More Punjabi Kahaniya  Posts
ਰੋਟੀ ਦੀ ਕੀਮਤ


ਅੱਜ ਵੀ ਕਾਫੀ ਦਿਨਾਂ ਤੋਂ ਪਈਆਂ ਘਰ ਵਿੱਚ ਬਈਆਂ ( ਬਾਸੀਆਂ) ਰੋਟੀਆਂ ਲੈ ਕੇ ਦੁਕਾਨ ਤੇ ਵੇਚਣ ਗਿਆ ਤਾ ਦੁਕਾਨ ਵਾਲੇ ਭਾਈ ਨੂੰ ਕਿਹਾ ਲੈ ਭਾਈ ਆ ਰੋਟੀਆਂ ਰੱਖ ਲੈ ਬਈਆਂ ਅਤੇ ਜਿੰਨੇ ਪੈਸੇ ਬਣਦੇ ਉਹ ਦੇ ਦੇ ,ਨਾਲ ਹੀ ਖੜ੍ਹੇ ਦੋ ਮਸੂਮ ਬੱਚੇ ਰੋਟੀਆਂ ਵੇਖ ਕੇ ਬਹੁਤ ਖ਼ੁਸ਼ ਹੋਏ ਅਤੇ ਭਾਈ ਦਾ ਹੱਥ ਫੜ ਕੇ ਕਹਿਣ ਲੱਗੇ ਭਾਈ ਸਾਨੂੰ ਛੇਤੀ ਰੋਟੀਆਂ ਦੇ ਦੋ ਦਿਨ ਹੋ ਗਏ ਅਸੀਂ ਰੋਟੀ ਨਹੀਂ ਖਾਧੀ ਅੱਜ ਪਾਣੀ ਵਿੱਚ ਭਿਉਂ ਕੇ ਬਈਆਂ ਰੋਟੀਆਂ ਖਾ ਕੇ ਟਾਈਮ ਪਾਸ ਕਰ ਲਵਾਂਗੇ ,ਜਦੋਂ ਮੈਂ ਇਹ ਵਾਰਤਾ ਉਨ੍ਹਾਂ ਦੇ ਛੋਟੇ ਛੋਟੇ ਮੂੰਹਾਂ ਵਿੱਚੋਂ ਸੁਣੀ ਤਾਂ ਦਿਲ ਕੰਬ ਉੱਠਿਆ ਮੱਥੇ ਤੇ ਹੱਥ ਰੱਖ ਕੇ ਸੋਚਣ ਲੱਗਾ ਤੇ ਸਾਰੀ ਕਹਾਣੀ ਜਾਨਣ ਦੀ ਕੋਸ਼ਿਸ਼ ਕੀਤੀ ਕਿ ਬੇਟਾ ਤੁਸੀਂ ਇਹ ਰੋਟੀਆਂ ਖਾਂਦੇ ਹੋ ਤਾਂ ਉਨ੍ਹਾਂ ਬੱਚਿਆਂ ਦੇ ਅੱਖਾਂ ਵਿੱਚੋਂ ਸਾਫ਼ ਦਿਖਾਈ ਦੇ ਰਿਹਾ ਸੀ ਕੇ ਭੁੱਖ ਸਤਾ ਰਹੀ ਇਹਨਾਂ ਨੂੰ, ਭੁੱਖ ਇਹ ਦੱਸਦੀ ਸੀ ਕਿ ਕਈਆਂ ਦਿਨਾਂ ਤੋਂ ਭੁੱਖੇ ਹਨ, ਫਿਰ ਦੁਕਾਨ ਵਾਲੇ ਦੱਸਿਆ ਕਿ ਵੀਰ ਜੀ ਇਹ ਮੇਰੇ ਤੋਂ ਤੀਸਰੇ ਚੌਥੇ ਦਿਨ ਬੇਹੀਆਂ ਰੋਟੀਆਂ ਲੈ ਜਾਂਦੇ ਹਨ ,ਅਤੇ ਪਾਣੀ ਵਿੱਚ ਭਿਉਂ ਕੇ ਖਾ ਲੈਂਦੇ ਹਨ ਅਤੇ ਦੋ ਚਾਰ ਰੁਪਏ ਜੋ ਹੁੰਦੇ ਮੈਨੂੰ ਦੇ ਦਿੰਦੇ ਹਨ ਇਨ੍ਹਾਂ ਦਾ ਕੋਈ ਵੀ ਕਮਾਉਣ ਵਾਲਾ ਨਹੀਂ ਬੱਸ ਦੋ ਬੱਚੇ ਹੀ ਹਨ , ਪਿਓ ਸਮੈਕ ਪੀ ਕੇ ਮਰ ਗਿਆ ਮਰਨ ਤੋਂ ਪਹਿਲਾਂ ਘਰਦਾ ਸਮਾਨ ਵੀ ਵੇਚ ਦਿੱਤਾ ਤੇ ਮਰਦਾ ਹੋਇਆ ਇਹਨਾਂ ਦੀ ਮਾਂ ਨੂੰ ਵੀ ਲੂਣ ਘੋਟਣਾ ਮਾਰ ਕੇ ਮਾਰ ਦਿੱਤਾ ਸੀ, ਇਹ ਸਭ ਕੁਝ ਸੁਣ ਕੇ ਮੇਰੇ ਦਿਲ ਤੇ ਡੂੰਘੀ ਸੱਟ ਵੱਜੀ ਅਤੇ ਮੈਂ ਬੱਚਿਆਂ ਨੂੰ ਆਪਣੀ ਗੋਦੀ ਵਿੱਚ ਲੈਂਦਿਆਂ ਕਿਹਾ ਬੇਟਾ ਅੱਜ...

ਤੋਂ ਇਹ ਰੋਟੀਆਂ ਨਹੀਂ ਖਾਣੀਆਂ ਤੁਸੀਂ !ਤੁਸੀਂ ਮੇਰੇ ਨਾਲ ਘਰ ਚੱਲੋ ਅਤੇ ਤੁਹਾਨੂੰ ਤਾਜ਼ੀਆਂ ਰੋਟੀਆਂ ਮੈਂ ਦੇਨਾ ਹਾਂ ਅਤੇ ਉਹ ਖਾਇਆ ਕਰੋ ਪਰ ਬੱਚੇ ਮੇਰੇ ਨਾਲ ਜਾਣ ਨੂੰ ਤਿਆਰ ਨਹੀਂ ਸਨ ਫਿਰ ਦੁਕਾਨਦਾਰ ਦੇ ਕਹਿਣ ਉੱਤੇ ਉਹ ਮੇਰੇ ਨਾਲ ਆ ਗਏ ਅਤੇ ਘਰ ਆ ਕੇ ਮੈਂ ਆਪਣੀ ਮਾਤਾ ਜੀ ਨੂੰ ਕਿਹਾ ਕਿ ਇਨ੍ਹਾਂ ਨੂੰ ਰੋਟੀਆਂ ਦਿਓ ਅਤੇ ਨਾਲ ਸਬਜ਼ੀ ਦਿਓ ਜਦੋਂ ਬੱਚਿਆਂ ਤਾਜ਼ੀਆਂ ਰੋਟੀਆਂ ਤੇ ਸਬਜ਼ੀ ਵੇਖੀ ਤਾਂ ਏਨੇ ਖੁਸ਼ ਹੋਏ ਕਿ ਅੱਖਾਂ ਵਿੱਚੋਂ ਹੰਝੂ ਆ ਗਏ , ਕਹਿਣ ਲੱਗੇ ਅੰਕਲ ਜੀ ਬੜੇ ਦਿਨ ਹੋ ਕੇ ਤਾਜ਼ੀ ਰੋਟੀ ਨਹੀਂ ਖਾਧੀ ਅੱਜ ਬੜੇ ਦਿਨਾਂ ਬਾਅਦ ਨਸੀਬ ਹੋਈ ਤਾਜ਼ੀ ਰੋਟੀ ਤਾਂ ਇਹ ਗੱਲਾਂ ਸੁਣ ਕੇ ਦਿਲ ਨੂੰ ਬੜਾ ਤਰਸ ਆਇਆ ਕਿ ਇੱਕ ਪਾਸੇ ਰੋਟੀ ਦੀ ਕਦਰ ਨਹੀਂ ਦੂਜੇ ਪਾਸੇ ਸੁੱਕੀਆਂ ਅਤੇ ਬੇਹੀਆਂ ਰੋਟੀਆਂ ਦੀ ਵੀ ਕਦਰ ਹੈ ,ਤੇ ਮੈਂ ਕਿਹਾ ਅੱਜ ਤੋਂ ਬਾਅਦ ਕਿਹਾ ਕਿ ਜੋ ਰੋਟੀਆਂ ਵੱਧ ਬਣਉਂਦੇ ਹੋ ਉਹ ਤਾਜ਼ੀਆਂ ਇਨ੍ਹਾਂ ਬੱਚਿਆਂ ਨੂੰ ਦਿੱਤੀਆਂ ਜਾਣ ਅਤੇ ਅੱਜ ਤੋਂ ਬਹੀਆਂ ਰੋਟੀਆਂ ਨਹੀਂ ਵੇਚੀਆਂ ਜਾਣਗੀਆਂ , ਬੱਚਿਆਂ ਦਾ ਮਨ ਖੁਸ਼ ਹੋ ਗਿਆ ਅਤੇ ਮੇਰਾ ਵੀ ਮਨ ਖੁਸ਼ ਹੋ ਗਿਆ ਆਪਣੇ ਇਸ ਪਾਪ ਨੂੰ ਪੁੰਨ ਵਿੱਚ ਬਦਲ ਕੇ ਨਾਲੇ ਅੱਜ ਪਤਾ ਲੱਗਿਆ ਕਿ ਰੋਟੀ ਦੀ ਕਦਰ ਕੀ ਹੁੰਦੀ ਹੈ ਤੇ ਕਿਸ ਨੂੰ ਹੁੰਦੀ ਹੈ ਹੁਣ ਹਰ ਰੋਜ਼ ਬੱਚੇ ਆਉਂਦੇ ਤੇ ਆਪਣੇ ਜੋ ਕਿ ਰੋਟੀ ਤੇ ਸਬਜ਼ੀ ਖੁਆ ਕੇ ਲੈ ਜਾਂਦੇ
ਲੇਖਕ:- ਜਗਜੀਤ ਡੱਲ, ਪ੍ਰੈਸ ਮੀਡੀਆ: 9855985137, 8646017000

...
...



Related Posts

Leave a Reply

Your email address will not be published. Required fields are marked *

One Comment on “ਰੋਟੀ ਦੀ ਕੀਮਤ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)