More Punjabi Kahaniya  Posts
ਠਾਣੇਦਾਰ


ਨਿਹੰਗ ਸਿੰਘ ਗਧੇ ਨੂੰ ‘ਠਾਣੇਦਾਰ’ ਪਤਾ ਕਿਉਂ ਕਹਿੰਦੇ ਨੇ ? * ਗਧਿਆਂ ‘ਤੇ ਇੱਟਾਂ ਵਗੈਰਾ ਢੋਹਣ ਵਾਲ਼ਾ ਵਿਚਾਰਾ ਅਨਪੜ੍ਹ ਬੰਦਾ ਇਕ ਦਿਨ ਸਕੂਲ ਦੇ ਬਗਲ਼ ਲਾਗਿਉਂ ਗਧੇ ਲੈ ਕੇ ਲੰਘ ਰਿਹਾ ਸੀ। ਕੋਈ ਮਾਸਟਰ ਨਿਆਣਿਆਂ ਨੂੰ ਝਿੜਕਦਾ ਕਹਿ ਰਿਹਾ ਸੀ-
‘ਉਏ ਮੈਂ ਤਾਂ ਹੁਣ ਤੱਕ ਤੁਹਾਡੇ ਵਰਗੇ ਕਈ ਗਧੇ ‘ਬੰਦੇ’ ਬਣਾ ਛੱਡੇ ਨੇ !’
ਗਧਿਆਂ ਵਾਲੇ ਭਾਈ ਨੇ ਸੋਚਿਆ ਕਿ ਜੇ ਮੈਂ ਵੀ ਆਪਣੇ ਇਕ ਗਧੇ ਦਾ ‘ਬੰਦਾ’ ਬਣਵਾ ਲਵਾਂ ਤਾਂ ਅਸੀਂ ਦੋਏ ਜਣੇ ‘ਕੱਠੇ ਜਿਆਦਾ ਕਮਾਈ ਕਰਿਆ ਕਰਾਂ ਗੇ !
ਇਕ ਗਧਾ ਫੜ ਕੇ ਅੰਦਰ ਲੈ ਗਿਆ…. ਕਹਿੰਦਾ ਮਾਹਟਰ ਜੀ ਇਹਨੂੰ ਵੀ ਬੰਦਾ ਬਣਾ ਦਿਉਂ ਗੇ ?
ਚਲਾਕ ਮਾਸਟਰ ਕਹਿੰਦਾ ਹਾਂ ਬਿਲਕੁਲ, ਦੋ ਕੁ ਹਫਤੇ ਲੱਗਣਗੇ !
ਮਾਹਟਰ ਨੇ ਗਧਾ ਵੇਚ ਕੇ ਪੈਸੇ ਵੱਟ...

ਲਏ… ਜਦ ਦੋ ਹਫਤੇ ਬੀਤਣ ਬਾਅਦ ਭਾਈ ਨੇ ਆ ਕੇ ਪੁੱਛਿਆ ਤਾਂ ਮਾਸਟਰ ਨੇ ਗੱਪ ਰੇੜ੍ਹਤੀ, ਅਖੇ ਤੇਰਾ ਗਧਾ ਤਾਂ ਹਫਤੇ ਬਾਅਦ ਹੀ ਬੰਦਾ ਬਣ ਗਿਆ ਸੀ… ਪਰ ਮੈਂ ਉਹਨੂੰ ਪੁਲੀਸ ‘ਚ ਭਰਤੀ ਕਰਾ ਦਿੱਤਾ ਸੀ, ਉਹ ਹੁਣ ਫਲਾਣੇ ਥਾਣੇ ਵਿਚ ਠਾਣੇਦਾਰ ਲੱਗਿਆ ਹੋਇਐ !
ਬੰਦਾ ਵਿਚ ਥਾਣੇ ਵਿਚ ਜਾ ਕੇ ਠਾਣੇਦਾਰ ਨੂੰ ਕਹਿੰਦਾ- ਚੱਲ ਬਈ ਪੁੱਤਰਾ ਉੱਠ, ਘਰ ਚੱਲੀਏ ! ਠਾਣੇਦਾਰ ਨੂੰ ‘ਪੁੱਤਰਾ’ ਸੁਣਕੇ ਗੁੱਸਾ ਚੜ੍ਹ ਗਿਆ…. ਉਹਨੇ ਬੰਦੇ ਦੇ ਘੁਮਾ ਕੇ ਲੱਤ ਮਾਰੀ !
ਬੰਦਾ ਉੱਠ ਕੇ ਕੱਪੜੇ ਝਾੜਦਾ ਹੋਇਆ ਬੋਲਿਆ- ਮਾਹਟਰ ਨੇ ਤੈਨੂੰ ‘ਬੰਦਾ’ ਤਾਂ ਬਣਾ ਦਿੱਤਾ ਪਰ ਤੇਰੀ ਦੁਲੱਤੇ ਮਾਰਨ ਦੀ ਆਦਤ ਨ੍ਹੀ ਗਈ ਉਏ ? ☺
-ਤਰਲੋਚਨ ਸਿੰਘ ‘ਦੁਪਾਲ ਪੁਰ’

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)