More Punjabi Kahaniya  Posts
ਨਾਨੀ


ਦੋ ਮਹੀਨੇ ਹੋਏ ਨੇ ਦੁਬਈ ਤੋਂ ਆਇਆ ਨੂੰ ਤਾਂ ਨਾਨਕੇ ਵੀ ਦੋ ਵਾਰ ਹੀ ਗਿਆ ਮੈਂ। ਅੱਜ ਨਾਲਦੇ ਸ਼ਹਿਰ ਗਿਆ ਸੀ ਕਿ ਸ਼ਾਇਦ ਗੈਸ ਵਾਲੀ ਏਜੇਂਸੀ ਖੁੱਲੀ ਹੋਵੇ।ਪਰ ਕਿਸਾਨ ਧਰਨੇ ਕਰਕੇ ਸਭ ਕੁਜ ਬੰਦ ਸੀ। ਇਦਾ ਹੀ ਵਾਪਿਸ ਆ ਗਿਆ ਆਉਂਦੇ ਨੂੰ ਮੰਮੀ ਜੀ ਨੇ ਕਿਹਾ ਸੀ ਨਾਨਕੇ ਹੋ ਆਈ। ਮਾਮੀ ਟਾਈਲ ਲਾਗਵਾਉਂਦੀ ਪਈ ਏ ਕੋਠੀ ਚ ਦੇਖ ਆਈ।ਮੈਂ ਇਹੀ ਸੋਚਦਾ ਆਉਂਦਾ ਸੀ ਕਿ ਜਾਵਾ ਕ ਨਾ ਜਾਵਾ।ਏਨੇ ਨੂੰ ਪਿੰਡ ਵੀ ਆ ਗਿਆ ਸੀ । ਮੈਂ ਮਾਮਿਆਂ ਦੀ ਗਲੀ ਵੱਲ ਆਪਣਾ ਮੋਟਰਸਾਈਕਲ ਮੋੜਿਆ ਤਾਂ ਅਗੇ ਥੋੜਾ ਜਾ ਕੇ ਫਿਰ ਵਾਪਿਸ ਆ ਗਿਆ।ਸੋਚਿਆ ਰਹਿਣ ਦਿਨਾ ਫਿਰ ਕਦੀ ਆ ਜਾਵਾਂਗਾ।ਤਾਂ ਆਪਣੇ ਪਿੰਡ ਵੱਲ ਜਾ ਰਿਹਾ ਸੀ ਕੇ ਅਚਾਨਕ ਨਾਂਨਾ ਜੀ ਰਾਹ ਚ ਸਾਇਕਲ ਤੇ ਆਉਂਦੇ ਮਿਲ ਗਏ। ਤਕੇ ਨਾਲ ਘਰ ਜਾਨ ਲਈ ਕਿਹਾ।ਤਾਂ ਗੱਲ ਮੰਨ ਕੇ ਨਾਂਨਾ ਜੀ ਦੇ ਨਾਲ ਹੀ ਘਰ ਨੂੰ ਆ ਗਿਆ। ਕੋਠੀ ਚ ਵੜਿਆ ਤਾਂ ਮਿਸਤਰੀ ਨੇ ਬਲਾ ਲਿਆ ਜਿਹੜੇ ਕੰਮ ਲਗੇ ਸੀ । ਦੇਖਿਆ ਬਹੁਤ ਸੋਹਣਾ ਬਣ ਗਿਆ ਸੀ ਘਰ। ਪੁਰਾਣਾ ਘਰ ਨਾਲ ਹੀ ਏ ।ਉਹਨੂੰ ਹਜੇ ਤੋੜਿਆ ਨਹੀਂ ਏ।ਇਸ ਕਰਕੇ ਕ ਲੋੜ ਪੈ ਸਕਦੀ ਏ ਤਾਂ ਪਈ ਵੀ ਹੈ।ਮਾਮੀ ਤੇ ਨੂੰਹ ਪੁਰਾਣੇ ਘਰ ਚ ਹੀ ਸੀ।ਮਿਲਿਆ ਹਾਲ ਚਾਲ ਪੁੱਛਿਆ। ਠੰਡਾ ਪੀਤਾ।ਨੂੰਹ ਨੂੰ ਚਾਹ ਬਨਾਉਣ ਦਾ ਕਹਿ ਕੇ ਕੋਠੀ ਵਲ ਨੂੰ ਫਿਰ ਲੈ ਕੇ ਗਈ ਅਖੇ ਮਿਣਤੀ ਕਰਨੀ ਏ ਮਿਸਤਰੀ ਕੀਤੇ ਜਿਆਦਾ ਨਾ ਪੈਸੇ ਬਣਾ ਦੇਵੇ।ਮਾਮੀ ਨੂੰ ਬਹਾਨਾ ਹੀ ਚਾਹੀਦਾ ਹੁੰਦਾ ਮੇਰੇ ਆਏ ਦਾ ਫੀਏਦਾ ਲੈਣਾ ਹੁੰਦਾ ਮੈਂ ਵੈਸੇ ਵੀ ਨਾ ਨਹੀਂ ਕਰਦਾ।ਮਿਣਤੀ ਹੋਈ ਚਾਹ ਪੀਤੀ।ਪਰ ਦਿਲ ਜਿਹਾ ਨਹੀਂ ਲੱਗ ਰਿਹਾ ਸੀ ਆਪਣੇ ਪਿੰਡ ਨਾਲ਼ੋਂ ਜਿਆਦਾ ਮੈਂ ਨਾਨਕੇ ਵੀ ਭਾਵੇ ਰਿਹਾ ਸੀ ਪਰ ਫਿਰ ਵੀ ਓ ਗੱਲ ਨਹੀਂ ਬਣ ਰਹੀ ਸੀ।ਸ਼ਇਦ ਇਸ ਲਈ ਕਿ ਓਹ ਨਹੀਂ ਦਿਸ ਰਹੀ ਸੀ ਜਿਸ ਨੇ ਮੈਨੂੰ ਮੇਰੀ ਮਾਂ ਤੋਂ ਵੀ ਜਿਆਦਾ ਸਾਭਿਆਂਂ ਸੀ ਨਿੱਕੇ ਹੁੰਦੇ । ਓ ਸੀ ਮੇਰੀ ਨਾਨੀ।ਮੇਰੇ ਦੁਬਈ ਜਾਣ...

ਤੋਂ ਇਕ ਸਾਲ ਬਾਅਦ ਸਾਨੂੰ ਛੱਡ ਕੇ ਜਾਣ ਵਾਲੀ ਗੁਰਸਿਖੀ ਰੂਹ। ਅਨਪੜ ਹੋਣ ਦੇ ਬਾਵਜੂਦ ਨਾਨੇ ਦੇ 12 ਕਰੀਂਆ ਤੋਂ ਕਿਤੇ ਉਪਰ ਸੀ। ਸਾਰਾ ਹਿਸਾਬ ਕਿਤਾਬ ਹੱਥਾਂ ਤੇ ਰੱਖਣ ਵਾਲੀ ਮੇਰੀ ਨਾਨੀ ਉਸ ਦੀ ਅਵਾਜ ਨਾ ਕੰਨਾਂ ਚ ਪੈਣ ਕਰਕੇ ਮੇਰਾ ਓਥੇ ਦਿਲ ਨਹੀਂ ਲੱਗ ਰਿਹਾ ਸੀ। ਨਾਨੀ ਹੁੰਦੀ ਤਾਂ ਮੈਂ ਇਨਾ ਦੋ ਮਹੀਨਿਆਂ ਚ ਪਤਾ ਨਹੀਂ ਕਿੰਨੀ ਕ ਵਾਰ ਨਾਨੀ ਕੋਲ ਜਾ ਆਉਣਾ ਸੀ । ਮੈਨੂੰ ਅੱਜ ਵੀ ਚੇਤੇ ਆ ਜਾਂਦੀ ਗੱਲ ਦੁਬਈ ਚ ਮੈਨੂੰ ਬਿਮਾਰ ਹੋਣ ਕਰਕੇ food poisoning ਹੋ ਗਈ ਸੀ ਤਾਂ ਕੁਝ ਵੀ ਨਹੀਂ ਸੀ ਪਚਦਾ। ਤਾਂ ਨਾਨੀ ਕਿਹਾ ਸੀ ਕੰ ਦੁੱਧ ਨਾ ਪੀ ਦੋ ਚਾਰ ਦਿਨ। ਮੈਂ ਓਦਾਂ ਹੀ ਕੀਤਾ ਛੱਡ ਦਿਤਾ ਦੁੱਧ ਤਾਂ ਮੈਂ ਬਿਨਾਂ ਦਵਾਈ ਦੇ ਠੀਕ ਹੋ ਗਿਆ ਮੈਨੂੰ ਰੋਟੀ ਵੀ ਪਚਣ ਲੱਗ ਗਈ ਸੀ। ਮੈਂ ਸੋਚਦਾ ਹਾਂ ਕਿ ਪੁਰਾਣੇ ਬੁਜ਼ੁਰਗ ਅੱਜ ਕਲ ਦੇ ਡਾਕਟਰਾਂ ਨੂੰ ਮਾਤ ਪਾਉਂਦੇ ਨੇ । ਦਿਲ ਨਹੀਂ ਲੱਗ ਰਿਹਾ ਸੀ ਮਾਮੀ ਨੂੰ ਜਾਣ ਲਈ ਆਖ ਰਿਹਾ ਸੀ ਕੇ ਚੰਗਾ ਚਲਦਾ ਹਾ ਇਨੇ ਨੂੰ ਨਾਂਨਾ ਪਤਾ ਨਹੀਂ ਕਿਹੜੇ ਵੇਲੇ ਮੀਟ ਲੈ ਆਇਆ ਮਾਮੀ ਨੂੰ ਕਹਿਣ ਲਗਾ ਕੇ ਬਣਾ ਜਾ ਕੇ ਰੋਟੀ ਖਾ ਜਾਏਗਾ।ਭੁੱਖਾ ਨਾ ਭੇਜੀ ਮੈਂ ਕਿਹਾ ਕੇ ਮੈਂ ਤਾਂ ਛਡਿਆ ਹੋਇਆ ਏ ਨਹੀਂ ਖਾਂਦਾ ਮੈਂ । ਤਾਂ ਮਾਮੀ ਕਹਿਣ ਲੱਗੀ ਕੇ ਹੋਰ ਸਬਜ਼ੀ ਬਣਾ ਦਿੰਦੀ ਆ। ਖਾ ਕੇ ਜਾਈ। ਮੈਂ ਭੁੱਖ ਨਾ ਹੋਣ ਦਾ ਬਹਾਨਾ ਲਗਾ ਕੇ ਨਿਕਲ ਆਇਆ। ਰਾਹ ਚ ਸੋਚਦਾ ਸੀ ਕੇ ਚਾਹੇ ਇਨਾ ਵੀ ਏ ਕਰਦੇ ਪਰ ਨਾਨੀ ਦੀ ਥਾਂ ਨਹੀਂ ਕੋਈ ਲੈ ਸਕਦਾ ।ਰੋਣਾ ਆ ਗਿਆ ਸੀ ਹੱਥੀਂ ਬਾਹਰ ਤੋਰਨ ਵਾਲੀ ਨੂੰ ਮੈਂ ਜਾਂਦੀ ਵਾਰੀ ਦੇ ਕੋਲ ਵੀ ਨਹੀਂ ਸੀ।

...
...



Related Posts

Leave a Reply

Your email address will not be published. Required fields are marked *

One Comment on “ਨਾਨੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)