More Punjabi Kahaniya  Posts
ਮੈਰਿਜ ਪੈਲੇਸ


ਜਦੋਂ ਆਪਣਾ ਫੈਸਲਾ ਸੁਣਾਇਆਂ ਤਾਂ ਜਿਆਦਾਤਰ ਸਾਕ ਸਬੰਦੀਆਂ ਅਤੇ ਦੋਸਤਾਂ ਮਿੱਤਰਾਂ ਬੜਾ ਮੌਜੂ ਬਣਾਇਆ ਆਖਣ ਲੱਗੇ ਹਰਦੀਪ ਸਿਹਾਂ ਸ਼ਹਿਰ ਕਿੰਨੇ ਸਾਰੇ ਸੋਹਣੇ ਸੋਹਣੇ ਹਾਲ ਅਤੇ ਮੈਰਿਜ ਪੈਲੇਸ..
ਆਹ ਪੁੱਤ ਦੇ ਵਿਆਹ ਵਾਲਾ ਕਾਰਜ ਪਿੰਡ ਵਿਚ ਕਰਨ ਵਾਲਾ ਤੇਰਾ ਫੈਸਲਾ ਸਾਡੀੇ ਸਮਝ ਵਿਚ ਤਾਂ ਬਿਲਕੁਲ ਵੀ ਨੀ ਆਇਆ..
ਸੌ ਮੀਂਹ ਕਣੀ ਝੱਖੜ ਤੂਫ਼ਾਨ ਅਤੇ ਕਿੰਨੇ ਸਾਰੇ ਹੋਰ ਯੱਬ..ਜੇ ਐਨ ਮੌਕੇ ਤੇ ਕੁਝ ਹੋ ਗਿਆ ਤਾਂ ਫੇਰ ਪਿਆ ਖਲਾਰਾ ਕਿੱਦਾਂ ਸਾਂਭੇਂਗਾ..!
ਪਰ ਮੇਰਾ ਫੈਸਲਾ ਅੱਟਲ ਸੀ..ਸ਼ੁਰੂ ਤੋਂ ਹੀ ਸੋਚ ਰਖਿਆ ਸੀ ਭਾਵੇਂ ਜੋ ਮਰਜੀ ਹੋ ਜਾਵੇ ਇਹ ਵਿਆਹ ਓਸੇ ਵਿਹੜੇ ਵਿਚ ਹੋਊ ਜਿਥੇ ਕਦੇ ਗਹਿਣਿਆਂ ਵਿਚ ਸੱਜੀ ਇਸਦੀ ਮਾਂ ਨੇ ਪੈਰ ਪਾਇਆ ਸੀ!
ਹਫਤਾ ਕੂ ਪਹਿਲਾਂ ਪਿੰਡ ਦੇ ਸੁੰਞੇ ਵੇਹੜੇ ਵਿਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ..
ਕਈਆਂ ਆਪਣਿਆਂ ਦੇ ਫੋਨ ਆਉਂਦੇ ਰਹੇ ਅਖ਼ੇ ਏਨੇ ਦਿਨ ਪਹਿਲਾਂ ਤੇ ਆਉਣਾ ਔਖਾ ਏ ਹੁਣ ਵਿਆਹ ਵਾਲੇ ਦਿਨ ਹੀ ਆਵਾਂਗੇ!
ਏਨੇ ਨੂੰ ਗਿਆਨੀ ਜੀ ਕੋਲ ਆਏ ਆਖਣ ਲੱਗੇ..ਫੇਰ ਦੱਸੋ ਕੀ ਪ੍ਰੋਗਰਾਮ ਏ..ਉਡੀਕ ਕਰਨੀ ਏ ਕੇ ਕਰੀਏ ਸ਼ੁਰੂ..?
ਸ਼ਾਇਦ ਪੁੱਛਣਾ ਚਾਹ ਰਹੇ ਸਨ ਕੇ ਜੇ ਸਾਰੇ ਸਗੇ ਸਬੰਧੀ ਅਤੇ ਨੇੜੇ ਦੇ ਦੋਸਤ ਮਿੱਤਰ ਆ ਗਏ ਹੋਣ ਤਾਂ ਅਰਦਾਸ ਸ਼ੁਰੂ ਕਰ ਦੇਣੀ ਚਾਹੀਦੀ ਏ..!
ਮੈਂ...

ਚਾਰੇ ਪਾਸੇ ਨਜਰ ਘੁੰਮਾ ਕੇ ਵੇਖਿਆ..
ਕੋਲ ਹੀ ਹਲਵਾਈ ਬਲਦੀ ਅੱਗ ਤੇ ਪਤੀਲਾ ਰੱਖ ਮਠਿਆਈਆਂ ਬਣਾਉਣ ਦੀ ਤਿਆਰੀ ਕਰ ਰਿਹਾ ਸੀ..
ਨੌਕਰ ਚਾਕਰ ਹੋਰ ਕਿੰਨੇ ਸਾਰੇ ਲੋਕ ਨਿੱਕ ਸੁੱਕ ਦਾ ਬੰਦੋਬਸਤ ਕਰਦੇ ਹੋਏ ਏਧਰ ਓਧਰ ਨੱਠ ਭੱਜ ਕਰ ਰਹੇ ਸਨ..
ਬਰਾਦਰੀ ਵਿਚੋਂ ਹੀ ਕੁਝ ਲੋਕ ਕਨਾਤਾਂ ਵਾਸਤੇ ਟੋਏ ਪੁੱਟ ਰਹੇ ਸਨ..ਸਪੀਕਰ ਵਾਲਾ ਆਪਣੇ ਕੰਮ ਵਿਚ ਰੁੱਝਾ ਹੋਇਆ ਸੀ..
ਪਿੰਡ ਦੇ ਕੁਝ ਲੋਕ ਦੁੱਧ ਕਠ੍ਹਾ ਕਰ ਹਲਵਾਈ ਕੋਲ ਪਏ ਭਾਂਡੇ ਵਿਚ ਪਾ ਰਹੇ ਸਨ..
ਸ਼ਰੀਕੇ ਵਿਚੋਂ ਕੁਝ ਔਰਤਾਂ ਖੁੱਲੀਆਂ ਥਾਲੀਆਂ ਵਿਚ ਦਾਲਾਂ ਚੁਗਣ ਅਤੇ ਲੋਹ ਤੇ ਫੁਲਕੇ ਲਹੁਣ ਵਿਚ ਰੁਝੀਆਂ ਸਨ..!
ਇੱਕ ਨਜਰ ਭਰ ਓਹਨਾ ਵੱਲ ਵੇਖਿਆ..
ਫੇਰ ਉਚੀ ਸਾਰੀ ਵਾਜ ਮਾਰੀ ਤੇ ਸਾਰਿਆਂ ਨੂੰ ਆਪਣੇ ਕੋਲ ਸੱਦ ਲਿਆ..
ਤੇ ਫੇਰ ਓਹਨਾ ਵੱਲ ਇਸ਼ਾਰਾ ਕਰਦਿਆਂ ਗਿਆਨੀ ਜੀ ਨੂੰ ਆਖਣਾ ਸ਼ੁਰੂ ਕੀਤਾ “ਬਾਬਿਓ ਲਵੋ ਵਾਗੁਰੁ ਦਾ ਨਾਮ ਤੇ ਕਰੋ ਅਰਦਾਸ ਦਾ ਆਰੰਭ..ਆਹ ਵੇਖੋ ਮੇਰੇ ਆਪਣੇ ਅਤੇ ਨੇੜੇ ਦੇ ਤਕਰੀਬਨ ਸਾਰੇ ਅੱਪੜ ਹੀ ਗਏ ਨੇ..”!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)