ਇਹ ਕਹਾਣੀ ਇਕ ਦੇਸੀ ਜਿਹੇ ਪਰਿਵਾਰ ਦੀ ਆ, ਜਿਨਾ ਦਾ ਮੁੰਡਾ ਵਿਦੇਸ਼ ਚਲਾ ਜਾਂਦਾ ਹੈ। ਜਿਵੇਂ ਕਿ ਅੱਜ ਕੱਲ ਅਸੀਂ ਵਿਦੇਸ਼ ਜਾ ਕੇ ਅਪਣੀ ਪਛਾਣ ਭੁਲਾ ਰਹੇ ਆ। />
ਪਰ ਕੁਝ ਸਾਲਾਂ ਬਾਅਦ ਨਾਲ ਦੇ ਪਿੰਡ ਦਾ ਮੁੰਡਾ ਵਿਦੇਸੋ ਆਇਆ ਤਾਂ ਉਸਨੇ ਦਸਿਆ ਕਿ ਉਹ ਜਿਉਂਦਾ ਆ, ਤੇ ਬਹੁਤ ਜਲਦੀ ਪਿੰਡ ਵੀ ਆਏ ਗਾ। ਉਸਦੇ ਮਾਂ ਪਿਓ ਦੇ ਦਿਲ ਅੰਦਰ ਇਕ ਨਵੀਂ ਉਮੀਦ ਜਾਗ ਪਈ ਤੇ ਖੁਸ਼ੀ ਹੋ ਸ਼ਬਦਾ ਚ ਦੱਸੀ ਨੀ ਜਾ ਸਕਦੀ। ਹਰਵਿੰਦਰ ਸਿੰਘ
ਜਗਸੀਰ ਸਿੰਘ ਅਪਣੀ ਪੜਾਈ ਕਰਨ ਲਈ ਵਿਦੇਸ਼ ਚਲਾ ਜਾਂਦਾ ਹੈ । ਓਹ ਪਹਿਲਾ ਪਹਿਲਾ ਤਾਂ ਪਿੰਡ ਚਿੱਠੀਆ ਭੇਜਦਾ, ਪਿੰਡ ਦੇ ਲੋਕਾਂ ਵਾਰੇ ਹਾਲਚਾਲ ਪੁੱਛਦਾ । ਘਰ ਵਿਚ ਵੀ ਉਮੀਦ ਸੀ ਪੜਾਈ ਕਰ ਕੇ ਕੋਈ ਚੰਗੀ ਨੌਕਰੀ ਕਰੇਗਾ ਤੇ ਬੁੱਢੇ ਮਾਂ ਪਿਓ ਦਾ ਸਹਾਰਾ ਬਣੇਗਾ। ਕੁਝ ਕੂ ਸਾਲਾਂ ਬਾਅਦ ਚਿੱਠੀ ਆਉਣੋਂ ਹਟ ਗਈ, ਘਰ ਦਿਆ ਨੇ ਸੋਚਿਆ ਪੜਾਈ ਵਿੱਚ ਰੁੱਝਿਆ ਹੋਣਾ। ਨਾਲੇ ਓਹ ਵਿਦੇਸ਼ ਰਹਿੰਦਾ ਨਹੀਂ ਟਾਇਮ ਮਿਲਿਆ ਹੋਣਾ। ਪਰ ਦੇਖਦਿਆਂ ਦੇਖਦਿਆਂ ਕਈ ਸਾਲ ਬੀਤ ਗਏ ਉਸ ਵੱਲੋਂ ਕੋਈ ਚਿੱਠੀ ਨਾ ਆਈ, ਤੇ ਨਾ ਹੀ ਕੋਈ ਚਿੱਠੀ ਦਾ ਜਵਾਬ । ਘਰ ਪਰਿਵਾਰ ਦੇ ਜੀਆਂ ਨੇ ਵੀ ਚੁੱਪ ਧਰੂ ਲਈ। ਓਸਦੀ ਮਾ ਮਨ ਹੀ ਮਨ ਉਦਾਸ ਰਹਿੰਦੀ । ਪਿੰਡ ਦੇ ਲੋਕ ਕਹਿਣ ਲਗ ਪਏ ਕੇ ਓਸਦੀ ਮੌਤ ਹੋਗੀ। ਪਰ ਓਸਦੀ ਮਾਂ ਨੇ ਯਕੀਨ ਨਾ ਕੀਤਾ, ਓਸ ਨੂੰ ਆਸ ਸੀ ਕਿ ਉਹ ਵਾਪਸ ਆਏ ਗਾ। ਪਰ ਕੁਝ ਸਾਲ ਹੋਰ ਬੀਤ ਜਾਣ ਤੇ ਪਰਿਵਾਰ ਨੇ ਵੀ ਮੰਨ ਲਿਆ।
ਅੰਤ ਓਹ ਵਾਪਸ ਆ ਗਿਆ ਆਪਣੇ ਮਾ ਬਾਪ ਨੂੰ ਮਿਲਿਆ , ਤੇ ਕੁਝ ਦਿਨ ਰਿਹਾ ਉਸਨੇ ਆਪਣਾ ਪਹਿਰਾਵਾ ਤੇ ਬੋਲੀ ਬਦਲੀ ਲਈ ਸੀ ਇਹ ਸਭ ਦੇਖ ਕੇ ਓਸਦੀ ਮਾ ਨੇ ਕਿਹਾ ਪੁੱਤ ਲੋਕਾਂ ਲਈ ਤੇਰੀ ਮੌਤ ਬੌਹਤ ਟਾਇਮ ਪਹਿਲਾਂ ਹੋ ਗਈ ਸੀ ਪਰ ਮੇਰੇ ਲਈ ਤੇਰੀ ਮੌਤ ਅੱਜ ਹੋਈ ਆ ਅੱਜ ਤੂੰ ਅਪਣੀ ਮਾ ਬੋਲੀ ਵਿਸਾਰ ਦਿੱਤੀ ਅੱਜ ਤੇਰੀ ਮੌਤ ਹੋ ਗਈ ਆ। “ਸਰੀਰ ਦੀ ਮੌਤ , ਮੌਤ ਨੀ ਹੁੰਦੀ ,,, ਜ਼ਮੀਰ ਦੀ ਮੌਤ ਅਸਲ ਮੌਤ ਹੁੰਦੀ ਆ । ਅੱਜ ਤੇਰਾ ਜ਼ਮੀਰ ਮਰ ਗਿਆ ਆ ਅੱਜ ਤੋਂ ਬਾਅਦ ਮੇਰੇ ਸਾਮ੍ਹਣੇ ਵੀ ਨਾ ਆਈ…………….
ਸੱਚੀ ਮੌਤ