More Punjabi Kahaniya  Posts
ਕੰਜਕਾਂ


ਮਿੰਨੀ ਕਹਾਣੀ
( ਕੰਜਕਾਂ)

ਅੱਜ ਨਵਰਤਰਿਆਂ ਦਾ ਅਖੀਰਲਾ ਦਿਨ ਹੋਣ ਕਾਰਣ ਜੋਤਾਂ ਜਗਾਈਆਂ ਸੀ ਘਰ ਚ, ਮੇਰੀ ਘਰ ਵਾਲੀਂ ਆਖਣ ਲੱਗੀ ਅਸੀਂ ਕੰਜਕਾਂ ਦੇਣੀਆਂ,ਹੁਣ ਆਪਣੇ ਘਰ ਤਾਂ ਦੇਵੀ ਮਾਤਾ ਦੀ ਕਿਰਪਾ ਨਾਲ 3 ਲੜਕੇ ਪੈਦਾ ਹੋਏ, ਜਾਓ ਜਾਓ ਗੁਆਂਢ ਚ ਹੋਣੀਆਂ ਧੀਆਂ ਲਿਆਓ ਅਵਾਜ ਮਾਰ ਕਿ,

ਮੈਂ ਚੁੱਪ ਕੀਤਾ ਚੱਲ ਗਿਆ ਗੁਆਂਢ, ਇੱਕ ਘਰ ਦੂਜਾ ਘਰ ਤੀਜਾ ਘਰ ਇਸ ਤਰਾਂ 6 ,7,8,10 ਘਰ ਫਿਰੇ ਕਿਧਰੇ ਕੋਈ ਕੰਜਕ ਨਜਰ ਨ੍ਹ੍ਹੀ ਆਈ,
ਫਿਰ ਮੈਨੂੰ ਕਿਸੇ ਨੇ ਕਿਹਾ ਰੁਲਦੂ ਦੇ ਘਰ ਜਾ ,,, ਮੈਂ ਰੁਲਦੂ ਦੇ ਘਰ ਗਿਆ ਅਵਾਜ ਮਾਰੀ,,,, ਓ ਰੁਲਦਾ ਸਿਆਂ ਘਰੇ ਓ,
ਆਓ ਜੀ ਜੀ ਆਇਆਂ ਨੂੰ ਲਾਲਾ ਜੀ ,ਅੱਜ ਕਿਦਾਂ ਅਉਣੇ ਹੋਏ,
ਰੁਲਦਾ ਸਿਆਂ ਆਪਣੀਆਂ ਗੁੱਡੀਆਂ ਨਜਰ ਨਹੀਂ ਆਉਂਦੀਆਂ ਕਿਥੇ ਗਈਆਂ,
ਰੁਲਦਾ ਬੋਲਿਆ ਲਾਲਾ ਜੀ
ਓ ਜੀ ਅੱਜ ਕੰਜਕਾਂ ਸੀ ਨਾ ਇਸ ਲਈ ਸਵੇਰ ਦਾ ਕੋਈ ਨਾ ਕੋਈ ਮੇਰੀਆਂ ਧੀਆਂ ਨੂੰ ਆਪਣੇ ਘਰੋੰ ਘਰੀਂ ਲਿਜਾ ਰਿਹਾ ਤੇ ਮੈਂ ਵੀ ਮਨਾ ਨਹੀਂ ਕੀਤਾ ਕਿਸੇ ਨੂੰ,,, ਆਖਰ ਧੀ ਤਾਂ ਸਭ ਦੀ ਸਾਂਝੀ ਹੁੰਦੀ,
ਅੱਛਾ ਰੁਲਦਾ ਸਿਆਂ ਤੇਰੀ ਘਰ ਵਾਲੀ ਨੇ ਕੰਜਕਾਂ ਦੀ ਪੂਜਾ ਕਰ ਲਈ,,,
ਰੁਲਦਾ ਇੱਕ ਦਮ ਬੋਲਿਆ, ਲਾਲਾ ਜੀ ਮੇਰਾ ਤਾਂ ਵੇਅਹ ਹੀ ਨਹੀਂ ਹੋਇਆ,ਫਿਰ ਘਰ ਵਾਲੀਂ ਕਿਥੋਂ ਅਉਣੀ,
ਮੈਂ ਕਿਹਾ ,ਰੁਲਦਾ ਸਿਹਾਂ ਜੇ ਵੇਅਹ ਨਹੀਂ ਹੋਇਆ ਤਾਂ ਆਹ ਏਨੀਆਂ ਧੀਆਂ ਕਿਥੋਂ ਆਈਆਂ,ਜੋ ਤੇਰੇ ਘਰ ਨੇ,
ਰੁਲਦੇ ਦਾ ਜਵਾਬ ਸੁਣ ਮੈਂ ਹੈਰਾਨ ਰਹਿ ਗਿਆ
ਲਾਲਾ ਜੀ ਇਹ ਸਭ ਉਹ ਧੀਆਂ ਨੇ ਜੋ ਮੈਨੂੰ ਕੋਈ ਸੜਕ...

ਕਿਨਾਰੇ, ਕੋਈ ਮੰਦਰ,ਕੋਈ ਗੁਰਦਆਰੇ ਤੇ ਕੋਈ ਕੂੜੇ ਦੇ ਢੇਰ ਤੇ ਮਿਲੀ, ਇਹਨਾਂ ਨੂੰ ਕੁੱਤੇ ਨਾ ਨੋਚ ਖਾਣ ਇਸ ਲਈ ਘਰ ਲੈ ਆਇਆ ਸੀ, ਬਸ ਇਹ ਸਭ ਮੇਰੀਆਂ ਧੀਆਂ ਨੇ, ਤੇ ਓਹ ਜੋ ਵੱਡੀ ਤੁਰੀ ਆਉਂਦੀ ਇਹ ਮੈਨੂੰ ਤਲਾਬ ਵਾਲੇ ਮੰਦਰ ਪਿੱਛੋਂ ਮਿਲੀ ਸੀ,
ਜਦ ਰੁਲਦੇ ਦੀ ਏਨੀ ਗਲ ਸੁਣੀ ਤਾਂ ਮੇਰੇ ਪੈਰਾਂ ਹੇਠਾਂ ਜਮੀਨ ਖਿਸਕ ਗਈ।
ਮੈਂ ਦੱਬੇ ਪੈਰੀਂ ਘਰ ਵਾਪਸ ਆ ਗਿਆ,
ਘਰ ਆਕੇ ਸਾਰੀ ਗੱਲ ਘਰਵਾਲੀ ਨੂੰ ਦਸੀ , ਅਸੀਂ ਦੋਵੇਂ ਭੁਬਾਂ ਮਾਰ ਰੋਏ ਅੱਜ ਤੋਂ 5ਸਾਲ ਪਹਿਲਾਂ ਜੋ ਸਾਡੇ ਘਰ ਲੜਕੀ ਪੈਦਾ ਹੋਈ ਸੀ ਤਾਂ ਅਸੀਂ ਓਹ ਲਿਫਾਫੇ ਚ ਬੰਨ ਕੇ ਮੰਦਰ ਦੇ ਪਿਛੇ ਸੁੱਟ ਆਏ ਸੀ , ਹੁਣ ਜੋ ਸਭ ਤੋਂ ਵੱਡੀ ਧੀ ਰੁਲਦੇ ਕੋਲ ਸੀ ਉਹ ਕੋਈ ਹੋਰ ਨਹੀਂ ਸਾਡੀ ਆਪਣੀ ਧੀ ਸੀ,
ਸਾਡੇ ਕੋਲ ਪਛਤਾਵੇ ਤੋਂ ਇਲਾਵਾ ਕੁੱਝ ਨਹੀਂ , ਮੈਨੂੰ ਓਸੇ ਵੇਲੇ ਇਹ ਜੋਤਾਂ ਪੂਜਾ ਸਭ ਬੇਕਾਰ ਲੱਗੀ ਕਿਉਂ ਕਿ ਆਪਣੀ ਦੇਵੀ ਵਰਗੀ ਧੀ ਸੁੱਟ ਹੋਰ ਦੇਵੀ ਨੂੰ ਪੂਜਣਾ ਮੇਰੇ ਲਈ ਲਾਹਣਤ ਸੀ ਹੋਰ ਕੁੱਝ ਨਹੀਂ।
ਕਿਸੇ ਨੇ ਸੱਚ ਕਿਹਾ ਰੱਬ ਧੀ ਵੀ ਓਸ ਘਰ ਦਿੰਦਾ ਜਿਨ੍ਹਾਂ ਦੀ ਔਕਾਤ ਧੀ ਪਾਲਣ ਦੀ ਹੋਵੇ🙏🏻
✍ਨਵਨੀਤ ਸਿੰਘ ✍
*96468 65500*

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)