More Punjabi Kahaniya  Posts
ਗਲਤ ਧਾਰਨਾ


ਸਾਡਾ ਤਿੰਨ ਸਹੇਲੀਆਂ ਦਾ ਪੱਕਾ ਜੁੱਟ..ਦੋ ਮੈਥੋਂ ਪਹਿਲਾਂ ਵਿਆਹੀਆਂ ਗਈਆਂ..
ਜਦੋਂ ਵੀ ਮਿਲਦੀਆਂ ਘਰ ਦੇ ਰੋਣੇ..ਇੰਝ ਹੋ ਗਿਆ..ਉਂਝ ਹੋ ਗਿਆ..ਨਨਾਣ ਨੇ ਆਹ ਆਖ ਦਿੱਤਾ..ਸੱਸ ਨੇ ਅਹੁ ਆਖ ਦਿੱਤਾ..ਫੇਰ ਸਲਾਹ ਦਿੰਦੀਆਂ ਜੇ ਸੁਖੀ ਰਹਿਣਾ ਤਾਂ ਵਿਆਹ ਓਥੇ ਕਰਾਈਂ ਸੱਸ-ਸਹੁਰੇ ਵਾਲਾ ਚੱਕਰ ਹੀ ਨਾ ਹੋਵੇ..!
ਫੇਰ ਜਦੋਂ ਹੋਇਆ ਤਾ ਅਗਲੇ ਪਾਸੇ ਦੋਵੇਂ ਜਣੇ ਪੂਰੇ ਤੰਦਰੁਸਤ..ਸੁਵੇਰੇ ਸ਼ਾਮ ਬਿਨਾ ਨਾਗਾ ਸੈਰ..ਚੰਗੀ ਖੁਰਾਕ..ਐਨ ਫਿੱਟ-ਫਾਟ ਹੱਟੇ ਕੱਟੇ..!
ਹੁਣ ਨਾਲਦੀਆਂ ਦਾ ਫੋਨ ਆਉਂਦਾ..ਆਖਦੀਆਂ ਹੁਣ ਕੋਈ ਚੱਕਰ ਚਲਾ ਕੇ ਛੇਤੀ ਵੱਖ ਹੋ ਜਾਵੀਂ ਨਹੀਂ ਤੇ ਜਿੰਦਗੀ ਨਰਕ ਬਣ ਜਾਊ..!
ਇੱਕ ਦਿਨ ਇਹਨਾਂ ਨੂੰ ਕਿਸੇ ਕੰਮ ਚੰਡੀਗੜ ਰੁਕਣਾ ਪੈ ਗਿਆ..
ਓਸੇ ਦਿਨ ਮੇਰੇ ਦਫਤਰ ਦਾ ਆਡਿਟ ਵੀ ਸੀ..ਤਕਰੀਬਨ ਰਾਤ ਦੇ ਨੌ ਵੱਜ ਗਏ..ਘਰੇ ਫੋਨ ਕਰਨਾ ਭੁੱਲ ਗਈ..ਬਾਹਰ ਆਈ ਤਾਂ ਫੋਨ ਦੀ ਬੈਟਰੀ ਪੂਰੀ ਡੈਡ..ਉੱਤੋਂ ਅਸਮਾਨ ਤੇ ਕਾਲੀਆਂ ਘਟਾਵਾਂ ਛਾਈਆਂ ਹੋਈਆਂ..ਫਿਕਰ ਲੱਗ ਗਿਆ..ਘਰੇ ਪਹੁੰਚਣਾ ਕਿੱਦਾਂ..ਬੇਗਾਨਾ ਸ਼ਹਿਰ ਤੇ ਉੱਤੋਂ ਅਖਬਾਰ ਵਿਚ ਛਪਦੀਆਂ ਪੁਠੀਆਂ ਸਿੱਧੀਆਂ ਖਬਰਾਂ..!
ਅਜੇ ਸੋਚ ਹੀ ਰਹੀ ਸਾਂ ਕੇ ਗੇਟ ਮੇਂਨ ਕੋਲ ਆਇਆ..
ਆਖਣ ਲੱਗਾ ਜੀ ਉਹ ਸਾਮਣੇ ਕਾਰ ਵਿਚ ਕੋਈ ਉਡੀਕ ਕਰੀ ਜਾਂਦਾ..!
ਗਹੁ ਨਾਲ ਵੇਖਿਆ..ਕਾਰ ਆਪਣੀ ਹੀ ਸੀ..ਕੋਲ ਗਈ ਤਾਂ ਸਹੁਰਾ ਸਾਹਿਬ ਬਾਹਰ ਨਿੱਕਲ ਆਏ..ਨਾਲ...

ਹੀ ਮੰਮੀ ਨੇ ਵੀ ਬਾਹਰ ਨਿੱਕਲ ਕੇ ਆ ਜੱਫੀ ਪਈ..ਅਖੇ ਅੱਜ ਬੱਦਲ ਵੇਖ ਐਵੇਂ ਹੀ ਖਿਆਲ ਆ ਗਿਆ ਕੇ ਕਿਓਂ ਨਾ ਦਫਤਰ ਚਲਿਆ ਜਾਵੇ..ਇਥੇ ਆਏ ਤਾਂ ਪਤਾ ਲੱਗਾ ਅੰਦਰ ਆਡਿਟ ਚੱਲੀ ਜਾਂਦਾਂ..ਫੇਰ ਇਥੇ ਉਡੀਕਣਾ ਹੀ ਬੇਹਤਰ ਸਮਝਿਆ..!
ਇਸਤੋਂ ਪਹਿਲਾਂ ਕੇ ਮੈਨੂੰ ਬੋਲਣ ਦਾ ਮੌਕਾ ਮਿਲਦਾ..ਕਾਰ ਮੇਰੀ ਬੇਹਤਰੀਨ ਪਸੰਦ ਵਾਲੇ ਕੁਲਚੇ ਛੋਲੇ ਵਾਲੇ ਢਾਬੇ ਤੇ ਖਲੋ ਗਈ..ਫੇਰ ਅਗਲਾ ਸਟੋਪ ਮੇਰੀ ਮਨਪਸੰਦ ਕੁਲਫੀ ਵਾਲਾ ਮੋੜ ਸੀ..!
ਭਿਆਨਕ ਲੱਗਦੀ ਸ਼ਾਮ ਜਿੰਦਗੀ ਦੀ ਯਾਦਗਾਰ ਸ਼ਾਮ ਬਣ ਗਈ..ਖਤਰਨਾਕ ਦਿਸਦੇ ਪਲ ਮਨਮੋਹਕ ਬਣ ਗਏ..ਇਹ ਸਿਲਸਿਲਾ ਅੱਗੇ ਵੀ ਚੱਲਦਾ ਗਿਆ..ਹੁਣ ਤੱਕ ਚੱਲ ਰਿਹਾ ਏ..ਬੇ ਰੋਕ ਟੋਕ..ਬਿਨਾ ਨਾਗਾ..!
ਅਕਸਰ ਸੋਚਦੀ ਹਾਂ ਕੇ ਇਨਸਾਨ ਦੀ ਜਿੰਦਗੀ ਦੀ ਸਭ ਤੋਂ ਵੱਡੀ ਗਲਤੀ..ਕਿਸੇ ਨਾਲ ਮਿਲਣ ਵਰਤਣ ਤੋਂ ਪਹਿਲਾਂ ਹੀ ਮਨ ਵਿਚ ਉਸ ਬਾਰੇ ਗਲਤ ਧਾਰਨਾ ਕਾਇਮ ਕਰ ਲੈਣੀ..ਜਰੂਰੀ ਤੇ ਨਹੀਂ ਜੇ ਕਿਸੇ ਤੀਜੇ ਨਾਲ ਗਲਤ ਹੋਇਆ ਤਾਂ ਮੇਰੇ ਨਾਲ ਵੀ ਉਂਝ ਹੀ ਹੋਊ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

4 Comments on “ਗਲਤ ਧਾਰਨਾ”

  • I really liked this story. I am really touched.
    ਬੇਹਤਰੀਨ|

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)