More Punjabi Kahaniya  Posts
ਬਾਕੀ ਦੀਆਂ ਗੱਲਾਂ ਫੇਰ ਕੱਲ ਨੂੰ


ਸੱਤ ਸਮੁੰਦਰ ਪਾਰੋਂ ਰੋਜ ਸੁਵੇਰੇ “ਮਾਂ” ਨੂੰ ਫੋਨ ਲਾਉਣਾ ਮੇਰੀ ਪੂਰਾਣੀ ਆਦਤ ਸੀ..

ਅਗਿਓਂ ਉਹ ਵੀ ਕਿੰਨਾ-ਕਿੰਨਾ ਚਿਰ ਗਲੀ ਮੁਹੱਲੇ ਤੇ ਰਿਸ਼ਤੇਦਾਰੀ ਦਾ ਪੂਰਾ ਵਿਸਥਾਰ ਦੱਸਦੀ ਰਹਿੰਦੀ..

ਫੇਰ ਫੋਨ ਓਦੋਂ ਸਪੀਕਰ ਤੇ ਲਾ ਦਿਆ ਕਰਦੀ ਜਦੋਂ ਬਾਪੂ ਹੂਰੀ ਆਖਦੇ ਲਿਆ ਹੁਣ ਮੈਨੂੰ ਫੜਾ..ਤੇ ਘੜੀ ਕੂ ਮਗਰੋਂ ਓਹਨਾ ਤੋਂ ਫੋਨ ਮੁੜ ਵਾਪਿਸ ਲੈ ਲੈਂਦੀ ਤੇ “ਬਾਕੀ ਦੀ ਗੱਲ ਫੇਰ ਕੱਲ ਨੂੰ” ਆਖ ਫੋਨ ਬੰਦ ਕਰ ਦਿਆ ਕਰਦੀ!

ਇੱਕ ਵਾਰ ਕੈਲੀਫੋਰਨੀਆ ਤੋਂ ਮੁੜਦੇ ਹੋਏ ਖਰਾਬ ਮੌਸਮ ਕਾਰਨ ਇੱਕ ਮੋਟਲ ਵਿਚ ਰੁਕਣਾ ਪੈ ਗਿਆ..ਤੂਫ਼ਾਨ ਕਾਰਨ ਬਿਜਲੀ ਵੀ ਚਲੀ ਗਈ..ਤੇ ਸਾਰੇ ਫੋਨ ਵੀ ਡੈੱਡ ਹੋ ਗਏ..ਪਿੰਡ ਗੱਲ ਨਾ ਹੋ ਸਕੀ!

ਅਗਲੀ ਦੁਪਹਿਰ ਜਦੋਂ ਮਾਂ ਦੇ ਸੈੱਲ ਤੋਂ ਫੋਨ ਆਇਆ ਤਾਂ ਹੈਰਾਨੀ ਹੋਈ ਤੇ ਫਿਕਰ ਜਿਹਾ ਵੀ ਲੱਗ ਗਿਆ ਕੇ ਸੁੱਖ ਹੋਵੇ ਸਹੀ..

ਛੇਤੀ ਨਾਲ ਫੋਨ ਚੁੱਕ “ਹੈਲੋ” ਆਖਿਆ ਤਾਂ ਅੱਗੋਂ ਕੋਈ ਅਵਾਜ ਨਹੀਂ ਸੀ ਦੇ ਰਿਹਾ..ਫੇਰ ਤਿੰਨ ਚਾਰ ਵਾਰ ਹੈਲੋ-ਹੈਲੋ ਆਖਣ ਤੇ ਅੱਗੋਂ ਭਾਰੀ ਜਿਹੀ ਅਵਾਜ ਵਿਚ ਬਾਪੂ ਹੂਰੀ ਸਨ..ਮਸਾਂ ਅਵਾਜ ਨਿੱਕਲ ਰਹੀ ਸੀ!

ਆਖਣ ਲੱਗੇ “ਪੁੱਤ ਆ ਸਕਦਾ ਏ ਜਿੰਨੀ ਛੇਤੀ ਹੋ ਸਕੇ?..ਤੇਰੀ ਮਾਂ ਤੇ ਕੱਲ ਦੀ..”
ਫੇਰ ਓਹਨਾ ਤੋਂ ਅੱਗੇ ਹੋਰ ਕੁਝ ਨਾ ਬੋਲਿਆ ਗਿਆ…!

ਫੋਨ ਹੱਥੋਂ ਛੁੱਟ ਗਿਆ..ਜਿਥੇ ਹੈ ਸੀ ਓਥੇ ਹੀ ਬੈਠ ਗਿਆ..ਦੁਨੀਆ ਉੱਜੜ ਗਈ ਜਾਪੀ..ਤੇ ਆਪਣਾ ਆਪ ਕੱਖੋਂ ਹੌਲਾ ਹੋ ਗਿਆ ਲੱਗਿਆ !

ਫੇਰ ਪਿੰਡ ਪਹੁੰਚੇ ਨੂੰ ਸੰਸਕਾਰ ਮਗਰੋਂ ਭੈਣ ਦੱਸਣ ਲੱਗੀ ਕੇ ਉਸ ਦਿਨ ਤੇਰਾ ਫੋਨ ਉਡੀਕਦੀ ਹੋਈ ਨੂੰ ਅਸਾਂ ਬਥੇਰਾ ਆਖਿਆ ਕੇ ਆ ਕੇ ਰੋਟੀ ਖਾ ਲਵੇ ਪਰ ਆਖਣ ਲੱਗੀ ਕੇ ਮੈਂ ਤਾਂ ਪਹਿਲਾਂ ਹੀ ਦੋ ਫੁਲਕੇ ਖਾ ਲਏ ਨੇ..!

ਫੇਰ ਅਗਲੇ ਦਿਨ ਸੁਵੇਰੇ ਉਠੀ ਹੀ ਨਹੀਂ..ਰਾਤੀ ਸੁੱਤੀ ਪਈ ਹੀ ਮੁੱਕ...

ਗਈ..ਫੇਰ ਚੋਂਕੇ ਵਿਚ ਜਾ ਕੇ ਦੇਖਿਆ..ਰੋਟੀ ਵਾਲਾ ਥਾਲ ਉਂਝ ਦਾ ਉਂਝ ਹੀ ਢਕਿਆ ਪਿਆ ਸੀ..!

ਜਾਂਦੀ ਜਾਂਦੀ ਆਖੇ ਬੋਲ ਪੁਗਾ ਗਈ ਕੇ ਮੈਨੂੰ ਤੇ ਅਮਰੀਕਾ ਗੱਲ ਕਰਨ ਮਗਰੋਂ ਹੀ ਚੰਗੀ ਤਰਾਂ ਭੁੱਖ ਲੱਗਦੀ ਏ…!

ਮੈਂ ਓਸੇ ਵੇਲੇ ਹੀ ਉਸਦੇ ਕਮਰੇ ਵਿਚ ਚਲਾ ਗਿਆ ਤੇ ਅੰਦਰੋਂ ਕੁੰਡੀ ਮਾਰ ਲਈ..

ਫੇਰ ਜਿਸ ਮੰਜੇ ਤੇ ਉਸਦੀ ਜਾਨ ਨਿੱਕਲੀ ਸੀ ਓਸੇ ਤੇ ਹੀ ਹੀ ਲੰਮਾ ਪੈ ਗਿਆ..ਕੰਧ ਤੇ ਟੰਗੀ ਉਸਦੀ ਜੁਆਨੀ ਵੇਲੇ ਦੀ ਫੋਟੋ ਵੱਲ ਤੱਕਿਆ ਤਾਂ ਇੰਝ ਲੱਗਾ ਜਿੱਦਾਂ ਅੱਜ ਫੇਰ ਮੇਰੇ ਨਾਲ ਢੇਰ ਸਾਰੀਆਂ ਗੱਲਾਂ ਕਰਨੀਆਂ ਚਾਹੁੰਦੀ ਸੀ..

ਮੈਂ ਓਸੇ ਵੇਲੇ ਉਹ ਫੋਟੋ ਲਾਹ ਕੇ ਆਪਣੇ ਕੋਲ ਹੀ ਪਏ ਸਿਰਹਾਣੇ ਉੱਤੇ ਰੱਖ ਲਈ ਤੇ ਆਪਣੇ ਆਪ ਨੂੰ ਉਸਦੀ ਫੋਟੋ ਸਣੇ ਓਸੇ ਦੀ ਚਾਦਰ ਹੇਠ ਇੰਝ ਢੱਕ ਲਿਆ ਜਿੱਦਾਂ ਨਿੱਕੇ ਹੁੰਦਿਆਂ ਉਹ ਮੈਨੂੰ ਢੱਕ ਲਿਆ ਕਰਦੀ ਸੀ..

ਚਾਦਰ ਵਿਚੋਂ ਆਉਂਦੀ ਉਸਦੇ ਤਾਜੇ ਸਾਹਾਂ ਦੀ ਮਿੱਠੀ ਖੁਸ਼ਬੋ..ਮੰਜੇ ਥੱਲੇ ਪਈ ਉਸਦੀ ਪੈਰੀ ਪਾਉਣ ਵਾਲੀ ਜੁੱਤੀ..ਤੇ ਕੋਲ ਉਚੇ ਥਾਂ ਰੱਖਿਆ ਨਿੱਤਨੇਮ ਵਾਲਾ ਗੁਟਕਾ!

ਫੇਰ ਕਿੰਨੀ ਦੇਰ ਗੱਲਾਂ ਕਰਦੀ ਰਹੀ ਤੇ ਅਖੀਰ ਨੂੰ ਜਦੋਂ ਬਾਹਰੋਂ ਕਿਸੇ ਦੀ ਬਿੜਕ ਸੁਣ ਏਨਾ ਆਖ ਤੁਰਦੀ ਹੋਈ ਜਾਪਣ ਲੱਗੀ ਕੇ “ਬਾਕੀ ਦੀਆਂ ਗੱਲਾਂ ਫੇਰ ਕੱਲ ਨੂੰ”..ਤਾਂ ਮੈਂ ਵੀ ਛੇਤੀ ਨਾਲ ਤੁਰੀ ਜਾਂਦੀ ਨੂੰ ਬਾਹੋਂ ਫੜ ਮੁੜ ਕੋਲ ਬਿਠਾ ਲਿਆ ਤੇ ਏਨੀ ਗੱਲ ਆਖ ਦਿੱਤੀ ਕੇ “ਜੇ ਕਦੇ-ਕਦਾਈਂ ਮੇਰਾ ਫੋਨ ਨਾ ਵੀ ਆਵੇ ਤਾਂ ਰੋਟੀ ਜਰੂਰ ਖਾ ਲਿਆ ਕਰ”

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)