More Punjabi Kahaniya  Posts
ਰਿਸ਼ਤੇ ਨਾਤੇ, ਖੂਨ….ਸਭ ਪਾਣੀ ਹੋ ਗਿਆ ਲੱਗਦਾ


ਰਿਸ਼ਤੇ ਨਾਤੇ, ਖੂਨ….ਸਭ ਪਾਣੀ ਹੋ ਗਿਆ ਲੱਗਦਾ !!!
ਦੋ ਕੁ ਦਿਨ ਪਹਿਲਾ ਇੰਡੀਆ ਰਹਿੰਦੀ ਛੋਟੀ ਭੈਣ ਨਾਲ ਗੱਲ ਹੋਈ, ਛੋਟੀ ਭੈਣ ਨੇ ਅੱਖੀਂ ਵੇਖੀ ਕਹਾਣੀ ਸੁਣਾਈ, ਸੁਣ ਕਾਲਜਾ ਹੀ ਧੂਹਿਆ ਗਿਆ। ਛੋਟੀ ਭੈਣ ਕਹਿੰਦੀ ਐਥੇ ਸਾਡੇ ਸਕੂਲ ਚ ਇੱਕ ਟੀਚਰ ਹੁੰਦੀ ਸੀ ਤੇ ਸਾਰੇ ਉਸਨੂੰ ਮਿਸਿਜ ਪਾਲ ਦੇ ਨਾਉਂ ਨਾਲ ਹੀ ਬੁਲਾਉਂਦੇ ਸਨ । ਮਿਸਿਜ ਪਾਲ ਨੇ ਬਹੁਤ ਲੰਮਾ ਸਮਾਂ, ਇਸ ਸਕੂਲ ਚ ਪੜਾਇਆ ਤੇ ਇਕਲੌਤਾ ਪੁੱਤ ਵੀ ਏਸੇ ਸਕੂਲ ਚ ਬਾਰਵੀਂ ਤੱਕ ਪੜਿਆ ਤੇ ਹੋਰ ਉਚੇਰੀ ਪੜ੍ਹਾਈ ਕਰ ਅਮਰੀਕਾ ਚਲਿਆ ਗਿਆ ਤੇ ਓਥੇ ਹੀ ਵਿਆਹ ਕਰਵਾ ਸੈਟਲ ਹੋ ਗਿਆ । ਮਿਸਟਰ ਪਾਲ ਆਰਮੀ ਚੋਂ ਕਰਨਲ ਰਿਟਾਇਰਡ ਹੋਏ । ਰਿਟਾਇਰਮੈਂਟ ਤੋਂ ਬਾਅਦ ਮਿਸਟਰ ਪਾਲ ਨੇ ਵੀ ਕੁਝ ਸਮਾਂ ਏਸੇ ਸਕੂਲ ਦੀ ਮੈਨੇਜਮੈਂਟ ਚ ਸੇਵਾ ਨਿਭਾਈ। ਮਿਸਿਜ ਪਾਲ ਦੀ ਰਿਟਾਇਰਮੈਂਟ ਹੋਈ ਤਾਂ ਸਕੂਲ ਵੱਲੋਂ ਦਿੱਤੀ ਗਈ ਵਿਦਾਇਗੀ ਪਾਰਟੀ ਚ ਦੋਹਾਂ ਜੀਆਂ ਨੇ ਖੁੱਲ ਕੇ ਡਾਂਸ ਕੀਤਾ, ਅੱਧਾ ਪੌਣਾ ਘੰਟਾ ਦੋਨੋਂ ਜੀਅ ਇਕੱਲੇ ਹੀ ਡਾਂਸ ਕਰਦੇ ਰਹੇ । ਸਕੂਲ ਤੋਂ ਤਿੰਨ ਕੁ ਕਿਲੋਮੀਟਰ ਦੂਰ ਛੋਟੇ ਜੇਹੇ ਕਸਬੇ ਧਰਮਪੁਰ ਚ ਪੰਜ ਕੁ ਕਨਾਲ ਥਾਂ ਲੈ ਦੋਹਾਂ ਜੀਆਂ ਨੇ ਢਾਈ ਤਿੰਨ ਕਰੋੜ ਰੁਪਿਆ ਲਾ ਬਹੁਤ ਹੀ ਸੋਹਣਾ ਘਰ ਬਣਾਇਆ ਤੇ ਜੀਵਨ ਦਾ ਆਖਰੀ ਪੜਾ ਖੁਸ਼ੀ ਖੁਸ਼ੀ ਜਿਉਣ ਲੱਗੇ । ਸਕੂਲ ਦੇ ਬੱਚਿਆਂ ਤੇ ਸਟਾਫ ਮੈਬਰਾਂ ਨੂੰ ਦੋਨੋਂ ਜੀਅ ਅਕਸਰ ਹੀ ਆਪਣੇ ਘਰ ਬੁਲਾਉਂਦੇ ਰਹਿੰਦੇ, ਸ਼ਾਇਦ ਸਕੂਲ, ਸਕੂਲ ਦਾ ਸਟਾਫ ਤੇ ਸਕੂਲ ਚ ਪੜ੍ਹਨ ਵਾਲੇ ਬੱਚੇ ਹੀ ਦੋਹਾਂ ਜੀਆਂ ਲਈ ਅਸਲ ਪਰਿਵਾਰ ਸਨ । ਕੁੱਝ ਸਮਾਂ ਪਹਿਲਾਂ ਪੁੱਤ ਨੇ ਦੋਹਾਂ ਜੀਆਂ ਨੂੰ ਅਮਰੀਕਾ ਆਪਣੇ ਕੋਲ ਬੁਲਾ ਲਿਆ ਤੇ ਇੰਡੀਆ ਵਿਚਲੀ ਮਿਸਟਰ ਤੇ ਮਿਸਿਜ ਪਾਲ ਦੇ ਨਾਉਂ ਸਾਰੀ ਜਾਇਦਾਦ ਦਾ ਮੁਖਤਿਆਰਨਾਮਾ ਲੈ ਇੰਡੀਆ ਵਿਚਲੀ ਓਹਨਾਂ ਦੇ ਨਾਉਂ ਦੀ ਤਮਾਮ ਜਾਇਦਾਦ ਚੋਰੀ ਵੇਚ ਦਿੱਤੀ ਤੇ ਬਾਅਦ ਚ ਦੋਹਾਂ ਜੀਆਂ ਨੂੰ ਟਿਕਟ ਕਰਾ ਇੰਡੀਆ ਨੂੰ ਜਹਾਜ ਚੜਾ ਦਿੱਤਾ । ਦੋਨੋਂ ਜੀਅ ਇੰਡੀਆ ਆਏ ਤਾਂ ਵੇਖਿਆ, ਉਹਨਾਂ ਕੋਲ ਇੰਡੀਆ ਚ ਤਾਂ ਸਿਰ ਛੁਪਾਉਣ ਤੱਕ ਲਈ ਕੋਈ ਛੱਤ ਨਹੀ । ਉਹਨਾਂ ਨੂੰ ਤਾਂ ਉਹਨਾਂ ਦੇ ਪੁੱਤ ਨੇ ਹੀ ਦਿਨ ਦਿਹਾੜੇ ਠੱਗ ਬੇਘਰ ਕਰ ਦਿੱਤਾ । ਇਹ ਸਦਮਾ ਨਾ ਸਹਾਰਦੇ ਹੋਏ, ਮਿਸਟਰ ਪਾਲ ਦੀ ਤਾਂ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਤੇ ਸੱਤਰਾਂ ਨੂੰ ਢੁੱਕੀ ਮਿਸਿਜ ਪਾਲ ਹੁਣ ਚੰਡੀਗੜ੍ਹ ਦੇ ਕਿਸੇ ਬੇਸਹਾਰਾ ਘਰ ਚ ਅਨਾਥ ਵਾਂਗ ਰੁਲ ਰਹੀ ਆ ।
...

ਇਹ ਕਹਾਣੀ ਸੁਣ ਹਾਲੇ ਸਦਮੇ ਚੋਂ ਬਾਹਰ ਆਇਆ ਨਈ ਸੀ ਕਿ ਦੂਜੇ ਦਿਨ ਮਿੱਤਰ ਨੇ ਗੱਲ ਸੁਣਾ ਦਿੱਤੀ । ਕਹਿੰਦਾ, ਅੱਜ ਐਬਟਸਫੋਰਡ (ਕੈਨੇਡਾ) ਰਹਿੰਦੇ ਮੇਰੇ ਭਤੀਜੇ ( ਵੱਡੇ ਭਰਾ ਦੇ ਮੁੰਡੇ ) ਦੇ ਸਹੁਰੇ (ਮਾਸਟਰ) ਦੀ ਕੈਂਸਰ ਨਾਲ ਮੌਤ ਹੋ ਗਈ । ਭਤੀਜੇ ਨੂੰ ਰਿਸ਼ਤਾ ਵੀ ਮੈਂ ਹੀ ਕਰਵਾਇਆ ਸੀ, ਵੱਡੀ ਭਰਜਾਈ ਕੁਪੱਤੀ ਹੋਣ ਕਾਰਨ ਮੈਨੂੰ ਮਾਂ ਬਾਪ ਤੇ ਬਾਕੀ ਭੈਣ ਭਰਾਵਾਂ ਨੇ ਬਥੇਰਾ ਰੋਕਿਆ ਸੀ ਨਾ ਪੰਗਾ ਲੈ, ਕਿਉਂ ਕਿਸੇ ਦੀ ਧੀ ਨੂੰ ਖੂਹ ਚ ਸੁੱਟਦਾ… ਵੱਡੀ ਨੇ ਨੂੰਹ ਨੂੰ ਵਸਣ ਨਹੀ ਦੇਣਾ । ਪਰ ਮੈਂ ਸੋਚਿਆ, ਭਤੀਜੇ ਦੀ ਜਿੱਦਾਂ ਦੇ ਮੁੰਡਿਆ ਨਾਲ ਬਹਿਣੀ ਉੱਠਣੀ ਆ… ਹੋਰ ਨਾ ਕਿਤੇ ਨਸ਼ਾ ਹੀ ਖਾਣ ਲੱਗ ਪਵੇ ਤੇ ਮਰ ਮਰਾ ਜਾਵੇ । ਪਰ ਹੋਇਆ ਓਹੀ, ਵੱਡੀ ਭਰਜਾਈ ਨੇ ਕੈਨੇਡਾ ਪਹੁੰਚਦਿਆਂ ਹੀ ਦੋ ਪੁੱਤਾਂ ਦੀ ਮਾਂ ਨੂੰਹ ਦਾ ਛੱਡ ਛੁਡਾ ਕਰਾ ਮੁੰਡਾ ਦੁਆਰਾ ਇੰਡੀਆ ਵਿਆਹ ਲਿਆਈ । ਮੈਂ ਭਰਾ ਭਰਜਾਈ ਭਤੀਜਾ ਸਭ ਛੱਡ ਦਿੱਤੇ, ਕੁੜੀ (ਭਤੀਜ ਨੂੰਹ) ਤੇ ਕੋਇਲਾਂ ਵਰਗੇ ਦੋ ਨਿਆਣੇ ਵੇਖ ਜਾਨ ਨਿਕਲਦੀ ਆ । ਤਲਾਕ ਯਾਫਤਾ ਦੋ ਬੱਚਿਆਂ ਦੀ ਬੇਸਹਾਰਾ ਮਾਂ (ਧੀ) ਨੂੰ ਮਾਂ ਪਿਉ ਨੇ ਕੋਲ ਰੱਖਿਆ ਤਾਂ ਨੂੰਹ ਪੁੱਤ ਰੌਲਾ ਪਾ ਅਲੱਗ ਹੋ ਰਹਿਣ ਲੱਗ ਪਏ । ਪਿੱਛੇ ਰਹੇ ਮਾਂ ਪਿਉ, ਧੀ ਤੇ ਦੋ ਦੋਹਤਿਆਂ ਨਾਲ ਕਿਵੇਂ ਨਾ ਕਿਵੇਂ ਜਿੰਦਗੀ ਗੁਜ਼ਾਰ ਹੀ ਰਹੇ ਸਨ । ਮਾਸਟਰ ਨੂੰ ਮਹੀਨਾ ਕੁ ਪਹਿਲਾਂ ਆਖਰੀ ਸਟੇਜ ਕੈਂਸਰ ਨਿਕਲ ਆਇਆ । ਆਖਰੀ ਸਾਹਾਂ ਨਾਲ ਘੁਲਦੇ ਪਿਉ ਨੂੰ ਪੁੱਤ ਹਸਪਤਾਲ ਚ ਦੇਖਣ ਤੱਕ ਨਾ ਗਿਆ, ਜਦੋਂ ਡਾਕਟਰਾਂ ਨੇ ਜਿੰਦਗੀ ਸਿਰਫ ਤੀਹ ਕੁ ਦਿਨਾਂ ਦੀ ਬਚੀ ਆ ਕਿਹਾ ਤਾਂ ਕਿਸੇ ਰਿਸ਼ਤੇਦਾਰ ਦੇ ਗਾਲਾਂ ਕੱਢ ਕਹਿਣ ਤੇ ਕਿ ਬਾਅਦ ਚ ਪਿਉ ਦੇ ਸਸਕਾਰ ਤੇ ਬੂਕਦਾ ਫਿਰੇਂਗਾ, ਜਾਹ ਵੇਖ ਆ ਪਿਉ ਨੂੰ । ਪਿਉ ਨੂੰ ਹਸਪਤਾਲ ਚ ਵੇਖਣ ਗਿਆ ਪੁੱਤ, ਪਿਉ ਤੋਂ ਘਰ ਆਪਣੇ ਨਾਉਂ ਕਰਵਾਉਣ ਲਈ ਪੇਪਰ ਬਣਾ ਹਸਪਤਾਲ ਨਾਲ ਲੈ ਗਿਆ । ਅੱਗਿਓ ਕੈਂਸਰ ਨਾਲ ਘੁਲਦੇ ਪਿਉ ਨੇ ਪੁੱਤ ਨੂੰ ਗਾਲਾ ਕੱਢ ਭਜਾਇਆ ।।। ਕੇਹੋ ਜਿਹਾ ਜ਼ਮਾਨਾਂ ਆ ਗਿਆ ਯਾਰ… ਰਿਸ਼ਤੇ ਨਾਤੇ, ਖੂਨ … ਸਭ ਪਾਣੀ ਹੋ ਗਿਆ ਲੱਗਦਾ ।।
Bobby Hans

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)