“ਬੀਬੀ ਨਜ਼ੀਰਾ ਇੱਕ ਘਰੋਂ ਕੰਮ ਕਰਕੇ ਨਿਕਲਦੀ ਦੂਜੇ ਘਰ ਚਲੀ ਜਾਂਦੀ,ਬੜੀ ਗਰੀਬੀ ਦੇਖੀ ਬੀਬੀ ਨਜ਼ੀਰਾ ਨੇ ਪਰ ਕਦੇ ਮੰਗ ਕੇ ਨਾ ਖਾਧਾ, ਮੇਹਨਤ ਕਰਦੇ ਦੋਵੇ ਜੀਂ ਨਾਲ ਉਹਨਾਂ ਦੀ ਧੀ ਵੀ, ਇਕ ਹੀ ਧੀ ਸੀ ਮਾਈ ਨਜ਼ੀਰਾ ਦੇ,ਬਸ ਮੇਹਨਤ ਕਰਦੀ ਕੰਮ ਚ ਕਾਹਦੀ ਸ਼ਰਮ ਪਿੰਡ ਵਿੱਚ ਲਾਗ ਪੁਣੇ ਦਾ ਕੰਮ ਕਰਦੀ ਤੇ ਮਿੱਟੀ ਦੇ ਭਾਂਡੇ ਬਣਾਉਂਦੇ ਦੀਵੇ ਵਗੈਰਾ ਜੋ ਦੀਵਾਲੀ ਨੂੰ ਘਰੋਂ ਘਰੀਂ ਜਾਕੇ ਦੇ ਆਉਂਦੇ,
ਬਦਲੇ ਵਿੱਚ ਕੋਈ ਪੈਸੇ ਦਿੰਦਾ ਕੋਈ ਦਾਣੇ ਇੰਨੇ ਨਾਲ ਓਹਨਾਂ ਦਾ ਗੁਜ਼ਾਰਾ ਹੋ ਜਾਂਦਾ, ਸਾਲ ਭਰ ਦਾ ਤੇ ਚਾਰ ਪੈਸੇ ਧੀ ਦੇ ਵਿਆਹ ਲਈ ਜੋੜ ਰੱਖਦੀ,ਫਿਰ ਮਿੱਟੀ ਨਾਲ ਮਿੱਟੀ ਹੋਣਾ ਸਾਰਾ ਸਾਲ ਮਿੱਟੀ ਦੇ ਭਾਂਡੇ ਬਣਾਈ ਜਾਣੇ ਕਦੇ ਮੀਹ ਹਨ੍ਹੇਰੀ ਦੀ ਵੀ ਮਾਰ ਪੈ ਜਾਂਦੀ ਕਦੇ ਚੰਗਾ ਕਦੇ ਮੰਦਾ ਦਿਨ ਲੰਘਦੇ ਜਾਣੇ,
ਇਹੀ ਸਿਲਸਿਲਾ ਕੰਮ ਕਾਰ ਦਾ ਰਹਿਣਾ, ਧੀ ਜਵਾਨ ਹੋਣ ਤੇ ਮਾਈ ਨਜ਼ੀਰਾ ਆਪਣੇ ਤੋਂ ਚੰਗੇ ਕਰ ਧੀ ਦਾ ਰਿਸ਼ਤਾ ਕਰ ਦਿੰਦੀ ਅਖੇ ਮੈਂ ਤਾਂ ਇਹੋ ਜਿਹੇ ਦਿਨ ਦੇਖੇ ਦਰ ਦਰ ਕੰਮ ਕਰਨਾ ਪਿਆ ਮੇਰੀ ਧੀ ਕੋਈ ਸੁੱਖ ਦਾ ਸਾਹ ਲੈ ਲਵੇ,ਮਾਈ ਨਜ਼ੀਰਾ ਦੀ ਕੁੜੀ ਸੋਹਣੀ ਹੋਣ ਤੇ ਮੁੰਡੇ ਵਾਲੇ ਵੀ ਹਾਂ ਕਰ ਦਿੰਦੇ,ਤੇ ਮੰਗ ਵੀ ਕੋਈ ਨਾ ਰੱਖਦੇ,
ਪਰ ਮਾਈ ਨਜ਼ੀਰਾ ਜਾਣਦੀ ਵੱਡਿਆਂ ਨਾਲ ਜੇ ਨਾਤਾ ਜੋੜਿਆ ਕੁਛ ਨਾ ਕੁਝ ਤਾਂ ਕਰਨਾ ਹੀ ਪੈਂਦਾ ਜੇ ਅੱਜ ਸਹੀ ਨੇ ਕੱਲ੍ਹ ਨੂੰ ਮਾੜੀ ਮੋਟੀ ਵੀ ਗੱਲ ਹੋਉ ਝੱਟ ਮੇਰੇ ਧੀ ਨੂੰ ਮੇਹਣਾ ਮਾਰਿਆ ਕਰਨਗ਼ੇ,ਬਸ ਇਸੇ ਸੋਚ ਚ ਬਹੁਤ ਜਿਆਂਦਾ ਮਿਹਨਤ ਕਰਨ ਲੱਗੀ ਮਾਈ ਨਜ਼ੀਰਾ ਨੇ ਕਈ ਘਰਾਂ ਦਾ ਝਾੜੂ ਪੋਚਾ ਵੀ ਸਾਂਭ ਲਿਆ,
ਤੇ ਦੀਵੇ ਵੀ ਬਣਾ ਲਏ ਕਾਫੀ ਕਿ ਇਹਨਾਂ ਨੂੰ ਵੇਚ ਦੀਵਾਲੀ ਨੂੰ ਚੰਗੀ ਆਮਦ ਹੋਜੂ, ਧੀ ਦਾ ਵਿਆਹ ਵਧੀਆ ਹੋਜੂ,ਚਲੋ ਘਰ ਪਰਿਵਾਰ ਨਾਲ ਸਲਾਹ ਕਰਕੇ ਮਾਈ ਨਜ਼ੀਰਾ ਧੀ ਦਾ ਵਿਆਹ ਦੀਵਾਲੀ ਤੋਂ ਬਾਅਦ ਰੱਖ ਲੈਂਦੀ ਆ,ਘਰੋਂ ਘਰੀਂ ਆਪਣਾ ਕੰਮ ਕਰਦੀ ਜਾਂਦੀ ਤੇ ਖੁਸ਼ੀ ਵਿੱਚ ਦੱਸਦੀ ਜਾਂਦੀ ਕਿ ਧੀ ਦਾ ਵਿਆਹ ਦੀਵਾਲੀ ਤੋਂ ਬਾਅਦ ਤੇ ਆਖਦੀ ਰੱਬ ਖੈਰ ਕਰੇ ਐਤਕੀ ਦੀਵਾਲੀ ਬਹੁਤ ਵਧੀਆ ਲੰਘੇ,
ਬਸ ਏਸੇ ਹੀ ਹੌਂਸਲੇ ਕਿੰਨੇ ਹੀ ਘਰਾ ਦਾ ਕੰਮ ਕਰ ਜਾਂਦੀ ਓਹਨੂੰ ਥਕਾਨ ਨਾ ਹੁੰਦੀ, ਇੱਕ ਦਿਨ ਐਵੇ ਹੀ ਕੰਮ ਕਰਨ ਗਈ ਕਿਸੇ ਕੋਲ ਗੱਲਾਂ ਕਰੇ ਕਿ ਧੀ ਦਾ ਵਿਆਹ ਏ ਇਸ ਵਾਰ ਦੀਵਾਲੀ ਚੰਗੀ ਲੱਗ ਜਾਵੇ ਅਸੀਂ ਦੀਵੇ ਵੀ ਬਹੁਤ ਬਣਾਏ ਨੇ ਤਾਂ ਜੋ ਚੰਗੀ ਆਮਦ ਹੋਜੇ ਧੀ ਦਾ ਵਿਆਹ ਵਧੀਆ ਹੋਜੇ,
ਇੰਨਾ ਕਹਿਣ ਤੇ ਮਾਈ ਨਜ਼ੀਰਾ ਨੂੰ ਸਾਹਮਣੇ ਵਾਲੀ ਬੇਬੇ ਬੋਲੀ, ਨਜ਼ੀਰਾ ਐਤਕੀ ਦੀਵਾਲੀ ਕਿੱਥੇ ਐਂਤਕੀ ਤਾਂ ਕਾਲੀ ਦੀਵਾਲੀ ਮਨੋਉਣ ਦਾ ਮਤਾ ਪਾਸ ਹੋਇਆ ਆਪਣੇ ਪਿੰਡ ਤੇ ਆਲੇ ਦੁਆਲੇ ਦੇ ਪਿੰਡਾ ਚ, ਕਿਉਂਕਿ ਸਰਕਾਰ ਦੀਆਂ ਕੁਝ ਮਾੜੀਆਂ ਨੀਤੀਆਂ ਖਿਲਾਫ ਰੋਸ਼ ਪ੍ਰਦਰਸ਼ਨ ਕਰਨਾ, ਇੰਨਾਂ ਸੁਣਦਿਆਂ ਹੀ ਮਾਈ ਨਜ਼ੀਰਾ ਦੇ ਸਭ ਚਾ ਰੁੱਲ ਜਾਂਦੇ,
ਚੇਹਰੇ ਦੀ ਰੰਗਤ ਬਦਲ ਜਾਂਦੀ ਵਿਚਾਰੀ ਉਦਾਸ ਜਿਹੈ ਮਨ ਨੂੰ ਲੈ ਘਰ ਚਲੀ ਜਾਂਦੀ ਸੋਚਦੀ ਹੁਣ ਕੀ ਹੋਉ ਦਿਨ ਵੀ ਧਰਲੇ ਵਿਆਹ ਦੇ ਤੇ ਹੁਣ ਇਹ ਵੀ ਕੀ ਗੱਲ ਹੋਗੀ,ਬਸ ਸੋਚੀ ਜਾਂਦੀ ਤੇ ਕੰਮ ਕਰੀ ਜਾਂਦੀ ਬਹੁਤ ਦਿਨ ਪਰੇਸ਼ਾਨ ਰਹੀ ਫਿਰ ਸੋਚਿਆ ਇਹ ਪਿੰਡ ਵਾਲਿਆਂ ਨੇ ਮੇਰਾ ਬਹੁਤ ਸਾਥ ਦਿੱਤਾ ਬਹੁਤ ਔਖੇ ਸਮਿਆਂ ਚ,
ਮੈ ਵੀ ਇਹਨਾਂ ਦਾ ਸਾਥ ਦਿਓ ਨਾਲ ਹੀ ਖੜੂ, ਮੈ ਵੀ ਕੋਈ ਦੀਵਾ ਨਹੀਂ ਵੇਚਦੀ ਜੋ ਹੋਉ ਰੱਬਾ ਦੇਖੀ ਜਾਉ, ਮੈ ਪਿੰਡ ਤੇ ਆਪਣੇ ਲੋਕਾਂ ਨਾਲ ਖੜੂ ਜੇ ਮੇਰੇ ਕੋਲ ਕੁਛ ਹੈ ਨੀਂ, ਪਰ ਮੈਂ ਇਹਨਾਂ ਤੋਂ ਤਾਂ ਕਮਾ ਖਾਧੀ ਆ, ਮਾਈ ਨਜ਼ੀਰਾ ਪੱਕਾ ਫੈਸਲਾ ਕਰ ਲੈਂਦੀ, ਕੇ ਕੋਈ ਦੀਵਾ ਨਹੀਂ ਵੇਚਣਾ ਇਸ ਵਾਰ,ਚਲੋ ਕਿਵੇਂ ਨਾ ਕਿਵੇਂ ਮਾਈ ਨਜ਼ੀਰਾ ਦੇ ਧੀ ਦੇ ਵਿਆਹ ਦੀ ਖਬਰ ਘਰੋਂ ਘਰੀਂ ਹੋ ਸਾਰੇ ਪਿੰਡ ਚ ਚਲੀ ਜਾਂਦੀ ਏ,
ਕਿ ਮਾਈ ਨਜ਼ੀਰਾ ਨੇ ਪਿੰਡ ਦਾ ਸਾਥ ਦੇਣ ਦਾ ਫੈਸਲਾ...
ਵੀ ਕੀਤਾ ਕਿ ਕੋਈ ਦੀਵਾ ਨਹੀਂ ਵੇਚਦੀ ਇਸ ਵਾਰ, ਕਿ ਆਖਦੀ ਰੱਬ ਆਪ ਹੀ ਕੋਈ ਰਾਹ ਬਣਾ ਦਿਓ,ਪਿੰਡ ਵਾਸੀ ਬਹੁਤ ਚੰਗੇ ਹੁੰਦੇ ਪਹਿਲਾ ਵੀ ਉਹ ਦਿਨ ਸੁਦ ਨੂੰ ਮਾਈ ਨਜ਼ੀਰਾ ਨੂੰ ਕੱਪੜੇ ਲੀੜੇ ਖੁਸ਼ੀ ਚ ਦੇ ਦਿੰਦੇ,ਸਬਰ ਦਾ ਘੁਟ ਭਰ ਮਾਈ ਨਜ਼ੀਰਾ ਕੰਮ ਕਰੀ ਜਾਂਦੀ ਪਰ ਚੇਹਰੇ ਤੇ ਉਹ ਗ਼ਮ ਖ਼ਾਸ ਝਲਕਦਾ ਕੇ ਵਿਆਹ ਨੂੰ ਹੁਣ ਕੀ ਬਣੂ,
ਦੀਵਾਲੀ ਦੇ ਦਿਨ ਨੇੜੇ ਆ ਜਾਂਦੇ,ਇੱਕ ਦਿਨ ਸਵੇਰੇ 7 ਕੁ ਵਜੇ ਦਾ ਵੈਲਾ ਘਰ ਹੀ ਹੁੰਦੀ ਮਾਈ ਨਜ਼ੀਰਾ ਕੱਚਾ ਜਿਹਾ ਘਰ ਮਾਈ ਦਾ ਕੀ ਦੇਖਦੀ ਉਹਨਾਂ ਦੇ ਪਿੰਡ ਦੇ ਚੰਗੇ ਸਰਦਾਰ ਤੇ ਸਰਦਾਰਨੀ ਉਨ੍ਹਾਂ ਦੇ ਬੂਹੇ ਆ ਖਲੋਂ ਗ਼ੇ, ਆਵਾਜ਼ ਦਿੰਦੇ,ਮਾਈ ਮਨੋ ਮਨੀ ਸੋਚਦੀ ਅੱਡੇ ਸਰਦਾਰਾਂ ਨੂੰ ਭਲਾ ਮੇਰੇ ਵਰਗੀ ਗਰੀਬਣੀ ਤੋਂ ਕੀ ਕੰਮ ਪੈਣਾ ਬੂਹੇ ਕੋਲ ਜਾਂਦੀ,
ਝਿਜਕ ਚ ਪੁੱਛਦੀ ਸਰਦਾਰਨੀਏ ਕੀ ਗੱਲ ਹੋਈ ਭਲਾ ਖੈਰ ਸੁਖ ਜੋ ਇਸ ਨਿਮਾਣੀ ਦੇ ਘਰ ਆਏ,ਸਰਦਾਰ ਆਖਣ ਲੱਗਿਆ ਸਭ ਠੀਕ ਆ ਬੀਬੀ ਅਸੀਂ ਤਾਂ ਬਸ ਦੀਵੇ ਲੈਣ ਆਏ ਸੀ, ਮਾਈ ਨਜ਼ੀਰਾ ਡਰਦੀ ਆਖਦੀ ਸਰਦਾਰ ਜੀ ਇਸ ਵਾਰ ਤਾਂ ਆਖਦੇ ਕਹਿੰਦੇ ਕਾਲੀ ਦੀਵਾਲੀ ਮਨਾਉਣੀ ਏ,ਉਹ ਆਖ ਦੇ ਹਾਂ ਭਾਈ ਇਹ ਤਾਂ ਦੀਵਾਲੀ ਕਾਲੀ ਹੀ ਮਨੋਉਣੀ ਏ,ਤੁਸੀ ਵੀ ਮੇਹਨਤ ਕੀਤੀ ਹੁੰਦੀ ਸਾਲ ਭਰਦੀ ਦੀਵਾਲੀ ਵਾਸਤੇ,ਦੀਵੇ ਤਾਂ ਅਸੀਂ ਹੋਰ ਖ਼ੈਰ ਸੁੱਖ ਵਾਲੇ ਦਿਨ ਵੀ ਲਾ ਹੀ ਲਵਾਂਗੇ,
ਇੰਨਾ ਸੁਣ ਮਾਈ ਨਜ਼ੀਰਾ ਖ਼ੁਸ਼ ਹੋ ਜਾਂਦੀ ਤੇ ਦੀਵੇ ਲੈਣ ਚਲੀ ਜਾਂਦੀ ਕਿੰਨੇ ਹੀ ਦੀਵੇ ਸਰਦਾਰਨੀ ਨੂੰ ਪਾਕੇ ਫੜਾ ਦਿੰਦੀ ਇੰਨੇ ਨੂੰ ਸਰਦਾਰਨੀ ਪੈਸੇ ਦੇ ਦਿੰਦੀ ਤੇ ਕਾਰ ਚੋ ਕਿੰਨੇ ਸੂਟ ਤੇ ਸ਼ਗਨ ਦਾ ਹੋਰ ਸਮਾਨ ਲਿਆ ਮਾਈ ਨਜ਼ੀਰਾ ਨੂੰ ਫੜਾ ਦਿੰਦੀ ਆਖਦੀ ਫੜ ਸਮਾਨ ਬੀਬੀ ਸਾਨੂੰ ਪਤਾ ਲੱਗਿਆ ਆਪਣੀ ਧੀ ਦਾ ਵਿਆਹ ਇਹ ਸਾਡੀ ਖੁਸ਼ੀ ਵੱਲੋ,
ਇੰਨਾ ਆਖ ਮਾਈ ਨਜ਼ੀਰਾ ਨੂੰ ਸਮਾਨ ਫੜਾ ਦਿੰਦੀ ਤੇ ਹੱਸਦੀ ਆਖਣ ਲੱਗਦੀ ਸਾਨੂੰ ਵਿਆਹ ਬੁਲਾ ਲਈ,ਮਾਈ ਨਜ਼ੀਰਾ ਵੀ ਆਖਦੀ ਸਰਦਾਰਨੀਏ ਤੁਹਾਡਾ ਆਪਣਾ ਘਰ ਏ ਜਰੂਰ,ਫਿਰ ਕੀ ਦੇਖਦੀ ਇੰਨੇ ਨੂੰ ਇਕ ਹੋਰ ਪਰਿਵਾਰ ਇਸੇ ਤਰਾਂ ਕਰਦਾ,ਬਸ ਫਿਰ ਕਿ ਸੀ ਸਾਰੇ ਪਿੰਡ ਚ ਖ਼ਬਰ ਹੋ ਜਾਂਦੀ ਕੇ ਬੀਬੀ ਨਜ਼ੀਰਾ ਦੀ ਧੀ ਦਾ ਵਿਆਹ ਫਿਰ ਸਾਰਾ ਪਿੰਡ ਚਾਹੇ ਕੋਈ ਅਮੀਰ ਚਾਹੇ ਕੋਈ ਗਰੀਬ ਜੋ ਵੀ ਹਿੰਮਤ ਹੁੰਦੀ ਸ਼ਗਨ ਦੇ ਜਾਂਦੇ ਨਾਲੇ ਦੀਵੇ ਲੈ ਜਾਂਦੇ,
ਨਾਲ ਆਖਦੇ ਜੇ ਹੁਣ ਇਸ ਦੀਵਾਲੀ ਨੂੰ ਨਹੀਂ ਲੱਗ ਸਕਦੇ ਦੀਵੇ ਫਿਰ ਕਿਸੇ ਖੁਸ਼ੀ ਮੌਕੇ ਲੱਗ ਜਾਣਗੇ ਨਾਲ ਤੁਹਾਡੀ ਮਦਦ ਵੀ ਹੋਜੂ,ਇਸ ਤਰ੍ਹਾਂ ਬੀਬੀ ਨਜ਼ੀਰਾ ਨੂੰ ਆਪਣੀ ਸੋਚ ਤੋਂ ਵੀ ਜਿਆਂਦਾ ਆਮਦ ਹੁੰਦੀ ਅਤੇ ਸਾਰੇ ਦੀਵੇ ਵੀ ਵਿਕ ਜਾਂਦੇ,ਮਾਈ ਨਜ਼ੀਰਾ ਆਪਣੀ ਧੀ ਦਾ ਵਿਆਹ ਵੀ ਬਹੁਤ ਧੂਮ-ਧਾਮ ਨਾਲ ਕਰ ਦਿੰਦੀ, ਪਿੰਡ ਵਾਸੀਆ ਨੂੰ ਬੀਬੀ ਨਜ਼ੀਰਾ ਦੀ ਮਦਦ ਕਰ ਦਿਲ ਨੂੰ ਬਹੁਤ ਸਕੂਨ ਮਿਲਦਾ ਅਤੇ ਆਪਣੇ ਦੀਵਾਲੀ ਨਾ ਮਨੋਉਣ ਦੇ ਮਤੇ ਤੇ ਵੀ ਕਾਇਮ ਰਹਿੰਦੇ”
ਰੱਬ ਹੀਲੇ ਨਾਲ ਵਸੀਲਾ ਬਣਾ ਹੀ ਦਿੰਦਾ,ਤੁਹਾਡੀ ਮੇਹਨਤ ਕਦੇ ਵੀ ਬੇਕਾਰ ਨਹੀਂ ਜਾਂਦੀ ਅੱਜ ਨਹੀਂ ਤਾਂ ਕੱਲ ਤਹਾਨੂੰ ਉਹਦਾ ਅਜ਼ਰ ਜ਼ਰੂਰ ਮਿਲਦਾ,ਆਪਣੀ ਗੁੰਜਾਇਸ਼ ਦੇ ਹਿਸਾਬ ਨਾਲ ਥੋਡ਼ੀ ਬਹੁਤ ਹਰ ਇੱਕ ਦੀ ਮਦਦ ਕਰਦੇ ਰਹਿਣਾ ਚਾਹੀਦਾ ਆਪਣੀ ਕੀਤੀ ਥੋਡ਼ੀ ਮਦਦ ਕਿਸੇ ਲਈ ਸਕੂਨ ਦਾ ਸਬੱਬ ਬਣ ਜਾਂਦੀ ਏ, ਕਿਸੇ ਨੂੰ ਕਿਸੇ ਪਰੇਸ਼ਾਨੀ ਤਕਲੀਫ ਤੋਂ ਨਿਜ਼ਾਤ ਦੇਣਾ ਇਹ ਅਸਲ ਇਬਾਦਤ ਏ,ਇਹੋ ਜਿਹੇ ਲੋਕ ਰੱਬ ਦੀ ਮਕ਼ਬੂਲ ਗਿਣਤੀ ਚ ਆਉਂਦੇ”
ਲਿਖ਼ਤ::::::ਅਬਦੁਲ ਮਹੇਰਨਾ
Abdul Gaffar Ghurail
9855588002