More Punjabi Kahaniya  Posts
ਰੂਹੀ ਇਸ਼ਕ


( ਰੂਹੀ ਇਸ਼ਕ )
        

ਸੂਰਜ ਦੀ ਪਹਿਲੀ ਕਿਰਨ ਨਾਲ ਮੇਰੇ ਬਾਪੂ ਜੀ ਦੀ ਆਵਾਜ਼ ਮੇਰੇ ਕੰਨਾਂ ਵਿਚ ਪਈ…. ।
ਬਾਪੂ ਜੀ :- ਓਏ ਉਠ ਸ਼ਿਵੇ ਪੁੱਤ, ਦੇਖ  ਤੈਨੂੰ  ਹੁਣ ਅੰਮ੍ਰਿਤਸਰ  ਆਪਣੀ  ਮਾਸੀ ਕੋਲ ਰਹਿਣਾ ਪਵੇਗਾ । ਮੈਂ ‘ਸੈਨਿਕ ਭਲਾਈ ਦਫਤਰ’ ਤੇਰਾ ਪਤਾ ਕਰਕੇ ਆਇਆ ਵਾ, ਤੂੰ  ਪੀ, ਜੀ, ਡੀ, ਸੀ, ਏ, (P. g. d. c. a. ) ਕਰਲਾ  ਹੁਣ, ਚੰਗਾ ਮੇਰਾ ਪੁੱਤ,  ‘ਕੱਲ ਨੂੰ ਮੈਂ ਤੈਨੂੰ ਤੇਰੀ ਮਾਸੀ ਘਰ ਛੱਡ ਆਵਾਂਗਾ।

ਸ਼ਿਵੇ :- ਠੀਕ ਹੈ ਬਾਪੂ ਜੀ….. । ( ਅੱਖਾਂ ਮੱਲਦਾ ਉਠਿਆ)

ਦਿਨ ਦੀ ਅਗਲੀ ਸਵੇਰ, ਤੇ ਮੈਂ  ਆਪਣਾ ਸਮਾਨ ਪੈਕ ਕਰ ਲਿਆ।  ਆਪਣੇ ਬਾਪੂ ਜੀ ਨਾਲ ਗੱਡੀ ਵਿਚ ਬੈਠਕੇ ਅੰਮ੍ਰਿਤਸਰ ਵਲ ਨੂੰ ਚੱਲ ਤੁਰਿਆ।  ਮੈ… ਤੇ… ਮੇਰੇ ਬਾਪੂ ਜੀ  ਪਹਿਲਾਂ ਮੇਰੇ ਸੈਂਟਰ ਗਏ। ਫੇਰ ਅਸੀਂ ਮਾਸੀ ਜੀ  ਘਰ ਗਏ, ਘਰ ਦੀ ਬੈੱਲ ਵਜਾਈ  ਦਰਵਾਜ਼ਾ ਖੋਲ੍ਹਿਆ।  ਮਾਸੀ  ਦੇਖਕੇ ਬਹੁਤ ਖੁਸ਼ ਹੋਈ।

ਮਾਸੀ :- (ਹੈਰਾਨੀ ਤੇ ਮੁਸਕਰਾਹਟ ਚ ਬੋਲੀ) ਓਏ… ਸ਼ਿਵੇ  ਅੱਜ ਤੈਨੂੰ ਕਿਵੇਂ ਸਾਡੀ ਯਾਦ ਆਗੀ।
“ਓ… ਸਤਿ ਸ਼੍ਰੀ ਅਕਾਲ ਭਾਜੀ…..ਤੁਸੀਂ ਵੀ ਨਾਲ ਆਏ ਹੋ… ਆਜੋ.. ਆਜੋ… ਅੰਦਰ ਲੰਘ ਆਓ… ।”

ਮੈਂ… ਤੇ ਬਾਪੂ ਜੀ  ਅੰਦਰ  ਲੰਘ ਆਏ,  ਮਾਸੀ ਜੀ ਨੇ, ਸਾਨੂੰ ਪਹਿਲਾਂ ਪਾਣੀ ਪਿਆਇਆ, ਫੇਰ ਕੋਲਡਰਿੰਕ, ਤੇ ਫੇਰ ਚਾਹ, ਕੁਝ ਦੇਰ ਬਾਅਦ ਮਾਸੜ ਜੀ  ਵੀ  ਆ ਗਏ। ਮੈਂ ਉਹਨਾਂ ਦੇ ਪੈਰੀਂ ਹੱਥ ਲਾਏ, ਤੇ ਸਤਿ ਸ਼੍ਰੀ ਅਕਾਲ ਬੁਲਾਈ,  ਬਾਪੂ ਜੀ , ਮਾਸੜ ਜੀ ਨੂੰ ਗਲੇ ਲੱਗਕੇ ਮਿਲੇ। ਫੇਰ ਬਾਪੂ ਜੀ ਨੇ ਸਾਡੇ ਆਉਣ ਬਾਰੇ ਮਾਸੀ, ਮਾਸੜ ਜੀ ਨੂੰ ਦੱਸਿਆ ਕਿ…. ਸ਼ਿਵੇ ਕੁਝ ਮਹੀਨੇ ਤੁਹਾਡੇ ਕੋਲ ਰਹੇਗਾ।
ਮਾਸੀ, ਮਾਸੜ ਜੀ ਨੇ ਕਿਹਾ – ਕੁਝ ਮਹੀਨੇ ਕਿਉਂ ? ਪਾਵੇਂ ਸਾਰਾ ਸਾਲ ਰਹੇ, ਏਦਾਂ ਆਪਣਾ ਘਰ ਹੈ।

ਬਾਪੂ ਜੀ :- ਓ.. ਤੇ ਠੀਕ ਹੈ… ਬਸ ਕੁਝ ਦੇਰ ਦੀ ਗੱਲ ਵਾ ਫੇਰ ਇਸਦਾ  ਪਾਸ ਬਣਾ ਦੇਵਾਂਗੇ। ਹਲੇ ਕੁਝ ਦੇਰ ਏ ਪੜ੍ਹਾਈ ਵਲ ਧਿਆਨ ਦੇਵੇ ਤਾਂ ਚੰਗਾ ਰਹੇਗਾ …. ।

“ਮਾਸੀ, ਮਾਸੜ ਜੀ ਨੇ ਬਾਪੂ ਜੀ ਦੀ ਹਾਂ ਵਿਚ ਹਾਂ ਸ਼ਾਮਿਲ ਕੀਤੀ।”

ਸ਼ਿਵੇ :- (ਏਧਰ – ਓਧਰ ਦੇਖ) ਮਾਸੀ ਜੀ, ਮਾਹੀ ਕੀਤੇ ਨਜ਼ਰ ਨਹੀਂ ਆ ਰਿਹਾ। ਕਿੱਥੇ ਹੈ ਉਹ….?

ਮਾਸੀ :- (  ਬੇਚੈਨ ਹੋਈ ਬੋਲੀ) ਪਤਾ ਨੀ ਆਪਣੇ ਰੂਮ ਵਿਚ ਬੈਠਕੇ ਕਿ ਕਰਦਾ ਰਹਿੰਦਾ ਹੈ। ਜਦੋ ਮੈਂ ਦੇਖਦੀ ਹਾਂ, ਕਦੀ ਕਿਤਾਬਾਂ ਪੜਦਾ ਹੁੰਦਾ ਹੈ । ਤੇ ਕਦੀ ਕੁਝ ਨਾ ਕੁਝ ਲਿਖਦਾ ਹੁੰਦਾ ਹੈ । ਬਸ ਆਪਣੇ ਸਕੂਲ ਤੋਂ ਆਕੇ ਸਿੱਧਾ ਆਪਣੇ ਰੂਮ ਵਿਚ ਜਾਕੇ ਬੈਠ ਜਾਂਦਾ ਹੈ। ਫਿਰ ਕਿਸੇ ਨਾਲ ਕੋਈ ਗੱਲ ਨਹੀਂ ਕਰਦਾ ਹੈ। ਪਤਾ ਨਹੀਂ ਮੇਰੇ ਪੁੱਤ ਨੂੰ ਕੀ ਹੋਇਆ ਹੈ। ਉਸਦੀ ਕਿਸੇ ਨਾਲ ਨਹੀਂ ਬਣਦੀ। ਸ਼ਿਵੇ ਪਤਾ ਨਹੀਂ ਤੇਰੇ ਨਾਲ ਬਣੇ ਜਾਂ ਨਾ ਬਣੇ….. ਪਰ ਹਾਂ.. ਉਹ ਤੇਰਾ ਛੋਟਾ ਵੀਰ ਹੈ…. ਕਦੀ ਉਸਦੀ ਕਿਸੇ ਗੱਲ ਜਾਂ ਹਰਕਤ ਦਾ ਗੁੱਸਾ ਨਾ ਕਰੀ ਮੇਰੇ ਪੁੱਤ ਸ਼ਿਵੇ ….।
” ਮਾਹੀ ਪਹਿਲਾਂ ਹੱਸਦਾ ਖੇਡ ਦਾ ਹੁੰਦਾ ਸੀ ।”
ਸਾਡੇ ਨਾਲ ਵੀ ਬਹੁਤ ਗੱਲਾਂ – ਬਾਤਾਂ ਕਰਦਾ ਹੁੰਦਾ ਸੀ। ਰੱਬ ਜਾਣੇ ਮੇਰੇ ਪੁੱਤ ਨੂੰ ਕਿਸਦੀ ਨਜ਼ਰ ਲੱਗ ਗਈ ਹੈ ।

ਮੈਂ ਹੌਸਲਾ ਦੇਂਦਾ ਬੋਲਿਆ – ਤੁਸੀਂ ਫਿਕਰ ਨਾ ਕਰੋ ਮਾਸੀ ਜੀ, ਮੈਂ ਮਾਹੀ ਨਾਲ ਘੁਲ – ਮਿਲ ਜਾਵਾਂਗਾ। ਮੇਰੀ ਇਹ ਗੱਲ ਸੁਣਕੇ ਸਾਰੇ ਬਹੁਤ ਖੁਸ਼ ਹੋਏ। ਫਿਰ ਮੈਂ, ਬਾਪੂ ਜੀ, ਤੇ ਮਾਸੜ ਜੀ ਬਾਹਰ ਬਜਾਰ ਘੁੰਮਣ ਚਲੇ ਗਏ । ਬਾਪੂ ਜੀ, ਤੇ ਮਾਸੜ ਜੀ ਨੇ ਮੈਂਨੂੰ ਮੇਰੇ ਸੈਂਟਰ ਜਾਣ ਦਾ ਰਸਤਾ ਸਮਝਾ ਦਿੱਤਾ।
ਅਸੀਂ ਵਾਪਿਸ ਘਰ ਆਏ। ਮਾਸੀ ਜੀ, ਨੇ ਸਾਡੇ ਆਉਣ ਤੱਕ ਰੋਟੀ – ਪਾਣੀ ਤਿਆਰ ਕਰ ਦਿੱਤਾ। ਅਸੀਂ ਰੋਟੀ ਖਾਦੀ, ‘ਤੇ ਬਾਪੂ ਜੀ, ਰੋਟੀ ਖਾਣ ਤੋਂ ਬਾਅਦ ਮਾਹੀ ਨੂੰ ਉਸਦੇ ਰੂਮ ਵਿਚ ਜਾਕੇ ਮਿਲੇ। ਤੇ ਮੈਂਨੂੰ ਸਮਝਾਉਣ ਲੱਗੇ ਕਿ ਕੋਈ ਲਾਹਮਾ ਨਾ ਆਵੇ। ਏਨੀ ਗੱਲ ਆਖ ਬਾਪੂ ਜੀ, ਪਿੰਡ ਵੱਲ ਹੋ ਤੁਰੇ।
ਤੇ ਮੈਂ ਮਾਸੀ – ਮਾਸੜ ਜੀ ਨਾਲ ਘਰ ਦੀਆਂ ਕੁਝ ਗੱਲਾਂ – ਬਾਤਾਂ ਕਰਨ ਲੱਗ ਗਿਆ।

ਮਾਸੀ :- ਸ਼ਿਵੇ….ਅੱਜ ਰਾਤ ਦੇ ਖਾਣੇ ਵਿਚ ਕੀ ਖਾਵੇਂਗਾ…?

ਸ਼ਿਵੇ :- ( ਮੁਸਕੂਰਾਕੇ) ਜੋ ਮਰਜੀ ਬਣਾਲਓ… ਮਾਸੀ ਜੀ… ਮੈਂ ਖਾਲਾਂਗਾ… ।

ਮਾਸੀ :- ( ਹੱਸਦੇ ਹੋਏ) ਚੱਲ ਫੇਰ ਅੱਜ ਮਟਰ – ਪਨੀਰ ਬਣਾਉੰਦੀ ਆਂ। ਤੇਰੀ ਮਾਂ ਨੂੰ ਮੇਰੇ ਹੱਥ ਦੀ ਸਬਜੀ ਬਹੁਤ ਪਸੰਦ ਹੈ। ਸ਼ਿਵੇ ਸਗੋਂ ਭੈਣ ਜੀ ਨੂੰ ਵੀ ਨਾਲ ਹੀ ਲੈ ਆਉਂਦੇ। ਕਾਫੀ ਦੇਰ ਹੋਗੀ ਹੈ। ਮੈਂ ਮਿਲੀ ਨਹੀਂ ਉਹਨਾਂ ਨੂੰ…. ।

ਸ਼ਿਵੇ :- ਕੋਈ ਨਾ ਮਾਸੀ ਜੀ….ਬੇਬੇ ਵੀ  ਆਉਣਗੇ ਕਿਸੇ ਦਿਨ। ਬੋਲਦੇ ਪਏ ਸੀ ਕਿ ਅੱਜ ਤੁਸੀਂ ਪਿਓ – ਪੁੱਤ ਚਲੇ ਜਾਓ ਮੈਂ ਫਿਰ ਕਿਸੇ ਦਿਨ ਹੋ ਆਵਾਂਗੀ।

ਮਾਸੀ :- (ਚਿਹਰੇ ਤੇ ਮੁਸਕਰਾਹਟ ਲਿਆਕੇ ਬੋਲੀ) ਅੱਛਾ, ਚਲੋ ਫੇਰ ਤੇ ਠੀਕ ਹੈ। ਚਲੋ ਮੈਂ ਫੇਰ ਤਿਆਰੀ ਕਰਦੀ ਹਾਂ, ਖਾਣਾ ਬਣਾਉਣ ਦੀ। ਦਿਨ ਵੀ ਢੱਲਦਾ ਜਾਂਦਾ ਪਿਆ ਹੈ। ਸ਼ਿਵੇ ਤੂੰ ਮਾਹੀ ਨਾਲ ਕੁਝ ਸਮਾਂ ਉਸਦੇ ਰੂਮ ਵਿਚ ਬੈਠ ਗੱਲ – ਬਾਤ ਕਰਨ ਦੀ ਕੋਸ਼ਿਸ਼ ਕਰ, ਮੈਂ ਤੇ ਤੇਰੇ ਮਾਸੜ ਜੀ ਬਾਜ਼ਾਰੋਂ ਕੁਝ ਸਾਮਾਨ  ਲੈ ਆਈਏ। ਨਾਲੇ ਤਾਜ਼ੀ ਸਬਜੀ,ਭਾੱਜੀ  ਲੈ ਆਵਾਂਗੇ।

ਸ਼ਿਵੇ :- ਠੀਕ ਹੈ, ਮਾਸੀ ਜੀ… ਜਿਵੇਂ ਤੁਸੀਂ ਕਹੋ… ।

ਮੈਂ ਮਾਸੀ ਮਾਸੜ ਜੀ ਦੇ ਜਾਣ ਤੋਂ ਬਾਅਦ। ਮਾਹੀ ਦੇ ਰੂਮ ਵਿਚ ਚਲਾ ਗਿਆ।

ਸ਼ਿਵੇ:- (ਮੁਸਕਰਾ ਕੇ ਪੁੱਛਿਆ) ਹੋਰ ਮਾਹੀ ਕਿਵੇਂ ਆਂ…?

ਮਾਹੀ 🙁 ਡੂੰਘੀ ਨਜ਼ਰ ਨਾਲ ਦੇਖਕੇ ਬੋਲਿਆ) ਠੀਕ ਹਾਂ ਸ਼ਿਵੇ ਵੀਰ….।

ਮੈਂ ਉਸਨੂੰ ਉਸਦੇ ਸਕੂਲ ਤੇ ਉਸਦੀ ਪੜ੍ਹਾਈ ਬਾਰੇ ਪੁੱਛਿਆ। ਪਰ ਉਸਨੇ ਅੱਗੇ ਗੱਲ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ । ਕਹਿੰਦਾ ਵੀਰੇ ਮੈਂ ਹਲੇ ਬੀਜ਼ੀ ਹਾਂ । ਬਾਦ ਵਿਚ ਉਹ ਕੁਝ ਨਾ ਬੋਲਿਆ, ਮੈਂਨੂੰ ਉਸਦੇ ਇਸ ਵਿਵਹਾਰ ਬਾਰੇ ਪਹਿਲਾਂ ਹੀ ਮਾਸੀ ਜੀ, ਨੇ ਦੱਸਿਆ ਸੀ। ਇਸ ਲਈ ਮੈਂਨੂੰ ਉਸਦੀ ਗੱਲ ਦਾ ਬੁਰਾ ਨਹੀਂ ਲੱਗਾ। ਮੈਂ ਰੂਮ ਦੇ ਇਕ ਪਾਸੇ ਕੁਰਸੀ ਤੇ ਬੈਠਕੇ ਇਕ ਮੇਜ਼ ਤੇ ਰੱਖੀ ਕਿਤਾਬ ਪੜਨ ਲੱਗਾ। ਉਸ ਕਿਤਾਬ ਵਿਚ ਬਹੁਤ ਹੀ ਖੂਬਸੂਰਤ ਕਵਿਤਾਵਾਂ ਲਿਖੀਆਂ ਹੋਈਆਂ ਸੀ। ਸ਼ਾਇਦ ਇਹ ਕਵਿਤਾਵਾਂ ਮਾਹੀ ਨੇ ਹੀ ਲਿਖੀਆਂ ਸੀ। ਮੈਂਨੂੰ ਇਸ ਲਈ ਪਤਾ ਚੱਲ ਗਿਆ, ਕਿਉਂਕਿ ਉਸਨੇ ਹਰ ਕਵਿਤਾ ਵਿਚ ਆਪਣਾ ਨਾਮ ਦਰਜ ਕੀਤਾ ਹੋਇਆ ਸੀ। ਜਿਵੇਂ ਕਿ ਇਹ ਕਵਿਤਾ, ਮੈਂਨੂੰ ਬਹੁਤ ਪੰਸਦ ਆਈ ਉਸ ਕਿਤਾਬ ਵਿਚੋ।

ਇਸ਼ਕ ਹੱਡਾਂ ਵਿਚ ਰੱਚਦਾ ਜਾਵੇਂ,
ਪਾਗਲ, ਝੱਲਾ ਮੈਂਨੂੰ ਕਰਦਾ ਜਾਵੇਂ,
ਮਾਹੀ, ਮਾਹੀ ਕਰਦੇ ਦਿਨ ਲੰਘ ਗਏ ,
ਹੁਣ ਸੂਰਜ ਵਾਂਗੂ ਦਿਨ ਢੱਲਦਾ ਜਾਵੇਂ,
ਛਾਂ, ਰੁੱਖਾਂ ਦੀ ਛਾਂਵੇ ਬਹਿਕੇ,
ਮਾਹੀ ਨਾਲ ਗੱਲਾਂ ਕਰਦਾ ਜਾਵੇਂ,
ਇਸ਼ਕ ਹੱਡਾਂ ਵਿਚ ਰੱਚਦਾ ਜਾਵੇਂ…….

ਕਾਗ਼ਜ਼ ਵਿਚ ਲਿਖ ਜ਼ਿੰਦਗੀ ਆਪਣੀ,
ਮੁਹੱਬਤ ਦਾ ਰਸਤਾ, ਲੱਭਦਾ ਜਾਵੇਂ,
ਚੰਨ, ਤਾਰਿਆਂ ਨਾਲ ਪ੍ਰੀਤਾਂ ਪਾਕੇ,
ਮਾਹੀ ਦਾ ਭੱਲਾ ਫੜਦਾ ਜਾਵੇਂ,
ਦੀਵਾਨਾ ਹੋਇਆ, ਜਾਂ ਮੈਂ ਸ਼ਾਇਰ,
ਖੁਦ ਨਾਲ ਗੱਲਾਂ ਕਰਦਾ ਜਾਵੇਂ,
ਇਸ਼ਕ ਹੱਡਾਂ ਵਿਚ ਰੱਚਦਾ ਜਾਵੇਂ……….

ਬੀਜ਼ ਬੀਜੇ ਜਦੋੰ ਦੇ ਕਿਤਾਬਾਂ ਵਿਚ,
ਕਵਿਤਾਵਾਂ ਦਾ ਬੂਟਾ ਵੱਧ ਦਾ  ਜਾਵੇਂ,
ਸਮੁੰਦਰਾਂ ਨੂੰ ਕਰ ਕੁਝ ਸਵਾਲ ਆਪਣੇ ,
ਮਾਹੀ ਸਵਾਲਾਂ ਵਿਚ ਬੱਝਦਾ ਜਾਵੇਂ,
ਕਲਮ ਬਣ ਗਈ,  ਹੀਰ ਮੇਰੀ ,
ਮਾਹੀ ਬਣ ਵਾਰਿਸ, ਲਿਖਦਾ ਜਾਵੇਂ,
ਇਸ਼ਕ ਹੱਡਾਂ ਵਿਚ ਰੱਚਦਾ ਜਾਵੇਂ……

ਵਾਅ! ਮਾਹੀ ਯਾਰ ਤੂੰ ਕਿੰਨਾ ਵਧੀਆ ਲਿਖਦਾ ਹੈਂ ਯਾਰ। ਮੇਰੇ ਏਨਾਂ ਆਖਣ ਤੇ ਉਹ ਇਕ ਦਮ ਮੇਰੇ ਵੱਲ ਆਇਆ। ਤੇ ਮੇਰੇ ਹੱਥੋਂ ਕਿਤਾਬ ਖੋਹ ਕੇ, (ਔਖੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖਕੇ ਬੋਲਿਆ) । ਦੁਬਾਰਾ ਮੇਰੀ ਕਿਤਾਬ ਨੂੰ ਹੱਥ ਨਾ ਲਾਇਓ ਵੀਰੇ। ਏਨਾਂ ਆਖ ਫਿਰ ਆਪਣੀ ਜਗ੍ਹਾ ਤੇ ਜਾਕੇ ਬੈਠ ਗਿਆ। ਮੈਂ ਚੁੱਪ – ਚਾਪ ਉਸਦੇ ਰੂਮ ਵਿਚ ਬੈਠਾ ਰਿਹਾ। ਕੁਝ ਦੇਰ ਬਾਅਦ ਮਾਸੀ – ਮਾਸੜ ਜੀ ਵੀ, ਆ ਗਏ।
ਮਾਸੀ ਜੀ  ਨੇ ਰਾਤ ਦਾ ਖਾਣਾ ਤਿਆਰ ਕੀਤਾ। ਖਾਣਾ ਖਾਣ ਤੋਂ ਬਾਅਦ ਅਸੀਂ ਸਾਰੇ ਆਰਾਮ ਨਾਲ ਸੌਂ ਗਏ।

ਅਗਲੀ ਸਵੇਰ…..

ਮੈਂ ਸਵੇਰੇ ਉਠਿਆ ਸੈੰਟਰ ਲਈ ਤਿਆਰ ਹੋਇਆ।
ਅੱਜ ਸੈਂਟਰ ਵਿਚ ਮੇਰਾ ਪਹਿਲਾਂ ਦਿਨ ਸੀ। ਮੇਰੀ ਬੋਲ- ਬਾਣੀ ਚੰਗੀ ਹੋਣ ਕਰਕੇ। ਸਾਰੇ ਮੇਰੇ ਕਾਫੀ ਚੰਗੇ ਦੋਸਤ ਬਣ ਗਏ।
ਏਦਾਂ ਹੀ ਘਰ ਤੋਂ ਸੈਂਟਰ, ਸੈਂਟਰ ਤੋਂ ਘਰ। ਪੜ੍ਹਾਈ ਵਲ ਧਿਆਨ ਦੇਂਦੇ ਤੇ ਦੋਸਤਾਂ ਨਾਲ ਵਖਤ ਗੁਜ਼ਰਦੇ ਕਦੋੰ ਤਿੰਨ ਮਹੀਨੇ ਲੰਘ ਗਏ। ਪਤਾ ਹੀ ਨਾ ਚੱਲਿਆ। ਉਹਨਾਂ ਦੋਸਤਾਂ ਵਿਚ ਇਕ ਮੇਰੀ ਖਾਸ ਦੋਸਤ ਵੀ ਸੀ। ਜਿਸਦਾ ਨਾਮ ਹਨੀ ਸੀ। ਹਨੀ ਬਹੁਤ ਚੰਗੀ ਕੁੜੀ ਸੀ।
ਸਾਡੀ ਬਹੁਤ ਬਣਦੀ ਸੀ। ਇਕ – ਦੂਜੇ ਨਾਲ, ਅਸੀਂ ਕਈ ਵਾਰ ਸਮਾਂ ਕੱਢਕੇ ਬਜਾਰ ਵੀ ਘੁੰਮਣ ਜਾਂਦੇ ਸੀ। ਅਸੀਂ ਦੋਨੋਂ ਬਹੁਤ ਖੁਸ਼ ਰਹਿੰਦੇ।
ਹੁਣ ਪਤਾ ਨਹੀਂ ਕਿਉਂ…..? ਮੈਂਨੂੰ ਹਨੀ ਮੇਰੀ ਹੀ ਜ਼ਿੰਦਗੀ ਦਾ ਹਿੱਸਾ ਲੱਗਣ ਲੱਗ ਗਈ ਸੀ। ਇਕ ਦਿਨ ਅਸੀਂ ਬਜਾਰ ਵਿਚ ਖੱੜਕੇ ਗੋਲ – ਗੱਪੇ ਖਾਂਦੇ ਪਏ ਸੀ। ਹਨੀ ਨੂੰ ਗੋਲ-ਗੱਪੇ ਬਹੁਤ ਪੰਸਦ ਸੀ। ਮੇਰੀਆਂ ਅੱਖਾਂ ਦੇ ਸਾਹਮਣੇ ਹਨੀ ਜਦੋਂ ਗੋਲ – ਗੱਪਾ ਮੂੰਹ ਵਿਚ ਪਾਉਂਦੀ ਸੀ। ਤੇ ਉਸਦਾ ਮੂੰਹ ਫੁੱਲ ਜਾਂਦਾ ਸੀ। ਜੋ ਦੇਖਕੇ ਮੈਂ ਬਹੁਤ ਹੱਸਦਾ ਹੁੰਦਾ ਸੀ। ਅਚਾਨਕ ਮੇਰੇ ਕੰਨਾਂ ਵਿਚ ਕਿਸੇ ਦੀ ਆਵਾਜ਼ ਪਈ। ਸ਼ਾਇਦ ਕੋਈ ਮੇਰਾ ਨਾਮ ਲੈਕੇ ਮੈਂਨੂੰ ਬੁਲਾ ਰਿਹਾ ਸੀ। ਮੈ ਪਿੱਛੇ ਮੁੜਕੇ ਦੇਖਿਆ। ਤੇ ਇਹ ਆਵਾਜ਼ ਮਾਹੀ ਦੇ ਰਿਹਾ ਸੀ। ਆਵਾਜ਼ ਦੇਂਦਾ – ਦੇਂਦਾ ਉਹ ਮੇਰੇ ਕੋਲ ਆ ਗਿਆ। ਤੇ ਮੈਂਨੂੰ ਜਾਫੀ ਪਾਕੇ ਮਿਲਿਆ। ਤੇ ਹਨੀ ਨੂੰ ਵੀ ਸਤਿ ਸ਼੍ਰੀ ਅਕਾਲ ਬੁਲਾਈ। ਅੱਜ ਮਾਹੀ ਮੈਂਨੂੰ ਬਹੁਤ ਖੁਸ਼ ਨਜ਼ਰ ਆ ਰਿਹਾ ਸੀ। ਮੈਂ ਉਸ ਨੂੰ ਪੁੱਛਿਆ ਤੂੰ ਏਥੇ ਕਿ ਕਰਦਾ ਪਇਆਂ ਹੈ ਮਾਹੀ। ਉਹ ਕਹਿੰਦਾ।
“ਵੀਰੇ ਮੈਂ ਕੁਝ ਕਿਤਾਬਾਂ ਖ੍ਰੀਦਣ ਆਇਆ ਸੀ।”
ਮੈਂ ਮਾਹੀ ਬਾਰੇ ਹਨੀ ਨੂੰ ਦੱਸਿਆ ਕਿ, ਇਹ ਮੇਰੀ ਮਾਸੀ ਦਾ ਬੇਟਾ ਹੈ। ਸੋਹਣਾ ਹੈ ਨਾ…. । ਇਹਨੂੰ ਕਵਿਤਾਵਾਂ ਲਿਖਣ ਦਾ ਬਹੁਤ ਸ਼ੌਂਕ ਹੈ। ਹਨੀ ਇਹ ਬਹੁਤ ਵਧੀਆ ਲਿਖਦਾ ਹੈ ਮੇਰਾ ਛੋਟਾ ਵੀਰ ।

ਮੇਰੇ ਏਨਾਂ ਦੱਸਣ ਤੇ ਹਨੀ, ਮਾਹੀ ਨੂੰ ਕਹਿਣ ਲੱਗੀ।
” ਕੁਝ ਸਾਡੇ ਲਈ ਵੀ ਲਿਖਦੋ ਛੋਟੇ ਸ਼ਾਇਰ ਸਾਬ। ”

ਹਨੀ ਦੇ ਏਨਾਂ ਆਖਣ ‘ਤੇ ਮਾਹੀ ਸ਼ਰਮਾਉਦਾ ਹੋਇਆ ਬੋਲਿਆ “ਚੰਗਾ ਵੀਰੇ ਆਪਾਂ ਘਰ ਮਿਲਦੇ ਵਾ।”

ਏਨਾਂ ਆਖ ਭੱਜ – ਨਿਕਲਿਆ। ਤੇ ਅਸੀਂ ਦੋਨੋਂ ਹੱਸਣ ਲੱਗ ਗਏ।
ਪਰ ਇਕ ਗੱਲ ਦਾ ਮੇਰੇ ਉਤੇ ਬਹੁਤ ਅਸਰ ਹੋਇਆ। ਕਿ ਮਾਹੀ ਅੱਜ ਏਨਾਂ ਖੁਸ਼ ਕਿਵੇਂ ਹੈ।  ਪਹਿਲਾਂ ਤਾਂ ਕਦੀ ਮੈਂ ਇਸਨੂੰ ਏਨਾ ਖੁਸ਼  ਦੇਖਿਆ ਨਹੀਂ । ਚਲੋ ਰੱਬ ਸੁੱਖ ਹੀ ਰੱਖੇ, ਮੈਂ ਹਨੀ ਨੂੰ ਉਸਦੇ ਘਰ ਛੱਡਕੇ ਵਾਪਿਸ ਆਪਣੇ ਘਰ ਆ ਗਿਆ। ਘਰ ਆਉੰਦੇ ਸਾਰ ਮੈਂ ਪਹਿਲਾਂ ਮਾਹੀ ਦੇ ਰੂਮ ਵਿਚ ਗਿਆ।

ਅੱਜ ਮੈਂ ਮਾਹੀ ਨੂੰ ਨਹੀਂ ਸਗੋਂ ਉਸਨੇ ਮੈਂਨੂੰ ਪੁੱਛਿਆ।
“ਕਿਵੇਂ ਵੀਰੇ ਖਾ ਆਏਂ ਫਿਰ ਗੋਲ – ਗੱਪੇ।”
ਏਨਾਂ ਆਖ ਉੱਚੀ – ਉੱਚੀ ਹੱਸਣ ਲੱਗਾ।
ਮਾਸੀ ਬੋਲਣ ਲੱਗੇ।  ਕਿ ਗੱਲ ਅੱਜ ਦੋਨੋਂ ਭਰਾ ਬੜੇ ਖੁਸ਼  ਨਜ਼ਰ ਆ ਰਹੇ ਹੋ ਚਲੋ ਚੰਗਾ ਹੋਇਆ ਤੁਹਾਡੀ ਭਰਾਵਾਂ ਦੀ ਦੋਸਤੀ ਹੋਗਈ। ਸ਼ੁਕਰ ਹੈ ਮਾਹੀ ਵੀ ਹੱਸਣ ਲੱਗਾ। ਏਨਾਂ ਆਖ ਮਾਸੀ ਨੇ ਮੈਂਨੂੰ ਪਾਣੀ ਦਾ ਗਿਲਾਸ ਦਿੱਤਾ।
ਮੈਂ ਕਿਹਾ, ਬਸ ਮਾਸੀ ਜੀ ਏਦਾਂ ਹੀ ਆਂ ਫਿਰ ਮੈਂ ਕਿਹਾ ਸੀ ਨਾ, ਕਿ ਮੈਂ ਮਾਹੀ ਨਾਲ ਦੋਸਤੀ ਕਰ ਲਵਾਂਗਾ ।
ਮੇਰੀ ਏਨੀ ਗੱਲ ਸੁਣਕੇ ਮਾਸੀ  ਖੁਸ਼ ਹੋਕੇ ਗਿਲਾਸ ਲੈਕੇ ਰੂਮ ਤੋਂ ਬਾਹਰ ਚਲੀ ਗਈ।
ਫਿਰ ਮੈਂਨੂੰ ਮਾਹੀ ਕਹਿਣ ਲੱਗਾ।
“ਵੀਰੇ ਤੇਰੀ ਦੋਸਤ ਬਹੁਤ ਸੋਹਣੀ ਸੀ। ਦੋਸਤ ਹੀ ਹੈ, ਜਾਂ ਫਿਰ ਅੱਗੇ ਵੀ ਗੱਲ ਜਾਏਗੀ।”
ਮਾਹੀ ਦੇ ਏਨਾਂ ਕਹਿਣ, ਤੇ ਮੈਂ ਉਸਨੂੰ ਆਪਣੇ ਦਿਲ ਦਾ ਹਾਲ ਦੱਸ ਦਿੱਤਾ। ਕਿ ਹਲੇ ਤਾਂ ਦੋਸਤ ਹੀ ਹਾਂ ਮਾਹੀ। ਪਰ ਮੇਰਾ ਦਿਲ ਹਨੀ ਲਈ ਬਹੁਤ ਕੁਝ ਮਹਿਸੂਸ ਕਰਦਾ ਹੈ। ਮੇਰੀ ਏਨੀ ਗੱਲ ਸੁਣਕੇ, ਫਿਰ ਮਾਹੀ ਨੇ ਕਿਹਾ।
“ਜੇ ਇਹ ਗੱਲ  ਹੈ ਤਾਂ, ਦੇਰ ਨਾ ਕਰੋ ਹਨੀ ਨੂੰ ਆਪਣੇ ਦਿਲ ਦਾ ਹਾਲ ਦੱਸ ਦਿਓ। ”
ਮਾਹੀ ਦੇ ਏਦਾਂ  ਕਹਿਣ ਤੇ ਮੈਂ ਸੋਚ ਲਿਆ। ਕਿ ਕੱਲ ਨੂੰ ਹਨੀ ਨੂੰ ਆਪਣੇ ਦਿਲ ਦਾ ਹਾਲ ਦੱਸ ਹੀ ਦੇਵਾਂਗਾ।

ਅਗਲੇ ਦਿਨ….

ਸੈਂਟਰ ਤੋਂ ਬਾਅਦ, ਮੈਂ ਹਨੀ ਨੂੰ ਇਕ ਕੌਫੀ ਸ਼ੌਪ ਤੇ ਲੈ ਗਿਆ। ਕੌਫੀ ਪੀਂਦੇ ਮੈਂ ਉਸਨੂੰ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ। ਮੇਰੇ ਪਿਆਰ ਦੇ ਕੁਝ ਲਫਜ਼ ਸੁਣਕੇ ਹਨੀ ਹੈਰਾਨ ਹੋ ਗਈ। ਤੇ ਕਹਿਣ ਲੱਗੀ।
“ਸ਼ਿਵੇ ਇਹ ਇੰਪੌਸੀਬਲ  (impossible) ਹੈ।”
ਮੈਂ ਉਸਦੀ ਇਹ ਗੱਲ ਸੁਣਕੇ ਪ੍ਰੇਸ਼ਾਨ ਹੋ ਗਿਆ।
“ਪਰ  ਹਨੀ ਕਿਊੰ ? ਅਸੀਂ ਦੋਨੋਂ ਇਕ ਦੂਜੇ ਨੂੰ ਸਮਾਂ ਦੇਂਦੇ ਵਾ, ਇਕ ਦੂਜੇ ਨੂੰ ਸਮਝ ਦੇ ਵਾ। ਫਿਰ ਕੀ ਪ੍ਰੇਸ਼ਾਨੀ ਹੈ।”
ਫਿਰ ਅੱਗੋ ਜੋ ਹਨੀ ਨੇ ਜਵਾਬ ਦਿੱਤਾ। ਉਹ ਸੁਣਕੇ ਮੇਰੀਆਂ ਅੱਖਾਂ ਵਿਚ ਅੱਥਰੂ ਆ ਗਏ।
ਉਸਨੇ ਕਿਹਾ, “ਕਿ ਅਸੀਂ ਸਿਰਫ ਦੋਸਤ ਹਾਂ, ਮੈਂ ਕਦੀ ਸ਼ਿਵੇ ਤੈਨੂੰ ਇਸਤੋਂ ਅੱਗੇ ਕੁਝ ਸਮਝਿਆ ਹੀ ਨਹੀਂ ਹੈ। ਨਾਲੇ ਮੇਰੀ ਮੰਗਣੀ ਹੋ ਚੁਕੀ ਹੈ। ਮੇਰਾ ਹੋਣ ਵਾਲਾ ਪਤੀ ( ਭਾਰਤੀ – ਸੈਨਾ) ਵਿਚ ਸਿਪਾਹੀ ਹੈ। ਮੇਰੇ ਕੌਰਸ ਪੂਰਾ ਕਰਨ ਤੋਂ ਬਾਅਦ, ਜਦੋਂ ਉਹ ਛੋਟੀ ਆਏ ਤੇ ਅਸੀਂ ਵਿਆਹ ਕਰਵਾ ਲੇਣਾਂ ਹੈ। ਦੇਖ ਪਲੀਜ਼ ਮੈਂਨੂੰ ਗ਼ਲਤ ਨਾ ਸਮਝੀ, ਕਿ ਇਕ ਕੁੜੀ – ਮੁੰਡਾ ਦੋਸਤ ਨਹੀਂ ਹੋ ਸਕਦੇ।
ਮੈਂ ਸਿਰਫ ਤੈਨੂੰ ਆਪਣਾ ਚੰਗਾ ਦੋਸਤ ਹੀ ਸਮਝਿਆ ਹੈ ਹੋਰ ਕੁਝ ਨਹੀਂ ਸ਼ਿਵੇ ।”

ਉਸਦੀਆਂ ਇਹ ਗੱਲਾਂ ਸੁਣਕੇ ਮੈਂਨੂੰ ਉਸ ਵਿਚ ਸੱਚਾਈ ਨਜ਼ਰ ਆਈ। ਮੈਂ ਆਪਣੇ ਅੱਥਰੂ ਸਾਫ ਕੀਤੇ, ਤੇ ਮੁਸਕਰਾਹਟ ਵਿਚ ਕਿਹਾ।
” ਇਕ ਮੁੰਡਾ ਕੁੜੀ ਦੋਸਤ ਹੋ ਸਕਦੇ ਹੈ, ਪਰ ਮੈਂ ਕਿਸੇ ਦੀ ਮੰਗੇਤਰ ਦਾ ਦੋਸਤ ਨਹੀਂ ਬਣ ਸਕਦਾ।”
ਏਨਾਂ ਆਖ ਮੈਂ ਘਰ ਆ ਗਿਆ।
ਤੇ ਮਾਹੀ ਦੇ ਰੂਮ ਵਿਚ ਜਾ ਬੈਠਾ, ਮਾਹੀ ਮੇਰਾ ਉਦਾਸ ਚਿਹਰਾ ਦੇਖਕੇ ਸਮਝ ਚੁਕਾ ਸੀ। ਮਾਹੀ ਮੇਰੇ ਮੋਡੇ ਤੇ ਹੱਥ ਰੱਖਕੇ ਬੋਲਿਆ।
“ਕੋਈ ਨਾ ਵੀਰੇ ਇਹ ਇਸ਼ਕ ਏਦਾਂ ਹੀ ਗ਼ਮ ਦੇਂਦਾ ਹੈ। ਮੈਂ ਤੁਹਾਡਾ ਦੁੱਖ ਸਮਝ ਸਕਦਾ ਹਾਂ।”

ਫਿਰ ਮਾਹੀ ਨੇ, ਮੈਂਨੂੰ ਆਪਣੇ ਬਾਰੇ ਦੱਸਣਾ ਸ਼ੁਰੂ ਕੀਤਾ।
” ਵੀਰੇ ਮੈਂ ਵੀ ਕਿਸੇ ਨੂੰ ਬਹੁਤ ਪਿਆਰ ਕਰਦਾ ਸੀ। ਪਿਹਲੀ ਵਾਰ ਉਸਨੂੰ ਬਜਾਰ ਵਿੱਚ ਦੇਖਿਆ ਸੀ। ਉਸਦਾ ਚਿਹਰਾ ਮੇਰੀਆਂ ਅੱਖਾਂ ਤੇ ਏਦਾਂ ਛੱਪ ਗਇਆ। ਜਿਵੇਂ ਕੱਚ ਵਰਗੀ ਕੂਲੀ ਨਾਰ ਦੇ ਘੁੱਟ ਤੇ ਕਿਸੇ ਮਦਰ ਦੀਆਂ ਮੋਟੀਆਂ ਉਂਗਲਾਂ ਦੇ ਨਿਸ਼ਾਨ। ਫਿਰ ਉਹ ਮੈਂਨੂੰ ਹਰ ਸ਼ਾਮ ਨੂੰ ਬਜਾਰ ਵਿਚ ਦਿਖਣ ਲੱਗੀ। ਏਦਾਂ ਉਸਨੂੰ ਚੋਰੀ – ਚੋਰੀ ਦੇਖ ਦੇ ਕਾਫੀ ਮਹੀਨੇ ਲੰਘ ਗਏ। ਉਸਨੂੰ ਵੀ ਮੇਰੇ ਬਾਰੇ ਪਤਾ ਲੱਗ ਚੁੱਕਾ ਸੀ। ਕਿ ਮੈਂ ਉਸਨੂੰ ਪੰਸਦ ਕਰਦਾ ਹਾਂ। ਪਰ ਮੈਂ ਕਦੀ ਉਸਨੂੰ ਬੋਲਕੇ ਨਹੀਂ ਦੱਸਿਆ ਸੀ। ਇਕ ਦਿਨ ਮੈਂ ਫੈਸਲਾ ਕੀਤਾ। ਕਿ ਮੈਂਨੂੰ ਆਪਣੇ ਦਿਲ ਦਾ ਹਾਲ ਦੱਸਣਾ ਚਾਹੀਦਾ ਹੈ। ਉਸਦਾ ਉੱਚਾ – ਲੰਮਾ ਕੱਦ ਤੇ ਉਸਦੀਆਂ ਸ਼ਰਬਤੀ ਅੱਖੀਆਂ ਤੇ ਗੋਰੇ ਚਿੱਟੇ ਰੰਗ ਨੇ ਮੈਂਨੂੰ ਸਾਰੀ ਰਾਤ ਨਾ ਸਾਉੰਣ ਦੇਣਾ । ਅਗਲੀ ਸਵੇਰ ਨੂੰ ਮੈਂ ਉਸਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਸੀ। ਪਰ ਸਵੇਰ ਹੁੰਦੇ ਹੀ, ਇਕ ਮੰਹੂਸ ਖਬਰ ਮੇਰੇ ਕੰਨਾਂ ਵਿਚ ਆ ਪਈ। ਮੇਰੇ ਹੀ ਕਿਸੇ ਦੋਸਤ ਨੇ ਮੈਂਨੂੰ ਦੱਸਿਆ ਕਿ ਜਿਸ ਕੁੜੀ ਨੂੰ,  ਤੂੰ ਦਿਲ ਹੀ ਦਿਲ ਵਿਚ ਮੁਹੱਬਤ ਕਰਦਾ ਹੈਂ। ਉਸਦਾ ਕਾਰ ਐਕਸੀਡੈਂਟ ਹੋ ਗਿਆ ਹੈ। ਤੇ ਉਸਦੀ ਕਾਰ ਐਕਸੀਡੈਂਟ ਵਿੱਚ ਮੌਤ ਹੋ ਗਈ ਹੈ। ਆ ਦੇਖ ਅਖਬਾਰ ਵਿਚ ਖਬਰ ਵੀ ਛਪੀ ਹੈ। ਤੇ ਉਸਦੀ ਤਸਵੀਰ ਵੀ। ਉਸ ਅਖ਼ਬਾਰ ਵਿਚ ਉਸਦੀ ਮਰਨ ਦੀ ਖਬਰ ਸੁਣਕੇ, ‘ਤੇ ਤਸਵੀਰ ਦੇਖ ਮੇਰੇ ਪੈਰਾਂ ਹੇਠੋਂ ਜਮੀਨ ਨਿਕਲ ਗਈ। ਤੇ...

ਮੇਰਾ ਪਿਆਰ ਮੇਰੇ ਅੰਦਰ ਹੀ ਦੱਬਕੇ ਰਹਿ ਗਿਆ। ਪਰ ਇਕ ਗੱਲ ਦਾ ਸ਼ੁਕਰ ਕਰਦਾ ਹਾਂ। ਇਸ ਇਸ਼ਕੇ ਦੀ ਮਾਰ ਵਿਚ ਮੈਂ ਕੋਈ ਨਸ਼ੇੜੀ ਨਹੀਂ ਬਣਿਆਂ। ਬਲਕਿ ਇਕ ਸ਼ਾਇਰ ਬਣ ਗਿਆ ਹਾਂ। ਏਹੀ ਕਾਰਨ ਸੀ ‘ਕਿ ਹੋਲੀ – ਹੋਲੀ ਮੈਂ ਆਪਣੇ ਦੋਸਤਾਂ ਤੇ ਮੰਮੀ – ਪਾਪਾ ਤੋਂ ਮੰਨ ਹੀ ਮੰਨ ਦੂਰ  ਹੁੰਦਾ ਹੋ ਗਿਆ।
ਜਿਸ ਦਿਨ ਤੁਸੀਂ ਮੈਂਨੂੰ ਪੁੱਛ ਰਹੇ ਸੀ, ਨਾ । ਕਿ ਅੱਜ ਬਹੁਤ ਖੁਸ਼ ਹੈਂ। ਕਿ ਗੱਲ ਹੈ। ਉਸ ਰਾਤ ਮੈਂਨੂੰ ਇਕ ਸੁਪਨਾ ਆਇਆ ਸੀ। ਜਿਸ ਵਿਚ ਉਹ ਮੇਰੀ ਮਹਿਬੂਬਾ ਮੇਰੇ ਸੁਪਨੇ ਵਿਚ ਆਈ ਸੀ। ਤੇ ਮੈਂਨੂੰ ਕਹਿੰਦੀ ਸੀ। ਕਿ ਮੈਂ ਜਲਦੀ ਹੀ ਤੇਰੇ ਕੋਲ ਆਵਾਂਗੀ।
ਬਸ ਵੀਰੇ ਮੇਰੀ ਤਾਂ ਏਹੀ ਕਹਾਣੀ ਹੈ।”

ਮਾਹੀ ਦੀ ਦੁਖੀ ਪ੍ਰੇਮ ਕਹਾਣੀ ਸੁਣਕੇ, ਮੈਂਨੂੰ ਵੀ ਮਾਹੀ ਤੇ ਬੜਾ ਤਰਸ ਆਇਆ। ਪਰ ਮੇਰਾ ਤੇ ਆਪਦਾ ਦਿਲ ਟੁੱਟਿਆ ਹੋਇਆ ਸੀ।
ਮੈਂ ਉਸੀ ਦਿਨ ਸ਼ਾਮ ਦੇ ਵੇਲੇ ਘਰ ਤੋਂ ਥੋੜ੍ਹੀ ਦੂਰ ਇਕ ਪਾਰਕ ਵਿਚ ਜਾ ਬੈਠ  ਗਿਆ। ਰਾਤ ਘਰ 9:30 ਵਜ਼ੇ ਵਾਪਿਸ ਆਇਆ, ਤੇ ਥੋੜ੍ਹੀ ਬਹੁਤ ਰੋਟੀ ਖਾਕੇ ਸੌਂ… ਗਿਆ। ਸਵੇਰੇ ਉਠਿਆਂ ਤਾਂ ਮੇਰੀ ਖੱਬੀ ਬਾਂਹ ਵਿਚ ਮੋਡੇ ਤੋਂ ਲੈਕੇ ਗੁੱਟ ਤੱਕ ਬਹੁਤ ਦਰਦ ਹੋ ਰਹੀ ਸੀ। ਕਿਵੇਂ ਨਾ ਕਿਵੇਂ ਇਸ ਦਰਦ ਨੂੰ ਬਰਦਾਸ਼ਤ ਕਰਕੇ ਮੈਂ ਆਪਣੇ ਸੈੰਟਰ  ਚਲਾ ਗਿਆ।
ਪਰ ਦਰਦ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਸੀ। ਮੈਂ ਘਰ ਆਕੇ ਮਾਹੀ ਨੂੰ ਨਾਲ ਲੈਕੇ ਆਰਮੀ ਹਸਪਤਾਲ (M. H. HOSPITAL) ਜਾ ਡਾ: ਮੈਡਮ ਨੂੰ ਵੀ ਦਿਖਾਇਆ ਉਹਨਾਂ ਮੈਂਨੂੰ ਇਕ ਮੱਲਮ ਤੇ ਕੁਝ ਦਵਾਈ  ਦਿੱਤੀ । ਮੈਂ ਮੱਲਮ ਵੀ ਵਰਤੀ ਦਵਾਈ ਵੀ ਖਾਦੀ। ਪਰ ਕੋਈ ਫਰਕ ਨਾ ਪਿਆ। ਏਦਾਂ ਕਰਦੇ – ਕਰਦੇ ਤਿੰਨ ਦਿਨ ਨਿਕਲ ਗਏ। ਹੁਣ ਮੇਰੀਆਂ ਦੋਨਾਂ ਬਾਹਾਂ ਵਿਚ ਬਹੁਤ ਦਰਦ ਨਿਕਲਣ ਲੱਗ ਗਈ। ਸੈੰਟਰ ਤੋਂ ਆਉਂਦੇ ਵਖਤ ਮੇਰੇ ਦਿਮਾਗ ਵਿਚ ਟਨ – ੩ ਦੀ ਆਵਾਜ਼ ਆਉਣ ਲੱਗੀ। ਮੈ ਸੜਕ ਦੇ ਇਕ ਪਾਸੇ ਖੜਾ ਸੀ। ਮੇਰੇ ਕੰਨਾਂ ਵਿਚ ਇਕ ਆਵਾਜ਼ ਗੁੰਝੀ, ਗੱਡੀ ਦੇ ਥੱਲੇ ਆਜਾ…. ੩
ਮੇਰਾ ਸਿਰ ਚੱਕਰਾਉੰਣ ਲੱਗ ਗਿਆ। ਮੈਂ ਇਕ ਦਮ ਇਕ ਆਟੋ ਨੂੰ ਹੱਥ ਦਿੱਤਾ। ਤੇ ਘਰ ਆ ਗਿਆ। ਬਿਨਾਂ ਕੁਝ ਖਾਦੇ – ਪੀਤੇ ਮੈਂ ਸੌਂ ਗਿਆ।
ਮਾਸੀ ਜੀ… ਨੇ ਪੁੱਛਿਆ।
” ਕਿ ਗੱਲ ਸ਼ਿਵੇ ਠੀਕ ਤਾਂ ਹੈ ਨਾ।”
ਮੈਂ ਕਿਹਾ ।
” ਹਾਂਜੀ ਮਾਸੀ ਜੀ, ਬਸ ਥੱਕ ਗਿਆ ਹਾਂ। ਕੁਝ ਦੇਰ ਆਰਾਮ ਕਰਲਾ ਫੇਰ ਰੋਟੀ ਖਾਂਦਾ ਹਾਂ।”
ਮਾਸੀ ਜੀ, ਮੇਰੀ ਗੱਲ ਸੁਣਕੇ ਮੇਰੇ ਸਿਰ ਉਤੇ ਹੱਥ ਫੇਰਕੇ ਚਲੇ ਗਏ।
ਸ਼ਾਮ ਦੇ ਵੇਲੇ ਮੈਂ ਉਠਿਆ, ਨਹਾ- ਧੋ ‘ਕੇ ਮੈਂ ਰਾਤ ਦੀ ਥੋੜ੍ਹੀ ਬਹੁਤ ਰੋਟੀ ਖਾਕੇ ਸੌਂ ਗਿਆ। ਰਾਤ ਨੂੰ ਸਾਉੰਦੇ ਸਮੇਂ, ਮੈਂਨੂੰ ਇਕ ਅਜੀਬ ਜਿਹਾ ਸੁਪਨਾ ਆਇਆ। ਸੁਪਨੇ ਵਿਚ, ਇਕ ਬਹੁਤ ਖੂਬਸੂਰਤ ਬਲਾ, ਮੇਰੇ ਸਾਹਮਣੇ ਸੀ। ਸਫ਼ੇਦ, ਰੰਗ ਦੇ ਉਸਨੇ ਕੱਪੜੇ ਪਾਏ ਸੀ। ਉਸਨੂੰ ਮੈਂ ਦੇਖਦਾ ਹੀ ਜਾ ਰਿਹਾ ਸੀ। ਫਿਰ ਉਸਨੇ ਮੈਂਨੂੰ ਹੱਥ ਨਾਲ ਇਸ਼ਾਰਾ ਕੀਤਾ। ਮੈਂ ਉਸਦੇ ਪਿੱਛੇ ਤੁਰਨ ਲੱਗਾ, ਉਹ ਅੱਗੇ ਤੁਰਨ ਲੱਗੀ। ਫਿਰ ਥੋੜ੍ਹੀ ਜਿਹੀ ਦੂਰ ਜਾਕੇ। ਇਕ ਖੂਹ ਕੋਲ ਰੁਕ ਗਈ। ਉਸਨੇ ਮੇਰੇ ਵਲ ਦੇਖਕੇ ਖੂਹ ਵਿਚ ਛਾਲ ਮਾਰ ਦਿੱਤੀ। ਉਸਨੂੰ ਬਚਾਉਣ ਲਈ ਮੈਂ ਵੀ ਉਸਦੇ ਪਿੱਛੇ ਹੀ ਛਾਲ ਮਾਰ ਦਿੱਤੀ। ਅਚਾਨਕ  ਮੇਰੀ ਅੱਖ ਖੁੱਲੀ, ‘ਤੇ ਪਤਾ ਲੱਗਾ ਇਹ ਇਕ ਸੁਪਨਾ ਸੀ। ਡਰ ਦੇ ਕਾਰਨ ਮੇਰਾ ਪੂਰਾ ਸ਼ਰੀਰ ਪਸੀਨੇ ਨਾਲ ਭਿੱਝ ਗਿਆ ਸੀ। ਮੈਂ ਕੁਝ ਦੇਰ ਉੱਠਕੇ ਬੈਠਾ ਰਿਹਾ ਫਿਰ ਪਾਣੀ ਪੀਕੇ ਸੌਂ ਗਿਆ।

ਅਗਲੀ ਸਵੇਰ…..

ਅੱਜ ਮੇਰੀਆਂ ਅੱਖਾਂ ਸਾਹਮਣੇ ਧੁੰਦਲਾ ਜਿਆ ਨਜ਼ਰ ਆ ਰਿਹਾ ਸੀ।
ਅੱਜ ਚੌਥਾ ਦਿਨ ਸੀ। ਅੱਜ ਮੇਰੇ ਪੂਰੇ ਸ਼ਰੀਰ ਵਿਚੋ ਦਰਦ ਨਿਕਲ ਰਹੀ ਸੀ। ਮੈਂਨੂੰ ਏਦਾਂ ਮਹਿਸੂਸ ਹੋ ਰਿਹਾ ਸੀ। ਜਿਵੇਂ ਮੇਰੇ ਵਿਚ ਕੋਈ ਹੋਰ ਵੀ ਹੋਵੇ, ਮੈਂਨੂੰ ਮੇਰੇ ਅੰਦਰ ਕਿਸੇ ਹੋਰ ਚੀਜ਼ ਦੇ ਹੋਣ ਦਾ ਅਹਿਸਾਸ ਹੋ ਰਿਹਾ ਸੀ।
ਇਕ ਦਮ ਮੈਂਨੂੰ ਏਦਾਂ ਹੋਇਆ, ਜਿਵੇਂ ਕੋਈ ਮੇਰੇ ਬਾਲ ਭੂੱਟਦਾ ਪਿਆ ਹੈ। ਮੇਰੇ ਸ਼ਰੀਰ ਦੀ ਦਰਦ ਬਹੁਤ ਤੇਜ਼ ਹੋ ਗਈ। ਮੈਂ ਉੱਚੀ – ਉੱਚੀ ਰੋਣ ਲੱਗਾ।
ਮਾਸੀ – ਮਸਾੜ, ਮਾਹੀ ਮੇਰੀ ਆਵਾਜ਼ ਸੁਣਕੇ ਭੱਜੇ ਆਏ।
ਮੈਂਨੂੰ ਪੁੱਛਣ ਲੱਗੇ ਕਿ ਹੋਇਆ ਸ਼ਿਵੇ ਤੈੰਨੂੰ….?
ਮੈਂ ਕਿਹਾ – “ਪਤਾ ਨਹੀਂ ਕੋਈ ਮੇਰੇ ਬਾਲ ਪੁੱਟੀ ਜਾਂਦਾ ਹੈ। ਮੇਰੇ ਸ਼ਰੀਰ ਵਿਚੋ ਬਹੁਤ ਦਰਦ ਨਿਕਲ ਰਹੀ ਹੈ।”
ਮੇਰੇ ਮਾਸੜ ਜੀ ਅੰਮ੍ਰਿਤ ਧਾਰੀ, ਸਿੰਘ ਸੀ । ਉਹ ਮੈਂਨੂੰ ਦੇਖਕੇ ਮੇਰੀ ਤਕਲੀਫ ਸਮਝ ਗਏ ਸੀ। ਉਹਨਾਂ ਮੇਰੇ ਕੋਲ ਬੈਠਕੇ ਬਾਣੀ ਪੜਣੀ ਸ਼ੁਰੂ ਕੀਤੀ। ਜਿਸਦੇ ਨਾਲ ਮੈਂ ਕੁਝ ਸ਼ਾਂਤ ਹੋਇਆ। ਤੇ ਮੇਰੇ ਸ਼ਰੀਰ ਵਿੱਚ ਕੁਝ ਠੰਡ ਮਹਿਸੂਸ ਹੋਈ। ਹੁਣ ਮੈਂ ਕੁਝ ਠੀਕ ਮਹਿਸੂਸ ਕਰ ਰਿਹਾ ਸੀ।  ਪਰ ਮਾਸੜ ਜੀ ਨੂੰ  ਕਿਸੇ ਬਹੁਤ  ਜਰੂਰੀ ਕੰਮ ਲਈ ਜਾਣਾ ਸੀ। ਉਹਨਾਂ ਦੇ ਜਾਣ ਤੋਂ  ਥੋੜ੍ਹੀ  ਕੁ ਦੇਰ ਬਾਅਦ ਮੇਰਾ ਫਿਰ ਉਹੀ ਹਾਲ ਹੋ ਗਿਆ । ਮਾਸੀ ਜੀ ਨੇ ਪਿੰਡ ਫੋਨ ਕਰ ਬਾਪੂ ਜੀ ਨੂੰ ਬੁਲਾਇਆ। ਬਾਪੂ ਜੀ ਅੰਮ੍ਰਿਤਸਰ ਆ ਗਏ। ਮਾਸੀ ਜੀ ਨੇ ਉਹਨਾਂ ਨੂੰ ਮੇਰੀ ਇਸ ਤਕਲੀਫ ਬਾਰੇ ਦੱਸਿਆ, ਕਿ ਸ਼ਿਵੇ ਨੂੰ ਲੱਗਦਾ ਬਾਰੀ ਹਵਾ, ਹੋਗੀ ਹੈ। ਇਸ ਨੂੰ ਕਿਸੇ ਸਿਆਣੇ ਨੂੰ ਦਿਖਾਉਣਾ ਪਵੇਗਾ।
ਮੇਰੇ ਬਾਪੂ ਜੀ, ਰਿਟਾਇਰਡ ਫੌਜੀ ਸੀ। ਉਹ ਇਹਨਾਂ ਗੱਲਾਂ ਉਤੇ ਯਕੀਨ ਨਹੀਂ ਕਰਦੇ ਸੀ।  ਉਹ ਮੈਂਨੂੰ ਕਿਸੇ ਚੰਗੇ ਡਾ: ਕੋਲ ਲੈ ਗਏ।
ਪਰ ਮੇਰੀ ਤਕਲੀਫ ਡਾ: ਦੀ ਡਿਗਰੀ ਤੋਂ ਬਾਹਰ ਸੀ।
ਮੈਂਨੂੰ ਕੋਈ ਫਰਕ ਨਾ ਪਿਆ। ਫਿਰ ਉਹ ਮੈਂਨੂੰ ਆਪਣੇ ਨਾਲ ਪਿੰਡ ਲੈ ਗਏ। ਮੇਰੀ ਤਕਲੀਫ ਦੇਖਕੇ ਮੇਰੀ ਮਾਂ ਦੀਆਂ ਅੱਖਾਂ ਵਿੱਚੋ ਹੰਝੂ ਨਿਕਲਣ ਲੱਗੇ। ਮੇਰੀਆਂ ਚੀਕਾਂ, ਤੇ ਆਹਾਂ ਸੁਣਕੇ ਮੇਰੇ ਸਾਰੇ ਚਾਚੇ, ਤਾਏ ਇਕੱਠੇ ਹੋ ਗਏ। ਫਿਰ ਵਿਚੋ ਕਿਸੇ ਨੇ ਕਿਹਾ।
” ਪੱਟੀ ਕੋਲ ਇਕ ਪਿੰਡ ਹੈ, ਜਿਥੇ ਇਕ ਫਕੀਰ ਬਾਬਾ ਰਹਿੰਦਾ ਹੈ। ਇਸਨੂੰ ਉਹਨਾਂ ਕੋਲ ਲੈ ਜਾਓ।”

ਮੇਰੇ ਬਾਪੂ ਜੀ, ਤੇ ਮਾਸੜ ਜੀ ਨੇ ਮੈਂਨੂੰ ਗੱਡੀ ਵਿਚ ਬਿਠਾਣਾ ਚਾਹਿਆ। ਪਰ ਮੈਂ ਕਿਸੇ ਦੇ ਕਾਬੂ ਨਾ ਆਇਆ। ਕਾਫੀ ਕੋਸ਼ਿਸ਼, ਤੇ ਯਤਨ ਕਰਨ ਦੇ ਬਾਅਦ ਮੈਂਨੂੰ ਗੱਡੀ ਵਿਚ ਬਿਠਾਇਆ ਗਿਆ।
ਬਾਪੂ ਜੀ, ਹੁਣੀ ਇਕ ਘੰਟੇ ਅੰਦਰ ਮੈਂਨੂੰ, ਫਕੀਰ ਬਾਬਾ ਜੀ ਕੋਲ ਲੈ ਆਏ। ਬਾਬਾ ਜੀ ਨੇ ਮੇਰੇ ਵੱਲ ਦੇਖਿਆ। ਤੇ ਕਿਹਾ।
” ਬੋਲ ਕੌਣ ਹੈ ਤੂੰ….ਕੀ ਨਾਮ ਹੈ ਤੇਰਾ.. ਕਿੱਥੋਂ ਹੈਂ ਤੂੰ… ?
ਮੇਰੇ ਵਿਚੋ ਆਵਾਜ਼ ਆਈ।
” ਮੈਂ ਨਹੀਂ ਜਾਣਾ…..੩”
ਬਾਪੂ ਜੀ, ਮਾਸੜ ਜੀ ਤੇ ਹੋਰ ਲੋਕ ਦੇਖਕੇ ਹੈਰਾਨ ਹੋ ਗਏ। ਕਿਉਂਕਿ ਆਵਾਜ਼ ਮੇਰੀ ਨਹੀਂ ਸੀ। ਕਿਸੇ ਕੁੜੀ ਦੀ ਸੀ।
ਬਾਬਾ ਜੀ, ਨੇ ਮੇਰੇ ਲੱਕ ਵਿਚ ਤਿੰਨ ਵਾਰ ਚਿੰਮਟੇ ਮਾਰੇ, ਤੇ ਫਿਰ ਪੁੱਛਿਆ ।
” ਬੋਲ ਕੌਣ ਹੈ ਤੂੰ….ਕੀ ਨਾਮ ਹੈ ਤੇਰਾ.. ਕਿੱਥੋਂ ਹੈਂ ਤੂੰ… ?… ੩
ਫਿਰ ਉਸਨੇ ਕਿਹਾ।
” ਮੈਂ ਕਾਰ ਐਕਸੀਡੈਂਟ ਵਿੱਚ ਮਾਰੀਂ ਹਾਂ, ਸ਼ਾਮ ਦੇ ਵੇਲੇ ਇਹ ਪਾਰਕ ਵਿਚ ਆਕੇ ਬੈਠਾ ਸੀ। ਇਸਨੇ ਬਹੁਤ ਮਹਿਕ ਵਾਲਾ ਸੈਂਟ ਲਗਾਇਆ ਸੀ। ਜਿਸਦੀ ਮਹਿਕ ਕਰਨ ਮੈਂ ਇਸ ਤੇ ਕਾਬੂ ਪਾ ਲਿਆ। ”
ਬਾਬਾ ਜੀ, ਨੇ ਕਿਹਾ।
” ਠੀਕ ਹੈ, ਪਰ ਹੁਣ ਤੈਨੂੰ ਇਸਦਾ ਸ਼ਰੀਰ ਛੱਡਣਾ ਹੋਵੇਗਾ।”
ਮੇਰੇ ਲੱਕ ਵਿਚ ਦੁਬਾਰਾ  ਚਿਮਟੇ ਮਾਰ,  ਬਾਬਾ ਜੀ, ਨੇ  ਜਾਣ ਲਈ ਕਿਹਾ। ਪਰ ਉਹ ਰੂਹ ਨਾ ਮੰਨੀ। ਫਿਰ ਬਾਬਾ ਜੀ, ਨੇ ਹੱਥ ਵਿਚ ਰਾਖ ਲੈਕੇ ਜ਼ੋਰ ਨਾਲ ਮੇਰੇ ਮੱਥੇ ਤੇ ਚਪੇੜ ਮਾਰੀਂ, ਮੈਂਨੂੰ ਏਦਾਂ ਮਹਿਸੂਸ ਹੋਇਆ। ਜਿਵੇਂ ਕਿਸੇ ਨੇ ਤਿੱਖੀ ਤਲਵਾਰ ਮੇਰੇ ਸ਼ਰੀਰ ਦੇ ਆਰ – ਪਾਰ ਕਰਤੀ ਹੋਵੇ। ਮੈਂ ਬਾਬਾ ਜੀ, ਦੇ ਦੇਖ ਦਿਆਂ  ਦੇਖ ਦਿਆਂ ਹੀ  ਚੰਗਾ ਭਲਾ ਹੋ ਗਿਆ।
ਬਾਬਾ ਜੀ, ਨੇ ਮੈਂਨੂੰ ਉਸ ਰੂਹ ਕੋਲੋ ਆਜਾਦੀ ਦਵਾ ਦਿੱਤੀ।
ਮੈਂ ਤੇ ਮੇਰੇ ਪਰਿਵਾਰ ਨੇ ਬਾਬਾ ਜੀ ਦਾ ਬਹੁਤ ਸ਼ੁਕਰੀਆ ਕੀਤਾ। ਤੇ ਅਸੀਂ ਵਾਪਿਸ ਆਪਣੇ ਘਰ ਆ ਗਏ।
ਕੁਝ ਦਿਨਾਂ ਬਾਅਦ, ਮੈਂ ਫਿਰ ਅੰਮ੍ਰਿਤਸਰ ਚਲਾ ਆਇਆ, ਕਿਉਂਕਿ ਮੇਰਾ ਕੋਰਸ ਹਲੇ ਰਹਿੰਦਾ ਸੀ।
ਮੈਂਨੂੰ ਠੀਕ – ਠਾਕ ਦੇਖਕੇ ਮਾਹੀ ਬਹੁਤ ਖੁਸ਼ ਹੋਇਆ।
ਫਿਰ ਮੈਂਨੂੰ ਮਾਹੀ ਪੁੱਛਣ ਲੱਗਾ।
“ਵੀਰੇ ਹੁਣ ਤੁਸੀਂ ਠੀਕ ਹੋ ਨਾ।”
ਮੈਂ ਕਿਹਾ।
“ਹਾਂ ਮਾਹੀ ਹੁਣ ਮੈਂ ਬਿਲਕੁਲ ਠੀਕ ਹਾਂ।”
ਮਾਹੀ ਨੇ ਫਿਰ ਪੁੱਛਿਆ।
“ਵੀਰੇ ਹੋਇਆ ਕਿ ਸੀ ਤੁਹਾਨੂੰ… ਹੁੰਦਾ ਕਿ ਸੀ ?
ਮੈਂ ਕਿਹਾ।
” ਮਾਹੀ ਤੈਂਨੂੰ ਪਤਾ ਹੈ, ਪਹਿਲਾਂ ਤਾਂ ਦਰਦ ਹੁੰਦੀ ਰਹੀ, ਫਿਰ ਏਦਾਂ ਹੁੰਦਾ ਸੀ। ਕਿ ਮੈਂ ਆਤਮ ਹੱਤਿਆ ਕਰਲਾ। ਮੇਰੇ ਕੰਨਾਂ ਵਿਚ ਇਕ ਆਵਾਜ਼ ਗੂੰਝਦੀ ਸੀ। ਫਿਰ ਇਕ ਰਾਤ ਮੇਰੇ ਸੁਪਨੇ ਵਿਚ ਇਕ ਕੁੜੀ ਆਈ, ਬਹੁਤ ਖੂਬਸੂਰਤ, ਗੌਰੀ ਚਿੱਟੀ, ਅੱਖਾਂ ਵੀ ਬਹੁਤ ਸੋਹਣੀਆਂ, ਤੇ ਉੱਚਾ ਲੰਮਾ ਕੱਦ, ਬਸ ਉਹ ਸੁਪਨਾ ਆਉਣ ਦੀ ਦੇਰ ਸਵੇਰ ਨੂੰ ਮੇਰਾ ਕੀ ਹਾਲ ਸੀ। ਤੈੰਨੂੰ ਪਤਾ ਹੀ ਆ…..। ”

ਮਾਹੀ ਨੇ ਕਿਹਾ।
” ਹਾਂ ਵੀਰੇ ਉਹ ਤੇ ਹੈ। ਫਿਰ ਕਿਵੇਂ ਠੀਕ ਹੋਏ ਕੀ ਕੀਤਾ। ਕਿੱਥੇ ਗਏ ਸੀ….?
ਮਾਹੀ ਨੇ ਮੇਰੇ ਉਤੇ ਸਵਾਲਾਂ ਦੀ ਬੋਛਾੜ ਕਰ ਦਿੱਤੀ । ਫਿਰ ਓਥੇ ਜੋ ਕੁਝ ਹੋਇਆ। ਮੈਂ ਮਾਹੀ ਨੂੰ ਪੂਰਾ ਵਿਸਥਾਰ ਨਾਲ ਦੱਸਿਆ। ਕਿ ਉਹ ਇਕ ਕੁੜੀ ਦੀ ਰੂਹ ਸੀ। ਜੋ ਕਿ ਕਾਰ ਐਕਸੀਡੈਂਟ ਵਿਚ ਮਰੀ ਸੀ।
ਉਹ ਮੈਂਨੂੰ ਆਪਣੇ ਘਰ ਤੋਂ ਥੋੜ੍ਹੀ ਦੂਰ ਜਿਹੜਾ ਪਾਰਕ ਹੈ। ਓਥੋੰ ਚਿਮੰੜੀ ਸੀ। ਮੇਰੀ ਇਹ ਗੱਲ ਸੁਣਕੇ, ਮਾਹੀ ਸੂੰਨ  ਪੈ ਗਿਆ।
ਉਸਨੇ ਜਲਦੀ ਨਾਲ ਆਪਣੀ ਅਲਮਾਰੀ ਖੋਲੀ, ਤੇ ਇਕ ਅਖ਼ਬਾਰ ਕੱਢਕੇ ਲੈ ਆਇਆ। ਉਸ ਵਿਚ ਇਕ ਤਸਵੀਰ ਸੀ। ਜੋ ਮੈਂਨੂੰ ਦਿਖਾਉਣ ਲੱਗਾ। ਤੇ ਕਹਿਣ ਲੱਗਾ।
“ਦੇਖੋ ਵੀਰੇ ਉਹ ਕੁੜੀ ਏਹੋ ਜਿਹੀ ਸੀ।”
ਮੈਂ ਮਾਹੀ ਦੇ ਹੱਥੋੰ ਅਖ਼ਬਾਰ ਫੜੀ, ਤੇ ਤਸਵੀਰ ਨੂੰ ਚੰਗੀ ਤਰ੍ਹਾਂ ਦੇਖਣ ਲੱਗਾ। ਤੇ ਮੈਂ ਇਕ  ਦਮ ਕਿਹਾ।
“ਹਾਂ ਮਾਹੀ ਉਹ ਕੁੜੀ ਹੂਬ – ਹੂ ਏਦਾਂ ਦੀ ਹੀ ਸੀ।”
ਮੇਰੀ ਏਨੀ ਗੱਲ ਸੁਣਕੇ ਮਾਹੀ ਸਿਰ ਵਿਚ ਹੱਥ ਮਾਰ – ਮਾਰ ਕੇ ਰੋਣ ਲੱਗਾ।
ਤੇ ਕਹਿਣ ਲੱਗਾ।
“ਇਹ ਉਹੀ ਕੁੜੀ ਸੀ  ਵੀਰੇ ਜਿਸਦੇ ਬਾਰੇ ਮੈਂ ਤੁਹਾਨੂੰ ਦੱਸਿਆ ਸੀ।” ਉਹ ਮੈਂਨੂੰ ਮਿਲਣ ਆਈ ਸੀ। ਉਸਨੇ ਸੁਪਨੇ ਵਿਚ ਕਿਹਾ ਵੀ ਸੀ ਮੈਂਨੂੰ। ”
ਫਿਰ ਮਾਹੀ ਰੂਮ ਵਿਚ ਪਈਆਂ ਚੀਜ਼ਾਂ ਨੁੂੰ ਏਧਰ – ਓਧਰ ਸੁਟਣ ਲੱਗਾ। ਸ਼ੋਰ – ਸ਼ਰਾਬਾ ਸੁਣਕੇ ਮਾਸੀ – ਮਾਸੜ ਜੀ ਆ ਗਏ।
ਅਸੀਂ ਉਸਨੂੰ ਬਹੁਤ ਸਮਝਿਆ ਪਰ ਉਸਨੇ ਇਕ ਨਾ ਮੰਨੀ। ਤੇ  ਰੂਮ ਵਿਚੋ ਬਾਹਰ ਜਾ ਹਾਲ ਵਿਚ ਬੈਠ ਗਿਆ।
ਮੈਂ, ਤੇ ਮਾਸੀ ਜੀ ਉਸਦੇ ਰੂਮ ਦੀ ਸਫ਼ਾਈ ਕਰਨ ਲੱਗ ਗਏ। ਸਫਾਈ ਕਰਦੇ ਸਮੇਂ ਮੈਂਨੂੰ ਇਕ ਕਾਗਜ਼ ਮਿਲਿਆ ਜਿਸ ਵਿਚ ਮਾਹੀ ਨੇ ਇਕ ਕਵਿਤਾ ਲਿਖੀ ਸੀ। ਉਸਦੇ ਬੋਲ ਕੁਝ ਏਦਾਂ ਸੀ।

ਹੋ… ਰੰਗ ਗੋਰਾ, ਦੁੱਧ ਵਰਗਾ,
‘ਤੇ ਤੱਕਨੀ  ਕਰਾਰੀ ਲੱਗਦੀ ਏ,

ਹੋ…ਬੁੱਲ ਗੁਲਾਬੀ ਰੰਗ ਵਰਗੇ,
ਜਿਨੂੰ ਦੇਖਕੇ ਪਿਆਸ ਜਿਹੀ ਲੱਗਦੀ ਏ,

ਹੋ… ਅੱਖਾਂ ਦੇਖਾਂ ਜਿਵੇਂ, ਤਾਰੇ ਟਿਮ – ਟਿਮ ਕਰਦੇ,
ਅੱਖਾਂ ਵਿਚੋ ਖੁਮਾਰੀ ਚੱੜਦੀ ਏ,

ਹੋ…. ਉੱਚਾ ਕੱਦ ਕਿਸੇ ਮਿਨਾਰ ਦੇ ਵਰਗਾ,
ਜੇ ਕੋਲ ਹੋਵਾਂ ਤੇ ਅੱਗ ਜਿਹੀ ਲੱਗਦੀ ਏ,

ਸ਼ਾਮ ਦੇ ਵੇਲੇ ਮਾਹੀ ਸਾਨੂੰ ਘਰ ਵਿਚ ਕੀਤੇ ਨਾ ਮਿਲਿਆ। ਮੈਂ ਮਾਹੀ ਨੂੰ ਲੱਭਦਾ – ਲੱਭਦਾ ਉਸੇ ਹੀ ਪਾਰਕ ਵਿਚ ਆ ਪਹੁੰਚਿਆ। ਤੇ ਮੈਂ ਦੇਖਿਆ ਕਿ ਮਾਹੀ ਇਕ ਪਾਸੇ ਇਕ ਬੈਂਚ ਉਤੇ ਬੈਠਾਂ ਹੈ…..।
ਉਸਦੇ ਹੱਥ ਵਿਚ ਕੁਝ  ਪੰਨੇ ਹੈ। ਮੈਂ ਉਸਨੂੰ ਮਨਾ ਕੇ ਘਰ ਲੈ ਆਇਆ। ਪਰ ਉਹ ਹੁਣ ਹਰ ਸ਼ਾਮ ਨੂੰ ਉਸੀ ਪਾਰਕ ਵਿਚ ਜਾ ਬੈਠ ਦਾ ਹੈ। ਤੇ ਕੁਝ ਨਾ ਕੁਝ ਲਿਖਣ ਲੱਗਦਾ ਹੈ। ਤੇ ਫਿਰ ਉਸਨੂੰ ਬੋਲਣ ਲੱਗਦਾ। ਮੈਂਨੂੰ ਲੱਗਦਾ, ਸ਼ਾਇਦ ਉਹ ਆਪਣੀਆਂ ਕਵਿਤਾਵਾਂ ਆਪਣੀ ਉਹ ਮਹਿਬੂਬਾ ਨੂੰ ਸੁਣਾਉਂਦਾ ਹੈ। ਉਹ ਇਸ਼ਕ ਦੀ ਆਵਾਜ਼ ਉਸ ਰੂਹ ਤੱਕ ਪਹੁੰਚਾਉੰਣਾ ਚਾਹੁੰਦਾ ਹੈ। ਜਿਸਨੂੰ ਉਹ ਜਿਉਂਦੇ ਜੀਅ ਪਾ ਨਾ ਸਕਿਆ। ਕੱਲ ਉਹ ਇਕ ਕਵਿਤਾ ਬੋਲ ਰਿਹਾ ਸੀ। ਸ਼ਾਇਦ ਉਹ ਆਪਣੇ ਰੂਹੀ ਇਸ਼ਕ ਨੂੰ ਕੁਝ ਕਹਿ ਰਿਹਾ ਹੋਵੇ। ਉਸਦੇ ਬੋਲ ਕੁਝ ਇਸ ਤਰਾਂ ਸੀ ।

ਗ਼ਮ ਲਿਖ ਕਾਗਜ਼ ਵਿਚ ਪਰੋਈ ਜਾਂਦਾ ਹਾਂ,
ਰੂਹੀ ਇਸ਼ਕ ਨੂੰ, ਮੈਂ ਰੋਈ ਜਾਂਦਾ ਹਾਂ ,
ਕੋਈ ਦੇਵੋ ਸੁਨੇਹਾ ਮੇਰੇ ਸੱਜਣਾਂ ਨੂੰ,
ਮੈਂ  ਅੱਖਰ ਬਣ ਮੋਈ ਜਾਂਦਾ ਹਾਂ…..।

ਤਾਰਿਆਂ ਨਾਲ ਕਰਦਾ ਗੱਲਾਂ,
‘ਤੇ ਪੁੱਛਦਾ ਤੇਰਾ ਪਤਾ,
‘ਤੇ ਰੋਈ ਜਾਂਦਾ ਹਾਂ,
ਬੰਦ ਦਰਵਾਜ਼ੇ ਖੜਕਣ ਹਵਾ ਨਾਲ,
ਮੈਂ ਖੁੱਲ੍ਹੀਆਂ ਬਾਰੀਆਂ ਨੂੰ ਢੋਈ ਜਾਂਦਾ ਹਾਂ…… ।

ਬਾਰਿਸ਼ ਵਿਚ ਕੰਣੀਆਂ ਕਿਣ – ਮਿਣ ਕਰਦੀਆਂ,
ਮੈਂ ਬਾਰਿਸ਼ ਦੇ ਪਾਣੀ ਨਾਲ ਜ਼ਖਮਾਂ ਨੂੰ ਧੋਈ ਜਾਂਦਾ ਹਾਂ,
ਸਾਗਰ ਤੋਂ ਡੁੰਗਾ ਜੇ ਕਰਨਾ ਹੈ, ਇਸ਼ਕ,
ਮੈਂ ਮਾਹੀ ਨੂੰ ਜੱਫੀ ਪਾ ਰੋਈ ਜਾਂਦਾ ਹਾਂ,
ਗ਼ਮ ਲਿਖ ਕਾਗਜ਼ ਵਿਚ ਪਰੋਈ ਜਾਂਦਾ ਹਾਂ ,
ਰੂਹੀ ਇਸ਼ਕ ਨੂੰ, ਮੈਂ ਰੋਈ ਜਾਂਦਾ ਹਾਂ…..।

***ਸਮਾਪਤ***

ਨੋਟ :- ਵੈਸੇ ਤਾਂ ਇਹ ਕਹਾਣੀ ਨਹੀਂ ਇਕ ਹੱਡਬੀਤੀ ਹੈ ਤੇ ਇਸਦਾ ਸਬੂਤ ਤੇ ਗਵਾਹ ਮੈਂ ਖੁਦ ਆਪ ਹਾਂ,  ਇਸ ਕਹਾਣੀ ਵਿਚ ਜੋ ਪਾਤਰ ਹੈ ਉਹ ਕੋਈ ਹੋਰ ਨਹੀਂ ਸ਼ਿਵੇ ( ਬੌਬੀ ਨਾਗਰਾ ) ਮੇਰੀ ਮਾਸੀ ਜੀ ਦਾ ਬੇਟਾ ਹੈ ਤੇ ਮਾਹੀ ( ਪ੍ਰਿੰਸ ਗਰੇਵਾਲ ) ਯਾਨੀ ਕਿ ਮੈਂ ਹਾਂ । ਜਿਸ ਵਖਤ ਮੇਰੇ ਵੀਰ ਜੀ ਸਾਡੇ ਕੋਲ ਅੰਮ੍ਰਿਤਸਰ ਰਹਿਣ ਲਈ ਆਏ ਸੀ। ਉਸ ਵਖਤ ਮੈਂ ਦੱਸਵੀਂ ਜਮਾਤ ਵਿਚ ਪੜਦਾ ਹੁੰਦਾ ਸੀ। ਕੁਝ ਮਹੀਨੇ ਸਾਡੇ ਕੋਲ ਰਹਿਣ ਦੇ ਬਾਦ ਵੀਰ ਜੀ ਹੁਣਾਂ ਨਾਲ ਅਜੀਭ  ਜਹੀਆਂ ਘਟਨਾ ਹੋਣ ਲੱਗੀਆਂ । ਵੈਸੇ ਤਾਂ ਮੇਰੇ ਮੂੰਹੋਂ ਇਹ ਗੱਲਾਂ ਸੁਣਕੇ ਕਿਸੇ ਨੇ ਮੈਂਨੂੰ ਪਾਗਲ ਹੀ ਕਹਿਣਾ ਹੈ।
ਪਰ ਸੱਚੀ ਗੱਲ ਕਹੀ ਹੈ ਕਿਸੇ ਸਿਆਣੇ ਨੇ ਜਾਂ ਰਾਹ ਪਏ ਤਾਂ ਜਾਣੀਏ ਜਾਂ ਵਾਹ ਪਏ ਤਾਂ ਜਾਣੀਏ। ਜਿੰਨਾ ਉਤੇ ਬੀਤਦੀ ਹੈ ਪਤਾ ਓਨਾਂ ਨੂੰ ਹੁੰਦਾ ਹੈ। ਬਾਕੀਆਂ ਲਈ ਤਾਂ ਮਖੋਲ ਬਣ ਜਾਂਦਾ ਹੈ।
ਇਸ ਹੱਡਬੀਤੀ ਨੂੰ ਮੈਂ ਕਲਮ ਦੀ ਮਦਦ ਨਾਲ ਅਤੇ ਆਪਣੀ ਕਲਪਨਾ ਦੀ ਸ਼ਕਤੀ ਨਾਲ ਇਸਨੂੰ ਇਕ ਕਹਾਣੀ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ।
ਇਸ ਕਹਾਣੀ ਨੂੰ ਲਿਖਣ ਦੇ ਲਈ ਪਹਿਲਾਂ ਮੈਂ ਆਪਣੇ ਵੀਰ ਜੀ ਕੋਲੋ ਇਜ਼ਾਜਤ   ਲਈ ਤੇ ਫਿਰ ਲਿਖਣਾ ਸ਼ੁਰੂ ਕੀਤਾ ਸੀ।
ਇਸ ਕਹਾਣੀ ਨੂੰ ਪੜਨ ਵਾਲੇ ਮੇਰੇ ਹਰ ਭੈਣ – ਭਰਾਵਾਂ ਦਾ ਮੈਂ “ਦਿਲੋਂ ਧੰਨਵਾਦ ਕਰਦਾ ਹਾਂ।”
ਤੇ ਮੇਰੀ ਕਿਸੇ ਵੀ ਕਹਾਣੀ ਦੇ ਲਈ ਮੇਰੇ ਨਾਲ ਰਾਬਤਾ ਕਰਨ ਦੇ ਲਈ ਆਪ ਜੀ ਮੈਂਨੂੰ ( ਵਟਸਐਪ  ਉਤੇ ਮੈਸੇਜ   ਕਰ ਸਕਦੇ ਹੋ) ਜਾਂ (Instagram ਉਤੇ msg ਵੀ ਕਰ ਸਕਦੇ ਹੋ) ਅਤੇ ਮੇਲ ਵੀ ਭੇਜ ਸਕਦੇ ਹੋ। ਕੋਈ ਸ਼ਿਕਾਇਤ ਗਿਲਾ – ਸ਼ਿਕਵਾ ਵੀ ਕਰ ਸਕਦੇ ਹੋ ਅਤੇ ਕੋਈ ਸੁਝਾਵ ਵੀ ਦੇ ਸਕਦੇ ਹੋ। ਆਪ ਜੀ ਦਾ ਛੋਟਾ ਵੀਰ ਹਾਂ ਲਿਖਣ ਲੱਗੇ ਕੋਈ ਗ਼ਲਤੀ ਕਰ ਗਿਆਂ ਹੋਵਾਂ ਤਾਂ ਮੁਆਫ ਕਰਨਾ।
ਵੈਸੇ ਤਾਂ ਮੈਂ ਹੱਡਬੀਤੀ ਜਾਂ ਸੱਚੀ ਘਟਨਾ ਉਤੇ ਲਿਖਣ ਤੋਂ ਬਹੁਤ ਡਰਦਾ ਹਾਂ। ਫਿਰ ਸੋਚਦਾ ਹਾਂ ਮੈਂ ਇਕ ਲਿਖਣ ਵਾਲਾ ਹਾਂ ਫਿਰ ਡਰਨਾ ਕਿਉਂ ?
ਜਿਆਦਾਤਰ ਮੈਂ ਕਾਲਪਨਿਕ ਕਹਾਣੀਆਂ ਲਿਖਣਾ ਹੀ ਪਸੰਦ ਕਰਦਾ ਹਾਂ। ਇਹ ਹੱਡਬੀਤੀ ਪਹਿਲੀ ਵਾਰ ਲਿਖੀ ਹੈ ਪਤਾ ਨਹੀਂ ਆਪ ਜੀ ਨੂੰ ਕਿਵੇਂ ਲੱਗੇ ਪਰ ਉਮੀਦ ਕਰਦਾ ਹਾਂ ਮੇਰੀਆਂ ਪਹਿਲੀਆਂ ਕਹਾਣੀਆਂ ਵਾਂਗੂ ਤੁਸੀਂ ਇਸਨੂੰ ਵੀ ਪਿਆਰ ਦੇਵੋਗੇ।

ਆਪ ਜੀ ਦਾ ਨਿਮਾਣਾ
____ਪ੍ਰਿੰਸ

WhatsApp :- 7986230226
instagram :- @official_prince_grewal
email : grewalp824@gmail.com

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)