More Punjabi Kahaniya  Posts
ਜਿੰਦਾਂ ਲਾਸ਼


ਫੋਨ ਦੀ ਰਿੰਗ ਟੋਨ ਵੱਜੀ !
ਉਹ – ਚੁੱਪ ਰਹੀਂ !
ਮੈਂ  – ਕਿਉਂ !
ਉਹ – ਮੇਰੇ ਮੁੰਡੇ ਦਾ ਫੋਨ ਆ ਰਿਹਾ !
ਮੈਂ  – ਠੀਕ ਏ !
ਉਹ – ਪੁੱਤ ਪੈਸੇ ਮਿਲ ਗਏ ਆ ! ਤੂੰ ਘਰ ਵਾਪਿਸ ਆ ਜਾ ! ਜਾਕੇ ਆਟਾ ਲੈ ਆਵੀਂ ! ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਤੂੰ ਘਰ ਮੁੜ ਆ !
   ਆਪਾਂ ਸ਼ੁਰੂ ਤੋਂ ਹੀ ਸਿੱਧੇ ਸਾਦੇ ਜਿਹੇ ਨਾਰਾਂ ਸਰਕਾਰਾਂ ਤੋਂ ਕੋਹਾਂ ਦੂਰ ਸਦਾ ਆਪਣੀ ਮਸਤੀ ਵਿਚ ਖੁਸ਼ ਰਹਿੰਦੇ  ! ਮੇਰੇ ਕੁਝ ਯਾਰ ਮਿੱਤਰ ਮੈਨੂੰ ਟੀਚਰਾਂ ਕਰਦੇ ! ਕਦੇ ਆਖਦੇ ਜਿੰਦਗੀ ਦੇ  ਨਜ਼ਾਰੇ ਲੳ !  ਕਦੇ ਆਖਦੇ ਤੂੰ ਜਿਦੇ ਨਾਲ ਕਵੇਂ ਤੇਰੀ ਉਸ ਨਾਲ ਹੀ ਗੱਲ ਕਰਾ ਦਿੰਨੇ ਆਂ ! ਤੂੰ ਇਕ ਵਾਰ ਕਿਹ ਤਾਂ ਸਹੀ ! ਪਰ ਆਪਾਂ ਹਰ ਵਾਰ ਮਨਾਂ ਕਰ ਦਿੰਦੇ ਸੀ ! ਇਕ ਦਿਨ ਉਹ ਮੈਨੂੰ ਸਾਡੇ ਨਾਲ  ਲਗਦੇ ਸ਼ਹਿਰ ਲੈ ਗਏ ! ਆਖਦੇ ਕੰਮ ਆ ਕੋਈ ! ਮੈਂ ਵੀ ਕੋਈ ਜਿਆਦਾ ਸਵਾਲ ਨਾ ਕੀਤੇ ਬਿੰਨਾ ਉਹਨਾਂ ਨਾਲ  ਤੁਰ ਪਿਆ !  ਤੇ ਉਥੇ ਜਾ ਉਹ ਇਕ ਘਰ ਵਿੱਚ ਜਾ ਵੜੇ ! ਆਖਦੇ ਪਾਰਟੀ ਕਰਣੀ ਆ ! ਪੈਸੇ ਦਿਉ ਸਾਰੇ ਜਣੇ  ਮੈਂ ਵੀ ਦੇ ਦਿੱਤੇ ! ਪਹਿਲਾਂ ਮੈਨੂੰ ਕੁਝ ਸਮਝ ਨਾ ਆਇਆ ! ਪਰ ਜਦੋਂ ਇਕ ਜਣਾ ਅੰਦਰ ਗਿਆ ! ਤਾਂ ਮੈਂ ਸਮਝ ਗਿਆ ਕਿ ਇਹ ਮੈਨੂੰ ਵੇਸਵਾ  ਕੋਲ ਲੈ ਆਏ ! ਮੈਂ ਮਨਾ ਕਿੱਤਾ ਪਰ ਉਹ ਨਾ ਮੰਨੇ ਮੈਨੂੰ ਧੱਕੇ ਨਾਲ ਅੰਦਰ ਭੇਜ ਦਿੱਤਾ !
    ਮੈਂ ਮੰਜੇ ਤੇ ਦਵੇਣ ਵਾਲੇ ਪਾਸੇ ਬੈਠਾ ਗਿਆ ! ਉਹ ਸਿਰਹਾਣੇ ਵਾਲੇ ਪਾਸੇ  ਕਿਪੈਡ ਵਾਲੇ ਟੁਟੇ ਜਹੇ ਜਿਸ ਉੱਤੇ ਰਬੜ ਪਾਈ ਸੀ ! ਹੋਈ ਫੋਨ ਨਾਲ ਆਪਣੇ ਮੁੰਡੇ ਨਾਲ ਕਰ ਰਹੀ ਸੀ  ! ਉਸਦੀ ਮਜਬੂਰੀ ਉਸਦੇ ਚਿਹਰੇ ਤੋਂ ਸਾਫ ਦਿਸ ਰਹੀ ਸੀ ! ਨਹੀ ਤਾਂ ਕੋਈ ਇਹਨਾਂ ਸੋਹਣਾ ਹੋਕੇ ! ਅਜਿਹੇ ਕੰਮ ਕਿਉਂ ਕਰੇ ! ਪਰ ਕਹਿੰਦੇ ਹੁੰਦੇ ਆ ਕਿ ਮਾੜਾ ਟਾਈਮ ਅਕਲਾਂ ਸ਼ਕਲਾਂ ਵੇਖ ਕੇ ਨਹੀਂ ਆਉਂਦਾ ! ਤੇ ਜਦੋਂ ਆਉਂਦਾ ਹੈ ਤਾਂ ਇਨਸਾਨ ਤੋਂ ਉਹ ਕੰਮ ਵੀ ਕਰਵਾ ਦਿੰਦਾ ਹੈ ! ਜਿਸ ਦੀ ਇਨਸਾਨ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ ! ਉਸਨੇ ਫੋਨ ਕਟ ਕੀਤਾ !
     ਜਦੋਂ ਮੈਂ ਉਹ ਗੱਲ ਸੁਣੀ ! ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ! ਮੈਂ ਪਾਣੀ ਪਾਣੀ ਹੋ ਗਿਆ ! ਇੰਜ ਲਗਾ ਜਿਵੇਂ ਧਰਤੀ ਫਟ ਗਈ ਹੋਵੇ ! ਤੇ ਮੈਨੂੰ ਆਪਣੇ ਅੰਦਰ ਸਮੇਟ ਲੈ ਗਈ ਹੋਵੇ ! ਉਸ ਦੀਆਂ ਗੱਲਾਂ ਨੇ ਮੈਨੂੰ ਰੂਹ ਤੱਕ ਹਿਲਾ ਕੇ ਰੱਖ ਦਿੱਤਾ ! ਦਿਲ ਰੋ ਰਿਹਾ ਸੀ ! ਫਰਕ ਬਸ ਇੰਨਾ ਸੀ ਕਿ ਮੈਂ ਚਾਹ ਕੇ ਵੀ ਹੰਝੂ ਨਹੀਂ ਸੀ  ਵਹਾ ਸਕਦਾ ! ਹੋ ਸਕਦਾ ਉਸਦੀ ਕੋਈ ਮਜਬੂਰੀ ਹੋਵੇ ! ਤਾਂ ਹੀ ਉਹ ਜੋ ਇਹ ਸਭ ਕਰ ਰਹੀ ਹੈ ! ਪਰ ਸਾਡੀ ਕਿ ਮਜਬੂਰੀ ਆ ! ਕਿ ਜੋ ਕਿਸੇ ਦੀ ਬੇਬਸੀ ਦਾ ਫਾਇਦਾ ਚੁੱਕਿਆ ਜਾਵੇ ! ਮੇਰੇ ਦਿਲ ਮੈਨੂੰ ਲਾਹਨਤਾਂ ਪਾ ਰਿਹਾ ਸੀ ! ਤੇ ਨਾਲ ਉਹਨਾਂ ਨੂੰ ਜੋ...

ਲੈਕੇ ਆਏ ਸਨ !
    ਮੈਂ ਮੰਜੇ ਤੋਂ ਉੱਠ ਗਿਆ ! ਹੱਥ ਜੋੜ ਜਿੰਦਾ ਲਾਸ਼ ਬਣ ਉਹਦੇ ਅੱਗੇ ਖੜ ਗਿਆ !
ਮੈਂ – ਮਾਫੀ ਕਰੀਂ ! ਮੈਂ ਇਹ ਗੁਨਾਹ ਨਹੀਂ ਕਰ ਸਕਦਾ !
ਉਹ – ਪਰ ਤੂੰ ਪੈਸੇ ਦਿੱਤੇ ਆ !
ਮੈਂ  – ਕੁਝ ਨਹੀਂ ਹੁੰਦਾ !
ਉਹ – ਹੁਣ ਪੈਸੇ ਵਾਪਿਸ ਨਹੀਂ ਹੋ ਸਕਦੇ !
ਮੈਂ  – ਪਰ ਕਿਉਂ !
ਉਹ – ਕਿਉਂ ਕਿ ਜਿਸ ਔਰਤ ਦਾ ਇਹ ਘਰ ਹੈ ! ਅੱਧੇ ਪੈਸੇ ਉਹ ਖੁਦ ਰੱਖ ਦੀ ਤੇ ਮੈਨੂੰ ਸਿਰਫ ਅੱਧੇ ਹੀ ਮਿਲਦੇ ਨੇ !
    ਉਸ ਦਾ ਇਕ ਇਕ ਬੋਲ ਇੰਜ ਲਗ ਰਿਹਾ ਸੀ !  ਜਿਵੇਂ ਬਿੱਛੂ ਮੇਰੇ ਸਰੀਰ ਨੂੰ ਵਾਰ ਵਾਰ ਡਾਸ ਰਿਹਾ ਹੋਵੇ !
      ਉਸ ਵੱਲ ਵੇਖ ਕੇ ਮੈਨੂੰ ਇੰਜ ਲਗ ਰਿਹਾ ਸੀ ਜਿਵੇਂ ਕਿਸੇ ਨਿਰਦੋਸ਼ ਨੂੰ ਸੁਲੀ ਤੇ ਲਟਕਾਇਆ ਜਾ ਰਿਹਾ ਹੋਵੇ ! ਤੇ ਉਹ ਚੀਕ ਚੀਕ ਕੇ ਕਿਹ ਰਿਹਾ ਹੋਵੇ ! ਮੈਂ ਕੋਈ ਗੁਨਾਹ ਨਹੀਂ ਕੀਤਾ ! ਮੈਂ ਬੇਕਸੂਰ ਹਾਂ ! ਪਰ ਕੋਈ ਸੁਣਨ ਵਾਲਾ ਨਾ ਹੋਵੇ ! ਸਗੋਂ ਲੋਕ ਖੜੇ ਤਮਾਸ਼ਾ ਦੇਖ ਰਹੇ ਹੋਣ  !
ਮੈਂ – ਏਦਾਂ ਕਿਉਂ ! ਅੱਧੇ ਪੈਸੇ ਕਿਉਂ  !
ਉਹ – ਪਤਾ ਨਹੀਂ  !
ਮੈਂ  – ਇਕ ਇਹਸਾਨ ਕਰੀਂ  !
ਉਹ – ਕੀ !
ਮੈਂ  – ਬਾਹਰ ਜਾਕੇ ਮੇਰੇ ਨਾਲ ਦੇਆਂ  ਨੂੰ ਇਹ ਗਲ ਨਾ ਦੱਸੀਂ !
ਉਹ – ਠੀਕ ਹੈ ! ਜਿਵੇਂ ਤੂੰ ਕਹੇ ! ਪਰ ਤੂੰ ਵੀ ਨਾ ਕਹੀਂ  ! ਨਹੀ ਤਾਂ ਉਸ ਔਰਤ ਨੇ ਮੇਰੇ ਪੈਸੇ ਕਟ ਲੈਣੇ ਆ !
ਮੈਂ  – ਠੀਕ ਏ !
ਉਹ  – ਝੂਠਾ ਜਿਹਾ ਮੁਸਕਰਾ  ਹਰ ਕੋਈ ਤੇਰੇ ਜਿਹਾ ਨਹੀਂ ਹੁੰਦਾ ! ਜੋ ਹਾਲਾਤਾਂ ਨੂੰ ਸਮਝੇ !
        ਮੈਂ ਬਾਹਰ ਆ ਗਿਆ ! ਤੇ ਨਾਲ ਦੇਆਂ ਨੂੰ ਕਿਹਾ ਮੈਨੂੰ ਕੰਮ ਆ ਮੈਂ ਜਾਨਾ ! ਆਟੋ ਫੜ ਬਸ ਅੱਡੇ ਗਿਆ ! ਤੇ ਉਥੋਂ ਬਸ ਫੜ ਵਾਪਿਸ ਆ ਗਿਆ ! ਬਸ ਵਿਚ ਬੈਠਾ ਮੈਂ ਉਸੇ ਵਾਰੇ ਹੀ ਸੋਚਦਾ ਰਿਹਾ ! ਕਦੋਂ ਮੇਰਾ ਸਟੋਪ ਆ ਗਿਆ ਪਤਾ ਹੀ ਨਹੀ ਲੱਗਾ ! ਮੈਨੂੰ ਕੰਡਕਟਰ ਨੇ ਗੁਸੇ ਵਿਚ ਕਿਹਾ ਹੁਣ ਨੀਚੇ ਵੀ ਉਤਰ ਜਾ ! ਮੈਂ ਘਰ ਜਾਕੇ  ਉਹਨਾਂ ਦੇ ਸਭ ਦੇ ਨੰਬਰ ਡਲੀਟ ਕਰ ਦਿੱਤੇ ! ਤੇ ਮੁੜ ਕਦੇ ਫੇਰ ਉਹਨਾਂ ਨੂੰ ਨਾ ਮਿਲਿਆ ! ਉਹ ਯਾਰ ਛੱਡ ਤੇ ਉਹ ਜਿੰਦਗੀ ਛੱਡ ਤੀ !
        ਮੈਂ ਕਈਂ  ਦਿਨਾਂ ਤੱਕ ਉਹ ਗੱਲ ਨਾ  ਭੁੱਲ ਸਕਿਆ ! ਤੇ ਜੇ ਕੀਤੇ ਅੱਜ ਵੀ ਉਹ ਗੱਲ ਯਾਦ ਆ ਜਾਵੇ ਤਾਂ ਰਾਤਾਂ ਨੂੰ ਨੀਂਦ ਨਹੀਂ ਆਉਂਦੀ !
     ਕਹਿੰਦੇ ਆ ਭਾਵੇਂ ਕਿੰਨਾ ਵੀ ਉੱਚਾ ਉਡ ਜਾਉ ! ਪਰ ਦੋ ਕੰਮ ਕਦੇ ਨਾ ਕਰੋ ! ਇਕ ਆਪਣਾ ਜ਼ਮੀਰ ਨਾ ਵੇਚੋ ਤੇ ! ਕਦੇ ਕਿਸੇ ਦਾ ਜਿਸਮ ਨਾ ਖਰੀਦੋ  !!!!

...
...



Related Posts

Leave a Reply

Your email address will not be published. Required fields are marked *

3 Comments on “ਜਿੰਦਾਂ ਲਾਸ਼”

  • Bilkul sahi keha tuci kde kise di majburi da faida nai chukna chahida

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)