More Punjabi Kahaniya  Posts
Mothers day


Mother day ਬੜਾ ਵੱਡਾ ਦਿਨ ਆ ਉਹਨਾਂ ਆਤਮਾਵਾਂ ਅਤੇ ਭਲਿਆਮਾਣਸਾ ਲਈ ਜਿਨ੍ਹਾਂ ਕੋਲ ਏਹ ਰੱਬ ਦਾ ਸ਼ਾਹੀ ਖ਼ਜ਼ਾਨਾ ਮੁੱਕ ਚੁੱਕਿਆ ਅਤੇ ਜਿਹੜੇ ਤੁਰੇ ਜਾਂਦੇ ਅੱਖਾਂ ਭਰ ਲੈਂਦੇ ਨੇ ਜਦੋ ਕੋਈ ਜਾਨਵਰ ਆਪਣੇ ਬੱਚਿਆਂ ਨੂੰ ਚੋਗਾ ਦਿੰਦੇ ਨੇ l ਕੁਲਦੀਪ ਮਾਣਕ ਸਬ ਦੀਆਂ ਕੁਝ ਸਤਰਾਂ ਯਾਦ ਆ ਗਈਆ ਜੋ ਉਸ ਨੇ ਕਿਸੇ ਅਖਾੜੇ ਚ ਬਾਹਰਲੇ ਮੁਲਖ ਚ ਕਹੀਆਂ ਸੀ :-
” ਮੈਨੂੰ ਵੀ ਮਾਂ ਦਾ ਉਦੋਂ ਪਤਾ ਲੱਗਿਆ ਜਦੋ ਉਹ ਉਠਗੀ !!!!( ਮਾਲਵਾ ਬੋਲੀ )
ਹੁਣ ਆਪਾ ਸਵਾਦ ਕਰੀਏ ਉਹਨਾਂ ਕਿਸਮਤ ਵਾਲੀਆਂ ਰੂਹਾਂ ਦੀ ਜਿਨ੍ਹਾਂ ਕੋਲ ਏਹ ਰੱਬ ਦਾ ਖਜ਼ਾਨਾ ਮੌਜੂਦ ਆ… ਜਾਂ ਦੂਜੇ ਲਫ਼ਜ਼ਾਂ ਵਿਚ mother day ਹਰ ਰੋਜ਼ ਹੁੰਦਾ l ਉਹ ਕਿਉਂ ਹੁੰਦਾ ਜਿਵੇ ਕੇ ਆਪਾਂ ਹੇਠਾਂ ਦਿਤੀਆਂ ਉਦਾਰਣਾ ਕਰਕੇ ਜਿਨ੍ਹਾਂ ਤੇ ਆਪਾਂ ਕਦੇ ਗੌਰ ਨੀ ਕਰਦੇ ਆਪਦੀ ਲੰਘ ਰਹੀ ਜ਼ਿੰਦਗੀ ਚ l ਲਉ ਸੁਣੋ ਫਿਰ :-
* “ਪੁੱਤ ਉੱਠ ਖੜ੍ਹ ਤੇਰਾ ਬਾਪੂ ਮਗਰ ਪਊ ਦੇਖ ਦਿਨ ਗੋਡੇ ਗੋਡੇ ਚੜ੍ਹ ਗਿਆ l ”
* ” ਜੇ ਸ਼ਹਿਰ ਚੱਲਿਆ ਤਾ ਟੈਮ ਨਾਲ ਮੁੜ ਆਈ ਪੁੱਤ ਨਾਲ਼ੇ ਹੋਰ ਸੜਕ ਧਿਆਨ ਨਾਲ ਪਾਰ ਕਰੀ l”
* “ਬੱਸ ਬੱਸ ਰੋਟੀ ਬਣ ਗਈ, ਰੋਟੀ ਖਾਹ ਕੇ ਜਾਈ ਮੇਰਾ ਸਿਉਣਾ...

ਪੁੱਤ l”
* “ਜੇ ਪੁੱਤ ਬਾਹਰਲੇ ਮੁਲਖ ਚਲਾ ਜਾਵੇ ਤਾ ਵਿਚਾਰੀ ਦੀ ਜਾਣ ਸੂਲੀ ਤੇ ਟੰਗੀ ਰਹਿੰਦੀ ਆ(ਉਹ ਅਲੱਗ ਗੱਲ ਆ ਕਦੇ ਜ਼ਾਹਰ ਨੀ ਕਰਦੀ )l ਹਮੇਸ਼ਾ ਫ਼ਿਕਰ ਕਰੂ ਕੇ ਰੋਟੀ ਖਾ ਲੈਣਾ ਟੈਮ ਸਿਰ, ਸੌ ਜਾਨਾ ਟੈਮ ਨਾਲ l ਪਰ ਮਾਂ ਦੀ ਧੀ ਕਦੇ ਨੀ ਪੁੱਛਦੀ ਕੇ ਕਿੰਨੇ ਪੈਸੇ ਕਮਾਉਣਾ? ”
* ਸਾਰੀ ਦੁਨੀਆ ਚਾਹੇ ਮਾੜਾ ਕਹਿੰਦੀ ਹੋਵੇ ਪੁੱਤ ਨੂੰ, ਪਰ ਏਹ ਫਰਿਸ਼ਤਾ ਕਹੂੰ, “ਨਾ ਨਾ ਮੇਰਾ ਪੁੱਤ ਸਿਆਉਣਾ ਆ, ਸੋਨੇ ਦੀ ਚਿੜੀ ਆ, ਕੋਈ ਨਾ ਹੋਜੂ ਠੀਕ ਵੱਡਾ ਹੋ ਕੇ l”

* “ਜੇ ਰੋਟੀ ਠੰਡੀ ਹੋ ਜਾਵੇ ਪੁੱਤ ਦੀ ਖਾਂਦੇ ਖਾਂਦੇ ਦੀ ਤਾ ਕਹੂੰ ਪੁੱਤ ਤੂੰ ਆ ਗ਼ਰਮ ਖਾ ਲਾ ਠੰਡੀ ਮੈ ਖਾਹ ਲੂ l”

ਇਸ ਤਰ੍ਹਾਂ ਵੀਰੋ /ਭੈਣੋ ਜਿਨ੍ਹਾਂ ਕੋਲ ਏਹ ਫਰਿਸ਼ਤਾ ਰੱਬ ਦਾ ਹੈਗਾ ਉਹਨਾਂ ਦਾ ਤਾ mother day ਹਰ ਰੋਜ਼ ਆ ਪਰਮਾਤਮਾ ਦੀ ਕਿਰਪਾ ਨਾਲ l
ਨੋਟ – ਪੁੱਤ ਸਬਦ ਦੋਨਾ( ਪੁੱਤ / ਧੀ ) ਲਈ ਵਰਤਿਆ ਗਿਆ ਹੈ ਜ਼ੀ l

ਹਰਮੀਤ ਸਿੱਧੂ ਟੂਸਾ

...
...



Related Posts

Leave a Reply

Your email address will not be published. Required fields are marked *

One Comment on “Mothers day”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)