More Punjabi Kahaniya  Posts
ਆਸਥਾ


#ਆਸਥਾ
8 ਸਾਲਾਂ ਦਾ ਇੱਕ ਬੱਚਾ ਇੱਕ ਰੁਪਏ ਦਾ ਸਿੱਕਾ ਮੁੱਠੀ ਵਿੱਚ ਬੰਦ ਕਰ ਕਿਸੇ ਦੁਕਾਨ ਤੇ ਜਾਕੇ ਦੁਕਾਨਦਾਰ ਨੂੰ ਪੁੱਛਣ ਲੱਗਿਆ ..
–ਕੀ ਤੁਹਾਡੀ ਦੁਕਾਨ ਤੋਂ ਰੱਬ ਮਿਲ ਜਾਏਗਾ ?
ਦੁਕਾਨਦਾਰ ਨੇ ਇਹ ਗੱਲ ਸੁਣ ਸਿੱਕਾ ਫੜ ਥੱਲੇ ਸੁੱਟ ਦਿੱਤਾ ਤੇ ਧੱਕੇ ਮਾਰ ਦੁਕਾਨ ਤੋਂ ਬਾਹਲ ਕੱਢ ਦਿੱਤਾ ।
ਬੱਚਾ ਸਿੱਕਾ ਚੁੱਕ ਨਾਲ਼ ਦੀ ਦੁਕਾਨ ਵਿੱਚ ਜਾ ਚੁੱਪਚਾਪ ਖਲ਼ੋ ਗਿਆ !
— ਓਏ ਲੜਕੇ .. 1 ਰੁਪਏ ਵਿੱਚ ਤੂੰ ਕੀ ਚਾਹੁੰਦਾ ਹੈਂ ?
— ਮੈਨੂੰ ਰੱਬ ਚਾਹੀਦਾ । ਮਿਲੂਗਾ ਤੁਹਾਡੀ ਦੁਕਾਨ ਤੋਂ ?
ਦੂਸਰੇ ਦੁਕਾਨਦਾਰ ਨੇ ਵੀ ਉਸਨੂੰ ਝਿੜਕ ਕੇ ਭਜਾ ਦਿੱਤਾ।
ਲੇਕਿਨ ਉਸ ਮਾਸੂਮ ਬੱਚੇ ਨੇ ਹਾਰ ਨਾ ਮੰਨੀ । ਇੱਕ ਦੁਕਾਨ ਤੋਂ ਦੂਜੀ , ਦੂਜੀ ਤੋਂ ਤੀਜੀ ਇੰਙ ਕਰਦ ਕਰਦੇ ਚਾਲ਼ੀ ਪੰਜਾਹ ਦੁਕਾਨਾਂ ਦੇ ਚੱਕਰ ਕੱਟਣ ਤੋਂ ਬਾਅਦ ਇੱਕ ਬੁੱਢੇ ਦੁਕਾਨਦਾਰ ਦੇ ਕੋਲ਼ ਪੁੱਜਾ । ਉਸ ਬਜ਼ੁਰਗ ਦੁਕਾਨਦਾਰ ਨੇ ਪੁੱਛਿਆ ,
— ਤੂੰ ਰੱਬ ਨੂੰ ਕਿਓਂ ਖਰੀਦਣਾ ਚਾਹੁੰਦਾ ਹੈਂ ,,ਕੀ ਕਰੇਂਗਾ ਰੱਬ ਨੂੰ ਖਰੀਦ ਕੇ ? ?
ਪਹਿਲੀ ਵਾਰ ਇੱਕ ਦੁਕਾਨਦਾਰ ਦੇ ਮੁੰਹੋਂ ਇਹ ਸਵਾਲ ਸੁਣ ਬੱਚੇ ਦੇ ਚਿਹਰੇ ਤੇ ਰੌਣਕ ਜਹੀ ਹੋ ਗਈ ਤੇ ਆਸ ਬੱਝੀ ৷ ਉਸਨੂੰ ਲੱਗਿਆ ਕਿ ਇੱਥੋਂ ਹੀ ਰੱਬ ਮਿਲੇਗਾ !
ਬੱਚੇ ਨੇ ਬੜੇ ਜੋਸ਼ ਵਿੱਚ ਜਵਾਬ ਦਿੱਤਾ ,
—ਇਸ ਦੁਨੀਆਂ ਵਿੱਚ ਮਾਂ ਤੋਂ ਇਲਾਵਾ ਮੇਰਾ ਕੋਈ ਨਹੀਂ ਹੈ । ਮੇਰੀ ਮਾਂ ਸਾਰਾ ਦਿਨ ਕੰਮ ਕਰਕੇ ਮੇਰੇ ਲਈ ਖਾਣਾ ਲੈ ਕੇ ਆਉਂਦੀ ਹੈ । ਮੇਰੀ ਮਾਂ ਹੁਣ ਹਸਪਤਾਲ ਵਿੱਚ ਦਾਖਲ਼ ਹੈ । ਜੇ ਮੇਰੀ ਮਾਂ ਮਰ ਗਈ ਤਾਂ ਮੈਨੂੰ ਖਾਣਾ ਕੌਣ ਲਿਆ ਕੇ ਦੇਵੇਗਾ ? ਡਾਕਟਰ ਨੇ ਕਿਹਾ ਹੈ ਕਿ ਹੁਣ ਰੱਬ ਹੀ ਤੇਰੀ ਮਾਂ ਨੂੰ ਬਚਾ ਸਕਦਾ ਹੈ । ਕੀ ਤੁਹਾਡੀ ਦੁਕਾਨ ਤੋਂ ਰੱਬ ਮਿਲੇਗਾ ???
— ਹਾਂ ਮਿਲੇਗਾ ,…! ਕਿੰਨੇ ਪੈਸੇ ਨੇ ਤੇਰੇ ਕੋਲ਼ ?
— ਕੇਵਲ਼ ਇੱਕ ਰੁਪਇਆ ।
— ਕੋਈ ਪਰੇਸ਼ਾਨੀ ਨਹੀਂ ਹੈ । ਇੱਕ ਰੁਪਏ ਵਿੱਚ ਵੀ...

ਰੱਬ ਮਿਲ ਜਾਂਦਾ ਹੈ ।
ਦੁਕਾਨਦਾਰ ਨੇ ਬੱਚੇ ਕੋਲ਼ੋਂ ਰੁਪਇਆ ਲੈ ਲਿਆ ਤੇ ਉਸਨੂੰ ਮਹਿਸੂਸ ਹੋਇਆ ਕਿ ਇੱਕ ਵਿੱਚ ਤਾਂ ਇੱਕ ਗਿਲਾਸ ਪਾਣੀ ਵੇਚਣ ਤੋਂ ਇਲਾਵਾ ਕੁੱਝ ਨਹੀਂ ਹੈ । ਇਸਲਈ ਉਸਨੇ ਬੱਚੇ ਨੂੰ ਫਿਲਟਰ ਤੋਂ ਇੱਕ ਗਿਲਾਸ ਪਾਣੀ ਭਰ ਬੱਚੇ ਨੂੰ ਫੜਾਉਂਦੇ ਹੋਏ ਕਿਹਾ ਕਿ ਇਹ ਪਾਣੀ ਲੈ ਜਾ ਇਸ ਵਿੱਚ ਰੱਬ ਹੈ ਆਪਣੀ ਮਾਂ ਨੂੰ ਪਿਆ ਦੇ ਤੇਰੀ ਮਾਂ ਠੀਕ ਹੋ ਜਾਵੇਗੀ ।
ਅਗਲ਼ੇ ਦਿਨ ਕੁੱਝ ਮੈਡੀਕਲ਼ ਸਪੈਸ਼ਲਿਸਟ ਉਸ ਹਸਪਤਾਲ ਵਿੱਚ ਗਏ ।ਬੱਚੇ ਦੀ ਮਾਂ ਦਾ ਓਪਰੇਸ਼ਨ ਹੋਇਆ ਬਹੁਤ ਜਲਦੀ ਓਹ ਠੀਕ ਹੋ ਗਈ ।
ਡਿਸਚਾਰਜ ਦੇ ਕਾਗਜ਼ਾਂ ਉੱਤੇ ਹਸਪਤਾਲ ਦਾ ਬਿੱਲ ਦੇਖ ਕੇ ਹੈਰਾਨ ਪਰੇਸ਼ਾਨ ਹੋ ਗਈ । ਡਾਕਟਰ ਨੇ ਓਹਨੂੰ ਦਿਲਾਸਾ ਦਿੰਦੇ ਕਿਹਾ , ” ਫਿਕਰ ਕਰਨ ਦੀ ਕੋਈ ਗੱਲ ਨਹੀਂ ਹੈ । ਇੱਕ ਉਦਾਰਕ ਆਦਮੀ ਨੇ ਤੁਹਾਡੇ ਇਲਾਜ਼ ਦਾ ਸਾਰਾ ਪੈਸਾ ਦੇ ਦਿੱਤਾ ਹੈ । ਨਾਲ਼ ਇੱਕ ਚਿੱਠੀ ਵੀ ਦਿੱਤੀ ਹੈ “।
ਔਰਤ ਚਿੱਠੀ ਖੋਲ ਕੇ ਪੜ੍ਹਣ ਲੱਗੀ , ਉਸ ਵਿੱਚ ਲਿਖਿਆ ਸੀ –
“ਮੈਨੂੰ ਧੰਨਵਾਦ ਦੇਣ ਦੀ ਕੋਈ ਜ਼ਰੂਰਤ ਨਹੀਂ । ਤੁਹਾਨੂੰ ਤਾਂ ਰੱਬ ਨੇ ਆਪ ਬਚਾਇਆ ਹੈ … ਮੈਂ ਕੇਵਲ ਇੱਕ ਜ਼ਰੀਆ ਬਣਿਆਂ ਹਾਂ। ਜੇਕਰ ਧੰਨਵਾਦ ਕਰਨਾ ਹੀ ਹੈ ਤਾਂ ਆਪਣੇ ਮਾਸੂਮ ਬੱਚੇ ਦਾ ਕਰੋ ਜੋ ਕੇਵਲ ਇੱਕ ਰੁਪਈਆ ਲੈ ਕੇ ਨਾਸਮਝ ਰੱਬ ਨੂੰ ਲੱਭਣ ਨਿਕਲ ਪਿਆ । ਉਸਦੇ ਮਨ ਵਿੱਚ ਦ੍ਰਿੜ ਵਿਸ਼ਵਾਸ਼ ਸੀ ਕਿ ਰੱਬ ਹੀ ਮਾਂ ਨੂੰ ਬਚਾ ਸਕਦਾ ਹੈ। ਵਿਸ਼ਵਾਸ਼ ਇਸੇ ਨੂੰ ਕਹਿੰਦੇ ਨੇ । ਲੋਕ ਰੱਬ ਪਾਉਣ ਲਈ ਕਰੋੜਾਂ ਰੁਪਏ ਦਾਨ ਕਰ ਦਿੰਦੇ ਹਨ ਜਿਸਦੀ ਰੱਬ ਨੂੰ ਜ਼ਰੂਰਤ ਵੀ ਨਹੀਂ ਹੁੰਦੀ , ਜੇਕਰ ਮਨ ਵਿੱਚ ਅਟੁੱਟ
ਵਿਸ਼ਵਾਸ਼ ਹੋਵੇ ਤਾਂ ਓਹ ਇੱਕ ਰੁਪਏ ਵਿੱਚ ਵੀ ਮਿਲ ਜਾਂਦਾ ਹੈ।”

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)