More Punjabi Kahaniya  Posts
ਵਾਰਿਸ


ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਸਟੇਟ ਦੇ ਕੁੱਝ ਹਿੱਸਿਆਂ ਚ ਰੱਬ ਦੀ ਕਰੋਪੀ ਨੇ ਬਹੁਤ ਨੁਕਸਾਨ ਕੀਤਾ। 2-3 ਦਿਨਾਂ ਦੇ ਤੇਜ ਮੀਹਾਂ ਨੇ ਜਿੰਦਗੀ ਉਥਲ ਪੁਥਲ ਕਰ ਦਿੱਤੀ। ਸੰਪਰਕ ਕੱਟੇ ਗਏ ਰਾਹ ਬੰਦ ਹੋ ਗਏ। ਫਸੇ ਲੋਕਾਂ ਨੇ 3-3 ਦਿਨ ਗੱਡੀਆਂ ਚ ਬੈਠ ਕੇ ਬਿਤਾਏ। ਜਿਆਦਾ ਨੁਕਸਾਨ ਵਾਲੇ ਏਰੀਆ ਚ ਹੀ ਸਾਰੀਆਂ ਡੇਅਰੀਆਂ ਤੇ ਪੋਲਟਰੀ ਫਾਰਮ ਨੇ।ਪਸ਼ੂ ਮਰ ਗਏ, ਰੁੜ੍ਹ ਗਏ। ਦੁੱਧ ਅੰਡੇ ਖਰਾਬ ਹੋ ਗਏ। ਗੁਰੂਘਰ ਚੋਂ ਹਜਾਰਾਂ ਖਾਣ-ਪੀਣ ਦੇ ਪੈਕਟ ਤੇ ਹੋਰ ਲੋੜੀਂਦੀਆਂ ਵਸਤਾਂ ਦੇ ਪੈਕਟ ਹੈਲੀਕਾਪਟਰਾਂ ਰਾਹੀ ਉੱਥੇ ਪਹੁੰਚਾਏ ਗਏ।
ਸਰਕਾਰ ਨੇ ਐਮਰਜੈਂਸੀ ਐਲਰਟ ਕਰਤਾ।ਚੀਜਾਂ ਦੀ ਸਪਲਾਈ ਨ ਹੋਣ ਕਰਕੇ ਥੋੜੀਆਂ ਬੰਦਸ਼ਾਂ ਲਗਾ ਦਿੱਤੀਆਂ ਖਾਸ ਕਰਕੇ ਦੁੱਧ ਅੰਡਿਆਂ ਤੇ। ਦੁੱਧ ਇਕ ਜਾ ਦੋ ਕੈਨੀਆਂ (ਇਕ ਕੈਨੀ 4ਲਿਟਰ ਦੀ ਹੁੰਦੀ) / ਮੈਂਬਰ। ਕਈ ਥਾਂ 4 ਕੈਨੀਆਂ / ਫੈਮਿਲੀ ਨੋਟਿਸ ਲਾ ਦਿੱਤਾ।
ਆਪਣੇ ਲੋਕੀ ਯਾਨੀ ਪੰਜਾਬੀ ਜੁਗਾੜ ਲਾ ਈ ਲੈਂਦੇ। ਖਬਰ ਸੁਣਦਿਆਂ ਸਟੋਰਾਂ ਚ ( ਸਾਰੇ ਨੀ)ਪਹੁੰਚ ਜਾਂਦੇ ਤੇ ਇਕ ਦੂਜੇ ਦੇ ਨਾਂ ਤੇ ਵਾਧੂ ਬੋਤਲਾਂ ਨਾਲ ਬਘੀਆਂ ਭਰ ਲੈਂਦੇ।
ਕਲ ਮੈਂ ਗਈ ਇਕ ਕੈਨੀ ਦੁੱਧ ਦੀ ਤੇ ਥੋੜਾ ਹੋਰ ਲੋੜੀਂਦਾ ਸਮਾਨ ਟੋਕਰੀ ਰੱਖ ਕਾਉਂਟਰ ਤੇ ਬਿੱਲ ਕਰਾਣ ਲਈਨ ਚ ਲਗੀ। ਮੇਰੇ ਪਿੱਛੇ ਖੜ੍ਹੀ ਔਰਤ ਦੀ ਵੱਘੀ ਸਮਾਨ ਨਾਲ ੳਪਰ ਤੱਕ ਭਰੀ ਹੋਈ ਸੀ। ਦੁੱਧ ਦੀਆਂ 8-10 ਕੈਨੀਆਂ,ਮੱਖਣ ਦੀਆਂ 7-8 ਟਿੱਕੀਆਂ ਤੇ ਹੋਰ ਵਾਧੂ ਸਮਾਨ ਨਾਲ।ਮੇਰੀ ਟੋਕਰੀ ਵੱਲ ਵੇਖ ਕਹਿੰਦੀ।
” ਭੈਣ...

ਜੀ! ਤੁਸੀਂ ਇਕੋ ਕੈਨੀ ਲਈ ਦੁੱਧ ਦੀ। ਸਰ ਜਾਊ ਇਹਦੇ ਨਾਲ?”
” ਹਾਲਾਤ ਦੇ ਮੁਤਾਬਕ ਸਾਰਨਾ ਪੈਣਾ। ਦੁੱਧ ਨਾ ਪੀਆਂਗੇ, ਦਹੀਂ ਨਾ ਖਾਵਾਂਗੇ,ਚਾਹ ਚ ਥੋੜਾ ਪਾਲਾਂਗੇ ”
ਮੇਰਾ ਜੁਆਬ ਸੀ।
ਅੱਖ ਦੇ ਫੋਰ ਚ ੳਹ ਇਕ ਕੈਨੀ ਮੇਰੇ ਸਮਾਨ ਚ ਰੱਖਦਿਆਂ ਕਹਿਣ ਲੱਗੀ
” ਤੁਸੀਂ ਇਹਦਾ ਬਿਲ ਵੀ ਮੇਰੇ ਲਈ ਕਰਾ ਦਿਓ ਕਿਉਂਕਿ ਤੁਸੀਂ 2 ਲੈਅ ਸਕਦੇ ਓ। ਸਾਨੂੰ ਚਾਹੀਦੀਆਂ”
ਮੇਰੇ ਕੁੱਝ ਕਹਿਣ ਤੋਂ ਪਹਿਲਾਂ ਈ ਕੈਸ਼ੀਅਰ ਨੇ ਬਿਲ ਬਣਾ ਮੇਰੇ ਹੱਥ ਫੜਾ ਦਿੱਤਾ।
” ਭੈਣ ਜੀ ਆਹ 4 ਡਾਲਰ ਈ ਆ ਖੁੱਲੇ। ਮੈਂ ਤਾਂ 2 ਜਣਿਆਂ ਦੇ ਕਾਰਡਾਂ ਨਾਲ ਪੇਮੈਂਟ ਕਰਨੀ ਆ।” ਕਹਿੰਦੀ ਨੇ ਪੈਸੇ ਮੇਰੇ ਹੱਥ ਫੜਾਏ।
ਵੈਸੇ ਉਹਦੀ ਕੀਮਤ 5 ਡਾਲਰ ਕੁੱਝ ਸੈਂਟ ਸੀ।
ਮੈਂ ਪੜ੍ਹੀ ਲਿਖੀ ਬੇਵਕੂਫ ਬਣੀ ਆਪਣਾ ਸਮਾਨ ਸਾਂਭ ਰਹੀ ਸੀ ਤੇ ਨਾਲੇ ਸੋਚ ਰਹੀ ਸਾਂ ਆਪਾ ਉਸ ਬਾਬੇ ਦੇ ਵਾਰਸ ਆਂ ਜਿਹੜਾ ਕਿਰਤ ਕਰੋ,ਨਾਮ ਜਪੋ, ਵੰਡ ਛੱਕੋ ਦਾ ਸੁਨੇਹਾ ਦੇ ਗਿਆ ਤੇ ਜਿਹਦਾ ਗੁਰਪੁਰਬ ਕਲ ਮਨਾਇਆ। ਤੇ ਇਹ ਬੀਬੀ ?
ਹਰਜੀਤ ਸੈਣੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)