More Punjabi Kahaniya  Posts
ਇੱਕ ਕੁੜੀ ( ਭਾਗ : ਅਖੀਰਲਾ )


ਇੱਕ ਕੁੜੀ
ਭਾਗ : ਅਖੀਰਲਾ.
ਹੋਣਾ ਉਹੀ ਹੁੰਦਾ,ਜੋ ਅਸੀਂ ਸੋਚ ਵੀ ਨਹੀਂ ਸਕਦੇ,ਜੋ ਹੱਥਾਂ ਦੀਆਂ ਲਕੀਰਾਂ ਤੇ ਵੀ ਨਹੀਂ ਲਿਖਿਆ, ਅਲਫ਼ਨੂਰ ਨੇ ਮੁੜ ਮੈਸਜ਼ ਨਾ ਕਰਿਆ,ਸੁਖ ਨੇ ਹਰ ਦਿਨ ਉਸ ਨੂੰ ਮੈਸਜ਼ ਕਰਿਆ, ਹਰ ਲਿਖਤ ਉਹਦੇ ਨਾਮ ਲਿਖੀ,ਪਰ ਅਲਫ਼ਨੂਰ ਨੇ ਨਾ ਪੜੀ, ਕਿਉਂਕਿ ਜੇ ਉਹ ਪੜ੍ਹਦੀ ਤਾਂ ਜ਼ਰੂਰ ਮੈਸਜ਼ ਕਰਦੀਂ, ਇੱਕ ਹਫ਼ਤਾ ਬੀਤ ਗਿਆ,ਸੁਖ ਦੇ ਸੁਭਾਅ ਤੇ ਜ਼ਿੰਦਗੀ ਵਿਚ ਐਨਾ ਬਦਲਾਅ ਆਇਆ ਕਿ ਸੁਖ ਦੀ ਮਾਂ ਨੂੰ ਸੁਖ ਦੀਆਂ ਫਿਕਰਾਂ ਸਤਾਉਣ ਲੱਗਿਆ ਸੁਖ ਦੀ ਮਾਂ ਨੂੰ ਲੱਗਦਾ ਸੀ ਕਿ ਕਿਸੇ ਨੇ ਕੋਈ ਸੁਖ ਉੱਪਰ ਟੂਣਾ ਟੱਪਾ ਕਰ ਦਿੱਤਾ ਹੈ, ਜਾਂ ਉਸਨੂੰ ਕੁਝ ਖਵਾ ਦਿੱਤਾ ਹੈ,ਪਰ ਮਾਂ ਇਹ ਨਹੀਂ ਸੀ ਜਾਣਦੀ, ਕਿਸੇ ਦਾ ਅਚਾਨਕ ਨੇੜੇ ਆ,ਐਨੀ ਦੂਰ ਚਲਾ ਜਾਣਾਂ ਪੱਥਰ ਨੂੰ ਵੀ ਤੋੜ ਕਿ ਰੱਖ ਦੇਂਦਾ ਹੈ ਤੇ ਸੁਖ ਤਾਂ ਫਿਰ ਵੀ ਇਨਸਾਨ ਸੀ, ਐਤਵਾਰ ਦਾ ਦਿਨ ਸੀ, ਰਾਤ ਨੂੰ ਸੁਖ ਛੱਤ ਤੇ ਪਿਆ ਸੀ, ਗਿਆਰਾਂ ਵੱਜ ਚੁੱਕੇ ਸਨ,ਸੁਖ ਦੇ ਮਨ ਵਿਚ ਖਿਆਲ ਆਇਆ ਕਿ ਉਹ ਅਲਫ਼ਨੂਰ ਨੂੰ ਟੈਕਸਟ ਮੈਸਜ਼ ਕਰੇਗਾ,ਉਸ ਨੇ ਲਿਖਣਾ ਸ਼ੁਰੂ ਕੀਤਾ…
ਅਲਫ਼ਨੂਰ ..
ਮੈਂ ਸੁਖ‌ , ਮਾਫ਼ ਕਰਨਾ ਮੈਂ ਐਦਾਂ ਮੈਸਜ਼ ਕਰ ਰਿਹਾਂ ਹਾਂ, ਪਰ ਸੱਚੀਂ ਦੱਸਾਂ ‌ਮੈਨੂੰ ਬਹੁਤ ਹੀ‌ ਬੁਰਾ ਲੱਗ ਰਿਹਾ ਹੈ ਤੇਰਾ ਮੈਸਜ਼ ਕਰਨਾ ਬੰਦ ਕਰ ਦੇਣਾ, ਮੈਂ ਤੈਨੂੰ ਕਦੇ ਵੀ ਨਹੀਂ ਕਿਹਾ ਕਿ ਤੂੰ ਮੈਨੂੰ ਹਰਰੋਜ਼ ਮੈਸਜ਼ ਕਰ,ਬਸ ਇਹ ਕਹਿਣਾ ਹਾਂ ਕਿ ਜਦ ਵੀ ਕਰੇਂ, ਮੈਂ ਕੁਝ ਗੱਲਾਂ ਸੁਣ ਲਵੇਂ ਤੇ ਕੁਝ ਸੁਣਾ ਦੇਵੇ, ਬਾਕੀ ਤੇਰੀ ਆਪਣੀ ਜ਼ਿੰਦਗੀ ਹੈ, ਜੇਕਰ ਤੇਰੀ ਜਿੰਦਗੀ ਵਿੱਚ ਕੋਈ ਬਹੁਤ ਜ਼ਰੂਰੀ ਪਰਸਨ ਹੈ ਤਾਂ ਮੈਨੂੰ ਇੱਕ ਵਾਰ ਦੱਸ ਦੇ , ਸੱਚੀਂ ਤੈਨੂੰ ਕਦੇ ਵੀ ਮੈਸਜ਼ ਨਹੀਂ ਕਰਾਂਗਾ, ਤੇਰੀ ਕਦੇ ਵੀ ਉਡੀਕ ਨਹੀਂ ਕਰਾਂਗਾ, ਹਮੇਸ਼ਾ ਲਈ ਭੁੱਲ ਜਾਵਾਂਗਾ,ਪਰ ਐਦਾਂ ਬਿਨਾਂ ਕਿਸੇ ਗੱਲ ਤੋਂ ਤੁਸੀਂ ਚੁੱਪ ਨਾ ਹੋ, ਬਾਕੀ ਤੁਸੀਂ ਜੋ ਵੀ ਮੈਸਜ਼ ਕਰੋਗੇ ਮੈਂ ਉਸ ਤੋਂ ਬਾਅਦ ਕੋਈ ਮੈਸਜ਼ ਨਹੀਂ ਕਰਾਂਗਾ…ਸੁਖ
ਸੁਖ ਨੂੰ ਫੇਰ ਯਾਦ ਆਇਆ ਨਹੀਂ ਜੇ ਮੈਸਜ਼ ਕਿਸੇ ਹੋਰ ਨੇ ਪੜ ਲਿਆ ਫੇਰ, ਨਹੀਂ…ਨਹੀਂ, ਉਸਨੇ ਸਾਰਾ ਮੈਸਜ਼ ਕੱਟ ਕਰ ਦਿੱਤਾ, ਤੇ ਸੋਚਦਾ ਸੋਚਦਾ ਸੋ ਗਿਆ, ਸਵੇਰੇ ਚਾਰ ਕੁ ਵੱਜੇ ਸਨ ਜਦੋਂ ਸੁਖ ਨੂੰ ਜਾਗ ਆ ਗੲੀ, ਵੇਖਿਆ ਅਲਫ਼ਨੂਰ ਦੇ ਰਾਤ ਦੇ ਕੲੀ ਮੈਸਜ਼ ਆਏ ਪਏ ਨੇ…
ਅਲਫ਼ਨੂਰ : ਹੈਲੋ ਸੁਖ ਕਿਵੇਂ ਆ
ਅਲਫ਼ਨੂਰ : ਤੁਸੀਂ ਕਿਹਾ ਸੀ ਨਾ,ਕਿ ਮੈਂ ਕੁਝ ਲਿਖ ਕੇ ਭੇਜਾਂ,ਲੈ ਪੜ ਲਵੋ , ਕੁਝ ਜਜ਼ਬਾਤ ਲਿਖੇ ਨੇ, ਤੁਹਾਡੇ ਜਿੰਨਾਂ ਸੋਹਣਾ ਤੇ ਨਹੀਂ ਲਿਖਿਆ ਗਿਆ,ਪਰ ਦਿਲ ਤੋਂ ਲਿਖਿਆ ਹੈੇ…
ਹਾਲੇ ਤੀਕ ਨਾ ਲੱਗੀਆਂ ਸਮਝਾਂ,ਕੀ ਰਿਸ਼ਤਾ ਤੇਰਾ ਮੇਰੇ ਨਾਲ,
ਜਦ ਵੀ ਉੱਠਦੀ ਬੈਠਦੀ, ਮੈਨੂੰ ਘੇਰਾ ਪਾ ਲੈਵਣ ਤੇਰੇ ਖਿਆਲ,

ਮੇਰੇ ਚਿੱਤ ਨੂੰ ਕੰਬਣੀ ਛਿੜ ਗਈ, ਕੱਲ੍ਹ ਦੇਖਿਆ ਤੈਨੂੰ ਜ਼ਰਾ,
ਮੈਨੂੰ ਸਮਝ ਨੀਂ ਆਉਂਦੀ ਹਾਣੀਆਂ, ਦੱਸ ਕਿਦਾਂ ਬਿਆਨ ਕਰਾਂ

ਮੈਂ ਬਦਲ ਬਦਲ ਸੂਟ ਪਾਂਵਦੀ,ਜਦ ਵੀ ਜਾਣਾਂ ਮਸਜਿਦ ਵੱਲ ਨੂੰ,
ਵੇ ਅੱਜ ਵਿਖਿਆ ਨਾ ਵਿਚ ਰਾਹ ਦੇ, ਖ਼ਬਰੇ ਖੜ੍ਹਾ ਹੋਵੇਂ ਤੂੰ ਕੱਲ੍ਹ ਨੂੰ,

ਵੇ ਮੈਨੂੰ ਨੀਂਦਰ ਨਾ ਆਵੇ ਰਾਤ ਨੂੰ, ਲੰਘੇ ਸੋਚਾਂ ਵਿਚ ਦੁਪਹਿਰ,
ਵੇ ਮੈਨੂੰ ਛੋਟੇ ਲੱਗਣ ਲੱਗ ਗਏ, ਜੇ ਸੱਚ ਦੱਸਾਂ ਅੱਠੇ ਪਹਿਰ,

ਕੀ ਤੂੰ ਵੀ ਉਹੀਓ ਸੋਚਦਾ,ਜੋ ਸੋਚੇ ਦਿਲ ਮੇਰੇ ਦਾ‌ ਖ਼ਿਆਲ,
ਜੇ ਰੱਬ ਤੋਂ ਮੰਗਲਾਂ ਤੈਨੂੰ,ਮੇਰਾ ਕਰੇਂਗਾ ਤਾਂ ਨੀਂ ਬੁਰਾ ਹਾਲ,

ਮੈਂ ਇੱਕ ਗੱਲ ਦੱਸਣੀ ਤੈਨੂੰ ,ਜੇ ਭਰੇ ਹੁੰਗਾਰਾ ਰੱਜ ਕੇ
ਜੇ ਤੂੰ ਚਾਹੁਣਾ ਚੰਨਾ ਸਾਂਭਣੀ,ਕੀ ਤਸਵੀਰ ਭੇਜਾਂ ਤੈਨੂੰ ਸੱਜ ਕੇ,

ਤੇਰਾ ਗੁਰੂਘਰ ਤੇ ਮੇਰੀ ਮਸਜਿਦ ਮਿਲਾ ਬਣਾਉਣਾ ਨਵਾਂ ਹੈ ਮੰਦਰ ਵੇ,
ਮੈਂ ਲੈ ਕੇ ਜਾਵਣਾਂ ਮੱਕੇ ਵੱਲ ਨੂੰ, ਤੂੰ ਲੈ ਜਾਵੀਂ ਮੈਨੂੰ ਹਰਿਮੰਦਰ ਵੇ ..

ਇਹ ਮਜ਼ਹਬ ਤੇ ਜਾਤ ਵਾਲ਼ੀ ਤਾਂ ਹੈ ਦੁਨੀਆਂ ਦੀ ਖੇਡ ਪੁਰਾਣੀ ਵੇ,
ਜੇ ਇਸ ਜਨਮ ਇੱਕਠੇ ਨਾ ਹੋ ਸਕੇ, ਅਗਲੇ ਜਨਮ ਮਿਲਾਂਗੇ ਹਾਣੀ ਵੇ,

ਮੈਂ ਪੜਿਆ ਬਹੁਤੀ ਵਾਰ ਵੇ,ਬੜਾ ਸੋਹਣਾ ਹੈ ਤੂੰ ਲਿਖਦਾਂ
ਮੇਰੀ ਅਰਜ਼ ਤੂੰ ਮੇਰੀ ਵੀ ਲਿਖੀ ਹਾੜੇ ਇੱਕ ਕਹਾਣੀ ਵੇ…

ਤੇਰੇ ਲਈ ਬੇਸ਼ੱਕ ਇਹ ਕੋਈ, ਗ਼ਜ਼ਲ, ਕਵਿਤਾ, ਨਜ਼ਮ ਦਾ ਟੁਕੜੇ ਜਾਂ ਹਿੱਸਾ ਹੋਣਾਂ,ਪਰ ਮੇਰੇ ਤਾਂ ਦਿਲ ਦੀ ਰੀਝ ਸੀ,
ਤੂੰ ਆਇਆ ਮੇਰੀ ਜਿੰਦਗੀ ਵਿੱਚ ਤਾਂ ਮੈਨੂੰ ਪਤਾ ਲੱਗਿਆ,
ਕਿ ਮੁਹੱਬਤ ਨਾਂ ਦੀ ਵੀ ਦੁਨੀਆਂ ਤੇ ਹੈ ਕੋਈ ਚੀਜ਼ ਸੀ…
ਸੁਖ : ਵਾਹ ਕਿਆ ਬਾਤਾਂ ਨੇ ਸੱਜਣਾਂ,ਐਨਾ ਸੋਹਣਾ, ਤੁਸੀਂ ਲਿਖਿਆ
ਅਲਫ਼ਨੂਰ : ਹਾਂ ਜੀ, ਵਧੀਆ ਲੱਗਾ
ਸੁਖ : ਹਾਂਜੀ ਬਹੁਤ ਵਧੀਆ,ਇਹ ਵੀ ਪਤਾ ਲੱਗ ਗਿਆ,ਕਿ ਤੁਸੀਂ ਐਨੇ ਦਿਨ ਕੀ ਸੋਚਦੇ ਰਹੇ
ਅਲਫ਼ਨੂਰ : ਸ਼ਾਇਦ ਇਸੇ ਨੂੰ ਮੁਹੱਬਤ ਕਹਿੰਦੇ ਨੇ,
ਸੁਖ : ਹੋ ਸਕਦਾ
ਅਲਫ਼ਨੂਰ‌ : ਮੈਨੂੰ ਅੱਜ ਵੀ ਆਉਂਣ ਵਾਲੇ ਕੱਲ੍ਹ ਤੋਂ ਬੜਾ ਡਰ ਲੱਗਦਾ,ਪਰ ਫੇਰ ਵੀ ਪਤਾ ਨਹੀਂ ਕਿਉਂ, ਮੈਂ ਇਹ ਰਾਹ ਚੁਣਿਆਂ…
ਸੁਖ : ਰੱਬ ਕੋਈ ਵੀ ਚੀਜ਼ ਵਿਅਰਥ ਨਹੀਂ ਬਣਾਉਂਦਾ,ਜੇ ਉਸਨੇ ਇਹ ਰਾਹ ਬਣਾਇਆ ਹੈ, ਤਾਂ ਜ਼ਰੂਰ ਕੋਈ ਇਸ ਦੀ ਮੰਜ਼ਿਲ ਵੀ ਬਣਾਈ ਹੋਵੇਗੀ
ਅਲਫ਼ਨੂਰ : ਹਾਂਜੀ, ਬਿਲਕੁਲ ਸਹੀ … ਹੋਰ ਕਿਵੇਂ ਓ
ਸੁਖ : ਹੁਣ ਵਧੀਆ,ਪਰ ਪਹਿਲਾਂ ਬਹੁਤ ਬੁਰਾ ਹਾਲ ਸੀ,ਸਾਰਾ ਦਿਨ ਸੋਚਦਿਆਂ ਹੀ ਲੰਘ ਜਾਂਦਾ ਸੀ
ਅਲਫ਼ਨੂਰ : ਮੇਰਾ ਵੀ ਏਹੀ ਹਾਲ ਸੀ
ਸੁਖ : ਘਰ ਕਿਵੇਂ ਨੇ ਸਾਰੇ
ਅਲਫ਼ਨੂਰ : ਵਧੀਆ ਨੇ, ਤੁਸੀਂ ਦੱਸੋ
ਸੁਖ : ਵਧੀਆ
ਅਲਫ਼ਨੂਰ : ਤੁਹਾਨੂੰ ਪਤਾ ਮੈਂ ਮੁਸਲਿਮ ਪਰਿਵਾਰ ਤੋਂ ਆਂ
ਸੁਖ : ਹਾਂਜੀ ਲਿਖਿਆ ਸੀ ਤੁਸੀਂ
ਅਲਫ਼ਨੂਰ : ਹਾਂਜੀ, ਕੇਹੋ ਜਿਹੀਆਂ ਖੇਡਾਂ ਨੇ ਦੁਨੀਆਂ ਦੀਆਂ
ਸੁਖ : ਹਾਂਜੀ
ਅਲਫ਼ਨੂਰ : ਜੇ ਧਰਮ ਵੰਡਣੇ ਸੀ,ਦਿਲ ਵੀ ਵੰਡ ਦੇਂਦੇ ,
ਸੁਖ : ਫੇਰ ਦੁਨੀਆਂ ਦੀ ਰੰਗਤ ਕੌਣ ਕਹਿੰਦਾ, ਇਹ ਤਾਂ ਚੱਲਦਾ ਆਇਆ ਹੈ ਤੇ ਚੱਲਦਾ ਰਹਿਣਾ ਹੈ…
ਅਲਫ਼ਨੂਰ : ਜੀ, ਤੁਸੀਂ ਮੈਨੂੰ ਇੱਕਲੇ ਤਾਂ ਨੀਂ ਛੱਡਦੇ
ਸੁਖ : ਮਸਾਂ ਤਾਂ ਕੋਈ ਸਾਂਭ ਕੇ ਰੱਖਣ ਲਈ ਮਿਲਿਆ ਜੇ ਇਸ ਨੂੰ ਹੀ ਇੱਕਲਾ ਛੱਡ ਦਿੱਤਾ, ਫੇਰ ਮੇਰੀ ਜਿੰਦਗੀ ਦਾ ਮਕਸਦ ਹੀ ਰਹਿ ਜਾਵੇਗਾ
ਅਲਫ਼ਨੂਰ : ਸੱਚੀਂ
ਸੁਖ : ਯਕੀਨ ਨਹੀਂ ਆ
ਅਲਫ਼ਨੂਰ : ਨਹੀਂ ਹੈਗਾ ਏ
ਸੁਖ : ਮੈਂ ਕਦੇ ਵੀ ਨਹੀਂ ਸੀ ਸੋਚਿਆ ਕਿ ਮੈਂ ਵੀ ਕਦੇ ਮੁਹੱਬਤ ਕਰਾਂਗਾ
ਅਲਫ਼ਨੂਰ : ਮੈਂ ਤੇ ਨਾਂ ਪੜਨੋਂ ਵੀ ਡਰਦੀ ਸੀ, ਲਿਖਣਾਂ ਤਾਂ ਦੂਰ
ਸੁਖ : ਐਵੇਂ ਹੀ ਹੁੰਦਾ ਹੈ,ਪਤਾ ਨਹੀਂ ਹੱਥਾਂ ਦੀਆਂ ਲਕੀਰਾਂ ਨੇ ਕਿੱਥੇ ਕਿਸ ਨਾਲ ਮਿਲਾ ਦੇਣਾ ਹੈ,
ਅਲਫ਼ਨੂਰ : ਹਾਂਜੀ
ਸੁਖ : ਹੁਣ ਤੇ ਨਹੀਂ ਬਲੌਕ ਕਰਦੇ,
ਅਲਫ਼ਨੂਰ : ਮਸਾਂ ਤਾਂ ਕਿਸੇ ਲਈ ਮੁੜ ਚਲਾਈ ਹੈ,ਜੇ ਉਹਨਾਂ ਨੂੰ ਹੀ ਬਲੌਕ ਕਰਤਾ, ਫੇਰ ਫੋਨ ਦਾ ਕੀ ਕਰਨਾ
ਸੁਖ : ਮੇਰੀਆਂ ਗੱਲਾਂ ਵਿਚੋਂ
ਅਲਫ਼ਨੂਰ : ਤੁਹਾਡੀਆਂ ਹੀ ਹੋਣਗੀਆਂ ਹੁਣ ਤੇ
ਸੁਖ : ਜੀ, ਚੱਲੋ ਸ਼ਾਮ ਨੂੰ ਕਰਦੇ ਆਂ ਗੱਲ
ਅਲਫ਼ਨੂਰ : ਜੀ
ਸੁਖ : ਜੀ
ਜੋ ਕਦੇ ਸੋਚਿਆ ਵੀ ਨਹੀਂ ਸੀ,ਸੁਖ ਦੀ ਜ਼ਿੰਦਗੀ ਵਿਚ ਉਹੀ ਹੋਇਆ ਜੋ ਗੱਲ ਸੁਖ ਅਲਫ਼ਨੂਰ ਨੂੰ ਨਾ ਕਹਿ ਸਕਿਆ ਉਹ ਅਲਫ਼ਨੂਰ ਨੇ ਕਹਿ ਦਿੱਤੀ, ਸੁਖ ਬੜਾ ਖੁਸ਼ ਸੀ,ਓਧਰ ਅਲਫ਼ਨੂਰ ਨੂੰ ਬੜਾ ਚਾਅ ਸੀ,ਉਸ ਨੇ ਆਪਣੀ ਸਾਰੀ ਗੱਲਬਾਤ ਜੋ ਸੁਖ ਨਾਲ ਹੋਈ ਸੀ,ਉਹ ਆਪਣੀ ਅਜ਼ੀਜ਼ ਸਹੇਲੀ ਨੂੰ ਦੱਸ ਦਿੱਤੀ, ਉਸਨੇ ਸੁਖ ਬਾਰੇ ਕਾਫ਼ੀ ਕੁਝ ਉਸਨੂੰ ਮਾੜਾ ਚੰਗਾ ਕਿਹਾ ਤੇ ਕਿਹਾ ਕਿ ਅੱਜ ਦੇ ਸਾਰੇ ਮੁੰਡੇ ਹੀ ਮਤਲਬੀ ਨੇ,ਉਹ ਕੁੜੀਆਂ ਦਾ ਫਾਇਦਾ ਚੁੱਕਦੇ ਨੇ ਹੋਰ ਬਹੁਤ ਕੁਝ , ਮਤਲਬ ਕਿ ਜਿੰਨਾ ਵੀ ਉਹ ਕਹਿ ਸਕਦੀ ਸੀ, ਅਲਫ਼ਨੂਰ ਦੇ ਮਨ ਵਿਚ ਦੋ ਤਰਫੇ਼ ਖ਼ਿਆਲ ਆਉਂਣ ਲੱਗੇ, ਉਸਨੇ ਸ਼ਾਮ ਨੂੰ ਸੁਖ ਨਾਲ ਗੱਲ ਤਾਂ ਕਰੀਂ ਪਰ ਡਰ ਡਰ ਕੇ , ਸੁਖ ਨੂੰ ਵੀ ਪਤਾ ਲੱਗ ਗਿਆ ਕਿ ਕੋਈ ਤੇ ਗੱਲ ਹੈ,ਜੋ ਅਲਫ਼ਨੂਰ ਹਰ ਗੱਲ ਦਾ ਐਨਾ ਸੋਚ ਸੋਚ ਕੇ ਜਵਾਬ ਦੇਂਦੀ ਹੈ,ਸੁਖ ਨੇ ਅਲਫ਼ਨੂਰ ਨੂੰ ਪੁੱਛਿਆ,ਪਰ ਅਲਫ਼ਨੂਰ ਨੇ ਨਾ ਦੱਸਿਆ, ਫੇਰ ਇੱਕ ਦਿਨ ਅਚਾਨਕ ਹੀ ਗੱਲ ਚੱਲ ਪਈ, ਅਲਫ਼ਨੂਰ ਨੇ ਸਭ ਦੱਸ ਦਿੱਤਾ,ਸੁਖ ਨੇ ਉਸ ਨੂੰ ਕਿਹਾ ਕਿ ਜੇ ਮੈਂ ਉਹਨਾਂ ਵਰਗਾ ਹੁੰਦਾ ਤਾਂ ਸ਼ਾਇਦ ਐਨੇ ਦਿਨ ਤੇਰੇ ਮੈਸਜ਼ ਦੀ ਉਡੀਕ ਨਾ ਕਰਦਾ, ਮੇਰੇ ਕੋਲ ਤੇਰਾ ਨੰਬਰ ਵੀ ਸੀ, ਮੈਂ ਫੋਨ ਵੀ ਕਰ ਸਕਦਾ ਸੀ,ਪਰ ਮੈਂ ਨਹੀਂ ਕੀਤਾ ਕਿਉਂਕਿ ਮੈਂ ਤੇਰੇ ਬਾਰੇ ਸੋਚਿਆ , ਕਿ ਜੇ ਤੁਹਾਨੂੰ ਸੱਚ‌‌ਮੁੱਚ ਹੀ‌‌ ਮੇਰੀ ਫ਼ਿਕਰ ਹੋਈ ਤਾਂ ਤੁਸੀਂ ਆਪ ਮੈਸਜ਼ ਕਰੋਗੇ , ਫੇਰ ਤੁਸੀਂ ਆਪ ਹੀ ਕੀਤਾ,ਬਾਕੀ ਜੇਕਰ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਮੈਂ ਗ਼ਲਤ ਹਾਂ, ਤਾਂ ਮੈਨੂੰ ਕੋਈ ਵੀ ਇਤਰਾਜ਼ ਨਹੀਂ ਆ, ਆਪਾਂ ਇਸ ਰਿਸ਼ਤੇ ਨੂੰ ਏਥੇ ਹੀ ਰੋਕ ਸਕਦੇ ਹਾਂ, ਤੁਸੀਂ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਖੁਸ਼ ਰਹੋ,
ਅਲਫ਼ਨੂਰ : ਸੁਖ ਨਹੀਂ ਮੈਨੂੰ ਯਕੀਨ ਹੈ, ਤੁਸੀਂ ਐਵੇਂ ਨਾ ਕਹੋ,ਪੰਜੇ ਉਂਗਲਾਂ ਇਕ ਸਾਰ ਨਹੀਂ ਹੁੰਦੀਆਂ
ਸੁਖ : ਤੁਸੀਂ ਸੋਚ ਸਕਦੇ ਹੋ…
ਅਲਫ਼ਨੂਰ : ਨਹੀਂ ਮੈਂ ਸੋਚ ਕੇ ਹੀ ਤੁਹਾਨੂੰ ਮੈਸਜ਼ ਕੀਤਾ ਸੀ…
ਦਿਨਾਂ ਦੇ ਦਿਨ ਬੀਤਦੇ ਗਏ, ਰਿਸ਼ਤਾ ਤਿਉਂ ਤਿਉਂ ਗੂੜ੍ਹਾ ਹੁੰਦਾ ਗਿਆ, ਸਾਰੀ ਸਾਰੀ ਰਾਤ ਲੰਘ ਜਾਂਦੀ ਗੱਲ ਕਰਦਿਆਂ,ਹਰ ਇਕ ਗੱਲ ਸਾਂਝੀ ਹੁੰਦੀ,ਇਸੇ ਤਰ੍ਹਾਂ ਹੀ ਇੱਕ ਮਹੀਨਾ ਬੀਤ ਗਿਆ,ਲਾੱਕਡਾਊਨ ਦਾ ਸਮਾਂ ਸੀ,ਪਰ ਅਲਫ਼ਨੂਰ ਨੇ ਸੁਖ ਨੂੰ ਕਿਹਾ ਕਿ ਉਹ ਮਿਲ਼ਣਾਂ ਚਾਹੁੰਦੀ ਹੈ,ਪਰ ਸੁਖ ਨੇ ਮਿਲ਼ਣ ਤੋਂ ਇਨਕਾਰ ਕਰ ਦਿੱਤਾ ਇੱਕ ਤੇ ਲਾੱਕਡਾਊਨ‌ ਕਰਕੇ ਕਿਤੇ ਵੀ ਜਾਣਾ ਆਉਂਣਾ ਬਹੁਤ ਔਖਾ‌ ਹੋਇਆ‌ ਪਿਆ ਸੀ, ਉੱਪਰੋਂ ਖੇਤ ਵਿਚ ਵੀ ਝੋਨੇ ਦੀ ਪਨੀਰੀ ਤਿਆਰ ਕਰਨੀ ਸੀ, ਨਿੱਕੇ ਨਿੱਕੇ ਕੰਮਾਂ ਤੋਂ ਵੇਹਿਲ ਹੀ ਨਹੀਂ ਸੀ ਮਿਲ਼ਦੀ,ਪਰ ਅਲਫ਼ਨੂਰ ਨਾ ਮੰਨੀਂ ਆਖ਼ਿਰ ਸੁਖ ਨੇ ਕਹਿ ਹੀ ਦਿੱਤਾ ਕਿ ਉਹ ਉਸਨੂੰ ਐਤਵਾਰ ਨੂੰ ਮਿਲਣ ਆਵੇਗਾ,ਉਹ ਸ਼ਹਿਰ ਆ‌‌ ਜਾਵੇ, ਸੁਖ ਨੇ ਆਪਣੇ ਇੱਕ ਦੋਸਤ ਨੂੰ ਨਾਲ ਚੱਲਣ ਲਈ ਕਿਹਾ ਜੋ ਕਿ ਨਾਲਦੇ ਪਿੰਡ ਦਾ ਹੀ ਸੀ,ਜੋ ਭਰੋਸੇ ਯੋਗ ਬੰਦਾ ਸੀ,ਸੁਖ ਨੇ ਘਰ ਝੂਠ ਬੋਲ ਦਿੱਤਾ ਕਿ ਉਹ ਅੱਜ ਆਪਣੇ ਦੋਸਤ ਦੇ ਵਿਆਹ ਜਾ ਰਿਹਾ ਹੈ,ਉਹ ਦੋਵੇਂ ਐਤਵਾਰ ਨੂੰ ਸਵੇਰੇ ਹੀ ਚਾਰ ਵਜੇ ਤੁਰ ਪਏ ਚਾਰ ਕੁ ਘੰਟੇ ਦਾ ਸਮਾਂ ਲੱਗਿਆ ਉਹਨਾਂ ਨੂੰ ਅਲਫ਼ਨੂਰ ਦੇ ਸ਼ਹਿਰ ਪਹੁੰਚਣ ਲਈ, ਸੁਖ ਨੇ ਸ਼ਹਿਰ ਪਹੁੰਚਦੇ ਹੀ ਅਲਫ਼ਨੂਰ ਨੂੰ ਫੋਨ ਕੀਤਾ,
ਸੁਖ : ਹੈਲੋ ਆ ਗਏ ਸ਼ਹਿਰ ਤੁਸੀਂ,
ਅਲਫ਼ਨੂਰ : ਹਾਂਜੀ , ਤੁਸੀਂ ਦੱਸੋ
ਸੁਖ : ਅਸੀਂ ਵੀ ਆ ਗਏ, ਆਉਣਾ ਕਿੱਥੇ ਹੈ
ਅਲਫ਼ਨੂਰ : ਅੰਮ੍ਰਿਤ ਪਾਰਕ ਆ ਜਾਵੋ, ਮੈਂ ਭੇਜ ਦੇਂਦੀ ਹਾਂ,ਲੁਕੇਸ਼ਨ ( location )
ਸੁਖ : ਹਾਂਜੀ ਭੇਜ ਦੇਵੋ,
ਥੋੜ੍ਹੇ ਹੀ ਸਮੇਂ ਵਿੱਚ ਸੁਖ ਤੇ ਉਸਦਾ ਦੋਸਤ ਉਸ ਪਾਰਕ ਵਿਚ ਪਹੁੰਚ ਗਏ, ਸਾਹਮਣੇ ਹੀ ਇੱਕ ਝੋਪੜੀ ਵਾਂਗ ਇੱਕ ਬੈਠਣ ਲਈ ਜਗ੍ਹਾ ਬਣੀਂ ਹੋੲੀ ਸੀ, ਜਿੱਥੇ ਦੋ ਕੁੜੀਆਂ ਸਨ, ਸੁਖ ਨੇ ਦੂਰੋਂ ਹੀ ਅੰਦਾਜ਼ਾ ਲਗਾ ਲਿਆ ਕਿ ਜਿਸ ਦੇ ਕਾਲੇ ਦਾ ਸੂਟ ਤੇ ਨਾਬੀ ਰੰਗ ਦਾ ਦੁਪੱਟਾ ਲਿਆ ਹੈ ਉਹ ਅਲਫ਼ਨੂਰ ਹੈ ਤੇ ਨਾਲ ‌ਉਸਦੀ ਸਹੇਲੀ ਹੀ ਆ, ਅਲਫ਼ਨੂਰ ਨੂੰ ਵੀ ਦੂਰੋਂ ਹੀ ਪਤਾ ਲੱਗ ਗਿਆ ਕਿ ਉਹ ਸੁਖ ਹੀ ਹੈ, ਉਹ ਜਿੰਨੀਂ ਜ਼ਿਆਦਾ ਮਿਲਣ ਲਈ ਤਤਪਰ ਸੀ, ਉਸਤੋਂ ਜ਼ਿਆਦਾ ਹੀ ਉਸਨੂੰ ਪਤਾ ਨਹੀਂ ਕਿਉਂ ਡਰ ਜਿਹਾ ਵੀ ਲੱਗ ਰਿਹਾ ਸੀ, ਅਲਫ਼ਨੂਰ ਦੂਰੋਂ ਹੀ ਪਹੁੰਚ ਗਏ ਜੀ ਜਨਾਬ
ਸੁਖ : ਹਾਂਜੀ, ਕਿਵੇਂ ਓ
ਅਲਫ਼ਨੂਰ : ਵਧੀਆ ਤੁਸੀਂ ਦੱਸੋ,
ਸੁਖ : ਤੁਸੀਂ ਕਿਵੇਂ ਓ ਜੀ,( ਅਲਫ਼ਨੂਰ ਦੀ ਸਹੇਲੀ ਨੂੰ ਕਿਹਾ )
ਸਹੇਲੀ : ਵਧੀਆ ਜੀ
ਅਲਫ਼ਨੂਰ : ਕੋਈ ਪ੍ਰੇਸ਼ਾਨੀ ਤੇ ਨਹੀਂ ਆਈ ਰਸਤੇ ਵਿਚ
ਸੁਖ : ਨਹੀਂ , ਹੋ ਸਕਦਾ ਜਾਂਦੇ ਆ ਜਾਵੇ ( ਮਜ਼ਾਕ ਚ )
ਅਲਫ਼ਨੂਰ : ਅੱਛਾ ਜੀ
ਸੁਖ : ਸੂਟ ਪਹਿਲੀ ਵਾਰ ਪਾਇਆ ਲੱਗਦਾ
ਅਲਫ਼ਨੂਰ : ਹਾਂਜੀ ਦੱਸਿਆ ਤਾਂ ਸੀ,ਉਸ ਦਿਨ ਬਣਾ ਰਹੀ ਸੀ
ਸੁਖ : ਅੱਛਾ ਕਿ ਉਹੀ ਹੈ,ਮੋਰ ਤਾਂ ਹੋਰ ਵੀ ਬਹੁਤ ਸੋਹਣੇ ਲੱਗਦੇ ਨੇ ,
ਅਲਫ਼ਨੂਰ : ਸੱਚੀਂ
ਸੁਖ : ਉਹ ਹਾਂ
ਅਲਫ਼ਨੂਰ : ਹੋਰ ਸੁਣਾਓ ਜੀ ਕੋੲੀ ਗੱਲ ਬਾਤ
ਸੁਖ : ਤੁਸੀਂ ਦੱਸੋ,ਐਨੀ ਦੂਰ ਤੁਹਾਡੀਆਂ ਸੁਣਨ ਲਈ ਆਏ ਆ
ਅਲਫ਼ਨੂਰ : ਮੈਂ ਤੇ ਰੋਜ਼ ਹੀ ਸੁਣਾਉਣੀ ਆ ਕੁਝ ਨਾ ਕੁਝ ਤੁਸੀਂ ਸੁਣਾਓ
ਸੁਖ : ਘਰ ਕਿਵੇਂ ਨੇ ਸਾਰੇ
ਅਲਫ਼ਨੂਰ : ਉਹ ਵੇਖ ਕੇ ਆਈਏ ( ਸਾਹਮਣੇ ਕਿਆਰੀ ਵਿੱਚ ਲੱਗੇ , ਗੁਲਾਬ ਤੇ ਹੋਰ ਫੁੱਲਾਂ ਵੱਲ ਇਸ਼ਾਰਾ ਕਰਦੇ ਕਿਹਾ )
ਸੁਖ : ਜੀ ਆਜੋ
( ਅਲਫ਼ਨੂਰ ਤੁਰ ਪਈ ,ਉਸਦੀ ਸਹੇਲੀ ਤੇ ਸੁਖ ਦਾ ਦੋਸਤ ਉਥੇ ਹੀ ਪਏ ਅਲੱਗ ਅਲੱਗ ਬੈਂਚ ਤੇ ਬੈਠੇ ਰਹੇ )
ਅਲਫ਼ਨੂਰ : ਵਧੀਆ ਜੀ ਤੁਸੀਂ ਦੱਸੋ
ਸੁਖ : ਆਪਣੇ ਵੀ ਵਧੀਆ
ਅਲਫ਼ਨੂਰ : ਵੈਸੇ ਮੈਂ ਇੱਕ ਗੱਲ ਤੁਹਾਨੂੰ ਬਹੁਤ ਵਾਰ ਦੱਸਦੀ ਦੱਸਦੀ ਰੁੱਕ ਗਈ ਕਿ ਮੰਮੀ ਥੋੜ੍ਹੇ ਬਿਮਾਰ ਰਹਿੰਦੇ ਨੇ, ਉਹ ਸੋਚਦੇ ਨੇ ਕਿ ਉਹਨਾਂ ਦੇ ਸਹੀ ਸਲਾਮਤ ਰਹਿੰਦੇ ਰਹਿੰਦੇ,ਉਹ ਮੇਰਾ ਨਿਕਾਹ ਕਰ ਦੇਣ
ਸੁਖ : ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਕਦੇ…
ਅਲਫ਼ਨੂਰ : ( ਸੁਖ ਦਾ ਹੱਥ ਫੜਦਿਆਂ ) ਸੁਖ ਕਦੇ ਹਿੰਮਤ ਜਿਹੀ ਨਹੀਂ ਪੲੀ ਦੱਸਣ ਦੀ
( ਅਲਫ਼ਨੂਰ ਦੀਆਂ ਅੱਖਾਂ ਭਰ ਆਈਆਂ )
ਸੁਖ : ਅਲਫ਼ ਰੋਂਦੇ ਨੀਂ ਹੁੰਦੇ, ਮੈਂ ਕਿੰਨੇ ਵਾਰ ਕਿਹਾ ਤੈਨੂੰ,
ਅਲਫ਼ਨੂਰ : ਨਹੀਂ ਰੋ ਨਹੀ ਰਹੀ, ਮੈਨੂੰ ਡਰ ਲੱਗਦਾ ਹੈ,ਕਿ ਕਿਤੇ ਘਰਦੇ ਮੇਰਾ ਨਿਕਾਹ ਨਾ ਕਰ ਦੇਣ, ਮੈਂ ਤੁਹਾਡੇ ਤੋਂ ਬਿਨਾਂ ਹੋਰ ਕਿਸੇ ਨਾਲ ਨਹੀਂ ਰਹਿ ਸਕਦੀ, ਮੈਂ ਮਰਨਾ ਪਸੰਦ ਕਰਾਂਗੀ
ਸੁਖ : ਕਮਲ਼ੀਏ ਜ਼ਿਆਦਾ ਨਾ ਸੋਚਿਆ ਕਰ, ਮੈਂ ਹੈਗਾ ਨਾ ਤੇਰੇ ਨਾਲ, ਐਦਾਂ ਦਾ ਕੁਝ ਵੀ ਨਹੀਂ ਹੋਵੇਗਾ
ਅਲਫ਼ਨੂਰ : ( ਉਹ ਕਿੰਨਾ ਚਿਰ ਸੁਖ ਦੇ ਮੂੰਹ ਵੱਲ ਵੇਖਦੀ ਰਹੀ )
ਸੁਖ : ਕੀ ਲੱਭ ਰਹੇ ਓ
ਅਲਫ਼ਨੂਰ : ਆਪਣੀ ਤਸਵੀਰ
ਸੁਖ : ਉਹ ਦਿਲ ਚ ਆਂ,
ਅਲਫ਼ਨੂਰ : ਰਹਿਣਦੋ… ਫ਼ਿਲਮੀ ਗੱਲਾਂ
ਸੁਖ : ਚੰਗਾ ਫੇਰ
ਅਲਫ਼ਨੂਰ : ਆਜੋ ਉਥੇ ਬੈਠਦੇ ਆਂ
ਸੁਖ : ਚੱਲੋ
ਅਲਫ਼ਨੂਰ : ਹੋਰ ਖਾਵੋਂਗੇ ਕੁਝ…???
ਸੁਖ : ਨਹੀਂ ਰਸਤੇ ਵਿਚ ਖਾ ਲਿਆ ਸੀ
ਅਲਫ਼ਨੂਰ : ਮੈਂ ਲੈ ਕੇ ਆਈ ਸੀ, ਘਰੋਂ ਤੁਹਾਡੇ ਲਈ
ਸੁਖ : ਸੱਚੀਂ ਕਿ
ਅਲਫ਼ਨੂਰ : ਹੋਰ ਹੁਣ…ਪਤਾ ਨਹੀਂ ਫੇਰ ਮਿਲਾਂਗੇ ਜਾਂ ਨਹੀਂ
ਸੁਖ : ਅਲਫ਼ ਜਦੋਂ ਤੂੰ ਐਵੇਂ ਦੀਆਂ ਗੱਲਾਂ ਕਰਦੀਂ ਆ ਨਾਂ ਮੈਨੂੰ ਗ਼ੁੱਸਾ ਬਹੁਤ ਆਉਂਦਾ, ਕਿਉਂ ਕੱਲ੍ਹ ਬਾਰੇ ਸੋਚ ਸੋਚ ਆਪਣਾ ਅੱਜ ਖ਼ਰਾਬ ਕਰ ਰਹੀਂ ਆਂ, ਪਹਿਲਾਂ ਜੋ ਅੱਜ ਹੈ ਉਸਨੂੰ ਤਾਂ ਸਹੀ ਢੰਗ ਨਾਲ ਜੀ ਲੈ
ਅਲਫ਼ਨੂਰ : ਆਉਂਣ ਵਾਲ਼ਾ ਅੱਜ ਦਾ ਨਤੀਜਾ ਹੈ,
ਸੁਖ : ਫੇਰ ਉਹੀ
ਅਲਫ਼ਨੂਰ : ਠੀਕ ਹੈ ਹੁਣ ਨਹੀਂ ਕਰਦੀ ਐਵੇਂ ਦੀ ਗੱਲ… ਹੋਰ ਦੱਸੋ
ਸੁਖ : ਕੀ ਦੱਸਾਂ… ਤੁਸੀਂ ਹੀ ਪੁੱਛ ਲਵੋ ਕੁਝ, ਮੈਨੂੰ ਤੇ ਕੁਝ ਦੱਸਣਾ ਨਹੀਂ ਆਉਂਦਾ
ਅਲਫ਼ਨੂਰ : ਹੁਣ ਤੀਕ ਐਨਾ ਤਾਂ ਪਤਾ ਲੱਗ ਗਿਆ, ਦੁਬਾਰਾ ਕਦੋਂ ਆਵੋਗੇ
ਸੁਖ : ਹੁਣ ਤੁਸੀਂ ਹੀ ਆ ਜਾਈਓ
ਅਲਫ਼ਨੂਰ : ਐਨੀ ਦੂਰ ਘਰਦਿਆਂ ਨੇ ਜਾਣ ਹੀ ਨਹੀਂ ਦੇਣਾਂ,ਨਾ ਕੋਈ ਹੋਰ ਰਿਸ਼ਤੇਦਾਰੀ ਹੈ ਤੁਹਾਡੇ ਵੱਲ
ਸੁਖ : ਹਾਂ ਇਹ ਤਾਂ ਹੈ… ਫੇਰ ‌ਹੁਣ ਪੱਕੇ ਤੌਰ ਹੀ ਲੈਕੇ ਜਾਣਾਂ ਹੈ ਤੁਹਾਨੂੰ ( ਅਲਫ਼ਨੂਰ ਹਲਕਾ ਜਿਹਾ‌‌ ਮੁਸਕਾਈ ) ਜੋ ਮੁੜ ਨਾ ਕੋਈ ਲਿਆ ਸਕੇ
ਅਲਫ਼ਨੂਰ : ਮੈਂ ਤੇ ਤਿਆਰ ਹਾਂ, ਤੁਸੀਂ ਆਪਣੇ ਘਰ ਪੁੱਛੋ ਕਿ ਰੱਖ ਲੈਣਗੇ ਇੱਕ ਵੱਖਰੀ ਜਾਤ‌ ਦੀ ਕੁੜੀ ਨੂੰ
ਸੁਖ : ਰੱਖਣਾਂ ਤਾਂ ‌ਮੈਂ, ਉਹਨਾਂ ਨੇ ਥੋੜ੍ਹੀ ( ਦੋਵੇਂ ਹੱਸ ਪਏ )

ਕਿੰਨਾ ਚਿਰ ਨਿੱਕੀਆਂ ਨਿੱਕੀਆਂ ਗੱਲਾਂ ਚੱਲਦੀਆਂ ਰਹੀਆਂ ਪਤਾ ਹੀ ਨਾ ਲੱਗਾ ਕਦੋਂ ਤਿੰਨ ਘੰਟੇ ਲੰਘ‌ ਗਏ, ਅਲਫ਼ਨੂਰ ਨੂੰ ਘਰੋਂ ਫੋਨ ਆ ਗਿਆ,ਸੁਖ ਨੂੰ ਵੀ ਕੲੀ ਫੋਨ ਆ ਰਹੇ ਸੀ, ਬਾਪੂ ਦਾ ਫ਼ੋਨ ਆਇਆ ਬਾਪੂ ਆਖ ਰਿਹਾ ਸੀ , ਪੁੱਤ ਵਿਆਹ ਤੋਂ ਛੇਤੀ ਮੁੜ ਆਵੀਂ , ਅਲਫ਼ਨੂਰ ਨੂੰ ਸੁਣ ਗਿਆ,ਉਹ ਕਿੰਨਾ ਚਿਰ ਖਿੜ ਖਿੜ ਹੱਸਦੀ ਰਹੀ, ਝੂਠ ਸੋਹਣਾ ਬੋਲਿਆ ਹੈ,
ਸੁਖ : ਐਨਾ ਕੁ ਤਾਂ ਕਰਨਾ ਪੈਂਦਾ ਆਪਣਿਆਂ ਲਈ, ਨਾਲ਼ੇ ਮੈਂ ਤੁਹਾਡੇ ਲਈ ਕੁਝ ਲੈਕੇ ਆਇਆ ,
ਅਲਫ਼ਨੂਰ : ਉਹ ਸੱਚ ਮੈਂ ਵੀ‌‌ ਭੁੱਲ ਗੲੀ ਸੀ, ਮੈਂ ਵੀ ਕੁਝ ਦੇਣਾ ਹੈ ਤੁਹਾਨੂੰ
ਸੁਖ : ਆ ਲਵੋ ( ਇੱਕ ਨਿੱਕਾ ਜਿਹੀ ਚੋਰਸੀ ਪੈਕਿੰਗ ਵਾਲਾ ਗਿਫਟ ਫੜਾਉਂਦਿਆਂ ਕਿਹਾ )
ਅਲਫ਼ਨੂਰ : ਕੀ ਹੈ ਇਸਦੇ ਵਿੱਚ
ਸੁਖ : ਘਰ ਜਾ ਖੋਲ ਕੇ ਵੇਖਿਓ ਤੇ ਸ਼ਾਮ ਨੂੰ ਦੱਸਿਓ
ਅਲਫ਼ਨੂਰ : ਜੀ ਜਰੂਰ , ਜ਼ਰੂਰ ਕੁਝ ਸੋਚ ਤੋਂ ਪਰੇ ਹੋਵੇਗਾ, ਆਹ ਲਵੋ ( ਇੱਕ ਡਾਇਰੀ ਫੜਾਉਂਦੇ ਕਿਹਾ )
ਸੁਖ : ਇੱਕ ਸ਼ਾਇਰ , ਤੁਸੀਂ ਲਿਖੀਂ ਹੈ ਇਹ ਕਿਤਾਬ
ਅਲਫ਼ਨੂਰ : ਨਹੀਂ ਇਹ ਮੇਰੀ ਡਾਇਰੀ ਹੈ,ਬਸ ਮੈਂ ਚਾਹੁੰਦੀ ਹਾਂ, ਤੁਸੀਂ ਇਸ ਨੂੰ ਓਦੋਂ ਖੋਲ ਕੇ ਪੜ੍ਹੋ, ਜਦੋਂ ਤੁਹਾਨੂੰ ਲੱਗੇ,ਕਿ ਕਾਸ਼ ਮੈਂ ਤੁਹਾਡੇ ਕੋਲ ਹੋਵਾਂ…
ਸੁਖ : ਏਹੋ ਜਿਹਾ ਕੀ ਹੈ, ਇਹਨਾਂ ਕਾਗ਼ਜ ਦੇ ਟੁਕੜਿਆਂ ਉੱਪਰ, ਜੋ ਕਿਸੇ ਰੱਬ ਦੇ ਪਿਆਰੇ ਦੀ ਜਗਾਹ ਲੈ ਰਿਹਾ
ਅਲਫ਼ਨੂਰ : ਸ਼ਾਇਰ ਸਾਬ ਇਹ ਡੂੰਘੀਆਂ ਗੱਲਾਂ ਫੇਰ ਕਰਾਂਗਾ ਕਦੇ, ਉਹ ਵੇਖੋ ਬੱਦਲ਼ ਚੜ ਕੇ ਆ ਰਿਹਾ ਹੈ,ਤੇ ਮੇਰੀ ਬੱਸ ਦਾ ਵੀ ਟਾਇਮ ਹੋਣ ਵਾਲ਼ਾ ਹੈ, ਤੁਸੀਂ ਆਓ ਜਲਦੀ ਰੋਟੀ ਖਾ ਲਵੋ
ਸੁਖ : ਜੀ ਜਨਾਬ ( ਹਲਕਾ ਜਿਹਾ ਹੱਸ ਕੇ )

ਚਾਰੇ ਜਾਂਣੇ ਰੋਟੀ ਖਾਣ ਲੱਗ ਗਏ,ਰੋਟੀ ਖਾਣ ਤੋਂ ਬਾਅਦ ਅਲਫ਼ਨੂਰ ਬੋਲੀ
ਅਲਫ਼ਨੂਰ : ਮੈਂ ਬਣਾਈ ਸੀ ਪਹਿਲੀ ਵਾਰ ਵਧੀਆ ਤਾਂ ਸੀ
ਸੁਖ : ਹਾਂ ਬਿਲਕੁਲ ਮਾਂ ਦੇ ਹੱਥਾਂ ਦੇ ਵਰਗੀ
ਅਲਫ਼ਨੂਰ : ਸੱਚੀਂ
ਸੁਖ : ਹਾਂ ਜੀ , ਨਾਲ਼ੇ ਸਾਰਾ ਕੰਮ ਸਿੱਖ ਲਵੋ ਹੁਣ, ਫੇਰ ਨਹੀਂ ਸੱਸ ਗਾਲਾਂ ਦੇਆ ਕਰੂ
ਅਲਫ਼ਨੂਰ : ਨਹੀਂ ਜੀ ਆਉਂਦਾ ਹੈ,ਬਸ ਕਰਦੀ ਨੀਂ ਹੈਗੀ, ਅੰਮੀ ਆਖ ਦੇਂਦੇ ਆਂ, ਕੁੜੀ ਨੇ ਸਾਰੀ ਉਮਰ ਕੰਮ ਹੀ ਕਰਨਾ
ਸੁਖ : ਅੱਛਾ ਜੀ, ਚੱਲੋ ਵਧੀਆ ਫੇਰ ਤੇ
ਅਲਫ਼ਨੂਰ : ਹਾਂਜੀ , ਅੰਮੀ ਦਾ ਫੋਨ ਆ ਰਿਹਾ,ਚੰਗੂ ਅਸੀਂ ਚੱਲਦੇ ਆਂ
ਸੁਖ : ਜੀ,ਬਾਏ

/> ਅਲਫ਼ਨੂਰ : ਬਾਏ

ਸੁਖ ਸ਼ਾਮ ਨੂੰ ਛੇ ਵਜੇ ਘਰ ਪਹੁੰਚਿਆ, ਉਸਨੇ‌ ਪਹੁੰਚਦਿਆਂ ਹੀ ਅਲਫ਼ਨੂਰ ਨੂੰ ਮੈਸਜ਼ ਭੇਜ ਦਿੱਤਾ ਕਿ ਉਹ ਪਹੁੰਚ ਗਿਆ ਹੈ,ਉਸੇ ਰਾਤ ਹੀ ਸੁਖ ਦੀ ਮਾਂ ਅਚਾਨਕ ਬਿਮਾਰ ਹੋ ਗਈ, ਖੜੇ ਪੈਰ ਹੀ ਸ਼ਹਿਰ ਲੈ ਕੇ ਜਾਣਾ ਪਿਆ, ਡਾਕਟਰ ਨੇ ਦਵਾਈ ਦੇ ਵਾਪਿਸ ਮੋੜ ਦਿੱਤਾ ਤੇ ਕਿਹਾ ਕਿ ਕੱਲ੍ਹ ਸਵੇਰੇ ਲੈ ਕੇ ਆਇਓ, ਸੁਖ ਨੇ ਉਸ ਰਾਤ ਰੋਟੀ ਵੀ ਨਾ ਖਾਈ, ਦਿਲ ਵਿਚ ਭੈੜੇ ਭੈੜੇ ਖ਼ਿਆਲ ਬਣਨ ਲੱਗੇ, ਮਾਂ ਨੂੰ ਘਰ ਵਾਪਿਸ ਲੈ ਕੇ ਆਏ ਹੀ ਸਨ ਕਿ ਅਲਫ਼ਨੂਰ ਦਾ‌ ਫੋਨ ਆ ਗਿਆ,
ਅਲਫ਼ਨੂਰ : ਹੈਲੋ ਸੁਖ ਕਿਵੇਂ ਓ ਠੀਕ ਤਾਂ ਹੋ ਤੁਸੀਂ
ਸੁਖ : ਹਾਂ ਅਲਫ਼ ਮੈਂ ਤਾਂ ਠੀਕ ਹਾਂ, ਪਰ ਮੰਮੀ ਬਿਮਾਰ ਹੋ ਗਏ ਸੀ, ਅਚਾਨਕ ਪਤਾ ਨਹੀਂ ਕੀ ਹੋ ਗਿਆ ਸੀ, ਧੜਕਣ ਰੁੱਕ ਗਈ ਸੀ, ਸ਼ਹਿਰ ਲੈ ਕੇ ਗਏ ਸੀ, ਅਜੇ ਹੁਣ ਹੀ ਆਏਂ ਆਂ, ਮੈਂ ਕੱਲ ਗੱਲ ਕਰਦਾ,
ਅਲਫ਼ਨੂਰ : ਹਾਂਜੀ , ਠੀਕ ਹੈ ਜੀ
ਸੁਖ : ਜੀ
ਸਾਰਾ ਕੰਮ ਜੋ ਵੀ ਰਹਿੰਦਾ ਸੀ,ਸੁਖ ਨੇ ਆਪ ਹੀ ਕਰਿਆ,ਤੇ ਸੁਖ ਨੂੰ ਸਾਰੀ ਰਾਤ ਨੀਂਦ ਨਾ ਆਈ,ਡਰ ਜਿਹਾ ਲੱਗਦਾ ਰਿਹਾ, ਸਵੇਰੇ ਜਲਦੀ ਹੀ ਸੁਖ ਨੇ ਤਾਏ ਕੇ ਘਰ ਫੋਨ ਕਰ ਦਿੱਤਾ ਕਿ ਤਾਈ ਜਾਂ ਤਾਇਆ ਏਧਰਲੇ ਘਰ ਆ ਜਾਏ, ਮਾਂ ਨੂੰ ਸ਼ਹਿਰ ਲੈ ਕੇ ਜਾਣਾਂ ਹੈ, ਸਵੇਰੇ ਜਲਦੀ ਹੀ ਮਾਂ ਨੂੰ ਸ਼ਹਿਰ ਲੈ ਕੇ ਚਲੇ ਗਏ, ਡਾਕਟਰਾਂ ਨੇ ਕੁਝ ਟੈਸਟ ਲਿਖੇ ਤੇ ਕੁਝ ਘੰਟੇ ਇੰਤਜ਼ਾਰ ਕਰਨ ਨੂੰ ਕਿਹਾ ਟੈਸਟ ਕਰਨ ਤੋਂ ਬਾਅਦ ਜਦੋਂ ਡਾਕਟਰ ਨੂੰ ਰਿਪੋਟ ਦਿਖਾਈ ਤਾਂ ਉਹਨਾਂ ਨੇ ਕਿਹਾ ਕਿ ‌ਮਾਂ ਨੂੰ ਹਾਰਟ ਅਟੈਕ ( heart attack ) ਆਇਆ ਹੈ, ਇਹਨਾਂ ਦੇ ਦਿਲ ਦੇ ਇਕ ਨਿੱਕੇ ਜਿਹੇ ਭਾਗ ਨੇ ਕੰਮ ਘੱਟ ਕਰਨਾ ਸ਼ੁਰੂ ਕਰ ਦਿੱਤਾ ਹੈ,ਜੋ ਕਿ ਕਦੋਂ ਵੀ ਖੜ੍ਹ ਸਕਦਾ ਹੈ, ਤੇ ਇਹ ਵੀ ਹੋ ਸਕਦਾ ਹੈ ਕਿ ਇਹ ਏਦਾਂ ਹੀ ਚੱਲਦਾ ਰਹੇ,ਪਰ ਪੱਕਾ ਨਹੀਂ ਕਹਿ ਸਕਦੇ,ਬਾਕੀ ਦਵਾਈ ਦੇ ਦਿੱਤੀ ਹੈ ਤੁਸੀਂ ਇਹ ਦਵਾਈ ਦੇਵੋ,ਤੇ ਭਾਰ ਵਾਲੀਆਂ ਤੇ ਗਰਦ ਵਾਲ਼ੀਆਂ ਚੀਜ਼ਾਂ ਤੋਂ ਦੂਰ ਰਹੋ ਤਾਂ ‌ਬਹੁਤ ਚੰਗ਼ਾ ਹੋਵੇਗਾ, ,ਸੁਖ ਕੲੀ ਵਾਰ ਸੋਚ ਸੋਚ ਰੋਇਆ ਕਿ ਜੇ ਅਣਹੋਣੀ ਘਟਨਾ ਘੱਟ ਗੲੀ ਤਾਂ ਕੀ ਹੋਵੇਗਾ, ਹੁਣ ਸਾਰਾ ਘਰਦਾ ਕੰਮ‌ ਸੁਖ ਤੇ ਉਸਦਾ ਬਾਪੂ ਹੀ ਕਰਦੇ, ਹੁਣ ਅਲਫ਼ਨੂਰ ਨਾਲ ਵੀ ਬਹੁਤੀ ਗੱਲ ਨਾ ਹੁੰਦੀ, ਸੁਖ ਨੇ ਅਲਫ਼ਨੂਰ ਨੂੰ ਸਾਰਾ ਕੁਝ ਦੱਸ ਦਿੱਤਾ ਸੀ, ਹੁਣ ਉਹ ਵੀ ਜ਼ਿਆਦਾ ਫੋਨ ਜਾਂ ਮੈਸਜ਼ ਨਹੀਂ ਸੀ ਕਰਦੀ, ਕਿਉਂਕਿ ਉਸਨੂੰ ਵੀ ਪਤਾ ਸੀ ਕਿ ਉਹ ਘਰਦੇ ਕੰਮਾਂ ਵਿਚ ਵਿਅਸਤ ਹੁੰਦਾ ਹੈ, ਇੱਕ ਮਹੀਨਾ ਬੀਤ ਗਿਆ, ਮਾਂ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਠੀਕ ਹੋ ਗੲੀ, ਡਾਕਟਰ ਨੇ ਵੀ ਕਹਿ ਦਿੱਤਾ ਕਿ ਹੁਣ ਦਵਾਈ ਲੈਣ ਦੀ ਵੀ ਕੋਈ ਜ਼ਰੂਰਤ ਨਹੀਂ ਆ,ਬਸ ਪਰਹੇਜ਼ ਹੀ ਰੱਖਿਆ ਜਾਏ ਬਹੁਤ ਹੈ,ਹੁਣ ਰੋਟੀ ਵੀ ਮਾਂ ਬਣਾ ਲੈਂਦੀ ਸੀ ।
ਇੱਕ ਦਿਨ ਸੁਖ ਦੀ ਵੱਡੀ ਮਾਸੀ ਤੇ ਮਾਸੜ ਆਏ ਉਹਨਾਂ ਨੇ ਸੁਖ ਦੇ ਮਾਂ ਤੇ ਬਾਪੂ ਨੂੰ ਸੁਖ ਦਾ ਵਿਆਹ ਕਰ ਦੇਣ ਦੀ ਸਲਾਹ ਦਿੱਤੀ ਸੁਖ ਨੂੰ ਬਿਨਾਂ ਦੱਸੇ ਹੀ ਸੁਖ ਦੇ ਬਾਪੂ ਨੇ ਸੁਖ ਦੇ ਮਾਮੇ ਨਾਲ ਸਲਾਹ ਕੀਤੀ, ਉਹ ਸਾਰਿਆਂ ਨੂੰ ਐਦਾਂ ਲੋਟ ਲੱਗਿਆ ਸੁਖ ਦੀ ਭੂਆ ਨੇ ਰਿਸ਼ਤੇ ਨੂੰ ਦੱਸ ਪਾਈ ਕਿ ਮੇਰੀ ਵੱਡੀ ਨੂੰਹ ਦੇ ਭਰਾ ਦੀ ਕੁੜੀ ਹੈ ,ਕੁੜੀ ਵੇਖਣ ਵਿਚ ਵੀ ਸੋਹਣੀ ਸੁਨੱਖੀ ਹੈ ਤੇ ਕੱਦ ਕਾਠ ਵੀ ਮੇਚ ਦਾ ਹੈ ਤੇ ਸਿਆਣੀ ਵੀ ਹੈ ਤੇ ਘਰ ਦਾ ਸਾਰਾ ਕੰਮ ਕਾਜ ਵੀ ਜਾਣਦੀ ਹੈ , ਸੁਖ ਦੇ ਬਾਪੂ ਦੇ ਗੱਲ ਫਿਟ ਆ ਗੲੀ,ਸੁਖ ਦੇ ਬਾਪੂ ਨੇ ਸੁਖ ਦੀ ਫੋਟੋ ਵੀ ਕੁੜੀ ਵਾਲਿਆਂ ਨੂੰ ਭੂਆ ਹੱਥ ਭੇਜ ਦਿੱਤੀ ਤੇ ਰਿਸ਼ਤੇ ਦੀ ਗੱਲ ਤੋਰਨ ਨੂੰ ਕਿਹਾ…
ਸੁਖ ਤੇ ਅਲਫ਼ਨੂਰ ਦੀ ਹੁਣ ਪਹਿਲਾਂ ਵਾਂਗ ਹਰਰੋਜ਼ ਦੇਰ ਰਾਤ ਤੀਕ ਗੱਲ ਹੋਣ ਲੱਗ ਪਈ ਸੀ, ਅਲਫ਼ਨੂਰ ਅਕਸਰ ਸੁਖ ਨੂੰ ਆਖਦੀ ਸੀ,ਕਿ ਉਸਦੇ ਘਰਦੇ ਨਿਕਾਹ ਲਈ ਜ਼ੋਰ ਪਾ ਰਹੇ ਨੇ, ਹੁਣ ਅੱਗੇ ਕਿਵੇਂ ਕਰਾਂਗੇ ਮੈਨੂੰ ਕੁਝ ਵੀ ਨਹੀਂ ਪਤਾ,ਉਹ ਆਖਦੀ ਕਿ ਉਹ ਕਿਸੇ ਹੋਰ ਨਾਲ ਨਿਕਾਹ ਨਹੀਂ ਕਰਾਵੇਗੀ, ਸੁਖ ਵੀ ਅੱਗੋਂ ਇਹੀ ਆਖਦਾ ਕਿ ਉਹ ਵੀ ਅਲਫ਼ਨੂਰ ਤੋਂ ਬਿਨਾਂ ਕਿਸੇ ਵੀ ਨਾਲ ਵਿਆਹ ਨਹੀਂ ਕਰਾਵੇਗਾ…
ਸੁਖ ਸਵੇਰੇ ਉੱਠਿਆ ਬਾਕੀ ਦਿਨਾਂ ਵਾਂਗ ਕੰਮ ਵਿਚ ਰੁੱਝ ਗਿਆ ਤੇ ਕੰਮ ਕਾਜ ਨਿਬੇੜ ਖੇਤ ਵੱਲ ਨੂੰ ਜਾਣ ਲੱਗਾ ਸੀ ਕਿ ਬਾਪੂ ਨੇ ਹਾਕ ਮਾਰ ਲਈ
ਬਾਪੂ : ਉਏ ਪੁੱਤਰਾ…ਉਰੇ ਆ
ਸੁਖ : ਹਾਂ ਬਾਪੂ ਆਇਆ
ਬਾਪੂ : ਉਰੇ ਬੈਠ ਸ਼ੇਰਾ ਤੇਰੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਹੈ
ਸੁਖ : ਬਾਪੂ ਛੇਤੀ ਦੱਸ ਲੈਟ ਆਈ ਹੋਈ ਆ , ਮੈਂ ਫੱਕ ( ਪੌਦ,ਪਨੀਰੀ ) ਵਿਚ ਪਾਣੀ ਛੱਡਣਾ ਜਾਕੇ
ਬਾਪੂ : ਕੋਈ ਨਾ… ਛੱਡ ਦੇਈਂ ਪਾਣੀ,ਵੇਖ ਪੁੱਤ ਹੁਣ ਤੂੰ ਜਵਾਕ ਨੀਂ ਰਿਹਾ, ਤੂੰ ਸਿਆਣਾਂ ਹੋ ਗਿਆ ਏਂ,ਸੁੱਖ ਨਾਲ ਘਰ ਦੀ ਕਬੀਲਦਾਰੀ ਵੀ ਤੇਰੇ ਹੱਥ ਵਿਚ ਹੀ ਹੈ, ਤੈਨੂੰ ਸਾਰਾ ਕੁਝ ਪਤਾ ਹੈ ਤੂੰ ਕਿਸੇ ਗੱਲੋਂ ਗੁੱਝਾ ਨਹੀਂ ਐਂ, ਵੇਖ ਪੁੱਤ ਤੇਰੀ‌ ਮਾਂ‌ ਬਿਮਾਰ ਰਹਿੰਦੀ ਹੈ, ਅੱਜ ਦੇ ਸਮੇਂ ਵਿਚ ਬੰਦੇ ਦਾ ਪਲ਼ ਦਾ ਵਸਾਹ ਨਹੀਂ ਆ, ਨਾਲ਼ੇ ਤੈਨੂੰ ਤੇ ਪਤਾ ਹੈ, ਮਹੀਨਾ ਪਹਿਲਾਂ ਕੀ ਹਾਲ ਸੀ, ਵੇਖ ਪੁੱਤ ( ਜੇਬ ਵਿਚੋਂ ਫੋਨ ਕੱਢਦਿਆਂ,ਤੇ ਗੈਲਰੀ ਵਿਚੋਂ ਇਕ ਫੋਟੋ ਅੱਗੇ ਕਰ ) ਆ ਕੁੜੀ ਕਿਵੇਂ ਹੈਂ, ਤੇਰੀ ਭੂਆ ਦੇ ਮੁੰਡੇ ਦੇ ਸਾਲੇ ਦੀ ਕੁੜੀ ਹੈ, ਭੂਆ ਨੇ ਦੱਸ ਪਾਈ ਸੀ ਤੇਰੇ ਬਾਰੇ,ਕੁੜੀ ਵਾਲੇ ਤਿਆਰ ਨੇ,ਉਹ ਇੱਕ ਦੋ ਦਿਨਾਂ ਵਿਚ ਵੇਖਣ ਆਉਂਣਗੇ,ਤੇਰਾ ਕੀ ਖਿਆਲ ਹੈ
ਸੁਖ : ਸੁਖ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ,ਉਸ ਦੇ ਅੱਗੇ ਅਲਫ਼ਨੂਰ ਦਾ ਚਿਹਰਾ ਘੁੰਮਣ ਲੱਗ ਗਿਆ,ਸੁਖ ਨੇ ਮਸਾਂ ਆਪਣੇ ਆਪ ਨੂੰ ਸੰਭਾਲਿਆ ਤੇ ਬਾਪੂ ਕਿਹਾ ਕਿ ਆਥਣੇ ਸੋਚ ਕੇ ਦੱਸੂ
ਸੁਖ ਇਹ ਆਖ ਖੇਤ ਨੂੰ ਚਲਾ ਗਿਆ, ਸੁਖ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਹੁਣ ਕੀ ਕਰੇ,ਸੁਖ ਆਪਣੇ ਆਪ ਨੂੰ ਇੱਕ ਜਾਲ ਵਿੱਚ ਫ਼ਸਿਆ ਮਹਿਸੂਸ ਕਰ ਰਿਹਾ ਸੀ, ਓਧਰੋਂ ਅਲਫ਼ਨੂਰ ਦਾ ਫੋਨ ਆ ਗਿਆ

ਅਲਫ਼ਨੂਰ : ਹੈਲੋ ਸੁਖ
ਸੁਖ : ਹੈਲੋ ਹਾਂ ਅਲਫ਼ ਕਿਵੇਂ ਓ
ਅਲਫ਼ਨੂਰ : ਵਧੀਆ ਤੁਸੀਂ ਦੱਸੋ
ਸੁਖ : ਅੱਜ ਕਿਵੇਂ ਦੁਪਹਿਰੇ ਫ਼ੋਨ ਕਰ ਲਿਆ
ਅਲਫ਼ਨੂਰ : ਪਤਾ ਨਹੀਂ ਕਿਉਂ ਸੁਖ ਭੈੜੇ ਭੈੜੇ ਜਿਹੇ ਖ਼ਿਆਲ ਆਈ ਜਾਂਦੇ ਸੀ, ਏਵੇਂ ਲੱਗ ਰਿਹਾ ਸੀ, ਤੁਸੀਂ ਠੀਕ ਨਹੀਂ ਹੋ, ਤੁਸੀਂ ਕਿਸੇ ਉਲਝਣ ਵਿਚ ਫ਼ਸੇ ਪਏ ਹੋ
ਸੁਖ : ਨਹੀਂ ਨਹੀਂ ਅਲਫ਼ਨੂਰ ਮੈਂ ਬਿਲਕੁਲ ਠੀਕ ਆਂ, ਮੈਂ ਖੇਤ ਆਂ ਫੇਰ ਕਰਦਾ ਗੱਲ
ਅਲਫ਼ਨੂਰ : ਹਾਂਜੀ,ਬਾਏ
ਸੁਖ : ਬਾਏ
ਸੁਖ ਫੋਨ ਕੱਟ ਕੇ ਕਿੰਨਾਂ ਚਿਰ ਰੋਂਦਾ ਰਿਹਾ, ਉਸਨੂੰ ਅਲਫ਼ਨੂਰ ਨਾਲ ਬੁਣੇ ਸੁਪਨੇ ਉਧੜਦੇ ਹੋਏ ਲੱਗ ਰਹੇ ਸੀ, ਸ਼ਾਮ ਨੂੰ ਜਦੋਂ ਘਰ ਗਿਆ ਬਾਪੂ ਨੇ ਫੇਰ ਗੱਲ ਤੋਰ ਲੲੀ ਪੁੱਤ ਕੀ ਸੋਚਿਆ ਫੇਰ
ਸੁਖ : ਬਾਪੂ ਮੈਨੂੰ ਐਵੇਂ ਸੀ ਮੈਂ ‌ਪੜਾਈ ਪੂਰੀ ਕਰ‌ ਲਵਾਂ
ਬਾਪੂ : ਕੋਈ ਨਾ‌‌ ਪੁੱਤ ਪੜਾਈ ਤਾਂ ਚੱਲੀ ਜਾਉ ਨਾਲ
ਸੁਖ : ਹਾਂ ਬਾਪੂ ਉਹ ਤਾਂ ਹੈ,ਪਰ ਫੇਰ ਵੀ
ਸੁਖ ਤੋਂ ਬਾਪੂ ਮੁਹਰੇ ਖੁੱਲ੍ਹ ਕੇ ਨਾ ਤਾਂ ਜਵਾਬ ਦਿੱਤਾ ਗਿਆ ਤੇ ਨਾ ਕੁਝ ਬੋਲਿਆ ਗਿਆ, ਦੂਸਰੇ ਦਿਨ ਸੁਖ ਨੇ ਸਾਰੀ ਗੱਲ ਆਪਣੇ ਮਾਮੇ ਨੂੰ ਦੱਸ ਦਿੱਤੀ, ਦੂਸਰੇ ਦਿਨ ਹੀ ਮਾਮਾ ਪਿੰਡ ਆ ਗਿਆ,ਮਾਮੇ ਨੇ ਬਹੁਤ ਸਮਝਾਇਆ ਬਾਪੂ ਨੂੰ ਪਰ ਬਾਪੂ ਨਾ ਮੰਨਿਆ, ਅਖੀਰ ਮਾਮੇ ਨੇ ਦੱਸ ਦਿੱਤਾ ਕਿ ਸੁਖ ਇੱਕ ਕੁੜੀ ਨੂੰ ਪਸੰਦ ਕਰਦਾ ਹੈ, ਬਾਪੂ ਨੇ ਐਨੀਆਂ ਗਾਲਾਂ ਦਿੱਤੀਆਂ ਕਿ ਕੋਈ ਅੰਤ ਨਹੀਂ ਅਖੀਰ ਭੂਆ ਨੂੰ ਫੋਨ ਉਸੇ ਵਕਤ ਹੀ ਕਹਿ ਦਿੱਤਾ ਕਿ ਕੱਲ੍ਹ ਨੂੰ ਹੀ ਆ ਜਾਵਣ ਕੁੜੀ ਵਾਲੇ, ਅਗਲੇ ਦਿਨ ਹੀ ਕੁੜੀ ਵਾਲੇ ਸੁਖ ਨੂੰ ਵੇਖਣ ਆ ਗਏ, ਉਹਨਾਂ ਨੂੰ ਘਰਵਾਰ ਮੁੰਡਾ ਪਸੰਦ ਆ ਗਿਆ ਉਹਨੇ ਤੀਸਰੇ ਦਿਨ ਹੀ ਸ਼ਗਨ ਪਾ ਦਿੱਤਾ,ਸੁਖ ਦਾ‌ ਫੋਨ ਸੁਖ ਦੇ ਬਾਪੂ ਕੋਲ ਸੀ ਜਿਸ ਕਰਕੇ ਉਹ ਅਲਫ਼ਨੂਰ ਨੂੰ ਵੀ ਕੁਝ ਦੱਸ ਨਾ ਸਕਿਆ…
ਅਲਫ਼ਨੂਰ ਫੋਨ ਤੇ ਫੋਨ ਤੇ ਮੈਸਜ਼ ਤੇ ਮੈਸਜ਼ ਕਰ ਰਹੀ ਸੀ, ਪਰ ਫੋਨ ਬਾਪੂ ਕੋਲ ਹੋਣ ਕਰਕੇ ਸੁਖ ਕੁਝ ਨਾ ਕਰ ਸਕਿਆ ਅਤੇ ਨਾ ਉਹ ਕਿਸੇ ਦਾ ਫੋਨ ਫੜ ਕੇ ਅਲਫ਼ਨੂਰ ਨੂੰ ਦੱਸ ਸਕਦਾ ਸੀ, ਅਖੀਰ ਮਾਮੇ ਦੇ ਫੋਨ ਵਿਚੋਂ ਸ਼ਗਨ ਵਾਲ਼ੀ ਫੋਟੋ ਸੁਖ ਦੇ ਤਾਏ ਦੇ ਮੁੰਡੇ ਕੋਲ ਚਲੀ ਗਈ ਉਸਨੇ ਸਟੇਟਸ ਲਗਾ ਦਿੱਤਾ ਤੇ ਜਦੋਂ ਉਸਨੇ ਸਟੇਟਸ ਲਗਾਇਆ ਤਾਂ ਉਹ ਸਟੇਟਸ ਉਸ ਦੋਸਤ ਕੋਲ ਵੀ ਪਹੁੰਚ ਗਿਆ ਜੋ ਸੁਖ ਨਾਲ ਅਲਫ਼ਨੂਰ ਨੂੰ ਮਿਲਣ ਉਸਦੇ ਸ਼ਹਿਰ ਗਿਆ, ਉਸਦੇ ਉਹ ਦੋਸਤ ਕੋਲ ਅਲਫ਼ਨੂਰ ਨਾਲ ਆਈ ਉਸਦੀ ਸਹੇਲੀ ਦਾ ਨੰਬਰ ਸੀ, ਉਸਨੇ ਸੁਖ ਦੀ ਸ਼ਗਨ ਦੀ ਫੋਟੋ ਉਸਨੂੰ ਭੇਜ ਦਿੱਤੀ ਤੇ ਉਸਤੋਂ ਅੱਗੇ ਫੋਟੋ ਅਲਫ਼ਨੂਰ ਕੋਲ਼ ਪਹੁੰਚ ਗਈ, ਅਲਫ਼ਨੂਰ ਨੇ ਸੱਚ ਜਾਣਨ ਲਈ ਸੁਖ ਨੂੰ ਕੲੀ ਵਾਰ ਫੋਨ ਕਰਿਆ,ਪਰ ਸੁਖ ਦਾ ਫੋਨ ਬਾਪੂ ਕੋਲ ਸੀ,
ਓਧਰ ਅਲਫ਼ਨੂਰ ਦੇ ਘਰ ਦੇ ਉਸਨੂੰ ਵੀ ਨਿਕਾਹ ਲਈ ਜ਼ੋਰ ਪਾ ਰਹੇ ਸਨ, ਅਖੀਰ ਅਲਫ਼ਨੂਰ ਨੇ ਸੁਖ ਨੂੰ ਇੱਕ ਆਖ਼ਰੀ ਮੈਸਜ਼ ਭੇਜ ਆਤਮ-ਹੱਤਿਆ ਕਰ ਲਈ,ਸੁਖ ਨੂੰ ਇਸ ਗੱਲ ਦਾ ਪਤਾ ਸਹੀ ਇੱਕ ਹਫ਼ਤੇ ਬਾਅਦ ਪਤਾ ਲੱਗਾ, ਜਦੋਂ ਸੁਖ ਦਾ ਵਿਆਹ ਹੋ ਚੁੱਕਾ ਸੀ ਤੇ ਬਾਪੂ ਨੇ ਫੋਨ ਵਾਪਿਸ ਕਰ‌ ਦਿੱਤਾ ਸੀ, ਅਲਫ਼ਨੂਰ ਦੀ ਸਹੇਲੀ ਨੇ ਸੁਖ ਨੂੰ ਦੱਸਿਆ ਕਿ ਅਲਫ਼ਨੂਰ ਨੇ ਬਹੁਤ ਫੋਨ ਮੈਸਜ਼ ਕੀਤੇ ਪਰ ਤੁਸੀਂ ਕੋਈ ਵੀ ਜਵਾਬ ਨਾ ਦਿੱਤਾ, ਉਸਨੇ ਆਪਣਾ ਬੁਰਾ ਹਾਲ ਕਰ ਲਿਆ ਸੀ, ਅਖੀਰ ਜਦੋਂ ਉਸਨੂੰ ਕੋਈ ਰਸਤਾ ਖੁੱਲ੍ਹਦਾ ਨਾ ਜਾਪਿਆ ਉਸਨੇ ਆਤਮ-ਹੱਤਿਆ ਕਰ ਲਈ… ਉਸਦੇ ਆਖਰੀ ਮੈਸਜ਼ ਵਿਚ ਲਿਖਿਆ ਹੋਇਆ ਸੀ,
ਮੈਂ ਮਿੱਟੀ ਬਣਨਾ ਹੁਣ ਸੱਜਣਾ,
ਤੂੰ ਅੱਖ ਚ ਪਾਕੇ ਰੱਖ ਲਈ…
ਜਿਹੜੇ ਰਾਹੇ ਤੁਰੀ, ਜਿਹੜੀ ਮੰਜ਼ਿਲ ਮੁੜੀ
ਉਥੋਂ ਮੁੜ ਤਾਂ ਨੀਂ ਆ ਹੋਣਾ,
ਪਰ ਸੁਖ ਸਿਆਂ ਉਮੀਦ,
ਤਾਂ ਵੀ ਤੂੰ ਰੱਖ ਲੲੀ… ਅਲਫ਼ਨੂਰ
ਸੁਖ ਨੇ ਇਹ ਲਿਖਤ ਆਖ਼ਰੀ ਅਲਫ਼ਨੂਰ ਦੇ ਨਾਮ ਲਿਖ ਕੇ,ਆਪਣੀ ਡਾਇਰੀ ਪੁਰਾਣੀਆਂ ਕਿਤਾਬਾਂ ਵਿਚ ਸਾਂਭ ਕੇ ਰੱਖ ਦਿੱਤੀ :-
ਰੂਹਾਂ ਦੂਰ ਨਾ ਹੋਵਣ ਮਰਕੇ ਵੀ,ਚਾਹੇ ਪਿੰਡੇ ਸੜ ਸਵਾਹ ਹੋ ਗਏ,
ਨਾ ਤੂੰ ਚਾਹਿਆ ਨਾ ਮੈਂ ਚਾਹਿਆ, ਪਰ ਵੀ ਲੇਖ ਅਸਾਡੇ ਤਬਾਹ ਹੋ ਗਏ,
ਹੁਣ ਹਰ ਰਾਤ ਹਨੇਰੀ ਪੁੱਛਦੀ ਏ, ਕਿਉਂ ਤੁਰਿਆ ਸੱਜਣ ਮੁੜਿਆ ਨੀਂ,
ਕਿਦਾਂ ਬਾਕੀ ਦਿਨ ਲੰਘਣਗੇ ਮੇਰੇ, ਕਿਉਂ ਦਿਲ ਸੋਚ ਕੇ ਤੇਰਾ ਝੁਰਿਆ ਨੀਂ

ਇੱਕ ਜੀ ਕਰਦਾ ਸਭ ਕੁਝ ਛੱਡ ਛੁਡ ਕੇ, ਉਹਦੇ ਵੱਲ ਦੇ ਰਾਹੇ ਹੀ ਮੁੜ ਜਾਵਾਂ,
ਅਕਸਰ ਲੋਕ ਆਖ ਬੁਲਾਉਂਦੇ ਪੱਥਰ,ਮੈਂ ਮਿੱਟੀ ਦੀ ਮੁੱਠ ਬਣਕੇ ਖੁਰ ਜਾਵਾਂ…

***

ਡੁੱਲਦਾ ਪਾਣੀ ਅੱਖ ਦਾ,ਵਾਰ ਵਾਰ ਇੱਕ ਗੱਲ ਦੁਰਹਾਵੇ
ਰੱਬਾ, ਕਿਸੇ ਦਾ ਸੱਜਣ ਕਦੇ ਵੀ ਐਦਾਂ ਨਾ ਛੱਡ‌ ਜਾਵੇ,

ਜੋ ਹੋ ਗਿਆ ਬਦਲ ਨੀਂ ਸਕਦੇ, ਪਰ ਇੱਕ ਫਰਿਆਦ ਹੈ,
ਉਹ ਅਗਲੇ ਜਨਮ ਚ,ਮੇਰੇ ਘਰ ਮੇਰੀ ਧੀ ਬਣਕੇ ਹੀ ਆਵੇ

***

ਇਸਤੋਂ ਅਗਲੀ ਕਹਾਣੀ ਦਾ ਨਾਮ ਹੋ ਸਕਦਾ ਹੈ, ਇੱਕ ਸ਼ਾਇਰ ਹੋਵੇ,ਜੋ ਅਲਫ਼ਨੂਰ ਦੁਬਾਰਾ ਤੋਹਫ਼ੇ ਵਜੋਂ ਦਿੱਤੀ ਡਾਇਰੀ ਦੇ ਵਿਚੋਂ ਕੁਝ ਵਰਕਿਆਂ ਦੀ ਚਾਨਣਾ ਸਦਕਾ ਰੂਬਰੂ ਕਰਾਂਗੇ, ਅਜੇ ਗੱਲਾਂ ਹੋਰ ਵੀ ਬਹੁਤ ਅਧੂਰੀਆਂ ਨੇ,ਜੋ ਸਿਰਫ਼ ਅਲਫ਼ਨੂਰ ਦੀ ਮਰਜ਼ੀ ਸਦਕਾ ਹੀ ਪੂਰ ਹੋ ਸਕਦੀਆਂ ਸੀ… ਜਿਹਨਾਂ ਦਾ ਉੱਤਰ ਸਿਰਫ਼ ਅਲਫ਼ਨੂਰ ਕੋਲ਼ ਹੀ ਹੈ, ਕਾਸ਼ ਉਹ ਮੁੜ ਆਵੇ….

ਅੱਜ ਦੇ ਸਮੇਂ ਵਿਚ ਇੱਕਲੀ ਅਲਫ਼ਨੂਰ ਨਹੀਂ ਹੋਰ ਪਤਾ ਨਹੀਂ ਕਿੰਨੀਆਂ ਹੀ ਕੁੜੀਆਂ, ਅਕਸਰ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕਰਦੀਆਂ ਹਨ,ਤੇ ਕੲੀ ਐਸੀ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੋ ਬੈਠਦੀਆਂ ਨੇ,ਜੋ ਨਾ ਜਿਉਂਦਿਆਂ ਚ ਨਾ ਮਰਿਆ ਵਿਚ , ਤੇ ਕੲੀ ਅਲਫ਼ਨੂਰ ਵਾਂਗ ਖ਼ੁਦ ਨੂੰ ਮੁਕਾ ਬੈਠਦੀਆਂ ਨੇ, ਕੀ ਮੁਹੱਬਤ ਕਰਨਾ ਗ਼ਲਤ ਹੈ,ਜੇ ਨਹੀਂ ਤਾਂ ਕਿਉਂ ਲੋਕ ਇਸਦਾ ਵਿਰੋਧ ਕਰਦੇ ਇਸਦਾ ਵਿਰੋਧ ਕਰਨ ਪਿੱਛੇ ਵੀ ਆਪਣਾ ਹੀ ਹੱਥ ਹੈ, ਕਿਉਂਕਿ ਅੱਜ ਦੇ ਸਮੇਂ ਵਿਚ ਕਿਤੇ ਮੁੰਡਾ ਕੁੜੀ ਨੂੰ ਪੈਸੇ ਲੲੀ ਛੱਡ ਦੇਂਦਾ ਹੈ ਕਿਤੇ ਕੁੜੀ ਮੁੰਡੇ ਨੂੰ, ਕਿਤੇ ਕੋਈ ਗ਼ਲਤ ਹੁੰਦਾ ਹੈ ਕਿਤੇ ਕੋਈ, ਮੈਂ ਇਹ ਨਹੀਂ ਕਹਿੰਦਾ ਕਿ ਮੁਹੱਬਤ ਕਰਨ ਵਾਲੇ ਸਾਰੇ ਏਦਾਂ ਕਰਦੇ ਨੇ, ਨਹੀਂ ਕੁੱਝ ਹੁੰਦੇ ਨੇ,ਜੋ ਬਾਕੀਆਂ ਦੀ ਜ਼ਿੰਦਗੀ ਵੀ ਬਦਨਾਮ ਕਰ ਦੇਂਦੇ ਨੇ, ਏਥੇ ਬਹੁਤਿਆਂ ਦੀ ਮੁਹੱਬਤ ਮਜ਼ਹਬ ਦੀ ਲਪੇਟ ਵਿਚ ਵੀ ਆ ਜਾਂਦੀ ਹੈ, ਹੈਰਾਨ ਦੀ ਗੱਲ ਤਾਂ ਉਸ ਵਕਤ ਹੁੰਦੀ ਹੈ, ਜਦੋਂ ਇਹ ਕਹਿਣ ਵਾਲ਼ਾ ਇਨਸਾਨ ਦੂਸਰੇ ਧਰਮ ਦੀ ਕੁੜੀ ਜਾਂ ਮੁੰਡੇ ਨੂੰ ਵਿਆਹ ਕਰਾਉਣ ਤੋਂ ਰੋਕਦਾ ਹੈ,ਕਿ ਆਪਾਂ ਸਾਰੇ ਇੱਕ ਮਾਲਕ ਦੇ ਬੰਦੇ ਹਾਂ, ਪਤਾ ਨਹੀਂ ਕਿਉਂ ਇੱਕ ਪਾਸੇ ਲੋਕ ਬੋਲਦੇ ਨੇ ਅਸੀਂ ਸਿੱਖ ਹਾਂ, ਅਸੀਂ ਮੁਸਲਿਮ ਹਾਂ, ਅਸੀਂ ਹਿੰਦੂ, ਉਥੇ ਹੀ ਸਿੱਖ ਧਰਮ ਵਾਲੇ ਇਹ ਤਾਂ ਜੱਟ ਸਿੱਖ ਹੈ ਇਹ ਤਾਂ ਮਿਸਤਰੀ ਸਿੱਖ ਹੈ ਇਹ ਤਾਂ ਫਲਾਨਾ ਸਿੱਖ ਹੈ ਇਹ ਕੀ ਹੈ, ਸੱਚੀਂ ਸਮਝ ਨਹੀਂ ਆਉਂਦੀ ਜਾਂ ਗੱਲ ਹੀ ਮੁਕਾ ਦੇਵੋ ਕਿ ਅਸੀਂ ਮਨੁੱਖ ਨਹੀਂ ਆਂ, ਸਾਡੇ ਤਾਂ ਕੰਨ ਹੈ ਸਾਡੇ ਤਾਂ ਅੱਖਾਂ ਨੇ ਭਾਈ ਤੁਹਾਡੇ ਤਾਂ ਇਹ ਸਭ ਹੈ ਨਹੀਂ , ਤੁਸੀਂ ਨਹੀਂ ਸਾਡੇ ਮੇਲ ਦੇ, ਅਸੀਂ ਨਹੀਂ ਤੁਹਾਡੇ ਨਾਲ ਵਰਤ ਸਕਦੇ, ਅਸੀਂ ਨਹੀਂ ਰਿਸ਼ਤਾ ਬਣਾ ਸਕਦੇ, ਅਸੀਂ ਨਹੀਂ ਤੁਹਾਡੇ ਹੱਥ ਦਾ ਅੰਨ ਖਾ ਸਕਦੇ, ਸਾਨੂੰ ਦੱਸੋ ਜੋ ਰੋਟੀ ਤੁਸੀਂ ਬਣਾਈ ਹੈ,ਉਹ ਕਿਸ ਜਾਤ ਦੇ ਆਦਮੀ ਦੇ ਖੇਤ ਵਿਚੋਂ‌‌ ਆਈ ਹੈ,ਕਿਉਂ…??? ਅਸੀਂ ਇਹ ਕਿਉਂ ਨਹੀਂ ਪੁੱਛਦੇ, ਅਸੀਂ ਇਹ ਕਿਉਂ ਨਹੀਂ ਆਖਦੇ ਨਾ ਜੀ, ਅਸੀਂ ਨਹੀਂ ਕਿਸੇ ਪੁਰਾਣੇ ਨੋਟ ਤੇ ਹੱਥ ਲਾਉਂਦੇ ਕੀ ਪਤਾ ਇਹ ਕਿਸ ਜਾਤ ਹੈ, ਸਾਨੂੰ ਤੇ ਨਵਾਂ ਲਿਆ ਕੇ ਦੇਓ, ਕਿਉਂ…???,

ਕਿਉਂ ਹੁਣ ਕੁਝ ਨਹੀਂ ਹੈ ਬੋਲਣ ਲਈ, ਕਿਉਂ ਕਿਸੇ ਆਪਣੇ ਘਰਾਂ ਵਿਚ ਜੱਗਦੇ ਦੀਵੇ ਆਪਣੇ ਹੱਥੀਂ ਆਪ ਫੋਟ ਰਹੀ ਹੋ, ਕਿਉਂ ਤਿਨਕਾ ਕੁ ਵੀ ਨਹੀਂ ਕਿਸੇ ਗੱਲ ਨੂੰ ਵਿਚਾਰਦੇ, ਨਾਲ਼ੇ ਇੱਕ ਗੱਲ ਹੋਰ,ਉਹ ਜਗਾਹ ਕਦੇ ਵੀ ਰੱਬ ਜਾਂ ਪਰਮਾਤਮਾ ਜਾਂ ਜੋ ਵੀ ਜਿਸ ਨੂੰ ਅਸੀਂ ਆਪਣਾ ਰਚਨਹਾਰ ਮੰਨਦੇ ਹਾਂ ਕਦੇ ਨਹੀਂ ਹੋ ਸਕਦਾ ਜਿੱਥੇ ਮੰਨਤਾਂ ਰੱਖੀਆਂ ਜਾਣ, ਜਿੱਥੇ ਮੱਥੇ ਟੇਕੇ ਜਾਣ, ਜਿੱਥੇ ਕੱਚੀਆਂ ਲੱਸੀਆਂ ਪਾਈਆਂ ਜਾਣ… ਰੱਬ ਕਦੇ ਵੀ ਦਲਾਲੀ ਨਹੀਂ ਕਰਦਾ, ਜੇ ਰੱਬ ਤੁਹਾਡੇ ਦੁੱਧ ਜਾਂ ਪੈਸਿਆਂ ਦਾ ਭੁੱਖਾ ਹੁੰਦਾ ਤਾਂ,ਉਹ ਇੱਕ ਸਾਹ ਵੀ ਦੇਣ ਤੋਂ ਪਹਿਲਾਂ ਆਪਣੇ ਪੈਸੇ ਵਸੂਲ ਕਰਦਾ, ਤੇ ਨਾਲ਼ੇ ਉਹ ਰੱਬ ਹੈ,ਵਪਾਰੀ ਨਹੀਂ…ਜੋ ਐਨੀ ਅਸੰਭਵ ਸ੍ਰਿਸ਼ਟੀ ਰਚ ਸਕਦਾ ਹੈ,ਉਹ ਕੀ ਨਹੀਂ ਰਚ ਸਕਦਾ…ਉਸ ਕੋਲ ਕਿਸ ਦੀ ਕਮੀਂ ਹੈ।

ਤੇ ਰਹੀ ਗੱਲ, ਕੀ ਆਤਮ-ਹੱਤਿਆ ਹਰ ਮਸਲੇ ਦਾ ਹੱਲ ਹੈ,ਕੀ ਅਲਫ਼ਨੂਰ ਨੇ ਸਹੀ ਕਰਿਆ, ਇਹ ਜ਼ਿੰਦਗੀ ਪਤਾ ਨਹੀਂ ਦੁਬਾਰਾ ਕਦੇ ਮਿਲੇਗੀ ਵੀ ਜਾਂ ਨਹੀਂ, ਜਾਂ ਪਤਾ ਨਹੀਂ ਕਿੰਨੇ ਹੀ ਅਰਬਾਂ ਸਾਲ ਬਾਅਦ ਮਿਲ਼ੀ ਹੈ, ਏਥੋਂ ਜਿੰਨਾਂ ਜਾਣਾਂ ਸੌਖਾ ਹੈ,ਓਨਾ ਆਉਂਣਾ ਸੌਖਾਂ ਨਹੀਂ ਆ, ਮੁਹੱਬਤ, ਪਿਆਰ,ਸਨੇਹ,ਮੋਹ, ਪ੍ਰੇਮ ਆਦਿ, ਇਹ ਅਜਿਹੇ ਰਿਸ਼ਤੇ ਨੇ, ਜੋ ਜਿਨ੍ਹਾਂ ਆਪਾਂ ਦੂਰ ਹੋਵਾਂਗੇ ਓਨੇ ਹੀ ਗੂੜ੍ਹੇ ਹੋਣਗੇ, ਕੲੀ ਵਾਰ ਦੂਰ ਪੲੀਆਂ ਚੀਜ਼ਾਂ ਵੇਖ਼ ਕੇ ਅਸੀਂ ਬੜੇ ਖੁਸ਼ ਹੁੰਨੇ ਆਂ,ਪਰ ਜਦ ਉਹ ਸਾਡੇ ਕੋਲ ਹੁੰਦੀ ਹੈ ਤਾਂ ਸਾਨੂੰ ਖੁਸ਼ ਸ਼ਬਦ ਵੀ ਭੁੱਲ ਜਾਂਦਾ, ਕੲੀ ਵਾਰ ਏਦਾਂ ਹੁੰਦਾ ਕਿ ਅਸੀਂ ਹੱਥ ਵਿਚ ਫੜਕੇ ਵੀ ਭੁੱਲ ਜਾਂਣੇ ਆਂ… ਮੈਂ ਅਕਸਰ ਆਖਦਾਂ ਹਾਂ,ਅੱਗ ਦੇ ਗੋਲੇ ਓਨਾ ਚਿਰ ਤਾਰੇ ਨੇ ਜਿੰਨਾਂ ਚਿਰ ਉਹ ਦੂਰ ਨੇ,ਜੇ ਨੇੜੇ ਆ ਗਏ ਤਾਂ ਸੂਰਜ ਬਣ‌ ਜਾਣਗੇ… ਮੁਹੱਬਤਾਂ ਵੰਡੋ,ਚੰਗੇ ਦੋਸਤ ਬਣਾਓ,ਹਰ ਪਲ਼ ਖ਼ੁਸ਼ ਰਹੋਂ, ਕਿਸੇ ਨੂੰ ਠੇਸ ਨਾ ਪਹੁੰਚਾਓ,ਇਹੀ ਜ਼ਿੰਦਗੀ ਦਾ ਸਭ‌ ਤੋਂ ਗੂੜ੍ਹਾ ਰੰਗ ਹੈ, ਜੇ ਤੁਹਾਨੂੰ ਕਿਸੇ ਨਾਲ ਕੁਝ ਸਾਂਝਾ ਕਰਨਾ ਚੰਗਾ ਲੱਗਦਾ, ਤਾਂ ਸਭ ਤੋਂ ਚੰਗਾ ਦੋਸਤ ਤੁਹਾਡਾ ਆਪਣਾ ਆਪ ਹੈ,ਜੋ ਕਦੇ ਵੀ ਹੋਰਾਂ ਵਾਂਗ ਇੱਕਲਿਆਂ ਛੱਡ ਕੇ ਨਹੀਂ ਜਾਂਦਾ, ਕਿਸੇ ਤੇ ਵਿਸ਼ਵਾਸ ਕਰਨ ਨਾਲੋਂ ਚੰਗਾ ਹੈ ਖੁਦ ਤੇ ਕਰੋ, ਜੇਕਰ ਕਿਸੇ ਤੇ ਕਰਦੇ ਵੀ ਹੋ, ਤਾਂ ਇਹ ਜ਼ਰੂਰ ਯਾਦ ਰੱਖਿਓ ਉਹ ਰੱਬ ਦਾ ਬੰਦਾ ਹੈ, ਰੱਬ ਸਾਰੇ ਬੰਦੇ ਇੱਕੋ ਜਿਹੇ ਨਹੀਂ ਬਣਾਉਂਦਾ,ਜੇ ਉਹ ਅੱਜ ਤੁਹਾਡੇ ਕੋਲ ਹੈ, ਜ਼ਰੂਰੀ ਨਹੀਂ ਕੱਲ੍ਹ ਵੀ ਹੋਵੇਗਾ, ਫ਼ਿਕਰ ਉਸਦੀ ਕਰੋ ਜਿਸਨੂੰ ਤੁਹਾਡੀ ਕਦਰ ਹੈ, ਫੁੱਲਾਂ ਦਾ ਮੁੱਲ ਮਾਲੀ ਨੂੰ ਪਤਾ ਹੁੰਦਾ, ਸੁਨਿਆਰ ਕਦੇ ਹੀਰਿਆਂ ਦਾ ਭਾਅ ਨੀਂ ਦੱਸ ਸਕਦਾ…

ਬਾਕੀ ਟਿੱਬੇ ਉੱਚੇ ਹੋ‌ ਕੇ ਵੀ ਟਿੱਬੇ ਹੀ ਰਹਿੰਦੇ ਨੇ,
ਤੇ‌ ਪਹਾੜ ਨੀਵੇਂ ਹੋ ਕੇ ਵੀ ਪਹਾੜ ਰਹਿੰਦੇ ਨੇ…

( ਜੇਕਰ ਤੁਸੀਂ ਵੀ ਕੋਈ ਐਦਾਂ ਦੀ ਗ਼ਲਤੀ ਕਰਨੀ ਚਾਹੀ ਹੈ ਤਾਂ ਖੁਦ ਨੂੰ ਇੱਕ ਵਾਰ ਜਰੂਰ ਸਮਝਾਉਣਾਂ, ਤੁਹਾਡਾ ਦਰਦ ਤਾਂ ਹੀ ਕੋਈ ਸਮਝੇਗਾ, ਜੇ ਤੁਸੀਂ ਕਿਸੇ ਦਾ ਸਮਝੋਗੇ,ਆਓ ਸਾਰੇ ਮਿਲ ਕੇ ਇਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਆਂ ਤੇ ਇੱਕ ਨਵੀਂ ਕਹਾਣੀ ਲੈ ਕੇ ਜਲਦ ਰੂਬਰੂ ਹੁੰਨੇ ਆਂ , ਦੁਨੀਆਂ ਵਿੱਚ ਸਭ‌‌ ਤੋਂ ਵੱਡਮੁੱਲੀ ਚੀਜ਼ ਖੁਸ਼ੀ ਹੈ,ਜੇ ਤੁਹਾਡੇ ਸਦਕੇ ਕੋਈ ਖੁਸ਼ ਹੋ ਰਿਹਾ ਹੈ, ਤਾਂ ਕੋਸ਼ਿਸ਼ ਕਰੋ ਕਿ ਜ਼ਰੂਰ ਉਸਨੂੰ ਖੁਸ਼ ਰੱਖਿਆ ਜਾਵੇ )

ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏

ਸੁਖਦੀਪ ਸਿੰਘ ਰਾਏਪੁਰ

ਨੋਟ : ਇਸ ਕਹਾਣੀ ਬਾਰੇ ਆਪਣੇ ਵਿਚਾਰ ਜਰੂਰ ਦੱਸਣਾ ਜੀ, ਤੁਹਾਨੂੰ ਪੜ ਕੀ ਕੁਝ ਸਿੱਖਣ ਨੂੰ ਮਿਲਿਆ,ਕਿ ਕੁਝ ਤੁਹਾਨੂੰ ਇਸ ਵਿਚ ਆਪਣਾ ਹਿੱਸਾ ਲੱਗਿਆ ਤੇ ਹੋਰਨਾਂ ਕਹਾਣੀਆਂ ਨੂੰ ਪੜਨ ਲਈ ਤੁਸੀਂ ਸਾਡੇ ਇਹਨਾਂ ਨੰਬਰਾਂ ਤੇ ਸੰਪਰਕ ਜਾਂ ਵਾੱਸਟਆੱਪ ਮੈਸਜ ਕਰ ਸਕਦੇ ਹੋ।

ਸੁਖਦੀਪ ਸਿੰਘ ਰਾਏਪੁਰ ( 8699633924 )

ਈ-ਮੇਲ : writersukhdeep@gmail.com

ਇੰਸਟਾਗ੍ਰਾਮ : s_u_k_h_d_e_p

ਯੂਟਿਊਬ : kaav sangreh ( ਇਸ ਕਹਾਣੀ ਵਿਚਲੇ ਗੀਤਾਂ ਨੂੰ ਸੁਣਨ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਨਾਲ ਵੀ ਜੁੜ ਸਕਦੇ ਹੋ )

...
...



Related Posts

Leave a Reply

Your email address will not be published. Required fields are marked *

16 Comments on “ਇੱਕ ਕੁੜੀ ( ਭਾਗ : ਅਖੀਰਲਾ )”

  • bhaji bahut vadia story aa te …te tuhadi soch ajj de time de according v bahut clean aa..hor story payi tan dseo m jroor pduga

  • ਸੁਖਦੀਪ ਸਿੰਘ ਰਾਏਪੁਰ

    ਧੀ ਦਾ ਸਵਾਲ , ਕਹਾਣੀ ਜ਼ਰੂਰ ਪੜਿਓ,ਅੱਜ ਵੀ ਅਪਲੋਡ ਕਰੀ ਆ

  • Both soni story cc 😞

  • ਸੁਖਦੀਪ ਸਿੰਘ ਰਾਏਪੁਰ

    ਚੰਗਾ ਤਾਂ ਕੁਝ ਵੀ ਨਹੀਂ ਲੱਗਦਾ,ਇਹ ਦੁਨੀਆਂ ਵੀ ਨਹੀਂ, ਫੇਰ ਕੀ ਛੱਡ ਜਾਵਾਂ ਸਭ ਕੁਝ 🤲

  • ਸੁਖਦੀਪ ਸਿੰਘ ਰਾਏਪੁਰ

    ਮੈਨੂੰ ਵਿਸ਼ਵਾਸ ਹੈ, ਅਲਫ਼ਨੂਰ ਜ਼ਰੂਰ ਵਾਪਿਸ ਆਵੇਗੀ,🤲 ,( ਇੱਕ ਖ਼ਾਲੀ ਜਗਾਹ ਨੂੰ ਭਰਨ ਲਈ, ਚੰਗਾ ਦੋਸਤ ਬਣ )🤐

  • jyada udeek chngi ni hundi…
    🤐

  • ਸੁਖਦੀਪ ਸਿੰਘ ਰਾਏਪੁਰ

    ਮੈਂ ਤੇ ਉਡੀਕ ਕਰ ਰਿਹਾਂ ਹਾਂ, ਉਸਨੇ ਮੈਨੂੰ ਨਹੀਂ ਕਰਿਆ, ਸੁਖ ਨੂੰ ਕਰਿਆ ਆ

  • Menu tuhadi khaani bohttt psnd ayi….. Mai iss khaani de saare hi part bohttt dhyan nll read kre aa..bohtt gallan sikhn nu miliya te kuj part meri zindagi nll V judeya hoya c

  • ਸੁਖਦੀਪ ਸਿੰਘ ਰਾਏਪੁਰ

    ਲੋਕਾਂ ਵਰਗੀਆਂ ਹੀ ਕਹਾਣੀਆਂ ਨੇ, ਜਦੋਂ ਉਹ ਚੇਂਜ ਹੋ‌ ਜਾਂਦੇ ਨੇ , ਫੇਰ ਇਹਨਾਂ ਨੇ ਵੀ ਤਾਂ ਹੋਣਾਂ ਹੀ ਹੋਇਆ 🤲 ਬਾਕੀ ਜੋ‌ ਸੱਚ ਸੀ‌, ਉਹੀ ਲਿਖਿਆ, ਕੁਝ ਆਪਣਾ ਸੀ ਕੁਝ ਆਪਣਿਆਂ ਦਾ ਸੀ… ਮੈਨੂੰ ਇੰਤਜ਼ਾਰ ਹੈ🤐

  • boht vadia story….Best nd superb wishes for ur future…bt ajj story thori change ho gyi aa

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)