More Punjabi Kahaniya  Posts
ਸਿਵਿਆਂ ਤੇ ਜਸ਼ਨ


ਕੁਝ ਸਾਲ ਪਹਿਲਾਂ ਪਾਕਿਸਤਾਨ ਵਿਚ ਆਏ ਭੁਚਾਲ ਮਗਰੋਂ ਹੋਈਆਂ 45000 ਮੌਤਾਂ ਦੇ ਪੀੜਤਾਂ ਦੀ ਮੱਦਦ ਲਈ ਇਕ ਪਾਕਿਸਤਾਨੀ ਭਾਈ ਉਸਦੇ ਸਟੋਰ ਵਿਚ ਵੱਡੀ ਸਾਰੀ ਦਾਨ ਪੇਟੀ ਰੱਖ ਗਿਆ…
ਦੇਸੀ ਲੋਕਾਂ ਤੋਂ ਇਲਾਵਾ ਕਈ ਗੋਰੇ ਗੋਰਿਆਂ ਜਦੋਂ ਵੀ ਇਹ ਦਾਨ ਪੇਟੀ ਤੇ ਪੀੜਤਾਂ ਦੀਆਂ ਲੱਗੀਆਂ ਦਰਦਨਾਕ ਤਸਵੀਰਾਂ ਦੇਖਦੇ ਤਾਂ ਥੱਲੇ ਲਿਖੀ ਕਹਾਣੀ ਪੜ ਖੁੱਲੀ ਮਾਇਆ ਪਾ ਦਿੰਦੇ !
ਇੱਕ ਦਿਨ ਅੱਖਾਂ ਪੂੰਝਦੀ ਗੋਰੀ ਨੇ ਪੁੱਛ ਹੀ ਲਿਆ ਕੇ ਪੰਜ ਸੌ ਡਾਲਰਾਂ ਦਾ ਚੈਕ ਦੇਣਾ ਚਾਹੁੰਦੀ ਹੈ..ਚੈਕ ਕਿਸ ਨਾਮ ਤੇ ਕੱਟਣਾ ਹੈ?
ਸਟੋਰ ਮਾਲਕ ਨੇ ਪਾਕਿਸਤਾਨੀ ਨੂੰ ਫੋਨ ਲਾਇਆ ਤਾਂ ਉਹ ਅੱਗੋਂ ਆਖਣ ਲੱਗਾ ਕੇ ਨਾਮ ਵਾਲਾ ਖਾਨਾ ਖਾਲੀ ਰਹਿਣ ਦੇਵੇ…ਪੀੜਤਾਂ ਦਾ ਅਕਾਊਂਟ ਖੁਲਵਾ ਕੇ ਨਾਮ ਆਪੇ ਹੀ ਭਰ ਲਵੇਗਾ!
ਕੁਝ ਦਿਨਾਂ ਮਗਰੋਂ ਉਸ ਨੇ ਡੋਨੇਸ਼ਨ ਦੇ ਨੱਕੋ ਨੱਕ ਭਰੇ ਡੱਬੇ ਚੁੱਕ ਲਏ ਤੇ ਮੁੜ ਕਈ ਮਹੀਨੇ ਨਜਰ ਨਾ ਆਇਆ…ਤੇ ਨਾ ਹੀ ਉਸਦੇ ਨਾਲ ਅਕਸਰ ਹੀ ਸਟੋਰ ਤੇ ਆਉਂਦੇ ਇੱਕ ਹੋਰ ਗੋਰੇ ਨੇ ਹੀ ਸ਼ਕਲ ਨਾ ਦਿਖਾਈ!
ਦੋ ਕੁ ਮਹੀਨੇ ਮਗਰੋਂ ਓਹੀ ਪਾਕਿਸਤਾਨੀ ਇੱਕ ਵਾਰ ਫੇਰ ਡੋਨੇਸ਼ਨ ਬਾਕਸ ਰੱਖਣ ਆ ਗਿਆ….ਫੇਰ ਦੱਸਣ ਲੱਗਾ ਕੇ ਪਿਛਲੀ ਸਾਰੀ ਇੱਕਠੀ ਕੀਤੀ ਰਕਮ ਨਾਲ ਕਈ ਹਜਾਰ ਸਿਲਾਈ ਮਸ਼ੀਨਾਂ,ਗਰਮ ਕੱਪੜੇ,ਖਾਣ ਪੀਣ ਦਾ ਸਮਾਨ ਤੇ ਹੋਰ ਨਿੱਕ ਸੁੱਕ ਖਰੀਦ ਭੁਚਾਲ ਪੀੜਤਾਂ ਵਿਚ ਵੰਡ ਦਿੱਤੀਆਂ ਸਨ !
ਨਾਲ ਹੀ ਸਿਲਾਈ ਮਸ਼ੀਨਾਂ ਵੰਡਦਿਆਂ ਦੀਆਂ ਕੁਝ ਤਸਵੀਰਾਂ ਵੀ ਦਿਖਾਉਣ ਲੱਗਾ !
ਕੁਝ ਦਿਨ ਮਗਰੋਂ ਗਾਇਬ ਹੋਇਆ ਦੂਜਾ ਗੋਰਾ ਵੀ ਸਟੋਰ ਤੇ ਆਣ ਪ੍ਰਕਟ ਹੋ ਗਿਆ !
ਸਟੋਰ ਵਾਲੇ ਨੇ ਸਹਿ ਸੁਭਾ ਹੀ...

ਪੁੱਛ ਲਿਆ ਕੇ ਭਾਈ ਏਨੇ ਦਿਨ ਕਿਥੇ ਗਾਇਬ ਰਿਹਾ…ਦਿਸਿਆ ਨਹੀਂ ?
ਅੱਗੋਂ ਆਖਣ ਲੱਗਾ ਕੇ ਪਾਕਿਸਤਾਨੀ ਭਾਈ ਨਾਲ ਮਹੀਨੇ ਵਾਸਤੇ ਪਾਕਿਸਤਾਨ ਗਿਆ ਸੀ…ਓਥੇ ਪਾਕਿਸਤਾਨੀ ਭਾਈ ਨੇ ਬੜੀ ਐਸ਼ ਕਰਵਾਈ..ਰੋਜ ਪਾਰਟੀਆਂ…ਜਸ਼ਨ…ਮੁਜਰੇ ਤੇ ਹੋਰ ਵੀ ਬੜਾ ਕੁਝ !
ਜਦੋਂ ਭੁਚਾਲ ਪੀੜਤਾਂ ਵਿਚ ਵੰਡੀ ਦਾਨ ਰਾਸ਼ੀ ਬਾਰੇ ਪੁੱਛਿਆ ਤਾਂ ਅੱਗੋਂ ਹੈਰਾਨ ਜਿਹਾ ਹੋ ਕੇ ਆਖਣ ਲੱਗਾ ਕੇ ਕਿਹੜਾ ਭੁਚਾਲ ਤੇ ਕਿਹੜੀ ਦਾਨ ਰਾਸ਼ੀ ?
ਉਹ ਪਾਕਿਤਾਨੀ ਬੰਦਾ ਤੇ ਇੱਕ ਵਾਰ ਵੀ ਭੁਚਾਲ ਪੀੜਤ ਏਰੀਆ ਵਿਚ ਨਹੀਂ ਗਿਆ”
ਸਟੋਰ ਵਾਲੇ ਨੂੰ ਲਗਿਆਂ ਜਿੱਦਾਂ ਕੋਈ ਵਿਸ਼ਵਾਸ਼ਪਾਤਰ ਉਸਦੇ ਹੀ ਕੁੱਛੜ ਬੈਠ ਦਿਨ-ਦਿਹਾੜੇ ਹੀ ਉਸਦੀ ਦਾਹੜੀ ਖੋਹ ਕੇ ਲੈ ਗਿਆ ਹੋਵੇ..!
ਕਾਫੀ ਅਰਸੇ ਮਗਰੋਂ ਇੱਕ ਦਿਨ ਹਸਪਤਾਲ ਦੀ ਐਮਰਜੈਂਸੀ ਵਿਚ ਵੀਲ ਚੇਅਰ ਤੇ ਤਰਸਯੋਗ ਹਾਲਤ ਵਿਚ ਬੈਠੇ ਇੱਕ ਦੇਸੀ ਨੂੰ ਧਿਆਨ ਨਾਲ ਤੱਕਿਆ ਤਾਂ ਇਹ ਓਹੀ ਡੋਨੇਸ਼ਨ ਡਕਾਰਨ ਵਾਲਾ ਪਾਕਿਸਤਾਨੀ ਭਾਈ ਸੀ…ਅਧਰੰਗ ਦੇ ਦੌਰੇ ਨਾਲ ਇੱਕ ਪਾਸਾ ਮਾਰਿਆ ਜਾ ਚੁੱਕਿਆ ਸੀ ਤੇ ਜੁਬਾਨ ਵੀ ਬਾਹਰ ਨੂੰ ਲਮਕੀ ਹੋਈ ਸੀ..!
ਬਜ਼ੁਰਗ ਅਕਸਰ ਆਖਿਆ ਕਰਦੇ ਸਨ ਕੇ ਤ੍ਰਾਸਦੀ ਵਿਚ ਮੁੱਕ ਗਏ ਲੋਕਾਂ ਦੇ ਸਿਵਿਆਂ ਤੇ ਜਸ਼ਨ ਮਨਾਉਣ ਵਾਲੇ ਅਤੇ ਗੁਰੂ ਘਰ ਦੇ ਪੈਸੇ ਨੂੰ ਸ਼ਰੇਆਮ ਨਿੱਜ ਵਰਤੋਂ ਵਿਚ ਲਿਆ ਡਕਾਰਨ ਵਾਲੇ ਅਖੀਰ ਨੂੰ ਅਕਸਰ ਹੀ ਅੰਨ੍ਹੇ ਹੋ ਕੇ ਮਰਿਆ ਕਰਦੇ ਨੇ!
(ਸੱਚੀ ਘਟਨਾ ਤੇ ਅਧਾਰਿਤ)
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)