More Punjabi Kahaniya  Posts
ਰਹਿਮ ਦਿਲ ਲਾਲਾ ਜੀ


ਰਹਿਮ ਦਿਲ ਲਾਲਾ ਜੀ ਦੀ ਨਿੱਗਰ ਸੋਚ ਤੇ ਦਲੀਲ
ਇਹ ਗਲ ਕਰੀਬ 1986 ਦੇ ਮਈ ਮਹੀਨੇ ਦੀ ਹੈ | ਮੈਂ ਸਾਡੇ ਨੇੜੇ ਦੇ ਸ਼ਹਿਰ ਦਾਣਾ ਮੰਡੀ ਵਿੱਚ ਬਾਰਾਂ ਇੱਕ ਵਜੇ ਕਿਸੇ ਕੰਮ ਲਈ ਗਿਆ ਸੀ | ਮੈਂ ਦੇਖਿਆ ਸਾਹਮਣੇ ਇੱਕ ਸਰਕਾਰੀ ਦਫ਼ਤਰ ਅੱਗੇ ਕਰੀਬ ਸੌ ਕੁ ਬੰਦਿਆਂ ਦਾ ਜਮਘਟਾ ਜਿਹਾ ਸੀ | ਏਨੇ ਨੂੰ ਓਸ ਇਕੱਠ ਵਿੱਚੋਂ ਦੂਰੋਂ ਈ ਦੇਖ ਕੇ ਮੇਰੇ ਕੋਲ ਸਾਡੇ ਪਿੰਡ ਦਾ ਇੱਕ ਮੁੰਡਾ ਆ ਗਿਆ | ਉਹ ਮੈਂਨੂੰ ਕਹਿੰਦਾ “ਅੱਜ ਇੱਥੇ ਖੇਤੀ ਦੇ ਕੰਮਾਂ ਵਿੱਚ ਹੋਏ ਹਾਦਸ਼ੇ ਵਿੱਚ ਨਿਕਾਰਾ ਹੋਏ ਅੰਗ ਪੈਰ ਵਾਲਿਆਂ ਨੂੰ ਪੈਸੇ ਦਿੱਤੇ ਜਾਣੇ ਹਨ ਇਸ ਕਰਕੇ ਤੂੰ ਮੇਰੇ ਨਾਲ ਆਜਾ ਜੇ ਕੋਈ ਗਵਾਹੀ ਸਹਿਤੀ ਦੀ ਲੋੜ ਹੋਈ ਉਹ ਤੂੰ ਪਾ ਦੇਵੀਂ |” ਉਸ ਦੀਆਂ ਵੀ ਚਾਰ ਉੱਂਗਲ਼ੀਆਂ ਮਸ਼ੀਨ ਚ ਆ ਕੇ ਕੱਟੀਆਂ ਗਈਆਂ ਸੀ | ਸਰਕਾਰ ਨੇ ਇੱਕ ਉੱਂਗਲ਼ੀ ਵੱਢੀ ਦਾ ਪੰਦਰਾਂ ਸੌ ਤੇ ਹੱਥ ਬਾਂਹ ਕੱਟੇ ਜਾਣ ਤੇ ਦਸ ਹਜ਼ਾਰ ਦੇਣਾ ਸੀ | ਪੈਸਿਆਂ ਦੇ ਚੈੱਕ ਦੇਣ ਵਾਸਤੇ ਚੰਡੀਗੜ ਤੋਂ ਕਿਸੇ ਵੱਡੇ ਅਧਿਕਾਰੀ ਨੇ ਆਉਣਾ ਸੀ | ਜਿਸ ਦੀ ਲੋਕ ਧੁੱਪੇ ਖੜੇ੍ ਉਡੀਕ ਕਰ ਰਹੇ ਸਨ ਕਿਉਂਕਿ ਉੱਥੇ ਛਾਂ ਦਾ ਕੋਈ ਉਚਿੱਤ ਪ੍ਬੰਧ ਨਹੀਂ ਸੀ ਸਿਰਫ ਇੱਕ ਦੋ ਛੋਟੀਆਂ ਜਿਹੀਆਂ ਟਾਹਲੀਆਂ ਹੀ ਸਨ ਜਿੰਨਾਂ ਦੀ ਛਾਂ ਏਨੇ ਲੋਕਾਂ ਲਈ ਨਾ ਕਾਫੀ ਸੀ | ਪੀੜਤ ਬੰਦੇ ਗਵਾਹੀ ਸਹਿਤੀ ਲਈ ਇੱਕ ਅੱਧ ਬੰਦੇ ਨੂੰ ਹੋਰ ਵੀ ਨਾਲ ਲੈ ਕੇ ਆਏ ਸਨ | ਮੈਂ ਵੀ ਉਹਦੇ ਨਾਲ ਉੱਥੇ ਚਲਿਆ ਗਿਆ |
ਏਨੇ ਨੂੰ ਉੱਥੇ ਇੱਕ ਲਾਲਾ ਜੀ ਵੀ ਆ ਗਏ ਉਨਾਂ ਦੇ ਚਿੱਟੇ ਕੱਪੜੇ ਪਾਏ ਹੋਏ ਸਨ | ਉਸ ਨੇ ਆ ਕੇ ਲੋਕਾਂ ਨੂੰ ਪੁੱਛਿਆ ਕਿ “ਤੁਸੀਂ ਏਥੇ ਧੁੱਪ ਵਿੱਚ ਕਿਉਂ ਖੜੇ੍ ਹੋ ?” ਲੋਕਾਂ ਨੇ ਦੱਸਿਆ ਕਿ “ਇੱਥੇ ਖੇਤੀ ਦੇ ਕੰਮਾਂ ਵਿੱਚ ਹੋਏ ਹਾਦਸ਼ਿਆਂ ਦੇ ਪੀੜ੍ਤਾਂ ਨੂੰ ਸਰਕਾਰ ਨੇ ਕੁੱਝ ਸਹਾਇਤਾ ਦੇਣੀ ਹੈ |” ਉਸ ਨੇ ਪੁੱਛਿਆ ਕਿ “ਕਿੰਨੇ ਪੈਸੇ ਦੇਣੇ ਹਨ ?” ਤਾਂ ਇੱਕ ਬੰਦੇ ਨੇ ਦੱਸਿਆ ਕਿ “ਏਸ ਤਰਾਂ ਕਰਕੇ ਪੰਜ ਪੰਜ ਦਸ ਦਸ ਹਜ਼ਾਰ ਰੁਪੈ ਦੇਣੇ ਹਨ |” ਇਹ ਗੱਲ ਸੁਣ ਕੇ ਲਾਲਾ ਜੀ ਨੇ ਸਿਰ ਮਾਰਿਆ ਤੇ ਕਹਿੰਦੇ “ਏਨੇ ਕੁ ਪੈਸਿਆਂ ਪਿੱਛੇ ਤੁਸੀਂ ਇੱਥੇ ਧੁੱਪ ਚ ਖੜੇ੍ ਹੋ ! ਤੁਸੀਂ ਦੋ ਤਿੰਨ ਲੱਖ ਰੁਪੈ ਲੈ ਕੇ ਕੋਈ ਕੰਮ ਕਾਰ ਚਲਾਵੋ ਪੋਲਟਰੀ ਫਾਰਮ ਜਾਂ ਡਾਇਰੀ ਫਾਰਮ ਬਗ਼ੈਰਾ |” ਲੋਕਾਂ ਨੇ ਕਿਹਾ ਕਿ ਏਨੇ ਪੈਸੇ ਕਿੱਥੋਂ ਮਿਲਣਗੇ ਸਰਕਾਰ ਨੇ ਤਾਂ ਏਨੇ ਦੇਣੇ ਨੀ | ਲਾਲਾ ਜੀ ਕਹਿੰਦੇ “ਗੋਲ਼ੀ ਮਾਰੋ ਸਰਕਾਰ ਦੇ ! ਤੁਸੀਂ ਮੇਰੇ ਕੋਲੋਂ ਪੈਸੇ ਲੈ ਜਿਉ ਤੇ...

ਅਪਣੇ ਕੰਮ ਚਲਾਉ !” ਲੋਕਾਂ ਨੇ ਪੁੱਛਿਆ ਕਿ ਤੁਸੀਂ ਗਰੰਟੀ ਕੀ ਲਵੋਂਗੇ ਤੇ ਵਿਆਜ ਕੀ ਲਵੋਂਗੇ ਤੇ ਪੈਸੇ ਵਾਪਸ ਕਿਵੇਂ ਹੋੋਣਗੇ ?” ਲਾਲਾ ਜੀ ਕਹਿੰਦੇ “ਵਿਆਜ ਤਾਂ ਬੈਂਕ ਵਾਲਾ ਹੀ ਦੇ ਦਿਉ ਤੇ ਗਰੰਟੀ ਵਾਲੀ ਕੋਈ ਗੱਲ ਨੀ ਉਹ ਤੁਸੀਂ ਆਪਸ ਵਿੱਚ ਹੀ ਪਾ ਦਿਉ ਰਹੀ ਗੱਲ ਵਾਪਸੀ ਦੀ ਉਹ ਕਿਸ਼ਤਾਂ ਨਾਲ ਮੋੜ ਦਿਉ |” ਇੱਕ ਬੰਦੇ ਨੇ ਇਹ ਵੀ ਪੁੱਛਿਆ ਕਿ “ਜੇ ਕਰ ਬਾਈ ਦੀ ਵੇ ਕਿਸੇ ਦਾ ਕੋਈ ਕੰਮ ਕਾਰ ਫੇਲ ਹੋ ਜਾਵੇ ਫਿਰ ਅਗਲਾ ਪੈਸੇ ਕਿਵੇਂ ਮੋੜੇਗਾ ?” ਲਾਲਾ ਜੀ ਕਹਿੰਦੇ “ਫਿਰ ਉਹ ਹੋਰ ਪੈਸੇ ਲੈ ਜਾਵੇ ਪਰ ਕੰਮ ਚੱਲਣਾ ਚਾਹੀਦਾ ਹੈ |” ਲਾਲਾ ਜੀ ਦੀ ਗੱਲ ਲੋਕਾਂ ਦੇ ਮਨ ਨੂੰ ਭਾਅ ਗਈ ਤੇ ਲਾਲਾ ਜੀ ਦਾ ਕੱਦ ਗਿੱਠ ਉੱਚਾ ਉੱਚਾ ਜਾਪਣ ਲੱਗ ਪਿਆ | ਫਿਰ ਲੋਕਾਂ ਨੇ ਪੁੱਛਿਆ ਕਿ “ਤੁਸੀਂ ਪੈਸੇ ਚੈੱਕ ਰਾਹੀਂ ਦੇਵੋਂਗੇ ਕਿ ਨਕਦ ਤੇ ਕਦੋਂ ਦੇਵੋਂਗੇ ?” ਲਾਲਾ ਜੀ ਕਹਿੰਦੇ “ਮੇਰੇ ਵਲੋਂ ਤਾਂ ਚੈੱਕ ਰਾਹੀਂ ਲੈ ਲਵੋ ਚਾਹੇ ਨਕਦ ਲੈ ਲਵੋ ਤੁਹਾਡੀ ਮਰਜ਼ੀ ਆ ! ਮੈਂ ਤਾਂ ਘਰੋਂ ਹੀ ਦੇਣੇ ਨੇ ਬੇਸ਼ੱਕ ਹੁਣੇ ਲੈ ਲਵੋ ਮੈਂ ਘਰ ਨੂੰ ਹੀ ਚੱਲਿਆਂ ਹਾਂ !”
ਸਾਰੇ ਲੋਕ ਲਾਲਾ ਜੀ ਦੇ ਮਗਰ ਤੁਰ ਪਏ | ਜਦ ਵੀਹ ਕੁ ਕਰਮਾਂ ਗਏ ਤਾਂ ਅੱਗਿਉਂ ਦੋ ਲਾਲੇ ਹੋਰ ਆ ਗਏ ਉਹ ਕਹਿੰਦੇ “ਤੁਸੀਂ ਲਾਲਾ ਜੀ ਦੇ ਮਗਰ ਕਿੱਧਰ ਨੂੰ ਚੱਲੇ ਓਂ ?” ਲੋਕਾਂ ਨੇ ਦੱਸਿਆ ਕਿ “ਲਾਲਾ ਜੀ ਨੇ ਸਾਨੂੰ ਏਸ ਤਰ੍ਹਾਂ ਏਸ ਤਰ੍ਹਾਂ ਕਰਕੇ ਪੈਸੇ ਦੇਣੇ ਹਨ !” ਉਨਾਂ ਲਾਲਿਆਂ ਨੇ ਇਹ ਗੱਲ ਸੁਣ ਕੇ ਮੱਥੇ ਤੇ ਹੱਥ ਮਾਰਿਆ ਤੇ ਕਹਿੰਦੇ “ਇਹ ਥੋਨੂੰ ਪੈਸੇ ਕਿੱਥੋਂ ਦੇਦੂਗਾ ਇਹਨੂੰ ਤਾਂ ਪਹਿਲਾਂ ਈ ਘਿਉ ਚ ਬਹੁਤ ਘਾਟਾ ਪਿਆ ਹੋਇਆ ਹੈ ਹੁਣ ਤਾਂ ਇਹਦਾ ਤੌਰ ਚੁੱਕਿਆ ਪਿਆ ਐਵੇਂ ਅੱਲ ਪਟੱਲ ਮਾਰਦਾ ਫਿਰੀ ਜਾਂਦਾ !” ਬਸ ਫਿਰ ਲਾਲਾ ਜੀ ਅਗਾਂਹ ਨੂੰ ਤੁਰ ਗਏ ਤੇ ਲੋਕ ਪਿਛਾਂਹ ਨੂੰ ਆ ਕੇ ਫਿਰ ਧੁੱਪੇ ਖੜ੍ ਗਏ | ਜਾਣੋ ਲੋਕਾਂ ਦੀਆਂ ਆਸਾਂ ਪੁਰ ਸੌ ਘੜਾ ਪਾਣੀ ਦਾ ਪੈ ਗਿਆ |
ਪਰ ਰਹਿਮ ਦਿਲ ਲਾਲਾ ਜੀ ਦੀ ਸੋਚ ਤੇ ਦਲੀਲ ਬਾ ਕਮਾਲ ਸੀ | ਅਸਲ ਚ ਲਾਲਾ ਜੀ ਨੇ ਮੰਦਾ ਦੇਖ ਕੇ ਕਾਫ਼ੀ ਘਿਉ ਖ੍ਰੀਦ ਕਰ ਲਿਆ ਸੀ ਫਿਰ ਉਸ ਦਾ ਭਾਅ ਗਿਰ ਗਿਆ ਜਿਸ ਕਰਕੇ ਘਾਟਾ ਪੈ ਗਿਆ ਸੀ |
Baldev Singh Jhajj Ex Sarpanch

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)