“ਕਾਸ਼! ਮੈਂ ਵੀ ਬਾਪੂ ਨਾਲ ਕੋਈ ਦਿਲ ਦੀ ਗੱਲ ਕੀਤੀ ਹੁੰਦੀ”
ਬਚਪਨ ਚ ਜਦ ਮੈਂ ਪੰਦਰਾਂ- ਸੋਲਾ ਸਾਲ ਦਾ ਸੀ, ਤਾਂ ਜਦ ਵੀ ਮੈਂ ਬਾਪੂ ਨਾਲ ਗੱਲ ਕਰਨੀ…. ਸਾਡੀ ਮੱਲੋ ਮਲੀ ਕਿਸ ਨਾ ਕਿਸੇ ਗੱਲ ਤੇ ਬਹਿਸ ਸ਼ੁਰੂ ਹੋ ਜਾਣੀ ਤੇ ਫਿਰ ਦਾਦੇ ਨੇ ਮੈਨੂੰ ਬਦੋ ਬਦੀ ਬਾਹਰ ਖਿੱਚ ਕੇ ਲੈ ਜਾਣਾ, ਕਿਉਂਕਿ ਦਾਦੇ ਦਾ ਲਾਡਲਾ ਜੂ ਸੀ ਮੈਂ।
ਜਦ ਫਿਰ ਕਾਲਜ ਗਿਆ, ਮੈਂ ਹਰ ਦੋ ਦਿਨ ਬਾਅਦ ਫ਼ੋਨ ਕਰਨਾ ਘਰ….ਮੰਮੀ ਨਾਲ, ਦਾਦੇ ਨਾਲ, ਦਾਦੀ ਨਾਲ ਸਾਰਿਆਂ ਨਾਲ ਗੱਲ ਕਰਨੀ ਤੇ ਬਾਪੂ ਦਾ ਹਾਲ ਇਹਨਾਂ ਸਾਰਿਆਂ ਕੋਲੋਂ ਹੀ ਪੁੱਛ ਲੈਣਾ ਪਰ ਆਪ ਬਾਪੂ ਨਾਲ ਗੱਲ ਨਾ ਕਰਨੀ, ਕਿਉਂਕਿ ਬਾਪੂ ਨਾਲ ਮੇਰੀ ਘੱਟ ਹੀ ਬਣਦੀ ਸੀ ਏਹਦਾ ਇਹ ਮਤਲਬ ਨਹੀਂ ਕੀ ਬਾਪੂ ਮੈਨੂੰ ਪਿਆਰ ਨਹੀਂ ਸੀ ਕਰਦਾ, ਬਾਪੂ ਦਾ ਇੱਕੋ ਇੱਕ ਪੁੱਤਰ ਸੀ ਮੈਂ, ਓਹ ਵੀ ਦੱਸ ਸਾਲ ਬਾਅਦ ਹੋਇਆ ਸੀ ਤਾਂ ਬਾਪੂ ਵੀ ਹਰ ਰੀਝ ਪੁਗਾਉਂਦਾ ਸੀ। ਪਰ ਫਿਰ ਵੀ ਪਤਾ ਨਹੀਂ ਕਿਉਂ…. ਸਾਡੇ ਦੋਵਾਂ ਚ ਬਹਿਸ ਹੋ ਜਾਣੀ ।
ਸ਼ਾਇਦ! ਮੇਰੇ ਤੇ ਬਾਪੂ ਦੇ ਵਿਚਾਰ ਬਹੁਤ ਘੱਟ ਰਲਦੇ ਸੀ।
ਫਿਰ ਇੱਕ ਦਿਨ, ਮੈਨੂੰ ਕਾਲਜ ਚੇ ਘਰੋਂ ਫ਼ੋਨ ਆਇਆ ।
“ਪੰਮੇ! ਘਰ ਜਲਦੀ ਆ ਜਾ ਬਾਪੂ ਨਹੀਂ ਠੀਕ ਤੇਰਾ”, ਮਾਂ ਸਹਿਮੀ ਜੇਹੀ ਬੋਲੀ ।
ਮੈਂ ਉਦੋਂ ਹੀ ਬੈਗ ਚ ਕੱਪੜੇ ਪੌਂਦਾ ਤੇ ਅੱਗਲੇ ਦਿਨ ਹੀ ਦਿੱਲੀ ਤੋਂ ਟ੍ਰੇਨ ਫੜਦਾ ਤੇ ਜਲੰਧਰ ਆ ਜਾਨਾ ਤੇ ਅੱਗੋਂ ਬੱਸ ਤੇ ਚੜ੍ਹ ਆਪਣੇ ਪਿੰਡ ਪਹੁੰਚ ਜਾਨਾ।
ਘਰ ਦੇ ਬਾਹਰ ਗੱਡੀਆਂ ਦੀਆਂ ਲਾਈਨਾਂ ਲੱਗੀਆਂ ਸੀ। ਮੇਰੇ ਦਿਲ ਚ ਜਿਵੇਂ ਸੁਝ ਗਈ ਹੋਵੇ,...
ਪਰ ਮੈਂ ਅਰਦਾਸ ਕਰ ਰਿਹਾ ਸੀ ਕੀ ਇਹ ਜੋ ਮੇਰੇ ਮਨ ਚ ਆ ਰਿਹਾ ਇਹ ਸਭ ਝੂਠ ਹੀ ਹੋਵੇ । ਜਦ ਘਰ ਦਾ ਗੇਟ ਖੋਲ ਕੇ ਘਰ ਵੜ੍ਹਿਆ ਤਾਂ ਵੇਹੜੇ ਚ ਪਈ ਚਿੱਟੇ ਕੱਪੜੇ ਨਾਲ ਢਕੀ ਬਾਪੂ ਦੀ ਮੰਜੀ ਵੇਖ ਕੇ ਬੈਗ ਮੇਰੇ ਹੱਥੋਂ ਉੱਥੇ ਹੀ ਡਿੱਗ ਗਿਆ।
ਬਾਪੂ ਦੇ ਜਾਣ ਪਿੱਛੋਂ,
ਜਦ ਹੁਣ ਕੋਈ ਮੁਸ਼ਕਿਲ ਆਉਂਦੀ ਜਾ ਕੋਈ ਲੋੜ ਪੈਂਦੀ ਤਾਂ ਮੈਂ ਇਕੱਲਾ ਖੜ੍ਹਾ ਹੁਨਾਂ ਤੇ ਰਿਸ਼ਤੇਦਾਰ ਤਾਂ ਹੁੰਦੇ ਹੀ ਨਾਮ ਦੇ ਆ, ਆਪਣਾ ਮਤਲਬ ਕੱਢਕੇ ਪਾਸੇ, ਓਹ ਟਾਈਮ ਬਾਪੂ ਨੂੰ ਬਹੁਤ ਯਾਦ ਕਰਦਾ, ਕੀ ਜੇ ਓਹ ਹੁੰਦਾ ਤਾਂ ਉਹਨੇ ਪਤਾਲੋਂ ਚੀਜ਼ ਲੈ ਆਉਣੀ ਸੀ ਮੇਰੇ ਲਈ, ਤੇ ਮੇਰੀਆਂ ਸਾਰੀਆਂ ਟੇਂਸ਼ਨਾ ਆਪਣੇ ਸਿਰ ਤੇ ਲੈ ਲੈਣੀਆਂ ਸੀ।
“ਇਕੱਲੇ ਬੈਠਕੇ ਤਾਂ ਮੈਨੂੰ ਬਹੁਤ ਹੁੰਦਾ…. ਕੀ ਸ਼ਾਇਦ ਮੈਂ ਵੀ ਕਦੇ ਬੈਠ ਕੇ ਬਾਪੂ ਨਾਲ ਗੱਲ ਬਾਤ ਕੀਤੀ ਹੁੰਦੀ, ਓਹਦੇ ਸੁੱਖ ਦੁੱਖ ਪੁੱਛੇ ਹੁੰਦੇ, ਪਰ ਹੁਣ ਤਾਂ ਬਸ ਇੱਕ ਖ਼ਵਾਬ ਹੀ ਰਹਿ ਗਿਆ ਸੀ ਕੀ ਕਾਸ਼! ਮੈਂ ਵੀ ਕਦੇ ਬਾਪੂ ਨਾਲ ਗੱਲ ਕੀਤੀ ਹੁੰਦੀ”, ਪੰਮਾ ਆਪਣੇ 15 ਕੂ ਸਾਲ ਦੇ ਮੁੰਡੇ ਨੂੰ ਦੱਸ ਰਿਹਾ ਸੀ, ਜਿਸ ਨਾਲ ਪੰਮਾ ਹਰ ਗੱਲ ਜ਼ਰੂਰ ਸਾਂਝੀ ਕਰਦਾ ਸੀ ਤਾਂ ਜੋ…..ਅੱਜ ਓਹ ਜੋ ਸੋਚਦਾ…..
“ਕਾਸ਼!ਮੈਂ ਵੀ ਬਾਪੂ ਨਾਲ ਕੋਈ ਦਿਲ ਦੀ ਗੱਲ ਕੀਤੀ ਹੁੰਦੀ,” ਕੱਲ ਨੂੰ ਓਹਦੇ ਪੁੱਤ ਨੂੰ ਏਦਾ ਨਾ ਸੋਚਣਾ ਪਏ।
amrik singh gill
ਬਜ਼ੁਰਗਾਂ ਖ਼ਾਸ ਤੋਰ ਤੇ ਪਿਤਾ ਨਾਲ ਗੱਲ ਜ਼ਰੂਰ ਸਾਂਝੀ ਕਰਿਆ ਕਰੋ ਜੀ ਦੁੱਖ ਘਟਦਾ ਜੀ!