More Punjabi Kahaniya  Posts
ਕਿਸਾਨ – ਮਜ਼ਦੂਰ ਏਕਤਾ ਜ਼ਿੰਦਾਬਾਦ


ਹੁਣ ਦਿੱਲੀ ਬਾਡਰਾਂ ਦਾ ਮਾਹੌਲ ਬਿਲਕੁਲ ਬਦਲਿਆ ਹੋਇਆ- ਨਾ ਟ੍ਰੈਕਟਰਾਂ ‘ਤੇ ਵੱਜਦੇ ਗਾਣੇ ਅੱਧੀ ਰਾਤ ਤੱਕ ਸਿਰ ਖਾਂਦੇ ਨੇ, ਨਾ ਵੱਡੀਆਂ ਗੱਡੀਆਂ ਦੇ ਹਾਰਨ, ਨਾ ਰੋਡ ‘ਤੇ ਕੋਈ ਟ੍ਰੈਫਿਕ , ਨਾ ਚਿੱਕੜ, ਨਾ ਦੁੱਧ-ਪਾਣੀ ਦੀ ਕਮੀ ਨਾ ਈ ਫ਼ਾਲਤੂ, ਨਾ ਈ ਅੱਧੀ ਰਾਤ ਤੱਕ ਸੜਕਾਂ ‘ਤੇ ‘ਮੋਦੀ ਮੁਰਦਾਬਾਦ’ ਦੇ ਨਾਅਰੇ ਮਾਰਨ ਆਲ਼ੇ ਵੱਡੇ ਯੋਧੇ ਦਿਖਦੇ ਨੇ ਤੇ ਨਾ ਈ ਆਹ ਦਿੱਲੀ ਜਿੱਤਣ ਆਲ਼ੇ ਗਾਣੇ ਚੱਲਦੇ ਨੇ। ਹੁਣ ਓਥੇ ਸਿਰਫ਼ ਹਿੰਢ ਦੇ ਪੱਕੇ ਆਸ਼ਕ ਨੇ; ਮੈਲ਼ੇ-ਘਸਮੈਲ਼ੇ ਕੱਪੜਿਆਂ ‘ਚ, ਢੱਠੀਆਂ ਪੱਗਾਂ ‘ਚ, ਜੋ ਮਿਲ਼ ਗਿਆ ਉਹੀ ਖਾ ਕੇ ਸ਼ੁਕਰ ਕਰਨ ਆਲ਼ੇ।
ਜੋ ਕਹਿੰਦੇ ਨੇ ਸੜਕਾਂ ਦੀ ਲੁੱਕ ਪਿਘਲਾਉਣ ਆਲ਼ੀ ਗਰਮੀ ਕਿਵੇਂ ਕੱਢਣਗੇ ?
ਤਾਂ ਜਵਾਬ ਆ- ਜਿੱਦਾਂ ਹੱਡ ਚੀਰਵੀਂ ਠੰਢ ਕੱਢੀ ਆ।
ਕਹਿੰਦੇ ਆ ਸੋਹਣੀ ਨੂੰ ਪਤਾ ਨਹੀਂ ਸੀ ਕਿ ਘੜਾ ਕੱਚਾ ਹੈ,,
ਪਰ ਮੈਂ ਕਹਿਨਾਂ ਬਈ ਉਹ ਘੁਮਿਆਰ ਦੀ ਧੀ ਸੀ, ਉਹਦੀ ਸਾਰੀ ਉਮਰ ਭਾਂਡਿਆਂ ‘ਚ ਗੁਜ਼ਰੀ ਸੀ; ਹੱਥ ਲਾਉਂਦਿਆਂ ਈ ਪਤਾ ਲੱਗ ਗਿਆ ਹੋਣਾ ਕਿ ਘੜਾ ਪੱਕਾ ਜਾਂ ਕੱਚਾ ਪਰ ਦੂਜੇ ਬੰਨੇ ਮਹੀਵਾਲ ਵੀ ਤਾਂ ਉਡੀਕ ਰਿਹਾ...

ਸੀ, ਕੌਲ ਵੀ ਤਾਂ ਨਿਭਾਉਣਾ ਸੀ। ਸ਼ਾਇਦ! ਉਹ ਘੜੇ ਨੂੰ ਇਹ ਕਹਿ ਕੇ ਝਨਾ ‘ਚ ਉੱਤਰ ਗਈ ਹੋਵੇ ਕਿ ਤੂੰ ਆਪਣਾ ਧਰਮ ਨਿਭਾ ਤੇ ਮੈਂ ਆਪਣਾ ਨਿਭਾਉਨੀ ਆਂ……. ਇਸ਼ਕ ਹਕੀਕੀ ਆਲ਼ੇ ਈ ਡੁੱਬਦੇ ਹੁੰਦੇ ਨੇ ਮਿਜ਼ਾਜੀ ਆਲ਼ੇ ਤਾਂ ਉਰਾਰ ਖੜ੍ਹੇ ਈ ਤਰਕ ਕਰਦੇ ਆ – ਛਾਲ਼ ਮਾਰੀਏ ਜਾਂ ਨਾ???
ਹੁਣ ਉੱਥੇ ਸਿਰਫ਼ ਇਸ਼ਕ ਹਕੀਕੀ ਆਲ਼ੇ ਈ ਆ, ਮਿਜ਼ਾਜੀ ਆਲ਼ੇ ਤਾਂ ਭੱਜ-ਭੁੱਜ ਆਏ।
ਜਿਨ੍ਹਾਂ ਨੂੰ ਪਤਾ ਸੀ ਕਿ ਘੜਾ ਕੱਚਾ ਏ ਤੇ ਪਾਰ ਝਨਾ ਕਰਨਾ ; ਸੌਖਾ ਤਾਂ ਨਹੀਂ ਹੋਣਾ ਪਰ ਡਟੇ ਹੋਏ ਨੇ ਤੇ ਬਾਕੀ ਸਭ ਮੁੜ ਆਏ, ਮੇਰੇ ਵਰਗੇ।
ਕਿਸੇ ਨੂੰ ਕੋਈ ਸਫਾ਼ਈ ਦੇਣ ਦੀ ਲੋੜ ਨਹੀਂ- ਕਾਮਰੇਡ ਹੈ ਜਾਂ ਸਿੱਖ /ਖ਼ਾਲਿਸਤਾਨੀ।
“ਉੱਥੇ ਅਮਲਾਂ ਦੇ ਹੋਣੇ ਨੇ ਨਬੇੜੇ, ਕਿਸੇ ਨਾ ਤੇਰੀ ਜ਼ਾਤ ਪੁੱਛਣੀ।”
ਕਿਸਾਨ – ਮਜ਼ਦੂਰ ਏਕਤਾ ਜ਼ਿੰਦਾਬਾਦ 🚩🚩✊✊
ਜਿੱਤ ਲੜਦੇ ਲੋਕਾਂ ਦੀ✊✊🚩🚩🚩

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)