ਕਹਾਣੀ :)—- ਤਿੜਕਦੇ ਰਿਸ਼ਤੇ
————————————–
ਦਪਿੰਦਰ ਨੇ ਅਜੇ ਐਮ ਏ ਰਾਜਨੀਤੀ ਸਾਸਤਰ ਦੀ ਕੀਤੀ ਹੀ ਸੀ ਕਿ ਰਿਸਤੇਦਾਰਾਂ ਵਿਚੋਂ ਲਗਦਾ ਚਾਚਾ ਦਪਿੰਦਰ ਲਈ ਇਕ ਰਿਸਤਾ ਲੈ ਕੇ ਆਇਆ।ਉਹਨੇ ਮੁੰਡੇ ਵਾਲਿਆਂ ਦੀਆਂ ਤਾਰੀਫਾਂ ਦੇ ਚੰਗੇ ਪੁਲ ਬੰਨੇ । ਲੜਕਾ ਪੜ ਲਿਖ ਕੇ ਟੀਚਰ ਲਗਾ ਹੋਇਆ ਪਿੰਡ ਵਿਚ ੳਹਨਾਂ ਦਾ ਆਪਣਾ ਘਰ ਹੈ ਜਾਇਦਾਦ ਵੀ ਹੈ ਆਪਣੀ ਧੀ ਸੁਖੀ ਵਸੇਗੀ ।ਦਪਿੰਦਰ ਦੇ ਪਿਤਾ ਗੁਰਮੇਲ ਸਿੰਘ ਕਹਿਣ ਲਗੇ ਧੀ ਤਾਂ ਇਕ ਦਿਨ ਵਿਆਹ ਕੇ ਤੋਰਨੀ ਹੀ ਹੈ।ਉਹਨੇ ਆਪਣੀ ਪਤਨੀ ਸੁਰਜੀਤ ਨਾਲ ਗਲ ਕੀਤੀ । ਗੁਰਮੇਲ ਸਿੰਘ ਨੇ ਕਿਹਾ ਕੇਵਲ ਸਿਆਂ ਆਪਾ ਪਹਿਲਾ ਲੜਕੇ ਤੇ ਝਾਤ ਪਾ ਲਈਏ ਘਰ ਬਾਹਰ ਵੇਖ ਲਈਏ।ਜੇ ਸਭ ਕੁਝ ਠੀਕ ਲਗਾ ਫਿਰ ਆਪਾਂ ਘਰ ਸਦ ਕੇ ਦਪਿੰਦਰ ਨੂੰ ਦਿਖਾ ਦਿਆਗੇ ।ਗੁਰਮੇਲ ਸਿੰਘ ਨੇ ਬਾਹਰੋ ਬਾਹਰ ਲੜਕੇ ਨੂੰ ਵੇਖਿਆ ਲੜਕਾ ਪਸੰਦ ਆ ਗਿਆ । ਕੇਵਲ ਸਿੰਘ ਨੂੰ ਸੁਨੇਹਾ ਲਾਇਆ ਕਿ ਉਹ ਲੜਕੇ ਵਾਲਿਆਂ ਨੂੰ ਨਾਲ ਲੈ ਕੇ ਦਪਿੰਦਰ ਨੂੰ ਆਣ ਕੇ ਨਿਗਾ ਮਾਰ ਜਾਣ ਬਾਕੀ ਜੋ ਵਾਹਿਗੁਰੂ ਨੂੰ ਭਾਵੇ।
ਲੜਕੇ ਵਾਲੇ ਦਪਿੰਦਰ ਨੂੰ ਵੇਖਣ ਆਏ । ਗੁਰਮੇਲ ਸਿੰਘ ਦੀ ਸੁੰਦਰ ਸੁਸ਼ੀਲ ਕੰਨਿਆਂ ਦਪਿੰਦਰ ਨੂੰ ਵੇਖ ਕੇ ਲੜਕੇ ਵਾਲੇ ਨਾਂਹ ਨਾ ਕਰ ਸਕੇ । ਲੈਣ ਦੇਣ ਦੀ ਗਲ ਚਲੀ । ਗੁਰਮੇਲ ਸਿੰਘ ਨੇ ਹਥ ਜੋੜ ਕੇ ਕਿਹਾ ਵੈਸੇ ਹਰ ਮਾ ਬਾਪ ਆਪਣੀ ਧੀ ਲਈ ਸਬ ਕੁਝ ਕਰਦਾ ਬਾਕੀ ਤੁਸੀ ਦਸੋ । ਲੜਕੇ ਨੇ ਕਿਹਾ ਸਾਨੂੰ ਦਾਜ ਦੀ ਲੋੜ ਨਹੀ ਸਾਨੂੰ ਲੜਕੀ ਚਾਹੀਦੀ ।
ਲੜਕੇ ਦੇ ਮਾਂ ਬਾਪ ਕਹਿੰਦੇ ਸਭ ਕੁਝ ਠੀਕ ਠਾਕ ਹੈ ਲੜਕੇ ਨੂੰ ਲੜਕੀ ਪਸੰਦ ਲੜਕੀ ਨੂੰ ਲੜਕਾ ਪਸੰਦ ਪਾਉ ਸਗਨ ਝੋਲੀ ਚ ਕਰਾਉ ਮੂੰਹ ਮਿਠਾ। ਬਜਾਰੋ ਮਠਿਆਈ ਲਿਆਂਦੀ ਲੜਕੇ ਲੜਕੀ ਦੀ ਝੋਲੀ ਸਗਨ ਪਾ ਕੇ ਰੋਕਾ ਕਰ ਦਿਤਾ ਗਿਆ ।ਇਕ ਦੂਜੇ ਨੂੰ ਵਧਾਈਆ ਦਿਤੀਆ ਗਈਆਂ । ਫਰਵਰੀ ਮਹੀਨਾ ਵਿਆਹ ਲਈ ਮੁਕਰਰ ਕਰ ਦਿਤਾ ਗਿਆ।
ਕਹਿੰਦੇ ਹਨ ਜਦੋਂ ਵਿਆਹ ਦਾ ਦਿਨ ਰਖ ਲਿਆ ਜਾਵੇ ਦਿਨ ਭਜੇ ਜਾਂਦੇ ਹਨ।
ਇਕ ਦਿਨ ਵਿਚੋਲਾ ਕੇਵਲ ਸਿੰਘ ਗੁਰਮੇਲ ਸਿੰਘ ਕੋਲ ਆਇਆ ਕਹਿੰਦਾ ਭਰਾਵਾ ਲੜਕੇ ਵਾਲੇ ਨੌਂ ਮਿਲਣੀਆਂ ਮੰਗ ਰਹੇ ਕਹਿੰਦੇ ਸਾਰੀਆਂ ਮਿਲਣੀਆਂ ਮੁੰਦਰੀ ਨਾਲ ਹੋਣੀਆ ਚਾਹੀਦੀਆਂ । ਕੋਲ ਖੜੀ ਦਪਿੰਦਰ ਨੇ ਕਿਹਾ ਭਾਪਾ ਜੀ ਮੈਨੂੰ ਬੰਦੇ ਲਾਲਚੀ ਲਗਦੇ ਰਿਸ਼ਤਾ ਛਡ ਦਿਉ ਡੁਲਿਆਂ ਬੇਰਾਂ ਦਾ ਕੁਝ ਦਾ ਨਹੀ ਵਿਗੜਿਆ ਅਜੇ ਰੋਕਾ ਹੀ ਹੋਇਆ । ਗੁਰਮੇਲ ਸਿੰਘ ਨੇ ਕਿਹਾ ਧੀਏ ਮੈ ਬੈਠਾ ਤੂੰ ਕਿਉ ਚਿੰਤਾ ਕਰਦੀ ਏ। ਤੂੰ ਫਿਕਰ ਨਾ ਕਰ ਸਭ ਰਬ ਦੀ ਦਇਆ ਨਾਲ ਠੀਕ ਹੋ ਜਾਵੇਗਾ।
ਕੇਵਲ ਸਿੰਘ ਗਲ ਕਰ ਕੇ ਚਲਾ ਗਿਆ। ਦਪਿੰਦਰ ਸਾਰੀ ਰਾਤ ਸੋਚਦੀ ਰਹੀ ਕਿ ੳਹ ਆਪਣੇ ਮੰਗੇਤਰ ਰਣਬੀਰ ਨਾਲ ਗਲ ਕਰੇ ਕਿ ਨਾ ਕਰੇ। ਘਰਦਿਆਂ ਵੀ ਦਪਿੰਦਰ ਨੂੰ ਗਲ ਕਰਨ ਤੋਂ ਰੋਕ ਦਿਤਾ ।ਗੁਰਮੇਲ ਸਿੰਘ ਸਾਰੀ ਰਾਤ ਪਤਾ ਨਹੀ ਕਿਹੜੀਆਂ ਸੋਚਾ ਵਿਚ ਡੁਬਿਆ ਰਾਤ ਦੇ ਤਾਰੇ ਗਿਣਦਾ ਰਿਹਾ।
ਵਡੇ ਪੁਤਰ ਦਾ ਵਿਆਹ ਕੀਤਾ ਕਰਜ਼ਾ ਚੁਕ ਕੇ ਗਰੀਸ ਭੇਜਿਆ ਕਿ ਮੇਰਾ ਹਥ ਵੰਡਾਵੇਗਾ ਪਰ ਉਹ ਤਾਂ ਗਰੀਸ ਜਾ ਕੇ ਸਭ ਅਹਿਸਾਨ ਭੁਲ ਗਿਆ। ਗੁਰਮੇਲ ਸਿੰਘ ਨੇ ਕਹਿਣਾ ਪੁਤਰ ਪੈਸਿਆਂ ਦੀ ਲੋੜ ਹੈ ਕਰਜਾ ੳਤਾਰਨਾ ਅਗੋਂ ਘਰ ਦੀਆਂ ਜਰੂਰਤਾਂ ਹਨ ਤੇਰੀ ਭੈਣ ਦਾ ਵਿਆਹ ਕਰਨਾ ਉਹ ਹੁਣ ਮੁਟਿਆਰ ਹੋ ਗਈ ਅਗੋ ਪੁਤਰ ਪਾਲੀ ਨੇ ਕਹਿਣਾ ਭਾਪਾ ਜੀ ਮੇਰੇ ਇਥੇ ਆਪਣੇ ਖਰਚੇ ਪੂਰੇ ਨਹੀ ਹੁੰਦੇ ਤੁਹਾਡੀ ਨੂੰਹ ਠੀਕ ਨਹੀਂ ਰਹਿੰਦੀ ਉਹਦੀ ਬੀਮਾਰੀ ਦਾ ਖਰਚਾ ਘਰ ਦਾ ਕਿਰਾਇਆ ਗਡੀ ਦੇ ਖਰਚੇ ਗਿਣਾ ਕੇ ਪਲਾ ਝਾੜ ਦੇਣਾ। ਗੁਰਮੇਲ ਸਿੰਘ ਨੇ ਗਲਾਂ ਸੁਣ ਕੇ ਫੋਨ ਰਖ ਦੇਣਾ। ਛੋਟਾ ਪੁਤਰ ਆਪਣੀ ਹਵਾ ਚ ਰਹਿੰਦਾ ਸੀ ਉਹਦੀ ਸਾਲੀ ਨੇ ਅਮਰੀਕਾ ਵਿਚ ਆਪਣੀ ਭੈਣ ਤੇ ਜੀਜੇ ਦਾ ਕੇਸ ਲਾਇਆ ਹੋਇਆ ਸੀ ਉਹ ਸੋਚਦਾ ਸੀ ਮੈ ਕਿਹੜਾ ਇਥੇ ਰਹਿਣਾ ਉਹ ਕਿਸੇ ਦੀ ਕੋਈ ਪਰਵਾਹ ਨਹੀ ਸੀ ਕਰਦਾ । ਸੁਰਜੀਤ ਕੌਰ ਨੇ ਵੀ ਆਪਣੇ ਪਤੀ ਗੁਰਮੇਲ ਸਿੰਘ ਨੂੰ ਕਹਿਣਾ ਤੂੰ ਕਿਉ ਸੋਚਦਾ ਰਹਿੰਦਾ ਗੁਰਮੇਲ ਸਿੰਘ ਕਹਿਣਾ ਮੈਨੂੰ ਦਪਿੰਦਰ ਦੀ ਚਿੰਤਾ ਰਹਿੰਦੀ ਕਿ ਸਾਡੇ ਅਖ ਮੀਚਣ ਤੋਂ ਬਾਦ ਇਹ ਆਪਣੀ ਭੈਣ ਨੂੰ ਪੁਛਣਗੇ ਕਿ ਨਹੀ। ਗੁਰਮੇਲ ਸਿੰਘ ਗਲ ਗਲ ਤੇ ਅਖਾਂ ਭਰ ਲੈਦਾ।
ਦਪਿੰਦਰ ਦੇ ਵਿਆਹ ਤੇ ਜਮੀਨ ਗਹਿਣੇ ਰਖ ਕਰਜਾ ਲੈ ਲਿਆ। ਦਪਿੰਦਰ ਦਾ ਵਿਆਹ ਸੋਹਣਾ ਹੋ ਗਿਆ। ਦਪਿੰਦਰ ਦਾ ਪਤੀ ਰਣਬੀਰ ਬੜਾ ਸਾਊ ਤੇ ਨੇਕ ਦਿਲ ਇਨਸਾਨ ਸੀ । ਕੋਈ ਐਬ ਨਹੀ ਸੀ। ਇਕ ਸ਼ੌਕ ਸੀ ਵਧੀਆ ਤੇ ਬਰਾਂਡਿਡ ਕਪੜੇ ਪਾ ਕੇ ਟੌਹਰ ਨਾਲ ਰਹਿਣ ਦਾ। ਉਹਨੇ ਦਪਿੰਦਰ ਨੂੰ ਵੀ ਕਹਿਣਾ ਕਿ ਚਾਰ ਦਿਨ ਦੀ ਜਿੰਦਗੀ ਨੂੰ ਸੋਹਣੇ ਤਰੀਕੇ ਨਾਲ ਜਿਉਣਾ।
ਦਪਿੰਦਰ ਦੇ ਮਾਪਿਆਂ ਜੋ ਦਾਜ਼ ਦਿਤਾ ਜਾ ਇਹ ਕਹਿ ਲਉ ਜੋ ਦਪਿੰਦਰ ਦਾਜ ਲੈ ਕੇ ਆਈ ਉਸ ਨਾਲ ਉਸ ਦਾ ਸਹੁਰਾ ਪਰਿਵਾਰ ਖੁਸ਼ ਨਹੀ ਸੀ। ਇਕ...
ਦਿਨ ਰਣਬੀਰ ਦੇ ਮਾਤਾ ਪਿਤਾ ਇਕ ਕਮਰੇ ਵਿਚ ਬਿਠਾ ਕੇ ਕਹਿ ਰਹੇ ਸਨ ਸਮਾਜ ਵਿਚ ਰਿਸਤੇਦਾਰੀ ਵਿਚ ਸਾਡਾ ਨਕ ਵਢਿਆ ਗਿਆ । ਅਸੀ ਆਢ ਗੁਆਢ ਨੂੰ ਕੀ ਦਹੇਜ ਵਿਖਾਈਏ । ਰਣਬੀਰ ਨੇ ਕਿਹਾ ਤੁਹਾਨੂੰ ਜੋ ਚਾਹੀਦਾ ਮੈ ਬਜਾਰ ਜਾ ਕੇ ਲਿਆ ਦਿੰਦਾ ਤੁਸੀ ਲੋਕਾਂ ਨੂੰ ਦਿਖਾ ਕੇ ਖੁਸ਼ ਹੇ ਲਿਆ ਜੇ ।ਇਹ ਗਲਾਂ ਨਾਲ ਦੇ ਕਮਰੇ ਚ ਖੜੀ ਦਪਿੰਦਰ ਸੁਣ ਰਹੀ ਸੀ। ਛੇ ਸਤ ਮਹੀਨੇ ਸਹੁਰੇ ਘਰ ਤਾਹਨੇ ਮੇਹਨਿਣਿਆਂ ਚ ਕਟੇ। ਇਕ ਦਿਨ ਤਾਂ ਦਪਿੰਦਰ ਦੇ ਸਹੁਰਿਆਂ ਰਣਬੀਰ ਨੂੰ ਕਹਿ ਹੀ ਦਿਤਾ ਕਿ ਇਸ ਕੰਗਾਲਾਂ ਦੀ ਧੀ ਨੂੰ ਘਰੋਂ ਕਢ। ਰਣਬੀਰ ਨੇ ਦਪਿੰਦਰ ਦਾ ਪਖ ਪੂਰਦਿਆਂ ਕਿਹਾ ਅਸੀ ਸਵੇਰੇ ਦੋਵੇਂ ਘਰੋਂ ਚਲੇ ਜਾਵਾਗੇ ਅਸੀ ਸਹਿਰ ਕੋਈ ਕਿਰਾਏ ਤੇ ਕਮਰਾ ਲੈ ਕੇ ਰਹਿ ਲਵਾਂਗੇ। ਮੈ ਨਹੀ ਚਾਹੰਦਾ ਘਰ ਨਰਕ ਬਣੇ ਮਾਪਿਆਂ ਆਪਣੇ ਪੁਤਰ ਨੂੰ ਨਾ ਰੋਕਿਆ। ਉਹ ਤੇ ਦਪਿੰਦਰ ਸਹਿਰ ਕਿਰਾਏ ਦੇ ਕਮਰੇ ਚ ਰਹਿਣ ਲਗੇ। ਦਪਿੰਦਰ ਨੂੰ ਅਹਿਸਾਸ ਹੋ ਗਿਆ ਕਿ ਰਣਬੀਰ ਮੈਨੂੰ ਦਿਲੋਂ ਪਿਆਰ ਕਰਦਾ । ਦਪਿੰਦਰ ਸੋਚਣ ਲਗੀ ਦੁਨੀਆਂ ਵਿਚ ਸਭ ਕੂੜ ਦੇ ਰਿਸਤੇ ਹਨ ਮੇਰਾ ਜੀਵਨ ਸਾਥੀ ਮੇਰੇ ਦੁਖ ਸੁਖ ਵਿਚ ਮੇਰੀ ਬਾਂਹ ਫੜ ਕੇ ਖੜਾ ਮੈ ਭਰੇ ਸਮਾਜ ਵਿਚ ਕਿਹਾ ਹੈ ਪਲੇ ਤੈਢੇ ਲਾਗੀ ਮੈ ਵੀ ਆਪਣੇ ਪਤੀ ਲਈ ਹਰ ਕੁਰਬਾਨੀ ਕਰਾਂਗੀ ।
ਦਪਿੰਦਰ ਨੂੰ ਸਹਿਰ ਦੇ ਇਕ ਪਰਾਈਵੇਟ ਹਸਪਤਾਲ ਵਿਚ ਕਲਰਕ ਦੀ ਨੌਕਰੀ ਮਿਲ ਗਈ ।
ਦੌਵੇ ਖੁਸ਼ਹਾਲ ਜਿੰਦਗੀ ਬਤੀਤ ਕਰ ਰਹੇ ਸਨ । ਇਕ ਦਿਨ ਸਿਆਲਾਂ ਦੇ ਦਿਨਾਂ ਵਿਚ ਦਪਿੰਦਰ ਹਸਪਤਾਲ ਤੋਂ ਡਿਊਟੀ ਦੇ ਕੇ ਆ ਰਹੀ ਸੀ ਥੋੜਾ ਥੋੜਾ ਹਨੇਰਾ ਸੀ । ਦੋ ਲੁਟੇਰੇ ਹਥ ਵਿਚੋਂ ਪਰਸ ਤੇ ਮੋਬਾਇਲ ਖੋਹ ਕੇ ਨਸ ਗਏ।ਸਭ ਆਂਢ ਗੁਆਢ ਨੇ ਕਹਿਣਾ ਤਸੀ ਰਿਕਸੇ ਤੇ ਚਲੇ ਜਾਇਆ ਕਰੋ ਜਾਂ ਸਕੂਟੀ ਲੈ ਲਉ ਦਪਿੰਦਰ ਨੇ ਕਹਿ ਛਡਣਾ ਤੁਰ ਕੇ ਹੀ ਠੀਕ ਹੈ ਨਾਲੇ ਸੈਰ ਹੋ ਜਾਂਦੀ । ਇਹ ਤਾਂ ਇਕ ਬਹਾਨਾ ਸੀ ਦਰਅਸਲ ਹਰ ਪਾਸਿਉ ਦਪਿੰਦਰ ਬਚਤ ਕਰ ਕੇ ਰਣਬੀਰ ਦੀਆਂ ਖਾਹਸਾਂ ਪੂਰੀਆਂ ਕਰਨ ਵਿਚ ਕੋਈ ਕਸਰ ਨਹੀ ਸੀ ਛਡਣਾ ਚਾਹੁੰਦੀ
ਐਤਵਾਰ ਦਾ ਦਿਨ ਸੀ ਦੁਪਹਿਰ ਦਾ ਫਿਲਮ ਦਾ ਸੋ ਵੇਖ ਕੇ ਘਰ ਆ ਰਹੇ ਸਨ ਕਿ ਫੋਨ ਤੇ ਇਕ
ਮਨਹੂਸ ਖਬਰ ਆਈ ਕਿ ਦਪਿੰਦਰ ਦੇ ਪਿਤਾ ਗੁਰਮੇਲ ਸਿੰਘ ਫਾਨੀ ਦੁਨੀਆਂ ਤੋ ਰੁਖਸਤ ਹੋ ਗਏ ਹਨ ।ਦਪਿੰਦਰ ਤੇ ਰਣਬੀਰ ਸਸਕਾਰ ਤੇ ਪਹੁੰਚੇ।ਸਾਰੀਆਂ ਰਸਮਾਂ ਹੋ ਗਈਆ ਭੋਗ ਵੀ ਪੈ ਗਿਆ । ਦਪਿੰਦਰ ਤੇ ਰਣਬੀਰ ਆਪਣੀ ਆਪਣੀ ਡਿਊਟੀ ਦੇਣ ਲਗੇ। ਜਿੰਦਗੀ ਸੁਖਾਂ ਦੁਖਾਂ ਦੇ ਸੁਮੇਲ ਵਿਚ ਗੁਜਰ ਰਹੀ ਸੀ ਕਿ ਇਕ ਦਿਨ ਦਪਿੰਦਰ ਸੌਣ ਦੀ ਤਿਆਰੀ ਕਰ ਰਹੀ ਸੀ ਕਿ ਫੋਨ ਦੀ ਘੰਟੀ ਵਜੀ ਦਪਿੰਦਰ ਦੀ ਗਰੀਸ ਵਾਲੀ ਭਾਬੀ ਦਾ ਫੋਨ ਸੀ ਮੈ ਸਰਬਜੀਤ ਬੋਲ ਰਹੀ ਹਾਂ।
ਭਾਬੀ ਸਭ ਸੁਖ ਸਾਂਦ ਹੈ ? ਦਪਿੰਦਰ ਨੇ ਪੁਛਿਆ
ਹਾਂ ਠੀਕ ਠਾਕ ਹੈ ! ਭਾਬੀ ਨੇ ਕਿਹਾ
ਭਾਬੀ ਕਿਵੇ ਯਾਦ ਕੀਤਾ ! ਭਾਬੀ ਮੈ ਤਾਂ ਵੀਰਾਂ ਭਰਜਾਈਆਂ ਦੀ ਸੁਖ ਲੋੜਦੀ ਹਾਂ ਮੈਨੂੰ ਵੀਰ ਭਰਜਾਈ ਚਾਹੀਦੇ ਹੋਰ ਕੁਝ ਨਹੀ ਚਾਹੀਦਾ ਦਪਿੰਦਰ ਬੋਲੀ
ਦੇਖ ਦਪਿੰਦਰ ਕਈ ਦਿਨਾਂ ਤੋਂ ਗਲ ਕਹਿਣ ਨੂੰ ਫਿਰਦੀ ਸੀ
ਦਪਿੰਦਰ ਅਜ ਤੋਂ ਬਾਅਦ ਆਪਣੇ ਵੀਰ ਨੂੰ ਕਦੇ ਰਖੜੀ ਨਾ ਭੇਜੀ ਸਾਡਾ ਤੇਰੇ ਨਾਲ ਹੁਣ ਕੋਈ ਨਾਤਾ ਨਹੀ ਬਸ ਜੋ ਨਿਬਣੀ ਸੀ ਨਿਬ ਗਈ ਕਹਿ ਕੇ ਫੋਨ ਕਟ ਦਿਤਾ
ਦਪਿੰਦਰ ਫੋਨ ਲਾਉਦੀ ਰਹੀ ਘੰਟੀ ਵਜਦੀ ਰਹੀ ਕਿਸੇ ਫੋਨ ਨਾ ਚੁਕਿਆ। ਦਪਿੰਦਰ ਕਮਰੇ ਚ ਆਈ ਸਾਹਮਣੇ ਕੰਧ ਤੇ ਬਾਬਲ ਦੀ ਟੰਗੀ ਫੋਟੋ ਅਗੇ ਆਣ ਕ ਫੁਟ ਫੁਟ ਰੋਣ ਲਗੀ
ਭਾਪਾ ਜੀ ਮੇਰੇ ਭਰਾਵਾਂ ਦੇ ਲਹੂ ਕਿਉ ਚਿਟੇ ਹੋ ਗਏ
ਮੇਰੀ ਸਾਰ ਲੈਣ ਵਾਲਾ ਹੁਣ ਕੋਈ ਨਹੀ
ਛੋਟਾ ਅਮਰੀਕਾ ਚਲਾ ਗਿਆ ਨਾ ਦਸ ਕ ਗਿਆ ਨਾ ਮਿਲ ਕੇ ਗਿਆ ਅਜ ਵਡੇ ਨੇ ਫੋਨ ਕਰ ਕੇ ਕਹਿ ਦਿਤਾ ਤੇਰੇ ਨਾਲ ਕੋਈ ਨਾਤਾ ਨਹੀ ਕਿਹੜੇ ਜੁਰਮ ਦੀ ਸਜਾ ਹੈ ਉਹ ਹਟਕੋਰੇ ਲੈ ਲੈ ਰੋ ਰਹੀ ਸੀ ।ਸੁਤੇ ਹੋਏ ਰਣਬੀਰ ਦੇ ਕੰਨਾਂ ਨੇ ਜਦੋ ਹਟਕੋਰੇ ਸੁਣੇ ਉਹ ਅਬੜਵਾਹੇ ਉਠਿਆ ਵੇਖਿਆ ਦਪਿੰਦਰ ਪਲੰਘ ਤੇ ਨਹੀ ਸੀ ਕਮਰੇ ਚ ਆਣ ਕੇ ਵੇਖਿਆ ਉਹ ੳਚੀ ਉਚੀ ਹਟਕੋਰੇ ਲੈ ਕੇ ਰੋ ਰਹੀ ਸੀ।ਕਲਾਵੇ ਚ ਲੈ ਕੇ ਰਣਬੀਰ ਉਸ ਨੂੰ ਦਿਲਾਸਾ ਦੇਦਾ ਗੁਰਬਾਣੀ ਦੀ ਤੁਕ ਗੁਣਗੁਣਾ ਰਿਹਾ ਸੀ ਮਾਤ ਪਿਤਾ ਸੁਤ ਮੀਤ ਨਾ ਭਾਈ ਮਾਤ ਪਿਤਾ ਸੁਤ ਮੀਤ ਨਾ ਭਾਈ ਆਉ ਰਲ ਕੇ ਕੀਰਤਨ ਸੋਹਲੇ ਦਾ ਪਾਠ ਕਰੀਏ। ਕੀਰਤਨ ਸੋਹਲੇ ਦਾ ਪਾਠ ਕਰ ਕੇ ਦੋਵੇ ਗੂੜੀ ਨੀਦ ਸੌ ਗਏ।
ਢਾਡੀ ਕੁਲਜੀਤ ਸਿੰਘ ਦਿਲਬਰ
+91-98141-67999
+14255241828(ਯੂ ਐਸ ਏ )