ਉਹ ਮਰ ਰਿਹਾ ਸੀ ਕੋਈ ਦੁਆ ਕੋਈ ਦਵਾਈ ਉਸ ਤੇ ਅਸਰ ਨਹੀ ਕਰ ਰਹੀ ਸੀ। ਆਪਣੀ ਪੂਰੀ ਜਿੰਦਗੀ ਇਕ ਮੂਵੀ ਵਾਗ ਉਸਦੀਆਂ ਅੱਖਾਂ ਸਾਹਮਣੇ ਘੁੰਮ ਰਹੀ ਸੀ।
ਆਪਣੀ ਪਤਨੀ ਜਿਸਨੂੰ ਉਹ ਸਭ ਤੋ ਵਧ ਪਿਆਰ ਕਰਦਾ ਸੀ ਨੂੰ ਛੱਡ ਕੇ ਜਾਣਾ ਨਹੀ ਚਾਹੁੰਦਾ ਸੀ। ਉਹਦੇ ਇਲਾਜ ਲਈ ਪੈਸਾ ਪਾਣੀ ਵਾਗ ਵਹਾਇਆ ਗਿਆ ਪਰ ਹਰ ਮਸ਼ਹੂਰ ਡਾਕਟਰ ਉਸਦੀ ਤਬੀਅਤ ਨੂੰ ਦੇਖ ਕੇ ਕਹਿੰਦੇ… ਇਸਦਾ ਹੁਣ ਬਚ ਪਾਉਣਾ ਮੁਸ਼ਕਿਲ ਹੈ।
ਹੋ ਸਕੇ ਤਾ ਇਸਨੂੰ ਘਰ ਲੈ ਜਾ ਕੇ ਇਸ ਨਾਲ ਆਪਣਾ ਆਖੀਰ ਵਕਤ ਬਿਤਾ ਸਕਦੇ ਓ ਕਿਉਕਿ ਦੁਨੀਆਂ ਦੀ ਕੋਈ ਦਵਾ ਦਾਰੂ ਜਾ ਦੁਆ ਇਸ ਨੂੰ ਠੀਕ ਨਹੀ ਕਰ ਸਕਦੀ।
ਹਰ ਡਾਕਟਰ ਦੇ ਮੂੰਹੋ ਇਹ ਸੁਣ ਕੇ ਉਸਦਾ ਦਿਲ ਹੋਰ ਵੀ ਬੈਠ ਜਾਦਾ ਹਰ ਰਾਤ ਜਦੋ ਸੋਦਾ ਤਾ ਆਪਣੀ ਪਤਨੀ ਨੂੰ ਕਹਿੰਦਾ ਸ਼ਾਇਦ ਇਹ ਮੇਰੀ ਆਖਿਰੀ ਰਾਤ ਹੋਵੇ।
ਅਸਲ ਵਿੱਚ ਉਸਨੂੰ ਮਰਨ ਤੋ ਡਰ ਨਹੀਂ ਲਗਦਾ ਸਗੋ ਆਪਣੀ ਪਤਨੀ ਨੂੰ ਇਕੱਲੇ ਛੱਡਣ ਕੇ ਡਰ ਲਗਦਾ ਹੈ ਕਿਉਕਿ ਇਕੱਲੀ ਧੀ ਸੀ ਜਿਸਨੂੰ ਵਿਆਹ ਕੇ ਉਹਨਾ ਤੋਰ ਦਿੱਤਾ ਸੀ।
ਹੁਣ ਦੋਵੇ ਜੀ ਇਕੱਲੇ ਸਨ ਪਰ ਆਪਣੀ ਹਰ ਦਿਨ ਵਿਗੜਦੀ ਹਾਲਤ ਨੂੰ ਦੇਖ ਉਸ ਦਾ ਡਰ ਹੋਰ ਵੀ ਵਧਦਾ ਜਾ ਰਿਹਾ ਸੀ।
ਉਹ ਸਾਰੀ ਰਾਤ ਨਾ ਸੋਦਾ ਜਿਸ ਕਰਕੇ ਉਸਦੀ ਤਬੀਅਤ ਹੋਰ ਵੀ ਜਿਆਦਾ ਵਿਗੜ ਗਈ ਸੀ। ਹਰ ਪਾਸੇ ਤੋ ਹਾਰ ਚੁਕੇ ਦੋਵੇ ਜੀਆਂ ਨੂੰ ਹੁਣ ਕੋਈ ਚਮਤਕਾਰ ਦਾ ਇੰਤਜਾਰ ਸੀ ਜੋ ਉਹਨਾ ਦੀਆਂ ਸਮੱਸਿਆਵਾਂ ਨੂੰ ਹਲ ਕਰ ਸਕੇ।
ਏਦਾਂ ਇਕ ਦਿਨ ਕੋਈ ਸੰਨਿਆਸੀ ਉਹਦਾ ਦੇ ਘਰ ਕੋਲ ਆ ਕੇ ਰੁਕਿਆ ਤੇ ਬਿਖਸ਼ਾ ਮੰਗਣ ਲਈ ਆਵਾਜ ਮਾਰੀ। ਅੰਦਰੋ ਭਾਂਡਾ ਭਰੀ ਆਟਾ ਦਾ ਉਹ ਬਾਹਰ ਆਈ ਪਰ ਆਪਣੇ ਪਤੀ ਦੇ ਖਿਆਲਾ ਵਿੱਚ ਗੁਆਚੀ ਸਾਰਾ ਆਟਾ ਬਾਹਰ ਹੀ ਡੋਲ ਦਿੱਤਾ।
ਸੰਨਿਆਸੀ ਨੇ ਕਿਹਾ …ਮਾਤਾ ਜੀ ਕੋਈ ਵੱਡੀ ਪਰੇਸ਼ਾਨੀ ਲੱਗਦੀ ਆ..? ਅਗੋਂ ਭਰੇ ਜਿਹੇ ਮਨ ਨਾਲ ਕਿਹਾ…ਹਾ ਮਹਾਰਾਜ ਏਨਾ ਦੀ ਤਬੀਅਤ ਬਹੁਤ ਖਰਾਬ ਆ ਸਾਰੇ ਡਾਕਟਰਾਂ ਨੇ ਜਵਾਬ ਦੇ ਦਿੱਤਾ। ਦਿਨ ਰਾਤ ਬਸ ਮੇਰੇ ਬਾਰੇ ਹੀ ਸੋਚਦੇ ਰਹਿੰਦੇ ਨੇ।
ਜਿਸ ਕਰਕੇ ਇਹਨਾ ਦੀ ਤਬੀਅਤ ਹੋਰ ਖਰਾਬ ਹੋ ਜਾਦੀ ਆ ਮੈਨੂੰ ਵੀ ਡਰ ਆ ਪਤਾ ਨਹੀ ਕਿਸ ਰਾਤ ਸੁੱਤੇ ਫਿਰ ਨਾ ਉੱਠਣ। ਆਪਣੇ ਸਧਾਰਨ ਜਿਹੇ ਚੋਲੇ ਵਿਚੋਂ ਸ਼ੀਸ਼ੇ ਵਿੱਚ ਲਗਿਆ ਇਕ ਫੁੱਲ ਫੜਾਉਦੇ ਹੋਏ ਸੰਨਿਆਸੀ ਨੇ ਕਿਹਾ…ਲੈ ਮਾਈ ਇਹਨੂੰ ਆਪਣੇ ਪਤੀ ਦੇ ਕਮਰੇ ਵਿੱਚ ਉਸਦੀਆਂ ਅੱਖਾਂ ਸਾਹਮਣੇ ਰੱਖਣਾ ਹੈ।।
ਨਾਲੇ ਉਹਨਾ ਨੂੰ ਇਹ ਕਹਿ ਦੇਣਾ ਜਿੰਨਾ ਟਾਇਮ ਇਸ ਫੁੱਲ ਦੇ ਇਹ ਸਾਰੇ ਪੱਤੇ ਝੜ ਨਹੀ ਜਾਦੇ ਬਸ ਉਦੋ ਤੱਕ ਤੈਨੂੰ ਕੁਝ ਨਹੀ ਹੋ ਸਕਦਾ ਅਜਿਹਾ ਕਰਨ ਨਾਲ ਤੂੰ ਆਪਣੀ ਜਿੰਦਗੀ ਦੇ ਬਚੇ ਹੋਏ ਦਿਨ ਵਧਿਆ ਹਸ ਖੇਡ ਕੇ ਗੁਜਾਰ ਸਕੇਗਾ।
ਕਹਿ ਕੇ ਉਹ ਸੰਨਿਆਸੀ ਚਲਾ ਗਿਆ। ਉਸਦੇ ਕਹੇ ਅਨੁਸਾਰ ਉਸਦੀ ਪਤਨੀ ਨੇ ਬਿਲਕੁਲ ਉਵੇਂ ਹੀ ਕੀਤਾ। ਦੋਵੇ ਜੀ ਖੁਸ਼ ਸਨ ਕੀ ਚਲੋ ਕਦੋਂ ਮਰਨਾ...
ਇਹ ਤਾ ਪਤਾ ਚਲਿਆ।
ਅਗਲੀ ਸਵੇਰ ਉਸਨੇ ਹਿੰਮਤ ਕਰਕੇ ਆਪਣੀਆਂ ਉਹ ਇਛਾਵਾਂ ਪੂਰੀਆਂ ਕਰਨ ਵਿੱਚ ਮਗਨ ਉਹ ਹੋ ਗਿਆ ਜਿੰਨਾ ਨੂੰ ਉਸਨੇ ਕਿਸੇ ਵੇਲੇ ਛੱਡ ਦਿੱਤਾ ਸੀ। ਆਪਣੀ ਨਾਲ ਮਿਲਕੇ ਉਸਨੇ ਉਹ ਸਭ ਕੀਤਾ ਜੋ ਕੁਝ ਉਸਨੇ ਕਦੇ ਕਰਨ ਬਾਰੇ ਸੋਚਿਆ ਸੀ।
ਹੁਣ ਉਸਦਾ ਸਰੀਰ ਜਲਦੀ ਠੀਕ ਹੋ ਰਿਹਾ ਸੀ। ਲਗਭਗ ਦੋ ਮਹੀਨੇ ਹੋ ਗਏ ਸਨ ਪਰ ਉਸ ਫੁੱਲ ਦਾ ਇਕ ਵੀ ਪੱਤਾ ਨਾ ਡਿੱਗਿਆ। ਤੇ ਉਹ ਆਦਮੀ ਜਿਸਨੂੰ ਹਰ ਡਾਕਟਰ ਨੇ ਜਵਾਬ ਦੇ ਦਿੱਤਾ ਸੀ ਹੁਣ ਨੋ ਵਰ ਨੋ ਹੋ ਗਿਆ ਸੀ।
ਲਗਭਗ ਏਦਾਂ ਹੀ ਸਾਲ ਬੀਤ ਗਿਆ ਪਰ ਨਾ ਕਦੇ ਉਹ ਸੰਨਿਆਸੀ ਵਾਪਸ ਆਇਆ ਤੇ ਨਾ ਹੀ ਕਦੇ ਉਸ ਫੁੱਲ ਦੇ ਪੱਤੇ ਝੜੇ ਪਰ ਉਸਦਾ ਪਤੀ ਬਿਲਕੁਲ ਤੰਦਰੁਸਤ ਹੋ ਗਿਆ।
ਪਰ ਉਹ ਦੋਵੇ ਜੀ ਇਸ ਗਲ ਤੋ ਹੈਰਾਨ ਸਨ ਕੀ ਆਖਿਰ ਇਸ ਫੁੱਲ ਦੇ ਪੱਤੇ ਝੜਣੇ ਤਾ ਦੂਰ ਦੀ ਗਲ ਇਹ ਤਾ ਪੀਲੇ ਵੀ ਨਹੀ ਹੋਏ ਉਹ ਵੀ ਬਿਨਾ ਪਾਣੀ ਦੇ। ਆਖਿਰ ਇਕ ਦਿਨ ਦੋਵੇ ਜੀਆਂ ਦਾ ਸਬਰ ਦਾ ਬੰਨ ਟੁੱਟ ਗਿਆ।
ਦੇਖਣ ਦੀ ਜਗਿਆਸਾ ਪੈਦਾ ਹੋਈ ਤੇ ਦੋਵਾ ਨੇ ਸ਼ੀਸ਼ਾ ਤੋੜ ਦਿੱਤਾ ਜਦੋ ਉਹਨਾ ਨੇ ਫੁੱਲ ਨੂੰ ਚੁਕਿਆ ਤਾ ਦੋਵਾਂ ਦੇ ਪੈਰਾ ਹੇਠੋਂ ਜ਼ਮੀਨ ਖਿਸਕ ਗਈ ਦੋਵੇ ਹੈਰਾਨ ਹੋ ਕੇ ਇਕ ਦੂਜੇ ਦੇ ਮੂੰਹ ਵਲ ਦੇਖਣ ਲੱਗੇ ਕਿਉਕਿ ਜਿਹੜਾ ਫੁਲ ਉਸ ਸੰਨਿਆਸੀ ਨੇ ਦਿੱਤਾ ਸੀ।
ਦਰਅਸਲ ਉਹ ਇਕ ਪਲਾਸਟਿਕ ਦਾ ਬਣਿਆ ਹੋਇਆ ਨਕਲੀ ਫੁਲ ਸੀ। ਉਹ ਹੈਰਾਨ ਸਨ ਜੋ ਮਹਿੰਗੀਆਂ ਦਵਾਈਆਂ ਨੀ ਕਰ ਸਕਿਆ ਉਹ ਇਸ ਸਸਤੇ ਫੁਲ ਨੇ ਕਰ ਦਿਖਾਇਆ ਸੀ।
ਸ਼ਾਇਦ ਇਹ ਉਹ ਹੀ ਚਮਤਕਾਰ ਸੀ ਜਿਸ ਦਾ ਦੋਵਾਂ ਜੀਆਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਸੀ। ਕੱਚ ਪਰਾਂ ਕਰ ਉਹਨੇ ਫੁੱਲ ਨੂੰ ਇਕ ਗਲਮੇ ਵਿੱਚ ਲਗਾ ਦਿੱਤਾ।।
ਅਸਲ ਵਿੱਚ ਇਹ ਕੋਈ ਚਮਤਕਾਰ ਨਹੀ ਸੀ ਬਲਕਿ ਇਹ ਫੁਲ ਦਾ ਇਕ ਉਮੀਦ ਸੀ ਜਿਹੜੀ ਉਸ ਸੰਨਿਆਸੀ ਨੇ ਉਸ ਨਾ ਉਮੀਦ ਪਤੀ-ਪਤਨੀ ਨੂੰ ਦਿੱਤੀ ਸੀ। ਸਾਡੀ ਇੱਛਾ ਸ਼ਕਤੀ ਹੀ ਸਾਨੂੰ ਹਰ ਮੁਸ਼ਕਲ ਨਾਲ ਲੜਣ ਤੇ ਜਿਉਣ ਦੀ ਉਮੀਦ (ਤਾਕਤ) ਦਿੰਦੀ ਹੈ।
ਪਰ ਇਹ ਇੱਛਾ ਸ਼ਕਤੀ ਉਸ ਪਤੀ ਪਤਨੀ ਦੀ ਮਰ ਚੁੱਕੀ ਸੀ ਜਿਸਨੂੰ ਕੋਈ ਦਵਾਈ ਨਾ ਜੀਵਤ ਕਰ ਸਕੀ। ਪਰ ਇਕ ਸਾਧਾਰਨ ਜਿਹੇ ਪਲਾਸਟਿਕ ਦੇ ਫੁੱਲ ਨੇ ਉਹਨਾ ਦੀ ਮਰੀ ਇੱਛਾ ਸਕਤੀ ਨੂੰ ਉਮੀਦ ਦੇ ਦਿੱਤੀ ਜਿਸ ਕਰਕੇ ਉਸਦਾ ਪਤੀ ਮੋਤ ਦੇ ਮੂੰਹੋ ਜਿੰਦਾ ਨਿਕਲ ਆਇਆ।
ਇਸ ਕਰਕੇ ਕੁਝ ਵੀ ਹੋ ਜਾਵੇ ਬਸ ਆਪਣੀ ਇੱਛਾ ਸਕਤੀ (well power) ਨੂੰ ਮਰਨ ਨਾ ਦੇਵੋ। ਉਸਨੂੰ ਕਿਸੇ ਨਾ ਕਿਸੇ ਉਮੀਦ ਨਾਲ ਹਮੇਸ਼ਾ ਜੋੜੀ ਰੱਖੋ।
ਕੁਲਦੀਪ ਰਾਮ ✍✍✍
ਪੇਜ਼ : ਅਫ਼ਸਾਨੇ ਇੱਕ ਪੁਰਾਣੀ ਕਹਾਣੀ