More Punjabi Kahaniya  Posts
ਸਹੀਦੀ ਦਿਨ


ਤਕਰੀਬਨ ਵੀਹ ਕੁ ਸਾਲ ਪਹਿਲਾਂ ਭਾਰਤ ਸਰਕਾਰ ਦੇ ਰੱਖਿਆ ਵਿਭਾਗ ਨੂੰ ਹਿਮਾਚਲ ਪ੍ਰਦੇਸ਼ ਦੇ ਇੱਕ ਪਿੰਡ ਤੋਂ ਇੱਕ ਖ਼ਤ ਮਿਲਿਆ।
ਗਿਰਧਾਰੀ ਲਾਲ਼ ਨਾਮ ਦੇ ਇੱਕ ਸੇਵਾ ਮੁਕਤ ਸਕੂਲ ਮਾਸਟਰ ਨੇ ਲਿਖਿਆ ਸੀ “ਜੈ ਹਿੰਦ,ਸ੍ਰੀ ਮਾਨ ਜੀ, ਮੇਰੇ ਪੁੱਤ ਦਾ ਸਹੀਦੀ ਦਿਨ ਨੇੜੇ ਆ ਰਿਹਾ ਹੈ,ਮੈਂ ਸਿਰਫ ਇਹ ਪੁੱਛਣ ਲਈ ਖ਼ਤ ਲਿਖ ਰਿਹਾ ਹਾਂ ਕਿ ਕੀ ਮੈ ਅਤੇ ਮੇਰੀ ਘਰਵਾਲ਼ੀ ਨੂੰ ਉਹ ਥਾਂ ਦੇਖਣ ਦੀ ਇਜਾਜ਼ਤ ਮਿਲ ਸਕਦੀ ਹੈ,ਜਿੱਥੇ ਸਾਡਾ ਮੁੰਡਾ ਸ਼ਹੀਦ ਹੋਇਆ ਸੀ,ਜੇ ਮਨਜੂਰੀ ਮਿਲ ਸਕਦੀ ਹੈ ਤਾਂ ਠੀਕ ਹੈ,ਪਰ ਜੇਕਰ ਉੱਥੇ ਜਾਣਾ ਕੌਮੀ ਸੁਰੱਖਿਆ ਜਾ ਫ਼ੌਜ ਦੇ ਪ੍ਰੋਟੋਕਾਲ ਦੇ ਖ਼ਿਲਾਫ਼ ਹੈ ਤਾਂ ਕੋਈ ਦਿੱਕਤ ਨਹੀਂ,ਮੈ ਅਪਣੀ ਦਰਖਾਸਤ ਵਾਪਿਸ ਲੈ ਲਵਾਗਾਂ।”
ਚਿੱਠੀ ਪੜ੍ਹਨ ਵਾਲੇ ਅਫ਼ਸਰ ਨੇ ਸੋਚਿਆ ਕਿ ਲਿਖਣ ਵਾਲੇ ਨੂੰ ਇਹ ਮੌਕ਼ਾ ਜਰੂਰ ਮਿਲਣਾ ਚਾਹੀਦਾ, ਅੰਮੂਮੰਨ ਕੁੱਝ ਕਾਨੂੰਨੀ ਦਿੱਕਤਾਂ ਤਾਂ ਸਨ,ਪਰ ਉਸਨੇ ਸੋਚਿਆ ਉਹ ਖ਼ਤ ਲਿਖਣ ਵਾਲੇ ਦੀ ਮੱਦਦ ਜਰੂਰ ਕਰੇਗਾ।
ਇਸ ਦਰਿਆਦਿਲ ਬੰਦੇ ਨੇ ਅੱਗੇ ਅਪਣੇ ਅਫ਼ਸਰ ਨੂੰ ਬੇਨਤੀ ਕੀਤੀ ਸਕਿ ਯਾਤਰਾ ਤੇ ਭਾਵੇ ਜਿੰਨਾ ਮਰਜ਼ੀ ਖ਼ਰਚ ਆਵੇ,ਉਹ ਇਹ ਜੇਬ ਖ਼ਰਚਾ ਅਪਣੀ ਜੇਬ ਚੋ ਦੇਣ ਨੂੰ ਤਿਆਰ ਹੈ,ਅਤੇ ਸਪੱਸ਼ਟ ਕਰ ਦਿੱਤਾ ਕਿ ਅਗਰ ਇਹ ਮਨਜੂਰੀ ਲਈ ਨਾਹ ਕੀਤੀ ਜਾਂਦੀ ਹੈ ਤਾਂ ਕਿਸੇ ਹੋਰ ਤਰੀਕੇ ਨਾਲ ਅਪਣੇ ਪੱਧਰ ਤੇ ਮਾਸਟਰ ਜੀ ਅਤੇ ਉਹਦੀ ਘਰਵਾਲੀ ਨੂੰ ਉਹ ਜਗ੍ਹਾ ਜਰੂਰ ਦਿਖਾਵਾਂਗਾ,ਜਿੱਥੇ ਉਹਨਾਂ ਦਾ ਪੁੱਤ ਸ਼ਹੀਦ ਹੋਇਆ ਸੀ।ਵੱਡੇ ਅਫ਼ਸਰ ਨੇ ਵੀ ਜੋੜੇ ਨੂੰ ਉੱਥੇ ਜਾਣ ਦੀ ਮਨਜੂਰੀ ਦੇ ਦਿੱਤੀ।
ਜਵਾਨ ਦਾ ਸ਼ਹੀਦੀ ਦਿਨ ਆ ਗਿਆ,ਅੱਜ ਸ਼ਹੀਦ ਜਵਾਨ ਦੀ ਯੂਨਿਟ ਨੇ ਆਪਣੇ ਹੀਰੋ ਨੂੰ ਯਾਦ ਕਰਨਾ ਸੀ।ਇੱਕ ਫ਼ੌਜੀ ਗੱਡੀ ਸਕੂਲ ਮਾਸਟਰ ਅਤੇ ਉਹਦੀ ਘਰਵਾਲੀ ਨੂੰ ਕਾਰਗਿਲ ਦੀ ਉਸ ਚੋਟੀ ਤੇ ਲੈ ਗਈ ਜਿੱਥੇ ਉਹਨਾਂ ਦਾ ਜੁਆਨ ਪੁੱਤ ਅਪਣੇ ਜ਼ਿੰਦਗੀ ਬਹਾਦਰੀ ਨਾਲ ਲੜਦਾ- ਲੜਦਾ ਅਪਣੇ ਦੇਸ਼ ਦੇ ਲੇਖੇ ਲਗਾ ਗਿਆ ਸੀ।
ਡਿਊਟੀ ਤੇ ਖ੍ਹੜੇ ਜੁਵਾਨ ਪੂਰੀ ਤਰ੍ਹਾਂ ਚੁਕੰਨੇ ਸਨ,ਰਾਸ਼ਟਰੀ ਗੀਤ ਤੋ ਪਹਿਲਾ ਉਹਨਾ ਨੇ ਅਪਣੇ ਸਾਥੀ ਦੀ ਸ਼ਹਾਦਤ ਨੂੰ ਸਲੂਟ ਕੀਤਾ।ਫਿਰ ਇੱਕ ਹੋਰ ਫ਼ੌਜੀ ਆਇਆ,ਉਹਨੇ ਬੁੱਢੇ ਬਾਪ ਨੂੰ ਫੁੱਲਾਂ ਦੀ ਇੱਕ ਮਾਲ਼ਾ ਫ਼ੜਾ ਦਿੱਤੀ, ਫ਼ੇਰ ਬਜ਼ੁਰਗ ਦੇ ਪੈਰੀਂ ਹੱਥ ਲਾਏ,ਅਤੇ ਅੱਖਾਂ ਚੋ ਧਰਾਲਾ ਵਾਂਗ ਡਿੱਗ ਰਹੇ ਹੰਝੂਆਂ ਨੂੰ ਪੂਝਣ ਲੱਗ ਪਿਆ।”
ਮਾਸਟਰ ਜੀ ਨੇ ਕਿਹਾ,” ਤੂੰ ਫ਼ੌਜ ਦਾ ਅਫ਼ਸਰ ਹੈ ਪੁੱਤਰ, ਤੂੰ ਕਿਉੰ ਰੋ ਰਿਹਾ,ਅਪਣੇ ਸਾਥੀਆਂ ਵੱਲ ਦੇਖ,ਉਹ ਕਿੰਨੇ ਅਡੋਲ ਨੇ।”
ਫੌਜੀ ਨੇ ਕਿਹਾ,”ਬਾਊ ਜੀ, ਏਥੇ ਜਿੰਨੇ ਵੀ ਫ਼ੌਜੀ ਖੜ੍ਹੇ ਨੇ ਓਹਨਾ ਚੋ ਸਿਰਫ ਮੈਂ ਹੀ ਹਾ,ਜਿਹੜਾ ਉਸ ਦਿਨ ਤੁਹਾਡੇ ਮੁੰਡੇ ਨਾਲ ਏਥੇ ਮੌਜੂਦ ਸੀ।ਪਾਕਿਸਤਾਨੀ ਫੌਜ ਨਾਲ਼ ਲੜਦੇ ਉਹਦੀ ਬਹਾਦਰੀ ਦੇਖਣ ਵਾਲ਼ਾ ਮੈ ਇਕੱਲਾ ਹੀ ਹਾ।ਦੁਸ਼ਮਣ ਦੀ HMG ਗੰਨ ਗੋਲੀਆਂ ਦਾ ਮੀਂਹ ਵਰ੍ਹਾ ਰਹੀ ਸੀ।ਅਸੀ ਤੀਹ ਕਿ ਫੁੱਟ ਅੱਗੇ ਵਧੇ ਅਤੇ ਇੱਕ ਪਹਾੜ ਉਹਲੇ ਸ਼ਰਨ ਲੈ ਲਈ।ਫ਼ੇਰ ਮੈ ਤੁਹਾਡੇ ਮੁੰਡੇ ਨੂੰ ਕਿਹਾ,”ਸਾਬ,ਮੈ ਡੈੱਥ ਚਾਰਜ (death charge) ਤੇ ਜਾ ਰਿਹਾ ਹਾਂ।ਮੈ ਦੁਸ਼ਮਣ ਦੀਆਂ ਗੋਲੀਆਂ ਦਾ ਸਾਹਮਣਾ ਕਰਾਂਗਾ,ਫ਼ੇਰ ਆਹ ਗਰਨੇਡ ਮੈਂ ਉਹਨਾਂ ਦੇ ਬੰਕਰ ਵਿਚ ਸੁੱਟ ਦੇਵਾਗਾਂ।ਉਸਤੋਂ ਬਾਅਦ ਤੁਸੀ ਉਹਨਾ ਦੇ ਬੰਕਰ, ਪੋਸਟ ਤੇ ਕਬਜਾ ਕਰ ਸਕਦੇ ਹੋ। ਮੈਂ ਅੱਗੇ ਪੈਰ ਪੁੱਟਣ ਵਾਲਾ ਹੀ ਸੀ, ਕਿ ਤੁਹਾਡਾ ਮੁੰਡਾ ਆਇਆ ਤੇ ਮੈਨੂ ਕਿਹਾ,”ਕੀ ਤੂੰ ਪਾਗ਼ਲ ਹੀ ਗਿਆ ਏ, ਤੇਰੇ ਘਰ ਘਰਵਾਲ਼ੀ ਅਤੇ ਛੋਟਾ ਮੁੰਡਾ ਨੇਂ, ਮੈ ਅਜੇ ਕੁਆਰਾ ਹਾਂ,ਡੈੱਥ ਚਾਰਜ ਵਾਲਾ ਕੰਮ ਮੈ ਕਰਾਗਾਂ,ਤੁਸੀ ਮੈਨੂੰ ਪਿੱਛੇ ਤੋਂ ਕਵਰ ਕਰ ਲੈਣਾਂ। ਇੰਨੀ ਕਹਿਣ ਦੀ ਦੇਰ ਸੀ ਕਿ ਉਹ ਹੱਥ ਚ ਗਰਨੇਡ ਫੜ੍ਹੀ ਦੁਸ਼ਮਣ ਵੱਲ,ਅੱਗੇ ਭੱਜ ਪਿਆ।
ਤਾਬੜਤੋੜ ਗੋਲੀਆਂ ਚੱਲ ਰਹੀਆਂ ਸਨ,ਤੁਹਾਡਾ ਬਹਾਦਰ ਪੁੱਤ ਗੋਲੀਆਂ ਤੋ ਬੱਚਦਾ ਬੱਚਦਾ ਦੁਸ਼ਮਣ ਦੇ ਬੰਕਰ ਤੱਕ ਜਾ ਪੁੱਜਾ,ਉਹਨੇ ਦੁਸ਼ਮਣ ਦੀ ਫੌਜ ਦੇ ਤੇਰਾਂ ਫ਼ੌਜੀ ਮਾਰ ਦਿੱਤੇ, ਹੋਰ ਭੀ ਭਾਰੀ ਨੁਕਸਾਨ ਹੋਇਆ,ਅਤੇ...

ਆਖ਼ਿਰ ਚ ਗੋਲੀਬਾਰੀ ਰੁਕ ਗਈ,ਇਹ ਪੋਸਟ ਸਾਡੇ ਕੰਟਰੋਲ ਹੇਠਾਂ ਆ ਗਈਂ।ਮੈਂ ਤੁਹਾਡੇ ਪੁੱਤਰ ਦੀ ਲਾਸ਼ ਨੂੰ ਚੱਕਿਆ ਸੀ,ਉਹਦੇ ਸਰੀਰ ਚ ਬਿਆਲੀ(42) ਗੋਲੀਆਂ ਵੱਜੀਆਂ ਸਨ। ਮੈਂ ਉਹਦਾ ਸਿਰ ਉੱਪਰ ਚੱਕਿਆ,ਆਖ਼ਰੀ ਵਾਰੀ ਉਹਨੇ ਆਪਣੀ ਜੁਬਾਨ ਚੋ ਤੁਹਾਡਾ ਨਾਂ ਲਿਆ ਸੀ,ਕਿ ਮੇਰੇ ਬਾਪੂ ਨੂੰ ਕਹਿਣਾ,ਕਿ ਉਸਦਾ ਪੁੱਤ ਸ਼ੇਰ ਦੀ ਮੌਤ ਮਾਰਿਆ ਹੈ,ਫਿਰ ਉਸਨੇ ‘ਜੈ ਹਿੰਦ’ ਕਿਹਾ,ਤੇ ਸਦਾ ਲਈ ਗੂੜ੍ਹੀ ਨੀਂਦ ਸੋਂ ਗਿਆ।”
ਬਿਰਤਾਂਤ ਸੁਣਨ ਵਾਲੇ ਲਗਭੱਗ ਸੁੰਨ ਹੋ ਗਏ ਸਨ।
ਮਾਸਟਰ ਜੀ ਦੀ ਪਤਨੀ ਅਪਣੇ ਸ਼ਾਲ ਦੇ ਇੱਕ ਪੱਲੇ ਨਾਲ ਹੰਝੂਆਂ ਨੂੰ ਸਮੇਟਣ ਦੀ ਜੱਦੋ-ਜਹਿਦ ਕਰ ਰਹੀ ਸੀ,ਉਹ ਉਹ ਦਿਨ ਯਾਦ ਕਰ ਰਹੀ ਸੀ ਜਦੋਂ ਹੱਥੀ ਪਾਲ-ਪੋਸ਼ ਕੇ ਪੁੱਤ ਨੂੰ ਰੰਗਰੂਟ ਬਣਾਕੇ ਦੂਰ ਭੇਜ ਦਿੱਤਾ ਸੀ, ਇੱਕ ਮਨ ਕਹਿੰਦਾ ਸੀ ਕਿੱਥੇ ਪੁੱਤ ਦੇ ਵਿਆਹ ਤੇ ਫੁੱਲ ਸਜਾਉਣੇ ਸਨ,ਕਿੱਥੇ ਅੱਜ ਉਹ ਆਪਣੇ ਪੁੱਤ ਦੀ ਫ਼ੋਟੋ ਤੋਂ ਫੁੱਲ ਵਾਰ ਰਹੀ ਸੀ।ਪਰ ਇਹ ਕਹਾਣੀ ਸੁਣਕੇ ਉਸਨੂੰ ਅਪਣੀ ਕੁੱਖ ਤੇ ਮਾਣ ਵੀ ਹੋ ਰਿਹਾ ਸੀ,ਵਾਕਈ ਇਹ ਮਨੁੱਖਤਾ ਅਤੇਦਲੇਰੀ ਦੀ ਅਜੀਬ mishal ਸੀ।
ਦੂਜੇ ਬੰਨ੍ਹੇ ਮਾਸਟਰ ਜੀ ਬੜੇ ਧਿਆਨ ਨਾਲ ਅਪਣੇ ਸੂਰਮੇ ਪੁੱਤ ਦੀ ਕਹਾਣੀ ਸੁਣਨ ਤੋਂ ਬਾਅਦ ਉਹਨਾਂ ਦਿਨਾਂ ਨੂੰ ਯਾਦ ਕਰ ਰਹੇ ਸਨ,ਜਦੋਂ ਗੱਲੀ-ਬਾਤੀ ਉਹ ਆਪਣੇ ਪੁੱਤ ਨੂੰ ਜਿੰਦਗੀ ਚ ਕੁੱਝ ਕਰ ਗੁਜ਼ਰਨ ਦੀ ਸਲਾਹ ਦਿੰਦੇ ਰਹਿੰਦੇ ਸਨ।
ਕੁੱਝ ਦੀ ਬਾਅਦ, ਮਾਸਟਰ ਜੀ ਨੇ ਅਪਣੀ ਚੁੱਪੀ ਤੋੜੀ ਤੇ ਇਸ ਜੁਆਨ ਨੂੰ ਕਿਹਾ,”ਪਿੱਛਲੇ ਸਾਲ ਜਦੋਂ ਮੇਰਾ ਪੁੱਤ ਛੁੱਟੀ ਤੇ ਆਇਆ ਸੀ,ਉਦੋ ਮੈਂ ਉਸਦੇ ਵਾਸਤੇ ਇੱਕ ਕਮੀਜ਼ (shirt) ਖਰੀਦੀ ਸੀ। ਪਰ ਇਸਤੋਂ ਪਹਿਲਾ ਕੇ ਮੈਂ ਆਪਣੇ ਪੁੱਤ ਨੂੰ ਉਹ ਕਮੀਜ਼ ਪਹਿਣੀ ਦੇਖ ਸਕਦਾ, ਸਰਕਾਰੀ ਤਾਰ ਖੜਕ ਗਈਂ ਸੀ,ਉਹ ਫ਼ੌਜ ਚ ਵਾਪਿਸ ਆ ਗਿਆ। ਮੈਨੂੰ ਪਤਾ ਹੈ ਕਿ ਉਹ ਕਦੇ ਵਾਪਿਸ ਨਹੀਂ ਆਵੇਗਾ। ਸੋ ਮੇਰਾ ਇਥੇ ਆਉਣ ਦਾ ਅਸਲੀ ਮਕਸਦ ਉਹਦੇ ਸ਼ਹੀਦੀ ਥਾਂ ਤੇ ਇਹ ਕਮੀਜ਼ ਰੱਖ ਕੇ ਜਾਣਾ ਸੀ,ਕਿਉੰਕਿ ਇਹ ਕਮੀਜ਼ ਮੇਰਾ ਉਹਦੇ ਲਈ ਆਖ਼ਿਰੀ ਤੋਹਫ਼ਾ ਸੀ। ਪਰ ਮੇਰੀ ਬੇਨਤੀ ਹੈ ਕਿ ਪੁੱਤਰ ਇਹ ਕਮੀਜ਼ ਹੁਣ ਤੂੰ ਪਾ ਲੈ। ਮੈਨੂੰ ਤੇਰੇ ਵਿੱਚੋ ਅਪਣਾ ਪੁੱਤ ਦਿਖਾਈ ਦੇ ਰਿਹਾ ਹੈ। ਮਾਸਟਰ ਜੀ ਦੇ ਮੂੰਹ ਤੇ ਇੱਕ ਅੱਲਾਹੀ ਜਲੌਅ ਚਮਕ ਰਿਹਾ ਸੀ।
—–
ਦੋਸਤੋਂ ਇਸ ਬਹਾਦਰ ਫੋਜੀ ਜੁਆਨ ਦਾ ਨਾਂਮ ਕੈਪਟਨ ਵਿਕਰਮ ਬੱਤਰਾ ਸੀ,ਜੋਂ ਕਾਰਗਿਲ ਦੀ ਜੰਗ ਚ ਲੜਾਈ ਦੇ ਮੈਦਾਨ ਚ 07/07/1999 ਨੂੰ ਸ਼ਹੀਦ ਹੋਇਆ,ਅਤੇ ਭਾਰਤ ਸਰਕਾਰ ਦੁਆਰਾ ਕੈਪਟਨ ਬੱਤਰਾ ਨੂੰ ਸਭ ਤੋਂ ਵੱਡੇ ਜੰਗੀ ਮੈਡਲ ਪਦਮਵੀਰ ਚੱਕਰ (ਮਰਨ-ਉਪਰੰਤ) ਨਾਲ ਸਨਮਾਨਿਤ ਕੀਤਾ ਗਿਆ।
ਇਹ ਬਿਰਤਾਂਤ ਮੈ ਉਸ ਇੱਕ ਮਾਂ- ਬਾਪ ਦੇ ਦ੍ਰਿਸ਼ਟੀਕੋਣ ਤੋਂ ਸਾਂਝਾ ਕਰ ਰਿਹਾ, ਜਿੰਨਾਂ ਨੂੰ ਭਾਵੇ ਅਪਣੇ ਪੁੱਤ ਲਈ ਖਰੀਦੇ ਇੱਕ ਮਾਮੂਲੀ ਜਿਹੇ ਤੋਹਫ਼ੇ ਨੂੰ ਦੇਣ ਦਾ ਮੌਕ਼ਾ ਨਾ ਮਿਲਿਆ,ਪਰ ਇਸ ਗੱਲ ਤੇ ਵੱਡਾ ਮਾਣ ਹੈ ਕਿ ਉਹਨਾਂ ਦਾ ਪੁੱਤਰ ਸਾਧਾਰਨ ਮੌਤ ਨਹੀ ਮਰਿਆ,ਉਹ ਇੱਕ ਯੋਧੇ ਦੀ ਤਰ੍ਹਾ ਦੁਸ਼ਮਣ ਨਾਲ ਲੋਹਾ ਲੈਂਦਾ ਸ਼ਹੀਦ ਹੋਇਆ,ਇਸੇ ਸ਼ੇਰ ਦੀ ਮੌਤ ਮਰਨ ਨੇ ਉਹਨਾ ਦੇ ਸੋਹਣੇ ਪੁੱਤ ਦੇ ਮਰਨ ਨੂੰ ਸਫ਼ਲ ਬਣਾ ਦਿੱਤਾ।
ਮਰਨਾ ਜਿੰਦਗ਼ੀ ਦੀ ਇੱਕ ਅਟੱਲ ਸੱਚਾਈ ਹੈ,ਹਰ ਰੋਜ਼ ਹਜ਼ਾਰਾਂ- ਲੱਖਾਂ ਲੋਕ ਸੜਕ ਹਾਦਸਿਆ, ਲੜਾਈਆਂ, ਖ਼ੁਦਕੁਸ਼ੀਆਂ ਕਰਦੇ, ਕਦੇ ਨਸ਼ੇ ਦੀ ਓਵਰਡੋਜ ਨਾਲ ਮੌਤ ਦੇ ਮੂੰਹ ਚ ਜਾ ਪੈਂਦੇ ਨੇ,ਜਿਆਦਾ ਉਹੀ ਨੇ ਜਿਹੜੇ, ਪਦਾਰਥਕ ਸੁੱਖਾਂ ਜਾ ਪੁੱਤਾਂ ਧੀਆਂ ਖਾਤਿਰ,ਜਾ ਅਪਣੇ ਲੋਭ ਚ ਇੱਕ ਅਜਿਹੀ ਦੌੜ ਚ ਉੱਲਝ ਕੇ ਰਹਿ ਜਾਂਦੇ ਨੇ,ਜਿੰਨਾਂ ਲਈ ਵੈਸੇ ਭੀ ਜ਼ਿੰਦਗੀ ਮੌਤ ਦਾ ਕੋਈ ਵਾਹਲਾ ਫ਼ਰਕ ਨਹੀਂ ਰਹਿ ਜਾਂਦਾ।
ਮੱਖਣ ਸਿੰਘ ਸਿੱਧੂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)