More Punjabi Kahaniya  Posts
ਮਾਂ ਦਾ ਦਰਦ


ਲੋਕ ਕਹਿੰਦੇ ਮਾਂ,ਬੱਚੇ ਦੀ ਜਿੰਦਗੀ ਬਣਾਉਦੀ ਆ,ਪਰ ਕਈ ਵਾਰ ਉਹੀ ਬੱਚਾ ਓਸੇ ਮਾਂ ਦੀ ਜਿੰਦਗੀ ਤਬਾਹ ਕਰ ਦਿੰਦਾ ਹੈ।ਉਹ ਅਸਿਹ ਦਰਦ ਝੱਲ ਕੇ ਪਹਿਲਾਂ ਇੱਕ ਨੰਨੀ ਜਾਨ ਨੂੰ ਦੁਨੀਆ ਤੇ ਲਿਆਉਂਦੀ ਹੈ।ਫਿਰ ਉਹ ਉਸ ਨੰਨੀ ਜਾਨ ਨੂੰ ਬੋਲਣਾ,ਖਾਣਾ,ਚੱਲਣਾ,ਚੰਗੀਆਂ ਆਦਤਾਂ ਸਿਖਾਉਂਦੀ ਹੈ।ਇਹ ਸੋਚਕੇ ਕਿ ਮੇਰਾ ਪੁੱਤ ਪੜ੍ਹ ਲਿਖ ਕੇ ਚੰਗਾ ਅਫਸਰ ਬਣੇਗਾ ਤੇ ਮੇਰੇ ਬੁਢਾਪੇ ਦਾ ਸਹਾਰਾ ਬਣੇਗਾ।ਪਰ ਉਹ ਇਹ ਨੀ ਜਾਣਦੀ ਹੁੰਦੀ ਕਿ ਉਸਦਾ ਬੱਚੇ ਚੰਗਾ ਅਫਸਰ ਤਾਂ ਦੂਰ ਪਰ ਚੰਗਾ ਇਨਸਾਨ ਜਾਂ ਚੰਗਾ ਪੁੱਤ ਬਣਨ ਚ ਹੀ ਅਸਫਲ ਰਹਿ ਜਾਉਗਾ।ਮਾਂ ਆਵਦੇ ਪੁੱਤ ਨੂੰ ਸੁਪਨੇ ਜਾਂ ਕਲਪਨਾ ਵਿੱਚ ਸੂਟ ਬੂਟ ਪਾ ਇੱਕ ਕਨੂੰਗੋ ਵਾਂਗ ਨੂੰਮਾਦਿਆਂ ਤੇ ਹੁਕਮ ਚਲਾਉਂਦਾ ਦੇਖਦੀ ਹੈ।ਪਰ ਜਦ ਓਹੀ ਪੁੱਤ ਬੀੜੀਆਂ ਸਿਗਰਟ ਜਾਂ ਚਿੱਟੇ ਵਰਗੇ ਨਸ਼ੇ ਦਾ ਆਦੀ ਹੋ ਲੋਕਾਂ ਦੀਆਂ ਤੋਹਮਤਾਂ(ਲਾਹਨਤਾ) ਲੈਂਦਾ ਹੈ ਤਾਂ ਮਾਂ ਦਾ ਸੀਨਾ ਵਿਨਿਆ ਜਾਂਦਾ ਹੈ।ਮਾਂ ਰੋਂਦੀ ਕਰਲਾਂਉਦੀ ਵਾਸਤੇ ਪਾਉਂਦੀ ਇਹ ਸਭ ਛੱਡਣ ਲਈ ਕਹਿੰਦੀ ਹੈ।ਪਰ ਨਸ਼ੇ ਵਿੱਚ ਓਹ ਪੁੱਤ ਉਸ ਠੰਢੀ ਛਾਂ ਜਾਂ ਰੱਬ ਰੂਪੀ ਮਾਂ ਨੂੰ ਕੁੱਟਦਾ ਮਾਰਦਾ ਹੈ।ਪਰ ਫਿਰ ਵੀ ਮਾਂ ਅਪਸ਼ਬਦ ਦੀ ਬਜਾਏ ਪੁੱਤ ਤੋਂ ਬਿਨਾ ਨੀ ਬੋਲਦੀ।ਮਾਂ ਤਾਂ ਮਾਂ ਹੀ ਹੈ।ਮਾਂ ਬੱਚੇ ਨੂੰ ਜਨਮ ਦੇਣ ਸਮੇ ਦਾ ਤਾਂ ਦਰਦ ਸਹਾਰ ਲੈਂਦੀ ਹੈ ਜੋ ਕਿ ਇਹਨਾ ਭਿਆਨਕ ਹੁੰਦਾ ਹੈ ਜਿਵੇਂ ੨੦ ਹੱਢੀਆਂ ਇਕੋ ਸਮੇ ਤੇ ਟੁੱਟ ਗਈਆਂ ਹੋਣ।ਪਰ ਇੱਕ ਮਾਂ...

ਸਪੁੱਤ ਨੂੰ ਕਪੁੱਤ ਦੇ ਰੂਪ ਵਿੱਚ ਨਹੀ ਦੇਖ ਸਕਦੀ।
ਕਹਿੰਦੇ ਰੱਬ ਹਰੇਕ ਜਗ੍ਹਾ ਮੋਜੂਦ ਨੀ ਹੋ ਸਕਦਾ,ਇਸ ਕਰਕੇ ਉਸਨੇ ਮਾਂ ਬਣਾਈ।ਜੋ ਵੀ ਤੁਸੀਂ ਪਾਉਣਾ ਚਾਹੁਣੇ ਓਂ ਜਿਵੇਂ ਕੋਈ ਚੀਜ,ਉਪਾਧੀ ਉਹ ਤੁਹਾਨੂੰ ਮਾਂ ਦੇ ਪੈਰਾਂ ਵਿੱਚੋਂ ਮਿਲਣੀ ਹੈ।ਕਿਉਕਿ ਮਾਂ ਦੀ ਅਸੀਸ ਕਦੇ ਵੀ ਖਾਲੀ ਨੀ ਜਾਂਦੀ।ਚਾਹੇ ਹਜਾਰਾਂ,ਲੱਖਾਂ,ਕਰੋੜਾਂ ਦੀ ਕੋਈ ਚੀਜ ਤੋੜ ਦੇਵੋ,ਪਰ ਕਦੇ ਵੀ ਮਾਂ ਦਾ ਦਿਲ ਨਾ ਤੋੜੋ,ਕਿਉਕਿ ਇਸ ਗੁਨਾਹ ਲਈ ਮਾਂ ਤਾਂ ਸ਼ਾਇਦ ਤੁਹਾਨੂੰ ਮਾਫ ਕਰ ਦੇਵੇ ਪਰ ਉਹ ਕਰਤਾਰ ਮਾਫੀ ਕਦੇ ਨਹੀ ਦੇਵੇਗਾ।
~ਅਨਮੋਲ ਗਿੱਲ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)