ਪੰਜਾਬ ਦੇ ਰਾਇਕੋਟ ਸ਼ਹਿਰ ਵਿੱਚ ਇੱਕ ਅਮੀਰ ਵਪਾਰੀ ਰਹਿੰਦਾ ਸੀ ਜੋ ਲੱਗਭਗ ਪੰਜਾਹ ਸਾਲ ਦਾ ਸੀ | ਚੰਗਾ ਕਾਰੋਬਾਰ ਹੋਣ ਕਰਕੇ ਉਹ ਗਰੀਬ ਲੋਕਾਂ ਦੀ ਮੱਦਦ ਕਰਦਾ ਰਹਿੰਦਾ ਸੀ | ਜਿਸ ਕਰਕੇ ਉੱਥੇ ਦੇ ਲੋਕ ਉਸ ਦੀ ਇਸ ਵਿਵਹਾਰ ਦੀ ਬਹੁਤ ਤਾਰੀਫ ਤੇ ਬੇਹੱਦ ਖੁਸ਼ ਸਨ |
ਇਕ ਦਿਨ ਅਚਾਨਕ ਹੀ ਉਸਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਜਦੋਂ ਉਸ ਦਾ ਇਲਾਜ ਕਰਵਾਉਣ ਲਈ ਸ਼ਹਿਰ ਦੇ ਵੱਡੇ ਹਸਪਤਾਲ ਵਿਚ ਲੈ ਜਾਂਦਾ ਗਿਆ | ਜਿੱਥੇ ਡਾਕਟਰਾਂ ਨੇ ਉਸ ਕੋਲੋਂ ਮੁਆਫੀ ਮੰਗੀ ਤੇ ਦਿੱਲੀ ਦੇ ਮੈਕਸ ਹੱਸਪਤਾਲ ਵਿੱਚ ਇਲਾਜ ਕਰਵਾਉਣ ਲਈ ਕਿਹਾ | ਜਦੋਂ ਦਿੱਲੀ ਦੇ ਹਸਪਤਾਲ ਵਿੱਚ ਸਾਰੇ ਟੈਸਟ ਪੂਰੇ ਕਰਨ ਤੋਂ ਬਾਅਦ ਉਥੇ ਡਾਕਟਰਾਂ ਨੇ ਉਸ ਨੂੰ ਕਿਹਾ ਕਿ ਤੁਸੀਂ ਕੁਝ ਦਿਨਾਂ ਲਈ ਮਹਿਮਾਨ ਹੋ ਕਿਉਂਕਿ ਤੁਹਾਡਾ ਦਿਲ ਕੰਮ ਕਰਨਾ ਬੰਦ ਕਰ ਰਿਹਾ ਹੈ | ਤੁਸੀਂ ਆਪਣਿਆਂ ਨਾਲ ਹੁਣ ਸਮਾਂ ਬਤੀਤ ਕਰੋ | ਉਹ ਇਹ ਸੁਣ ਕੇ ਆਪਣੇ ਸ਼ਹਿਰ ਵਾਪਿਸ ਆ ਗਿਆ ਤੇ ਆਪਣੀ ਰਹਿੰਦੀ ਖੂੰਦੀ ਜਿੰਦਗੀ ਨੂੰ ਬਤੀਤ ਕਰਨ ਲੱਗ ਗਿਆ |
ਉਹ ਇਕ ਦਿਨ ਘਰ ਦੇ ਨੇੜਲੇ ਸਥਿਤ ਦੁਕਾਨ ਵਿੱਚ ਘਰ ਦਾ ਰਾਸ਼ਣ-ਪਾਣੀ ਖਰੀਦ ਰਿਹਾ ਸੀ | ਉਸ ਦਰਮਿਆਨ ਉਸਦੀ ਨਜਰ ਇਕ ਵਿਧਵਾ ਔਰਤ ਉੱਤੇ ਪਈ ਜੋ ਤਕਰੀਬਨ 40-45 ਸਾਲ ਦੀ ਸੀ | ਉਸ ਦੁਕਾਨ ਦੇ ਸਾਹਮਣੇ ਖੜੀ ਲੋਕਾਂ ਤੋਂ ਭੀਖ ਮੰਗ ਰਹੀ ਤੇ ਨਾਲ ਹੀ ਉੱਥੇ ਖਾਣ-ਪੀਣ ਵਾਲਿਆਂ ਰੇਹੜੀਆਂ ਦਾ ਕੂੜਾ ਇਕੱਠਾ ਕਰਦੀ ਨਜਰ ਆਈ | ਜਦੋਂ ਵਪਾਰੀ ਨੇ ਉਸ ਨੂੰ ਪੁੱਛਿਆ, “ਤੁਸੀਂ ਇਸ ਨੂੰ ਕਿਉਂ ਇਕੱਠਾ ਕਰ ਰਹੇ ਹੋ?” ਉਸ ਔਰਤ ਨੇ ਜਵਾਬ ਦਿੱਤਾ ਕਿ ਘਰ ਮੇਰੇ ਬੱਚੇ ਭੁੱਖੇ ਨੇ ਉਹਨਾਂ ਲਈ ਲੈ ਕੇ ਜਾਣਾ ਚਾਹੁੰਦੀ ਹਾਂ
ਕਿਉਂਕਿ ਮੇਰਾ ਪਤੀ ਮਰ ਗਿਆ ਹੈ ਅਤੇ ਪੈਸੇ ਕਮਾਉਣ ਦਾ ਕੋਈ ਤਰੀਕਾ ਨਹੀਂ ਹੈ | ਇਸ ਲਈ ਬੱਚਿਆਂ ਦੀ ਭੁੱਖ ਨੂੰ ਮਿਟਾਉਣ ਕਾਰਨ ਮੈਂ ਇਹ ਕਦਮ ਚੁੱਕਣ ਲਈ ਮਜਬੂਰ ਹੋਈ ਹਾਂ | ਜੋ ਕੁਝ ਵੀ ਮਿਲਦਾ ਹੈ ਉਸ ਨੂੰ ਸਾਫ ਕਰ ਆਪਣੇ ਬੱਚਿਆਂ ਕੋਲ ਲੈ ਜਾਵਾਂਗੀ | ਇਹ ਸਬ ਸੁਣ ਕੇ ਵਿਆਪਰੀ ਦੀਆਂ ਅੱਖਾਂ ਵਿੱਚ ਹੰਝੂ ਨੀਰੋ ਨਿਰ ਬਹਿਣ ਲੱਗ ਗਿਆ | ਉਸਨੇ ਸੋਚਿਆ ਕਿ ਮੇਰੇ ਲਈ ਮੇਰੇ ਧਨ ਦੀ ਕੀ ਵਰਤੋਂ ? ਮੈਂ ਹੁਣ ਕੁੱਝ ਦਿਨਾਂ ਲਈ ਮਹਿਮਾਨ ਹਾਂ | ਮੇਰੇ ਦੌਲਤ ਇੱਕ ਗਰੀਬ ਵਿਅਕਤੀ ਲਈ ਬਿਹਤਰ ਹੈ | ਵਪਾਰੀ ਉਸ ਵਕ਼ਤ ਵਿਧਵਾ ਔਰਤ ਨੂੰ ਉਸ ਵਕ਼ਤ ਖਾਣ ਲਈ ਫਲ, ਸਬਜ਼ੀਆਂ, ਰਾਸ਼ਣ ਦਿੱਤਾ ਤੇ ਕਿਹਾ ਜੋ ਕੁਝ ਲੈਣਾ ਹੋਵੇ ਮੇਰਾ ਨਾਮ ਲੈ ਕੇ ਸਾਹਮਣੇ ਦੁਕਾਨ ਤੇ ਲੈ ਲਵੀਂ | ਜਾਣ ਲੱਗਿਆ ਉਸ ਨੇ ਔਰਤ ਤੋਂ ਘਰ ਦਾ ਪਤਾ ਵੀ ਲੈ ਲਿਆ ਤੇ ਕੱਲ ਘਰ ਆਉਣ ਲਈ ਔਰਤ ਨੂੰ ਕਹਿ ਕੇ ਚਲੇ ਗਿਆ |
ਉਸ ਵਕ਼ਤ ਕੰਵਰ ਗਰੇਵਾਲ ਦੀ ਕਹੀਆਂ ਗੱਲਾਂ ਵਪਾਰੀ ਦੇ ਮੰਨ ਅੰਦਰ ਖੜਕਾ ਕਰਨ ਲੱਗ ਪਈਆਂ
” ਮੈਂ ਸੋ ਵੀ ਜੋੜਿਆ ਲੱਖ ਵੀ ਜੋੜਿਆ
ਜੋੜ ਤਾਂ ਕਈ ਕਰੋੜ ਲਏ
ਦੁਨੀਆਂ ਵਿੱਚ ਕਈ ਥਾਂ ਜੁੜ ਗਿਆ
ਪਰ ਅੰਦਰੋਂ ਨਾਤੇ ਤੋੜ ਲਏ ”
ਅਗਲੇ ਦਿਨ ਵਪਾਰੀ ਵਿਧਵਾ ਦੇ ਘਰ ਬਾਹਰ ਗਿਆ | ਘਰ ਦਾ ਲੱਕੜ ਵਾਲਾ ਦਰਵਾਜਾ ਭੁਖਿਆਂ ਸਿਓਂਕਾਂ ਨੇ ਖਾ ਲਿਆ ਤੇ ਉਸ ਨੂੰ ਲਕਾਉਣ ਖਾਤਿਰ ਇਕ ਪਲਾਸਟਿਕ ਦੀ ਪੀਲੇ ਰੰਗ ਦੀ ਪੱਲੀ ਨਾਲ ਢਕਿਆ ਹੋਇਆ ਸੀ | ਘਰ ਦੀ ਥਾਂ ਡਾਰਬੀ ਸੀ, ਇਕ ਕਮਰਾ, ਇਕ...
ਛੋਟਾ ਵਿਹੜਾ ਅਤੇ ਇਕ ਕੁਰਕਣੀ ਕੰਧ ਸੀ | ਦਰਵਾਜ਼ਾ ਖੜਕਾਉਣ ਤੇ ਇਕ 5 ਸਾਲ ਦੀ ਲੜਕੀ ਬਾਹਰ ਆਈ | ਚਿੰਤ, ਡਰ ਅਤੇ ਭੁੱਖ ਉਸਦੇ ਚਿਹਰੇ ਤੇ ਸਾਫ-ਸਾਫ ਦਿਖਾਈ ਦੇ ਰਹੀ ਸੀ | ਵਪਾਰੀ ਅੰਦਰੋਂ-ਅੰਦਰੀ ਅਰਦਾਸ ਕਰਦਾ ਸੀ ਕਿ “ਹੇ ਪਰਮਾਤਮਾ ਕਿਸੇ ਬੱਚੇ ਤੇ ਅਜਿਹਾ ਸਮਾਂ ਨਾ ਲਿਆਵੇ | ਲੜਕੀ ਨੇ ਇਕ ਫਟਿਆ ਪੁਰਾਣਾ ਪਹਿਰਾਵਾ ਪਾਇਆ ਤੇ ਪੈਰਾਂ ਵਿੱਚ ਟੁੱਟੀ ਨੀਲੇ ਰੰਗ ਦੀ ਚੱਪਲ ਪਾਈ ਹੋਈ ਸੀ | ਵਪਾਰੀ ਨੇ ਬਿਨਾਂ ਕੁਝ ਸੁਣੇ ਹੀ ਰਾਸ਼ਨ ਬੈਗ ਨੂੰ ਜ਼ਮੀਨ ਉੱਤੇ ਰੱਖ ਦਿੱਤਾ | ਜਿਵੇਂ ਹੀ ਉਸਨੇ ਬੈਗ ਵੇਖਿਆ, ਉਸਨੇ ਕਿਹਾ, ” ਕੀ ਇਸ ਵਿੱਚ ਕੋਈ ਭੋਜਨ ਹੈ ?” ਵਪਾਰੀ ਨੇ ਇਹ ਸੁਣ ਕੇ ਹਾਂ ਦਾ ਹੁੰਗਾਰਾ ਭਰਿਆ ਤੇ ਲੜਕੀ ਖ਼ੁਸ਼ੀ ਲਈ ਚੀਕਦੀ ਹੋਈ ਆਪਣੀ ਮਾਂ ਵੱਲ ਦੌੜ ਗਈ ਅਤੇ ਕਹਿੰਦੀ ਹੈ ਕਿ “ਮੰਮੀ ਰੋਟੀ ਆਈ ਹੈ, ਮੰਮੀ ਰੋਟੀ ਆਈ ਹੈ ” ਇਹ ਅਵਾਜਾਂ ਸੁਣਕੇ ਫਿਰ ਦੋ ਹੋਰ ਛੋਟੇ ਬੱਚੇ ਖ਼ੁਸ਼ੀ ਨਾਲ ਦਰਵਾਜ਼ੇ ਵੱਲ ਭੱਜ ਆਏ | ਮੇਰੀਆਂ ਅੱਖਾਂ ਵਿੱਚ ਹੰਝੂ ਸਨ, ਮੇਰੇ ਬੁੱਲ ਕੰਬ ਰਹੇ ਸਨ | ਮੈਂ ਉਥੇ ਖੜ੍ਹਾ ਖੁਦ ਨੂੰ ਕਹਿੰਦਾ ਕਿ ਪਰਮਾਤਮਾ ਐਸਾ ਕਿਹੜਾ ਕਰਮ ਕੀਤਾ ਇਨ੍ਹਾਂ ਬੱਚਿਆਂ ਨੇ ਜੋ ਦੁੱਖ ਇਹ ਦੇਖ ਰਹੇ ਸਨ ? ਖੈਰ ਕਲਯੁੱਗ ਆ ਇਹ ਕਹਿ ਕੇ ਚੁੱਪ ਕਰ ਗਿਆ | ਐਨੇ ਹੀ ਬੱਚਿਆਂ ਦੀ ਮਾਂ ਦਰਵਾਜ਼ੇ ਤੇ ਆ ਗਈ ਅਤੇ ਦਰਵਾਜ਼ੇ ਤੇ ਖਲੋ ਗਈ ਅਤੇ ਰੂਹਾਨੀ ਆਵਾਜ਼ ਵਿੱਚ ਕਿਹਾ ਮੇਰੇ ਬੱਚੇ ਕੱਲ ਰਾਤ ਤੋਂ ਭੁੱਖੇ ਸਨ | ਹੁਣ ਤਾਂ ਰਿਸ਼ਤੇਦਾਰਾਂ ਨੇ ਵੀ ਹਾਰ ਮੰਨ ਲਈ ਹੈ ਅਤੇ ਗੁਆਂਢੀ ਵੀ ਪਾਸਾ ਵੱਟ ਗਏ ਹਨ | ਪਰ ਕਈ ਵਾਰ ਤੁਹਾਡੇ ਵਰਗੇ ਚੰਗੇ ਲੋਕ ਮਦਦ ਕਰਦੇ ਹਨ | ਮੈਂ ਰਾਤੀ ਇਹ ਕਹਿ ਕੇ ਬੱਚਿਆਂ ਨੂੰ ਸੁਲਾ ਦਿੱਤਾ ਕਿ ਕੱਲ ਕੋਈ ਜਰੂਰ ਆਵੇਗਾ ਅਤੇ ਸਾਡੇ ਲਈ ਭੋਜਨ ਲਿਆਵੇਗਾ | ਮੇਰੀ ਇਹ ਮੱਦਦ ਵੇਖ ਉਸ ਨੇ ਧੰਨਵਾਦ ਕੀਤਾ ਅਤੇ ਵਪਾਰੀ ਨੂੰ ਬਹੁਤ ਸਾਰੀਆਂ ਪ੍ਰਾਰਥਨਾਵਾਂ ਦਿੱਤੀਆਂ | ਖੁਸ਼ੀ ਵੀ ਸੀ ਤੇ ਗਮ ਵੀ ਸੀ ਵਪਾਰੀ ਨੇ ਉਸ ਵਕ਼ਤ ਓਹਨਾ ਨੂੰ ਇੱਕ ਮਕਾਨ ਦਿੱਤਾ ਤੇ ਬੱਚਿਆਂ ਨੂੰ ਇੱਕ ਨਿੱਜੀ ਸਕੂਲ ਵਿੱਚ ਪੜ੍ਹਨ ਲਈ ਆਦੇਸ਼ ਦਿੱਤਾ |
ਉਸ ਤੋਂ ਦੋ ਦਿਨ ਬਾਅਦ ਵਪਾਰੀ ਡਾਕਟਰ ਕੋਲ ਚਲੇ ਗਿਆ | ਦਿੱਲ ਵਿੱਚ ਕੋਈ ਪੀੜ ਨਾ ਹੋਣ ਕਰਕੇ ਡਾਕਟਰ ਨੇ ਕਿਸੇ ਹੋਰ ਲੈਬਾਰਟਰੀ ਵਿੱਚ ਕਰਵਾਉਣ ਲਈ ਕਿਹਾ ਜਿਸ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਰਿਪੋਰਟ ਦੇ ਅਨੁਸਾਰ ਤੁਹਾਡੇ ਦਿੱਲ ਵਿਚ ਕੋਈ ਸਮੱਸਿਆ ਨਹੀਂ ਹੈ | ਪਰ ਇੱਕ ਬਾਰ ਫੇਰ ਦੁਬਾਰਾ ਦਿੱਲੀ ਦੇ ਹਸਪਤਾਲ ਜਾਓ | ਉਹ ਆਦਮੀ ਫਿਰ ਦਿੱਲੀ ਚਲਾ ਗਿਆ ਅਤੇ ਉਥੇ ਉਸਦਾ ਟੈਸਟ ਹੋਇਆ | ਰਿਪੋਰਟਾਂ ਅਨੁਸਾਰ ਉਸ ਨੂੰ ਦਿਲ ਦੀ ਕੋਈ ਸਮੱਸਿਆ ਨਹੀਂ ਸੀ | ਡਾਕਟਰ ਹੈਰਾਨ ਹੋਏ ਅਤੇ ਉਸ ਨੂੰ ਪੁੱਛਿਆ ਕਿ ਉਸਨੇ ਕੀ ਖਾਧਾ ਜਿਸ ਨਾਲ ਉਸਦੀ ਬਿਮਾਰੀ ਖ਼ਤਮ ਹੋ ਗਈ |
ਉਸ ਨੂੰ ਉਹ ਵਿਧਵਾ ਯਾਦ ਆਈ ਅਤੇ ਉਸਨੇ ਮੁਸਕਰਾਉਂਦਿਆਂ ਕਿਹਾ, “ਇਲਾਜ਼ ਉਸ ਤੋਂ ਹੋਇਆ ਜਿਸਦਾ ਤੁਸੀਂ ਵਿਸ਼ਵਾਸ ਨਹੀਂ ਕਰ ਸਕਦੇ ਡਾਕਟਰ ਸਾਹਿਬ | ਦਰਅਸਲ ਸਿਆਣਿਆਂ ਨੇ ਸੱਚ ਕਿਹਾ ਕਿ ਦਾਨ ਤਾਂ ਹਰ ਬਿਪਤਾ ਨੂੰ ਟਾਲਦਾ ਹੈ |
ਲਿਖਤ: ਜਿਤੇਸ਼ ਤਾਂਗੜੀ