More Punjabi Kahaniya  Posts
ਇੰਤਜ਼ਾਰ


(ਇੰਤਜ਼ਾਰ)

ਏਹ ਗੱਲ ਮੈਂਨੂੰ ਅੱਜ ਵੀ ਸਤਾਉੰਦੀ ਹੈ,  ਪਤਾ ਨਹੀਂ  ਕਿਉਂ ? ਓਸ ਵਖਤ ਦੀ ਯਾਦ ਜਦੋੰ ਆਉਂਦੀ ਹੈ। ਮੈਂ ਪੰਜਾਬ ਦੇ ਇਕ ਛੋਟੇ ਜਿਹੇ ਪਿੰਡ ਦਾ ਰਹਿਣ ਵਾਲਾ ਸੀ। 
“ਮੈਂ ਇਕ ਟਰੱਕ ਡਰਾਈਵਰ ਸੀ।” ਵਿਉਪਾਰ ਲਈ   ਦਿੱਲੀ ਜਾਂਦਾ ਸੀ । ਤੇ ਫਿਰ ਵਾਪਿਸ ਪੰਜਾਬ ਆਉਂਦਾ ਸੀ।  ਏਦਾਂ ਹੀ ਮੇਰੀ ਜ਼ਿੰਦਗੀ ਦਾ ਸਫਰ ਲੰਘਦਾ ਜਾ ਰਿਹਾ ਸੀ।
ਮੇਰੀ ਮਾਂ ਦੱਸਿਆ ਕਰਦੀ ਸੀ, ਕਿ  ਮੇਰਾ  ਪਰਿਵਾਰ  ( 1947 ) ਦੀ  ਵੰਡ   ਦਾ ਸ਼ਿਕਾਰ   ਹੋ ਗਿਆ  । ਤੇ ਮੈਂਨੂੰ ਕੋਈ ਭਲਾ ਬਜ਼ੁਰਗ  ਬੱਚ ਦਾ ਬਚਾਉੰਦਾ ਚੱੜਦੇ ਪੰਜਾਬ ਵੱਲ ਲੈ ਆਇਆ ।
ਇੱਥੇ ਉਸ ਨੇ ਮੈਨੂੰ ਆਪਣੀ ਧੀ ਬਣਾ ਕੇ ਰੱਖਿਆ । ਤੇ ਮੇਰਾ ਵਿਆਹ  ਚਰਨਜੀਤ ਸਿੰਘ ਜੀ ਨਾਲ਼ ਕਰ ਦਿੱਤਾ,  ਯਾਨੀ  ਕਿ ਤੇਰੇ ਪਿਤਾ ਜੀ   ਮੇਰੇ ਪੁੱਤਰ ਸੁਰਿੰਦਰ।”

ਸੁਰਿੰਦਰ – ਮਾਤਾ – ਪਿਤਾ ਜੀ ਮੇਰੇ ਜਵਾਨ ਹੋਣ ਤੋਂ ਪਹਿਲਾਂ ਹੀ ਗੁਜ਼ਰ ਗਏ ।
ਤੇ ਮੈਂ ਯਤੀਮਖਾਨੇ ਹੀ ਭਲਭਲਾ  ਕੇ ਵੱਡਾ ਹੋਇਆ ।
ਤੇ ਫਿਰ ਡਰਾਈਵਰੀ ਸਿੱਖ ਕੇ ਰੋਜ਼ੀ ਰੋਟੀ ਕਮਾਉਣ ਲੱਗਾ ।  ਤੇ ਆਪਣੀ ਜ਼ਿੰਦਗੀ  ਜਿਊੰਣ ਲੱਗਾਂ ।
ਅੱਜ ਤੋਂ ਚਾਰ ਸਾਲ ਪਹਿਲਾਂ ਸੰਨ ( 1984 )   ਦੀ  ਗੱਲ ਹੈ।
ਇਕ ਵਾਰ ਬਹੁਤ ਮੌਸਮ ਖਰਾਬ ਸੀ, ਮੀਂਹ ਪੂਰੇ ਜ਼ੋਰਾਂ – ਛੋਰਾਂ ਤੇ ਸੀ। ਮੈਂ ਇੱਕ ਢਾਬੇ ਤੇ ਰੁਕ ਕੇ ਮੀਂਹ ਦੇ ਘੱਟ ਹੋਣ ਦਾ ਇੰਤਜ਼ਾਰ ਕਰਦਾ ਪਿਆ ਸੀ।
ਪਰ ਕਾਫੀ ਸਮਾਂ ਲੰਘ ਜਾਣ ਤੇ ਵੀ ਮੀਂਹ ਰੁਕਣ ਦਾ ਨਾਮ ਹੀ ਨਹੀ ਲੈ ਰਿਹਾ ਸੀ।
ਫਿਰ ਮੈਂ ਸੋਚਿਆ ਏਦਾਂ ਗੱਡੀ ਨਹੀਂ ਚੱਲਣੀ ਮੈਂਨੂੰ ਹੁਣ ਚੱਲਣਾ ਚਾਹੀਦਾ ਹੈ।
               
ਜਦ ਮੈਂ ਟਰੱਕ ਨੂੰ ਸਟਾਰਟ ਕੀਤਾ,  ਤੇ ਥੋੜ੍ਹੀ ਕੂ ਦੂਰ ਗਿਆ ਤਾਂ ਮੀਂਹ ਵੀ ਆਪਣੇ ਆਪ ਘੱਟ ਹੋ ਗਿਆ।
ਪਰ ਕਿਣ – ਮਿਣ ਲੱਗੀ ਰਹੀ,  ਮੈਂ ਦਿੱਲੀ ਦੇ ਅੱਧ ਤੱਕ ਪਹੁੰਚ ਗਿਆ। ਤਾਂ ਮੈਂਨੂੰ ਰਾਸਤੇ ਵਿਚ ਇੱਕ ਕਾਰ ਕੌਲ ਖੜੀ ਕੁੜੀ ਹੱਥ ਦਿੰਦੀ   ਵੀਖੀ ।
ਮੈਂ ਉਸਨੂੰ ਵੇਖਕੇ ਗੱਡੀ ਰੋਕ ਦਿੱਤੀ। ਜਦ ਮੈਂ ਵੇਖਿਆ ਤਾਂ ਉਹ ਇਕ ਜਵਾਨ ਸੋਹਣੀ ਕੁੜੀ ਸੀ।
ਤੇ  ਫਿਰ  ਉਹ    ਕੁੜੀ      ਮੇਰੇ    ਵੱਲ     ਵੇਖਕੇ   ਮੈਂਨੂੰ   ਕਹਿਣ   ਲੱਗੀ।
“ਸਰਦਾਰ ਜੀ ਕਿੱਧਰ ਜਾ ਰਹੇ ਹੋ”
” ਜੀ ਓ ਮੈਂ ਦਿੱਲੀ ਵੱਲ ਜਾ ਰਿਹਾ ਹਾਂ”
” ਓ ਅੱਛਾ, ਸਰਦਾਰ ਜੀ ਕੀ ਤੁਸੀਂ ਮੈਂਨੂੰ ਆਪਣੇ ਨਾਲ ਦਿੱਲੀ ਲੈਕੇ ਜਾ ਸਕਦੇ ਹੋ ਦਰਅਸਲ ਮੈਂ ਵੀ ਦਿੱਲੀ ਜਾ ਰਹੀ ਹਾਂ ਤੇ ਆਹ ਦੇਖੋ ਮੇਰੀ ਕਾਰ ਖਰਾਬ ਹੋ ਗਈ ਹੈ।”
” ਜੀ ਕਿਉਂ ਨਹੀਂ ਆਜੋ – ੨ ਚੱੜ ਆਓ”
ਉਸਦੇ ਨਾਲ ਇਕ ਪੁਲਿਸ ਵਾਲਾ ਵੀ ਸੀ।
ਜਿਸਨੇ ਮੈਂਨੂੰ ਉਸਦਾ ਖਿਆਲ ਰੱਖਣ ਨੂੰ ਕਿਹਾ। ਤੇ ਇਹ ਵੀ ਕਿਹਾ ਮੈਂ ਕੱਲ ਨੂੰ ਦਿੱਲੀ ਪਹੁੰਚ ਜਾਵਾਂਗਾ।”
” ਠੀਕ ਹੈ ਜਨਾਬ”
ਤੇ ਫਿਰ ਮੈਂ ਤੁਰ ਪਿਆ, ਵੇਖਣ ਨੂੰ ਉਹ ਇਕ ਹਿੰਦੂ ਕੁੜੀ ਨਜ਼ਰ ਆ ਰਹੀ ਸੀ। ਉਸਨੇ ਸਾੜੀ ਲਈ ਹੋਈ ਸੀ, ਤੇ ਗਲੇ ਵਿਚ ਓਮ  ਦੇ ਨਿਸ਼ਾਨ ਵਾਲਾ ਇਕ  ਲਾਕਿੱਟ ਵੀ ਪਾਇਆ ਹੋਇਆ ਸੀ। ਹੱਥਾਂ ਤੇ ਮਹਿੰਦੀ ਵੀ ਲੱਗੀ ਹੋਈ ਸੀ।
ਉਸਦਾ ਰੰਗ ਵੀ ਬਹੁਤ ਗੌਰਾ ਸੀ, ਬੱਸ ਏਨਾਂ ਨਿਸ਼ਾਨੀਆਂ ਕਰਕੇ, ਉਹ ਮੈਂਨੂੰ ਇਕ ਹਿੰਦੂ ਕੁੜੀ ਲੱਗੀ।
ਜਦ ਮੈਂ ਉਸਦਾ ਨਾਮ ਪੁੱਛਿਆ ਤਾਂ ਮੈਂਨੂੰ ਯਕੀਨ ਵੀ ਹੋਗਿਆ । ਉਸਨੇ ਆਪਣਾ ਨਾਮ ਤਮੰਨਾ ਸ਼ਰਮਾ ਦੱਸਿਆ । ਤੇ ਮੈਂ ਉਸਨੂੰ ਆਪਣਾ ਨਾਮ ਦੱਸਿਆ।
ਤੇ ਫਿਰ ਮੈਂ ਉਸਦੇ ਤੇ ਉਸਦੇ ਪਰਿਵਾਰ ਬਾਰੇ ਪੁੱਛਿਆ ਤਾਂ ਕਹਿਣ ਲੱਗੀ।

ਤਮੰਨਾ – ਮੈਂ  ਵੀ ਪਟਿਆਲਾ ਸ਼ਹਿਰ ਪੰਜਾਬ ਵਿਚ ਰਹਿੰਦੀ ਹਾਂ, ਮੇਰੇ ਮਾਤਾ – ਪਿਤਾ ਬਚਪਨ ਵਿਚ ਹੀ ਮੈਂਨੂੰ ਛੱਡ ਤੁਰੇ ‘ਤੇ ਦਿੱਲੀ ਮੇਰੇ ਚਾਚਾ ਜੀ ਰਹਿੰਦੇ ਹੈ। ਉਹ ਬਹੁਤ ਵੱਡੇ ਵਕੀਲ ਨੇ ਉਹਨਾਂ ਦਾ ਰਾਜਨੀਤਿਕ ਪਾਰਟੀਆਂ ਨਾਲ ਵੀ ਚੰਗਾ ਸੰਬੰਧ ਹੈ।
ਹਾਲਾਤ ਕੁਝ ਠੀਕ ਨਹੀਂ ਹੈ, ਹਿੰਦੂ ਹੋਣ ਕਰਕੇ   ਖ਼ਤਰਾ ਜਿਆਦਾ ਹੈ ਇਸ ਲਈ ਚਾਚਾ ਜੀ ਨੇ ਆਪਣੀ ਸਰਕਾਰੀ ਕਾਰ ਤੇ ਆਪਣਾ ਖਾਸ ਆਦਮੀ ਭੇਜ ਮੈਂਨੂੰ ਵਾਪਿਸ ਦਿੱਲੀ ਬੁਲਾ ਲਿਆ। ਤੇ  ਹੁਣ ਮੈਂ  ਦਿੱਲੀ ਜਾ ਹੀ ਰਹੀ ਸੀ।  ਤੇ ਰਾਸਤੇ ਵਿਚ ਕਾਰ ਖਰਾਬ ਹੋ ਗਈ ਓ ਰੱਬ ਦਾ ਸ਼ੁਕਰ ਹੈ ਤੁਸੀਂ ਮਿਲ ਗਏ। ”

ਉਸਦੀਆਂ  ਇਹ ਗੱਲਾਂ ਸੁਣਕੇ ਮੈਂਨੂੰ ਕੁੜੀ ਠੀਕ ਲੱਗੀ । ਹਲੇ ਅਸੀਂ ਜਾਂਦੇ ਹੀ ਪਏ ਸੀ, ਕਿ ਰਾਸਤੇ ਵਿਚ ਸਾਨੂੰ ਇਕ ਗੱਡੀ ਵਾਲਿਆਂ ਰੋਕ ਲਿਆ, ਉਹ ਸਰਦਾਰ ਬੰਦੇ ਸੀ। ਮੈਂਨੂੰ ਵੇਖਕੇ ਕਹਿਣ ਲੱਗੇ।
” ਕਿੱਦਾਂ ਮੱਲ੍ਹਾ ਕਿੱਧਰੈ ਜਾ ਰਿਹਾ ਹੈਂ ”
”   ਵੀਰ ਜੀ, ਮੈਂ ਦਿੱਲੀ ਜਾ ਰਿਹਾ ਹਾਂ ”
” ਓਏ ਤੇਰਾ ਦਿਮਾਗ ਤਾਂ ਠੀਕ ਹੈ”
“ਕਿ ਹੋਇਆ ਹੈ ਵੀਰ ਜੀ”
“ਤੈੰਨੂੰ ਪਤਾ ਵੀ ਹੈ ਦਿੱਲੀ ਦਾ ਇਸ ਵਖਤ ਕਿ ਮਾਹੌਲ ਹੈ”
” ਨਹੀਂ ਵੀਰ ਜੀ”
” ਓਏ ਅਖਬਾਰ ਨਹੀਂ ਪੜਦਾ,  ਇੰਦਰਾ ਗਾਂਧੀ ਦੇ ਮਰਨ ਦਾ ਕਰਕੇ ਦਿੱਲੀ ਵਿੱਚੋ ਸਿੱਖਾਂ ਨੂੰ ਚੁਣ – ਚੁਣ ਕੇ ਮਾਰਦੇ ਪਏ ਨੇ, ਤੇ ਤੂੰ ਦਿੱਲੀ ਜਾਂਦਾ ਫਿਰਦਾ ਜਾ ਵਾਪਿਸ ਮੁੜਜਾ । ”
” ਪਰ ਵੀਰ ਜੀ ”
” ਕੀ ਪਰ ”
” ਇਸ ਕੁੜੀ ਨੇ ਦਿੱਲੀ ਜਾਣਾ ਹੈ, ਇਸਦਾ ਪਰਿਵਾਰ ਦਿੱਲੀ ਹੈ। ”

ਕੁਝ ਦੇਰ ਸੋਚ ਵਿਚਾਰ ਕਰਕੇ ਬੋਲੇ।
” ਓ ਭਲਿਆ ਪਰ ਹਾਲਾਤ ਬਹੁਤ ਖਰਾਬ ਨੇ ਤੂੰ ਹਾਲ ਦੀ ਘੜੀ ਇਸ ਕੁੜੀ ਨੂੰ ਆਪਣੇ ਨਾਲ ਹੀ ਵਾਪਿਸ ਲੈ ਜਾ।”
ਮੈਂ...

ਉਹਨਾਂ ਦੀ ਗੱਲ ਸੁਣਕੇ ਥੋੜ੍ਹਾ ਸੋਚਾਂ ਵਿੱਚ ਪੈ ਗਿਆ,  ਫਿਰ ਮਨ ਵਿਚ ਸੋਚਿਆ ਨਹੀਂ! ਚਾਹੇ ਜੋ ਮਰਜ਼ੀ ਹੋਜਾਏ ਇਸ ਕੁੜੀ ਨੂੰ ਇਸਦੇ ਘਰ ਪਹੁੰਚਾ ਕੇ ਹੀ ਰਹਾਂ ਗਾ।
ਤੇ ਮੈਂ ਉਹਨਾਂ ਦੇ ਮਨਾ ਕਰਨ ਤੇ ਵੀ ਬਿਨਾਂ ਸੋਚ ਵਿਚਾਰੇ ਦਿੱਲੀ ਨੂੰ ਗੱਡੀ ਤੌਰ ਲਈ।
ਤਮੰਨਾ ਨੇ ਵੀ ਮੈਂਨੂੰ ਮਨਾ ਕੀਤਾ ਪਰ ਮੈਂ ਕਿਹਾ।
” ਫਿਕਰ ਨਾ ਕਰੋ ਮੈਂ ਤੁਹਾਨੂੰ ਸਹੀ ਸਲਾਮਤ ਘਰ ਪਹੁੰਚਾ ਦੇਵਾਂਗਾ।”
” ਓ ਤਾਂ ਠੀਕ ਹੈ ਸਰਦਾਰ ਜੀ ਪਰ”
“ਪਰ ਵਰ ਕੁਝ ਨਹੀਂ ਤੁਸੀਂ ਬੇਫ਼ਿਕਰ ਹੌਜੋ”
ਜਦ ਮੈਂ ਦਿੱਲੀ ਪਹੁੰਚ ਦਿੱਲੀ ਦਾ ਹਾਲ ਵੇਖਿਆ ਤਾਂ ਮੇਰਾ ਖੂਨ ਖੋਲ ਗਿਆ। ਚਾਰੇ ਪਾਸੇ ਘੁੱਪ ਹਨੇਰਾ ਸਿੱਖਾਂ ਦੀਆਂ ਲਾਸ਼ਾ ਏਦਾਂ ਪਈਆਂ ਜਿਵੇਂ ਸਾਡਾ ਇਹ ਦੇਸ਼ ਹੀ ਨਾ ਹੋਵੇ।
ਏਦਾਂ ਹੀ ਜਾਂਦੇ – ੨ ਇਕ ਟੌਲੇ ਦੀ ਨਜ਼ਰ ਸਾਡੇ ਤੇ ਪੈ ਗਈ।
ਉਹਨਾਂ ਸਾਨੂੰ ਘੇਰਾ ਪਾ ਲਿਆ। ਪਰ ਮੈਂ ਗੱਡੀ ਫੁੱਲ ਸਪੀਡ ਤੇ ਭੱਜਾ ਲਈ। ਤੇ ਏਦਾਂ ਹੀ ਬਹੁਤ ਹੀ ਮੁਸ਼ਕਿਲਾਂ ਦੇ ਨਾਲ ਮੈਂ ਉਸ ਕੁੜੀ ਨੂੰ ਉਸਦੇ ਘਰ ਤੱਕ ਲੈ ਆਇਆ।
ਪਰ ਉਹ ਟੌਲਾ ਵੀ ਸਾਡਾ ਪਿੱਛਾ ਕਰਦਾ – ੨ ਆ ਗਿਆ।
ਬੂਹੇ ਤੇ ਇਕ ਪੁਲਿਸ ਮੁਲਜ਼ਮ ਖੜਾ ਸੀ। ਤਮੰਨਾ ਨੇ ਉਸਨੂੰ ਆਪਣੇ ਬਾਰੇ ਦੱਸਿਆ ।  ਮੁਲਜ਼ਮ ਨੇ ਬੂਹਾ ਖੜਕਾਇਆ ਤੇ ਬੂਹਾ ਖੁੱਲਾ,  ਤੇ ਤਮੰਨਾ ਦੇ ਚਾਚਾ – ਚਾਚੀ ਉਸਨੂੰ ਵੇਖਕੇ ਬਹੁਤ ਖੁਸ਼ ਹੋਏ।
ਤਮੰਨਾ ਆਪਣੇ ਚਾਚਾ ਚਾਚੀ ਨੂੰ ਗਲੇ ਲੱਗ ਮਿਲੀ।
ਮੇਰੇ ਸਾਹਮਣੇ ਇਕ ਪਾਸੇ ਤਮੰਨਾ ਦਾ ਪਰਿਵਾਰ ਤੇ ਪਿਛਲੇ ਪਾਸੇ ਉਹ ਟੌਲਾ ਵਿਚਕਾਰ ਮੈਂ ਉਹ ਮੈਂਨੂੰ ਮਾਰਨ ਲਈ ਅੱਗੇ ਵਧੇ।   ਜਦ ਤਮੰਨਾ ਦੇ ਚਾਚਾ ਜੀ ਨੇ ਹੱਥ ਦਾ ਇਸ਼ਾਰਾ ਕੀਤਾ। ਤਾਂ ਉਹ ਵਾਪਿਸ ਮੁੜ ਗਏ।
ਤਮੰਨਾ ਦੇ ਚਾਚਾ ਚਾਚੀ ਜੀ ਨੇ  ਮੈਂਨੂੰ ਆਪਣੇ ਕੋਲ ਰੁਕਣ ਨੂੰ ਕਿਹਾ।
ਤੇ ਮੇਰਾ ਸ਼ੁਕਰੀਆ ਅਦਾ ਕੀਤਾ।  ਤਮੰਨਾ ਦੇ ਚਾਚਾ ਜੀ ਬਹੁਤ ਪਹੁੰਚ ਰੱਖਦੇ ਸੀ ਸਰਕਾਰ ਤੱਕ । ”
ਸਵੇਰੇ ਮੈਂ ਤਮੰਨਾ ਨੂੰ ਤੇ ਉਸਦੇ ਚਾਚਾ ਚਾਚੀ ਨੂੰ ਮਿਲਕੇ ਵਾਪਿਸ ਪੰਜਾਬ ਵੱਲ ਨੂੰ ਨਿਕਲ ਆਇਆ। ਉਹਨਾਂ ਮੇਰੇ ਨਾਲ ਆਪਣੇ ਮੁਲਾਜ਼ਮ ਭੇਜੇ ਕਿ ਤਾਂਕਿ   ਕੋਈ ਮੈਂਨੂੰ ਰਾਸਤੇ ਵਿਚ ਤੰਗ ਨਾ ਕਰੇ ਇਸ ਲਈ।

ਕੁਝ ਮਹੀਨਿਆਂ ਬਾਅਦ……

ਮੈਂਨੂੰ ਤਮੰਨਾ ਦਾ ਇਕ ਖ਼ਤ ਮਿਲਿਆ ਜਿਸ ਵਿਚ ਲਿਖਿਆ ਸੀ।
ਮੇਰੇ ਚਾਚਾ ਚਾਚੀ ਜੀ ਮੈਂਨੂੰ ਬੋਲਦੇ ਹੈ। ਕਿ ਤੂੰ ਇਕ ਅਜਨਬੀ ਨਾਲ ਰਾਤ ਘੱਟ ਦੀ ਆਈ ਹੈ। ਕਿ ਪਤਾ ਸਾਡੀ ਇੱਜ਼ਤ ਦਾ ਕੀ ਕੀਤਾ ਹੋਣਾ ਹੈ।
ਮੈਂਨੂੰ ਰੋਜ਼ ਬਹੁਤ ਤਾਹਨੇ ਮਿਹਣੇ ਵੱਜਦੇ ਹੈ।
ਬਹੁਤ ਕੁਝ ਬੋਲਿਆ ਜਾਂਦਾ ਹੈ। ਇਸ ਲਈ ਮੇਰਾ ਵਿਆਹ ਇਕ ਸ਼ਰਾਬੀ ਨਾਲ ਕਰਨ ਜਾ ਰਹੇ ਨੇ, ਪਰ ਮੈਂ ਇਹ ਵਿਆਹ ਹਰਗਿਜ਼ ਨਹੀਂ ਕਰਾਂਗੀ। ਕਿ ਤੁਸੀਂ ਮੈਂਨੂੰ ਲੈਣ ਆਓਗੇ।
ਮੈਂ ਆਪਣੀ ਸਾਰੀ ਜ਼ਿੰਦਗੀ ਤੁਹਾਡੀ ਗੁਲਾਮੀ ਕਰਾਂਗੀ।
ਅੱਜ ਤੋਂ ਤਿੰਨ ਦਿਨ ਪਹਿਲਾਂ ਮੇਰਾ ਵਿਆਹ ਹੈ।
ਮੈਂਨੂੰ ਇਸ ਦਲਦਲ ਵਿਚ ਧੱਸਨ ਤੋਂ ਪਹਿਲਾਂ ਹੀ ਬਚਾ ਲਓ।
ਮੈਂ ਤੁਹਾਡਾ ਇੰਤਜ਼ਾਰ ਕਰਾਂਗੀ ਸ੍ਰ : ਸੁਰਿੰਦਰ ਸਿੰਘ ਜੀ।

ਅੱਜ  ਚਾਰ  ਸਾਲ  ਬਾਅਦ  ਵੀ  ਮੈਂ  ਇਹ  ਖ਼ਤ  ਆਏ  ਹਰ  ਸਾਲ ਪੜ੍ਹਦਾ  ਹਾਂ।

ਪਤਾ  ਨਹੀਂ  ਕਿਉਂ ?
ਅੱਜ  ਵੀ  ਇਹ  ਗੱਲ  ਮੈਂਨੂੰ  ਕਿਉਂ ?  ਸਤਾਉੰਦੀ  ਹੈ।
ਮੈਂ  ਕਿਉਂ  ਉਸਨੂੰ  ਲੈਣ  ਨਹੀਂ  ਗਿਆ।
ਕਿਉਂ ?  ਉਹ  ਮੇਰਾ  ਇੰਤਜ਼ਾਰ  ਕਰਦੀ  ਰਹੀ।
ਪਤਾ  ਨਹੀਂ  ਕਿਉਂ ?

ਇਹ  ਇੰਤਜ਼ਾਰ  ਦੀਆਂ  ਘੜੀਆਂ,
ਹਰ  ਸਾਲ  ਤੰਗ  ਕਰਦੀਆਂ  ਏ,
ਪਤਾ  ਨਹੀਂ  ਕਿਉ?

ਜਾਮ  ਪਿਕੇ  ਵੀ  ਨਸ਼ਾ  ਨਹੀਂ  ਹੁੰਦਾ
ਪਤਾ  ਨਹੀਂ  ਕਿਉਂ?

ਇਹ  ਕਿ  ਸੀ  ਜੋ  ਬੀਤ  ਗਿਆ,
ਮਨ  ਵਿਚ  ਗੱਲ  ਹੈ  ਕੋਈ,
ਪਤਾ  ਨਹੀਂ  ਕਿਉਂ?

ਹਰਕਤ  ਕਰਦਾ  ਹੈ,
ਹਰ  ਵਾਰ  ਦਿਲ  ਮੇਰਾ,
ਪਤਾ  ਨਹੀਂ  ਕਿਉਂ?

ਇਹ  ਇੰਤਜ਼ਾਰ  ਦੀਆਂ  ਘੜੀਆਂ,
ਹਰ  ਸਾਲ  ਤੰਗ  ਕਰਦੀਆਂ  ਏ,
ਪਤਾ  ਨਹੀਂ  ਕਿਉ?

“ਪਤਾ ਨਹੀਂ ਮੈਂ ਸਹੀ ਕੀਤਾ ਜਾਂ ਗ਼ਲਤ, ਪਰ ਮੈਂ ਜੋ ਵਆਦਾ ਕੀਤਾ ਸੀ ਉਸਦੇ ਮੁਤਾਬਿਕ ਤਮੰਨਾ ਨੂੰ ਸਹੀ ਸਲਾਮਤ ਉਸਦੇ ਘਰ ਪਹੁੰਚਾਕੇ ਮੈਂ ਆਪਣੇ ਇਕ ਸੱਚਾ ਸਿੱਖ ਹੋਣ ਦਾ ਫਰਜ਼ ਅਦਾ ਕੀਤਾ। ਤੇ ਮੈਂ ਜਿਸ ਕੁੜੀ ਦੀ ਇੱਜ਼ਤ ਨੂੰ ਸਹੀ ਸਲਾਮਤ ਆਪ ਉਸਦੇ ਘਰ ਛੱਡਕੇ ਆਇਆ ਹੋਵਾਂ। ਤੇ ਫਿਰ ਆਪ ਹੀ ਉਸਨੂੰ ਉਸ ਘਰ ਵਿਚੋ ਚੌਰੀ ਛਿੱਪੈ ਲੈਣ ਜਾਂਦਾ ਤਾਂ ਇਹ ਮੇਰੇ ਸਿੱਖੀ ਸਿਧਾਂਤਾਂ ਦੇ ਉਲਟ ਹੋਣਾ ਸੀ। ”

***ਸਮਾਪਤ***

ਨੋਟ : –  ਚਾਹੇ  ( 1947 )  ਦੀ  ਚੂਠੀ  ਅਜ਼ਾਦੀ  ਸੀ, ਜਾਂ ( 1984 ) ਦੀ  ਨਸਲ  ਕੂਛੀ,  ਨੁਕਸਾਨ  ‘ਤੇ  ਜਾਨ  ਮਾਸੂਮ  ਲੋਕਾਂ  ਦੀ  ਹੀ  ਗਈ।  ਭਲੇ  ਕੋਈ  ਹਿੰਦੂ,  ਸਿੱਖ,  ਮੁਸਲਿਮ  ਸੀ ਜਾਂ  ਕੋਈ  ਹੋਰ,   ਮਰਿਆ  ਤਾਂ  ਇਕ  ਆਮ  ਵਿਅਕਤੀ  ਹੀ  ਹੈ।
ਦੋਸ਼ੀ  ਤਾਂ  ਅੱਜ  ਵੀ  ਆਜ਼ਾਦ  ਘੁੰਮ  ਰਹੇ  ਹਨ।
ਕਹਾਣੀ  ਬਾਰੇ  ਆਪਣੇ  ਵਿਚਾਰ  ਸਾਂਝੇ  ਕਰਨ  ਲਈ  ਅਤੇ ਸਾਡੀਆਂ  ਹੋਰਨਾਂ  ਕਹਾਣੀਆਂ  ਬਾਰੇ  ਜਾਣਕਾਰੀ  ਲੈਣ  ਲਈ, ਤੁਸੀਂ  ਸਾਨੂੰ  ਸਾਡੇ  ਹੇਠਾਂ  ਦਿੱਤੇ  ਗਏ ।  ( ਵਟਸਐਪ )   ਉਤੇ ਮੈੱਸਜ  ਕਰ  ਸਕਦੇ  ਹੋ,   ਜਾਂ  ਸਾਨੂੰ   (ਇੰਸਟਾਗਰਾਮ )   ਉਤੇ  ਵੀ  ਮੈੱਸਜ  ਕਰ  ਸਕਦੇ  ਹੋ,  ਮੈਂ ਆਪ ਜੀ  ਦਾ  ਬਹੁਤ  ਧੰਨਵਾਦ  ਕਰਦਾ  ਹਾਂ ।

( ਆਪ ਜੀ ਦਾ ਨਿਮਾਣਾ )
___ਪ੍ਰਿੰਸ

whatsapp :-7986230226

instagram :- @official_prince_grewal

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)