More Punjabi Kahaniya  Posts
ਦੌਲਤਾਂ


ਹਰਪਾਲ ਸਿੰਘ ਪੰਨੂੂ ਜੀ ਦੀ ਇਹ ਅਣਮੁੱਲੀ ਲਿਖਤ ਕੁਝ ਕੁਝ ਸਮੇਂ ਬਾਅਦ ਆਪ ਸਭ ਨਾਲ ਸਾਂਝੀ ਕਰਦਾ ਰਹਿੰਦਾ ਹਾਂ ..! ਇਸ ਲਿਖਤ ਵਿਚਲੀ ਘਟਨਾ ਇਰਾਨ ਦੀ ਧਰਮ ਅਧਿਐਨ ਯੂਨੀਵਰਸਿਟੀ ਕੁੰਮ ਦੀ ਹੈ ..! ਹਰਪਾਲ ਸਿੰਘ ਪੰਨੂ ਜੀ ਇਰਾਨ ਦੀ ਇਸ ਯੂਨੀਵਰਸਿਟੀ ਦੇ ਵਿਜਟਿੰਗ ਪਰੋਫੈਸਰ ਵੀ ਰਹਿ ਚੁੱਕੇ ਹਨ..! ਪੜਿਉ ਤੇ ਉਸ ਸਾਹਿਬ ਏ ਕਮਾਲ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਹਿਮਤਾਂ ਦਾ ਕਮਾਲ ਵੇਖਿਉ…!

ਸਾਨੂੰ ਕੁੰਮ ਗਿਆਂ ਪੰਦਰਾਂ ਕੁ ਦਿਨ ਹੋਏ ਸਨ ਕਿ ਖੁਸ਼ੀ ਦਾ ਮਾਹੌਲ ਬਣ ਗਿਆ ! ਸਰਕੁਲਰ ਆ ਗਿਆ ਕਿ ਧਰਮ ਅਧਿਐਨ ਦਾ ਸੈਂਟਰ, ਯੂਨੀਵਰਸਿਟੀ ਬਣ ਗਿਆ ਹੈ ! ਅਗਲੇ ਹੀ ਦਿਨ ਕਾਨਫਰੰਸ ਹਾਲ ਵਿਚ ਵੱਡਾ ਇਕੱਠ ਹੋਇਆ ! ਯੂਨੀਵਰਸਿਟੀ ਦਾ ਵਾਈਸ ਚਾਂਸਲਰ ਤਹਿਰਾਨ ਪਾਰਲੀਮੈਂਟ ਦਾ ਡਿਪਟੀ ਸਪੀਕਰ ਵੀ ਹੈ ! ਉਸਦਾ ਨਾਮ ਹੈ ਨਵਾਬ ਅਬੁਲ ਹਸਨ ! ਮੈਨੂੰ, ਹਬੀਬ ਨੂੰ ਤੇ ਮੇਰੀ ਬੀਵੀ ਨੂੰ ਸਟੇਜ ਉੱਪਰ ਬਿਠਾ ਕੇ ਸਨਮਾਨਾਂ ਦੀਆਂ ਲਹਿਰਾਂ ਚਲਾ ਦਿੱਤੀਆਂ ! ਸਾਰੇ ਇਹੋ ਆਖੀ ਜਾਣ ਕੇ ਸਾਡੇ ਹਿੰਦੋਸਤਾਨੀ ਭਰਾਵਾਂ ਦੇ ਪਵਿੱਤਰ ਕਦਮ ਪਏ ਤਾਂ ਸੈਂਟਰ ਯੂਨੀਵਰਸਿਟੀ ਬਣ ਗਿਆ ! ਮੈਂ ਵਾਈਸ – ਚਾਂਸਲਰ ਨੂੰ ਕਿਹਾ – ਇਹ ਜਿਆਦਤੀ ਕਿਉਂ ਕਰਦੇ ਹੋ.? ਅਸੀਂ ਕੀ ਕੀਤਾ ਹੈ ਇਸ ਵਾਸਤੇ ? ਨਵਾਬ ਸਾਹਿਬ ਬੋਲੇ ਹੋਰ ਕੀ ਕਰਨਾ ਸੀ ਤੁਸਾਂ ? ਅਸੀਂ ਤਾਂ ਪਿਛਲੇ ਦਸਾਂ ਸਾਲਾਂ ਤੋਂ ਜੋਰ ਲਾਈ ਜਾਂਦੇ ਸਾਂ ਪਰ ਸਰਕਾਰ ਮੰਨਦੀ ਨਹੀ ਸੀ ! ਤੁਸੀਂ ਨਾ ਆਉਂਦੇ ਤਾਂ ਇਹ ਸਰਕੁਲਰ ਆਣਾ ਈ ਨੀ ਸੀ ! ਅਸੀਂ ਤੁਹਾਡਾ ਅਹਿਸਾਨ ਕਦੀ...

ਨਾ ਭੁੱਲਾਂਗੇ ! ਨੇਕਬਖਤਾਂ ਨੇ ਕਰਨਾ ਨਹੀ ਹੁੰਦਾ ਕੁਝ, ਬਸ ਕਦਮ ਰੱਖਿਆ ਤੇ ਅੱਲਾਹ ਨੇ ਵਿਗੜੇ ਕੰਮ ਸੁਆਰ ਦਿੱਤੇ !

ਮੈਨੂੰ ਵੀ ਦੋ ਲਫ਼ਜ ਬੋਲਣ ਲਈ ਕਿਹਾ ਗਿਆ ! ਤਰਜਮਾਕਾਰ ਨਾਲ ਮੌਜਦ ਹੁੰਦਾ ਸੀ ਮੁਹੰਮਦ ਰੂਹਾਨੀ ! ਮੈਂ ਬਿਸਮਿੱਲਾ ਨੂੰ ਰੱਟਾ ਲਾਇਆ ਹੋਇਆ ਸੀ, ਸਹੀ ਬਿਸਮਿੱਲਾ ਉਚਾਰਿਆ ! ਇੱਕ ਵਿਦਿਆਰਥੀ ਖਲੋ ਕੇ ਕਹਿਣ ਲੱਗਾ – ਦਾਨਿਸ਼ਵਰਿ ਹਿੰਦੁਸਤਾਂ – ਇਹ ਤਾਂ ਸਾਡਾ ਬਿਸਮਿਲਾਹ ਪੜਿਆ ਤੁਸੀਂ ! ਅਸੀਂ ਤੁਹਾਡਾ ਬਿਸਮਿਲਾਹ ਅਤੇ ਉਸਦੇ ਅਰਥ ਜਾਨਣੇ ਚਾਹੁੰਦੇ ਹਾਂ ! ਮੈਂ ਸੋਚਿਆ – ਪਹਿਲਾਂ ਮੈਂ ਫਤਿਹ ਬੁਲਾਵਾਂਗਾ ਫੇਰ ਫਤਿਹ ਦੇ ਅਰਥ ਕਰ ਕਰ ਦੱਸਦਾ ਫਿਰਾਂਗਾ, ਕਿਉਂ ਨਾ ਜ਼ਫਰਨਾਮੇ ਦਾ ਇਕ ਸ਼ਿਅਰ ਸੁਣਾ ਦੇਵਾਂ ? ਮੈਂ ਸੁਣਾਇਆ –

ਕਮਾਲਿ ਕਰਾਮਾਤ ਕਾਯਮ ਕਰੀਮ !
ਰਜ਼ਾ ਬਖਸ਼ ਰਾਜ਼ਿਕ ਰਿਹਾਕੁਨ ਰਹੀਮ !!

ਸਾਰੀ ਦੀ ਸਾਰੀ ਮਜਲਿਸ ਖੜੀ ਹੋ ਗਈ ਤੇ ਕਿਹਾ ਵਾਹ, ਏਨਾ ਖੂਬਸੂਰਤ ਬਿਸਮਿਲਾਹ ਹੋਇਆ ਨਵੀ ਦਾਨਿਸ਼ਗਾਹ ਦਾ !! ਪੰਜ ਵਾਰੀਂ ਗਾ ਕੇ ਬਿਸਮਿਲਾਹ ਪੜਿਆ ਗਿਆ ! ਦਸਮ ਪਾਤਸ਼ਾਹ ਦੇ ਇਸ ਫਾਰਸੀ ਸ਼ਿਅਰ ਦੇ ਤਾਂ ਉੱਥੇ ਅਰਥ ਕਰਨ ਦੀ ਲੋੜ ਨਹੀ ਸੀ ! ਮੈਨੂੰ ਅਹਿਸਾਸ ਹੋਇਆ ਕਿ ਵੱਡਿਆ ਵੱਲੋਂ ਸੌਂਪੀਆਂ ਗਈਆਂ ਦੌਲਤਾਂ ਵਿੱਚੋਂ ਇਕ ਮਾਸਾ ਜਿੰਨੀ ਵੀ ਜੇ ਕੋਲ ਹੋਵੇ ਤਾਂ ਕਿੰਨੀ ਇੱਜ਼ਤ ਬਣਾ ਦਿੰਦੀ ਹੈ !

ਹਰਪਾਲ ਸਿੰਘ ਪੰਨੂ ਜੀ ਦੀ ਲਿਖਤ “ਮੇਰੀ ਇਰਾਨ ਯਾਤਰਾ” ਵਿੱਚੋਂ…!

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)