ਮੈਂ ਪੰਜਾਬੀ ਅਤੇ ਪੜ੍ਹਿਆ ਲਿਖਿਆ ਹਾਂ

3

ਅੱਜ ਦੇ ਸਮੇਂ ਵਿੱਚ ਇਕ ਗੱਲ ਬਹੁਤ ਪ੍ਰਚਲਿਤ ਹੈ ਕਿ ਜਿਹੜਾ ਮਨੁੱਖ ਅੰਗਰੇਜ਼ੀ ਵਿੱਚ ਗਿਟ-ਪਿਟ ਕਰੇ ਉਹਨੂੰ ਪੜ੍ਹਿਆ ਲਿਖਿਆ ਸਮਝਿਆ ਜਾਂਦਾ ਹੈ ਅਤੇ ਜੋ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਗੱਲ ਕਰੇ ਉਹਨੂੰ ਅਨਪੜ੍ਹ ਸਮਝਿਆ ਜਾਂਦਾ ਹੈ। ਮੈਂ ਇਸ ਲੇਖ ਦੁਆਰਾ ਲੋਕਾਂ ਦੀ ਇਸ ਬੇਤੁਕੀ ਸੋਚ ਨੂੰ ਨੱਥ ਪਾਉਣੀ ਚਾਹੁੰਦਾ ਹਾਂ। ਨਾ ਤਾਂ ਪੰਜਾਬੀ ਅਨਪੜ੍ਹ ਹੁੰਦੇ ਨੇ ਅਤੇ ਨਾ ਪੰਜਾਬੀ ਅਨਪੜ੍ਹਾਂ ਦੀ ਬੋਲੀ ਹੈ। ਜੇਕਰ ਤੁਸੀ ਪੰਜਾਬੀ ਸਾਹਿਤ ਨੂੰ ਪੜ੍ਹੋ ਤਾਂ ਤੁਹਾਡਾ ਆਪਣੀ ਮਾਂ ਬੋਲੀ ਨਾਲ ਪਿਆਰ ਹੋਰ ਵੱਧ ਜਾਵੇਗਾ। ਮੈਂ ਅੰਗਰੇਜ਼ੀ ਬੋਲੀ ਜਾਂ ਹੋਰਾਂ ਬੋਲੀਆਂ ਦਾ ਵਿਰੋਧ ਨਹੀਂ ਕਰ ਰਿਹਾ ਪਰ ਜੇਕਰ ਕੋਈ ਆਪਣੀ ਮਾਂ ਬੋਲੀ ਨੂੰ ਭੁੱਲ ਜਾਂਦਾ ਹੈ ਤਾਂ ਇਸਤੋਂ ਨਿੰਦਾਜਨਕ ਹੋਰ ਕੁਝ ਨਹੀਂ। ਆਪਣੀ ਮਾਂ ਬੋਲੀ ਨੂੰ ਭੁੱਲ ਜਾਣਾ ਆਪਣੀ ਮਾਂ ਨੂੰ ਭੁੱਲ ਜਾਣ ਦੇ ਸਮਾਣ ਹੈ।

” ਮੈਂ ਪੰਜਾਬੀ ਅਤੇ ਪੜ੍ਹਿਆ ਲਿਖਿਆ ਹਾਂ ,
ਪੱਕੀ ਨੂੰ ਦੇਖਕੇ ਨਾ ਕਦੇ ਬਿਕਿਆਂ ਹਾਂ ।
ਹਰ ਵਿਸ਼ੇ ਹਰ ਭਾਸ਼ਾ ਦਾ ਗਿਆਨ ਹੈ ,
ਮਾਂ ਬੋਲੀ ਨੂੰ ਭੁੱਲਣਾ ਮਾਂ ਨੂੰ ਭੁੱਲਣ ਦੇ ਸਮਾਣ ਹੈ ।। ”

ਅੱਜ ਜੇਕਰ ਵਿਦਿਆ ਪੱਧਰ ਤੇ ਗੱਲ ਕੀਤੀ ਜਾਵੇ ਤਾਂ ਇੱਕ ਨਾਮੀਂ ਕਾਨਵੈਂਟ ਸਕੂਲ ਵਿੱਚ ਪੰਜਾਬੀ ਦੀ ਕਿਤਾਬ ਹੁਣ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੈ। ਹਰ ਪਾਠ ਤੋਂ ਬਾਅਦ ਸ਼ਬਦ-ਅਰਥ ਪੰਜਾਬੀ ਤੋਂ ਬਾਅਦ ਅੰਗਰੇਜ਼ੀ ਵਿੱਚ ਲਿਖੇ ਹੋਏ...

ਹਨ ਤਾਂ ਜੋ ਬੱਚੇ ਇਹ ਸ਼ਬਦ ਆਸਾਨੀ ਨਾਲ ਸਮਝ ਜਾਣ। ਪੰਜਾਬੀ ਅੱਜ ਪਿੰਡਾਂ ਦੀ ਭਾਸ਼ਾ ਬਣਕੇ ਰਹਿ ਗਈ ਅਤੇ ਸ਼ਹਿਰਾਂ ਵਿੱਚ ਪੰਜਾਬੀ ਬੋਲਣ ਵਾਲੇ ਨੂੰ ਪੇਂਡੂ ਆਖਿਆ ਜਾਂਦਾ ਹੈ। ਪਰ ਜਦੋਂ ਤੱਕ ਮੇਰੇ ਵਰਗੇ ਪੜ੍ਹੇ ਲਿਖੇ ਅਤੇ ਪੰਜਾਬੀ ਜਿਉਂਦੇ ਨੇ ਉਦੋਂ ਤੱਕ ਸਾਡੀ ਮਾਂ ਬੋਲੀ ਨੂੰ ਕੋਈ ਖਤਰਾ ਨਹੀਂ। ਜੋ ਇੰਟਰਨੈੱਟ ਤੇ ਦੁਖ ਦਰਸੋਂਦੇ ਨੇ ਪਰ ਉਹ ਕਰਦੇ ਕੁਝ ਨਹੀਂ।

‘ ਪੰਜਾਬੀ ਮਾਂ ਬੋਲੀ ਨੂੰ ਹੈ ਖਤਰਾ ਇਹ ਕਹਿ ਕੇ ਦੁਖ ਦਰਸੋਂਦੇ ਹੋ
ਸੱਚ ਦੱਸਿਓ ਆਪਣੇ ਬੱਚੇ ਕਿਹੜੇ ਸਕੂਲ ਪੜ੍ਹਾਂਦੇ ਹੋ ‘

ਮੈਨੂੰ ਆਪਣੇ ਪੰਜਾਬੀ ਹੋਣ ਦਾ ਬਹੁਤ ਮਾਣ ਹੈ। ਜਦੋ ਵੀ ਦੇਸ਼ ਦੀ ਗੱਲ ਆਂਦੀ ਹੈ ਤਾਂ ਕੁਰਬਾਨੀਆਂ ਚ’ ਸੱਭ ਤੋਂ ਪਹਿਲਾਂ ਨਾਮ ਪੰਜਾਬੀਆਂ ਦਾ ਆਉਂਦਾ ਹੈ। ਹਰ ਫ਼ਿਲਮ ਚ’ ਗੀਤ ਪੰਜਾਬੀ ਹਰ ਪ੍ਰਾਂਤ ਚ’ ਰੀਤ ਪੰਜਾਬੀ। ਅੱਜ ਪੰਜਾਬੀ ਪੂਰੀ ਦੁਨੀਆਂ ਵਿੱਚ ਇੱਕ ਵੱਖਰੀ ਪਹਿਚਾਣ ਤੇ ਹੋਂਦ ਰੱਖਦੇ ਨੇ। ਮੈਂ ਹਰ ਪੰਜਾਬੀ ਨੂੰ ਇਸ ਲੇਖ ਦੁਆਰਾ ਇਹ ਦਾਅਵਾ ਕਰਦਾ ਹਾਂ ਕਿ ਇਕ ਦਿਨ ਐਸਾ ਜਰੂਰ ਆਵੇਗਾ ਜਦੋ ਪੰਜਾਬੀ ਦੁਨੀਆਂ ਦੀ ਪਹਿਲੀ ਦਸ ਭਾਸ਼ਾਵਾਂ ਵਿੱਚ ਆਵੇਗੀ। ਜੇ ਅੱਜ ਤੋਂ ਬਾਅਦ ਤੁਹਾਨੂੰ ਕੋਈ ਪੁੱਛੇ ਕਿ ਪੰਜਾਬੀ ਵਿੱਚ ਕੀ ਹੈ ਜੋ ਅੰਗਰੇਜ਼ੀ ਵਿੱਚ ਨਹੀਂ ਤਾਂ ਉਹਨੂੰ ਇਹ ਜਵਾਬ ਦੇਣਾ ਕਿ ਅੰਗਰੇਜ਼ੀ ਵਿੱਚ ਸਾਨੂੰ ‘ੜ ‘ ਲਿਖਕੇ ਦਿਖਾਓ ।

© ਅਨੁਜ ਬੈਂਸ
9876023112

Leave A Comment!

(required)

(required)


Comment moderation is enabled. Your comment may take some time to appear.

Comments

2 Responses

 1. Anuj Bains

  Harinder Singh Ji

  Mai hje student a te meri umar 20 saal hai, unmarried haa mai hje.

 2. harinder singh

  bai ji gussa na kareyo tuhada bacha kehde school ch hai
  govt ya convent
  govt school nu pehl mile punjabi apne aap agge aau
  mafi chaunda je kuch galt lage veer

Like us!