ਜਦੋਂ ਮੇਰੇ ਪਾਪਾ ਨਾਨਾ ਬਣੇ ” ✍️ਸੋਨੀਆ ਰਿਆੜ੍ਹ ✍️
******************************************
ਮੈਂ, ਮੋਨੂੰ ਦੀ ਡੇਲੀਵੇਰੀ ਤੋਂ, ਦੋ ਮਹੀਨੇ ਬਾਅਦ ਆਪਣੇ ਪੇਕੇ ਗਈ ਸੀ।
ਮੈਂ, ਬੈਡ ਤੇ ਕਦੇ ਇੱਧਰ ਤੇ ਕਦੇ ਉਧਰ ਪਾਸੇ ਬਦਲ ਰਹੀ ਸੀ ਤਾਂ ਅਚਾਨਕ ਮੈਂ ਆਪਣੇ ਹੱਥ ਨਾਲ ਬੈਡ ਟੋਆਂ ।
ਪਰ ਮੇਰੇ ਨਾਲ ਬੈਡ ਤੇ ਕੋਈ ਨਹੀਂ ਸੀ। ਮੈਂ ਅੱਖਾਂ ਮਲਦੀ ਮਲਦੀ ਉੱਠੀ ਤੇ ਮੇਰੀ ਨਿਗ੍ਹਾ ਸਾਮ੍ਹਣੇ ਲੱਗੀ ਘੜ੍ਹੀ ਤੇ ਗਈ ਤਾਂ ਰਾਤ ਦੇ 12ਵੱਜੇ ਸੀ, ਤੇ ਸਾਮ੍ਹਣੇ ਡਰਾਵਿੰਗ ਰੂਮ ਚੋਂ ਇੱਕ ਜਾਣੀ ਪਹਿਚਾਣੀ ਜੇਹੀ ਬੱਚੇ ਦੇ ਚੀਕਣ ਦੀ ਆਵਾਜ਼ ਆ ਰਹੀ ਸੀ।
“ਸੋਨੀ ਪੁੱਤਰ! ਅਰਾਮ ਕਰ ਲੈ, ਮੋਨੂੰ ਰੋ ਰਿਹਾ ਸੀ।
ਸ਼ਾਇਦ ਪੇਟ ਚ ਗੈਸ ਬਣ ਗਈ ਸੀ, ਤੇ ਮੈਂ ਤੇ ਤੇਰੀ ਮਾਂ ਨੇ ਦੋਵਾਂ ਨੇ ਓਹਨੂੰ ਚੁੱਪ ਕਰਵਾਇਆ ਏ। ਜਦ ਸੋਂ ਜਾਂਦਾ ਹੈ ਤਾਂ ਤੇਰੇ ਨਾਲ ਬੈਡ ਤੇ ਪਾ ਦਵਾਂਗੇ”, ਪਾਪਾ ਨੇ ਮੈਨੂੰ ਕਿਹਾ।
ਓਹ ਦਿਨ ਤਾਂ……ਪਾਪਾ ਨੇ ਮੇਰਾ ਦਿਲ ਹੀ ਜਿੱਤ ਲਿਆ ਸੀ।
ਕੀ ਕੋਈ ਨਾਨਾ ਆਪਣੇ ਦੋਹਤੇ ਲਈ ਐਨਾ ਵੀ ਕਰ ਸਕਦਾ, ਜਿਹਨੇ ਕਦੇ ਛੋਟੇ ਬੱਚੇ ਨੂੰ ਹੱਥ ਨਹੀਂ ਸੀ ਲਾਇਆ। ਤੇ ਹੁਣ ਪਾਪਾ ਆਪਣੇ ਦੋਤਰੇ ਨੂੰ ਚੁੱਪ ਕਰਵਾ ਕੇ ਸੁਵਾ ਰਹੇ ਸੀ।
ਇਹ ਇੱਕ ਵਾਰ ਨਹੀਂ…. ਕਾਫੀ ਵਾਰ ਏਹਦਾ ਹੋਇਆ। ਜਦੋਂ ਮੈਂ ਗੂੜੀ ਨੀਂਦ ਚ ਘੁਕੂ ਘੂਕ ਸਾਰੇ ਦਿਨ ਦੀ ਥੱਕੀ ਸੁੱਤੀ ਹੁੰਦੀ ਸੀ।
ਸਰਦੀਆਂ ਚ ਜਦ ਪੇਕੇ ਜਾਣਾ, ਪਾਪਾ ਨੇ ਰੂਮ ਚ ਆਉਣਾ ਤੇ ਮੋਨੂੰ ਤੇ ਬਾਰ ਬਾਰ ਰਜਾਈ ਦੇ ਕੇ ਜਾਣੀ। ਕਿਉਂਕਿ ਇਹਦੀ ਆਦਤ ਸੀ ਵਾਰ ਵਾਰ ਲੱਤਾਂ ਮਾਰ...
ਮਾਰ ਰਜਾਈ ਲਾਹ ਦੇਣੀ ਤੇ ਰਜਾਈ ਦੇ ਉੱਤੇ ਸੌਣਾ।
ਹੁਣ ਜਦ ਵੱਡਾ ਹੋ ਗਿਆ, ਹੁਣ ਵੀ ਜਦ ਪਤਾ ਲੱਗਦਾ ਕੀ ਮੋਨੂੰ ਨੇ ਆਉਣਾ ਤਾਂ ਪਹਿਲਾਂ ਹੀ ਫਰੂਟ, ਮੈਗੀ, ਲੇਸ ਤੇ ਆਈਸਕਰੀਮ ਨਾਲ ਘਰ ਭਰ ਦੇਣਾ।
ਮੰਮੀ ਨੇ ਕਹਿਨਾ ਦਿਲ ਤਾਂ ਤੁਹਾਡਾ ਆਪਣਾ ਕਰਦਾ ਹੁਣਾ ਮੋਨੂੰ ਦਾ ਤਾਂ ਇੱਕ ਬਹਾਨਾ ਹੈ।
ਤੇ ਪਾਪਾ ਨੇ ਅੱਗੋਂ ਹਾਸੇ ਚ ਗੱਲ ਪਾਉਂਦੇ ਕਹਿਣਾ, ਜੇ ਤੇਰਾ ਦੋਤਰਾ ਨਹੀਂ ਖਾਵੇਗਾ ਤਾਂ ਅਸੀਂ ਵੀ ਖਲਾਂਗੇ… ਸਾਡੇ ਕਿਹੜੇ ਮੂੰਹ ਸੀਤਾ ਕਿਸੇ ਨੇ……. ਤੇ ਦੋਵਾਂ ਨੇ ਖਿੜ ਖਿੜ ਕੇ ਹੱਸਣ ਲੱਗ ਜਾਣਾ।
ਜਦੋਂ ਵੀ ਕੋਈ ਮੇਲੇ ਤੇ….. ਜਾ ਕੋਈ ਮੱਸਿਆ ਤੇ ਜਾਣਾ, ਕੋਈ ਨਾ ਕੋਈ ਖਿਲੌਣਾ ਮੋਨੂੰ ਲਈ ਲੈ ਆਉਣਾ। ਜਦੋਂ ਅਸੀਂ ਪਾਪਾ ਪਿੰਡ ਜਾਣਾ ਤਾਂ ਮੋਨੂੰ ਦੇ ਤਾਂ ਵਾਰੇ ਨਿਆਰੇ ਹੋ ਜਾਣੇ.,…ਓਹਨੇ ਮਿੰਟਾ ਚ ਹੀ ਸਾਰੇ ਖਿਲੌਨਿਆਂ ਦਾ ਪੁਰਜਾ ਪੁਰਜਾ ਕਰ ਦੇਣਾ।
ਪਾਪਾ ਨੂੰ ਮੋਨੂੰ ਨੂੰ ਚੁੰਮਣਾ, ਚੁੱਕਣਾ ਤੇ ਓਹਦੀਆਂ ਤੋਤਲੀ ਗੱਲਾ ਸੁਣਨੀਆਂ ਬਹੁਤ ਚੰਗੀਆਂ ਲੱਗ ਦੀਆਂ ਸੀ, ਤੇ ਆਪ ਵੀ ਓਦਾ ਤੋਤਲੀਆਂ ਗੱਲਾ ਕਰਨੀਆਂ ਓਹਦੇ ਨਾਲ। ਤੇ ਮੈਂ ਇਹ ਛੋਟੇ ਛੋਟੇ ਪਲ ਵੀਡੀਓ ਚ ਕੈਦ ਕਰਦੀ ਰਹਿਣਾ।
ਆਖਿਰ ਚ ਇਹੀ ਅਰਦਾਸ ਕਰਦੀ ਰੱਬ ਅੱਗੇ ਕੀ ਰੱਬ ਉਹਨਾਂ ਨੂੰ ਲੰਬੀ ਉਮਰ ਤੇ ਸਿਹਤ ਬਖ਼ਸੇ ਤੇ ਸਦਾ ਹੱਸਦੇ ਵਸਦੇ ਰਹਿਣ । ਉਹਨਾਂ ਦੇ ਹਾਸਿਆਂ ਚ ਹੀ ਮੇਰੀ ਜਾਨ ਹੈ।