More Punjabi Kahaniya  Posts
ਇੱਕ ਕਹਾਣੀ


ਇਹ ਕਹਾਣੀ ਸਮਰਪਿਤ ਹੈ ਉਹਨਾਂ ਸੱਜਣਾਂ, ਮਿੱਤਰਾਂ ਨੂੰ ਜਿਹਨਾਂ‌ ਨਾਲ ਇਤਫ਼ਾਕੀ ਮੇਲ ਹੋਇਆ ਜੋ ਹਮੇਸ਼ਾ ਹਮੇਸ਼ਾ ਲਈ ਦਿਲ ਦਾ ਟੁਕੜਾ ਬਣ‌ ਗਏ
ਕਹਿੰਦੇ ਹਨ, ਜਦੋਂ ਗੱਲ ਅਸਲੀਅਤ ਦੀ ਆ ਜਾਵੇ ਤਾਂ ਇਨਸਾਨ ਮੁੱਕ ਜਾਂਦਾ , ਪਰ ਲਿਖਣ ਲਈ ਸ਼ਬਦ ਨਹੀਂ ਮੁੱਕਦੇ,ਬਸ ਇਹ ਕਹਾਣੀ ਵੀ ਕੁਝ ਇਸ ਤਰ੍ਹਾਂ ਦੀ ਹੀ ਹੈ, ਇੱਕ ਕੁੜੀ ਕਹਾਣੀ ਤੋਂ ਸ਼ੁਰੂ ਹੋ ਕੇ ਇਹ ਕਹਾਣੀ ਇੱਕ ਸ਼ਾਇਰ ਬਣ‌ ਗਈ, ਅਖ਼ੀਰ ਆਖਿਰ ਤਾਂ ਆਖਿਰ ਹੁੰਦਾ , ਅਖੀਰ ਇਹਨਾਂ ਕਹਾਣੀਆਂ ਦਾ ਅੰਤ ਇੱਕ ਕਹਾਣੀ, ਕਹਾਣੀ ਰਾਹੀਂ ਤੁਹਾਡੇ ਰੁਬਰੂ ਕਰਦੇ ਹਾਂ।
ਇੱਕ ਸ਼ਾਇਰ ਕਹਾਣੀ ਵਿਚ ਬਹੁਤੇ ਪਾਠਕ, ਪਾਤਰਾਂ ਦੇ ਨਾਮ ਵਿਚ ਬਹੁਤ ਸਾਰਾ ਉਲ਼ਝੇ, ਉਹਨਾਂ ਦੇ ਸਦਕਾ ਇਸ ਭਾਗ ਵਿਚ ਆਪਾਂ ਉਹਨਾਂ ਦੇ ਨਾਮ ਬਦਲ ਕੇ ਰੱਖਣ ਦੀ ਕੋਸ਼ਿਸ਼ ਕੀਤੀ ਹੈ।
ਸੁਖ ਦੇ ਵਿਆਹ ਨੂੰ ਦੋ ਸਾਲ ਬੀਤ ਗਏ, ਦੋ ਸਾਲ ਬਾਅਦ ਉਹਨਾਂ ਦੇ ਘਰ ਇਕ ਬੇਟੀ ਨੇ ਜਨਮ ਲਿਆ , ਸੁਖ ਦੀ ਘਰਵਾਲੀ ‌ਚੰਨਨ ਨੇ ਉਸਦਾ ਨਾਮ ਜਾਣਬੁੱਝ ਕੇ ਅਲਫ਼ਨੂਰ ਰੱਖ ਦਿੱਤਾ, ਕਿਉਂਕਿ ਉਹ ਜਾਣਦੀ ਸੀ ਕਿ ਸੁਖ ਅਲਫ਼ਨੂਰ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ, ਸੁਖ ਨੂੰ ਇਸ ਨਾਮ ਨਾਲ ਕੋਈ ਇਤਰਾਜ਼ ਨਹੀਂ ਸੀ, ਪਰ ਇਸ ਨਾਲ ਸੁਖ ਵਿਚ ਇੱਕ ਬਦਲਾਅ ਆਉਣਾ ਸ਼ੁਰੂ ਹੋਇਆ ਕਿ ਸੁਖ ਦਾ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਸੁਭਾਅ ਅਚਾਨਕ ਬਦਲ ਗਿਆ,ਉਹ ਕਿਸੇ ਵਕਤ ਵੀ, ਨਾ ਚੰਨਨ ਨਾਲ, ਨਾ ਅਲਫ਼ ਨਾਲ, ਨਾ ਆਪਣੀ ਮਾਂ ਨਾਲ, ਚੰਗੀ ਤਰ੍ਹਾਂ ਗੱਲ ਨਹੀਂ ਸੀ ਕਰਦਾ, ਕਿਸੇ ਵੀ ਗੱਲ ਦਾ ਕੋਈ ਜਵਾਬ ਨਾ ਦਿੰਦਾ…ਚੰਨਨ ਨੂੰ ਇਹ ਬੁਰਾ ਲੱਗਦਾ, ਉਸਨੂੰ ਚਿੰਤਾ‌ ਸਤਾਉਣ ਲੱਗਦੀ

ਚੰਨਨ ਨੇ ਬਹੁਤ ਜਾਣਨ ਦੀ ਕੋਸ਼ਿਸ਼ ਕੀਤੀ ਕਿ ਭਲਾਂ ਸੁਖ ਦੇ ਸੁਭਾਅ ਵਿਚ ਐਨੀ ਤਬਦੀਲੀ ਆਉਣ ਦੀ ਕੀ ਵਜ੍ਹਾ ਹੋ ਸਕਦੀ ਹੈ,ਪਰ ਉਸ ਨੂੰ ਕੁਝ ਨਾ ਪਤਾ ਲੱਗ ਸਕਿਆ, ਅਖ਼ੀਰ ਉਸਨੇ ਥੱਕ ਹਾਰ ਕੇ, ਸੁਖ ਨੂੰ ਬਿਨਾਂ ਵਜਾਹ ਤੰਗ ਕਰਨਾ ਸਹੀ ਨਾ ਸਮਝਿਆ, ਉਹ ਸੁਖ ਨੂੰ ਤਦ ਹੀ‌ ਬੁਲਾਉਂਦੀ ਜਦ ਸੁਖ ਆਪ ਬੁਲਾਉਂਦਾ…ਓਧਰ ਸੁਖ ਨੂੰ ਖੁਦ ਵੀ ਨਹੀਂ ਸੀ ਪਤਾ ਲੱਗ ਰਿਹਾ ਕਿ ਉਸਦੇ ਸਿਰ‌ਦਰਦ ਦੀ ਭਲਾਂ ਕੀ ਵਜਾਹ ਹੈ, ਉੱਪਰੋਂ ਉਹ ਦਿਨੋ-ਦਿਨ ਵੱਧਦਾ ਹੀ ਜਾ‌ ਰਿਹਾ ਸੀ

ਸੁਖ ਨੇ ਕਈ ਡਾਕਟਰਾਂ ਨੂੰ ਇਸ ਹਾਲਤ‌ ਬਾਰੇ ਦੱਸਿਆ ਪਰ ਕੁਝ ਪਤਾ ਨਾ ਲੱਗਿਆ, ਕੋਈ ਵੀ‌ ਰਾਹ ਨਹੀਂ ਸੀ ਮਿਲ ਰਿਹਾ,ਸੁਖ ਦਾ ਸਿਰਦਰਦ ਹੁਣ ਐਨਾ ਜ਼ਿਆਦਾ ਵੱਧ ਚੁੱਕਾ ਸੀ‌। ਕਿ ਉਸ ਕੋਲੋਂ ਸਹਿਣ ਤੀਕ ਵੀ ਨਹੀਂ ਸੀ ਹੁੰਦਾ, ਇੱਕ ਦਿਨ ਦੀ ਗੱਲ ਹੈ, ਹਲਕਾ ਹਲਕਾ ਮੀਂਹ ਪੈ ਰਿਹਾ ਸੀ, ਜਿਸ ਕਰਕੇ ਦੁਕਾਨ ਤੇ ਇੱਕ ਦੋ ਹੀ ਗਾਹਕ ਆਏ ਸਨ,ਸੁਖ ਨੇ ਆਪਣਾ ਧਿਆਨ ਦਰਦ‌ ਤੋਂ ਹਟਾ ਕੇ ‌ਕਿਸੇ ਹੋਰ ਪਾਸੇ ਕਰਨ ਦੀ ਕੋਸ਼ਿਸ਼ ਕੀਤੀ, ਉਸਨੇ ਇੰਟਰਨੈੱਟ ਉੱਪਰੋਂ ਕੁਝ ਕਿਤਾਬਾਂ ਦੇ ਪੀ.ਡੀ.ਐਂਫ ਡਾਊਨਲੋਡ ਕਰੇ, ਉਸ ਨੇ ਪਹਿਲੇ ਦੋ ਤਿੰਨ ਪੀ.ਡੀ.ਐੱਫ ਖੋਲ ਕੇ ਵੇਖੇ ਪਰ ਉਸ ਵਿਚ ਉਸਨੂੰ ਕੁਝ ਖ਼ਾਸ ਨਾ‌ ਲੱਗਿਆ, ਉਸਤੋਂ ਬਾਅਦ ਉਸਨੇ ਇੱਕ ਫਾਇਲ ਖੋਲੀ ਜੋ ਕਿ ਇੱਕ ਕਹਾਣੀ ਸੀ, ਜਿਸ ਦਾ ਨਾਮ ਇੱਕ ਸ਼ਾਇਰ ਸੀ,ਸੁਖ ਨੂੰ ਇਸ ਕਹਾਣੀ ਦਾ ਨਾਮ ਹੀ ਬਹੁਤ ਵਧੀਆ ਲੱਗਾ, ਉਸਨੇ ਪਹਿਲਾਂ ਹੀ ਸੋਚ ਲਿਆ ਕਿ ਜ਼ਰੂਰ ਇਸ ਵਿਚ, ਇੱਕ ਸ਼ਾਇਰ ਦੀ ਜ਼ਿੰਦਗੀ ਦਾ ਕੋਈ ਹਿੱਸਾ ਲਿਖਿਆ ਹੋਵੇਗਾ, ਜਿਉਂ ਹੀ ਉਸਨੇ ਫ਼ਾਇਲ ਖੋਲ ਕੇ ‌ਪੜਨੀ ਸ਼ੁਰੂ ਕੀਤੀ ਉਸਨੂੰ ਕੁਝ ਪਤਾ ਹੀ ਨਾ ਲੱਗਾ ਕਿ ਉਹ ਕਿਹੜੀ ਦੁਨੀਆਂ ਵਿੱਚ ਚੱਲਾ ਗਿਆ ਹੈ, ਉਸਨੇ ਪੰਦਰਾਂ ਵੀਹ ਮਿੰਟਾਂ ਵਿੱਚ ਉਹ ਕਹਾਣੀ ਪੜ ਦਿੱਤੀ,ਉਸ ਨੂੰ ਕਹਾਣੀ ਪੜ ਕੇ ਏਦਾਂ ਲੱਗਿਆ ਜਿਵੇਂ ਉਸਦੀ ਹੀ ਜ਼ਿੰਦਗੀ ਦਾ ਕੋਈ ਹਿੱਸਾ ਲਿਖ ਰਿਹਾ ਹੋਵੇ, ਜਦੋਂ ਉਸਨੇ ਕਹਾਣੀ ਮੁਕੰਮਲ ਪੜੀ ਤਾਂ ਵੇਖਿਆ ਤਾਂ ਬਿਲਕੁਲ ਥੱਲੇ ਲੇਖਕ ਦਾ ਨਾਮ ਲਿਖਿਆ ਹੋਇਆ ਸੀ,ਨਾਮ ਪੜਦੇ ਹੀ ਸੁਖ ਦੇ ਚਿਹਰੇ ਤੇ ਰੋਣਕ ਜਿਹੀ ਆ ਗਈ, ਕਿਉਂਕਿ ਕਹਾਣੀ ਲਿਖਣ ਵਾਲਾ ਕੋਈ ਹੋਰ ਨਹੀਂ ਅਲਫ਼ਨੂਰ ਸੀ, ਸੁਖ ਨੇ ਉਥੋਂ ਫਟਾਫਟ ਨੰਬਰ ਕਾਪੀ ਕੀਤਾ ਤੇ ਫੋਨ ਵਿੱਚ ਸੇਵ ਕਰ ਲਿਆ,‌ਪਰ ਹੁਣ ਉਹ ਇਹ ਸੋਚ ਰਿਹਾ ਸੀ ਕਿ ਭਲਾਂ ਉਹ ਪਹਿਲਾ ਮੈਸਜ਼ ਕੀ ਕਰੇ,ਪਰ ਫੇਰ ਖ਼ਿਆਲ ਆਉਂਦਾ ਕਿ ਕੀ ਪਤਾ, ਇਹ ਉਹ ਅਲਫ਼ਨੂਰ ਨਾ ਹੋਵੇ,ਪਰ ਫੇਰ ਸੋਚਦਾ ਨਹੀਂ ਫੇਰ ਬਿਲਕੁਲ ਇਕੋਂ ਜਿਹੀ ਜਿੰਦਗੀ ਕਿਸੇ ਦੀ ਕਿਵੇਂ ਹੋ ਸਕਦੀ ਹੈ।

ਅਖੀਰ ਸੁਖ ਨੇ ਲਿਖਣਾ ਸ਼ੁਰੂ ਕਰਿਆ,ਸਤਿ ਸ੍ਰੀ ਆਕਾਲ ਅਲਫ਼ਨੂਰ ਜੀ, ਅੱਲਾ ਦੀ ਰਹਿਮਤ ਸਦਕਾ ਤੁਸੀਂ ਠੀਕ ਠਾਕ ਹੋਵੋਂਗੇ, ਅੱਜ ਤੁਹਾਡੀ ਲਿਖੀ ਇੱਕ ਕਹਾਣੀ ਪੜ੍ਹਨ ਦਾ ਮੌਕਾ ਮਿਲਿਆ ਇੱਕ ਸ਼ਾਇਰ, ਦੱਸ ਨਹੀਂ ਸਕਦਾ ਪੜ ਕੇ ਕਿੰਨਾਂ ਵਧੀਆ ਲੱਗਿਆ, ਮੈਂ ਪੜਦਾ ਪੜਦਾ ਕਹਾਣੀ ਦੇ ਵਿੱਚ ਹੀ ਗੁੰਮ ਗਿਆ ਸੀ, ਜੇਕਰ ਤੁਸੀਂ ਐਦਾਂ ਦੀਆਂ ਹੋਰ ਕਹਾਣੀਆਂ ਵੀ ਲਿਖੀਆਂ ਤਾਂ ਜ਼ਰੂਰ ਭੇਜਣਾ ਤੇ ਜੇਕਰ ਇਹਨਾਂ ਦਾ ਕੋਈ ਚਾਰਜ ਹੈ ਉਹ ਵੀ ਦੱਸ ਦੇਓ ਜੀ, ਅੱਲ੍ਹਾ ਤਾਲਾ ਤੁਹਾਡੇ ਉੱਪਰ ਐਦਾਂ ਹੀ ਮੇਹਰਬਾਨ ਰਹਿਣ…ਸੁਖ ਨੇ ਮੈਸਜ਼ ਤਾਂ ਭੇਜ ਦਿੱਤਾ ਉਹ ਵਾਰ ਵਾਰ ਫੋਨ ‌ਵੱਲ ਵੇਖਦਾ ਰਿਹਾ ,ਜਿੰਨਾ ਚਿਰ ਮੈਸਜ਼ ਦਾ ਰਿਪਲਾਈ ਨਾ ਆਇਆ,‌ਮੀਂਹ ਵੀ ਹੱਟ ਚੁੱਕਾ ਸੀ ਤੇ ਦੁਕਾਨ‌‌ ਉੱਪਰ ਇੱਕ ਗਾਹਕ ਜਾਂਦਾ ਨਹੀਂ ਸੀ ਉਸ ਤੋਂ ਪਹਿਲਾਂ ਦੂਸਰਾ ਆ ਜਾਂਦਾ ਸੀ,ਜਿਸ ਕਰਕੇ ਦੁਕਾਨ ਬੰਦ ਕਰਨ ਤੀਕ ਸੁਖ ਫੋਨ ਨਾ ਚੁੱਕ ਸਕਿਆ

ਅੱਜ ਸੁਖ ਦਾ ਸਿਰਦਰਦ ਪਹਿਲਾਂ ਨਾਲੋਂ ਕਾਫ਼ੀ ਜ਼ਿਆਦਾ ਠੀਕ ਸੀ, ਬਿਲਕੁਲ ਹਲਕਾ ਹਲਕਾ ਹੀ ਦਰਦ ਸੀ, ਪਹਿਲਾਂ ਵਾਂਗ ਨਹੀਂ ਸੀ, ਅੱਜ ਉਸਨੇ ਚੰਨਨ ਨਾਲ ਵੀ ਤੇ ਆਪਣੀ ਬੇਟੀ ਅਲਫ਼ ਨਾਲ ਵਧੀਆ ਗੱਲ ਕੀਤੀ, ਸਾਰਾ ਦਿਨ ‌ਕੰਮ‌ ਕਰਨ ਨਾਲ਼ ਸੁਖ ਪੂਰੀ ਤਰ੍ਹਾਂ ਥੱਕ ਗਿਆ ਸੀ, ਜਿਸ ਕਰਕੇ ਰੋਟੀ ਖਾਂਦੇ ਸਾਰ ਹੀ ਬੈੱਡ ਉੱਪਰ ਲੇਟ ਗਿਆ, ਅਜੇ ਨੀਂਦ ਆਉਣ ਹੀ‌ ਲੱਗੀ ਸੀ ਕਿ ਅਲਫ਼ਨੂਰ ਨੂੰ ਕੀਤੇ ਹੋਏ ਮੈਸਜ਼ ਦੀ ਯਾਦ ਆ ਗਈ, ਮੀਂਹ ਵਾਲ਼ਾ ਮੌਸਮ ਹੋਣ ਕਰਕੇ ਫ਼ੋਨ ਤੇ ਬਿਲਕੁਲ ਵੀ ਰੇਂਜ ਨਹੀਂ ਸੀ ਆ ਰਹੀਂ,ਅਜੇ ਉਸਨੇ ਨੈੱਟ ਆਨ ( on ) ਕਰਕੇ ਵਾਟਸਆਪ ( whatsapp ) ਖੋਲ੍ਹੀ ਹੀ ਸੀ,ਕਿ ਕੋਲ਼ ਪਈ ਸੌਂ ਰਹੀ ਅਚਾਨਕ ਅਲਫ਼ ਬੇਟੀ ਨੇ ਚੀਕ ਮਾਰੀ,ਲੱਗਦਾ ਸੁਪਨੇ ਵਿਚ ਡਰ ਗਈ ਸੀ,ਸੁਖ ਨੇ ਨਾਲ਼ ਦੀ ਨਾਲ਼ ਉਸਨੂੰ ਹਲਕੇ ਜੇ ਹੱਥ ਨਾਲ ਥੇਪੜ ਦਿੱਤਾ, ਉਹ ਓਥੇ ਹੀ ਸ਼ਾਂਤ ਹੋ ਗਈ ਅਲਫ਼ ਦੀ ਆਵਾਜ਼ ਸੁਣਦਿਆਂ ਹੀ‌ ਚੰਨਨ ਦੀ ਰਸੋਈ ਵਿਚੋਂ ਆਵਾਜ਼ ਆਈ ਕਿ ਕੀ ਹੋਇਆ, ਸੁਖ ਨੇ ਜਵਾਬ ਦਿੱਤਾ ਕੁਝ ਨਹੀਂ,ਹਲੇ ਮੈਸਜ਼ ਆਉਣ ਹੀ ਲੱਗੇ ਸਨ ਕਿ ਰਸੋਈ ਵਿਚੋਂ ਦੁੱਧ ਗਰਮ‌ ਕਰਕੇ ਲੈਟ ਬੰਦ ਕਰ ਚੰਨਨ ਵੀ ਆ ਗਈ
ਚੰਨਨ : ਅੱਜ ਸੋਏ ਨਹੀਂ ਤੁਸੀਂ ਹਲੇ
ਸੁਖ : ਨਹੀਂ ਬਸ ਸੌਂਣ ਹੀ ਲੱਗਦਾ ਸੀ, ਅਲਫ਼ ਡਰ ਜੇ ਗਈ ਸੀ
ਚੰਨਨ : ਅੱਛਾ, ਪਿੰਡ ਤਾਂ ਅੱਜ ਵਾਹਲਾ ਮੀਂਹ ਸੀ, ਸ਼ਹਿਰ ਵੀ ਐਨਾ ਹੀ ਸੀ
ਸੁਖ : ਹਾਂ ਸ਼ਾਮ ਨੂੰ ਚਾਰ ਵਜੇ ਹੱਟਿਆ
ਚੰਨਨ : ਇੱਕ ਗੱਲ ਪੁੱਛਣੀ ਸੀ ਜੀ
ਸੁਖ : ਹਾਂ ਦੱਸ
ਚੰਨਨ : ਮੈਂ ਦੋ ਕ ਦਿਨ ਪਿੰਡ ਜਾ ਆਵਾਂ, ਮੰਮੀ ਕਾਫ਼ੀ ਕਹਿ ਰਹੇ ਨੇ
ਸੁਖ : ਹਾਂ ਹਾਂ ਕੋਈ ਗੱਲ ਨਹੀਂ, ਕੱਲ੍ਹ ਨੂੰ ਹੀ ਚੱਲੇ ਜਾਇਓ
ਚੰਨਨ : ਜੇ ਤੁਹਾਡੇ ਕੋਲ ਟਾਇਮ ਹੈ ਤੁਸੀਂ ਨਹੀਂ ਛੱਡ ਕੇ ਆ ਸਕਦੇ, ਪਤਾ ਕੀ ਗੱਲ ਸੀ, ਵੀਰਾ ‌ਕਿਤੇ ਗਿਆ ਹੋਇਆ,ਪਾਪਾ ਨੂੰ ਕਾਹਨੂੰ ਐਵੇਂ ਤਕਲੀਫ਼ ਦੇਣੀ ਆ
ਸੁਖ : ਨਹੀਂ ਨਹੀਂ ਕੋਈ ਗੱਲ ਨਹੀਂ, ਮੈਂ ਛੱਡ ‌ਆਵਾਂਗਾਂ, ਮੰਮੀ ਨੂੰ ਪੁੱਛ ਲਿਆ ਸੀ
ਚੰਨਨ : ਹਾਂਜੀ , ਪੁੱਛ ਲਿਆ ਸੀ
ਸੁਖ : ਕੋਈ ਨਹੀਂ, ਜਿਸ ਦਿਨ ਮੰਮੀ ਨੇ ਕਹਿ ਦਿੱਤਾ, ਮੈਂ ਫੋਨ ਕਰ ਦੇਵਾਂਗਾ ,ਲੈ ਵੀ ਮੈਂ ਹੀ ਆਵਾਂਗਾ
ਚੰਨਨ : ਠੀਕ ਆ ਜੀ, ਹੁਣ ਤੁਸੀਂ ਠੀਕ ਰਹਿਣੇ ਹੋ
ਸੁਖ : ਹਾਂ ਪਹਿਲਾਂ ਨਾਲੋਂ ਫ਼ਰਕ ਹੈ
ਚੰਨਨ : ਵੈਸੇ ਜੇ ਬੁਰਾ ਨਾ ਮੰਨੋ ਤਾਂ ਦੱਸ ਸਕਦੇ ਹੋ ਤਕਲੀਫ਼ ਕੀ ਆ
ਸੁਖ : ਚੰਨਨ ਤੂੰ ਐਵੇਂ ਨਾ ਟੈਨਸ਼ਨ ਲਿਆ ਕਰ, ਹੁਣ ਠੀਕ ਮੈਂ

ਚੰਨਨ : ਲੈ ਜੇ ਮੈਂ ਨਹੀਂ ਟੈਨਸ਼ਨ ਲਉ,ਫੇਰ ਹੋਰ ਕੌਣ ਲਉ…
ਸੁਖ : ਐਵੇਂ ਨਾ‌ ਵਾਧੂ ਬੋਲੀ ਜਾਇਆ ਕਰ…ਦਸ ਵੱਜ ਗਏ ਨੇ, ਸੌਂ ਜਾ ਹੁਣ ਨਾਲ਼ੇ
ਚੰਨਨ : ਜੀ, ਦੁੱਧ ਚੱਕ ਲਵੋ…ਠੰਢਾ ਹੋ ਰਿਹਾ
ਸੁਖ : ਠੀਕ ਹੈ

ਦੋਵੇਂ ਜਾਣੇਂ ਦੁੱਧ ਪੀ ਕੇ ਪੈ ਗਏ,ਸੁਖ ਦੇ ਦਿਮਾਗ਼ ਵਿਚ ਅਜੇ ਵੀ ਅਲਫ਼ਨੂਰ ਦਾ ਹੀ ਖਿਆਲ ਸੀ ਕਿ ਭਲਾਂ ਉਸਨੇ ਮੈਸਜ਼ ਦਾ ਜਵਾਬ ਦਿੱਤਾ ਕਿ ਨਹੀਂ, ਜੇ ਦਿੱਤਾ ਤਾਂ ਕੀ ਦਿੱਤਾ, ਪਰ ਚੰਨਨ ਪਈ ਸੋਚ ਰਹੀ ਸੀ ਕਿ ਭਲਾਂ ਇਹੋ ਜੀ ਕੀ ਗੱਲ ਆ ਜੋ‌ ਇਹਨਾਂ ਨੂੰ ਐਨਾ ਜ਼ਿਆਦਾ ਬਦਲ ਰਹੀ ਆ… ਦੋਵੇਂ ਜਾਣੇਂ ਸੋਚਦੇ ਸੋਚਦੇ ਸੌਂ ਗਏ

ਸਵੇਰ ਉੱਠਦੇ ਸਾਰ ਹੀ ਸੁਖ ਨੇ ਫ਼ੋਨ ਚੁੱਕ ਲਿਆ ਕਿਉਂਕਿ ਅਲਫ਼ ਅਜੇ ਸੌਂ ਰਹੀ ਸੀ ਤੇ‌ ਚੰਨਨ ਬਾਹਿਰ ਕੰਮ ਕਰ ਰਹੀ ਸੀ, ਸੁਖ ਨੇ ਵੇਖਿਆ ਅਲਫ਼ਨੂਰ ਦਾ ਮੈਸਜ਼ ਆਇਆ ਹੋਇਆ ਸੀ, ਜੀ ਸ਼ੁਕਰੀਆ…, ਪਰ ਇਸ ਤੋਂ ਬਾਅਦ ਕੋਈ ਮੈਸਜ਼ ਨਹੀਂ ਸੀ, ਸੁਖ ਦਾ ਇੱਕ ਦਿਲ ਕਰਿਆ ਕਿ ਕਿਵੇਂ ਪੁੱਛਾਂ ਕਿ ਇਹ ਅਲਫ਼ਨੂਰ ਕੌਣ‌ ਹੈ ਜਾਂ ਉਹੀ ਹੈ, ਸੁਖ ਨੇ ਮੈਸਜ਼ ਕੀਤਾ ਕਿ ਤੁਸੀਂ ਕਿੱਥੋਂ ਹੋ ਜੀ, ਆਨਲਾਈਨ ਹੋਣ ਕਰਕੇ ਮੈਸਜ਼ ਨਾਲਦੀ ਨਾਲ ਵੇਖ ਲਿਆ ਗਿਆ, ਪਰ ਜਵਾਬ ਨਾ ਕੋਈ ਵੀ ਆਇਆ, ਸੁਖ ਉਡੀਕ ਕਰਨ ਲੱਗਾ, ਕੁਝ ਦੇਰ ਵਾਦ ਟਾਈਪਿੰਗ ਵਿਖਣ ਲੱਗਾ,ਸੁਖ ਨੂੰ ਮੈਸਜ਼ ਦਾ ਜਵਾਬ ਆਉਂਦਾ ਲੱਗਿਆ, ਪਰ ਜਦੋਂ ਮੈਸਜ਼ ਆਇਆ,ਉਸ ਵਿਚ ਲਿਖਿਆ ਸੀ ਕਿ ਇਹ ਜ਼ਰੂਰੀ ਨਹੀਂ ਆ, ਸੁਖ ਨੇ ਨਾਲ਼ ਦੀ ਨਾਲ਼ ਫੇਰ ਰਿਪਲਾਈ ਕੀਤਾ,ਹੋ ਸਕਦਾ ਕਿਸੇ ਲਈ ਜ਼ਰੂਰੀ ਨਹੀਂ ਬਹੁਤ ਜ਼ਰੂਰੀ ਹੋਵੇ,
ਅਲਫ਼ਨੂਰ : ਤੁਹਾਡਾ ਸ਼ੁਭ ਨਾਮ ਦੱਸ ਸਕਦੇ ਹੋ
ਸੁਖ : ਹਾਂ ਬਿਲਕੁਲ,ਪਰ ਇੱਕ ਸ਼ਰਤ ਤੇ
ਅਲਫ਼ਨੂਰ : ਰਹਿਣਦੋ
ਸੁਖ : ਸੁਖਦੀਪ
ਅਲਫ਼ਨੂਰ : ਪੂਰਾ ਨਾਮ
ਸੁਖ : ਬੀ ਐੱਸ ਆਰ
ਅਲਫ਼ਨੂਰ : ਤੁਸੀਂ… !!! ,…ਲੇਖਕ ਸਾਬ…..
ਸੁਖ : ਤੁਸੀਂ ਉਹੀ ਅਲਫ਼ਨੂਰ ਹੋ
ਅਲਫ਼ਨੂਰ : ਹਾਂਜੀ… ਕਿਵੇਂ ਓ ਜੀ
ਸੁਖ : ਵਧੀਆ ਬਸ… ਤੁਸੀਂ ਦੱਸੋ
ਅਲਫ਼ਨੂਰ : ਵਧੀਆ ਜੀ… ਹੋਰ ਘਰ ਕਿਵੇਂ ਨੇ ਸਾਰੇ
ਸੁਖ : ਵਧੀਆ ਜੀ… ਆਪਣੇ ਦੱਸੋ
ਅਲਫ਼ਨੂਰ: ਵਧੀਆ… ਮੈਨੂੰ ਤੇ ਐਵੇਂ ਸੀ ਤੁਸੀਂ ਭੁੱਲ ਗਏ
ਸੁਖ : ਕਿਹਾ ਸੀ ਆਖਰੀ ਸਾਹ ਤੀਕ ਤੇ ਨਹੀਂ , ਉਸਤੋਂ ਬਾਅਦ ਕੁਝ ਸਾਰੇ ਨਹੀਂ
ਅਲਫ਼ਨੂਰ : ਅੱਛਾ ਜੀ, ਮੈਂ ਸੁਣਿਆ ਸੀ ਤੁਹਾਡਾ ਵਿਆਹ ਹੋ ਗਿਆ
ਸੁਖ : ਹਾਂਜੀ ,ਦੋ ਸਾਲ ਹੋ ਗਏ, ਇੱਕ ਬੇਟੀ ਵੀ ਆ ਗਈ ਹੁਣ ਤੇ
ਅਲਫ਼ਨੂਰ : ਅੱੱਛਾ ਜੀ ਕੀ ਨਾਮ ਆ ਬੇਟੀ ਦਾ
ਸੁਖ : ਪਤਾ ਤਾਂ ਹੈ
ਅਲਫ਼ਨੂਰ : ਸੱਚੀਂ ਕਿ
ਸੁਖ : ਜ਼ੁਬਾਨ ਦੇ ਕੇ ਮੁਕਰਨਾ ਸਾਨੂੰ ਸੋਭਦਾ ਨਹੀਂ ਆ…ਫੇਰ ਵੀ ਸ਼ਾਇਰ ਸੀ… ਉਹਨਾਂ ਦਿਨਾਂ ਚ
ਅਲਫ਼ਨੂਰ : ਜਾਂਣਦੀ ਹਾਂ ਮੈਂ… ਆਪਣੇ ਤੋਂ ਜ਼ਿਆਦਾ ਤੁਹਾਨੂੰ
ਸੁਖ : ਪਤਾ ਹੈ, ਤਾਹੀਂ ਤਾਂ ਤੁਸੀਂ ਵੀ ਨਹੀਂ ਭੁੱਲੇ… ਮੈਂ ਵੀ ਸੁਣਿਆ ਸੀ, ਤੁਹਾਡੇ ਵਿਆਹ ਬਾਰੇ
ਅਲਫ਼ਨੂਰ : ਹਾਂ , ਪਰ ਮੈਂ ਕੁਝ ਮਹੀਨੇ ਪਹਿਲਾਂ ਤਲਾਕ ਦੇ ਦਿੱਤਾ,ਉਹ ਸ਼ਰਾਬ ਬਹੁਤ ਪੀਂਦੇ ਸੀ, ਇੱਕ ਬੇਟਾ ਹੈ, ਹੁਣ ਅਸੀਂ ਦੋਵੇਂ ਮਾਂ ਪੁੱਤ ਸ਼ਹਿਰ ਇਕੱਲੇ ਰਹਿ ਰਹੇ ਆਂ,‌ਮੈਂਨੂੰ ਨੌਕਰੀ ਮਿਲ ਗਈ ਸੀ, ਮੈਂ ਘਰਦਿਆਂ ਤੇ ਬੋਝ ਬਣਕੇ ਨਹੀਂ ਸੀ ਰਹਿਣਾ ਚਾਹੁੰਦੀ ਇਸ ਲਈ ਏਥੇ ਆ ਗਈ, ਵਧੀਆ ਖੁਸ਼ ਆਂ ਮੈਂ
ਸੁਖ : ਐਨਾ ਕੁਝ ਹੋ ਦੱਸਿਆ ਤੱਕ ਨਹੀਂ,
ਅਲਫ਼ਨੂਰ : ਜੇ ਦੱਸ ਵੀ ਦੇਂਦੀ, ਕੀ ਕਰ ਲੈਂਦੇ ਆਪਾਂ
ਸੁਖ : ਸ਼ਾਇਦ ਹੱਸ ਕੇ ਸਹਿ ਲੈਂਦੇ
ਅਲਫ਼ਨੂਰ : ਉਹ ਤਾਂ ਹੁਣ ਵੀ ਹੱਸ ਕੇ ਹੀ ਸਹਿ ਲਿਆ

ਚੰਨਨ ਦੀ ਆਵਾਜ਼ ਆਈ…ਉੱਠ ਖੜ੍ਹੇ ਜੀ ਤੁਸੀਂ, ਮੂੰਹ ਧੋ ਲਵੋ ‌, ਮੈਂ ਹੁੰਨੇ ਚਾਹ ਬਣਾ ਕੇ ਲੈਕੇ ਆਈ, ਸੁਖ ਨੇ ਅਲਫ਼ਨੂਰ ਦੇ ਮੈਸਜ਼ ਦਾ ਬਿਨਾਂ ਜਵਾਬ ਦਿੱਤੇ ਫੋਨ , ਬੈੱਡ ਕੋਲ਼ ਚਾਰਜ‌ ਤੇ ਲਗਾ ਦਿੱਤਾ,ਤੇ ਮੂੰਹ ਧੋਣ ਬਾਹਿਰ ਚਲਾ ਗਿਆ, ਐਨੇ ਵਿੱਚ ਚੰਨਨ ਚਾਹ ਲੈ ਕੇ ਆ ਗਈ,ਚਾਹ ਪੀਂਦੇ ਸਾਰ ਹੀ,ਸੁਖ ਨੂੰ ਥੋੜ੍ਹਾ ਪਿੰਡ ਕੰਮ ਸੀ ਉਹ ਪਿੰਡ ਚਲਾ ਗਿਆ ਤੇ ਚੰਨਨ ਨੂੰ ਕਹਿ ਗਿਆ ਕਿ ਉਹ ਨੌਂ ਵੱਜਦੇ ਨੂੰ ਤਿਆਰ ਰਹੇ,ਸੁਖ ਫੋਨ ਘਰ ਹੀ ਧਰ ਗਿਆ, ਸੁਖ ਦੇ ਫੋਨ ਤੇ ਕਾਫ਼ੀ ਫ਼ੋਨ ਆਏ ਪਰ ਚੰਨਨ ਨੇ ਕੋਈ ਫੋਨ ਨਹੀਂ ਚੁੱਕਿਆ ਇੱਕ ਨੰਬਰ ਦਾ ਫ਼ੋਨ ਵਾਰ ਵਾਰ ਆ ਰਿਹਾ ਸੀ, ਸੁਖ ਨੇ ਫ਼ੋਨ ਮੰਮੀ ਨੂੰ ਫੜਾ ਦਿੱਤਾ, ਜਦੋਂ ਮੰਮੀ ਨੇ‌ ਪੁੱਛਿਆ ਕਿ ਤੁਸੀਂ ਕੌਂਣ ਹੋ, ਤਾਂ ਫ਼ੋਨ ਅੱਗੋਂ ‌ਕੱਟ ਕਰ ਦਿੱਤਾ ਗਿਆ ਜਿਸ ਕਰਕੇ ਚੰਨਨ ਨੂੰ ‌ਹੋਰ ਹੀ ਤਰ੍ਹਾਂ ਦੇ ਖਿਆਲ ਆਉਣ ਲੱਗੇ ਐਨੇ ਵਿਚ ਹੀ ਸੁਖ ਗਿਆ,ਚੰਨਨ ਤਿਆਰ ਹੋ ਹੀ ਰਹੀ ਸੀ, ਆਉਂਦੇ ਸਾਰ ਹੀ ਸੁਖ ਵੀ ਨਹਾ ਕੇ ਤਿਆਰ ਹੋਣ‌ ਲੱਗ ਗਿਆ, ਜਲਦੀ ਤਿਆਰ ਹੋ ਕੇ ਸੁਖ ਨੇ ਕਾਹਲ਼ੀ ਕਾਹਲ਼ੀ ਦੋ ਫੁਲਕੇ ਹੀ ਖਾਏ ਤੇ ਕਿਹਾ ਕਿ ਦੁਕਾਨ ਉੱਪਰੋਂ ਗਾਹਕਾਂ ਦੇ ਫ਼ੋਨ ਕਾਫ਼ੀ ਆ ਰਹੇ ਨੇ, ਮੈਨੂੰ ਜਲਦੀ ਵਾਪਿਸ ਆਉਂਣਾ ਪੈਣਾ, ਸੁਖ ਦੇ ਪਿੰਡ ਤੋਂ ਚੰਨਨ ਦਾ ਪਿੰਡ ਤੀਹ ਕੁ ਕਿਲੋਮੀਟਰ ਹੀ ਸੀ, ਅੱਧੇ ਕੁ ਘੰਟੇ ਵਿਚ ਹੀ ਪਹੁੰਚ ਗਏ, ਸੁਖ ਕੁਝ ਦੇਰ ਹੀ ਰੁਕਿਆ ਤੇ ਚਾਹ ਪਾਣੀ ਪੀ ਮੰਮੀ ਨੂੰ ਫੋਨ ਕਰਤਾ ਕਿ ਮੈਂ ਸਿੱਧਾ ਦੁਕਾਨ ਤੇ ਹੀ ਜਾਵਾਂਗਾ, ਘਰ ਨਹੀਂ ਆਉਂਦਾ,ਸੁਖ ਸਿੱਧਾ ਦੁਕਾਨ ਤੇ ਹੀ ਚਲਾ ਗਿਆ,

ਦੁਕਾਨ ਤੇ ਪਹੁੰਚ ਕੇ ਥੋੜ੍ਹੀ ਬਹੁਤ ਸਫ਼ਾਈ ਕਰੀਂ ਤੇ ਅਜੇ ਕੋਲ਼ ਪਈ‌ ਕੁਰਸੀ ਤੇ ਬੈਠਣ ਹੀ ਲੱਗਾ ਸੀ ਕਿ ਇੱਕ ਨਵੇਂ ਜੇ ਨੰਬਰ ਤੋਂ ਫੋਨ ਆਇਆ…
ਸੁਖ : ਹੈਲੋ ਜੀ
ਨਵਾਂ ਨੰਬਰ : ਸਵੇਰੇ ਦੇ ਪੰਜਾਹ ਫੋਨ ਕਰ ਲਏ, ਬੰਦਾ ਘੱਟੋ-ਘੱਟ ਦੱਸ ਤਾਂ ਸਕਦਾ ਹੀ ਆ ..
ਸੁਖ : ਉਹ ਸੌਰੀ ਅਲਫ਼ਨੂਰ, ਯਰ ਕੰਮ ਹੀ ਐਨਾ ਸੀ ਬਸ ਧਿਆਨ ਨਹੀਂ ਦਿੱਤਾ
ਅਲਫ਼ਨੂਰ : ਠੀਕ ਆ, ਕਿੱਥੇ ਸੀ
ਸੁਖ : ਚੰਨਨ ਨੂੰ ਪਿੰਡ ਛੱਡ ਕੇ ਆਇਆ
ਅਲਫ਼ਨੂਰ : ਚੰਨਨ ਮਤਲਬ
ਸੁਖ : ਉਹਨਾਂ ਦਾ ਨਾਮ ਆਂ
ਅਲਫ਼ਨੂਰ : ਅੱਛਾ ਕਿ… ਤਾਹੀਂ ਨਹੀਂ ਫੋਨ ਚੁੱਕਿਆ
ਸੁਖ : ਹਾਂ ਕਹਿ ਸਕਦੇ ਹੋ
ਅਲਫ਼ਨੂਰ : ਹੋਰ ਸੁਣਾਓ, ਠੀਕ ਠਾਕ ਹੋ
ਸੁਖ : ਮੈਨੂੰ ਕੀ ਹੋਣਾਂ
ਅਲਫ਼ਨੂਰ : ਪਤਾ ਨਹੀਂ… ਮੈਨੂੰ ਲੱਗ ਰਿਹਾ ਸੀ, ਤੁਸੀਂ ਠੀਕ ਨਹੀਂ
ਸੁਖ : ਪਹਿਲਾਂ ਤਾਂ ਦੋ ਸਾਲ ਹੋ ਗਏ, ਉਦੋਂ ਤਾਂ ਫ਼ਿਕਰ ਕਰੀਂ ਨਹੀਂ
ਅਲਫ਼ਨੂਰ : ਕੌਣ ਕਹਿੰਦਾ, ਮੈਂ ਤਾਂ ਕੱਲ੍ਹ ਵੀ ਕਰਦੀ ਸੀ ਤੇ ਅੱਜ ਵੀ,ਬਸ ਤੁਸੀਂ ਹੀ ਬਦਲ ਗਏ ਸੀ
ਸੁਖ : ਅੱਛਾ ਮੈਂ ਬਦਲ ਗਿਆ, ਮੇਰੀ ਗ਼ਲਤੀ ਸੀ
ਅਲਫ਼ਨੂਰ : ਹਾਂ ਤੁਹਾਡੀ ਹੀ ਗ਼ਲਤੀ ਸੀ
ਸੁਖ : ਫੇਰ ਝੂਠ ਕਿਸਨੇ ਬੋਲਿਆ ਸੀ
ਅਲਫ਼ਨੂਰ : ਜੇ ਤੂੰ ਸੱਚਾ ਪਿਆਰ ਕਰਦਾ ਹੁੰਦਾ, ਤਾਂ ਐਨਾ ਕੁ ਤਾਂ ਫ਼ਰਕ ਵੇਖ ਹੀ ਸਕਦਾ ਸੀ
ਸੁਖ : ਮੈਂ ਤੇ ਸਿਰਫ਼ ਤੇਰੀ ਆਵਾਜ਼ ਸੁਣੀਂ ਸੀ, ਮੈਂ ਵੇਖਿਆ ਤਾਂ ਕਦੇ ਹੈ ਹੀ ਨਹੀਂ ਸੀ
ਅਲਫ਼ਨੂਰ : ਮੈਨੂੰ ਕੋਈ ਫ਼ਰਕ ਨਹੀਂ ਪੈਂਦਾ
ਸੁਖ : ਨਾਲ਼ੇ ਜੇ ਮੈਂ ਝੂਠਾ‌ ਹੁੰਦਾ, ਮੈਂ ਦੁਬਾਰਾ ਮੈਸਜ਼ ਨਾ ਕਰਦਾ, ਐਨੇ ਦੂਰ ਉਦੋਂ ਤੇਰੇ ਕੋਲ ਨਾ ਆਉਂਦਾ
ਅਲਫ਼ਨੂਰ : ਅੱਛਾ, ਮਤਲਬ
ਸੁਖ : ਮੈਂ ਲੜਨਾ ਨਹੀਂ ਚਾਹੁੰਦਾ
ਅਲਫ਼ਨੂਰ : ਮੈਂ ਤੇ ਲੜ ਨਹੀਂ ਰਹੀ , ਤੁਸੀਂ ਹੀ ਲੜ ਰਹੇ ਹੋ
ਸੁਖ : ਹੁਣ ਛੱਡੇਗੀ ਇਹ ਪੁਰਾਣੀਆਂ ਗੱਲਾਂ ਕਿ ਨਹੀਂ
ਅਲਫ਼ਨੂਰ :...

ਛੱਡ ਦੇਵਾਂਗੀ,ਪਰ ਭੁੱਲਦੀ ਨਹੀਂ
ਸੁਖ : ਫੇਰ ਐਵੇਂ ਕਰ ਮੈਨੂੰ ਭੁੱਲ ਜਾ
ਅਲਫ਼ਨੂਰ : ਜੇ ਮੈਂ ਮਰੀ ਜ਼ਿੰਮੇਵਾਰ ਤੁਸੀਂ ਹੋਵੇਗੇਂ
ਸੁਖ : ਅੱਛਾ…ਜੇ ਐਨਾ ਹੀ ਦੁੱਖ ਆ, ਫੇਰ ਕਦੇ ਤਾਂ ਫੋਨ ਕਰ ਸਕਦੀ ਸੀ
ਅਲਫ਼ਨੂਰ : ਤੁਸੀਂ ਤਾਂ ਮੈਸਜ਼ ਕੀਤਾ ਸੀ, ਫੋਨ ਤਾਂ ਮੈਂ ਹੀ ਕਰਿਆ… ਹੁਣ ਗੱਲ ਵਾਪਿਸ ਤੁਸੀਂ ਸ਼ੁਰੂ ਕਰ ਰਹੇ ਹੋ
ਸੁਖ : ਓਕੇ …ਛੱਡ ਦਿੱਤੀ
ਅਲਫ਼ਨੂਰ : ਇੱਕ ਗੱਲ ਕਹਿਣੀ ਆ…ਪਰ ਸਮਝ ਨਹੀਂ ਆ ਰਿਹਾ
ਸੁਖ : ਇਹੋ ਜਿਹੀ ਗੱਲ ਆ
ਅਲਫ਼ਨੂਰ : ਤੁਸੀਂ ਮੈਨੂੰ ਮਿਲਣ ਆ ਸਕਦੇ ਹੋ
ਸੁਖ : ਅਲਫ਼ ਤੇਰਾ ਦਿਮਾਗ਼ ਸਹੀ ਆ, ਮੈਂ ਹੁਣ ਇੱਕਲਾ ਨਹੀਂ ਆ
ਅਲਫ਼ਨੂਰ : ਇੱਕਲੀ ਤਾਂ ਮੈਂ ਵੀ ਨਹੀਂ ਆਂ
ਸੁਖ : ਕੀ ਇਹ ਸਹੀ ਹੋਵੇਗਾ
ਅਲਫ਼ਨੂਰ : ਇਹ ਤਾਂ ਨਹੀਂ ਪਤਾ,ਪਰ ਗ਼ਲਤ ਨਹੀਂ ਆ
ਸੁਖ : ਚੱਲੋ ਮੈਂ ਮੰਮੀ ਨੂੰ ਪੁੱਛਦਾ, ਇੱਕ ਦੋ ਦਿਨ ਤੀਕ ਵੇਖਦਾ
ਅਲਫ਼ਨੂਰ : ਹਾਂ , ਮੈਂ ਦੀਪ ਨੂੰ ਮੰਮੀ ਕੋਲ਼ ਛੱਡ ਕੇ ਆਈਂ ਹੋਈ ਆ, ਕਿਉਂਕਿ ‌ਮੈਂ‌ ਡਿਊਟੀ ਤੇ ਨਾਲ ਨਹੀਂ ਲਿਜਾ ਸਕਦੀ
ਸੁਖ : ਦੀਪ ਕੌਣ
ਅਲਫ਼ਨੂਰ : ਮੇਰਾ ਪੁੱਤ…
ਸੁਖ : ਤੂੰ ਸੱਚੀਂ ਅੱਜ ਵੀ ਕਮਲ਼ੀ ਆ
ਅਲਫ਼ਨੂਰ : ਹਾਂ, ਤੇਰੇ ਵਾਂਗ
ਸੁਖ : ਠੀਕ ਹੈ ਅਲਫ਼ ਮੈਂ ਫੇਰ ਕਰਦਾ ਫ੍ਰੀ ਹੋ ਕੇ ਗੱਲ
ਅਲਫ਼ਨੂਰ : ਠੀਕ ਹੈ ਜੀ… ਬਾਏ
ਸੁਖ : ਬਾਏ

ਦੁਕਾਨ ਤੇ ਗਾਹਕ ਆਉਂਣੇ ਸ਼ੁਰੂ ਹੋ ਗਏ ਸਨ,ਸੁਖ ਨੇ ਅਜੇ ਫੋਨ ਚਾਰਜ ਉੱਪਰ ਲਗਾ ਕੇ‌ ਧਰਿਆ ਹੀ ਸੀ ਕਿ ਐਨੇ ਵਿਚ ਹੀ‌ ਚੰਨਨ ਦਾ ਫੋਨ ਆ ਗਿਆ,

ਚੰਨਨ : ਹੈਲੋ ਜੀ
ਸੁਖ : ਹਾਂਜੀ
ਚੰਨਨ : ਪਹੁੰਚ ਗਏ ਜੀ
ਸੁਖ : ਹਾਂ ਪਹੁੰਚ ਗਿਆ ਸੀ
ਚੰਨਨ : ਠੀਕ ਹੋ ਤੁਸੀਂ…ਦਵਾਈ‌ ਧਿਆਨ ਨਾਲ ਲੈ ਲੈਂਣੀ
ਸੁਖ : ਹਾਂ ਠੀਕ ਹੈ… ਮੈਂ ਸ਼ਾਮ ਨੂੰ ਕਰਦਾ ਗੱਲ, ਕਾਫੀ ਗਾਹਕ ਆ ਰਹੇ ਨੇ
ਚੰਨਨ : ਠੀਕ ਆ ਜੀ
ਸੁਖ : ਠੀਕ ਆ

ਸੁਖ ਨਾਲ਼ੇ ਤਾਂ ਗਾਹਕਾਂ ਨੂੰ ਸੰਭਾਲ ਰਿਹਾ ਸੀ ਨਾਲ ਹੀ ਉਹ ਸੋਚ ਰਿਹਾ ਸੀ ਕਿ ਉਹ ਕੁਝ ਗ਼ਲਤ ਤੇ ਨਹੀਂ ਕਰ ਰਿਹਾ , ਇੱਕ ਪਾਸੇ ਉਸ ਨੂੰ ਚੰਨਨ ਦਾ‌ ਭੋਲ਼ਾ ਜਿਹਾ ਮੂੰਹ ਵਿਖਦਾ, ਦੂਸਰੇ ਪਾਸੇ ਉਸਨੂੰ ‌ਅਲਫਨੂਰ ਦੀ ਜ਼ਿੰਦਗੀ ਵਿਚ ਮੁੜ ਆਈ ਉਮੀਦ ਦੀ ਕਿਰਨ, ਸੁਖ ਨੂੰ ਖੁਦ ਸਮਝ ਨਹੀਂ ਸੀ ਆ ਰਿਹਾ‌ ਕਿ ਉਹ ਕਿਦਾਂ ਕਰੇ ਤੇ ਕਿਦਾਂ ਨਾ,ਉਹ ਅਲਫ਼ਨੂਰ ਨੂੰ ‌ਮਿਲਣ‌ ਜਾਵੇ ਕਿ ਨਾ, ਜੇ ਉਹ ਅਲਫ਼ਨੂਰ ਨੂੰ ਮਿਲਣ ਗਿਆ ਕੁਝ ‌ਗਲਤ ਨਾ‌ ਕਰ ਬੈਠੇ , ਜਾਂ ਜੇ ਚੰਨਨ ਨੂੰ ਪਤਾ ਲੱਗ ਗਿਆ ਫੇਰ ਕੀ ਹੋਵੇਗਾ,ਉਹ ਕਿਦਾਂ ਸਮਝਾਵੇਗਾ ਉਸਨੂੰ ,ਸੁਖ ਨੇ ਫ਼ੋਨ ਬੰਦ ਕਰਕੇ ਚਾਰਜ ਉੱਪਰ ਲਗਾ ਦਿੱਤਾ, ਤੇ ਸਾਰੇ ‌ਦਿਨ‌ ਕੰਮ ਨੇ ਉਸਦੀ ਮੱਤ ਮਾਰ ਲਈ, ਓਧਰ ਅਲਫ਼ਨੂਰ ਸੋਚ ਰਹੀਂ ਸੀ ਕਿ ਜੇ ਸੁਖ ਨੂੰ ਮਿਲਣ ਆ ਜਾਵੇ ਤਾਂ ਉਸਦੀ ਜ਼ਿੰਦਗੀ ਵਿਚ ਮੁੜ ਬਹਾਰ ਖਿਲ ਜਾਵੇਗੀ, ਬੇਸ਼ੱਕ ਸੁਖ‌‌ ਉਸਨੂੰ ‌ਮਹੀਨੇ ਵਿਚ ਇੱਕ ਵਾਰ ਹੀ ਮਿਲ਼ਣ ਆ ਜਾਇਆ ਕਰੇ ,ਉਸ ਕੋਲ ਜ਼ਿੰਦਗੀ ਜਿਉਣ ਦੀ ਵਜ੍ਹਾ ਰਹੇਗੀ, ਉਹ ਦੋ ਸਾਲਾਂ ਦਾ ਸਾਰਾ ਸਫ਼ਰ ਉਂਗਲਾਂ ਉੱਪਰ ਵਾਰ ਵਾਰ ਗਿਣ ਰਹੇ ਸੀ, ਕਿਉਂਕਿ ਉਸਨੂੰ ਚਾਅ ਸੀ ਕਿ ਉਹ ਇਹ ਸਭ ਸੁਖ ਨੂੰ ਦੱਸ ਕਿ ਹਮੇਸ਼ਾ ਲਈ ਭੁੱਲ ਜਾਵੇਗੀ,ਤੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੇਗੀ, ਦੁਪਹਿਰ ਦੇ ਤਿੰਨ ਵੱਜ ਗਏ ਸਨ, ਅਲਫ਼ਨੂਰ ਹਰ ਰੋਜ਼ ਤਿੰਨ ਵਜੇ ਦੁਪਹਿਰੇ ਸੌਂ ਜਾਇਆ ਕਰਦੀ ਸੀ,ਪਰ ਅੱਜ ਉਸਨੂੰ ਨੀਂਦ ਨਹੀ ਆ ਰਹੀ ਸੀ,ਉਸ ਨੇ ਸੁਖ ਨੂੰ ਫੋਨ ਲਗਾਇਆ,ਪਰ ਸੁਖ ਦਾ ਅੱਗੋਂ ਨੰਬਰ ‌ਬੰਦ ਆ ਰਿਹਾ ਸੀ, ਅਲਫ਼ਨੂਰ ਦੇ ਮਨ ਵਿਚ ਹਨੇਰੀ ਰੁੱਤ ਵਾਂਗ ਹਨੇਰੀਆਂ ਉੱਠਣ ਲੱਗੀਆਂ ਤੇ ਜੋ ਸਿਰ ਦਰਦ ਵਿਚ ਤਬਦੀਲ ਹੋ ਗਈਆਂ , ਅਲਫ਼ਨੂਰ ਦਾ ਸਿਰ ‌ਪਾੜ ਪਾੜ ਜਾ ਰਿਹਾ ਸੀ,‌ ਉਸ ਨੇ ਕੋਲ਼ ਹੀ ਅਲਮਾਰੀ ਦੇ ਨਾਲ‌ ਸ਼ੀਸ਼ੇ ਵਿਚ ਪਏ, ਪੈਰਾਸਿਟਾਮੋਲ ਦੇ ਪੱਤੇ ਵਿਚੋਂ ਇਕ ਗੋਲੀ ਕੱਢੀ ਤੇ‌ ਬਿਨਾਂ ਪਾਣੀ ਤੋਂ ਹੀ ਲੈ‌ ਲਈ ਜਿਸ ਨੇ ਅਲਫ਼ਨੂਰ ਨੂੰ ਇੱਕ ਘੰਟਾ ਬੇਹੱਦ ਆਰਾਮ ਦਿੱਤਾ ਤੇ ਅਲਫ਼ਨੂਰ ਗੂੜ੍ਹੀ ਨੀਂਦ ਸੌਂ ਗਈ, ਜਦੋਂ ਉੱਠੀ ਤਾਂ ਵੇਖਿਆ ਸੁਖ ਦੇ ਦੋ ਤਿੰਨ ਫੋਨ ਆ‌ ਚੁੱਕੇ ਸਨ , ਪਰ ਉਸਨੇ ਜਾਣ ਬੁੱਝ ਕੇ‌ ਵਾਪਿਸ ਫੋਨ ਨਾ‌ ਕੀਤਾ ਕਿ ਜਦੋਂ ਉਸਨੇ ਆਪ ਫੋਨ ਇਹ ਜਾਣਦੇ ਹੋਏ ਵੀ ਬੰਦ ਕੀਤਾ ਕਿ ਮੇਰਾ ਫੋਨ ਆ ਸਕਦਾ ਹੈ, ਮੈਂ ਉਸਦੀ ਕਿੰਨੀਂ ਫ਼ਿਕਰ ਕਰਦੀਂ ਹਾਂ,‌ਫਿਰ ਮੈਂ ਕਿਉਂ ਕਰਾਂ ਫੋਨ ਉਸਨੂੰ… ਕੁੜੀਆਂ ਵਿੱਚ ‌ਸੱਚੀਂ‌ ਗੁੱਸਾ ਬਹੁਤ ਜ਼ਿਆਦਾ ਹੁੰਦਾ,ਪਰ ਅਲਫ਼ਨੂਰ ਤਾਂ ‌ਇਸ ਵਿਚ ‌ਗੁਰੂ ਸੀ, ਕੀ ਆਖੇ ਕੋਈ ਐਨਾ ਗ਼ੁੱਸਾ… ਨਾਲ਼ੇ ਬੈਠੀ‌ ਬੈਠੀ ਸੁਖ ਬਾਰੇ ਹੀ ਸੋਚ ਰਹੀ ਸੀ ਕੋਲ਼ ਪਈ‌ ਡਾਇਰੀ ਨੂੰ ਚੁੱਕਿਆ ਤੇ ਲਿਖਣ‌ ਲੱਗੀ….

ਹਰ ਵਕਤ ਸੋਚਾਂ ‌ਮੈਂ ਤੇਰੇ ਬਾਰੇ
ਤੈਨੂੰ ਕਿਉਂ ਨਾ‌ ਖ਼ਿਆਲ ਆਵੇ

ਕਿਤੇ ਮੋਹ ਨਾ ਤੋੜ ਲਿਆ ਹੋਵੇ ਚੰਦਰੇ ਨੇ
ਭੈੜਾ ਮਨ ਵਿਚ ਮੇਰੇ ਸਵਾਲ ਆਵੇ

ਕਹਿੰਦਾ‌ ਜਾਣਦਾ ਹਾਂ ‌ਤੈਨੂੰ‌ ਰਗ ਰਗ ਤੋਂ
ਤੇਰਾ‌‌ ਗ਼ੁੱਸਾ ਜਿਵੇਂ ਚਾਹ ਉਬਾਲ ਆਵੇ

ਜਦ ਵੀ‌ ਤੱਕਦਾ ਹੱਸ ਕੇ ਨੀਂ ਸਈਓ
ਸੋਂਹ ਰੱਬ ਦੀ ਕਲਾ ਤੇ ਹੀ ਕਮਾਲ ਆਵੇ

ਸੁਪਨੇ ਵਿੱਚ ਤੱਕਿਆ ਸੀ ਕੋਲ਼ ਖੜ੍ਹੇ ਨੂੰ
ਸਿਰ ਘੁੰਮ‌ ਰਿਹਾ ਸੀ ਸਾਂਭੀ ਨਾ‌ ਸੰਭਾਲ ਆਵੇ

~

ਨਹੀਂ ਕੁੱਝ ਹੋਰ ਲਿਖਦੀ ਆਂ….

ਬੱਦਲੀ ‌ਨੂੰ ਚੜਿਆ ਚਾਅ ਹੋਣਾਂ
ਧੁੱਪ ਨੂੰ ਚੜਿਆ ਸਾਹ‌ ਹੋਣਾਂ
ਕਿੰਨਾ ਸੋਹਣਾ ਮੋਸਮ ਹੋਣਾ ਤਦ
ਜਦ‌ ਕੋਲ਼ ਮੇਰੇ ਤੋਂ ਹਨਾਂ ਹੋਣਾਂ
ਕੁਦਰਤ ਵੀ ਖੁਸ਼ ਜਿਹੀ ਜਾਪੇਗੀ
ਤੇ ਰੇਤੇ ਵੀ ਛੇੜਨਗੇ ਕੋਈ ਯਾਦ ਚੰਨਾ

ਜਦ‌ ਤੂੰ ਹੋਵੇਂ ਕੋਲ਼ ਸਾਹ ਚੱਲਦੇ ਨੇ
ਮਰ ਜਾਣੀਂ‌ ਆਂ‌ ਤੇਰੇ ਬਾਅਦ ਚੰਨਾ…

ਇਹ‌ ਰੁੱਖ ਵੀ‌ ਚੁੱਪ ਜਿਹੀ ਧਾਰ ਲੈਂਦੇ
ਤੱਕ ਕੇ ਮੇਰੇ ‌ਹੰਝੂਆਂ‌ ਨੂੰ ‌ਅੰਦਰ ਆਪਣਾ‌ ਠਾਰ‌ ਲੈਂਦੇ
ਮੈਂ ਚਹੁੰਦੀ ਬਾਰੇ ‌ਲਿਖਾਂ ਦਰਦਾਂ‌ ਦੇ…
ਪਰ‌ ਇਹ ਅੱਖਰ ਵੀ‌ ਪਾਸਾ ‌ਮਾਰ‌ ਲੈਂਦੇ
ਜਿੰਦ ਮੇਰੀ ਹੈ‌ ਕਿਸੇ ਬੂਟੇ ਵਰਗੀ,
ਤੇ‌ ਤੂੰ ਉਹਦੀ ਹੈਂ ਖਾਸ ਖਾਦ ਚੰਨਾ

ਜਦ‌ ਤੂੰ ਹੋਵੇਂ ਕੋਲ਼ ਸਾਹ ਚੱਲਦੇ ਨੇ
ਮਰ ਜਾਣੀਂ‌ ਆਂ‌ ਤੇਰੇ ਬਾਅਦ ਚੰਨਾ…

ਲਿਖਦੀ ਰਹਿੰਦੀ ਨਾਮ ਤੇਰਾ
ਵੇਖ ਵਰਕੇ ਕਿੰਨੇ ਭਰ ਗਏ‌ ਨੇ
ਤੂੰ ਕਦ ਆਉਣਾ ਦੱਸ ਤਾਰੀਖ਼ ਕੋਈ
ਵੇਖ ਕਿੰਨੇ ਸੂਰਜ ਡੁੱਬ ਕੇ ਚੜ ਗਏ ਨੇ
ਮੈਂ ਦੱਸ ਨੀਂ ਸਕਦੀ‌ ਤੂੰ ‌ਮੇਰਾ ਕੀ ਕੁਝ ਐਂ
ਮੁਕਦੀ ਗੱਲ ਹੈ‌ ਸੁਖ, ਆਦਿ ਚੰਨਾ

ਜਦ‌ ਤੂੰ ਹੋਵੇਂ ਕੋਲ਼ ਸਾਹ ਚੱਲਦੇ ਨੇ
ਮਰ ਜਾਣੀਂ‌ ਆਂ‌ ਤੇਰੇ ਬਾਅਦ ਚੰਨਾ…

ਪਿੰਡ ਤਾਂ ਚਾਹੇ ਦੂਰ ਸਾਡੇ
ਪਰ ਦਿਲਾਂ ਵਿਚ ਨਾ ਦੂਰੀ ਆ
ਮੈਂ ਇੱਕ ਰੀਝ ਬੁਣੀ ਸੀ ਜ਼ਿੰਦਗੀ ਵਿਚ
ਜੋ ਅੱਜ ਵੀ ਹਲੇ ਅਧੂਰੀ ਆ
ਮੈਂ ਖੁਦ ਨੂੰ ਰਾਗ ਜਿਹੀ ਲੱਗਦੀ ਆਂ
ਤੇ ਤੂੰ ਲੱਗਦਾ ਏਂ ਕੋਈ ਨਾਦ ਚੰਨਾ

ਜਦ‌ ਤੂੰ ਹੋਵੇਂ ਕੋਲ਼ ਸਾਹ ਚੱਲਦੇ ਨੇ
ਮਰ ਜਾਣੀਂ‌ ਆਂ‌ ਤੇਰੇ ਬਾਅਦ ਚੰਨਾ…

ਅਲਫ਼ਨੂਰ ਨੇ ਐਨਾ ਲਿਖ ਡਾਇਰੀ ਬੰਦ ਕਰ ਦਿੱਤੀ, ਉਸਤੋਂ ਬਾਅਦ ਸੁਖ ਦੇ ਮੈਸਜ਼ ਦਾ ਇੰਤਜ਼ਾਰ ਕਰਨ ਲੱਗੀ, ਮੌਸਮ ਫੇਰ ਖ਼ਰਾਬ ਹੋ ਗਿਆ ਸੀ,ਸੁਖ ਨੇ ਪੰਜ ਵਜੇ ਹੀ ਦੁਕਾਨ ਬੰਦ ਕਰ ਦਿੱਤੀ, ਰਸਤੇ ਵਿਚ ਹੀ ਮੀਂਹ ਆ ਗਿਆ, ਪਿੰਡ ਦਸ ਕੁ ਕਿਲੋਮੀਟਰ ਹੀ ਦੂਰ ਹੀ ਸਾਰਾ ‌ਪੰਜ ਕੁ ਮਿੰਟਾਂ ਜਾ ਰਾਹ ਰਹਿ ਗਿਆ ਸੀ, ਪਰ ਮੀਂਹ ਐਨੀ ਜ਼ੋਰ ਦਾ ਸੀ ਕਿ ਸੁਖ ਪੂਰੀ ਤਰ੍ਹਾਂ ਭਿੱਜ ਗਿਆ,ਘਰ ਪਹੁੰਚਦੇ ਸਾਰ ਹੀ ਕੱਪੜੇ ਬਦਲੇ , ਮੰਮੀ ‌ਅੱਜ ਜਲਦੀ ਹੀ ਰੋਟੀ ਬਣਾ ਰਹੀ ਸੀ, ਕਹਿ ਰਹੀ ਸੀ ਕਿ ਮੀਂਹ ਕਰਕੇ ਭਮੱਕੜ ਆ ਜਾਂਦੇ ਨੇ, ਨਾਲ਼ੇ ਖ਼ੈਰ ਸੁਖ ਪੁੱਛ ਰਹੀ ਸੀ, ਚੰਨਨ ਦੇ ਮਾਂ ਪਿਓ ਦੀ…ਐਨੀ ਵਿਚ ਹੀ ਸੁਖ ਨੂੰ ਅਲਫ਼ਨੂਰ ਦੀ ਯਾਦ ਆ ਗਈ,ਉਸ ਨੇ ਅਲਫ਼ਨੂਰ ਨੂੰ ਫੋਨ ਲਗਾਇਆ, ਫੋਨ ਬੰਦ ਆ ਰਿਹਾ ਸੀ,ਬਸ ਫੇਰ ਕੀ ਸੀ ਦੁਬਾਰਾ ਸਿਰ ਦਰਦ ਸ਼ੁਰੂ ਹੋ ਗਿਆ, ਮੀਂਹ ਨੇ ਥੋੜ੍ਹਾ ਜਿਹਾ ਸਾਹ ਲਿਆ ਸੀ, ਸੁਖ ਨਾਲਦੀ ਨਾਲ ਹੀ ਨਹਾਉਣ ਚਲਾ‌ ਗਿਆ, ਉਹ ਨਹਾਉਂਦਾ ਨਹਾਉਂਦਾ ਵੀ ਅਲਫ਼ਨੂਰ ਬਾਰੇ ਸੋਚ ਰਿਹਾ ਸੀ ਕਿ ਕਮਲ਼ੀ ਨੇ ਫੋਨ ਬੰਦ ਕਿਉਂ ਕਰਿਆ,ਜੇ ਕਰ ਵੀ ਲਿਆ, ਮੈਸਜ਼ ਤਾਂ ਛੱਡ ਸਕਦੀ ਸੀ ਕਿ ਆ ਦਿੱਕਤ ਆ,ਨਹਾ ਕੇ ਆਇਆ ਤਾਂ ਦੁਬਾਰਾ ਫੇਰ ਫੋਨ ਲਗਾਇਆ ਪਰ ਫੋਨ ਫੇਰ ਬੰਦ ਆ ਰਿਹਾ ਸੀ, ਮੰਮੀ ਰੋਟੀ ਪਾ ਕੇ ਲੈ ਆਈ,ਸੁਖ‌ ਫ਼ੋਨ ਨੇ ਸਾਈਡ ਤੇ ਧਰ ਦਿੱਤਾ, ਦੋਵੇਂ ‌ਮਾਂ ਪੁੱਤ ਰੋਟੀ ਖਾਣ ਲੱਗ ਗਏ,‌ ਸੁਖ ਨੇ ਅੱਜ ਦੁਪਹਿਰੇ ਵੀ ਰੋਟੀ ਨਹੀਂ ਸੀ ਖਾਈ,ਉਹ ਕਾਹਲੀ ਕਾਹਲੀ ਵਿਚ ਅੱਜ ਘਰ ਹੀ ਭੁੱਲ ਗਿਆ ਸੀ, ਰੋਟੀ ਖਾਂਦੇ ਖਾਂਦੇ ਫੋਨ ਆਇਆ ਸੁਖ ਨੇ ਵੇਖਿਆ ਚੰਨਨ ਦਾ ਫੋਨ ਸੀ, ਮਾਂ ਰੋਟੀ ਖਾ ਕੇ ਖੜੀ ਹੀ ਹੋਈ ਸੀ,ਸੁਖ ਨੇ ਸਿੱਧਾ ਫੋਨ ਮੰਮੀ ਨੂੰ ਫੜਾ ਦਿੱਤਾ,‌ਸੁਖ ਦਾ ਬਿਲਕੁਲ ਵੀ ਜੀ ਨਹੀਂ ਸੀ ਕਰ ਰਿਹਾ ਰੋਟੀ ਖਾਣ ਦਾ,‌ਬਸ‌ ਪਤਾ ਨਹੀਂ ਕਿਉਂ ਧੱਕੇ ਨਾਲ ਗੱਡੀ ਧਕੇਲੀ ਜਾ ਰਿਹਾ ਸੀ,ਸੁਖ ਨੇ ਜਲਦੀ ਜਲਦੀ ‌ਰੋਟੀ‌ ਖ਼ਤਮ ਕਰੀ, ਮੰਮੀ ਫੋਨ ਤੇ ਗੱਲ ਕਰ ਰਹੇ ਸਨ ,ਸੁਖ ਸਾਰੇ ਬਰਤਨ ਚੁੱਕ ਕੇ ਰਸੋਈ ਵਿਚ ਧਰ ਆਇਆ, ਐਨੇ ਵਿਚ ਮੰਮੀ ਆ ਗਏ… ਆ ਲੈ ਪੁੱਤ ਚੰਨਨ ਆ ਕਰਲਾ ਗੱਲ

ਚੰਨਨ : ਕਿਵੇਂ ਓ ਜੀ
ਸੁਖ : ਵਧੀਆ… ਤੂੰ ਦੱਸ… ਅਲਫ਼ ਕਿਵੇਂ ਆ
ਚੰਨਨ : ਵਧੀਆ
ਸੁਖ : ਲੱਗ ਗਿਆ ਜੀ
ਚੰਨਨ : ਹਾਂ ਮੇਰਾ ਤਾਂ ਲੱਗ ਗਿਆ, ਲੱਗਦਾ ਅਲਫ਼ ਦਾ ਨਹੀਂ ਲੱਗਿਆ
ਸੁਖ : ਕਿਉਂ ਅਲਫ਼ ਦਾ ਕਿਉਂ ਨਹੀਂ ਲੱਗਿਆ
ਚੰਨਨ : ਕਿਸੇ ਦੀ ਗੋਦੀ ਨਹੀਂ ਜਾਂਦੀ,ਜੇ ਕੋਈ ਬੁਲਾਵੇ ਤਾਂ ਰੌਣ ਲੱਗ ਜਾਂਦੀ ਆ
ਸੁਖ : ਓਪਰਾ ਕਰਦੀਂ ਹੋਣੀਂ,ਜਵਾਕ ਹੈਨੀ ਨਾਂ ਆਪਣੇ ਏਥੇ
ਚੰਨਨ : ਹਾਂ…ਹੋਰ ਦੱਸੋ ਰੋਟੀ ਖਾ ਲਈ
ਸੁਖ : ਹਾਂ ਬਸ ਹੁਣ ਹੀ ਖਾਈ ਆ… ਤੁਸੀਂ ਖਾ ਲਈ
ਚੰਨਨ : ਨਾ ਮੰਮੀ ਬਣਾ ਰਹੇ ਨੇ… ਨਾਲ਼ੇ ਤੁਸੀਂ ਦਵਾਈ ਦੇਖ ਕੇ ਲੈ ਲਵੋ…ਠੀਕ ਆ
ਸੁਖ : ਹਾਂ ਹਾਂ ਕੋਈ ਨੀਂ…. ਹੋਰ
ਚੰਨਨ : ਹੋਰ ਬਸ ਵਧੀਆ
ਸੁਖ : ਚੱਲ ਠੀਕ ਆ…
ਚੰਨਨ : ਠੀਕ ਆ ਜੀ

ਸਿਰਦਰਦ ਵੱਧ ਤੋਂ ਵੱਧ ਹੀ ਹੋ ਰਿਹਾ ਸੀ, ਉੱਪਰੋਂ ਅਲਫ਼ਨੂਰ ਦਾ ਨਾ ਕੋਈ ਮੈਸਜ਼ ਨਾ ਕੋਈ ਫੋਨ, ਐਨਾ ਜ਼ਿਆਦਾ ਦਰਦ ਹੋ ਰਿਹਾ ਸੀ ਕਿ ਸੁਖ ਨੂੰ ਲੱਗਦਾ ਸੀ ਕਿ ਅੱਜ ਉਸਦਾ ਆਖ਼ਰੀ ਦਿਨ ਆ , ਸੱਤ ਵੱਜ ਗਏ, ਅਖੀਰ ‌ਅੱਜ ਸਹੀ ਦੋ ਸਾਲ ਬਾਅਦ ਸੁਖ ਨੇ ਕੋਲ਼ ਹੀ ਪਈ ਚੰਨਨ ਦੀ ਡਾਇਰੀ ਨੂੰ ਚੁੱਕਿਆ,ਸਭ ਤੋਂ ਆਖਰੀ ਪੇਜ ਤੇ ਕੁਝ ਲਿਖਣ ਦੀ ਕੋਸ਼ਿਸ਼ ਕੀਤੀ…

ਇੱਕ ਸੁਨੇਹਾ ਘੱਲਿਆ ਹੁੰਦਾ
ਕਾਹਨੂੰ ਮਗ਼ਜ਼ ਮੱਲਿਆ ਹੁੰਦਾ

ਹੁਣ ਕਦੋਂ ਦਾ, ਨੀਂਦ ਦੇ ਦੇਸ਼
ਤੂੰ ਵੀ, ਮੈਂ ਵੀ ਚੱਲਿਆ ਹੁੰਦਾ

ਹੋਰ ਕਾਹਦੀ ਟੈਨਸ਼ਨ ਇਹਨੂੰ
ਦਰਦ ਸਿਰਾਂ ਦਾ‌ ਠੱਲਿਆ ਹੁੰਦਾ

ਉਥੇ ਘੁੰਮਦਾ ਪਿਆ ਚਿਰਾਂ ਤੋਂ
ਨਹੀਂ ਤੇ ਕਦੋਂ ਦਾ ਹੱਲਿਆ ਹੁੰਦਾ

ਖ਼ਬਰੇ ਇੱਕ ਹੀ ਪਾਸਾ ਹੋ ਜਾਂਦਾ
ਜੇਕਰ ਪਾਸਾ ਤੂੰ ਹੀ ਥੱਲਿਆ‌‌ ਹੁੰਦਾ

ਪੁੱਤ ਪੁੱਤ ਤਾਂ‌ ਮੇਰੀ ਮਾਂ ਦੀ ਬੋਲੀ
ਸਾਡੇ ਲਈ ਸੱਜਣਾਂ ਬੱਲਿਆ‌ ਹੁੰਦਾ

ਭੁੱਲਣਾ ਦੂਰ, ਹੋਰਾਂ ਨੂੰ ਵੀ ਦੱਸਣਾ ਸੀ
ਜੇਕਰ ਅਸੀਂ ਹੀ ਤੈਨੂੰ ‌ਖੱਲਿਆ ਹੁੰਦਾ

~

ਮੈਂ ਰਾਤ ਜਾਗ ਕੇ ਕੱਢ ਲਵਾਂਗਾ
ਜੇਕਰ ਉਹਨੂੰ ਖ਼ਬਰ ਹੈ ਮੇਰੀ

ਸੁਣੋਂ ਮਰਨ ਦਾ ਸ਼ੋਕ ਹੈ ਚੜਿਆ
ਜੇ ਉਹਦੇ ਕੋਲ਼ ਕਬਰ ਹੈ ਮੇਰੀ

ਬਿਨਾਂ ਵੇਖਿਆਂ ਦਿਨ ਨੀਂ ਲੰਘਦਾ
ਇੱਕ ਹੀ ਤਸਵੀਰ ਸਬਰ ਹੈ ਮੇਰੀ

ਜੇ ਤੁਸੀਂ ਕਹਿਣੇ ਹੋ ਅਮਰ ਵੇਲ ਹੈ ਉਹ
ਕੀ ਮੈਂ ਕਹਿ ਸਕਦਾ ਲਗਰ ਮੇਰੀ

ਸੁਖ ਨੇ ਲਿਖ ਤਾਂ ਲਿਆ, ਪਰ ਉਸ ਵਿਚ ਐਨੀ ਹਿੰਮਤ ਨਾ ਆਈ ਕਿ ਉਸ ਅਲਫ਼ਨੂਰ ਨੂੰ ਭੇਜ‌ ਦੇਵੇ, ਅਖੀਰ ਉਹ ਫ਼ੋਨ ਨੂੰ ਪਾਸੇ ਤੇ ਰੱਖ ਕੇ ਪੈ ਗਿਆ, ਸਾਢ਼ੇ ਕੁ ਅੱਠ ਵੱਜੇ ਸਨ,ਸਿਰ ਦਾ ਦਰਦ‌ ਐਨਾ ਸੀ ਕਿ ਅੱਖ ਝਪਕਣ ਤੇ ਵੀ ਤਕਲੀਫ਼ ਹੁੰਦੀ ਸੀ। ਟੈਕਸਟ ਮੈਸਜ਼ ਆਇਆ

ਅਲਫ਼ਨੂਰ : ਸੌਂ ਗਏ
ਸੁਖ : ਹਾਂ ਕਹਿ ਸਕਦੇ ਹੋ
ਅਲਫ਼ਨੂਰ : ਫੇਰ ਜਵਾਬ ਕਿਦਾਂ ਦਿੱਤਾ
ਸੁਖ : ਮੈਂ ਗੁੱਸੇ ਆਂ
ਅਲਫ਼ਨੂਰ : ਮੈਂ ਵੀ
ਸੁਖ : ਤੁਸੀਂ ਕਿਉਂ… ਫੋਨ ਤੁਹਾਡਾ‌ ਬੰਦ ਸੀ
ਅਲਫ਼ਨੂਰ : ਅੱਛਾ‌ ਪਹਿਲਾ ਤੁਹਾਡਾ ਬੰਦ ਸੀ
ਸੁਖ : ਪਰ ਮੈਂ ‌ਬਾਅਦ‌ ਵਿਚ ਕਰੀ ਸੀ ਕਾਲ
ਅਲਫ਼ਨੂਰ : ਪਤਾ ਆ ਮੈਨੂੰ
ਸੁਖ : ਠੀਕ ਹੈ ਮੇਰਾ ਸਿਰ ਦੁੱਖ ਰਿਹਾ, ਕੱਲ੍ਹ ਕਰਦੇ ਆਂ ਗੱਲ
ਅਲਫ਼ਨੂਰ : ਮੇਰਾ ਵੀ…ਓਕੇ ਬਾਏ
ਸੁਖ : ਬਾਏ ਗੁੱਡ ਨਾਈਟ
ਅਲਫ਼ਨੂਰ ‌: ਪਤਾ ਸਾਰਾ ਦਿਨ ਸੋਚਦੀ ਰਹੀ ਤੁਹਾਡੇ ਬਾਰੇ
ਸੁਖ : ਮੈਂ ਵੀ
ਅਲਫ਼ਨੂਰ : ਬਹੁਤ ਸਾਰੀਆਂ ਗੱਲਾਂ ਨੇ, ਕੱਲ੍ਹ ਨੂੰ ਫੋਨ ਤੇ ਦੱਸੂ
ਸੁਖ : ਅੱਛਾ…ਗੁੱਸਾ ਬਹੁਤ ਆਉਂਦਾ ਤੇਰੇ ਤੇ, ਜਦੋਂ ਤੂੰ ਫੋਨ ਨੀਂ ਚੁੱਕਦੀ
ਅਲਫ਼ਨੂਰ : ਯਰ ਕੀ ਕਰਾਂ… ਗ਼ੁੱਸਾ ਹੀ ਵਾਹਲਾ ਆਉਂਦਾ, ਜਦੋਂ ਕੋਈ ਜਾਣ‌ ਕੇ ਫੋਨ ਬੰਦ‌ ਕਰ‌ ਦੇਵੇ
ਸੁਖ : ਇਸ ਨੂੰ ਸਾਂਭ ਕੇ ਰੱਖਿਆ ਕਰੋ
ਅਲਫ਼ਨੂਰ : ਜੀ
ਸੁਖ : ਨਹੀਂ ਬਹੁਤ ਕੁਝ ਸਾਂਭ ਦੇਣਾ ਇਹ ਗੁੱਸੇ ਨੇ
ਅਲਫ਼ਨੂਰ : ਜੀ ਅੱਗੇ ਤੋਂ ਖ਼ਿਆਲ ਰੱਖੂ
ਸੁਖ : ਬਾਏ ਗੁੱਡ ਨਾਈਟ ਜੀ
ਅਲਫ਼ਨੂਰ : ਜੀ ਬਾਏ

ਦੋਵੇਂ ਸੌਂ ਗਏ,ਪਰ ਦੋਵੇਂ ਹੀ ਇੱਕ ਦੂਜੇ ਬਾਰੇ ਸੋਚ ਰਹੇ ਸੀ,ਇਹ ਨਹੀਂ ਪਤਾ ਲੱਗਾ ਦੋਵਾਂ ਨੂੰ ਕਿ ਦੋ ਮਿੰਟ ਦੀ ਗੱਲ, ਘੰਟਿਆਂ ਦਾ ਸਿਰ ਦਰਦ ਕਿੱਧਰ ਲੈ ਕੇ ਚੱਲੀ ਗਈ, ਬਸ ਦੋਵੇਂ ਸੋਚਦੇ ਸੋਚਦੇ ਸੌਂ ਗਏ… ਇੱਕ ਕਹਾਣੀ

ਸੁਪਨੇ ਵਿੱਚ ਤਾਂ ਮਿਲਦੇ, ਬਣਕੇ ਹਾਣੀ ਨੇਂ
ਰਗ ਰਗ ਕੋਲੋਂ ਵਾਕਿਫ਼ ਇੱਕ ਦੂਏ ਦੇ ਜਾਣੀਂ ਨੇ
ਇੱਕ ਲਹਿੰਦੇ ਪੰਜਾਬ ਤੋਂ ਦੂਜਾ ਚੜਦੇ ਵੱਲੋਂ
ਪਰ ਸਫ਼ਰ ਇੱਕ ਨਵੇਂ ਨਦੀਆਂ‌ ਦੇ ਪਾਣੀਂ

ਏਥੇ ਕੋਈ ਮਿਲਦੇ ਕੋਈ ਨਾ ਮਿਲ਼ਦਾ ‌, ਆਪੈ ਰੱਬ ਮਿਲਾਉਂਦਾ ਏ,‌ਮਿਲਣਾਂ‌ ਵਿਛੜਣਾ ਸਭ ਕਿਸਮਤ ਦੇ ਚੱਕਰ…. ਅਲਫ਼ਨੂਰ ਤੇ ਸੁਖ ਬੇਸ਼ੱਕ ਦੋ ਸਾਲ ‌ਇੱਕ ਦੂਜੇ ਤੋਂ ਬਿਲਕੁਲ ਦੂਰ ਰਹੇ, ਪਰ ਦੂਰ ਹੋਣ ਦੇ ਬਾਵਜੂਦ ਵੀ ਉਹ ਇੱਕ ਦੂਜੇ ਦੀ ਸੋਚ ਵਿਚੋਂ ਦੂਰ ਨਾ ਜਾ ਸਕੇ, ਅੱਜ ਦੇ ਸਮੇਂ ਵਿਚ ਐਦਾਂ ਦੀ ਮੁਹੱਬਤ ਬਹੁਤ ਘੱਟ ਹੈ,ਜੋ‌ ਇੱਕ ਦੂਸਰੇ ਦੀ ਖੁਸ਼ੀ ਨੂੰ ਮੁੱਖ ਰੱਖੇ, ਹੁਣ ਸੁਖ ਤੇ ਅਲਫ਼ਨੂਰ ਦੀ ਗੱਲ ਬਾਤ ਤੇ ਹੋਣੀ ਸ਼ੁਰੂ ਹੋ ਗਈ,ਕੀ ਉਹ ਦੋਵੇਂ ਆਪਸ ਵਿੱਚ ਮਿਲ਼ ਸਕਣਗੇ ਜਾਂ ਨਹੀਂ, ਕੀ ਇਹ ਰਿਸ਼ਤਾ ਏਥੇ ਹੀ ਖਤਮ ਹੋ ਜਾਵੇਗਾ,ਕੀ ਅਲਫ਼ਨੂਰ ਬਾਰੇ ਸੁਖ ਦੀ ਘਰਵਾਲੀ ‌ਚੰਨਨ ਨੂੰ ਪਤਾ ਲੱਗ ਜਾਵੇਗਾ ਜਾਂ ਨਹੀਂ… ਇਹਨਾਂ ਹੀ ਕੁਝ ਸਵਾਲਾਂ ਦੇ ਜਵਾਬਾਂ ਨੂੰ ਨਾਲ ਲੈਕੇ ਅਗਲੇ ਭਾਗ ਵਿਚ ਤੁਹਾਡੇ ਰੂਬਰੂ ਹੋਵਾਂਗੇ।

_____

ਨੋਟ : ਜਲਦੀ ਹੀ ਸਾਡੀ ਇੱਕ ਨਿੱਕੀ ਜਿਹੀ ਕੋਸ਼ਿਸ਼, ਇੱਕ ਨਵੀਂ ਸ਼ੁਰੂਆਤ ( ਕਾਵਿ-ਸੰਗ੍ਰਹਿ ) ਕਿਤਾਬ ਰਾਹੀਂ ਤੁਹਾਡੇ ਰੁਬਰੂ ਹੋ ਰਹੀ ਆ,ਆਸ ਹੈ ਤੁਸੀਂ ਸਾਡੀਆਂ ਇਹਨਾਂ ਕਹਾਣੀਆਂ ਵਾਂਗ ਇਸ ਕਿਤਾਬ ਨੂੰ ਵੀ ਪਿਆਰ ਦੇਵੋਂਗੇ,ਇਸ ਕਿਤਾਬ ਬਾਰੇ ਵਧੇਰੇ ਜਾਣਕਾਰੀ ਲਈ ਤੇ ਇਸ ਕਿਤਾਬ ਨੂੰ ਘਰ ਮੰਗਵਾਉਣ ਲਈ, ਤੁਸੀਂ ਹੇਠ ਲਿਖੇ ਨੰਬਰ ਤੇ ਸੰਪਰਕ ਜਾਂ ਮੈਸਜ਼ ਕਰ ਸਕਦੇ ਹੋ ।

ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏

✍️ ਸੁਖਦੀਪ ਸਿੰਘ ਰਾਏਪੁਰ

( ਇਸ ਕਹਾਣੀ ਬਾਰੇ ਆਪਣੇ ਵਿਚਾਰ ਅਤੇ ਇਸ ਕਹਾਣੀ ਦਾ ਅਗਲਾ ਭਾਗ ਪੜਨ ਲਈ ਤੇ ਹੋਰਨਾਂ ਕਹਾਣੀਆਂ ਨੂੰ ਪੜਨ ਲਈ ਤੁਸੀਂ ਸਾਡੇ ਇਹਨਾਂ ਨੰਬਰਾਂ ਤੇ ਸੰਪਰਕ ਜਾਂ ਵਾੱਸਟਆੱਪ ਮੈਸਜ ਕਰ ਸਕਦੇ ਹੋ )

ਸੁਖਦੀਪ ਸਿੰਘ ਰਾਏਪੁਰ ( 8699633924 )

ਈ-ਮੇਲ : writersukhdeep@gmail.com

ਇੰਸਟਾਗ੍ਰਾਮ : s_u_k_h_d_e_p

*****

...
...



Related Posts

Leave a Reply

Your email address will not be published. Required fields are marked *

4 Comments on “ਇੱਕ ਕਹਾਣੀ”

  • ਸੁਖਦੀਪ ਸਿੰਘ ਰਾਏਪੁਰ

    ਲੱਗਦਾ… ਇੱਕ ਸ਼ਾਇਰ ਕਹਾਣੀ ਨਹੀਂ ਪੜੀ ਤੁਸੀਂ

  • well done gg

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)