More Punjabi Kahaniya  Posts
ਪਿਆਰ ਤੇ ਧੋਖਾ


ਮੈਨੂੰ ਮੁੰਡਿਆਂ ਤੋਂ ਬਹੁਤ ਡਰ ਸੀ। ਮੈਂ ਸਾਰੀ ਪੜ੍ਹਾਈ ਮੁੰਡੇ ਕੁੜੀਆਂ ਦੇ ਸਕੂਲ ਕਾਲਜ ਵਿੱਚ ਸੀ ਪਰ ਮੈਂਨੂੰ ਮੁੰਡਿਆਂ ਤੋਂ ਬਹੁਤ ਡਰ ਲੱਗਦਾ ਹੁੰਦਾ ਸੀ। ਮੈਂ ਕਦੇ ਕਿਸੇ ਮੁੰਡੇ ਨਾਲ ਸਕੂਲ ਕਾਲਜ ਵਿੱਚ ਖੁੱਲ ਕੇ ਗੱਲ ਨਹੀਂ ਕੀਤੀ। ਪੜ੍ਹਾਈ ਪੂਰੀ ਹੋਣ ਪਿੱਛੋਂ ਮੈਂ ਹਰ ਟਾਈਮ ਘਰ ਹੀ ਰਹਿੰਦੀ ਸੀ ਬਾਹਰ ਅੰਦਰ ਬਹੁਤ ਘੱਟ ਜਾਂਦੀ ਸੀ। ਘਰ ਰਹਿ ਕੇ ਮੈਂ ਬੋਰ ਰਹਿੰਦੀ ਸੀ ਇਸ ਲਈ ਮੈਂ ਮੋਬਾਈਲ ਲੈ ਲਿਆ ਤੇ ਮੋਬਾਇਲ ਤੇ ਵਟਸਐਪ , ਫੇਸਬੁੱਕ ਤੇ ਸ਼ੇਅਰਚੈਟ ਤੇ ਹੋਰ ਐਪਸ ਤੇ ਜ਼ਿਆਦਾ ਟਾਈਮ ਆਪਣਾਂ ਟਾਈਮ ਪਾਸ ਕਰਨ ਲੱਗ ਗਈ। ਕੁੱਝ ਸਾਲ ਬਾਅਦ ਮੈਂ ਬਿਲਕੁਲ ਬਦਲ ਗਈ ਜਿਨ੍ਹਾਂ ਮੁੰਡਿਆਂ ਤੋਂ ਮੈਨੂੰ ਡਰ ਲੱਗਦਾ ਹੁੰਦਾ ਸੀ । ਹੁਣ ਮੈਂ ਉਹਨਾਂ ਮੁੰਡਿਆਂ ਨਾਲ ਬਿਲਕੁਲ ਖੁਲ ਗਈ ਸੀ।ਇਸ ਤਰ੍ਹਾਂ ਹੋਲੀ ਹੋਲੀ ਮੈਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਮੈਨੂੰ ਇੱਕ ਮੁੰਡੇ ਨਾਲ ਪਿਆਰ ਹੋ ਗਿਆ। ਮੈਂ ਉਸਨੂੰ ਚੰਗੀ ਤਰ੍ਹਾਂ ਜਾਣਦੀ ਵੀ ਨਹੀਂ ਸੀ।ਫਿਰ ਵੀ ਉਹ ਮੇਰੀ ਰੂਹ ਰੂਹ ਵਿੱਚ ਵਸ ਗਿਆ। ਅੱਧੀ ਅੱਧੀ ਰਾਤ ਤੱਕ ਅਸੀਂ ਗੱਲ ਕਰਦੇ ਰਹਿੰਦੇ ।ਹੋਲੀ ਹੋਲੀ ਗੱਲ ਵਿਆਹ ਤੱਕ ਪਹੁੰਚ ਗਈ ।ਉਸ ਨੇ ਵੀ ਆਪਣੇ ਘਰ ਗੱਲ ਕਰ ਲਈ ਤੇ ਇੱਧਰ ਮੈਂ ਵੀ ਆਪਣੇ ਘਰ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ। ਪੂਰਾਂ ਸਾਲ ਸਾਡੇ ਵਿਚ ਸਭ ਕੁਝ ਬਹੁਤ ਵਧੀਆ ਰਿਹਾ।ਫਿਰ ਅਚਾਨਕ ਇੱਕ ਦਿਨ ਕਿਸੇ ਕੁੜੀ ਦਾ ਮੈਸੇਜ ਆਉਂਦਾ...

ਹੈ । ਜਿਸ ਵਿੱਚ ਉਸ ਕੁੜੀ ਤੇ ਉਸ ਮੁੰਡੇ ਜਿਸ ਨੂੰ ਮੈਂ ਪਿਆਰ ਕਰਦੀ ਸੀ । ਉਹਨਾ ਦੋਵਾਂ ਦੀਆਂ ਇੱਕਠੀਆਂ ਦੀਆਂ ਫੋਟੋਆਂ ਸਨ। ਜਿਨ੍ਹਾਂ ਨੂੰ ਵੇਖ ਕੇ ਮੈਂ ਅੰਦਰੋਂ ਬਿਲਕੁਲ ਟੁੱਟ ਗਈ। ਮੈਨੂੰ ਬਿਲਕੁਲ ਵੀ ਸਮਝ ਨਾ ਆਈ ਮੈਂ ਹੁਣ ਕੀ ਕਰਾਂ ।ਮੇਰੀ ਸਹੇਲੀ ਨੇ ਮੈਨੂੰ ਕਿਹਾ ਤੂੰ ਆਪਣੇ ਪਿਆਰ ਲਈ ਲੜ । ਜਦੋਂ ਮੈਂ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਹ ਮੈਨੂੰ ਧਮਕੀਆਂ ਦੇਣ ਲੱਗ ਗਏ । ਆਪਣੇ ਮਾਂ ਬਾਪ ਵੱਲ ਵੇਖ ਕੇ ਮੈਂ ਸਬਰਾ ਦਾ ਘੁੱਟ ਭਰ ਲਿਆ। ਅੱਜ ਵੀ ਅੰਦਰੋਂ ਅੰਦਰੀ ਮਰ ਰਹੀ ਹਾਂ।
ਅਖੀਰ ਵਿੱਚ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਪਿਆਰ ਕਰਨਾ ਕੋਈ ਗੁਨਾਹ ਨਹੀਂ ਹੈ। ਪਿਆਰ ਸਭ ਨੂੰ ਹੁੰਦਾ ਹੈ।ਪਰ ਪਿਆਰ ਉਸ ਇਨਸਾਨ ਨੂੰ ਕਰਨਾ ਚਾਹੀਦਾ।ਜਿਸ ਨੂੰ ਅਸੀਂ ਅਸਲ ਵਿੱਚ ਜਾਣਦੇ ਹਾਂ। ਸੋਸ਼ਲ ਸਾਈਟ ਵਾਲਾ ਪਿਆਰ , ਪਿਆਰ ਨਹੀਂ ਸਿਰਫ ਧੋਖਾ ਹੁੰਦਾ ਹੈ।
ਸਿਮਰ ਧਾਲੀਵਾਲ ✍️✍️

...
...



Related Posts

Leave a Reply

Your email address will not be published. Required fields are marked *

5 Comments on “ਪਿਆਰ ਤੇ ਧੋਖਾ”

  • ਮੈਨੂੰ ਤਾ ਮੋਬਾਈਲ ਹੀ ਧੋਖਾ ਲਗਦਾ ਹੈ। ਸਿਰਫ਼ ਅਸੀ ਇਕ ਦੂਸਰੇ ਨਾਲ ਗੱਲ ਕਰਨ ਲਈ ਵਰਤੀਏ ਤਾ ਚੰਗਾ। ਸੋਸ਼ਲ ਮਿਡਿਆ ਸਭ ਬਕਵਾਸ।

  • aj kl sidh krna okha h ki real life ch pyar nu dokha nhi milda

    • ਮੈਂ ਅਕਸਰ ਹੀ ਇਹ ਗੱਲ ਕਹਿਨਾ ਹੁੰਨਾ ਵੀ ਕੁੜੀਆਂ ਸ਼ਬਦਾਂ ਦੇ ਪ੍ਰਭਾਵ ਤੋਂ ਬਚਿਆ ਕਰੋ

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)