More Punjabi Kahaniya  Posts
ਪਿਆਰ ਦਾ ਅਹਿਸਾਸ – ਭਾਗ 1


ਅੱਜ ਤੱਕ ਸਾਡੀ ਸਿਰਫ਼ ਦੋ ਚੀਜ਼ਾਂ ਨੇ ਅੱਖ ਖੋਲ੍ਹੀ ਆ
ਪਹਿਲੀ ਤੇਰੀ ਯਾਦ ਤੇ ਦੂਜਾ ਅਲਾਰਮ….
ਮੈਂ ਤੀਸਰੀ ਕਲਾਸ ਵਿੱਚ ਦਾਖਲਾ ਲਿਆ ਸੀ ਉਸ ਸਕੂਲ ਵਿਚ, ਬਚਪਨ ਦੇ ਦਿਨ ਸੀ ਦੁਨੀਆਂਦਾਰੀ ਦਾ ਬਹੁਤਾ ਪਤਾ ਨਹੀਂ ਸੀ ਪੜ੍ਹਦੇ ਪੜ੍ਹਦੇ 6ਵੀਂ ਕਲਾਸ ਵਿੱਚ ਆ ਗਏ ਹੈਗਾ ਅਜੇ ਵੀ ਬਚਪਨ ਸੀ ਪਰ ਦੁਨੀਆਂਦਾਰੀ ਨੂੰ ਥੋੜ੍ਹਾ-ਬਹੁਤ ਸਮਝਣ ਲੱਗ ਪਏ ਸੀ। ਬਹੁਤੇ ਯਾਰ ਬੇਲੀ ਨਹੀਂ ਸੀ ਮੇਰੇ, ਆਪਣੀ ਮਸਤੀ ਵਿਚ ਮਸਤ ਰਹਿਣ ਵਾਲਾ ਸੀ। ਜਦੋਂ ਮੈਂ ਛੇਵੀਂ ਕਲਾਸ ਵਿੱਚ ਆਇਆ ਮੇਰਾ ਸੈਕਸ਼ਨ ਬਦਲ ਦਿੱਤਾ ਗਿਆ। ਉਸ ਕਲਾਸ ਵਿਚ ਮੇਰੀ ਜਾਣ-ਪਛਾਣ ਵਾਲਾ ਕੋਈ ਨਹੀਂ ਸੀ ਮੈਂ ਬਹੁਤ ਸਹਿਮਿਆ ਹੋਇਆ ਸੀ ਤਾਂ ਅਚਾਨਕ ਪੰਜਾਬੀ ਵਾਲੀ ਮੈਡਮ ਮੈਨੂੰ ਬੁਲਾਉਂਦੀ ਤੇ ਕਵਿਤਾ ਪੜ੍ਹਨ ਨੂੰ ਕਹਿੰਦੀ ਪਹਿਲਾਂ ਤਾਂ ਮੈਂ ਬਹੁਤ ਡਰ ਗਿਆ ਸੀ ਕਿਉਂਕਿ ਉਸ ਕਲਾਸ ਵਿੱਚ ਕੁੜੀਆਂ ਦੀ ਗਿਣਤੀ ਮੁੰਡਿਆਂ ਜਿੰਨੀ ਹੀ ਸੀ ਮੈਂ ਕਵਿਤਾ ਪੜ੍ਹਨੀ ਸ਼ੁਰੂ ਕਰ ਦਿੱਤੀ ਤਾਂ ਅਚਾਨਕ ਮੇਰਾ ਧਿਆਨ ਇਕ ਦਮ ਇਕ ਕੁੜੀ ਵੱਲ ਗਿਆ ਉਸ ਦੇ ਚਿਹਰੇ ਤੇ ਮਾਸੂਮੀਅਤ ਬੱਚੇ ਵਰਗੀ ਸੀ ਉਸ ਨੂੰ ਮੇਕ-ਅੱਪ ਜਾਂ ਫਿਲਟਰ ਲਾਉਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਹੋਣੀ ਕਿਉਂਕਿ ਉਹ ਚੰਗੀ ਹੀ ਐਨੀ ਸੀ ਕੀ ਸੋਹਣਾ ਪਣ ਉਹਦੇ ਮੂਹਰੇ ਬਹੁਤ ਛੋਟਾ ਰਹਿ ਜਾਂਦਾ ਉਸ ਸਮੇਂ ਮੈਂ ਪਹਿਲੀ ਵਾਰ ਉਸ ਨੂੰ ਦੇਖਿਆ ਉਸ ਦਾ ਧਿਆਨ ਮੇਰੇ ਵਲ ਨਹੀਂ ਗਿਆ ਉਹ ਆਪਣੀ ਪੜ੍ਹਾਈ ਵਿੱਚ ਰੁੱਝੀ ਹੋਈ ਸੀ ਕੁਝ ਮਹੀਨਿਆਂ ਤਕ ਉਸਨੂੰ ਦੇਖਦਾ ਰਿਹਾ ਪਰ ਉਸ ਨੂੰ ਕਦੀ ਬੁਲਾਇਆ ਨਹੀਂ ਸੀ ਉਸ ਨਾਲ ਗੱਲ ਕਰਨ ਦੀ ਹਿੰਮਤ ਹੀ ਨਹੀਂ ਸੀ ਪੈਂਦੀ। ਇੱਕ ਵਾਰ ਮੈਂ ਸਕੂਲ ਦਾ ਕੰਮ ਪੂਰਾ ਕਰ ਕੇ ਨਹੀਂ ਗਿਆ ਤਾਂ ਮੈਨੂੰ ਮੈਡਮ ਨੇ ਕਿਸੇ ਕੁੜੀ ਦੀ ਕਾਪੀ ਤੋਂ ਕੰਮ ਕਰਨ ਲਈ ਕਿਹਾ ਮੈਂ ਬਹੁਤ ਖੁਸ਼ ਹੋਇਆ ਕੀ ਅੱਜ ਉਸ ਕੋਲੋਂ ਕਾਪੀ ਲੈ ਲਵਾਂਗਾ ਇਸੇ ਬਹਾਨੇ ਉਸ ਨਾਲ ਬੋਲਚਾਲ ਤਾਂ ਹੋਵੇਗਾ ਮੈਂ ਹੌਲੀ-ਹੌਲੀ ਉਸ ਵੱਲ ਵਧਿਆ ਮੇਰਾ ਦਿਲ ਤਾਂ ਇੰਝ ਧੜਕ ਰਿਹਾ ਸੀ ਜਿਵੇਂ ਕਿਸੇ ਕੁੜੀ ਨੂੰ ਪ੍ਰਪੋਜ਼ ਕਰਨ ਲਈ ਜਾ ਰਿਹਾ ਹੋਵਾਂ ਤਾਂ ਮੇਰੇ ਅਵਾਜ਼ ਦੇਣ ਤੇ ਜਦੋਂ ਉਸ ਨੇ ਪਲਟ ਕੇ ਦੇਖਿਆ ਤਾਂ ਇੱਕ ਪਲ ਮੈਨੂੰ ਏਦਾਂ ਲੱਗਾ ਜਿਵੇਂ ਦੁਨੀਆਂ ਦਾ ਸਵਰਗ ਕਸ਼ਮੀਰ ਮੇਰੇ ਵਿਚ ਸਮਾਂ ਗਿਆ ਹੋਵੇ ਤਾਂ ਅੱਗੋ ਉਸ ਨੇ ਮਿੱਠੀ ਜਿਹੀ ਆਵਾਜ਼ ਵਿੱਚ ਮੈਨੂੰ ਕਾਪੀ ਦੇਣ ਤੋਂ ਇਨਕਾਰ ਕਰ ਦਿੱਤਾ ਮੈਂ ਆਪਣਾ ਮੁਰਝਾਇਆ ਚਿਹਰਾ ਲੈ ਕੇ ਵਾਪਸ ਆ ਗਿਆ ਮੈਨੂੰ ਬੁਰਾ ਵੀ ਬਹੁਤ ਲੱਗ ਰਿਹਾ ਸੀ ਪਰ ਇਕ ਪਾਸੇ ਖੁਸ਼ੀ ਵੀ ਬਹੁਤ ਹੋ ਰਹੀ ਸੀ ਕਿ ਉਸ ਨੂੰ ਬੁਲਾਇਆ ਤਾਂ ਹੈ…
ਦੇਖਦਿਆਂ ਕਰਦਿਆਂ ਦੋ ਸਾਲ ਬੀਤ ਗਏ। ਉਸ ਨੂੰ ਦੇਖਣਾ ਹੀ ਏਨਾ ਚੰਗਾ ਲਗਦਾ ਸੀ ਕਿ ਮੈਂ ਮਨ ਹੀ ਮਨ ਉਸ ਨਾਲ ਕਈ ਗੱਲਾਂ ਕਰ ਲੈਂਦਾ ਉਹ ਸਾਰਿਆਂ ਨਾਲੋਂ ਵੱਖ ਸੀ, ਚੁੰਨੀ ਹਮੇਸ਼ਾਂ ਉਸ ਦੇ ਸਿਰ ਤੇ ਰਹਿੰਦੀ ਸੀ ਤੇ ਹੱਥ ਵਿੱਚ ਇੱਕ ਸਿਮਰਨ ਪਾਇਆ ਹੋਇਆ ਸੀ। ਮੈਂ ਉਸ ਦੀ ਪਸੰਦ-ਨਾਪਸੰਦ ਹਰ ਚੰਗੀ ਮਾੜੀ ਆਦਤ ਜਾਦ ਰੱਖੀ ਹੋਈ ਸੀ ਉਹ ਹਮੇਸ਼ਾ ਕੱਲੇ ਬੈਠੇ ਹੋਏ ਮੂੰਹ ਵਿੱਚ ਕੁਝ ਗੁਣ ਗਣਾਉਂਦੀ ਰਹਿੰਦੀ ਸੀ।
ਮੈਂ ਹੁਣ ਅੱਠਵੀਂ ਕਲਾਸ ਵਿਚ ਸੀ ਉਹ ਕਈ ਵਾਰ ਸਕੂਲ ਵਿੱਚ ਸਵੇਰ ਵੇਲੇ ਹੋਣ ਵਾਲੇ ਭਜਨ ਕੀਰਤਨ ਵਿੱਚ ਹਿੱਸਾ ਲੈਂਦੀ ਉਸ ਨੂੰ ਗਾ ਕੇ ਭਜਨ ਕੀਰਤਨ ਕਰਨਾ ਥੋੜ੍ਹਾ ਬਹੁਤ ਪਸੰਦ ਸੀ ਤਾਂ ਮੈਂ ਉਸ ਸਮੇਂ ਹਰਮੋਨੀਅਮ ਸਿੱਖਣਾ ਸ਼ੁਰੂ ਕਰ ਦਿੱਤਾ ਪਤਾ ਨਹੀਂ ਕਿਉਂ ਮੈਨੂੰ ਨਹੀਂ ਸੀ ਪਤਾ… ਮੇਰਾ ਇੱਕ ਬਹੁਤ ਹੀ ਪੱਕਾ ਦੋਸਤ ਬਣ ਚੁੱਕਾ ਸੀ ਜੋ ਕਿ ਉਸ ਦੇ ਪਿੰਡ ਦਾ ਸੀ ਘਰ ਵੀ ਉਹਨਾਂ ਦਾ ਲਾਗੋ ਲਾਗ ਸੀ ਮੈਂ ਕਈ ਵਾਰ ਉਸ ਬਾਰੇ ਉਸ ਮਿੱਤਰ ਕੋਲੋਂ ਪੁੱਛਦਾ ਰਹਿੰਦਾ। ਮੈਂ ਕਲਾਸ ਵਿਚ ਜ਼ਿਆਦਾਤਰ ਉਸ ਦੇ ਸਾਈਡ ਵਾਲੇ ਸਾਹਮਣੇ ਬੈਂਚ ਤੇ ਬੈਠਣਾ ਪਸੰਦ ਕਰਦਾ ਸੀ ਇਸ ਤਰ੍ਹਾਂ ਕਰਨ ਨਾਲ ਮੈਨੂੰ ਇਕ ਵੱਖਰੀ ਹੀ ਖੁਸ਼ੀ ਮਿਲਦੀ ਸੀ। ਤਾਂ ਪਹਿਲਾਂ ਦੀ ਤਰਾਂ ਟੀਚਰ ਦੇ ਕਹਿਣ ਤੇ ਇਕ ਵਾਰ ਫਿਰ ਉਸ ਕੋਲੋਂ ਕਾਪੀ ਲੈਣ ਗਿਆ ਮਨ ਵਿਚ ਫਿਰ ਬਹੁਤ ਡਰ ਸੀ ਹੋਰ ਵੀ ਕਲਾਸ ਵਿੱਚ ਕੁੜੀਆਂ ਹੈਗੀਅਾਂ ਸੀ ਪਰ ਉਸ ਨਾਲ ਗੱਲ ਕਰਨ ਤੇ ਪਤਾ ਨਹੀਂ ਕਿਉਂ ਮਨ ਘਬਰਾ ਜਾਂਦਾ ਸੀ ਜਦੋਂ ਮੈਂ ਉਸ ਕੋਲੋਂ ਕਾਪੀ ਲੈਣ ਲਈ ਗਿਆ ਤਾਂ ਉਹ ਬਹੁਤ ਹੀ ਮਿੱਠੀ ਆਵਾਜ ਵਿੱਚ ਬੋਲੀ ਦੱਸੋ ਕਿਹੜੀ ਕਾਪੀ ਚਾਹੀਦੀ ਹੈ ਤਾਂ ਮੈਨੂੰ ਜੋ ਕਾਪੀ ਚਾਹੀਦੀ ਸੀ ਉਹ ਲੈ ਕੇ ਵਾਪਸ ਆ ਗਿਆ ਉਸ ਸਮੇਂ ਮੈਨੂੰ ਐਨੀ ਕ ਜ਼ਿਆਦਾ ਖੁਸ਼ੀ ਸੀ ਕੀ ਮੈਂ ਬਿਆਨ ਨਹੀਂ ਕਰ ਸਕਦਾ, ਇਸ ਤਰ੍ਹਾਂ ਕਾਪੀ ਦੇਣ ਦੇ ਬਹਾਨੇ ਵੀ ਉਸ ਨਾਲ ਗੱਲ ਕਰਕੇ ਆਇਆ। ਉਸ ਦਿਨ ਮੇਰੇ ਮਨ ਵਿਚੋਂ ਥੋੜਾ ਬਹੁਤ ਡਰ ਦੂਰ ਹੋ ਚੁੱਕਾ ਸੀ ਸਾਡੀ ਬਹੁਤੀ ਜ਼ਿਆਦਾ ਤਾਂ ਗੱਲ ਨਹੀਂ ਸੀ ਹੁੰਦੀ ਬਸ ਸਕੂਲ ਦਾ ਕੰਮ ਪੁੱਛ ਲੈਣਾ ਕੋਈ ਕਾਪੀ ਲੈ ਲੈਣੀ ਅਜਿਹੀਆਂ ਹੀ ਗੱਲਾਂ ਹੁੰਦੀਆਂ ਸੀ ਪਰ ਫਿਰ ਵੀ ਮਨ ਨੂੰ ਇਕ ਹੋਂਸਲਾ ਸੀ ਕੀ ਗੱਲ ਹੁੰਦੀ ਤਾਂ ਹੈ… ਉਹਨੂੰ ਛੁਣਾ ਤੇ ਦੂਰ ਦੀ ਗੱਲ ਕਦੀ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਨਹੀਂ ਸੀ ਕੀਤੀ ਏਨਾਂ ਜਲਾਲ ਸੀ ਉਸ ਦੀਆਂ ਅੱਖਾਂ ਵਿਚ।
ਪੜ੍ਹਾਈ ਦੇ ਨਾਲ ਨਾਲ ਮੈਂ ਹਰਮੋਨੀਅਮ ਵੀ ਸਿੱਖਦਾ ਸੀ ਮੇਰੇ ਮਨ ਵਿੱਚ ਇਕੋ ਹੀ ਇਰਾਦਾ ਸੀ ਕੀ ਜੋ ਸਵੇਰ ਵੇਲੇ ਬਾਰਵੀਂ ਕਲਾਸ ਦੇ ਵਿਦਿਆਰਥੀ ਹਰਮੋਨੀਅਮ ਵਜਾ ਕੇ ਕਿਰਤਨ ਭਜਨ ਕਰਦੇ ਹਨ ਕਿਸੇ ਦਿਨ ਨੂੰ ਮੈਂ ਉਸ ਜਗ੍ਹਾ ਤੇ ਜਾ ਕੇ ਉਹਨਾਂ ਦੀ ਤਰ੍ਹਾਂ ਹਰਮੋਨੀਅਮ ਵਜਾਵਾਂ ਤੇ ਉਹ ਮੇਰੇ ਲਾਗੇ ਖਲੋਕੇ ਭਜਨ ਕੀਰਤਨ ਗਾਵੇ। 8ਵੀ ਕਲਾਸ ਦਾ ਵੀ ਸਾਲ ਇਸ ਤਰ੍ਹਾਂ ਹੀ ਬੀਤ ਚੁੱਕਾ ਸੀ।
ਨੌਵੀਂ ਕਲਾਸ ਵਿੱਚ ਪੜ੍ਹਾਈ ਦੇ ਨਾਲ ਨਾਲ ਮਿਊਜ਼ਕ ਰੂਮ ਵਿੱਚ ਵੀ ਜਾਣਾ ਮੈਂ ਸ਼ੁਰੂ ਕਰ ਦਿੱਤਾ ਆਪਣੇ ਮਨ ਵਿਚੋਂ ਡਰ ਕੱਢਣ ਲਈ ਸਕੂਲ ਵਿੱਚ ਹਰਮੋਨੀਅਮ ਵਜਾਉਣ ਦਾ ਇਰਾਦਾ ਬਣਾਇਆ ਉਸ ਸਮੇਂ ਉਹ ਵੀ ਕਦੀ ਕਦੀ ਭਜਨ ਕੀਰਤਨ ਦਾ ਅਭਿਆਸ ਕਰਨ ਲਈ ਆਇਆ ਕਰਦੀ ਸੀ ਤੇ ਏਦਾਂ ਸਾਡਾ ਬੋਲ ਚਾਲ ਥੋੜਾ ਬਹੁਤ ਵੱਧ ਗਿਆ। ਉਹਨਾਂ ਦੇ ਹੀ ਪਿੰਡ ਹਰ ਸਾਲ ਨਗਰ ਕੀਰਤਨ ਕੱਢਿਆ ਜਾਂਦਾ ਸੀ ਤੇ ਹਰ ਸਾਲ ਸਕੂਲ ਵਿੱਚੋਂ ਸਾਡੇ ਸਕੂਲ ਦੇ ਸੀਨੀਅਰ ਵਿਦਿਆਰਥੀ ਇਸ ਨਗਰ ਕੀਰਤਨ ਵਿਚ ਜਾਇਆ ਕਰਦੇ ਸੀ ਤੇ ਇਸ ਵਾਰ ਸਾਡੀ ਕਲਾਸ ਦੇ ਬੱਚੇ ਲੈ ਕੇ ਜਾਣੇ ਸੀ ਤੇ ਹਰਮੋਨੀਅਮ ਵਜਾਉਣ ਦੀ ਅਨੁਮਤੀ ਮੈਨੂੰ ਦਿੱਤੀ ਹੋਈ ਸੀ ਸਾਡਾ ਅਭਿਆਸ ਕਰਵਾਉਣ ਲਈ ਅੱਧੀ ਛੁੱਟੀ ਤੋਂ ਬਾਅਦ ਵਾਲਾ ਸਮਾਂ ਰੱਖਿਆ ਗਿਆ ਸੀ। ਸਾਡੇ ਗਰੁੱਪ ਵਿੱਚ ਟੋਟਲ 7-8 ਵਿਦਿਆਰਥੀ ਹੋਣਗੇ ਜਿਨ੍ਹਾਂ ਵਿਚੋਂ ਉਹ ਇੱਕ ਸੀ, ਇਸੇ ਤਰ੍ਹਾਂ ਸਾਡਾ ਅਭਿਆਸ ਸ਼ੁਰੂ ਹੋ ਚੁੱਕਾ ਸੀ ਬਹੁਤਾ ਟਾਈਮ ਸਾਡਾ ਅਭਿਆਸ ਕਰਵਾਇਆ ਜਾਂਦਾ ਸੀ ਜਿਸ ਨਾਲ ਸਾਡਾ ਬੋਲਚਾਲ ਹੋਰ ਜਿਆਦਾ ਵਧ ਚੁਕਾ ਸੀ। ਮੇਰੇ ਮਨ ਵਿੱਚ ਉਸ ਪ੍ਰਤੀ ਕੁਝ ਗਲਤ ਨਹੀਂ ਸੀ ਬੱਸ ਮੇਰੀ ਸੋਚ ਇਹ ਸੀ ਕਿ ਉਸ ਨਾਲ ਗੱਲਾਂ ਕਰ ਸਕਾਂ ਤੇ ਓਦਾਂ ਹੀ ਹੋ ਰਿਹਾ ਸੀ। ਅਸੀਂ ਦਿਨ ਪਰ ਦਿਨ ਬਹੁਤ ਗੱਲਾਂ ਕਰਨ ਲੱਗੇ। ਨਗਰ ਕੀਰਤਨ ਦਾ ਦਿਨ ਆ ਚੁੱਕਾ ਸੀ ਉਹ ਵੀ ਬਹੁਤ ਖੁਸ਼ ਸੀ ਕਿਉਂਕਿ ਆਖ਼ਿਰਕਾਰ ਉਨ੍ਹਾਂ ਦੇ ਪਿੰਡ ਜੂ ਜਾਣਾ ਸੀ, ਮੈਂ ਵੀ ਬਹੁਤ ਖੁਸ਼ ਸੀ ਕਿਉਂਕਿ ਮੈਂ ਵੀ ਉਸ...

ਦੇ ਨਾਲ ਉਸ ਦੇ ਪਿੰਡ ਜਾਣਾ ਸੀ ਇਸ ਤਰ੍ਹਾਂ ਸਾਡਾ ਬੋਲਬਾਲਾ ਕਾਫੀ ਹੱਦ ਤੱਕ ਵਧ ਗਿਆ, ਮੈਂ ਉਸ ਦੀ ਦਿਨੋਂ ਦਿਨ ਬਹੁਤ ਜਿਆਦਾ ਫਿਕਰ ਕਰਨ ਲੱਗਾ ਪਤਾ ਨਹੀਂ ਕਿਉਂ ਸ਼ਾਇਦ ਮੈਨੂੰ ਆਪ ਨੂੰ ਹੀ ਚੰਗਾ ਲਗਦਾ ਸੀ….. ਜਦੋਂ ਵੀ ਉਹ ਅੱਖਾਂ ਤੋਂ ਓਹਲੇ ਹੁੰਦੀ ਤਾਂ ਮੇਰੀਆਂ ਅੱਖਾਂ ਉਸ ਨੂੰ ਲੱਭਦੀਆਂ ਰਹਿੰਦੀਆਂ ਜਿਵੇਂ ਕੁੱਝ ਖੋ ਗਿਆ ਹੁੰਦਾ ਹੈ,
ਮੈਨੂੰ ਅੱਜ ਵੀ ਚੇਤਾ ਹੈ ਕੀ ਉਹਨਾਂ ਦੇ ਪਹਿਲੇ ਪੜਾਅ ਤੇ ਪਕੌੜਿਆਂ ਦਾ ਲੰਗਰ ਲਗਦਾ ਸੀ…
ਕਰਦੇ ਕਰਾਉਂਦੇ ਕਾਫੀ ਸਮਾਂ ਲੰਘ ਚੁੱਕਾ ਸੀ ਤਾਂ ਅਚਾਨਕ ਮੈਂ ਰਸਤੇ ਵਿਚ ਦੇਖਦਾ ਹਾਂ ਕਿ ਸਾਰੇ ਗਰੁੱਪ ਵਿੱਚ ਉਹ ਕਿਤੇ ਦਿਖਾਈ ਨਹੀਂ ਦੇ ਰਹੀ ਉਸ ਸਮੇਂ ਬਹੁਤ ਜ਼ਿਆਦਾ ਭੀੜ ਸੀ ਮੈਂ ਗਰੁੱਪ ਵਿਚੋਂ ਬਾਹਰ ਆ ਕੇ ਉਸ ਦੀ ਤਲਾਸ਼ ਕਰਨ ਲੱਗਾ ਬੇਸ਼ੱਕ ਉਹ ਉਸ ਦਾ ਹੀ ਪਿੰਡ ਸੀ ਪਰ ਫਿਰ ਵੀ ਮੈਨੂੰ ਲੱਗ ਰਿਹਾ ਸੀ ਕਿ ਉਹ ਕਿਤੇ ਖੋ ਨਾ ਜਾਵੇ, ਤਾਂ ਮੈਂ ਦੁਬਾਰਾ ਪਿਛੇ ਨੂੰ ਵਾਪਸ ਆਉਂਦਾ ਹਾਂ ਤੇ ਰਸਤੇ ਵਿਚ ਦੇਖਦਾ ਕਿ ਉਹ ਖੜ੍ਹੀ ਹੈ ਮੈਂ ਉਸ ਨੂੰ ਦੇਖ ਕੇ ਦੂਰੋਂ ਹੀ ਅਵਾਜ਼ ਦਿੰਦਾ ਹਾਂ ਤੇ ਕਹਿੰਦਾ ਹਾਂ ਕਿ ਚੱਲ ਚੱਲੀਏ ਇਕੱਲੀ ਰਹਿ ਗਈ! ਇੰਨਾਂ ਕਹਿਣ ਤੇ ਮੈਨੂੰ ਪਤਾ ਲੱਗਦਾ ਹੈ ਕੀ ਉਸ ਦੇ ਮੰਮੀ ਉਸ ਨਾਲ ਕੋਈ ਗੱਲ ਕਰ ਰਹੇ ਹੁੰਦੇ, ਤਾਂ ਮੈਂ ਡਰਦਾ ਹੋਇਆ ਓਥੋਂ ਹੌਲੀ ਜਹੀ ਪਾਸਾ ਵੱਟ ਕੇ ਚਲਾ ਜਾਂਦਾ ਹਾਂ ਮੈਂ ਬਹੁਤ ਸਹਿਮ ਗਿਆ ਸੀ, ਉਸ ਨਾਲ ਓਦੇ ਮੰਮੀ ਸੀ ਓ ਮੇਰੇ ਬਾਰੇ ਕੀ ਸੋਚਣਗੇ! ਫਿਰ ਉਸ ਦਿਨ ਮੈਂ ਦੁਬਾਰਾ ਉਸ ਨਾਲ ਗੱਲ ਨਾ ਕਰ ਪਾਇਆ,
ਅਗਲੇ ਦਿਨ ਜਦੋਂ ਉਹ ਸਕੂਲ ਆਉਂਦੀ ਹੈ ਤਾਂ ਹਲਕੀ ਜਿਹੀ ਮੁਸਕਰਾ ਕੇ ਤੇ ਹਾਲ ਚਾਲ ਪੁੱਛ ਕੇ ਕਲਾਸ ਵਲ ਨੂੰ ਚਲੀ ਜਾਂਦੀ ਹੈ ਬਹੁਤ ਚੰਗਾ ਲੱਗਦਾ ਸੀ ਜਦੋਂ ਉਹ ਆਪ ਹਾਲ ਚਾਲ ਪੁੱਛ ਕੇ ਜਾਂਦੀ ਸੀ, ਤਾਂ ਜਦੋਂ ਸਵੇਰ ਦਾ ਭਜਨ ਕੀਰਤਨ ਕਰਨ ਤੋਂ ਬਾਅਦ ਕਲਾਸ ਵੱਲ ਨੂੰ ਜਾ ਰਹੇ ਸੀ ਤਾਂ ਉਸ ਨੇ ਮੈਨੂੰ ਬੁਲਾ ਕੇ ਕਿਹਾ ਕੱਲ੍ਹ ਜਦੋਂ ਤੁਸੀਂ ਮੈਨੂੰ ਅਵਾਜ ਮਾਰੀ ਸੀ ਫਿਰ ਓਥੋਂ ਚਲੇ ਕਿਓ ਗਏ ਸੀ ਮੇਰੇ ਮੰਮੀ ਜੀ ਖੜ੍ਹੇ ਸੀ ਉਹ ਤਾਂ ਕਹਿ ਰਹੇ ਸੀ ਕਿ ਬਾਕੀ ਸਾਰੇ ਚਲੇ ਗਏ ਇਹ ਮੁੰਡਾ ਤੈਨੂੰ ਵਾਪਸ ਲੈਣ ਲਈ ਆਇਆ ਕਿੰਨਾ ਚੰਗਾ ਮੁੰਡਾ ਆ…
ਤਾਂ ਅੰਦਰ ਹੀ ਅੰਦਰ ਇਕ ਵੱਖਰੀ ਹੀ ਖੁਸ਼ੀ ਮਿਲੀ… ਇਸ ਤੋਂ ਬਾਅਦ ਅਸੀਂ ਬਹੁਤ ਵਧੀਆ ਦੋਸਤ ਬਣ ਗਏ ਸੀ ਮੈਂ ਉਸ ਨੂੰ ਕਦੀ ਬੇਗਾਨਿਆ ਵਾਂਗ ਸਮਝਿਆ ਹੀ ਨਹੀਂ ਸੀ ਇੰਝ ਲੱਗਦਾ ਸੀ ਜਿਵੇਂ ਉਹ ਪਰਿਵਾਰ ਦਾ ਹੀ ਹਿੱਸਾ ਹੋਵੇ, ਇੱਦਾਂ ਹੀ ਸਾਡੀ ਨੌਵੀ ਕਲਾਸ ਦਾ ਸਾਲ ਬੀਤ ਚੁੱਕਾ ਸੀ ਹੁਣ ਤੇ ਪਤਾ ਹੀ ਨਹੀਂ ਲੱਗਦਾ ਸੀ ਕਿ ਕਦੋਂ ਸਮਾਂ ਲੰਘਦਾ ਜਾ ਰਿਹਾ ਹੈ ਪਰ ਕਦੀ ਮੇਰੇ ਦਿਲ ਵਿਚ ਉਹਦੇ ਬਾਰੇ ਕੋਈ ਇਹੋ ਜਿਹੇ ਵਿਚਾਰ ਨਹੀਂ ਸੀ ਆਏ ਕੀ ਮੈਂ ਜਾ ਕੇ ਉਸ ਨੂੰ ਪ੍ਰਪੋਜ਼ ਕਰਾਂ ਉਸ ਨਾਲ ਕੋਈ ਹੋਰ ਸਬੰਧ ਰੱਖਾਂ ਮੈਨੂੰ ਬਸ ਓਹਦੇ ਨਾਲ ਗੱਲਾਂ ਕਰਨੀਆਂ ਚੰਗੀਆਂ ਲੱਗਦੀਆਂ ਸੀ ਤੇ ਉਹਦੇ ਨਾਲ ਜਿੰਨਾਂ ਵੀ ਸਮਾਂ ਲੰਘਦਾ ਸੀ ਬਹੁਤ ਹੀ ਵਧੀਆ ਲੰਘਦਾ ਸੀ।
ਹੁਣ ਦਸਵੀਂ ਕਲਾਸ ਵਿੱਚ ਆ ਗਏ ਸੀ ਸਕੂਲ ਵਿੱਚ ਜ਼ਿਆਦਾਤਰ ਵਿਦਿਆਰਥੀ ਮੈਨੂੰ ਜਾਨਣ ਲੱਗ ਗਏ ਸੀ ਕਿਉਂਕਿ ਹੁਣ ਮੈਂ ਅਕਸਰ ਹੀ ਸਟੇਜ ਤੇ ਚੜ੍ਹਦਾ ਰਹਿੰਦਾ ਸੀ ਸਾਡੀ ਦੋਸਤੀ ਇੰਨੀ ਪੱਕੀ ਹੋ ਚੁੱਕੀ ਸੀ ਕਿ ਕਈ ਤਾਂ ਦੇਖ ਕੇ ਬਹੁਤ ਸੜਦੇ ਸੀ, ਹੁਣ ਸਕੂਲ ਵਿਚ ਸੀਨੀਅਰ ਕਲਾਸ ਦੇ ਵਿਦਿਆਰਥੀ ਉਸ ਵੱਲ ਗਲਤ ਨਿਗਾਹ ਨਾਲ ਦੇਖਦੇ ਸੀ ਜੋ ਕਿ ਮੈਨੂੰ ਬਹੁਤ ਬੁਰਾ ਲਗਦਾ ਸੀ ਤੇ ਕਈ ਵਾਰ ਮੁੰਡਿਆਂ ਨੇ ਮੈਨੂੰ ਰਸਤੇ ਵਿੱਚ ਘੇਰਕੇ ਕਹਿਣਾ ਕੀ ਉਸ ਨਾਲ ਜ਼ਿਆਦਾ ਨਾ ਰਿਹਾ ਕਰ ਹੁਣ ਭਲਾ ਰੱਬ ਵਰਗਾ ਦੋਸਤ ਕੌਣ ਛੱਡ ਸਕਦਾ ਹੈ ਮੈਂ ਕਦੀ ਕਿਸੇ ਦੀ ਗੱਲ ਤੇ ਅਸਰ ਨਹੀਂ ਸੀ ਕੀਤਾ ਮੈਂ ਉਸ ਨਾਲ ਬਹੁਤ ਹੀ ਪਿਆਰ ਨਾਲ ਰਹਿੰਦਾ ਸੀ, ਇਕ ਵਾਰ ਮੈਂ ਉਸ ਨੂੰ ਇਕ ਛੋਟੀ ਜਿਹੀ ਰੁੱਖ ਦੀ ਟਾਹਣੀ 🌿 ਦਿੱਤੀ ਸੀ ਤੇ ਮੈਂ ਉਸ ਨੂੰ ਕਿਹਾ ਸੀ ਕੀ ਇਸ ਨੂੰ ਸੰਭਾਲ ਕੇ ਰੱਖੀ ਕਦੀ ਉਹ ਟਾਹਣੀ ਉਸ ਨੇ ਆਪਣੀ ਕਾਪੀ ਵਿਚ ਰੱਖ ਲੈਣੀ ਤੇ ਕਦੀ ਮੈਂ ਆਪਣੀ ਕਾਪੀ ਵਿੱਚ ਰੱਖ ਲੈਣੀ ਇਸ ਗੱਲ ਦਾ ਕੋਈ ਮਤਲਬ ਤਾਂ ਨਹੀਂ ਹੈ ਪਰ ਸਾਡੀ ਜ਼ਿੰਦਗੀ ਦੀਆਂ ਘਟਨਾ ਵਿਚੋਂ ਇਹ ਘਟਨਾ ਦਿਲ ਦੇ ਬਹੁਤ ਕਰੀਬ ਸੀ ਇਸ ਗੱਲ ਦਾ ਅੱਜ ਵੀ ਉਸ ਨੂੰ ਚੇਤਾ ਹੈ, ਪਰ ਉਹ ਟਾਹਣੀ ਜ਼ਿਆਦਾ ਸਮਾਂ ਸਾਡੇ ਕੋਲ ਨਹੀਂ ਰਹੀ ਉਸ ਦੀ ਕਾਪੀ ਵਿੱਚੋ ਉਹ ਕਿਤੇ ਗੁੰਮ ਹੋ ਚੁੱਕੀ ਸੀ।
ਜਿੰਦਗੀ ਬਹੁਤ ਵਧੀਆ ਲੰਘ ਰਹੀ ਸੀ ਕਦੀ ਕਿਸੇ ਗੱਲ ਦਾ ਕੋਈ ਫਿਕਰ ਨਹੀਂ ਸੀ ਏਦਾਂ ਹੀ ਦਸਵੀਂ ਕਲਾਸ ਦਾ ਸਮਾਂ ਬੀਤਦਾ ਗਿਆ।
ਹੁਣ ਗਿਆਰਵੀਂ ਕਲਾਸ ਵਿਚ ਉਸ ਨੇ ਤੇ ਨਾਨ ਮੈਡੀਕਲ ਸਬਜੈਕਟ ਰੱਖ ਲਿਆ ਤੇ ਮੈਂ ਅਜੇ ਸੋਚਾਂ ਵਿਚ ਹੀ ਸੀ ਕਿ ਕਿਹੜਾ ਸਬਜੈਕਟ ਰੱਖਿਆ ਜਾਵੇ ਮੇਰਾ ਸ਼ੌਕ ਕੰਪਿਊਟਰ ਵਿੱਚ ਸੀ ਤੇ ਮੈਂ ਕਮਰਸ ਰੱਖਣਾ ਚਾਹੁੰਦਾ ਸੀ ਤੇ ਦਿਲ ਮੇਰਾ ਕਹਿ ਰਿਹਾ ਸੀ ਨਾਨ-ਮੈਡੀਕਲ ਵਿੱਚ ਬੈਠ ਜਾਵਾਂ ਫਿਰ ਮੈਂ ਪਹਿਲਾਂ ਤਾਂ ਨਾਨ ਮੈਡੀਕਲ ਵਿੱਚ ਬੈਠਦਾ ਰਿਹਾ ਪਰ ਫਿਰ ਮੈਂ ਸੋਚਿਆ ਕਿ ਮੈਨੂੰ ਸਹੀ ਕਦਮ ਚੁੱਕਣਾ ਚਾਹੀਦਾ ਹੈ ਥੋੜੇ-ਬਹੁਤੇ ਦਿਨ ਨਾਨ-ਮੈਡੀਕਲ ਵਿੱਚ ਲਾ ਕੇ ਕਮਰਸ ਵਿੱਚ ਆ ਗਿਆ ਸਾਡੀਆ ਕਲਾਸਾਂ ਬਦਲ ਗਈਆਂ ਬਹੁਤ ਬੁਰਾ ਲੱਗ ਰਿਹਾ ਸੀ ਪਰ ਮੈਂ ਅਕਸਰ ਹੀ ਉਸ ਦੀ ਕਲਾਸ ਵਿੱਚ ਜਾਂਦਾ ਰਹਿੰਦਾ ਸੀ ਤੇ ਉਸ ਨੂੰ ਮਿਲਦਾ ਰਹਿੰਦਾ ਸੀ, ਪਰ ਜਦੋਂ ਵੀ ਮੈਂ ਉਸਦੀ ਕਲਾਸ ਅੱਗੋਂ ਲੰਘਦਾ ਸੀ ਤਾਂ ਬੜਾ ਅਜੀਬ ਜਿਹਾ ਲਗਦਾ ਰਹਿੰਦਾ ਸੀ ਹੁਣ ਗਿਆਰਵੀਂ ਕਲਾਸ ਦੇ ਨਾਲ-ਨਾਲ ਬਾਰਵੀਂ ਕਲਾਸ ਦਾ ਸਮਾਂ ਵੀ ਏਦਾਂ ਲੰਘਦਾ ਜਾ ਰਿਹਾ ਸੀ ਪਹਿਲਾ ਵਰਗੀ ਖੁਸ਼ੀ ਮਹਿਸੂਸ ਨਹੀਂ ਸੀ ਹੁੰਦੀ ਕਿਉਂਕਿ ਪਹਿਲਾਂ ਉਹ ਮੇਰੀ ਕਲਾਸ ਵਿੱਚ ਅੱਖਾਂ ਦੇ ਸਾਹਮਣੇ ਹੁੰਦੀ ਸੀ ਹੁਣ ਉਸ ਦੀ ਫਿਕਰ ਰਹਿੰਦੀ ਸੀ। ਬਾਰਵੀਂ ਕਲਾਸ ਦੇ ਇਮਤਿਹਾਨ ਨੇੜੇ ਆ ਚੁੱਕੇ ਸੀ ਤੇ ਸਾਰਿਆਂ ਨੇ ਵੱਖ ਵੱਖ ਹੋ ਜਾਣਾ ਸੀ ਦਿਲ ਬਹੁਤ ਡਰਦਾ ਰਹਿੰਦਾ ਸੀ, ਤਾਂ ਉਸ ਨੇ ਕਿਹਾ ਕਿ ਮੈਂ ਜਦੋਂ ਮੋਬਾਈਲ ਲਿਆ ਤਾਂ ਮੈਸਿਜ ਕਰਾਂਗੀ ਦਿਲ ਨੂੰ ਦਿਲਾਸਾ ਜਿਹਾ ਮਿਲ ਗਿਆ ਹੁਣ ਇਮਤਿਹਾਨ ਸ਼ੁਰੂ ਹੋ ਚੁੱਕੇ ਸੀ ਤੇ ਕਿਸੇ ਨੂੰ ਮਿਲਣ ਦਾ ਬਹੁਤਾ ਸਮਾਂ ਨਹੀਂ ਸੀ ਹੁੰਦਾ ਤੇ ਆਖਿਰਕਾਰ ਇਮਤਿਹਾਨ ਸਮਾਪਤ ਹੋ ਚੁੱਕੇ ਹੁਣ ਕੇਵਲ ਉਸ ਦੇ ਮੈਸਜ ਦੀ ਉਡੀਕ ਸੀ ਦਿਨ ਲੰਘਦੇ ਜਾ ਰਹੇ ਸੀ ਦਿਨਾਂ ਤੋਂ ਮਹੀਨੇ ਹੋ ਗਏ ਤੇ ਮਹੀਨਿਆਂ ਤੋਂ ਸਾਲ ਹੋ ਗਿਆ ਉਸ ਦੇ ਮੈਸਜ ਦੀ ਉਡੀਕ ਵਿਚ ਆਖਿਰਕਾਰ ਇਕ ਸਾਲ ਬਾਅਦ ਇੱਕ ਨੰਬਰ ਤੋਂ ਮੈਸੇਜ ਆਉਂਦਾ ਹੈ ਤਾਂ ਮੇਰੇ ਪੁੱਛਣ ਤੇ ਉਸ ਨੇ ਆਪਣਾ ਨਾਮ ਦੱਸਿਆ ਖ਼ੂਸ਼ੀ ਐਨੀ ਹੋਈ ਕਿ ਜਿਵੇਂ ਰੱਬ ਨੇ ਸਾਹਮਣੇ ਖਲੋ ਕੇ ਮੂੰਹ ਮੰਗੀ ਗੱਲ ਪੂਰੀ ਕੀਤੀ ਹੋਵੇ ਪਰ ਉਸ ਨੇ ਮੈਸਜ ਵਿੱਚ ਜੋ ਦੱਸਿਆ ਭਾਗ 2

ਨਿਸ਼ਾਨ ਸਿੰਘ ਗਿੱਲ

...
...



Related Posts

Leave a Reply

Your email address will not be published. Required fields are marked *

6 Comments on “ਪਿਆਰ ਦਾ ਅਹਿਸਾਸ – ਭਾਗ 1”

  • praa yrr ekk var choo hee likh dya kroo ।।Sara swaad khrab kr dine oo

  • PLZZ next part jldi

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)