ਉੱਚ ਵਿਦਿਆ ਹਾਸਿਲ ਕਰਕੇ ਤੇ ਅੰਗਰੇਜੀ ਦੇ ਚਾਰ ਅੱਖਰ ਸਿੱਖ ਕੇ ਇੱਕ ਵਿਦਵਾਨ ਨੂੰ ਕਈ ਵਾਰ ਲੱਗਣਾ ਕਿ ਸਾਇਦ ਮੈਂ ਹੁਣ ਬਹੁਤ ਪੜ੍ਹ ਗਿਆ ਹਾਂ …ਵੱਡਾ ਵਿਦਵਾਨ ਬਣ ਗਿਆ ਹਾਂ..ਮੈਨੂੰ ਦੁਨੀਆਦਾਰੀ ਦੀ ਬਹੁਤ ਸਮਝ ਆ ਗਈ ਹੈ ।
ਇੱਕ ਦਿਨ ਉਸਨੇ ਆਪਣੀ ਮਾਂ ਨੂੰ ਪੁੱਛਿਆ ਕਿ ਮਾਂ ਮੈਂ ਕਦੋ ਜੰਮਿਆ ਸੀ …
ਮਾਂ ਕਹਿੰਦੀ 10 ਫੱਗਣ ਨੂੰ …ਉਹ ਦੇਸੀ ਮਹੀਨੇ ਦੇਖਣ ਲੱਗ ਗਿਆ ।
ਉਹਨੇ ਫ਼ੇਰ ਪੁੱਛਿਆ ਕਿ ਮਾਂ ਮੈਂ ਪਹਿਲੀ ਵਾਰ ਕਿਹੜੇ ਰੰਗ ਦੇ ਕੱਪੜੇ ਪਾਏ ਸਨ…
ਮਾਂ ਕਹਿੰਦੀ “ਸੁਰਮੇ” ਰੰਗੇ …ਉਹ ਕਲਰ ਚਾਟ ਤੇ ਲੱਭਣ ਲੱਗਾ ਕਿ ਇਹ ਕਿਹੜਾ ਰੰਗ ਹੁੰਦਾ ।
ਉਹਨੇ ਪੁੱਛਿਆ ਕਿ ਮਾਂ ਮੇਰਾ ਪਹਿਲਾ ਜਨਮ ਦਿਨ ਕਿਵੇਂ ਮਨਾਇਆ ਸੀ ।
ਮਾਂ ਕਹਿੰਦੀ ਪੁੱਤ “ਭੰਡਾਰਾ” ਕੀਤਾ ਸੀ ।
ਉਹਨੇ ਪੁੱਛਿਆ ਕਿ ਮਾਂ ਕਿੰਨੇ...
ਕੁ ਰਿਸ਼ਤੇਦਾਰ ਆਏ ਸੀ ..ਮੇਰੇ ਜਨਮ ਦਿਨ ਤੇ …
ਮਾਂ ਕਹਿੰਦੀ ਪਤਿਉਰੇ ,ਪਤੀਸਾਂ ਸਾਰੇ ਆਏ ਸੀ ।
ਉਹਨੂੰ ਇਹ ਰਿਸ਼ਤੇ ਨਾਤੇ ਸਮਝ ਹੀ ਨਾ ਆਏ ..
ਉਹਨੂੰ ਆਪਣੀ ਚਾਰ ਜਮਾਤਾਂ ਪੜ੍ਹੀ ਮਾਂ ਆਪਣੇ ਨਾਲੋ ਕਿਤੇ ਵੱਧ ਸਿਆਣੀ ਜਾਪੀ ।
ਪਰ ਉਹਨੂੰ ਮਹਿਸੂਸ ਹੋਇਆ ਕਿ ਆਪਣੀ ਮਾਂ ਬੋਲੀ ਪੰਜਾਬੀ ਦਾ ਗਿਆਨ ਨਾ ਹੋਣ ਕਰਕੇ ਮੈਂ ਏਨਾ ਪੜ੍ਹ ਲਿਖਕੇ ਵੀ ਜਮੇਂ ਅਨਪੜ੍ਹ ਹੋਵੇ …..ਤੇ ਚਾਰ ਜਮਾਤਾਂ ਪੜ੍ਹੀ ਉਹਦੀ ਮਾਂ ਵੱਡੀ ਵਿਦਵਾਨ ਹੋਵੇ ….
ਮਾਂ ਬੋਲੀ ਦੇ ਗਿਆਨ ਤੋਂ ਬਿਨਾਂ ਸਾਰੀ ਵਿਦਿਆ ਬੇਕਾਰ ਹੈ ।
ਹਰਵਿੰਦਰ ਸਿੰਘ ਭੱਟੋਂ