More Punjabi Kahaniya  Posts
ਪੰਜ ਮਜਦੂਰ ਤੇ ਇੱਕ ਜੰਟਾ


ਪੰਜ_ਮਜਦੂਰ_ਤੇ_ਇੱਕ_ਜੰਟਾ।
ਗੱਲ 2002 ਦੀ ਹੈ। ਸਾਡੇ ਮਕਾਨ ਦਾ ਉਪਰਲੀ ਮੰਜਿਲ ਦਾ ਕੰਮ ਹੋ ਰਿਹਾ ਸੀ। ਸਾਰਾ ਕੰਮ ਰੇਸ਼ਮ ਮਿਸਤਰੀ ਨੂੰ ਠੇਕੇ ਤੇ ਦਿੱਤਾ ਸੀ। ਸਾਰੇ ਮਜਦੂਰ ਉਹ ਹੀ ਲਿਆਉਂਦਾ ਸੀ। ਅਸੀਂ ਦੋ ਟਾਈਮ ਦੀ ਚਾਹ ਪਿਲਾਉਂਦੇ ਸੀ ਮਜ਼ਦੂਰਾਂ ਨੂੰ। ਇੱਕ ਜੰਟਾ ਨਾਮ ਦਾ ਮਜਦੂਰ ਵੀ ਸੀ ਜੋ ਚਾਹ ਨਹੀਂ ਸੀ ਪੀਂਦਾ। ਮੈਂ ਉਸ ਨੂੰ ਇੱਕ ਦੁੱਧ ਦਾ ਕੱਪ ਪਿਲਾਉਣਾ ਸ਼ੁਰੂ ਕਰ ਦਿੱਤਾ। ਉਹ ਵੀ ਖ਼ਸ਼ ਤੇ ਮੈਂ ਵੀ ਖ਼ਸ਼। ਰੋਜ਼ ਚਾਹ ਬਣਾਉਣ ਤੋਂ ਪਹਿਲਾਂ ਪੁਛਿਆ ਜਾਂਦਾ ਸੀ ਕਿ ਕਿੰਨੇ ਆਦਮੀ ਹਨ ਤਾਂਕਿ ਓਨੀ ਚਾਹ ਬਣਾਈ ਜਾਵੇ। ਹੁਣ ਜਦੋਂ ਬੱਚੇ ਜਬਾਬ ਦਿੰਦੇ ਤਾਂ ਕਹਿੰਦੇ ਪੰਜ ਮਜਦੂਰ ਤੇ ਇੱਕ ਜੰਟਾ। ਮਤਲਬ ਪੰਜ ਕੱਪ ਚਾਹ ਤੇ...

ਇੱਕ ਕੱਪ ਦੁੱਧ। ਫਿਰ ਰੇਸ਼ਮ ਮਿਸਤਰੀ ਤੇ ਦੂਸਰੇ ਵੀ ਇਹੀ ਜਵਾਬ ਦੇਣ ਲੱਗ ਪਏ। ਪੰਜ ਮਜਦੂਰ ਤੇ ਇੱਕ ਜੰਟਾ।
ਸਾਡੇ ਘਰੇ ਕੋਈ ਰਿਸ਼ਤੇਦਾਰ ਆਇਆ। ਉਸ ਨੇ ਦੋ ਤਿੰਨ ਵਾਰੀ ਸੁਣਿਆ। ਉਸਨੂੰ ਸਮਝ ਨਾ ਆਵੇ ਪੰਜ ਮਜਦੂਰ ਤੇ ਇੱਕ ਜੰਟਾ। ਏਹ੍ਹ ਕੀ ਗੱਲ ਹੋਈ। ਕੀ ਹੈ ਜੰਟਾ। ਕੌਣ ਹੈ ਜੰਟਾ। ਉਸਨੇ ਇੱਕ ਦਿਨ ਪੁੱਛ ਹੀ ਲਿਆ। ਜਦੋ ਉਸਨੂੰ ਸਾਰੀ ਗੱਲ ਦੱਸੀ ਤਾਂ ਉਹ ਬਹੁਤ ਹੱਸਿਆ। ਫਿਰ ਏਹ੍ਹ ਗੱਲ ਮਜ਼ਾਕ ਹੀ ਬਣ ਗਈ।
ਰਮੇਸ਼ਸੇਠੀਬਾਦਲ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)