More Punjabi Kahaniya  Posts
ਇਸ਼ਕ- ਜ਼ਾਦੇ ਕਿਸ਼ਤ ਨੰਬਰ – 5


ਇਸ਼ਕ- ਜ਼ਾਦੇ
ਮੁੱਖ ਪਾਤਰ – ਜੋਸ਼
ਰੂਹੀ
ਕਿਸ਼ਤ ਨੰਬਰ – 5
ਲੇਖਕ – ਗੁਰਪ੍ਰੀਤ ਸਿੰਘ ਭੰਬਰ ਵੱਲੋਂ

ਸੁੱਖੇ ਤੂੰ ਜਿਆਦਾ ਓਦੇ ਪਿੱਛੇ ਕਾੱਲਜ ਨਾ ਜਾਇਆ ਕਰ! ਐਵੇਂ ਕਿਸੇ ਦਿਨ ਫੱਸ ਜਾਏਂਗਾ!
ਬੜੀ ਵਾਰ ਸੁੱਖੇ ਨੂੰ ਸਮਝਾਇਆ ਸੀ ਮਠਾੜੂ ਨੇ। ਸੋਨੀ ਮਠਾੜੂ ਸੁੱਖੇ ਦੀ ਗੈਂਗ ਦਾ ਖਾਸ ਬੰਦਾ ਸੀ। ਉਸਦੇ ਰੀਹੜ ਦੀ ਹੱਡੀ। ਜੱਗੀ ਰੰਧਾਵਾ ਨਾਲ ਹੋਈ ਇਕ ਗੈਂਗਵਾਰ ਵਿੱਚ ਓਹ ਮਾਰਿਆ ਗਿਆ ਸੀ।
ਕਾੱਲਜ ਪੜਦੀ ਰੂਹੀ ਦੀ ਬੇਬਾਕ ਸ਼ਖਸੀਅਤ ਸੁੱਖਾ ਕਾਹਲੋਂ ਦੇ ਦਿਲ ਨੂੰ ਭਾਅ ਗਈ ਸੀ। ਸੁੱਖੇ ਨੇ ਵੀ ਇਸੇ ਕਾੱਲਜ ਤੋਂ ਇੰਜੀਨੀਅਰਿੰਗ ਕੀਤੀ ਸੀ ਅਤੇ ਜਿੰਨੀ ਦੇਰ ਓਹ ਕਾੱਲਜ ਵਿੱਚ ਰਿਹਾ ਸੀ, ਸਟੂਡੈਂਟ ਯੂਨੀਅਨ ਦੀ ਪ੍ਰਧਾਨਗੀ ਉਪਰ ਉਸੇ ਦਾ ਕਬਜਾ ਸੀ।
ਅੱਜ ਵੀ ਸੁੱਖਾ ਅਕਸਰ ਆਪਣੇ ਪੁਰਾਣੇ ਕਾੱਲਜ ਆਂਓਦਾ ਰਹਿੰਦਾ ਸੀ। ਗੇੜੇ ਮਾਰਦਾ ਰਹਿੰਦਾ ਸੀ। ਇਸੇ ਜਗਾ, ਇਸੇ ਕਾੱਲਜ ਵਿੱਚ ਹੀ ਉਸਨੇ ਪਹਿਲੀ ਵਾਰ ਰੂਹੀ ਨੂੰ ਲੰਡੀ ਜੀਪ ਚਲਾਂਓਦੀ ਨੂੰ ਦੇਖਿਆ ਸੀ।
“ਆਹ ਕਿਹੜੀ ਆ ਸੋਨੀ ਓਏ!?” ਸੁੱਖਾ ਬੋਲਿਆ।
“ਬਾਈ ਕੋਈ ਨਵੀਂ ਆਈ ਲੱਗਦੀ ਆ!” ਸੋਨੀ ਨੇ ਕਿਹਾ।
“ਚੱਲ ਆ ਤਾਂ ਦੇਖੀਏ”। ਸੁੱਖਾ ਬੋਲਿਆ।
ਸੁੱਖੇ ਨੂੰ ਕੋਈ ਵੀ ਕਾੱਲਜ ਆਉਣ ਤੋਂ ਰੋਕ ਨਹੀਂ ਸੀ ਸਕਦਾ। ਉਸਦੇ ਨਾਲ ਕਾੱਲਜ ਦੇ ਮੁੰਡਿਆ ਦਾ ਪੂਰਾ ਸਾਥ ਹੁੰਦਾ ਸੀ। ਸੁੱਖਾ ਕਾਹਲੋਂ ਪੂਰੀ ਸ਼ਾਨ ਨਾਲ ਕਾੱਲਜ ਵਿੱਚ ਘੁੰਮਦਾ ਸੀ। ਨਵੇਂ ਆਏ ਸਟੂਡੈਂਟ ਹੀ ਉਸ ਦੀ ਗੈਂਗ ਵਿੱਚ ਸ਼ਾਮਿਲ ਹੋਇਆ ਕਰਦੇ ਸਨ।
“ਇੰਨੀ ਪੜਾਈ ਲਖਾਈ ਤੋਂ ਬਾਅਦ ਇਹੀ ਬਣਿਆ ਜੋ ਹੈਂ!? ਸਾਲਿਆ ਛਿਲਕਿਆ ਜਿਹਿਆ! ਕੀ ਔਕਾਤ ਆ ਤੇਰੀ!? ਤੇਰੇ ਅਰਗੇ ਨਾਲ ਨੈਨਸੀ ਵਰਗੀ ਕੁੜੀ ਸਵਾਹ ਸੈੱਟ ਹੋਣੀ ਆ!! ਪਤਾ ਕਿੱਥੇ ਰਹਿੰਦੀ ਆ ਓਹ!? ਮਾੱਡਲ ਟਾਊਨ ਦੀ ਆ ਮਾੱਡਲ ਟਾਊਨ!!” ਸੁੱਖਾ ਬੋਲਿਆ।
“ਕੀ ਕਰਾਂ ਸੁੱਖਾ ਭਾਜੀ! ਕਿਸੇ ਨੇ ਅੱਜ ਤੱਕ ਮੌਕਾ ਹੀ ਨੀ ਦਿੱਤਾ!” ਨਰੇਸ਼ ਬੋਲਿਆ।
“ਮੌਕਾ ਮਿਲਦਾ ਨਹੀਂ! ਖੋਹਣਾ ਪੈਂਦਾ ਹੈ! ਖੋਹਣਾ ਪੈਂਦਾ ਹੈ ਮੌਕਾ!!” ਸੁੱਖਾ ਬੋਲਿਆ।
“ਬੱਸ ਮੈਨੂੰ ਨੈਨਸੀ ਦਾ ਪਿਆਰ ਦਵਾ ਦੋ ਸੁੱਖਾ ਭਾਜੀ! ਮੈਂ ਕੁੱਛ ਵੀ ਕਰ ਸਕਦਾ ਆਪਣੀ ਨੈਨਸੀ ਲਈ!!” ਨਰੇਸ਼ ਨੇ ਰੋਂਦੇ ਹੋਏ ਨੇ ਸੁੱਖੇ ਸਾਹਮਣੇ ਹੱਥ ਜੋੜ ਲਏ।
ਸੁੱਖੇ ਨੇ ਸੋਨੀ ਵੱਲ ਦੇਖਿਆ। ਸੋਨੀ ਉਸ ਵੱਲ ਦੇਖਕੇ ਮੁਸਕੁਰਾ ਪਿਆ। ਨਰੇਸ਼ ਨੂੰ ਸੁੱਖੇ ਨੇ ਆਪਣੇ ਗੈਂਗ ਵਿੱਚ ਸ਼ਾਮਿਲ ਕਰ ਲਿਆ।
“ਸਾਡੇ ਨਾਲ ਰਹੇਂਗਾ ਤਾਂ ਤੇਰੀ ਕਦਰ ਹੋਏਗੀ ਕਾੱਲਜ ਚ! ਮੁੰਡੇ ਡਰਨਗੇ ਤੈਂਥੋ। ਤੇ ਜਦੋਂ ਤੇਰੀ ਦਹਿਸ਼ਤ ਹੋਏਗੀ ਤਾਂ ਨੈਨਸੀ ਕੀ! ਕੁੜੀਆਂ ਦੀ ਲੈਨ ਲੱਗਜੂ ਤੇਰੇ ਮਗਰ ਪੱਟੂਆ!!” ਸੁੱਖੇ ਨੇ ਨਰੇਸ਼ ਦੇ ਮੋਢੇ ਤੇ ਹੱਥ ਰੱਖ ਦਿੱਤਾ।।
ਬੱਸ ਇਸੇ ਤਰਾਂ ਕਿਸੇ ਨਾ ਕਿਸੇ ਬਹਾਨੇ ਨਾਲ ਸੁੱਖਾ ਨਵੇਂ ਵਿਦਿਆਰਥੀਆਂ ਨੂੰ ਆਪਣੇ ਝਾਂਸੇ ਵਿੱਚ ਲੈ ਲੈਂਦਾ ਸੀ। ਅੱਜ ਨਰੇਸ਼ ਨੂੰ ਫਸਾਇਆ ਸੀ। ਵਾਪਸ ਹੀ ਚੱਲਿਆ ਸੀ ਕਿ ਰੂਹੀ ਮਿਲੀ। ਰੂਹੀ ਨੂੰ ਦੇਖ ਸੁੱਖਾ ਆਪਣਾ ਦਿਲ ਹਾਰ ਬੈਠਾ।
ਰੂਹੀ ਦੇ ਪਿੱਛੇ ਓਹ ਕੰਨਟੀਨ ਵੱਲ ਚਲਿਆ ਗਿਆ। ਰੂਹੀ ਕਾੱਲਜ ਵਿੱਚ ਨਵੀਂ ਸੀ। ਆਲੀਆ ਨਾਮ ਦੀ ਇਕ ਪੁਰਾਣੀ ਲੜਕੀ ਜੋ ਆਪਣੇ ਆਪ ਨੂੰ ਕਾੱਲਜ ਦੀ ਕਵੀਨ ਅਖਵਾਂਓਦੀ ਸੀ, ਰੂਹੀ ਦੇ ਬੇਬਾਕ ਤੇਵਰ ਦੇਖਕੇ ਉਸ ਕੋਲ ਆਈ।
ਰੂਹੀ ਕੰਨਟੀਨ ਵਿੱਚ ਇਕੱਲੀ ਬੈਠੀ ਸੀ। ਓਹ ਕੋਕਾ ਕੋਲਾ ਪੀ ਰਹੀ ਸੀ। ਆਲੀਆ ਰੂਹੀ ਕੋਲ ਆਈ ਅਤੇ ਉਸਨੂੰ ਆਪਣੀ ਜਗਾ ਤੋਂ ਉਠਣ ਲਈ ਕਿਹਾ।
“ਓ ਮਿਸ ਇੰਡੀਆ! ਉਠ ਚੱਲ ਖੜੀ ਹੋ! ਪਤਾ ਨੀ ਤੈਨੂੰ ਸੀਨੀਅਰ ਦੀ ਰਿਸਪੈਕਟ ਕਿਵੇਂ ਕਰੀਦੀ ਹੁੰਦੀ ਆ!” ਆਲੀਆ ਬੋਲੀ।
ਰੂਹੀ ਕਾਲੀਆਂ ਐਨਕਾਂ ਲਗਾਈ ਬੈਠੀ ਸੀ। ਉਸਨੇ ਉਸੇ ਤਰਾਂ ਚਿਹਰਾ ਉਠਾ ਕੇ ਆਲੀਆ ਵੱਲ ਦੇਖਿਆ।
“ਓਏ ਮੈਡਮ!! ਪਤਾ ਮੈਂ ਕੌਣ ਆ!!? ਆਲੀਆ ਨਾਮ ਆ ਮੇਰਾ!! ਯਾਦ ਰੱਖੀਂ ਸਮਝੀ!!” ਆਲੀਆ ਬੋਲੀ।
ਰੂਹੀ ਕੁੱਛ ਨਾ ਬੋਲੀ। ਓਹ ਉਸੇ ਤਰਾਂ ਆਲੀਆ ਵੱਲ ਦੇਖਦੀ ਰਹੀ। ਆਲੀਆ ਨੂੰ ਇਹ ਸੀ ਕਿ ਉਸਦੇ ਕਹਿੰਦੇ ਸਾਰ ਹੀ ਰੂਹੀ ਡਰ ਕੇ ਆਪਣੀ ਜਗਾ ਤੋਂ ਉਠ ਖੜੀ ਹੋਵੇਗੀ। ਪਰ ਅਜਿਹਾ ਨਹੀਂ ਹੋਇਆ। ਇਸ ਤੇ ਆਲੀਆ ਨੇ ਕੋਲ ਪਈ ਕੋਕਾ ਕੋਲਾ ਦੀ ਬੋਤਲ ਚੱਕੀ ਅਤੇ ਸਾਰੀ ਫਰਸ਼ ਤੇ ਡੋਲ ਦਿੱਤੀ। ਖਾਲੀ ਬੋਤਲ ਦੋਬਾਰਾ ਮੇਜ ਉਪਰ ਰੱਖ ਦਿੱਤੀ।
ਇਸ ਤੇ ਆਲੀਆ ਦੇ ਨਾਲ ਝੁੰਡ ਵਿੱਚ ਖੜੀਆਂ ਕੁੜੀਆਂ ਹੱਸਣ ਲੱਗ ਪਈਆਂ। ਰੂਹੀ ਨੇ ਇਹ ਖਾਲੀ ਬੋਤਲ ਚੱਕੀ ਅਤੇ ਆਲੀਆ ਦੇ ਸਿਰ ਤੇ ਦੇ ਮਾਰੀ।
“ਆਹ!!! ਇਹ ਕੀ ਕੀਤਾ ਯੂ ਬਿੱਚ!!!” ਆਲੀਆ ਦੇ ਸਿਰ ਤੋਂ ਖੂਨ ਨਿੱਕਲ ਆਇਆ ਸੀ।
“ਰੂਹੀ ਨਾਮ ਆ ਮੇਰਾ! ਤੂੰ ਵੀ ਯਾਦ ਰੱਖੀਂ”। ਰੂਹੀ ਬੋਲੀ।
ਆਲੀਆ ਦੇ ਨਾਲ ਦੀਆਂ ਕੁੜੀਆਂ ਉਸਨੂੰ ਸੰਭਾਲਣ ਲੱਗੀਆਂ। ਸਾਰੀ ਕੰਨਟੀਨ ਦੀ ਨਜਰ ਰੂਹੀ ਉਪਰ ਟਿਕ ਗਈ ਸੀ। ਪਿੱਛੇ ਖੜੇ ਸੁੱਖੇ ਨੇ ਤਾਲੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਰੂਹੀ ਸੁੱਖੇ ਵੱਲ ਦੇਖਣ ਲੱਗੀ।
ਉਸੇ ਦਿਨ ਸੁੱਖੇ ਨੂੰ ਰੂਹੀ ਨਾਲ ਇਸ਼ਕ ਹੋ ਗਿਆ ਸੀ। ਰੂਹੀ ਸੁੱਖੇ ਨਾਲ ਕੋਈ ਵੀ ਗੱਲ ਕੀਤੇ ਬਿਨਾ ਕੰਨਟੀਨ ਤੋਂ ਬਾਹਰ ਚਲੀ ਗਈ। ਆਲੀਆ ਨੂੰ ਉਸਦੀਆਂ ਸਹੇਲੀਆਂ ਹੱਸਪਤਾਲ ਲੈ ਗਈਆਂ।
“ਤੈਨੂੰ ਪਤਾ ਤੂੰ ਕੀਹਦੇ ਨਾਲ ਲੜਾਈ ਪਾ ਲਈ ਹੈ ਰੂਹੀ? ਓਹ ਜੱਗੀ ਦੀ ਗ੍ਰਲਫਰੈਂਡ ਆ! ਜੱਗੀ ਰੰਧਾਵਾ ਦੀ! ਪਤਾ ਤੈਨੂੰ!?” ਚਾਂਦਨੀ ਬੋਲੀ।
ਚਾਂਦਨੀ ਰੂਹੀ ਦੀ ਸਹੇਲੀ ਸੀ। ਦੋਵੇਂ ਸਕੂਲ ਤੋਂ ਹੀ ਇਕੱਠੀਆਂ ਸਨ। ਹੁੱਣ ਕਾੱਲਜ ਵਿੱਚ ਵੀ ਦੋਵੇਂ ਇਕੱਠੇ ਪੜਨ ਆਈਆਂ ਸਨ।
“ਪਤਾ ਮੈਨੂੰ ਸਭ ਕੁੱਛ! ਆਉਣ ਦੇ ਕਿਹੜਾ ਜੱਗੀ ਆ ਇਹ!!” ਰੂਹੀ ਬੋਲੀ, “ਦੇਖਲੂੰ ਮੈਂ ਓਨੂੰ!”
“ਆਮ ਬੰਦਾ ਨੀ ਓਹ!” ਇਸੇ ਵਕਤ ਓਥੇ ਸੁੱਖਾ ਪਹੁੰਚ ਜਾਂਦਾ ਹੈ, “ਦੂਜੇ ਨੰਬਰ ਦਾ ਗੈਂਗਸਟਰ ਆ ਸ਼ਹਿਰ ਦਾ!”
“ਅੱਛਾ! ਤਾਂ ਫੇਰ ਪਹਿਲੇ ਨੰਬਰ ਦਾ ਕੌਣ ਆ?” ਰੂਹੀ ਬੋਲੀ।
ਸੁੱਖਾ ਰੂਹੀ ਵੱਲ ਦੇਖ ਕੇ ਮੁਸਕੁਰਾ ਪੈਂਦਾ ਹੈ।
“ਮੈਂ!” ਸੁੱਖਾ ਬੋਲਿਆ।
“ਮੈਂ ਦਾ ਕੋਈ ਨਾਮ...

ਵੀ ਹੈਗਾ ਕਿ ਨਹੀਂ?” ਰੂਹੀ ਬੋਲੀ।
“ਸੁੱਖਬੀਰ ਸਿੰਘ ਕਾਹਲੋਂ!”
“ਮੇਰਾ ਨਾਮ ਰੂਹਦੀਪ ਐ”।
“ਰੂਹੀ”। ਸੁੱਖਾ ਬੋਲਿਆ, “ਤੇਰੀਆਂ ਅੱਖਾਂ ਬਹੁਤ ਗਹਿਰੀਆਂ ਨੇ ਰੂਹੀ”।
ਰੂਹੀ ਸੁੱਖੇ ਵੱਲ ਰੀਝ ਨਾਲ ਦੇਖੀ ਜਾਂਦੀ ਸੀ। ਸੁੱਖਾ ਜਿਵੇਂ ਉਸਦੀਆਂ ਅੱਖਾਂ ਵਿੱਚ ਡੁੱਬ ਹੀ ਗਿਆ ਸੀ।
“ਸੁੱਖੇ ਓਏ!” ਪਿੱਛੇ ਖੜਾ ਸੋਨੀ ਬੋਲਿਆ, ” ਚੱਲ ਚੱਲੀਏ!”
“ਜੇ ਕੋਈ ਲੋੜ ਹੋਈ ਤਾਂ ਮੈਨੂੰ ਫੋਨ ਕਰ ਲਿਓ! ਆਹ ਮੇਰਾ ਨੰਬਰ ਆ”। ਸੁੱਖਾ ਬੋਲਿਆ, “ਹੋ ਸਕਦਾ ਆਲੀਆ ਕਰਕੇ ਜੱਗੀ ਆਵੇ ਕਾੱਲਜ ਚ”।
“ਜੱਗੀ ਨੂੰ ਤਾਂ ਮੈਂ ਆਪੇ ਦੇਖਲੂੰ। ਪਰ ਤੁਸੀਂ ਬੜੇ ਰੁੱਖੇ ਓ। ਬੱਸ ਜੱਗੀ ਕਰਕੇ ਈ ਫੋਨ ਕਰਾਂ ਤੁਹਾਨੂੰ? ਜੇ ਅਗਲਾ ਨਾ ਈ ਆਇਆ ਤਾਂ ਫੇਰ ਮਤਲਬ ਆਪਣੀ ਗੱਲ ਈ ਨੀ ਹੋਣੀ ਦੋਬਾਰਾ?” ਰੂਹੀ ਨੇ ਕਿਹਾ।
“ਚੱਲ ਯਾਰ ਸੁੱਖਿਆ! ਟੈਮ ਬਾਹਲਾ ਹੋ ਗਿਆ”। ਸੋਨੀ ਬੋਲਿਆ।
“ਥੋਡਾ ਆਹ ਦੋਸਤ ਜਿਆਦਾ ਕਾਹਲਾ ਨੀ?” ਰੂਹੀ ਨੇ ਸੁੱਖੇ ਨੂੰ ਕਿਹਾ।
“ਇਦੀ ਗੱਲ ਮੈਂ ਟਾਲ ਨੀ ਸਕਦਾ। ਖਾਸ ਆ ਮੇਰਾ”। ਸੁੱਖਾ ਬੋਲਿਆ, “ਜਲਦੀ ਮਿਲੂੰਗਾ! ਤੇ ਫੋਨ ਕਰ ਲਿਓ ਹੁੱਣ! ਐਵੇਂ ਜੱਗੀ ਰੰਧਾਵਾ ਦੇ ਸਿਰ ਤੇ ਨਾ ਰਿਹੋ! ਨਹੀਂ ਮੈਂ ਕਰ ਲੈਣਾ”।
“ਨੰਬਰ ਤਾਂ ਲਿਆ ਨੀ ਗੈਂਗਸਟਰ ਜੀ!!” ਰੂਹੀ ਮੁਸਕੁਰਾ ਕੇ ਬੋਲੀ।
“ਸਭ ਕੁੱਛ ਹੈਗਾ ਬੀਬਾ ਤੂੰ ਫਿਕਰ ਨਾ ਕਰ! ਜੇ ਕਹੇਂ ਤਾਂ ਤੇਰੀ ਬਰਥ ਡੇਟ ਵੀ ਦੱਸਾਂ?” ਜਾਂਦਾ ਹੋਇਆ ਸੁੱਖਾ ਇੰਨਾ ਕਹਿ ਕੇ ਹੱਸ ਪਿਆ।
ਰੂਹੀ ਵੀ ਹੱਸ ਪਈ।
ਅੱਜ ਓਹ ਪਹਿਲੀ ਮੁਲਾਕਾਤ ਸੁੱਖੇ ਨੂੰ ਯਾਦ ਆ ਰਹੀ ਸੀ। ਰੂਹੀ ਦਾ ਹੱਸਦਾ ਹੋਇਆ ਚਿਹਰਾ ਸੁੱਖੇ ਨੂੰ ਯਾਦ ਆ ਰਿਹਾ ਸੀ। ਰੂਹੀ ਭੱਜ ਗਈ ਸੀ ਤੇ ਉਸਦਾ ਕੁੱਛ ਪਤਾ ਨਹੀਂ ਸੀ।
“ਤੇਰੀ ਜੁਦਾਈ ਮੈਨੂੰ ਕਿਤੇ ਖਾ ਨਾ ਜਾਵੇ ਰੂਹੀ!” ਸੁੱਖਾ ਰੂਹੀ ਦੀ ਫੋਟੋ ਦੇਖਦਾ ਹੋਇਆ ਬੋਲਿਆ।
ਸ਼ਾਇਦ! …………ਸ਼ਾਇਦ ਮੇਨਕਾ ਰੂਹੀ ਦੇ ਭੱਜਣ ਬਾਰੇ ਕੁੱਛ ਜਾਣਦੀ ਸੀ। ਇਸੇ ਲਈ ਓਹ ਘਰੋਂ ਨਿੱਕਲ ਗਈ। ਜਦੋਂ ਤੇਜਬੀਰ ਵਿਰਕ ਨੇ ਉਸ ਉਪਰ ਸ਼ੱਕ ਜਾਹਿਰ ਕੀਤਾ ਤਾਂ ਮੌਕਾ ਦੇਖ ਕੇ ਮੇਨਕਾ ਭੱਜ ਨਿੱਕਲੀ।
ਉਸਦੇ ਇੰਨਾ ਸ਼ਾਤਿਰ ਹੋਣ ਬਾਰੇ ਤਾਂ ਵਿਰਕ ਨੇ ਵੀ ਨਹੀਂ ਸੀ ਸੋਚਿਆ। ਮਿੰਟ ਲਾਇਆ ਅਗਲੀ ਨੇ! ਸੁਰਜਣ ਸਿੰਘ ਤਾਂ ਹੱਥ ਮਲਦਾ ਰਹਿ ਗਿਆ। ਅਗਲੇ ਦਿਨ ਉਸਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਦਲਾਲ ਨੂੰ ਵੀ ਉਸਨੇ ਬੁਲਾਇਆ ਅਤੇ ਕਿਹਾ ਕਿ ਓਹ ਕੀ ਕਰ ਰਿਹਾ ਹੈ!?
“ਹਜੇ ਤੱਕ ਪਤਾ ਕਿਓਂ ਨੀ ਲੱਗਿਆ ਕੁੱਛ ਓਨਾ ਦੋਵਾਂ ਬਾਰੇ!!?” ਸੁਰਜਣ ਸਿੰਘ ਬੋਲਿਆ, “ਉਸ ਹਰਾਮਦੀ ਕਰਕੇ ਅੱਜ ਮੈਨੂੰ ਆਪਣੀ ਕੁਰਸੀ ਤੋਂ ਹੱਥ ਧੋਣਾ ਪਿਆ ਹੈ!! ਕੁੱਛ ਕਰ ਦਲਾਲ ਕੁੱਛ ਕਰ!!!”
“ਜਾਂ ਤਾਂ ਦਮਨ ਹੱਥ ਆ ਜਾਵੇ ਤੇ ਜਾਂ ਗਨੀ! ਫੇਰ ਜਾ ਕੇ ਈ ਇਹ ਕਹਾਣੀ ਅੱਗੇ ਵੱਧਣੀ ਆ!” ਦਲਾਲ ਬੋਲਿਆ।
“ਦਮਨ ਜਾਂ ਗਨੀ ਦੇ ਹੱਥ ਆਉਣ ਲਈ ਸੁੱਖਾ ਕਾਹਲੋਂ ਤੇ ਜੱਗੀ ਰੰਧਾਵਾ ਦਾ ਮਿਲਣਾ ਬਹੁਤ ਜਰੂਰੀ ਆ!” ਸੁਰਜਣ ਸਿੰਘ ਬੋਲਿਆ।
ਮੇਨਕਾ ਸ਼ਲਿੰਦਰ ਭਦੌੜ ਦੇ ਬਿਸਤਰ ਵਿੱਚ ਪਈ ਸੀ। ਲੱਤਾਂ ਤੇ ਚਾਦਰ ਜਿਹੀ ਬੰਨੀ ਨੰਗ-ਧਢੰਗਾ ਸ਼ਲਿੰਦਰ ਭਦੌੜ ਮੂੰਹ ਵਿੱਚ ਸਿਗਾਰ ਪਾਈ ਪੀ ਰਿਹਾ ਸੀ।
“ਚੰਗਾ ਕੀਤਾ ਤੂੰ ਭੱਜ ਆਈ! ਸੁਰਜਣ ਸਿੰਘ ਦਾ ਪੌਲੀਟੀਕਲ ਕਰੀਅਰ ਤਾਂ ਹੁੱਣ ਖਤਮ ਈ ਸਮਝ!” ਸ਼ਲਿੰਦਰ ਭਦੌੜ ਨੇ ਕਿਹਾ, “ਮੇਰੇ ਕਹੇ ਤੇ ਤੂੰ ਰੂਹੀ ਨੂੰ ਭੜਕਾਇਆ ਭੱਜਣ ਲਈ! ਤੂੰ ਮੇਰਾ ਬਹੁਤ ਸਾਥ ਦਿੱਤਾ ਐ ਮੇਨਕਾ! ਹੁੱਣ ਇਕ ਕੰਮ ਹੋਰ ਕਰ ਦੇ! ਮੇਰੇ ਮੁੰਡੇ ਗੈਰੀ ਨੂੰ ਖਤਮ ਕਰਵਾਓਣਾ ਹੈ ਮੈਂ!”
ਸ਼ਲਿੰਦਰ ਭਦੌੜ ਦੇ ਮੂੰਹੋ ਇਹ ਸੁੱਣ ਕੇ ਮੇਨਕਾ ਹੈਰਾਨ ਰਹਿ ਗਈ। ਓਹ ਤਾਂ ਆਪਣੇ ਹੀ ਮੁੰਡੇ ਨੂੰ ਮਰਵਾਉਣ ਦੀ ਗੱਲ ਕਰ ਰਿਹਾ ਸੀ।
“ਪਰ ਕਿਓਂ?” ਮੇਨਕਾ ਨੇ ਹੈਰਾਨੀ ਨਾਲ ਪੁੱਛਿਆ।
“ਮੇਰਾ ਮੁੰਡਾ ਹੈ! ਮੇਰੀ ਮਰਜੀ!” ਸ਼ਲਿੰਦਰ ਭਦੌੜ ਬੋਲਿਆ।
ਸੁਰਜਣ ਸਿੰਘ ਪੁਲਿਸ ਸਟੇਸ਼ਨ ਵਿੱਚ ਬੈਠਾ ਸੀ। ਉਸਦੇ ਸਾਹਮਣੇ ਵਿਰਕ ਬੈਠਾ ਸੀ। ਵਿਰਕ ਪਰੇਸ਼ਾਨ ਸੀ। ਇਹ ਬਹੁਤ ਘੱਟ ਹੁੰਦਾ ਸੀ ਜਦੋਂ ਵਿਰਕ ਦੇ ਚਿਹਰੇ ਤੇ ਪਰੇਸ਼ਾਨੀ ਦਿਖਾਈ ਦਵੇ।
“ਵਿਰਕ ਜਦੋਂ ਤੈਨੂੰ ਸ਼ੱਕ ਪੈ ਈ ਗਿਆ ਸੀ ਤਾਂ ਸਾਲੀ ਨੂੰ ਓਥੇ ਈ ਧਰ ਲੈਣਾ ਸੀ!! ਕਿਓਂ ਛੱਡਿਆ ਓਨੂੰ!?” ਸੁਰਜਣ ਸਿੰਘ ਨੇ ਕਿਹਾ।
“ਮੈਂ ਵੀ ਇਸੇ ਗੱਲ ਤੇ ਪਛਤਾ ਰਿਹਾ ਸੁਰਜਣ ਸਿੰਘ!” ਵਿਰਕ ਬੋਲਿਆ, “ਦਮਨ ਵੀ ਹੈ ਨੀ, ਓਦੇ ਵੀ ਅੰਡਰਗਰਾਂਊਡ ਹੋਣ ਦੀ ਉਮੀਦ ਮੈਨੂੰ ਹੈ ਨਹੀਂ ਸੀ!”
“ਤੂੰ ਦਮਨ ਨੂੰ ਵੀ ਫੜਿਆ ਤੇ ਛੱਡ ਤਾ! ਜਦੋਂ ਕਿ ਓਹ ਵੀ ਆਪਾਂ ਨੂੰ ਕੋਈ ਰਾਹ ਦੇ ਸਕਦਾ ਸੀ!!” ਸੁਰਜਣ ਸਿੰਘ ਨੇ ਕਿਹਾ।
“ਓਦਾ ਸਾਲਾ ਪਿਓ ਜਮਾਨਤ ਦੇ ਕਾਗਜ ਲੈ ਕੇ ਆ ਗਿਆ ਤਾਂ ਮੈਂ ਕੀ ਕਰਦਾ!!?” ਤੇਜਬੀਰ ਵਿਰਕ ਬੋਲਿਆ।
“ਤੂੰ ਓਦੇ ਪਿੱਛੇ ਆਵਦੇ ਬੰਦੇ ਭੇਜ ਸਕਦਾ ਸੀ!!”
“ਭੇਜੇ ਸੀ! ਪਰ ਸਾਲਾ ਓਨਾ ਨੂੰ ਚਕਮਾ ਦੇ ਕੇ ਭੱਜ ਗਿਆ!! ਤੇ ਤੂੰ ਜਿਹੜਾ ਦਲਾਲ ਓਦੇ ਪਿੱਛੇ ਭੇਜਿਆ ਸੀ! ਓਹਤੋਂ ਕਿਹੜਾ ਕੁੱਛ ਹੋ ਸਕਿਆ!!” ਤੇਜਬੀਰ ਵਿਰਕ ਨੇ ਕਿਹਾ।
“ਦੇਖ ਤੇਜਬੀਰ ਸਿੰਘ! ਤੇਰਾ ਮੁੰਡਾ ਤੇ ਮੇਰੀ ਕੁੜੀ ਭੱਜੇ ਆ! ਬਦਨਾਮੀ ਤਾਂ ਜਿਹੜੀ ਹੋਣੀ ਸੀ ਉਹ ਹੋਈ ਈ ਆ ਨੁਕਸਾਨ ਵੀ ਬਹੁਤ ਹੋਇਆ! ਮੈਂ ਤਾਂ ਆਵਦੀ ਕੁੜੀ ਨੂੰ ਮੈਂ ਮਾਰ ਦੇਣਾ!”
“ਕਿਸੇ ਕੰਮ ਦਾ ਤਾਂ ਸਾਲਾ ਮੇਰਾ ਮੁੰਡਾ ਵੀ ਨੀ ਨਿਕਲਿਆ! ਮੈਂ ਤਾਂ ਆਪ ਓਨੂੰ ਗੱਡ ਦੇਣਾ ਜਮੀਨ ਥੱਲੇ!!”
“ਤਾਂ ਫੇਰ ਸਾਰੇ ਇੱਕ ਹੋਜੋ! ਸੁੱਖਾ! ਤੂੰ! ਮੈਂ ! ਤੇ ਜੱਗੀ ਰੰਧਾਵਾ!” ਸੁਰਜਣ ਸਿੰਘ ਨੇ ਕਿਹਾ, “ਵਕਤ ਟਪਾਓ! ਆਪਸ ਚ ਰਲ ਕੇ ਲੱਭਦੇ ਆ ਜੋਸ਼ ਤੇ ਰੂਹੀ ਨੂੰ! ਮੈਂ ਸੁੱਖੇ ਨੂੰ ਲੈ ਕੇ ਆਓਨਾ ਤੇ ਤੂੰ ਜੱਗੀ ਨੂੰ ਲੈ ਆ! ਦੋਵੇਂ ਦੀ ਲੜਾਈ ਖਤਮ ਕਰਾਓਨੇ ਆ!”
“ਪਹਿਲਾਂ ਤੂੰ ਮੇਰੀ ਸੁੱਖੇ ਨਾਲ ਮੁਲਾਕਾਤ ਕਰਵਾ!” ਤੇਜਬੀਰ ਵਿਰਕ ਬੋਲਿਆ।
“ਹੁਣੇ ਚੱਲ ਮੇਰੇ ਨਾਲ!!” ਸੁਰਜਣ ਸਿੰਘ ਨੇ ਕਿਹਾ।
ਬਾਕੀ ਅਗਲੀ ਕਿਸ਼ਤ ਵਿੱਚ ਜੀ
ਲੇਖਕ – ਗੁਰਪ੍ਰੀਤ ਸਿੰਘ ਭੰਬਰ ਵੱਲੋਂ

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)