More Punjabi Kahaniya  Posts
ਫੋਕੀ ਟੌਹਰ


ਬੇਬੇ ਆਪਣੇ ਪੁੱਤ ਜੈਬੇ ਨੂੰ ਵਾਰ-ਵਾਰ ਕਹਿ ਰਹੀ ਸੀ,ਕਿ ਪਿਛਲੇ ਕੁਝ ਦਿਨਾਂ ਤੋਂ ਮੀਂਹ ਪੈਣ ਕਰਕੇ ਅਪਣਾ ਸਾਰਾ ਘਰ ਚੋਅ ਰਿਹਾ ਹੈ।ਕਿਸੇ ਦੀ ਟਰਾਲੀ ਉਧਾਰੀ ਮੰਗ ਕੇ ਕੌਠਿਆਂ ਤੇ ਮਿੱਟੀ ਪਾ ਲਵੇ,ਪਰ ਜੈਬਾ ਸੁਣ ਕੇ ਇਗਨੋੌਰ ਕਰ ਦਿੰਦਾ, ਜਾਂ ਮੇਰੇ ਕੋਲ ਟਾਈਮ ਨਹੀ ਕਹਿ ਕੇ ਬਾਹਰ ਚਲਾ ਜਾਦਾ।ਕੁਝ ਦਿਨ ਇੰਝ ਹੀ ਚਲਦਾ ਰਿਹਾ ।ਜੈਬਾ’ਬੇਬੇ ਦੀ ਗੱਲ ਕਦੇ ਨਾ ਸੁਣਦਾ।ਹੁਣ ਬੇਬੇ ਨੇ ਥੱਕ ਹਾਰ ਕੇ ਆਪ ਹੀ ਔਖੇ ਸੋਖੇ ਲੋਕਾਂ ਦੇ ਘਰਾਂ’ਚੋ ਗੋਹਾ ਇਕੱਠਾ ਕੀਤਾ, ਤੇ ਕਿਸੇ ਟਿੱਬੇ ਚੋ ਬੱਠਲਾਂ(ਤਾਂਸਲੇ) ਨਾਲ ਮਿੱਟੀ ਘਰੇ ਢੋਈਂ। ਫਿਰ ਬੜੀ ਹੀ ਮੁਸ਼ਕਿਲ ਨਾਲ ਬੇਬੇ ਨੇ ਪੌੜੀ ਚੜ ਕੇ ਕੋਠੇ ਲਿੱਪੇ,ਪਰ ਥੱਲੇ ਉਤਰਦੀ ਦਾ ਪੌੜੀ ਤੋ ਪੈਰ ਤਿਲਕ ਗਿਆ , ਅਤੇ ਬੇਬੇ ਵਿਚਾਰੀ ਨੇ ਉਸ ਹਾਦਸੇ ‘ਚ ਆਪਣੀ ਇੱਕ ਲੱਤ ਗੁਆ ਲਈ।ਕਰਮੇ ਨੂੰ ਅਪਣੀ ਬੇਬੇ ਦੇ ਨਾਲ ਹਾਲੇ ਵੀ ਕੋਈ ਅਫ਼ਸੋਸ ਨਹੀ ਸੀ।ਉਹ ਸਾਰਾ ਦਿਨ ਆਪਣੇ ਵਿਹਲੜ ਯਾਰਾਂ ਨਾਲ ਹੀ ਘਰ ਤੋਂ ਬਾਹਰ ਰਹਿਦਾ।।ਬੇਬੇ ਨੂੰ ਪਿੰਡ ਚੋ...

ਕੁਝ ਕੁ ਔਰਤਾਂ ਸਵੇਰੇ ਸ਼ਾਮ ਦੀ ਰੋਟੀ ਦੇ ਜਾਇਆ ਕਰਦੀਆ,ਪਰ ਘਰ ‘ਚ ਬੇਬੇ ਨੂੰ ਇਕੱਲੀ ਹੋਣ ਕਰਕੇ ਬੜੀਆਂ ਮੁਸ਼ਕਿਲਾਂ ਦਾ ਸਾਹਮਣਾਂ ਕਰਨਾ ਪੈਦਾ।।ਸਮਾਂ ਆਪਣੀ ਰਫ਼ਤਾਰ ਨਾਲ ਬੀਤਦਾ ਗਿਆ।ਇੱਕ ਸਾਲ ਬਾਅਦ ਬੇਬੇ ਪੂਰੀ ਤਰ੍ਹਾਂ ਠੀਕ ਹੋ ਗਈ।ਇੱਕ ਦਿਨ ਪਿੰਡ ਦੇ ਗੁਰੂ ਘਰ ਵਿੱਚ ਇੱਕ ਅਨਾਉਸਮੈੰਟ ਹੁੰਦੀ ਹੈ, ਕਿ ਪਿੰਡ ਦੇ ਨੌਜ਼ਵਾਨ ਜਿੰਨਾ ਕੋਲ ਆਪਣਾ ਟਰੈਕਟਰ ਟਰਾਲ਼ੀ ਹੈ,ਲੈ ਕੇ ਗੁਰੂਦੁਆਰੇ ਪਹੁੰਚ ਜਾਣ ਤਾਂਕਿ ਮਿੱਟੀ ਦੀ ਢੌਆ-ਢੁਆਈਂ ਸ਼ੁਰੂ ਕਰਕੇ ਗੁਰੂਦੁਆਰੇ ਦੀ ਇਮਾਰਤ ਦਾ ਕੰਮ ਸ਼ੁਰੂ ਕੀਤਾ ਜਾ ਸਕੇ।ਇੰਨਾ ਸੁਣਦੇ ਹੀ ਜੈਬਾ ਘਰ ‘ਚ ਪਏ ਕਣਕ ਵਾਲੇ ਢੋਲ ਚੋ ਕਣਕ ਕੱਡ ਕੇ ਵੇਚ ਆਇਆ , ਅਤੇ ਆਪਣੀ ਫੋਕੀ ਟੌਹਰ ਬਣਾਉਣ ਲਈ ਬਾਹਰ ਕਿਰਾਏ ਤੇ ਟਰੈਕਟਰ ਲੈਣ ਲਈ ਚਲਾ ਗਿਆ।

ਲਿਖ਼ਤ-ਮਮਤਾ ਸ਼ਰਮਾਂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)