More Punjabi Kahaniya  Posts
ਮਮਤਾ ਅੱਗੇ ਹਿੰਮਤ ਦੀ ਹਾਰ


ਮਮਤਾ ਅੱਗੇ ਹਿੰਮਤ ਦੀ ਹਾਰ
ਭੈਣ ਦੇ ਕਹਿਣ ਤੇ ਮੇਰਾ ਰਿਸ਼ਤਾ ਇੱਕ ਅਮਲੀ ਨਾਲ ਕਰ ਦਿੱਤਾ ਕੁੱਝ ਕੋ ਦਿਨ ਬੀਤਣ ਤੋਂ ਬਾਅਦ ਹੀ ਉਸ ਘਰ ਦੇ ਰੰਗ ਰੂਪ ਮੇਰੇ ਸਾਹਮਣੇ ਆਉਣ ਲੱਗੇ,ਬੇਸ਼ੱਕ ਸੱਸ ਵੱਲੋਂ ਹਮੇਸ਼ਾਂ ਆਪਣੇ ਪੁੱਤ ਦਾ ਹੀ ਸਾਥ ਦਿੱਤਾ ਜਾਂਦਾ,ਇੱਕ ਹੌਂਸਲਾ ਜਿਹਾ ਕਰਕੇ, ਤੇ ਮਾਂ ਪਿਓ ਦੀ ਲਾਜ ਲਈ ਉਸ ਨਰਕ ਭਰੇ ਘਰ ਵਿੱਚ ਦੋ ਪੁੱਤਰਾਂ ਨੂੰ ਜਨਮ ਦਿੱਤਾ, ਨਿੱਤ ਦੇ ਕਲੇਸ਼ ਤੇ ਬੇਗਾਨੀਆਂ ਔਰਤਾਂ ਨਾਲ ਆਪਣੇ ਪਤੀ ਨੂੰ ਦੇਖ ਅੱਗ ਲੱਗਦੀ ਜੇ ਉਸਦਾ ਜਾਵਾਬੁ ਮੰਗਦੀ ਤੇ ਅੱਗੋਂ ਥੱਪੜ ਤੇ ਗਾਲਾਂ ਹੀ ਇਨਾਮ ਚੋ ਮਿਲਦੀਆਂ, ਸਾਂਝੇ ਘਰ ਵਿੱਚੋਂ ਹੁਣ ਦੁੱਧ ਤੇ ਸਬਜ਼ੀ ਵੀ ਬੰਦ ਹੋ ਗਈ,ਉਸ ਵੈਲੀ ਦੀ ਕਮਾਈ ਵੀ ਪਤਾ ਨਹੀ ਕੇੜ੍ਹੇ ਖੂੰਜੇ ਪੈ ਜਾਂਦੀ,ਨਿੱਕੇ ਨਿੱਕੇ ਬੱਚੇ ਹਮੇਸ਼ਾਂ ਨਿੱਤ ਦੇ ਕੁੱਟ ਕਟਹਿਰੇ ਤੋਂ ਸਹਿਮੇ ਰਹਿੰਦੇ।ਇਸ ਅਮਲੀ ਬੰਦੇ ਤੋਂ ਏਨੀ ਕੋ ਤੰਗ ਆ ਗਈ ਕਿ ਇਸ ਘਰ ਵਿੱਚ ਕੋਈ ਥਾਂ ਨਹੀ ਸੀ, ਮੇਰੇ ਲਈ ਬੇਸ਼ਕ ਮੈਂ ਮਾਪਿਆ ਦੇ ਘਰੋਂ ਇੱਕ ਖਾਨਦਾਨੀ ਪਰਿਵਾਰ ਦੀ ਧੀ ਸੀ ਤੇ ਸਾਡੀ ਅਣਖ ਜੱਗ ਜਾਹਿਰ ਸੀ ਪਰ ਇਥੇ ਮਿੱਟੀ ਵਿੱਚ ਮਿਲਣ ਲੱਗਿਆ ਦੇਰ ਨਾ ਲੱਗੀ, ਇਥੋਂ ਤੱਕ ਆਪਣੇ ਇਸ ਨਖੱਟੂ ਪਤੀ ਲਈ ਉਸਦੀ ਜਗ੍ਹਾ ਆਪ ਬੈਠ ਕਿ ਪੇਪਰ ਵੀ ਦਿੱਤੇ ਕਿ ਪਾਸ ਹੋ ਕਿ ਕਿਤੇ ਨੌਕਰੀ ਹੀ ਕਰਲੂ ਪਰ ਸਭ ਵਿਅਰਥ ਹੀ ਗਿਆ, ਘਰੇਲੂ ਕਲੇਸ਼ ਏਨਾ ਵੱਧ ਗਿਆ ਕਿ ਘਰ ਛੱਡਣ ਨੂੰ ਮਜਬੂਰ ਹੋ ਗਈ 2 ਨਿੱਕੇ ਨਿੱਕੇ ਆਪਣੇ ਲਾਲ ਛੱਡ ਕਿ ਕਿਸੇ ਫੈਟਰੀ ਚੋ ਜੋਬ ਤੇ ਲੱਗ ਗਈ, ਮੈਂ ਆਪਣੇ ਮਾਂ ਬਾਪ ਤੇ ਬੋਝ ਨਹੀਂ ਬਣਨਾ ਚਾਹੁੰਦੀ ਸੀ, ਕਈ ਜਗ੍ਹਾ ਕੇਸ ਕੀਤੇ ਪਰ ਹਮੇਸ਼ਾ ਮੇਰੇ ਉਪਰ ਗਲਤ ਇਲਜ਼ਾਮ ਲੱਗ ਜਾਂਦੇ ਕਿ ਇਹ ਸਾਡੇ 2ਲੱਖ ਰੁਪਏ ਲੈ ਕਿ ਘਰੋਂ ਨਿਕਲੀ ਪਰ ਮੇਰੀ ਕਿਸੇ ਨਾ ਸੁਣਿਨੀ ਕਿ ਜੇ ਦੋ ਲੱਖ ਇਹਨਾਂ ਦੇ ਘਰ ਹੋਏ ਫਿਰ ਮੈਂ ਕਿਉਂ ਜਾਵਾਂ ਘਰੋਂ,ਥਾਣਿਆ ਚੋ ਵੀ ਮਜਬੂਰੀ ਦਾ ਫਾਇਦਾ ਹੀ ਚੁੱਕਣ ਦੀ ਕੋਸ਼ਿਸ਼ ਕਰਨੀ ਮੌਕੇ ਦੇ ਅਫਸਰਾਂ ਨੇ ਪਰ ਆਪਣੀ ਇੱਜਤ ਆਬਰੂ ਲਈ ਮੈਂ ਕਦੇ ਸਮਝੌਤਾ ਨਹੀ ਕਰਨ ਦੇ ਹੱਕ ਵਿੱਚ ਸੀ,ਇਥੋਂ ਤੱਕ ਕਿ ਮੇਰੇ ਵਕੀਲ ਵੱਲੋਂ ਵੀ ਮੇਰੇ ਉੱਪਰ ਬੁਰੀਆਂ ਨਜ਼ਰਾਂ ਸੀ,ਤੇ ਇੱਕ ਬਾਹਰ ਬੰਦਾ ਕਰਨ ਦੀ ਸਲਾਹ ਦੇਣੀ ਜੋ ਜਖਮਾਂ ਨੂੰ ਹੋਰ ਗਹਿਰਾ ਕਰ ਦਿੰਦੀ, ਜੱਜ ਸਾਬ ਵੱਲੋਂ ਮੇਰੇ ਬੇਟੇਆ ਨੂੰ ਮਿਲਣ ਲਈ ਕਹਿਣਾ ਤੇ ਮੈਂ ਆਪਣੀ ਮਮਤਾ ਨੂੰ ਮਾਰ ਕਿ ਜਵਾਬ ਦੇ ਦੇਣਾ ਤੇ ਉਹਨਾਂ ਮੇਰੇ ਵੱਲ...

ਤਕਦੇ ਰਹਿ ਜਾਣਾ ਮੈਨੂੰ ਪਤਾ ਸੀ ਕਿ ਜੇ ਮੈਂ ਇਹਨਾਂ ਨੂੰ ਮਿਲੀ ਤਿ ਇਹਨਾਂ ਅੰਦਰ ਮਮਤਾ ਜਾਗ ਜਾਣੀ ਤੇ ਫਿਰ ਮੇਰੇ ਤੋਂ ਬਿਨਾਂ ਨਹੀਂ ਰਹਿ ਪਾਉਣੇ,ਇਹਨਾਂ ਉਲਝਣਾਂ ਨੂੰ ਹੁਣ 7 ਵਾਂ ਸਾਲ ਲੱਗ ਗਿਆ ਸੀ ਮੇਰੀ ਹਿੰਮਤ ਤੇ ਇਸ ਪਰਿਵਾਰ ਨੂੰ ਸਬਕ ਸਿਖਾਉਣ ਲਈ ਦਿਲ ਕਰਨਾ ਕਿ ਮੇਰੇ ਕੋਲ ਪਿਸਟਲ ਹੋਏ ਤੇ ਏਥੇ ਹੀ ਕਤਲ ਕਰ ਇਹਨਾਂ ਨੂੰ ਤੇ ਆਪ ਕਾਨੂੰਨ ਦੇ ਹਵਾਲੇ ਹੋ ਜਾਵਾਂ ,ਪਰ ਜਦੋਂ ਇਸ ਫੈਕਟਰੀ ਵਿੱਚ ਆਪਣੇ ਵਰਗੀਆਂ ਕਈ ਔਰਤਾਂ ਦੇਖਦੀ ਜੋ ਇਹੋ ਜੇ ਪਰਿਵਾਰਾਂ ਤੋਂ ਪੀੜਤ ਸਨ ,ਓਥੇ ਉਹਨਾਂ ਨੂੰ ਹੌਂਸਲਾ ਦਿੱਤਾ ਤੇ ਇਸ ਜੰਗ ਨੂੰ ਲੜਨ ਲਈ ਪ੍ਰੇਰਿਤ ਕੀਤਾ, ਓਥੇ ਪਿੱਛੋਂ ਮੇਰੇ ਪਤੀ ਵੱਲੋਂ ਦੁਬਾਰਾ ਵਿਆਹ ਵੀ ਕਰਵਾ ਲਿਆ ਪਰ ਉਸਦੇ ਨਾਲ ਵੀ ਇਹੀ ਸਲੂਕ ਤੇ ਬੱਚਿਆਂ ਨੂੰ ਨਾ ਰੋਟੀ ਨਾ ਚਾਹ ਟੈਮ ਤੇ ਇੱਕ ਦਿਨ ਅਦਾਲਤ ਤਰੀਕ ਤੇ ਦੋਵੇ ਆਏ ਬੱਚਿਆਂ ਨੇ ਬਿਨਾਂ ਕੁਝ ਕਹੇ ਹੀ ਕਿਸੇ ਨੂੰ ਮੇਰੇ ਨਾਲ ਲਿਪਟ ਗਏ ਤਿ ਉੱਚੀ ਉੱਚੀ ਰੋਣ ਲੱਗੇ ਤੇ ਕਹਿਣ ਲੱਗੇ ਅੰਮਾ ਤੁਹਾਡੇ ਤੋਂ ਬਿਨਾਂ ਮਰ ਜਾਵਾਂਗਾ ਅਸੀਂ ਅਚਾਰ ਨਾਲ ਰੋਟੀ ਮਿਲਦੀ ਸਾਨੂੰ ਤੇ ਹਰ ਰੋਜ ਸਕੂਲ ਤੋਂ ਮਿਲੇ ਭੋਜਨ ਨਾਲ ਢਿੱਡ ਭਰਦੇ ਤੇ ਐਤਵਾਰ ਭੁੱਖੇ ਹੀ ਰਹਿੰਦੇ ਆ,ਤੇ ਨਵੀਂ ਮੰਮੀ ਵੀ ਬਹੁਤ ਝਿੜਕਦੀ ਆ,ਪਤਾ ਨਹੀਂ ਇਕੇ ਸਾਹੇ ਕਿੰਨੀਆਂ ਹੀ ਉਦਾਸੀਆਂ ਬੋਲ ਗਏ ਮਮਤਾ ਦੀ ਮੂਰਤ ਨੇ ਘੁੱਟ ਕਿ ਕਲੇਜੇ ਨਾਲ ਲਗਾ ਕਿ ਸਾਰੇ ਕੇਸ ਇੱਥੇ ਖਤਮ ਕਰਕੇ ਆਪਣੇ ਘਰ ਆਉਣ ਦਾ ਫੈਸਲਾ ਕਰ ਲਿਆ ਤੇ ਇੱਕ ਗੱਲ ਠੋਕ ਵਜਾ ਸਭ ਨੂੰ ਕਹਿ ਦਿੱਤੀ ਕਿ ਅੱਗੇ ਵਾਲੀ ਮੰਗੋ ਨਹੀਂ ਰਹੀ ਹੁਣ ਮੈਂ ਜੇ ਕਿਸੇ ਨੇ ਵੀ ਵਧੀਕੀ ਕੀਤੀ ਤੇ ਮੁਆਫੀ ਦੀ ਜਗਾ ਨਹੀਂ ਹੋਏਗੀ ,ਆਪ ਇਨਸਾਫ ਬਣ ਕਿ ਜੁੱਤੀ ਫੇਰੂ ਇਕੱਲੇ ਇੱਕਲੇ ਨੂੰ,ਅੱਜ ਸੱਤ ਸਾਲ ਬਾਅਦ ਵੀ ਕਿਸੇ ਥਾਂ ਤੋਂ ਇਨਸਾਫ ਨਾ ਮਿਲਦਾ ਦੇਖ ਆਪਣੇ ਤਿ ਭਰੋਸਾ ਤੇ ਹਿੰਮਤ ਕਰਕੇ ਫਿਰ ਆਪਣੇ ਘਰ ਦੀ ਦਹਿਲੀਜ ਤੇ ਪੈਰ ਧਰ ਲਿਆ ਤੇ ਨਵੀਂ ਜਿੰਦਗੀ ਦੀ ਸ਼ੁਰੂਆਤ ਕਰਲੀ ਹੁਣ ਫੇਕਟਰੀ ਤੋਂ ਪੈਨਸ਼ਨ ਵੀ ਆਉਣ ਲੱਗ ਗਈ ਸੀ ਤੇ ਬੱਚਿਆਂ ਨੂੰ ਉਹਨਾਂ ਦੀ ਮਾਂ ਮਿਲ ਗਈ।
ਲੇਖਕ:- ਜਗਜੀਤ ਸਿੰਘ ਡੱਲ, ਤਰਨ ਤਾਰਨ,ਪ੍ਰੈਸ ਮੀਡੀਆ,dall tv news,,9855985137,8646017000

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)