More Punjabi Kahaniya  Posts
ਮੈੰ ਹੀ ਪਾਗ਼ਲ ਆ,, ਉਹਨੂੰ ਕੋਈ ਫ਼ਿਕਰ ਨੀ।।।


ਅੱਜ ਦਿਲ ਬਹੁਤ ਦੁਖੀ ਹੋਇਆ,,,,, ਸਵੇਰੇ ਬੜੇ ਚਾਅ ਨਾਲ ਉਠੀ ,, ਇਕ ਉਮੀਦ ਸੀ ਕਿ ਉਸਦਾ ਮੈਸੇਜ ਆਇਆ ਹੋਵੇਗਾ।।।
ਪਰ ਮੈਂ ਗਲਤ ਸੀ,, ਕਿਉਂਕਿ ਮੈਂ ਹਰਵਾਰ ਈ ਗਲਤ ਹੁੰਨੀ ਆ , ਮੈਨੂੰ ਲਗਦਾ ਹੁੰਦਾ ਕਿ ਉਹਨੂੰ ਵੀ ਮੇਰੀ ਉੱਨੀ ਈ ਫ਼ਿਕਰ ਐ ਜਿੰਨੀ ਮੈਨੂੰ ਉਹਦੀ।।।
ਹਰ ਵਾਰ ਦੀ ਤਰ੍ਹਾਂ ਉਸਨੇ ਇਕ ਵਾਰ ਫਿਰ ਮੈਨੂੰ ਗਲਤ ਸਾਬਿਤ ਕਰ ਦਿੱਤਾ।।
ਰਾਤ ਨਿੱਕੀ ਜੀ ਗੱਲ ਤੇ ਲੜਾਈ ਹੋ ਗਈ,, ਮੈਂ WhatsApp ਤੇ ਆਪਣਾ ਲਾਸਟ ਸੀੰਨ ਆਫ ਕਰਕੇ , ਆਪਣੀ ਡੀਪੀ ਹਟਾ ਦਿੱਤੀ ਤਾਂ ਕਿ ਉਹਨੂੰ ਲੱਗੇ ਮੈੰ ਉਸਨੂੰ ਬਲੌਕ ਕਰ ਦਿੱਤਾ।।।
ਇਹ ਸਿਰਫ ਇਕ ਮਜ਼ਾਕ ਸੀ,,, ਮੈਨੂੰ ਲਗਦਾ ਸੀ ਕਿ ਸਵੇਰ ਨੂੰ ਉਸਦਾ ਮੈਸੇਜ ਆਇਆ ਹੋਇਆ,, ਪਰ ਨਹੀਂ।।।

ਮੈੰ ਬਹੁਤ ਉਡੀਕ ਕੀਤੀ,, ਪਰ ਮੈਸੇਜ ਨਾ ਆਇਆ।।
ਉਪਰੋਂ ਉਸਨੇ ਮੈਨੂੰ ਹਰ ਜਗ੍ਹਾ ਤੋਂ ਬਲੌਕ ਕਰ ਦਿੱਤਾ।।
ਮੈਨੂੰ ਸੋਚ ਸੋਚ ਰੋਣਾ ਆ ਰਿਆ ਸੀ ਕਿ ਮੇਰੀ ਗਲਤੀ ਕੀ ਐ,,
ਫਿਰ ਦਿਮਾਗ ਚ ਆਇਆ ਕਿ ਸਾਰੀ ਗਲਤੀ ਤੇਰੀ ਹੀ ਤਾ ਹੈ,,
ਉਹ ਗਾਲ਼ਾਂ ਕੱਢ ਦਿੰਦਾ ਤਾਂ ਵੀ ਮੈੰ ਚੁੱਪ ਰਹਿੰਦੀ ਤੇ ਹੱਸ ਕੇ ਸਭ ਸੁਣ ਲੈਂਦੀ।।

ਮੈਨੂੰ ਅੱਜ ਵੀ ਯਾਦ ਐ ਉਹ ਪਲ ਡੇਢ ਸਾਲ ਪਹਿਲਾਂ ਜਦੋਂ ਉਸਦਾ ਫੋਨ ਆਇਆ ਸੀ ,, ਓਹਨੇ ਦਸਿਆ ਕਿ ਮੇਰਾ ਵਿਆਹ ਹੋਣ ਵਾਲਾ,,
ਕੀ ਮੇਰੇ ਨਾਲ ਏਵੇਂ ਹੀ ਰਹੇਂਗੀ ਤੇ ਮੈੰ ਵੀ ਹਾਂ ਕਰ ਦਿਤੀ ਸੀ,,, ਉਸਦੀ ਭੈਣ ਨੇ ਸਾਨੂੰ ਬਹੁਤ ਸਮਝਾਇਆ ਸੀ ਕਿ ਇਹ ਸਭ ਗਲਤ ਐ,, ਪਰ ਸਾਡਾ ਇਕਦੂਜੇ ਬਿਨਾ ਨਹੀ ਸੀ ਸਰਦਾ।।।
ਖੈਰ ,, ਉਹ ਵੀ ਜ਼ੁਬਾਨ ਦਾ ਪੱਕਾ ਨਿਕਲਿਆ ,,, ਉਸਨੇ ਵਿਆਹ ਨਹੀਂ ਕਰਵਾਇਆ ,ਸਗੋਂ ਮੇਰਾ ਇੰਤਜ਼ਾਰ ਕੀਤਾ ।।

ਹੁਣ ਅਸੀਂ ਦੋਨੋਂ ਬਹੁਤ ਖੁਸ਼ ਆ ਇੱਕਦੂਜੇ ਨਾਲ,, ਕਿਉਂਕਿ ਪਿਆਰ ਜੋ ਇੰਨਾ ਕਰਦਾ। ਪਰ ਇਕ ਔਰਤ ਪਿਆਰ ਤੋਂ ਜ਼ਿਆਦਾ ਇਜ਼ਤ ਚਾਹੁੰਦੀ ਐ,, ਜੋਕਿ ਸ਼ਾਇਦ ਉਸਨੇ ਕਦੇ ਕੀਤੀ ਈ ਨੀ।।

ਮੈਨੂੰ ਯਾਦ ਐ , ਉਸਨੇ ਮੈਨੂੰ ਕਿਹਾ ਸੀ ਕਿ ਆਪਣੇ ਘਰ ਨਹੀਂ ਮੰਨਦਾ ਕੋਈ।। ਆਪਾਂ ਕੋਰਟ ਮੈਰਿਜ ਕਰਾ ਲੈਨੇ ਆ।।
ਪਰ ਮੈ ਸਾਫ ਮਨਾ ਕਰ ਦਿੱਤਾ ਸੀ,,, ਅੱਗੋ ਉਸਨੇ ਮੈਨੂੰ ਅੰਤਾਂ ਦੀਆਂ ਗਾਲ਼ਾਂ ਕੱਢੀ ਆ। ।

ਪਰ ਹੁਣ...

ਮੈਂ ਵੀ ਤਿਆਰ ਆ,, ਕਿਉਕਿ ਹਰ ਪਲ ਉਸ ਬਿਨਾ ਬੜਾ ਔਖਾ ਜਿਆ ਲਗਦਾ।।।
ਮਨ ਵਿਚ ਇਹ ਸਵਾਲ ਵੀ ਆਉਂਦਾ ਕਿ ਜੋ ਹੁਣ ਮੇਰੀ ਇਜ਼ਤ ਨਹੀਂ ਕਰਦਾ ,, ਵਿਆਹ ਤੋਂ ਬਾਅਦ ਤਾਂ ਇਸਨੇ ਮੈਨੂੰ ਪੁੱਛਣਾ ਤਕ ਨੀ।।

ਫੇਰ ਅੱਜ ਮੈਂ ਆਪਣਾ ਮਨ ਪੱਕਾ ਕਰ ਲਿਆ ਕਿ,,,, ਮੈੰ ਜ਼ਿੰਦਗੀ ਵਿਚ ਕਦੇ ਵੀ ਉਸ ਨਾਲ ਗੱਲ ਨਹੀਂ ਕਰਾਂਗੀ।।

ਪਰ ਆਖਿਰ , ਅਸੀਂ ਦੋਨੋਂ ਇਕ ਦੂਜੇ ਨੂੰ ਬਹੁਤ ਪਿਆਰ ਕਰਦੇ ਆ।।
ਉਸਨੇ ਮੈਨੂੰ ਇੰਸਟਾਗ੍ਰਾਮ ਤੋਂ ਅਨਬਲੋਕ ਕਰਿਆ।।।
ਮੈਂ ਨਾਲ ਦੀ ਨਾਲ ਉਸਨੂੰ ਮੈਸੇਜ ਕੀਤਾ,,, ਬਹੁਤ ਝਗੜਾ ਕੀਤਾ।।
ਪਰ ਜਦੋਂ ਉਸਨੇ ਹਰ ਗੱਲ ਦਾ ਜਵਾਬ ਦਿੱਤਾ ,,, ਤਾਂ ਮੈਨੂੰ ਆਪਣੇ ਗੁੱਸੇ ਦੀ ਬਜਹ ਬਹੁਤ ਈ ਬੇਬੁਨਿਆਦ ਲੱਗੀ ।।।
ਕਿਉਕਿ ਕਲ ਮੈਂ ਬੀਮਾਰ ਸੀ,, ਜਦੋਂ ਰਾਤ ਨੂੰ ਮੈੰ ਉਸਨੂੰ ਦਸਿਆ , ਤਾਂ ਉਸ ਨੂੰ ਬਹੁਤ ਫ਼ਿਕਰ ਹੋਈ,,, ਉਹ ਮੈਨੂੰ ਦੇਖਣ ਦੀ ਜ਼ਿੱਦ ਕਰ ਰਿਆ ਸੀ।।
ਪਰ ਮੈ ਮਨਾਂ ਕਰ ਦਿੱਤਾ।। ਜਿਸਨੂੰ ਲੈਕੇ ਉਸਨੂੰ ਬਹੁਤ ਗੁੱਸਾ ਆਇਆ।।।
ਹਰ ਵਾਰ ਜਦੋਂ ਉਹ ਫੋਨ ਕਰਨ ਲਈ ਕਹਿੰਦਾ ਐ, ਤਾਂ ਮੈ ਮਨਾਂ ਕਰ ਦਿਨੀਂ ਆ,, ਹੁਣ ਤਕ ਇੱਦਾ ਕਦੇ ਵੀ ਨੀ ਹੋਇਆ ਕਿ ਮੈੰ ਫੋਨ ਕਰਾ ਤੇ ਉਹ ਨਾ ਚੁੱਕੇ।।
ਤੇ ਉਸਨੂੰ ਇੱਦਾ ਵੀ ਲਗਿਆ ਕਿ ਮੈੰ ਉਹਨੂੰ ਬਲੌਕ ਕਰ ਦਿੱਤਾ ਹੈ।।

ਕੀ ਹੋਇਆ, ਜੇ ਉਸਨੇ ਮੈਸੇਜ ਨਹੀਂ ਕੀਤਾ,,, ਹਰ ਰੋਜ਼ ਉਹੀ ਤਾਂ ਕਰਦਾ ਐ,, ਇਕ ਦਿਨ ਮੈਂ ਵੀ ਕਰ ਸਕਦੀ ਸੀ।।।

ਗਲਤੀ ਤਾਂ ਹਰ ਵਾਰ ਦੀ ਤਰ੍ਹਾਂ ਮੇਰੀ ਈ ਏ,,, ਕਿਉਕਿ ਇਸ ਗੱਲ ਦਾ ਤਾਂ ਮੈਨੂੰ ਵੀ ਚੰਗੀ ਤਰ੍ਹਾਂ ਪਤਾ ਐ ਕਿ ਉਹ ਮੇਰੀ ਕਿੰਨੀ ਫ਼ਿਕਰ ਕਰਦਾ ਐ।।
ਚਲੋ ਕੋਈ ਨੀ, ਕਦੇ ਕਦੇ ਗੁੱਸੇ ਚ ਰੁੱਖਾ ਬੋਲਦਾ ਐ।
ਪਰ ਪਿਆਰ ਵੀ ਬਹੁਤ ਕਰਦਾ ਐ।।

ਇਹ ਜ਼ਰੂਰੀ ਨਹੀਂ ਕਿ ਹਮੇਸ਼ਾ ਸਾਹਮਣੇ ਵਾਲੇ ਦੀ ਗਲਤੀ ਕੱਢੀ ਜਾਵੇ,,, ਕਦੇ ਕਦੇ ਆਪਣੇ ਵੱਲ ਵੀ ਦੇਖਣਾ ਚਾਹੀਦਾ ਐ।।।।

Insta p.reet26

...
...



Related Posts

Leave a Reply

Your email address will not be published. Required fields are marked *

One Comment on “ਮੈੰ ਹੀ ਪਾਗ਼ਲ ਆ,, ਉਹਨੂੰ ਕੋਈ ਫ਼ਿਕਰ ਨੀ।।।”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)