More Punjabi Kahaniya  Posts
ਬਜ਼ੁਰਗ


“ਆਮ ਕਹਾਵਤ ਹੈ ਕਿ ਹੱਥ ਦੀਆਂ ਸਾਰੀਆਂ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ”

ਉਵੇਂ ਹੀ ਬਜ਼ੁਰਗ ਵੀ ਇਕੋ ਜਿਹੇ ਨਹੀਂ ਹੁੰਦੇ। ਅੱਜ ਕੱਲ੍ਹ ਬਹੁਤ ਕਹਾਣੀ ਅਤੇ ਵੀਡੀਓਉ ਬਜ਼ੁਰਗਾਂ ਤੇ ਲਿਖੀਆਂ ਤੇ ਬਣਾਈਆਂ ਜਾਂਦੀਆਂ ਹਨ, ਕਿ ਬਜ਼ੁਰਗਾਂ ਦਾ ਸਤਿਕਾਰ ਕਰੋ, ਠੀਕ ਹੈ ਸਤਿਕਾਰ ਤਾਂ ਸੱਭ ਦਾ ਹੀ ਹੋਣਾ ਚਾਹੀਦਾ ਹੈ, ਬੱਚੇ, ਜਵਾਨ ਅਤੇ ਬਜ਼ੁਰਗ। ਜਿਵੇਂ ਸਭ ਪਿਆਰ ਦੇ ਭੁਖੇ ਹਨ, ਉਵੇ ਸਤਿਕਾਰ ਦੀ ਭੁੱਖ ਦਾ ਪਿਆਰ ਤੋਂ ਵੀ ਪਹਿਲਾਂ ਹੈ। ਕਹਾਵਤਾਂ ਬਹੁਤ ਨੇ ਜਿਵੇਂ ਦਾ ਬੀਜੋਗੇ ਉਹੀ ਫਲ
ਪਾਵੋਗੇ। ਅੱਜ ਕੱਲ ਹਰ ਘਰ ਦੀ ਕਹਾਣੀ ਹੈ ਕਿ ਬੱਚੇ ਬਜ਼ੁਰਗਾਂ ਦਾ ਸਤਿਕਾਰ ਨਹੀਂ ਕਰਦੇ। ਬਜ਼ੁਰਗ ਵੀ ਕਹਿੰਦੇ ਹਨ ਕਿ ਤੁਹਾਡੇ ਅੱਗੇ ਵੀ ਆਏਗਾ, ਜੇ ਉਨ੍ਹਾਂ ਤੋਂ ਪੁੱਛ ਲਉ ਕਿ ਤੁਸੀਂ ਆਪਣੇ ਬਜ਼ੁਰਗਾਂ ਨਾਲ ਬਦਸਲੂਕੀ ਕੀਤੀ ਸੀ, ਜੋ ਤੁਹਾਨੂੰ ਐਵੇਂ ਲੱਗ ਹੈ, ਤਾਂ ਜ਼ੁਬਾਨ ਲੰਬੀ ਹੈ।
ਸਤਿਕਾਰ ਦਾ ਮਤਲਬ ਹੀ ਸਮਝ ਨਹੀਂ ਆਇਆ ਕੇ ਬਜ਼ੁਰਗਾਂ ਨੂੰ ਸਮਝਾਨਾ
ਬਦਸਲੂਕੀ ਹੁੰਦੀ ਹੈ ? ਬਜ਼ੁਰਗ ਕੀ ਕਦੇ ਕੋਈ ਗਲਤੀ ਨਹੀਂ ਕਰ ਸਕਦੇ? ਬੁਜ਼ੁਰਗਾਂ ਦੀ ਗਲਤ ਗੱਲ ਵਿਚ ਵੀ ਹਾਂ ਮਿਲਾ ਲਓ ਤਾਂ ਉਹ ਸਤਿਕਾਰ ਹੈ। ਜੇ ਇਹ ਸ਼ਿਕਾਰ ਹੈ ਤਾਂ ਇਸ ਸਤਿਕਾਰ ਦੀ ਉਮੀਦ ਨੂੰਹਾਂ ਤੋਂ ਹੀ ਕਿਉੰ? ਪੁੱਤਰ ਕੁਝ ਸਮਝਾਵੇ ਤਾਂ ਅਕਲ ਵਾਲਾ, ਨੂੰਹ ਕੁਝ ਸਮਝਾਵੇ ਤਾਂ ਬਦਤਮੀਜ਼। ਗੱਲਾਂ ਤਾਂ ਬਹੁਤ ਹਨ ਪਰ ਅੱਜ ਕਲ ਨਾ ਹੀ ਕਿਸੇ ਕੋਲ ਟਾਈਮ ਹੈ, ਐਨਾ ਪੜ੍ਹਨ ਦਾ ਤੇ ਨਾ ਹੀ
ਲਿਖਣ ਦਾ।
ਮੇਰਾ ਇਹ ਲਿਖਣ ਦਾ ਕਾਰਨ ਸਿਰਫ ਐਨਾ ਹੈ ਕਿ ਜਿਵੇਂ...

ਮਾਂ ਪਿਓ ਆਪਣੇ ਪੁੱਤਰ ਦੀਆਂ ਗਲਤੀ ਤੇ ਪਰਦਾ ਪਾ ਲੈਂਦੇ ਨੇ , ਜੇ ਉਹ ਨੂੰਹਾਂ ਦੀਆਂ ਗਲਤੀਆਂ ਤੇ ਵੀ ਪਰਦੇ
ਪਾਉਣ ਤਾਂ ਹਰ ਘਰ ਦੇ ਬਜ਼ੁਰਗ ਹਾਸਦੇ ਹੀ ਦਿਖਣਗੇ।
“ਸ਼ੁਰੂ ਇਕ ਕਹਾਵਤ ਨਾਲ ਕੀਤਾ ਸੀ ਉਹ ਨੂੰਹ ਤੇ ਵੀ ਲਾਗੂ ਹੁੰਦੀ ਹੈ।”
ਕੁਝ ਆਪਣੀ ਨੂੰਹ ਨੂੰ ਆਪਣੇ ਪੁੱਤਰ ਅਗੇ ਇਸ ਲਈ ਮਾੜਾ ਸਾਬਿਤ ਕਰਦੇ ਨੇ ਕੇ ਜੇ ਇਨ੍ਹਾਂ ਦੀ ਨਿਭ ਗਈ ਤਾਂ ਸਾਨੂੰ ਕਿਸੇ ਨੇ ਨਹੀਂ ਪੁੱਛਣਾ। ਜਦੋਂ ਪਤੀ ਵੀ ਮਾਂ ਪਿਉ ਦੇ ਪਿੱਛੇ ਲੱਗ ਕੇ ਪਤਨੀ ਨਾਲ ਲੜਦਾ ਹੈ ਤਾਂ ਫਿਰ ਤੁਸੀਂ ਹੀ ਦੱਸੋ ਬਜੁਰਗਾਂ ਦਾ ਸਤਿਕਾਰ ਕਿਵੇਂ ਹੋਵੇਗਾ?
ਬਹੁਤ ਲੋਕਾਂ ਨੂੰ ਹੋ ਸਕਦਾ ਹੈ ਇਹ ਗੱਲਾਂ ਪਸੰਦ ਨਾ ਆਇਆ ਹੋਵੇ ਤਾਂ ਮਾਫ਼ ਕਰਨਾ 🙏 ਕੋਈ ਕੁੱਝ ਵੀ ਕਹੇ, ਮਨ ਦੁਖੀ ਸੀ ਤਾਂ ਲਿਖਣ ਨੂੰ ਜੀ ਕੀਤਾ,‌ ਕੋਈ ਪੁੱਛਣ ਵਾਲਾ ਤਾਂ ਹੈ ਨਹੀਂ। ਮੈਂ ਤਾਂ ਬਜ਼ੁਰਗਾਂ ਨੂੰ ਰੱਬ ਦਾ ਦਰਜਾ ਦਿੱਤਾ ਸੀ, ਜਦੋਂ ਉਹੀ ਬਜ਼ੁਰਗ ਆਪਣੇ ਪੁੱਤਰ ਦੀਆਂ ਕਰਤੂਤਾਂ ਨੂੰ ਛੁਪਾਉਣ ਲਈ ਨੂੰਹਾਂ ਨੂੰ ਬਦਨਾਮ ਕਰਨ ਵਿੱਚ ਸ਼ਰਮ ਮਹਿਸੂਸ ਨਹੀਂ ਕਰਦੇ, ਤਾਂ ਬਜ਼ੁਰਗਾਂ ਤੋਂ ਦੂਰੀ ਆਪ ਹੀ ਬਣ ਜਾਂਦੀ ਹੈ। ਸਾਡਾ ਸਮਾਜ ਇਹੋ ਜਿਹਾ ਹੈ ਕਿ ਗਲਤੀ ਨਹੀਂ ਦੇਖਦੇ, ਵੱਡਾ ਤੇ ਛੋਟਾ ਦੇਖ ਕੇ ਗੱਲ ਕਰਦੇ ਹਨ ਤਾਂ ਹੀ ਬਜ਼ੁਰਗ ਨਹੀਂ ਡਰਦੇ ਕੇ ਸਾਨੂੰ ਤਾਂ ਕਿਸੇ ਨੇ ਕੁਝ ਨਹੀਂ ਕਹਿਣਾ। 🙏🙏🙏

...
...



Related Posts

Leave a Reply

Your email address will not be published. Required fields are marked *

5 Comments on “ਬਜ਼ੁਰਗ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)