੇ ਸੀ ਤੇ ਅੱਜ ਤੁਹਾਡੇ ਨਾਲ ਤੁਹਾਡਾ ਪੋਤਰਾ ਵੀ..ਗੱਲ ਅਮਝ ਵਿਚ ਨਹੀਂ ਆਈ..?

ਆਖਣ ਲੱਗੇ ਪੁਤਰਾਂ ਮੇਰੀ ਤੇ ਇਸ ਪਵਿੱਤਰ ਜਗਾ ਨਾਲ ਬੜੀ ਪੂਰਾਣੀ ਵਾਕਫ਼ੀ ਏ..
ਇਸ ਥਾਂ ਨੇ ਹੀ ਤਾਂ ਨਵੰਬਰ ਚੁਰਾਸੀ ਵਿਚ ਦਿੱਲੀਓਂ ਉੱਜੜ ਪੁੱਜੜ ਕੇ ਆ ਗਿਆਂ ਨੂੰ ਆਸਰਾ ਦਿੱਤਾ ਸੀ..ਇਥੇ ਹੀ ਜਿੰਦਗੀ ਇੱਕ ਵਾਰ ਫੇਰ ਗਤੀਸ਼ੀਲ ਹੋਈ ਸੀ..
ਸੋ ਇਸੇ ਕਰਕੇ ਇਸ ਵਾਰ ਸੋਚਿਆਂ ਕੇ ਕਿਓਂ ਨਾ ਆਪਣੀ ਤੀਜੀ ਪੀੜੀ ਨੂੰ ਵੀ ਆਪਣੀ ਅਸਲ ਔਕਾਤ ਦੇ ਦਰਸ਼ਨ ਕਰਵਾ ਹੀ ਦਿੱਤੇ ਜਾਣ..

ਸਧਾਰਨ ਜਿਹੇ ਸੁਆਲ ਦਾ ਏਨਾ ਡੂੰਗਾ ਉੱਤਰ ਸੁਣ ਮੇਰੇ ਲੂ ਕੰਢੇ ਖੜੇ ਹੋ ਗਏ..

ਸ਼ਾਇਦ ਹਰ ਵੇਲੇ ਹੀ ਵਿਖਾਵੇ ਵਾਲੇ ਰਥ ਤੇ ਚੜ ਉਚੀਆਂ-ਉਚੀਆਂ ਛਾਲਾਂ ਮਾਰਦੀ ਹੋਈ ਮਨੁੱਖਤਾ ਦਾ ਹਰ ਪਾਸੇ ਫੈਲਿਆ ਹੋਇਆ ਵਿਸ਼ਾਲ ਸਮੁੰਦਰ ਵੇਖ ਕਮਲੇ ਹੋ ਗਏ ਨੂੰ ਅੱਜ ਭੋਏਂ ਤੇ ਪੈਰ ਟਿਕਾਈ ਇੱਕ ਸਧਾਰਨ ਜਿਹਾ “ਰੱਬ” ਜੂ ਦਿਸ ਪਿਆ ਸੀ!

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

One Comment on “ਅਸਲ ਔਕਾਤ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)